Every question from the Punjabi Literature Optional papers of UPSC Mains 2020, placed in its syllabus unit and checked against all questions asked from 2013 to 2019. See what was familiar, what came back and what was new.
Other years:
What stood out in 2020
- More marks than usual: ਕਲਾਸੀਕਲ ਪਿਛੋਕੜ ਅਤੇ ਮੱਧਕਾਲੀ ਸਾਹਿਤ (75 marks, against an average of 50).
- Fewer marks than usual: ਲੋਕ ਸਾਹਿਤ, ਮਹਾਂਕਾਵਿ ਅਤੇ ਪ੍ਰਗੀਤ (35 marks, against an average of 47).
- Every question came from a topic UPSC had asked recently.
Which units got the marks in 2020
Marks asked from each unit in 2020 (dark bar) against its average for 2013–2019 (grey bar).
Paper I
| Unit | 2020 | Average 2013–19 |
|---|---|---|
| ਪੰਜਾਬੀ ਭਾਸ਼ਾ: ਨਿਕਾਸ, ਧੁਨੀ, ਰੂਪ ਅਤੇ ਵਾਕ | 95 | 98 |
| ਉਪਭਾਸ਼ਾਵਾਂ ਅਤੇ ਗੁਰਮੁਖੀ ਲਿਪੀ | 45 | 46 |
| ਕਲਾਸੀਕਲ ਪਿਛੋਕੜ ਅਤੇ ਮੱਧਕਾਲੀ ਸਾਹਿਤ | 75 | 50 |
| ਆਧੁਨਿਕ ਕਾਵਿ-ਪ੍ਰਵਿਰਤੀਆਂ | 45 | 53 |
| ਲੋਕ ਸਾਹਿਤ, ਮਹਾਂਕਾਵਿ ਅਤੇ ਪ੍ਰਗੀਤ | 35 | 47 |
| ਨਾਟਕ, ਨਾਵਲ ਅਤੇ ਕਹਾਣੀ | 45 | 49 |
| ਸਮਾਜਕ-ਸਭਿਆਚਾਰਕ ਪ੍ਰਭਾਵ, ਨਿਬੰਧ ਅਤੇ ਆਲੋਚਨਾ | 60 | 52 |
Paper II
| Unit | 2020 | Average 2013–19 |
|---|---|---|
| ਸੈਕਸ਼ਨ ੳ: ਮੱਧਕਾਲੀ ਕਾਵਿ | 200 | 200 |
| ਸੈਕਸ਼ਨ ਅ: ਆਧੁਨਿਕ ਸਾਹਿਤ | 200 | 200 |
A question that fits two units is split equally between them.
Paper I
Q1a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਸੁਰ (ਟੋਨ) ਪੰਜਾਬੀ ਭਾਸ਼ਾ ਦੀ ਵਿਲੱਖਣ ਪਛਾਣ ਕਿਉਂ ਮੰਨੀ ਜਾਂਦੀ ਹੈ? (10 marks)
Q1b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਦਾ ਜਨਮ ਪੈਸ਼ਾਦੀ ਅਪਭ੍ਰੰਸ਼ ਤੋ ਹੋਣ ਦੀ ਧਾਰਨਾਂ ਕਿਸ ਦੀ ਦੇਣ ਹੈ? ਇਹ ਧਾਰਨਾਂ ਉਚਿਤ ਹੈ ਜਾਂ ਅਨਉਚਿਤ? (10 marks)
