Every question from the Punjabi Literature Optional papers of UPSC Mains 2021, placed in its syllabus unit and checked against all questions asked from 2013 to 2020. See what was familiar, what came back and what was new.
Other years:
What stood out in 2021
- One question was a close repeat of an earlier paper: Q1c (Paper II), first seen in 2017.
- Every question came from a topic UPSC had asked recently.
Which units got the marks in 2021
Marks asked from each unit in 2021 (dark bar) against its average for 2013–2020 (grey bar).
Paper I
| Unit | 2021 | Average 2013–20 |
|---|---|---|
| ਪੰਜਾਬੀ ਭਾਸ਼ਾ: ਨਿਕਾਸ, ਧੁਨੀ, ਰੂਪ ਅਤੇ ਵਾਕ | 100 | 98 |
| ਉਪਭਾਸ਼ਾਵਾਂ ਅਤੇ ਗੁਰਮੁਖੀ ਲਿਪੀ | 55 | 46 |
| ਕਲਾਸੀਕਲ ਪਿਛੋਕੜ ਅਤੇ ਮੱਧਕਾਲੀ ਸਾਹਿਤ | 45 | 53 |
| ਆਧੁਨਿਕ ਕਾਵਿ-ਪ੍ਰਵਿਰਤੀਆਂ | 50 | 52 |
| ਲੋਕ ਸਾਹਿਤ, ਮਹਾਂਕਾਵਿ ਅਤੇ ਪ੍ਰਗੀਤ | 50 | 45 |
| ਨਾਟਕ, ਨਾਵਲ ਅਤੇ ਕਹਾਣੀ | 55 | 49 |
| ਸਮਾਜਕ-ਸਭਿਆਚਾਰਕ ਪ੍ਰਭਾਵ, ਨਿਬੰਧ ਅਤੇ ਆਲੋਚਨਾ | 45 | 53 |
Paper II
| Unit | 2021 | Average 2013–20 |
|---|---|---|
| ਸੈਕਸ਼ਨ ੳ: ਮੱਧਕਾਲੀ ਕਾਵਿ | 200 | 200 |
| ਸੈਕਸ਼ਨ ਅ: ਆਧੁਨਿਕ ਸਾਹਿਤ | 200 | 200 |
A question that fits two units is split equally between them.
Paper I
Q1a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਪੰਜਾਬੀ ਭਾਸ਼ਾ ਦੇ ਮੂਲ ਸਰੋਤ ਅਤੇ ਵਿਕਾਸ ਪੜਾਵਾਂ ਉਪਰ ਚਰਚਾ ਕਰੋ । (10 marks)
Q1b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਪੰਜਾਬੀ ਧੁਨਿ-ਵਿਉਂਤ ਅਨੁਸਾਰ ਸੂਰ (vowels) ਧੁਨੀਆਂ ਦਾ ਵਰਗੀਕਰਣ ਕਰੋ । (10 marks)
Q1c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਭਾਸ਼ਾ ਅਤੇ ਉਪ-ਭਾਸ਼ਾ (dialect) ਵਿਚਲਾ ਫ਼ਰਕ ਦੱਸ ਕੇ ਪੰਜਾਬੀ ਦੀ ਉਪ-ਭਾਸ਼ਾ ‘ਪੋਠੋਹਾਰੀ’ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨਾਲ ਜਾਣ ਪਛਾਣ ਕਰਵਾਉ । (10 marks)
