Menu Close

Punjabi Literature Optional 2022 Paper Analysis

Every question from the Punjabi Literature Optional papers of UPSC Mains 2022, placed in its syllabus unit and checked against all questions asked from 2013 to 2021. See what was familiar, what came back and what was new.

Other years:

What stood out in 2022

  • More marks than usual: ਕਲਾਸੀਕਲ ਪਿਛੋਕੜ ਅਤੇ ਮੱਧਕਾਲੀ ਸਾਹਿਤ (75 marks, against an average of 52); ਸਮਾਜਕ-ਸਭਿਆਚਾਰਕ ਪ੍ਰਭਾਵ, ਨਿਬੰਧ ਅਤੇ ਆਲੋਚਨਾ (65 marks, against an average of 52).
  • Fewer marks than usual: ਉਪਭਾਸ਼ਾਵਾਂ ਅਤੇ ਗੁਰਮੁਖੀ ਲਿਪੀ (35 marks, against an average of 47).
  • One question was a close repeat of an earlier paper: Q1a (Paper II), first seen in 2011.
  • Every question came from a topic UPSC had asked recently.

Which units got the marks in 2022

Marks asked from each unit in 2022 (dark bar) against its average for 2013–2021 (grey bar).

Paper I

Paper II

A question that fits two units is split equally between them.

Cover of the UPSC Prelims Topic-wise PYQ book with detailed explanations

From the Optional Province team

Preparing for Prelims too?

Our UPSC Prelims Topic-wise PYQ Book covers every Prelims question with detailed explanations, so you can see exactly where UPSC asks from. Now available as a hard copy and an eBook.

Buy Hard Copy on AmazonBuy eBook (PDF)

Download a free sample

Paper I

Q1a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਪੰਜਾਬੀ ਭਾਸ਼ਾ ਦੇ ਜਨਮ ਅਤੇ ਵਿਕਾਸ ਪੜਾਵਾਂ ਬਾਰੇ ਦੱਸੋ । ਪੰਜਾਬੀ ਭਾਸ਼ਾ ਦੇ ਜਨਮ ਨੂੰ ਨਾਥ ਜੋਗੀਆਂ ਦੇ ਸਾਹਿਤ ਨਾਲ ਜੋੜਨਾ ਕਿੰਨਾ ਕੁ ਤਰਕਸੰਗਤ ਹੈ? (10 marks)

Asked 18 times in 2013–2021, most recently in 2021.

Q1b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਸਮਕਾਲ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਲਈ, ਕਿਹੜੇ ਰਾਜਕੀ ਅਤੇ ਅਕਾਦਮਿਕ ਯਤਨ ਹੋਣੇ ਚਾਹੀਦੇ ਹਨ । (10 marks)

Asked 18 times in 2013–2021, most recently in 2021.

Q1c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਪੰਜਾਬੀ ਸ਼ਬਦ-ਜੋੜਾਂ ਦੀ ਸਮੱਸਿਆ ਬਾਰੇ ਚਰਚਾ ਕਰਦੇ ਹੋਏ ਇਨ੍ਹਾਂ ਦੇ ਮਿਆਰੀਕਰਨ ਲਈ ਕੀ ਕੋਈ ਸਾਂਝਾ ਸ਼ਬਦ-ਜੋੜ ਕੋਸ਼ ਅਪਣਾਇਆ ਜਾਣਾ ਚਾਹੀਦਾ ਹੈ? (10 marks)

Asked 16 times in 2013–2021, most recently in 2021.

Q1d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਗੁਰਮੁਖੀ ਲਿੱਪੀ ਹੀ ਪੰਜਾਬੀ ਲਈ ਕਿਉਂ ਉੱਚਿਤ ਹੈ? ਦਲੀਲਾਂ ਸਾਹਿਤ ਉੱਤਰ ਦਿਉ । (10 marks)

Asked 16 times in 2013–2021, most recently in 2021.