Q1c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਵਿੱਚ ਪੁਲਿੰਗ ਤੋਂ ਇਸਤਰੀ ਲਿੰਗ ਬਣਾਉਣ ਦੇ ਮੁੱਖ ਪੈਟਰਨ ਉਦਾਹਰਨਾਂ ਦੇ ਕੇ ਸਮਝਾਓ । (10 marks)
Q1d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਗੁਰਮੁਖੀ ਲਿਪੀ ਦੇ ਆਰੰਭ ਅਤੇ ਵਿਕਾਸ ਬਾਰੇ ਭਾਵਪੂਰਨ ਚਰਚਾ ਕਰੋ । (10 marks)
Q1e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਸਾਹਿਤ ਪਰੰਪਰਾ ਵਿੱਚ ਕਿੱਸਾ-ਕਾਵਿ ਨੂੰ ਵਿਸ਼ੇਸ਼ ਮਹੱਤਤਾ ਕਿਉਂ ਪ੍ਰਾਪਤ ਹੈ? (10 marks)
Q2a. ਪੰਜਾਬੀ ਵਿਚ ਵਾਕਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿੰਦੇ ਹੋਏ, ਸਾਧਾਰਨ ਵਾਕ ਦੀ ਬਣਤਰ ਦੇ ਪੰਜ ਮੁਖ ਪੈਟਰਨ ਉਦਾਹਰਣਾਂ ਦੇ ਕੇ ਸਪਸ਼ਟ ਕਰੋ । (20 marks)
Q2b. ਪੰਜਾਬੀ ਦੀਆਂ ਸਵੱਰ ਧੁਨੀਆਂ ਦਾ ਵਰਗੀਕਰਨ ਉਨ੍ਹਾਂ ਦੇ ਉਚਾਰਣ ਲਈ ਲੋੜੀਂਦੀ ਜੀਤ ਤੇ ਬੁਲ੍ਹਾਂ ਦੀ ਵਰਤੋਂ ਦੇ ਆਧਾਰ ਉਤੇ ਕਰੋ । (15 marks)
Q2c. ਜਨਮ ਸਾਖੀਆਂ ਦੀਆਂ ਮੁਖ ਪਰੰਪਰਾਵਾਂ ਦੀ ਜਾਣਕਾਰੀ ਦਿਉ । (15 marks)
Q3a. ਮਾਝੀ ਤੇ ਪੋਠੋਹਾਰੀ ਕਿਹੜੇ ਇਲਾਕਿਆਂ ਵਿਚ ਬੋਲੀਆਂ ਜਾਂਦੀਆਂ ਹਨ? ਇਨ੍ਹਾਂ ਦੀਆਂ ਵਿਲਖਣ ਵਿਸ਼ੇਸ਼ਤਾਵਾਂ ਨਾਲ ਤੁਲਨਾਤਮਕ ਜਾਣ ਪਛਾਣ ਕਰਾਉ । (20 marks)
Q3b. ਪੂਰਵ ਨਾਨਕ ਕਾਲ ਦੇ ਵਾਰ ਸਾਹਿਤ ਦੀ ਜਾਣਕਾਰੀ ਦਿਉ । (15 marks)
Q3c. ਪੰਜਾਬੀ ਭਾਸ਼ਾ ਦੇ ਜਨਮ ਬਾਰੇ ਡਾ. ਪ੍ਰੇਮ ਪ੍ਰਕਾਸ਼ ਸਿੰਘ ਦੇ ਵਿਚਾਰ ਦੱਸੋ । (15 marks)
Q4a. ਗੁਰਮਤਿ ਤੇ ਸੂਫ਼ੀ ਕਾਵਿ-ਧਾਰਾਵਾਂ ਵਿਚ ਸਮਾਨਤਾਵਾਂ ਅਤੇ ਸਿੱਧਾਂਤਕ ਵਖਰੇਵਿਆਂ ਦੀ ਜਾਣਕਾਰੀ ਉਦਾਹਰਣਾਂ ਸਹਿਤ ਦਿਉ । (20 marks)
Q4b. ਆਰੰਭਕ ਪੰਜਾਬੀ ਭਾਸ਼ਾ ਦੇ ਮੁਕਾਬਲੇ ਵਰਤਮਾਨ ਭਾਸ਼ਾ ਤੱਕ ਆਏ ਅੰਤਰ ਦੀ ਪ੍ਰਕਿਰਿਆ ਦਾ ਵਿਵੇਚਨ ਕਰੋ । (15 marks)
Q4c. ਪੰਜਾਬੀ ਭਾਸ਼ਾ ਨੂੰ ਸ਼ੁਧ ਰੂਪ ਵਿਚ ਲਿਖਣ ਲਈ ਦੇਵ ਨਾਗਰੀ, ਪਰਸ਼ੀਅਨ ਤੇ ਰੌਮਨ ਲਿਪੀਆਂ ਕਿਉਂ ਤੇ ਕਿਵੇਂ ਅਧੂਰੀਆਂ ਹਨ? (15 marks)
Q5a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪ੍ਰਯੋਗ ਵਾਦੀਆਂ ਨੇ ਅੰਮ੍ਰਿਤਾ-ਮੋਹਨ ਸਿੰਘ ਦੀ ਕਾਵਿ-ਧਾਰਾਂ ਦੀਆਂ ਕਿਹੜੀਆਂ ਸੀਮਾਵਾਂ ਤੋਂ ਮੁਕਤ ਹੋਣ ਦੀ ਦਲੀਲ ਦਿਤੀ? (10 marks)