Q1d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਪੰਜਾਬੀ ਭਾਸ਼ਾ ਵਿਚ ਸ਼ਬਦਾਂ ਦੇ ਨਿਰਮਾਣ ਲਈ ਮੂਲਧਾਤੂ (root) ਨਾਲ ਅਗੇਤਰ ਅਤੇ ਪਿਛੇਤਰ ਲਗਾਉਣ ਦੇ ਮੂਲ ਨੇਮਾਂ ਬਾਰੇ ਜਾਣਕਾਰੀ ਦਿਓ । (10 marks)
Q1e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਪੰਜਾਬੀ ਭਾਸ਼ਾ ਇਕ ਮਿਲਦੇ ਨਾਥ-ਜੋਗੀਆਂ ਦੇ ਸਾਹਿਤ ਬਾਰੇ ਆਲੋਚਨਾਤਮਿਕ ਚਰਚਾ ਕਰੋ । (10 marks)
Q2a. ਪੰਜਾਬੀ ਵਾਕ ਬਣਤਰ ਵਿਚ ਨਾਂਵ-ਵਾਕੰਸ਼ ਦੇ ਤੱਤਾਂ ਦੀ ਤਰਤੀਬ ਅਤੇ ਨਾਂਵ-ਵਾਕੰਸ਼ ਦੀਆਂ ਪਛਾਣ ਵਿਧੀਆਂ ਬਾਰੇ ਉਦਾਹਰਨਾਂ ਦੇ ਕੇ ਚਰਚਾ ਕਰੋ । (20 marks)
Q2b. ਸਵਰ ਤੇ ਵਿਅੰਜਨ ਦਾ ਅੰਤਰ ਸੱਪਸ਼ਟ ਕਰਦੇ ਹੋਏ ਪੰਜਾਬੀ ਵਿਅੰਜਨ ਧੁਨੀਆਂ ਦਾ ਉਚਾਰਨ ਸਥਾਨ ਦੇ ਆਧਾਰ ’ਤੇ ਵਰਗੀਕਰਨ ਕਰੋ । (15 marks)
Q2c. ਗੁਰਮੁਖੀ ਲਿੱਪੀ ਦੇ ਨਿਕਾਸ ਅਤੇ ਵਿਕਾਸ ਦੇ ਇਤਿਹਾਸਕ ਪੜਾਵਾਂ ਉਪਰ ਵਿਸਥਾਰ ਪੂਰਬਕ ਨੋਟ ਲਿਖੋ । (15 marks)
Q3a. ਪੰਜਾਬੀ ਸੂਫ਼ੀ ਕਵਿਤਾ ਵਿਚਲੀ ਪ੍ਰਤਿਰੋਧ (resistance) ਦੀ ਸੁਰ ਨੂੰ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਸੁਲਤਾਨ ਬਾਹੂ ਦੇ ਕਲਾਸ ਦੇ ਹਵਾਲੇ ਨਾਲ ਸਪਸ਼ਟ ਕਰੋ । (20 marks)
Q3b. ਪੰਜਾਬੀ ਦੀਆਂ ਮਾਝੀ, ਮਲਵਈ ਅਤੇ ਦੁਆਬੀ ਉਪ-ਭਾਸ਼ਾਵਾਂ ਦੇ ਮੁੱਖ ਲੱਛਣਾਂ ਬਾਰੇ ਚਰਚਾ ਕਰਦੇ ਹੋਏ ਇਨ੍ਹਾਂ ਦਾ ਭਾਸ਼ਾਈ ਅੰਤਰ-ਨਿਖੇੜ ਕਰੋ । (15 marks)
Q3c. ਪੰਜਾਬੀ ਭਾਸ਼ਾ ਦੇ ਸ਼ਬਦ-ਭੰਡਾਰ ਵਿਚ ‘ਤਤਸਮ’ ਅਤੇ ‘ਤਤਭਵ’ ਸ਼ਬਦਾਂ ਨੂੰ ਕਿਵੇਂ ਗ੍ਰਹਿਣ ਕੀਤਾ ਗਿਆ ਹੈ? ਉਦਾਹਰਨਾਂ ਦੇ ਕੇ ਸਮਝਾਉ । (15 marks)
Q4a. ‘ਪੰਜਾਬੀ ਸੁਰਾਤਮਕ (tonal) ਭਾਸ਼ਾ ਹੈ ।’ ਇਸ ਕਥਨ ਦੀ ਰੋਸ਼ਨੀ ਵਿੱਚ ਪੰਜਾਬੀ ਵਿੱਚ ਪਾਈਆਂ ਜਾਣ ਵਾਲੀਆਂ ਵਿਭਿੰਨ ਸੁਰਾਂ ਬਾਰੇ ਉਦਾਹਰਣਾਂ ਸਾਹਿਤ ਚਰਚਾ ਕਰੋ । (20 marks)
Q4b. ‘ਪੰਜਾਬੀ ਗੁਰਮਤਿ ਕਾਵਿ ਵਿਚ ਮਨੁੱਖ ਦੇ ਅਧਿਆਤਮਕ ਮਸਲਿਆ ਦੇ ਨਾਲ ਨਾਲ ਸਮਾਜਕ ਸਰੋਕਾਰਾ ਨੂੰ ਬਿਆਨ ਕੀਤਾ ਗਿਆ ਹੈ ।’ ਇਸ ਕਥਨ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ । (15 marks)
Q4c. ਗੁਰਮੁਖੀ ਲਿੱਪੀ ਹੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਸਭ ਤੋਂ ਉਚਿਤ ਲਿੱਪੀ ਹੈ । ਕੀ ਤੁਸੀਂ ਇਸ ਰਾਇ ਨਾਲ ਸਹਿਮਤ ਹੋ, ਉਦਾਹਰਨਾਂ ਦੇ ਕੇ ਸਪਸ਼ਟ ਕਰੋ । (15 marks)