Q1e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਕੀ ਪੰਜਾਬੀ ਸਾਹਿਤ ਦੇ ਜਨਮ ਨੂੰ ਨਾਥ ਜੋਗੀਆਂ ਦੇ ਸਾਹਿਤ ਕਾਲ ਜੋੜਨਾ ਤਰਕਸੰਗਤ ਹੈ, ਜਦ ਕਿ ਇਸ ਸਾਹਿਤ ਦੀ ਭਾਸ਼ਾ ਅਤੇ ਵਿਚਾਰਧਾਰਾ, ਅਜੋਕੇ ਪੰਜਾਬੀ ਸਾਹਿਤ ਤੋਂ ਕਾਫ਼ੀ ਵੱਖਰੀ ਹੈ । (10 marks)

Asked 7 times in 2013–2021, most recently in 2021.

Q2a. ਪੰਜਾਬੀ ਧੁਨੀ-ਵਿਗਿਆਨ ਦੀਆਂ ਕੀ ਭਾਸ਼ਾਈ ਵਿਸ਼ੇਸ਼ਤਾਵਾਂ ਹਨ? ਚਰਚਾ ਕਰੋ । (20 marks)

Asked 22 times in 2013–2021, most recently in 2021.

Q2b. ਪੰਜਾਬੀ ਵਾਕ ਵਿਚਲੇ ਸ਼ਬਦ, ਲਿੰਗ ਅਤੇ ਵਚਨ ਅਨੁਸਾਰ ਕਿਸ ਤਰ੍ਹਾਂ ਰੂਪ ਬਦਲਦੇ ਹਨ? ਉਦਾਹਰਣਾਂ ਸਾਹਿਤ ਚਰਚਾ ਕਰੋ । (15 marks)

Asked 16 times in 2013–2021, most recently in 2021.

Q2c. ਪੰਜਾਬੀ ਕਿੱਸਾ ਕਾਵਿ ਸਾਝੇ ਪੰਜਾਬੀ ਸਭਿਆਚਾਰ ਦਾ ਸਜੀਵ ਤੇ ਸਮੂਰਤ ਚਿੱਤ੍ਰਣ ਪੇਸ਼ ਕਰਦਾ ਹੈ । ਇਸ ਕਤਨ ਦੀ ਪੁਸ਼ਟੀ ਦਲੀਲਾਂ ਸਾਹਿਤ ਕਰੋ । (15 marks)

Asked 6 times in 2013–2021, most recently in 2020.

Q3a. ਪੰਜਾਬੀ ਵਿੱਚ ਕਾਰਕੀ ਚਿੰਨ੍ਹਾਂ ਦੀ ਥਾਂ ਪਰਸਰਗਾਂ (post-positions) ਵਿਕਸਤ ਹੋਣ ਦੇ ਕੀ ਕਾਰਨ ਹਨ? ਪੰਜਾਬੀ ਵਿੱਚ ਪ੍ਰਚੱਲਿਤ ਪਰਸਰਗਾਂ ਬਾਰੇ ਜਾਣਕਾਰੀ ਵੀ ਦਿਉ । (20 marks)

Asked 16 times in 2013–2021, most recently in 2021.

Q3b. ਗੁਰਮਤਿ ਕਾਵਿ ਧਾਰਾ ਅਧਿਆਤਮਕਤਾ ਦੇ ਨਾਲ-ਨਾਲ ਸਮਾਜਿਕ ਤੇ ਸਭਿਆਚਾਰਕ ਨਵ-ਜਾਗ੍ਰਿਤੀ ਦਾ ਮਜਬੂਤ ਪ੍ਰਵਚਨ ਸਿਰਜਦੀ ਹੈ । ਇਸ ਬਾਰੇ ਮਿਸਾਲਾਂ ਸਾਹਿਤ ਟਿੱਪਣੀ ਕਰੋ । (15 marks)

Asked 5 times in 2013–2021, most recently in 2021.