Q5b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । “ਲੋਕ ਗੀਤ ਦੀ ਸਿਰਜਨ ਪ੍ਰਕ੍ਰਿਆ ਹੀ ਇਸ ਨੂੰ ਗੀਤ ਨਾਲੋਂ ਨਿਖੇੜ ਦਿੰਦੀ ਹੈ ।” ਵਿਆਖਿਆ ਕਰੋ । (10 marks)
Q5c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਸੁਖਬੀਰ ਦੀ ਨਾਵਲ ਕਲਾ ਦੀ ਨਿਵੇਕਲੀ ਪਛਾਣ ਬਣਾਉਣ ਵਾਲੇ ਲੱਛਣ ਦਸੋ । (10 marks)
Q5d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪ੍ਰੋ. ਮੋਹਨ ਸਿੰਘ ਦੀ ਪੰਜਾਬੀ ਮਹਾਂ-ਕਾਵਿ ਨੂੰ ਕੀ ਦੇਣ ਹੈ? (10 marks)
Q5e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਉਰਦੂ ਫ਼ਾਰਸੀ ਨੇ ਪੰਜਾਬੀ ਸਾਹਿਤ ਨੂੰ ਸਮਾਜਕ ਤੇ ਸਭਿਆਚਾਰਕ ਪਖੋਂ ਕਿਵੇਂ ਪ੍ਰਭਾਵਿਤ ਕੀਤਾ ਹੈ? (10 marks)
Q6a. ਪ੍ਰਗਤੀਵਾਦੀ ਕਾਵਿ ਪ੍ਰਵਿਰਤੀ ਦੇ ਮੁਖ ਲੱਛਣ ਦਸਦੇ ਹੋਏ ਇਸ ਦੇ ਦੋ ਪ੍ਰਤਿਨਿਧ ਕਵੀਆਂ ਨਾਲ ਜਾਣ ਪਛਾਣ ਕਰਵਾਉ । (20 marks)
Q6b. ਪਰੰਪਰਾ ਤੇ ਆਧੁਨਿਕਤਾ ਬਾਰੇ ਡਾ. ਅਤਰ ਸਿੰਘ ਦੇ ਸੰਕਲਪ ਦੀ ਜਾਣਕਾਰੀ ਦਿਉ । (15 marks)
Q6c. ਆਈ.ਸੀ. ਨੰਦਾ ਨੂੰ ਪੰਜਾਬੀ ਨਾਟਕ ਤੇ ਰੰਗਮੰਚ ਦੋਹਾਂ ਦਾ ਮੋਢੀ ਕਿਉਂ ਮੰਨਿਆ ਜਾਂਦਾ ਹੈ? (15 marks)
Q7a. ਜਸਵੰਤ ਸਿੰਘ ਕੰਵਲ ਦੇ ਨਾਵਲਾਂ ਵਿਚ ਵਿਸ਼ੇ ਤੇ ਸ਼ੈਲੀ ਦੀ ਵੰਨ ਸੁਵੰਨਤਾ ਨਾਲ ਜਾਣ ਪਛਾਣ ਕਰਵਾਓ । (20 marks)
Q7b. ਅਖਾਣਾਂ ਤੇ ਬੁਝਾਰਤਾਂ ਦਾ ਸਭਿਆਚਾਰਕ ਤੇ ਸਾਹਿਤਕ ਮਹਤਵ ਸਪਸ਼ਟ ਕਰੋ । (15 marks)
Q7c. ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਵਾਰਤਕ ਨੇ ਪੰਜਾਬੀ ਸਾਹਿਤ ਤੇ ਸਮਾਜ ਨੂੰ ਕੀ ਦੇਣ ਦਿੱਤੀ ਹੈ? (15 marks)
Q8a. ਪੰਜਾਬੀ ਆਲੋਚਨਾ ਦਾ ਮੂੰਹ ਮੱਥਾ ਬਦਲਣ ਵਿਚ ਸੰਤ ਸਿੰਘ ਸੇਖੋਂ ਅਤੇ ਹਰਿਭਜਨ ਸਿੰਘ ਦਾ ਯੋਗਦਾਨ ਇਤਿਹਾਸਕ ਮਹੱਤਵ ਵਾਲਾ ਹੈ । – ਵਿਆਖਿਆ ਕਰੋ । (20 marks)
Q8b. ਵਿਸ਼ੇ ਦੀ ਚੋਣ ਅਤੇ ਨਿਭਾਅ ਪਖੋਂ ਸੁਰਜੀਤ ਪਾਤਰ ਦੀ ਕਵਿਤਾ ਦੀ ਵਿਲੱਖਣਤਾ ਨਿਸ਼ਚਿਤ ਕਰੋ । (15 marks)
Q8c. ਸੁਲਤਾਨਬਾਹੂ ਦੀਆਂ ਸੀਹਰਫ਼ੀਆਂ ਵਿਚੋ ਕਿਸਤਰਾਂ ਦੇ ਸੂਫ਼ੀ ਰਹੱਸਵਾਦ ਦੇ ਦਰਸ਼ਨ ਹੁੰਦੇ ਹਨ? ਸਪਸ਼ਟ ਕਰੋ । (15 marks)
Paper II
Q1a. ਨਿਮਨ ਦਰਜ ਪੰਜਾਂ ਕਾਵਿ-ਵੰਨਗੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ।। ਬਾਵਲਿ ਹੋਈ ਸੋ ਸਹੁ ਲੋਰਉ ।।