Q5a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਪ੍ਰਗਤੀਵਾਦੀ ਪੰਜਾਬੀ ਕਵਿਤਾ ਦੇ ਥੀਮਕ ਪਾਸਾਰਾਂ ਨੂੰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਬਾਵਾ ਬਲਵੰਤ ਦੀ ਕਵਿਤਾ ਦੇ ਹਵਾਲੇ ਨਾਲ ਸਪਸ਼ਟ ਕਰੋ । (10 marks)
Q5b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਲੋਕ ਕਹਾਣੀ ਤੋਂ ਕੀ ਭਾਵ ਹੈ? ਸੂਚਨਾ ਤਕਨਾਲੋਜੀ ਦੇ ਵਰਤਮਾਨ ਦੌਰ ਵਿੱਚ ਪੰਜਾਬੀ ਜੀਵਨ ਵਿੱਚ ਲੋਕ ਕਹਾਣੀਆਂ ਦੀ ਕੀ ਪ੍ਰਸੰਗਿਕਤਾ ਹੈ? (10 marks)
Q5c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿਚ ਔਰਤ ਦੀ ਤ੍ਰਾਸਦਿਕ ਸਥਿਤੀ ਦਾ ਚਿਤਰਣ ਕਿਸ ਦ੍ਰਿਸ਼ਟੀ ਤੋਂ ਹੋਇਆ ਹੈ? (10 marks)
Q5d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਡਾ. ਅਤਰ ਸਿੰਘ ਦੀ ਸਾਹਿਤ-ਆਲੋਚਨਾ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਉਪਰ ਚਰਚਾ ਕਰੋ । (10 marks)
Q5e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਡਾ. ਹਰਿਭਜਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ-ਸੰਵੇਦਨਾ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ । (10 marks)
Q6a. ਪੰਜਾਬੀ ਦੀ ਨਵ-ਰਹੱਸਵਾਦੀ ਕਵਿਤਾ ਨੂੰ ਪ੍ਰੀਤਮ ਸਿੰਘ ਸਫ਼ੀਰ ਅਤੇ ਜਸਵੰਤ ਸਿੰਘ ਨੇਕੀ ਦੀ ਕੀ ਦੇਣ ਹੈ? (20 marks)
Q6b. ਬਲਵੰਤ ਗਾਰਗੀ ਦੇ ਨਾਟਕ ‘ਲੋਹਾ ਕੁੱਟ’ ਅਤੇ ਸੰਤ ਸਿੰਘ ਸੇਖੋਂ ਦੇ ਨਾਟਕ ‘ਕਲਾਕਾਰ’ ਵਿਚ ਮਨੁੱਖ ਦੀਆਂ ਅਤ੍ਰਿਪਤ ਕਾਮਨਾਵਾਂ ਨੂੰ ਕਿਸ ਦ੍ਰਿਸ਼ਟੀਕੋਨ ਤੋਂ ਪੇਸ਼ ਕੀਤਾ ਗਿਆ ਹੈ? (15 marks)
Q6c. ਪੰਜਾਬੀ ਮਹਾਂਕਾਵਿ (epic poetry) ਪਰੰਪਰਾ ਵਿਚ ਅਵਤਾਰ ਸਿੰਘ ਆਜ਼ਾਦ ਦੇ ਯੋਗਦਾਨ ਬਾਰੇ ਆਲੋਚਨਾਤਮਿਕ ਟਿੱਪਣੀ ਲਿਖੋ । (15 marks)
Q7a. ਲੋਕ-ਗੀਤ ਦੀ ਪਰਿਭਾਸ਼ਾ ਤੇ ਸਰੂਪ ਨੂੰ ਸਪਸ਼ਟ ਕਰਕੇ ਪੰਜਾਬੀ ਲੋਕ-ਗੀਤਾਂ ਵਿੱਚ ਪੇਸ਼ ਔਰਤ ਮਨ ਦੀ ਵੇਦਨਾ ਨੂੰ ਮਿਸਾਲਾਂ ਸਾਹਿਤ ਸਪੱਸ਼ਟ ਕਰੋ । (20 marks)
Q7b. ‘ਕਹਾਣੀਕਾਰ ਪ੍ਰੇਮ ਪ੍ਰਕਾਸ਼ ਮਨੁੱਖ ਦੇ ਮਨੋ-ਦਵੰਦਾਂ ਅਤੇ ਵਰਿਆਮ ਸੰਧੂ ਸਮਾਜਕ ਅੰਤਰ-ਵਿਰੋਧਾਂ ਨੂੰ ਆਪਣੀਆਂ ਆਪਣੀਆਂ ਕਹਾਣੀਆਂ ਵਿਚ ਪੇਸ਼ ਕਰਦੇ ਹਨ ।’ ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? (15 marks)