ਤੈ ਸਹਿ ਮਨ ਮਹਿ ਕੀਆ ਰੋਸੁ ।। ਮਝੁ ਅਵਗਨ ਸੋਹ ਨਾਹੀ ਦੋਸੁ ।।
ਤੈ ਸਾਹਿਬ ਕੀ ਮੈਂ ਸਾਰ ਨ ਜਾਨੀ ।। ਜੋਬਨੁ ਖੋਇ ਪਾਛੈ ਪਛੁਤਾਨੀ ।। (10 marks)
Q1b. ਨਿਮਨ ਦਰਜ ਪੰਜਾਂ ਕਾਵਿ-ਵੰਨਗੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਜਤੁ ਪਾਹਾਰਾ ਧੀਰਜੁ ਸੁਨਿਆਰੁ ।
ਅਹਰਣਿ ਮਤਿ ਵੇਦੁ ਹਥੀਆਰ ।
ਭਉ ਖਲਾ ਅਗਨਿ ਤਪ ਤਾਉ ।
ਭਾਂਡਾ ਭਾਉ ਅੰਮ੍ਰਿਤੁ ਤਿਤ ਢਾਲਿ
ਘੜੀਐ ਸਬਦੁ ਸਚੀ ਟਕਸਾਲ । (10 marks)
Q1c. ਨਿਮਨ ਦਰਜ ਪੰਜਾਂ ਕਾਵਿ-ਵੰਨਗੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰ ।
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ।
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮਰਦਾਰੁ ।
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ । (10 marks)
Q1d. ਨਿਮਨ ਦਰਜ ਪੰਜਾਂ ਕਾਵਿ-ਵੰਨਗੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮੈਂ ਕਿਉ ਕਰ ਜਾਵਾਂ ਕਾਅਬੇ ਨੂੰ
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ
ਲੋਕੀਂ ਸਜਦਾ ਕਾਅਬੇ ਨੂੰ ਕਰਦੇ
ਸਾਡਾ ਸਜਦਾ ਯਾਰ ਪਿਆਰੇ ਨੂੰ
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ । (10 marks)
Q1e. ਨਿਮਨ ਦਰਜ ਪੰਜਾਂ ਕਾਵਿ-ਵੰਨਗੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਰਾਂਝੇ ਵਾਂਗ ਫ਼ਰਿਹਾਦ ਦੇ ਆਹ ਮਾਰੀ,
ਜਾਨ ਗਈ ਸੂ ਹੋਇ ਹਵਾ ਮੀਆਂ ।
ਦੋਵੇਂ ਇਸ਼ਕ ਮਜਾਜ਼ੀ ਵਿਚ ਰਹੇ ਕਾਇਮ
ਨਾਲ ਸਿਦਕ ਦੇ ਗਏ ਨਿਭਾ ਮੀਆਂ ।
ਵਾਰਿਸ ਸ਼ਾਹ, ਇਸ ਖ਼ਾਬ ਸਗਇ ਦੀ ’ਤੇ
ਕਈ ਵਾਜੜੇ ਹਾਏ ਵਜਾ ਮੀਆ । (10 marks)
Q2a. ‘ਸੂਫ਼ੀ ਸੰਤਾਂ ਨੇ ਭਾਰਤ ਦਾ ਇਸਲਾਮੀਕਰਣ ਕਰਨ ਦੀ ਬਜਾਇ ਇਸਲਾਮ ਨੂੰ ਭਾਰਤੀ ਰੰਗ ਵਿਚ ਰੰਗ ਦਿਤਾ’ ਇਸ ਕਥਨ ਦੀ ਰੌਸ਼ਨੀ ਵਿਚ ਬਾਬਾ ਫ਼ਰੀਦ ਦੇ ਕਲਾਮ ਦਾ ਵਿਸ਼ਲੇਸ਼ਣ ਕਰਕੇ ਸਪਸ਼ਟ ਕਰੋ ਕਿ ਸ਼ੇਖ਼ ਫ਼ਰੀਦ ਨੇ ਸਾਮੀ ਤੇ ਭਾਰਤੀ ਸਭਿਆਚਾਰਾਂ ਨੂੰ ਇਕ ਨਵੀਂ ਜ਼ਮੀਨ ਬਖਸ਼ੀ । (20 marks)
Q2b. ‘ਬਾਰਹ ਮਾਹ ਤੁਖਾਰੀ’ ਵਿਚ ਗੁਰੂ ਨਾਨਕ ਦੇਵ ਜੀ ਨੇ ਦੁਨਿਆਵੀ ਬਿਰਹਾ ਦੇ ਬਿੰਬ ਦੁਆਰਾ ਆਤਮ ਤੇ ਪ੍ਰਮਾਤਮਾ ਦੇ ਵਿਯੋਗ ਨੂੰ ਪ੍ਰਤੀਕਾਤਮਕ ਰੂਪ ਵਿਚ ਪੇਸ਼ ਕੀਤਾ ਹੈ । ਗੁਰੂ ਨਾਨਕ ਦੇਵ ਜੀ ਰੂਹਾਨੀ ਅਨੁਭਵ ਨੂੰ ਸ਼ਿੰਗਾਰ-ਰਸੀ ਸ਼ੈਲੀ ਵਿਚ ਪ੍ਰਗਟਾਉਣ ਲਈ ਕਿਸ ਹੱਦ ਸਫਲ ਹੋਏ ਹਨ? (15 marks)
Q2c. ‘ਸਾਈ ਬੁੱਲ੍ਹੇ ਸ਼ਾਹ ਦੇ ਕਲਾਮ ਵਿਚ ਸ਼ਰ੍ਹੀਅਤ ਅਤੇ ਧਰਮ ਦੇ ਬਾਹਰੀ ਕਰਮਕਾਂਡ ਦਾ ਨਿਕਾਰਣ ਵਿਦਰੋਹੀ ਸੁਰ ਵਿਚ ਹੋਇਆ ਹੈ । ਉਸਦਾ ਧਾਰਮਿਕ ਰਵਾਦਾਰੀ ਤੇ ਪ੍ਰੇਮਾ-ਭਗਤੀ ਦਾ ਮਾਰਗ ਰੁਹਾਨੀਅਤ ਦਾ ਨਵਾਂ ਆਦਰਸ਼ ਸਿਰਜਦਾ ਹੈ, ਜੋ ਸਮਾਜਕ-ਨਿਆਂ, ਬਰਾਬਰੀ ਤੇ ਇਨਸਾਨ-ਦੋਸਤੀ ਦਾ ਸੁਨੇਹਾ ਦਿੰਦਾ ਹੈ ।’ ਇਸ ਕਥਨ ਬਾਰੇ ਚਰਚਾ ਕਰੋ । (15 marks)
Q3a. ਬੁੱਲ੍ਹੇ ਸ਼ਾਹ ਆਪਣੇ ਕਲਾਮ ਵਿਚ ਮੱਧਕਾਲੀਨ ਭਾਰਤੀ ਸਾਮੰਤੀ ਵਿਵਸਥਾ ਦੁਆਰਾ ਸਥਾਪਿਤ ਧਾਰਮਿਕ/ਸੰਪਰਦਾਇਕ, ਨਸਲੀ ਤੇ ਜਾਤ-ਵਰਣ ਉਤੇ ਅਧਾਰਿਤ ਪਛਾਣਾਂ ਨੂੰ ਮੁੱਢੋਂ ਰੱਦ ਕਰਦਾ ਹੈ । ਉਹ ਆਰਥਿਕ ਦਰਜੇਬੰਦੀ ਤੇ ਲਿੰਗ ਵਿਤਕਰੇ ਤੋਂ ਮੁਕਤ ਸਮਤਾਵਾਦੀ ਸਮਾਜ ਦੀ ਕਲਪਣਾ ਕਰਦਾ ਹੈ, ਜਿਸਨੂੰ ਉਹ ‘ਪ੍ਰੇਮਨਗਰ’ ਕਹਿੰਦਾ ਹੈ । ਬੁੱਲ੍ਹੇ ਸ਼ਾਹ ਦੇ ਪਿਆਰ ਜਾਂ ਇਸ਼ਕ ਦੇ ਸੰਕਲਪ ਨੂੰ ਸਪਸ਼ਟ ਕਰੋ । (20 marks)
Q3b. ਵਾਰਿਸ ਸ਼ਾਹ ਰਚਿਤ ‘ਕਿੱਸਾ ਹੀਰ ਰਾਂਝਾ’ ਕਲਾਸਿਕ ਸਾਹਿਤ ਦਾ ਦਰਜਾ ਰੱਖਦਾ ਹੈ । ਉਸ ਦੀ ਰਚਨਾ ਵਿਚ ਤੱਤਕਾਲੀਨ ਸਮਾਜ ਦੀਆਂ ਵਿਭਿੰਨ ਪਰਤਾਂ ਦਾ ਯਥਾਰਥਕ ਚਿਤਰ ਹੀ ਪੇਸ਼ ਨਹੀਂ ਹੋਇਆ, ਸਗੋਂ ਉਹ ਮਨੁੱਖ ਦੇ ਅਨਾਦੀ, ਕਦੀਮੀਂ ਤੇ ਸਦਕਾਲੀ ਸਮਜਿਆਂ ਨੂੰ ਵੀ ਮੁਖ਼ਾਤਿਬ ਹੁੰਦਾ ਹੈ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? (15 marks)
Q3c. ‘ਜਪੁਜੀ ਸਾਹਿਬ’ ਵਿਚ ਗੁਰੂ ਨਾਨਕ ਦੇਵ ਜੀ ਆਪਣੇ ਦੌਰ ਦੀਆਂ ਧਰਮਸ਼ਾਸਤਰੀ ਪਰੰਪਰਾਵਾਂ ਤੇ ਪ੍ਰਚਲਿਤ ਭਗਤੀ ਮਾਰਗਾਂ ਨਾਲ ਕਿਸ ਤਰ੍ਹਾਂ ਸੰਵਾਦ ਰਚਾਉਂਦੇ ਹਨ? ‘ਸਚਿਆਰ’ ਤੋਂ ਉਨ੍ਹਾਂ ਦੀ ਕੀ ਮੁਰਾਦ ਹੈ? (15 marks)
Q4a. ਵਾਰਿਸ ਸ਼ਾਹ ਆਪਣੇ ਕਿੱਸੇ ‘ਹੀਰ ਰਾਂਝਾ’ ਨੂੰ ਸਾਧਾਰਨ ਇਸ਼ਕ ਦੀ ਕਹਾਣੀ ਕਹਿਣ ਦੀ ਥਾਂ ‘ਰੂਹ ਕਲਬੂਤ ਦਾ ਜ਼ਿਕਰ’ ਕਹਿੰਦਾ ਹੈ । ਆਪਣੇ ਸ਼ਿਅਰਾਂ ਨੂੰ ‘ਕੁਰਆਨ ਮਜੀਦ ਦੇ ਮਾਹਿਨੇ’ ਕਹਿਕੇ ਉਹ ਆਪਣੀ ਸੂਫ਼ੀ ਵਿਚਾਰਧਾਰਾ ਵੱਲ ਸੰਕੇਤ ਕਰਦਾ ਹੈ । ‘ਕਿੱਸਾ ਹੀਰ ਰਾਂਝਾ’ ਦੇ ਹਵਾਲੇ ਨਾਲ ਵਾਰਿਸ ਸ਼ਾਹ ਦੀ ਸੂਫ਼ੀ ਵਿਚਾਰਧਾਰਾ ਬਾਰੇ ਚਰਚਾ ਕਰੋ । (20 marks)