Q7c. ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਵਾਰਤਕ ਨੂੰ ਵਸਤੂ (content) ਅਤੇ ਰੂਪ ਪੱਖੋਂ ਨਵੀਂ ਨੁਹਾਰ ਦਿੱਤੀ ਇਸ ਕਥਨ ਦੀ ਰੋਸ਼ਨੀ ਵਿੱਚ ਉਸਦੇ ਨਿਬੰਧਾਂ ਦੀ ਭਾਸ਼ਾ ਤੇ ਸ਼ੈਲੀ ਉੱਪਰ ਚਰਚਾ ਕਰੋ । (15 marks)
Q8a. ਪੰਜਾਬੀ ਦੀ ਪਹਿਲੇ ਪੜਾਅ ਦੀ ਮਾਰਕਸਵਾਦੀ ਆਲੋਚਨਾ ਅੰਦਰਲੇ ਸਿਧਾਂਤਕ ਵਖਰੇਵੇਂ ਨੂੰ ਸੰਤ ਸਿੰਘ ਸੇਖੋਂ ਅਤੇ ਪ੍ਰੋ. ਕਿਸ਼ਨ ਸਿੰਘ ਦੀ ਸਾਹਿਤ ਸਮੀਖਿਆ ਦੇ ਹਵਾਲੇ ਨਾਲ ਸਪੱਸ਼ਟ ਕਰੋ । (20 marks)
Q8b. ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਹਾਸ਼ੀਏ ਦੇ ਸਮਾਜ ਦੇ ਤ੍ਰਾਸਦਿਕ ਜੀਵਨ ਅਤੇ ਉਨ੍ਹਾਂ ਦੇ ਪ੍ਰਤਿਰੋਧ ਦਾ ਚਿਤਰਣ ਕਿਵੇਂ ਹੋਇਆ ਹੈ? (15 marks)
Q8c. ਰੁਮਾਂਟਿਕ ਕਾਵਿ ਪ੍ਰਵਿਰਤੀ ਦੇ ਮੂਲ ਸੁਭਾਅ ਬਾਰੇ ਚਰਚਾ ਕਰਦੇ ਹੋਏ ਪ੍ਰੋ. ਪੂਰਨ ਸਿੰਘ, ਮੋਹਨ ਸਿੰਘ ਅਤੇ ਅੰਮ੍ਰਿਤਾ ਕਾਵਿ ਨੂੰ ਰੁਮਾਂਟਿਕ ਦ੍ਰਿਸ਼ਟੀਕੋਣ ਤੇ ਪਰਖੋ । (15 marks)
Paper II
Q1a. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਫਰੀਦਾ ਰੋਟੀ ਮੇਰੀ ਕਾਠ ਕੀ
ਲਾਵਣੁ ਮੇਰੀ ਭੁਖ ।।
ਜਿਨ੍ਹਾਂ ਖਾਧੀ ਚੋਪੜੀ
ਘਣੇ ਸਹਨਿਗੇ ਦੁਖ ।।” (10 marks)
Q1b. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਚੁਪੈ ਚੁਪਿ ਨ ਹੋਵਈ ਜੈ ਲਾਇ ਰਹਾ ਲਿਵ ਤਾਰ ।।
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ।।
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ।।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ।।” (10 marks)
Q1c. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਭੰਡਿ ਜੰਮੀਐ ਭੈਡਿ ਨਿੰਮੀਐ ਭੰਡਿ ਮੰਗਣੁ ਵੀਆਹੁ ।।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।” (10 marks)
Q1d. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਇਸ਼ਕ ਡੇਰਾ ਮੇਰੇ ਅੰਦਰ ਕੀਤਾ,
ਡਰ ਕੇ ਜ਼ਹਿਰ ਪਿਆਲਾ ਮੈਂ ਪੀਤਾ,
ਝਬਦੇ ਆਵੀਂ ਵੇ ਤਬੀਬਾ, ਨਹੀਂ ਤੇ ਮੈਂ ਮਰ ਗਈਆਂ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ ।” (10 marks)
Q1e. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਕੇਹੀ ਤਖ਼ਤ ਹਜ਼ਾਰੇ ਦੀ ਗੱਲ ਕੀਜੇ,
ਜਿਥੇ ਰਾਂਝਿਆਂ ਰੰਗ ਮਚਾਇਆ ਈ ।