Q4b. ਸ਼ੇਖ਼ ਫ਼ਰੀਦ ਦੀ ਬਾਣੀ ਵਿਚ ‘ਮੌਤ’ ਅਤੇ ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ, ਹਿੰਸਾ ਤੇ ਜੁੱਗ-ਗਰਦੀ ਦੇ ਉਸ ਦੌਰ ਵਿਚ ਉਪਗਮਤਾ ਦੀ ਭਾਵਨਾ ਦਾ ਉਪਜਣਾ ਸੁਭਾਵਿਕ ਸੀ । ਪਰ ਸ਼ੇਖ਼ ਫ਼ਰੀਦ ਮੌਤ ਦੇ ਭੈਅ ਨੂੰ ਕੁੱਲੀਨ ਵਰਗ ਤੇ ਸੱਤਾਧਾਰੀਆਂ ਲਈ ਚੇਤਾਵਣੀ ਅਤੇ ਜਨ-ਸਧਾਰਣ ਲਈ ਨੈਤਿਕ ਮੁੱਲ ਵਜੋਂ ਪੇਸ਼ ਕਰਦਾ ਹੈ । ਫ਼ਰੀਦ ਬਾਣੀ’ਚ ਮੌਤ ਤੇ ਨਾਸ਼ਮਾਨਤਾ ਦੀ ਚੇਤਨਾ ਚੰਗੇ ਅਮਲਾਂ ਲਈ ਪ੍ਰੇਰਣਾ ਬਣਦੇ ਹਨ । (15 marks)
Q4c. ‘ਆਸਾ ਦੀ ਵਾਰ’ ਦਾ ਮੁਹਾਵਰਾ ਭਾਵੇਂ ਧਾਰਮਿਕ ਹੈ, ਪਰ ਇਸ ਵਿਚੋਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਮਾਜ ਦੀ ਪਤਨਸ਼ੀਲ ਸਥਿਤੀ ਦੇ ਦਰਸ਼ਨ ਵੀ ਹੁੰਦੇ ਹਨ ਅਤੇ ਸਮਾਜ ਦੀ ਨਵ-ਸਿਰਜਣਾ ਲਈ ਗੁਰੂ ਸਾਹਿਬ ਦੇ ਸਮਾਜ-ਦਰਸ਼ਨ ਜਾਂ ਸਮਾਜਕ ਫ਼ਿਕਰਮੰਦੀ ਦੀ ਟੋਹ ਵੀ ਮਿਲਦੀ ਹੈ । ਇਸ ਕਥਨ ਬਾਰੇ ਚਰਚਾ ਕਰੋ । (15 marks)
Q5a. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਸਿੰਘਾਂ ਲਿਖਿਆ ਖ਼ਤ ਫ਼ਰੰਗੀਆਂ ਨੂੰ, ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ,
ਸਾਨੂੰ ਨਹੀਂ ਰੁਪਣੀਆਂ ਦੀ ਲੋੜ ਕਾਈ, ਭਾਵੇਂ ਦੇ ਤੂੰ ਢੇਰ ਉਸਾਰ ਕੇ ਜੀ
ਉਹ ਪੰਥ ਤੇਰੇ ਉਤੇ ਆਣ ਚੜ੍ਹਿਆ, ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ,
ਸ਼ਾਹ ਮੁਹੰਮਦਾ ਸਾਹਮਣੇ ਡਾਹਤੋਪਾਂ, ਸੂਰੇ ਕੱਢ ਮੈਦਾਨ ਨਿਤਾਰ ਕੇ ਜੀ । (10 marks)
Q5b. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਨਵੀਂ ਕਿਸਮ ਦੀ ਅਮਨ-ਪਸੰਦੀ,
ਜੀਤ ਕਲਮ ਦੀ ਨਾਕਾ-ਬੰਦੀ,
ਆਜ਼ਾਦੀ ਦੇ ਸਿਰ ’ਤੇ ਲਟਕੇ
ਤਾਕਤ ਦੀ ਤਲਵਾਰ
ਸਮੇਂ ਦੀ ਨਵੀਓਂ ਨਵੀਂ ਬਹਾਰ । (10 marks)
Q5c. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਨੇਕੀ ਤੇ ਬਦੀ ਦੀਆਂ ਦੋਵੇਂ ਸੜਕਾਂ ਇਕ ਦੂਜੀ ਤੋਂ ਵਿਰੁਧ ਜਾਂਦੀਆਂ ਹਨ । ਦੁਹਾਂ ਉਤੇ ਬੇ-ਓੜਕ ਰਾਹੀ ਆਪੋ ਆਪਣੀ ਸੇਧੇ ਤੁਰੇ ਜਾਂਦੇ ਹਨ – ਨੇਕ ਵੀ ਬਦ ਵੀ, ਪਰ ਉਸ ਮਨੁੱਖ ਦੀ ਹਾਲਤ ਕਿਹੋ ਜਿਹੀ ਹੁੰਦੀ ਹੋਵੇਗੀ, ਜਿਸ ਦਾ ਇਕ ਪੈਰ ਨੇਕੀ ਵਲ ਤੇ ਦੂਜਾ ਬਦੀ ਵਲ ਵਧਣ ਲਈ ਜ਼ੋਰ ਲਾ ਰਿਹਾ ਹੋਵੇ । ਕਿਦਾਰ ਇਸ ਵੇਲੇ ਇਸੇ ਹਾਲਤ ਵਿਚ ਸੀ । (10 marks)