ਛੈਲ ਗੱਭਰੂ ਮਸਤ ਅਲਬੇਲੜੇ ਨੀ,
ਸੁੰਦਰ ਇਕ ਥੀਂ ਇਕ ਸਵਾਇਆ ਈ ।
ਵਾਲੇ ਕੋਕਲੇ ਮੁੰਦਰਾਂ ਮੱਝ ਲੁੰਙੀ,
ਨਵਾਂ ਠਾਠ ਤੇ ਠਾਠ ਚੜ੍ਹਾਇਆ ਈ ।
ਵਾਰਿਸ ਦੀ ਹਜ਼ਾਰੇ ਦੀ ਸਿੱਫ਼ਤ ਆਖਾਂ,
ਗੋਯਾ ਭਿਸ਼ਤ ਜ਼ਮੀਨ ’ਤੇ ਆਇਆ ਈ ।” (10 marks)
Q2a. ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ‘ਕਲਾਮ ਸ਼ੇਖ਼ ਫ਼ਰੀਦ’ ’ਚੋਂ ਉੱਭਰਣ ਵਾਲ਼ੀ ਸੂਫ਼ੀ-ਸੰਵੇਦਨਾ ਨੂੰ, ਚਰਚਾ ਦਾ ਵਿਸ਼ਾ ਬਣਾਉ । (15 marks)
Q2b. ਗੁਰੂ ਨਾਨਕ ਦੀ ਬਾਣੀ ‘ਬਾਹਰ ਮਾਹ ਤੁਖਾਰੀ’ ’ਚੋਂ ਉਭਰਨ ਵਾਲੀ ਗੁਰਮਤਿ-ਅਧਿਆਤਮਕਤਾ ਨੂੰ ਚਰਚਾ ਦਾ ਵਿਸ਼ਾ ਬਣਾਓ । (15 marks)
Q2c. ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚ ਆਇਆ ‘ਤ੍ਰਿੰਝਣ’ ਦਾ ਪ੍ਰਤੀਕ, ਕਿੰਨ੍ਹਾਂ ਕਿੰਨ੍ਹਾਂ ਗੱਲਾਂ ਦਾ ਸੂਚਕ ਹੈ? ਉਦਾਹਰਣਾਂ ਸਹਿਤ ਚਰਚਾ ਕਰੋ । (10 marks)
Q2d. “ਵਾਰਿਸ਼ ਸ਼ਾਹ ਰਚਿਤ ਕਿੱਸ਼ਾ ‘ਹੀਰ’, ਇਕ ਤਰ੍ਹਾਂ ਨਾਲ਼, ਉਸ ਸਮੇਂ ਦੇ ਪੰਜਾਬ ਦੀ ਸਮਾਜਕ, ਇਤਿਹਾਸਕ ਅਤੇ ਸਭਿਆਚਾਰਕ-ਅਵੱਸਥਾ ਦਾ ਸਮੁੱਚੇ ਰੂਪ ਵਿਚ ਬਿਆਨ ਕਰਦਾ ਹੈ ।” ਕੀ ਤੁਸੀਂ, ਇਸ ਕਥਨ ਨਾਲ਼ ਸਹਿਮਤ ਹੋ? ਇਸ ਦੇ ਹੱਕ ਜਾਂ ਵਿਰੋਧ ਵਿਚ, ਆਪਣੇ ਵਿਚਾਰ ਪਰਗਟ ਕਰੋ । (10 marks)
Q3a. “ਮੌਤ, ਬਦਸੂਰਤ ਅਤੇ ਦੁਖਦਾਈ ਵੇਰਵਾ ਹੈ । ਕਲਾਮ ਸ਼ੇਖ਼ ਫ਼ਰੀਦ ਵਿਚ ਉਸ ਨੂੰ, ਵਿਆਹ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ । ਏਦਾਂ, ਦੁਖਦਾਈ ਵਾਸਤਵਿਕਤਾ ਦਾ ਸੁਖਦਾਈ ਅਨੁਭਵ ਕਰਾਇਆ ਗਿਆ ਹੈ ।” ਇਸ ਕਥਨ ਦੀ ਪੁਸ਼ਟੀ ਕਰਦਿਆਂ, ਕਲਾਮ ਸ਼ੇਖ਼ ਫ਼ਰੀਦ ਦੇ ਪ੍ਰਤੀਕ-ਪ੍ਰਬੰਧ ਉਪਰ ਟਿੱਪਣੀ ਕਰੋ । (15 marks)
Q3b. ‘ਆਸਾ ਦੀ ਵਾਰ’ ਬਾਣੀ ਵਿਚ ਅੰਕਿਤ, ਸਲੋਕਾਂ ਤੇ ਪਉੜੀਆਂ ਦੇ, ਆਪਸੀ ਸੰਬੰਧਾਂ ਉਪਰ ਨਿੱਠ ਕੇ ਚਰਚਾ ਕਰੋ । (15 marks)
Q3c. ਸੂਫ਼ੀ ਮੱਤ ਵਿਚ ਬਿਆਨ ਕੀਤੀਆਂ ਗਈਆਂ ਅਧਿਆਤਮਿਕ ਮੰਜ਼ਿਲਾਂ ਬਾਰੇ, ਬੁੱਲ੍ਹੇ ਸ਼ਾਹ ਦਾ ਨਜ਼ਰੀਆ ਕੀ ਹੈ? ‘ਕਾਫ਼ੀਆ ਬੁੱਲ੍ਹੇ ਸ਼ਾਹ’ ਦੇ ਆਧਾਰ ’ਤੇ, ਸਪੱਸ਼ਟ ਕਰੋ । (10 marks)
Q3d. ਵਾਰਿਸ ਸ਼ਾਹ ਦੁਆਰਾ ਰਚਿਤ ਕਿੱਸ਼ਾ ‘ਹੀਰ’ ’ਚੋਂ ਉੱਭਰਨ ਵਾਲ਼ੇ, ‘ਇਸ਼ਕ’ ਦੇ ਸੰਕਲਪ ਨੂੰ ਚਰਚਾ ਦਾ ਵਿਸ਼ਾ ਬਣਾਉ । (10 marks)
Q4a. ਸ਼ੇਖ ਫਰੀਦ ਦੀ ਬਾਣੀ ਦੇ ਮੂਲ ਸੰਕਲਪਾਂ ਵਿਚੋਂ, ਨੈਤਿਕਤਾ ਅਤੇ ਸਹਿਨਸ਼ੀਲਤਾ ਦੇ ਸੰਕਲਪਾਂ ਦੀ ਵਿਆਖਿਆ ਕਰੋ । (15 marks)
Q4b. ‘ਆਸਾ ਦੀ ਵਾਰ’ ਬਾਣੀ ਨੂੰ, ‘ਗੁਰਮਤਿ ਦਾ ਬਾਲ-ਬੋਧ’ ਕਿਉਂ ਕਿਹਾ ਜਾਂਦਾ ਹੈ? ਉਦਾਹਰਣਾਂ ਸਹਿਤ ਚਰਚਾ ਕਰੋ । (15 marks)
Q4c. ਸਾਈਂ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ’ਚੋਂ ਉੱਭਰਨ ਵਾਲ਼ੇ ‘ਸਾਂਸਕ੍ਰਿਤਕ-ਸਮਨਵੈ’ ਦੀ ਭਾਵਨਾ ਨਾਲ਼ ਓਤਪ੍ਰੋਤ, ‘ਅਦਵੈਤੀ-ਨਜ਼ਰੀਏ’ ਨੂੰ ਚਰਚਾ ਦਾ ਵਿਸ਼ਾ ਬਣਾਉ । (10 marks)
Q4d. “ਕਿੱਸ਼ਾ ‘ਹੀਰ’ ਵਿਚ ਵਾਰਿਸ ਸ਼ਾਹ ਦੀ ਵਡਿਆਈ, ਇਸ ਗੱਲ ਵਿਚ ਹੈ ਕਿ ਉਸ ਨੇ, ਹੀਰ-ਰਾਂਝੇ ਦੀ ਪ੍ਰੇਮ-ਕਹਾਣੀ ਵਿਚ, ਪ੍ਰੇਮ ਉਪਰ ਆਧਾਰਤ ਸੁਤੰਤਰ ਵਿਆਹ ਦਾ ਪੱਖ ਪੂਰਿਆ ਹੈ ।” ਇਸ ਕਥਨ ਵਿਚ, ਕਿੰਨੀ ਕੁ ਸਚਾਈ ਹੈ? ਚਰਚਾ ਕਰੋ । (10 marks)
Q5a. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰਾਂ ਦੋਹਾਂ ਦੇ ਉੱਤੇ ਆਫ਼ਾਤ ਆਈ ।
ਸ਼ਾਹ ਮੁਹੰਮਦ ਵਿਚ ਪੰਜਾਬ ਦੇ ਜੀ,
ਕਦੇ ਨਹੀਂ ਸੀ ਤੀਸਰੀ ਜਾਤ ਆਈ ।” (10 marks)
Q5b. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਂਹ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਟਾਂਡਾ ਸਾਂਭਣੇ ਨੂੰ ਚੂੜ੍ਹਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇਕੇ,
ਸੁੰਮਾਂ ਵਾਲ਼ੀ ਡਾਂਗ ਉੱਤੇ ਤੇਲ ਲਾਇਕੇ,
ਕਛੇ ਮਾਰ ਵੰਝਲੀ ਅਨੰਦ ਛਾ ਗਿਆ ।
ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ ।” (10 marks)
Q5c. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਅਜੀਤ: ਮੈਂ ਦੋ ਔਰਤਾਂ ਦੀ ਵਫ਼ਾਦਾਰੀ ਦਾ ਸ਼ਿਕਾਰ ਹਾਂ । ਇਹਨਾਂ ਵਿਚੋਂ, ਜੇ ਇਕ ਵੀ ਬੇਵਫ਼ਾ ਹੁੰਦੀ, ਤਾਂ ਮੈਂ ਸੁੱਖੀ ਹੁੰਦਾ । ਕੀ ਕੋਈ ਮਰਦ, ਇਕੋ ਵੇਲ਼ੇ ਦੋ ਔਰਤਾਂ ਨਾਲ਼ ਰਹਿ ਸਕਦਾ ਹੈ?” (10 marks)
Q5d. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਕਵਿਤਾ ਦਾ ਉਹ ਵਿਸ਼ੇਸ਼ ਲੱਛਣ, ਜੋ ਇਸ ਨੂੰ ਗੁਣ ਦੇ ਪੱਖ ਤੋਂ, ਗੱਦ ਨਾਲ਼ੋਂ ਵੱਖਰੀ ਕਰਦਾ ਹੈ, ਇਸ ਨੂੰ ਗੱਦ ਨਾਲ਼ੋਂ ਵਿਸ਼ੇਸ਼ਤਾ ਦੇਂਦਾ ਹੈ, ਅਲੰਕਾਰ ਹੈ । ਠੀਕ ਉਸੇ ਤਰ੍ਹਾਂ, ਨਾਰੀ ਲਈ ਨਰ ਨਾਲ਼ੋਂ, ਵਿਸ਼ੇਸ਼ ਅਧਿਕ ਰੂਪ ਵਿਚ, ਗਹਿਣੇ ਤੇ ਸ਼ਿੰਗਾਰ ਦੀ ਲੋੜ ਹੈ, ਕਵਿਤਾ ਨੂੰ ਅਲੰਕਾਰ ਦੀ ਲੋੜ ਹੈ । ਜਿਵੇਂ ਗਹਿਣਾ-ਸ਼ਿੰਗਾਰ ਨਾਰੀ ਦੇ ਨਾਰੀਤਵ ਨੂੰ ਸਜਾਂਦਾ ਹੈ, ਇਸੇ ਤਰ੍ਹਾਂ ਅਲੰਕਾਰ, ਕਾਵਿ ਦੀ ਕਾਵਿਮਇਤਾ ਨੂੰ ਚਮਕਾਂਦਾ ਹੈ ।” (10 marks)