Q5d. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਜਿਸ ਮਨੁੱਖ ਦਾ ਦਿਲ ਰੁੱਖਾ ਹੈ, ਉਹ ਰੱਬ ਤੋਂ ਬਹੁਤ ਦੁਰਾਡਾ ਹੈ, ਭਾਵੇਂ ਉਹ ਸੈਂਕੜੇ ਜਪ ਤੇ ਹਜ਼ਾਰਾਂ ਤਪ ਕਰਦਾ ਹੋਵੇ । ਜਿਸ ਮਨੁੱਖ ਵਿਚ ਸੁੰਦਰਤਾ ਦੀ ਚਾਹ ਨਹੀਂ, ਜਿਸ ਨੇ ਸੁੰਦਰਤਾ ਨੂੰ ਆਪਣੇ ਜੀਵਨ ਵਿਚੋਂ ਏਸ ਤਰ੍ਹਾਂ ਕੱਢ ਦਿੱਤਾ ਹੈ ਕਿ ਕੋਈ ਹੁਸਨ ਵੀ ਉਹਨੂੰ ਹਲੂਣਾ ਨਹੀਂ ਦੇਂਦਾ… ਉਹਦਾ ਰਸਤਾ ਅਜੇ ਹਨੇਰਾ ਹੈ । (10 marks)
Q5e. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਕਿਉਂ ਦੱਬੇ ਮੁਰਦੇ ਪੱਟੀ ਜਾਨੈ? ਉਹ ਸਾਰੀਆਂ ਗੱਲਾਂ ਉਦੋਂ ਸਨ ਜਦੋਂ ਮੈਂ ਅਣਜਾਣ ਸਾਂ । ਮੈਨੂੰ ਨਹੀਂ ਪਤਾ ਮੈਂ ਕੀ ਆਖਿਆ ਸੀ ਤੈਨੂੰ । ਬਚਪਨ ਦੀਆਂ ਖੇਡਾਂ ਸਨ । ਰਾਜੇ ਰਾਣੀ ਦੀਆਂ ਕਹਾਣੀਆਂ । ਪਰੀਆਂ ਤੇ ਦੇਓਆਂ ਦੇ ਕਿੱਸੇ । ਝੂਠੇ ਸੁਫ਼ਨੇ ਤੇ ਝੂਠੀਆਂ ਰੀਝਾਂ । ਤੀਵੀਂ ਜਦੋਂ ਅੱਗ ਦੁਆਲੇ ਮਰਦ ਦਾ ਲੜ ਫੜ ਕੇ ਤੁਰਦੀ ਹੈ ਤਾਂ ਇਸ ਅੱਗ ਵਿੱਚ ਪਿਛਲਾ ਸਭ ਕੁਝ ਭਸਮ ਹੋ ਜਾਂਦੈ । ਮਾਂ ਬਾਪ ਪਰਾਏ ਹੋ ਜਾਂਦੇ ਹਨ । ਆਪਣਾ ਵੇਹੜਾ ਬਗਾਨਾ । ਹਰ ਮਰਦ ਓਪਰਾ । ਤੂੰ ਮੇਰੇ ਲਈ ਓਪਰਾ ਮਰਦ ਹੈ । ਖ਼ਬਰਦਾਰ ਜੇ ਅੱਗੇ ਵਧਿਆ ਤਾਂ । (10 marks)
Q6a. ਬਲਰਾਜ ਸਾਹਨੀ ਰਚਿਤ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿਚ ਪਾਕਿਸਤਾਨ ਦੀਆਂ ਰਾਜਸੀ, ਆਰਥਿਕ, ਸਮਾਜਕ ਤੇ ਸਭਿਆਚਾਰਕ ਪ੍ਰਸਥਿਤੀਆਂ ਦਾ ਕਿਹੋ ਜਿਹਾ ਬਿੰਬ ਸਾਹਮਣੇ ਆਉਂਦਾ ਹੈ? (20 marks)
Q6b. ਨਾਨਕ ਸਿੰਘ ਆਪਣੇ ਨਾਵਲਾਂ ਵਿੱਚ ਸਮੱਸਿਆਵਾਂ ਦੀ ਚੋਣ ਤਾਂ ਯਥਾਰਥਵਾਦੀ ਨਜ਼ਰੀਏ ਤੋਂ ਕਰਦਾ ਹੈ ਪਰ ਸਮੱਸਿਆਵਾਂ ਦੀ ਪੇਸ਼ਕਾਰੀ ਸਮੇਂ ਆਦਰਸ਼ਵਾਦੀ ਪਹੁੰਚ ਅਪਣਾਉਂਦਾ ਹੈ । ਇਸ ਕਥਨ ਦੀ ਪੁਸ਼ਟੀ ਉਸਦੇ ਨਾਵਲਾਂ ‘ਚਿੱਟਾ ਲਹੂ’, ‘ਪਵਿੱਤਰ ਪਾਪੀ’ ਅਤੇ ‘ਇੱਕ ਮਿਆਨ ਦੋ ਤਲਵਾਰਾਂ’ ਦੇ ਆਧਾਰ ’ਤੇ ਕਰੋ । (15 marks)
Q6c. ‘ਜੰਗ ਸਿੰਘਾਂ ਤੇ ਫ਼ਰੰਗੀਆਂ’ ਦੇ ਹਵਾਲੇ ਨਾਲ ਸ਼ਾਹਮੁਹੰਮਦ ਦੀ ਇਤਿਹਾਸ-ਚੇਤਨਾ ਜਾਂ ਉਸ ਦੀ ਇਤਿਹਾਸ ਬਾਰੇ ਦ੍ਰਿਸ਼ਟੀ ਦਾ ਮੁੱਲਾਕਣ ਕਰੋ । ਕੀ ਉਹ ਆਪਣੇ ਦੌਰ ਦੇ ਇਤਿਹਾਸਕ ਵੇਗ ਦੀ ਗਤੀ ਤੇ ਦਿਸ਼ਾ ਨੂੰ ਸਹੀ ਪਰਿਪੇਖ ਵਿਚ ਬਿਆਨ ਕਰ ਸਕਿਆ ਹੈ? (15 marks)
Q7a. ਪੰਜਾਬੀ ਸਾਹਿਤ ਆਲੋਚਨਾ ਵਿਚ ‘ਸਾਹਿਤਿਆਰਥ’ ਦਾ ਪ੍ਰਕਾਸ਼ਨ ਇਕ ਇਤਿਹਾਸਕ ਘਟਨਾ ਹੈ । ਸੰਤ ਸਿੰਘ ਸੇਖੋਂ ਨੇ ਪੰਜਾਬੀ ਸਾਹਿਤ ਆਲੋਚਨਾ ਨੂੰ ਵਿਗਿਆਨਕ ਆਧਾਰ ਅਤੇ ਸਾਹਿਤ ਦੀ ਹੋਂਦ-ਵਿਧੀ ਬਾਰੇ ਸਿਧਾਂਤਕ ਚੇਤਨਾ ਪ੍ਰਦਾਨ ਕੀਤੀ । ਉਸਦੇ ਸਾਹਿਤ-ਚਿੰਤਨ ਦੀਆਂ ਪ੍ਰਾਪਤੀਆਂ ਤੇ ਸੀਮਾਵਾਂ ਨੂੰ ‘ਸਾਹਿਤਿਆਰਥ’ ਦੇ ਹਵਾਲੇ ਨਾਲ ਸਪਸ਼ਟ ਕਰੋ । (20 marks)
Q7b. ਬਲਵੰਤ ਗਾਰਗੀ ਦੇ ਨਾਟਕਾਂ ਵਿਚ ਕਾਮ, ਹਿੰਸਾ ਤੇ ਨਾਰੀ ਨਾਲ ਸੰਬੰਧਤ ਪ੍ਰਸ਼ਨਾਂ ਨੂੰ ਬਹੁਤ ਬੇਬਾਕੀ ਨਾਲ ਪੇਸ਼ ਕੀਤਾ ਗਿਆ ਹੈ । ‘ਧੂਣੀ ਦੀ ਅੱਗ’ ਅਤੇ ‘ਲੋਹਾ ਕੁੱਟ’ ਨਾਟਕਾਂ ਦੇ ਹਵਾਲੇ ਨਾਲ ਇਸ ਕਥਨ ਬਾਰੇ ਚਰਚਾ ਕਰੋ । (15 marks)
Q7c. ਨਾਨਕ ਸਿੰਘ ਦੇ ਨਾਵਲ ‘ਇਕ ਮਿਆਨ ਦੋ ਤਲਵਾਰਾਂ’ ਵਿਚ ਭਾਰਤ ਦੀ ਕੌਮੀ ਮੁਕਤੀ ਲਹਿਰ ’ਚ ਗ਼ਦਰ ਪਾਰਟੀ ਦੀ ਭੂਮਿਕਾ ਨੂੰ ਕਿਸ ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਹੈ? ਇਸ ਨਾਵਲ ਦੀ ਇਤਿਹਾਸਕ ਮਹੱਤਤਾ ਨੂੰ ਸਪਸ਼ਟ ਕਰੋ । (15 marks)
Q8a. ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਸਨਾਤਨੀ ਘੁਟਣ ਵਾਲੇ ਵਰਜਣਾ-ਮੁਖੀ ਸਭਿਆਚਾਰ ਦੇ ਮੁਕਾਬਲੇ ਤੇ ਖੁੱਲ੍ਹੇ ਖੁਲਾਸੇ ਜੀਵਨ, ਪਿਆਰ, ਸੁੰਦਰਤਾ ਅਤੇ ਕਲਾ ਦੀ ਵਕਾਲਤ ਕਰਕੇ ਪੰਜਾਬੀ ਸਮਾਜ ਅੰਦਰ ਨਵੀਂ ਸਭਿਆਚਾਰਕ ਚੇਤਨਾ ਦਾ ਆਗਾਜ਼ ਕੀਤਾ । ‘ਨਵਾਂ ਸ਼ਿਵਾਲਾ’ ਅਤੇ ‘ਜ਼ਿੰਦਗੀ ਦੀ ਰਾਸ’ ਪੁਸਤਕਾਂ ਦੇ ਹਵਾਲੇ ਨਾਲ ਇਸ ਕਥਨ ਬਾਰੇ ਚਰਚਾ ਕਰੋ । (20 marks)
Q8b. ਬਲਵੰਤ ਗਾਰਗੀ ਦੇ ਨਾਟਕ ‘ਲੋਹਾ ਕੁੱਟ’ ਵਿਚ ਮਨੁੱਖੀ ਅਵਚੇਤਨ ਦੇ ਹਨੇਰੇ ਕੋਨਿਆਂ ’ਚ ਦਫ਼ਨ ਕਾਮ-ਕਾਮਨਾਵਾਂ ਨੂੰ ਪ੍ਰਤੀਕਾਤਮਕ ਰੂਪ ਵਿਚ ਪ੍ਰਗਟਾਵਾ ਮਿਲਿਆ ਹੈ । ਇਸ ਕਥਨ ’ਤੇ ਆਲੋਚਨਾਤਮਕ ਟਿੱਪਣੀ ਲਿਖੋ । (15 marks)
Q8c. ਧਨੀ ਰਾਮ ਚਾਤ੍ਰਿਕ ਸਭਿਆਚਾਰਕ ਸੁਚੇਤਨਾ ਵਾਲਾ ਕਵੀ ਹੈ । ਉਸਦਾ ਪੰਜਾਬੀਅਤ ਦਾ ਸੰਕਲਪ ਧਾਰਮਿਕ/ਸੰਪ੍ਰਦਾਇਕ ਜਾਂ ਨਸਲੀ ਪਛਾਣਾਂ ਦੀ ਥਾਂ ਵਿਸ਼ਾਲ ਮਾਨਵੀ ਸਾਂਝ ਉਤੇ ਅਧਾਰਿਤ ਹੈ । ‘ਨਵਾਂ ਜਹਾਨ’ ਤੇ ‘ਸੂਫ਼ੀਖ਼ਾਨਾ’ ਕਾਵਿ-ਸੰਗ੍ਰਹਿ ਦੇ ਹਵਾਲੇ ਨਾਲ ਇਸ ਕਥਨ ਉਪਰ ਚਰਚਾ ਕਰੋ । (15 marks)
Spotted something wrong?
If a question is in the wrong unit or a match looks wrong, please report an error.
Related: Overall Punjabi Literature PYQ analysis · Year-wise question papers · Topic-wise PYQs