Q5e. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਐਹ ਸਿੱਖ ਨੈਸ਼ਨਲ ਕਾਲਜ ਦੀ ਇਮਾਰਤ ਸੀ । ਆਹੋ ਠੀਕ, ਮੁਗ਼ਲਪੁਰੇ ਦਾ ਇੰਜੀਨੀਅਰਿੰਗ ਕਾਲਜ, ਹੁਣ ਇਹਨੂੰ ਯੂਨੀਵਰਸਿਟੀ ਦਾ ਦਰਜਾ ਮਿਲ ਗਿਆ ਹੈ । ਏਥੋਂ ਹੀ ਨੇੜੇ ਪੀਰ ਮੀਆਂ ਮੀਰ ਦਾ ਮਜ਼ਾਰ ਹੈ, ਜਿਸ ਨੇ, ਅੰਮ੍ਰਿਤਸਰ ਵਿਚ ਸਿੱਖਾਂ ਦੇ ਸੁਨਹਿਰੀ ਹਰਿਮੰਦਰ ਦਾ ਨੀਂਹ ਪੱਥਰ ਰਖਿਆ ਸੀ । ਦਾਰਾਸ਼ਕੋਹ ਦਾ, ਉਹ ਗੁਰੂ ਸੀ । ਦਾਰਾਸ਼ਕੋਹ, ਜਿਨ੍ਹੇ ਉਪਨਿਸ਼ਦਾਂ ਦੇ ਤਰਜਮੇ, ਫ਼ਾਰਸੀ ਵਿਚ ਕਰਾਏ ਸਨ । ਪਰ, ਹੁਣ ਅਜੇਹੀਆਂ ਇਤਿਹਾਸਕ ਘਟਨਾਵਾਂ ਦਾ ਕੋਈ ਮਤਲਬ ਨਹੀਂ ਨਿਕਲਦਾ ।” (10 marks)
Q6a. “ਸ਼ਾਹ ਮੁਹੰਮਦ ਦੁਆਰਾ ਰਚਿਤ ‘ਜੰਗਨਾਮਾ: ਸਿੰਘਾ ਤੇ ਫਰੰਗੀਆਂ’, ਪੰਜਾਬੀ ਕੌਮ ਦੀ ਢਹਿੰਦੀ ਕਲਾ ਦੀ ਵਾਸਤਵਿਕ ਤਸਵੀਰ ਪੇਸ਼ ਕਰਨ ਵਾਲ਼ੀ ਰਚਨਾ ਹੈ ।” ਇਸ ਕਥਨ ਨਾਲ਼, ਤੁਸੀਂ ਕਿੰਨੇ ਕੁ ਸਹਿਮਤ ਹੋ? ਚਰਚਾ ਕਰੋ । (15 marks)
Q6b. “ਸੰਤ ਸਿੰਘ ਸੇਖੋਂ ਦੀ ਸਮੀਖਿਆ-ਪੁਸਤਕ ‘ਸਾਹਿਤਿਆਰਥ’ ਨਾਲ਼, ਆਧੁਨਿਕ ਪੰਜਾਬੀ ਸਾਹਿਤ-ਆਲੋਚਨਾ ਦਾ ਆਰੰਭ ਹੁੰਦਾ ਹੈ ।” ਇਸ ਕਥਨ ਦੇ ਨਾਲ਼ ਤੁਸੀਂ ਕਿੰਨੇ ਕੁ ਸਹਿਮਤ ਹੋ? ‘ਸਾਹਿਤਿਆਰਥ’ ’ਚੋਂ ਉਪਜਣ ਵਾਲ਼ੀ ਸਮੀਖਿਆ-ਦ੍ਰਿਸ਼ਟੀ ਉਪਰ ਚਰਚਾ ਕਰੋ । (15 marks)
Q6c. ਯਾਦਾਂ ਸਾਹਿਤ ਰੂਪਾਕਾਰ ਦੀਆਂ ਬਾਰੀਕੀਆਂ ਬਿਆਨ ਕਰਦੇ ਹੋਇਆ, ਗੁਰਬਖ਼ਸ਼ ਸਿੰਘ ਦੀ ਪੁਸਤਕ ‘ਮੇਰੀਆਂ ਅਭੁੱਲ ਯਾਦਾਂ’ ਨੂੰ ਚਰਚਾ ਦਾ ਵਿਸ਼ਾ ਬਣਾਉ । (10 marks)
Q6d. ਨਾਨਕ ਸਿੰਘ ਦੁਆਰਾ ਰਚਿਤ ‘ਇੱਕ ਮਿਆਨ ਦੋ ਤਲਵਾਰਾਂ’ ਨੂੰ ਇਕ ਇਤਿਹਾਸਕ-ਨਾਵਲ ਦੇ ਰੂਪ ਵਿਚ ਚਰਚਾ ਦਾ ਵਿਸ਼ਾ ਬਣਾਉ । (10 marks)
Q7a. ਸ਼ਾਹ ਮੁਹੰਮਦ ਦੁਆਰਾ ਰਚਿਤ ‘ਜੰਗਨਾਮਾ: ਸਿੰਘਾਂ ਤੇ ਫ਼ਰੰਗੀਆਂ’ ਵਿੱਚ ਇਤਿਹਾਸ ਦਾ ਕਲਾਤਮਕ-ਰੂਪਾਂਤਰਣ ਕਿਵੇਂ ਹੋਇਆ ਹੈ? ਚਰਚਾ ਕਰੋ । (15 marks)
Q7b. ਗੁਰਬਖ਼ਸ਼ ਸਿੰਘ ਦੁਆਰਾ ਰਚਿਤ ਨਿਬੰਧ-ਸੰਗ੍ਰਹਿ ‘ਜ਼ਿੰਦਗੀ ਦੀ ਰਾਸ’ ’ਚੋਂ, ਕਿਹੋ ਜਿਹਾ ਨਜ਼ਰੀਆ ਉੱਭਰ ਕੇ ਸਾਮ੍ਹਣੇ ਆਉਂਦਾ ਹੈ? ਉਦਾਹਰਣਾਂ ਸਹਿਤ ਸਪੱਸ਼ਟ ਕਰੋ । (15 marks)
Q7c. “ਨਾਨਕ ਸਿੰਘ ਵਿਅਕਤੀਗਤ ਆਦਰਸ਼ਵਾਦ ਦੀ ਜੁਗਤ ਰਾਹੀਂ ਕਾਇਆਂ ਕਲਪ ਦੀ ਵਿਧੀ ਵਰਤ ਕੇ ਸਮਕਾਲੀ ਸਮਾਜਕ-ਯਥਾਰਥ ਦੀ ਵਿਕਰਾਲਤਾ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰਦਾ ਹੈ ।” ਨਾਨਕ ਸਿੰਘ ਦੇ ਨਾਵਲਾਂ ਨੂੰ ਆਧਾਰ ਬਣਾ ਕੇ ਇਸ ਵਿਕਾਰ ਦੀ ਪੁਸ਼ਟੀ ਕਰੋ । (10 marks)
Q7d. “ਬਲਵੰਤ ਗਾਰਗੀ ਦੀ ਇਤਿਹਾਸਕ-ਤ੍ਰਾਸਦੀ ‘ਸੁਲਤਾਨ ਰਜ਼ੀਆ’ ਦੇ ਪਾਤਰ, ਯਾਕੂਤ ਅਤੇ ਸੁਲਤਾਨ ਰਜ਼ੀਆਂ, ਸਫ਼ਲ ਤ੍ਰਾਸਦ-ਨਾਇਕ ਤੇ ਨਾਇਕਾ ਹਨ ।” ਕੀ ਤੁਸੀਂ ਇਸ ਵਿਚਾਰ ਨਾਲ਼ ਸਹਿਮਤ ਹੋ? ਚਰਚਾ ਕਰੋ । (10 marks)
Q8a. “ਗੁਰਬਖ਼ਸ਼ ਸਿੰਘ ਦੀ ਵੱਡੀ ਦੇਣ, ਉਸ ਦੀ ਸ਼ੈਲੀ ਪੱਖੋਂ ਹੈ । ਉਸ ਦੀਆਂ ਸਾਰੀਆਂ ਲਿਖਤਾਂ ਵਿਚ ਸਪੱਸ਼ਟਤਾ, ਰੌਚਕਤਾ, ਸਰਲਤਾ, ਕੌਸ਼ਲਤਾ, ਨਵੀਨਤਾ ਤੇ ਢੁੱਕਵਾਂਪਨ ਹੈ । ਉਸ ਦੇ ਵਿਚਾਰ, ਇਕ ਲੜੀ ਵਿਚ ਬੰਨ੍ਹੇ ਹੋਏ ਅਤੇ ਵਿਸ਼ੇ ਦੇ ਅਨੁਕੂਲ ਹੁੰਦੇ ਹਨ ।” ਇਸ ਕਥਨ ਦੀ ਰੌਸ਼ਨੀ ਵਿਚ ਗੁਰਬਖ਼ਸ਼ ਸਿੰਘ ਦੇ ਨਿਬੰਧ ਸੰਗ੍ਰਿਹਾਂ ‘ਜ਼ਿੰਦਗੀ ਦੀ ਰਾਸ’ ਤੇ ‘ਨਵਾਂ ਸ਼ਿਵਾਲਾ’ ਨੂੰ ਚਰਚਾ ਦਾ ਵਿਸ਼ਾ ਬਣਾਉ । (15 marks)
Q8b. “ਨਾਨਕ ਸਿੰਘ ਦੇ ਪ੍ਰਵੇਸ਼ ਕਾਲ਼, ਪੰਜਾਬੀ-ਨਾਵਲ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ । ਪੰਜਾਬੀ-ਨਾਵਲ ਦੇ ਖ਼ੇਤਰ ਵਿਚ ਨਵੀਆਂ ਸੰਭਾਵਨਾਵਾਂ ਜਨਮ ਲੈਂਦੀਆਂ ਹਨ ।” ‘ਚਿੱਟਾ ਲਹੂ’, ‘ਪਵਿੱਤਰ ਪਾਪੀ’ ਤੇ ‘ਇਕ ਮਿਆਨ ਦੋ ਤਲਵਾਰਾਂ’ ਨਾਵਲਾਂ ਦੇ ਆਧਾਰ ’ਤੇ, ਇਸ ਕਥਨ ਦੀ ਪੁਸ਼ਟੀ ਕਰੋ । (15 marks)
Q8c. “ਬਲਰਾਜ ਸਾਹਨੀ ਨੇ ‘ਮੇਰਾ ਰੂਸੀ ਸਫ਼ਰਨਾਮਾ’ ਅਤੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਲਿਖੇ ਹਨ । ਜੋ ਉਸ ਦੀ ਡੂੰਘੀ ਯਥਾਰਥਵਾਦੀ ਸੂਝ; ਵਿਸ਼ਾਲ ਸਾਂਸਕ੍ਰਿਤਕ ਗਿਆਨ, ਬੌਧਿਕ ਪ੍ਰਪੱਕਤਾ; ਨੀਝ ਪੂਰਵਕ ਦ੍ਰਿਸ਼ਟੀ; ਜ਼ਿੰਦਗੀ ਨੂੰ ਵੇਖਣ, ਸਮਝਣ, ਪੜਤਾਲਣ ਤੇ ਮਾਣਨ ਦੀ ਰੀਝ ਅਤੇ ਕਲਾਮਈ-ਪ੍ਰਤਿਭਾ ਦਾ ਪ੍ਰਮਾਣ ਹਨ ।” ਬਲਰਾਜ ਸਾਹਨੀ ਦੇ ਦੋਹਾਂ ਸਫ਼ਰਨਾਮਿਆਂ ਦੇ ਆਧਾਰ ’ਤੇ, ਇਸ ਕਥਨ ਦੀ ਪੁਸ਼ਟੀ ਕਰੋ । (10 marks)
Q8d. “ਧਨੀ ਰਾਮ ਚਾਤ੍ਰਿਕ ਦੀ ਕਾਵਿ-ਸ਼ੈਲੀ ਅਤੇ ਵਿਚਾਰਧਾਰਾ, ਸਮੇਂ ਦੇ ਪ੍ਰਭਾਵਾਂ ਨਾਲ਼ ਵਿਕਾਸ ਕਰਦੀ ਨਜ਼ਰ ਆਉਂਦੀ ਹੈ ।” ‘ਚੰਦਨਵਾੜੀ’, ‘ਨਵਾਂ ਜਹਾਨ’ ਤੇ ‘ਸੂਫ਼ੀਖ਼ਾਨਾ’ ਕਾਵਿ-ਸੰਗ੍ਰਹਿਆਂ ਦੇ ਆਧਾਰ ’ਤੇ, ਇਸ ਕਥਨ ਦੀ ਪੁਸ਼ਟੀ ਕਰੋ । (10 marks)
Spotted something wrong?
If a question is in the wrong unit or a match looks wrong, please report an error.
Related: Overall Punjabi Literature PYQ analysis · Year-wise question papers · Topic-wise PYQs