Q3c. ਪੰਜਾਬੀ ਭਾਸ਼ਾ ਵਿੱਚ ਪ੍ਰਮੁੱਖ ਉਪ-ਭਾਸ਼ਾਵਾਂ ਦੀ ਆਪਸੀ ਵਖਰਤਾ ਅਤੇ ਮੌਲਿਕ ਭਾਸ਼ਾਈ ਪਛਾਣ ਦੇ ਖੇਤਰੀ ਆਧਾਰਾਂ ਦੀ ਪਛਾਣ ਕਰਵਾਉ । (15 marks)

Asked 15 times in 2013–2021, most recently in 2021.

Q4a. ਪੰਜਾਬੀ ਨੂੰ ਬਾਕੀ ਭਾਰਤੀ ਆਰੀਆਈ ਭਾਸ਼ਾਵਾਂ ਨਾਲੋਂ ਨਿਖੇੜਨ ਲਈ ਸੁਰ ਇੱਕ ਮਹੱਤਵਪੂਰਨ ਨਿਖੇੜਕ ਇਕਾਈ ਹੈ । ਇਸ ਬਾਰੇ ਚਰਚਾ ਕਰਦੇ ਹੋਏ ਪੰਜਾਬੀ ਵਿੱਚ ਮਿਲਦੇ ਸੁਰਾਂ ਦੇ ਵਰਤਾਰੇ ਬਾਰੇ ਜਾਣਕਾਰੀ ਦਿਉ । (20 marks)

Asked 22 times in 2013–2021, most recently in 2021.

Q4b. ਸੂਫ਼ੀ ਸਿਧਾਂਤ ਇਸਲਾਮੀ ਵਿਚਾਰਧਾਰਾ ’ਤੇ ਆਧਾਰਤ ਹੋਣ ਦੇ ਬਾਵਜ਼ੂਦ ਵੀ ਪੰਜਾਬੀ ਸੂਫ਼ੀ ਕਵਿਤਾ, ਭਾਰਤੀ ਕਾਵਿ ਵਿਚਲੀ ਬਿਰਹੋਂ ਤੇ ਸ਼ਿੰਗਾਰ ਰਸੀ ਸ਼ਾਇਰੀ ਦਾ ਮੌਲਿਕ ਰੂਪ ਪੇਸ਼ ਕਰਦੀ ਹੈ । ਇਸ ਕਥਨ ਦੀ ਪੁਸ਼ਟੀ ਦਲੀਲਾਂ ਸਾਹਿਤ ਕਰੋ । (15 marks)

Asked 10 times in 2013–2021, most recently in 2021.

Q4c. ਮੱਧਕਾਲ ਦੇ ਪੰਜਾਬੀ ਸਾਹਿਤ ਵਿੱਚ ਗੁਰਮਤਿ ਸਾਹਿਤਕ ਪਰੰਪਰਾ, ਲੋਕ-ਕਾਵਿ-ਰੂਪਾਂ ਨੂੰ ਕਲਾਸੀਕਲ ਰੂਪ ਵਿੱਚ ਕਿਵੇਂ ਰੁਪਾਂਤਰਿਤ ਕਰਦੀ ਹੈ? (15 marks)

Asked 5 times in 2013–2021, most recently in 2021.

Q5a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਕੀ ਰੋਮਾਂਟਿਕ ਪੰਜਾਬੀ ਕਾਵਿ-ਪਰੰਪਰਾ ਦਾ ਕੋਈ ਇੱਕੋ ਇੱਕ ਵਿਚਾਰਧਾਰਕ ਕੇਂਦਰ ਮੰਨਿਆ ਜਾ ਸਕਦਾ ਹੈ? ਜੇ ਨਹੀਂ ਤਾਂ ਕਾਰਨ ਦੱਸੋ । (10 marks)

Asked 8 times in 2013–2021, most recently in 2021.

Q5b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਅਮ੍ਰਿਤਾ ਪ੍ਰੀਤਮ ਅਤੇ ਬਾਵਾ ਬਲਵੰਤ ਦੇ ਪ੍ਰਗਤੀਵਾਦ ਵਿੱਚ ਮੂਲ ਵਿਚਾਰਧਾਰਾਈ ਵਖਰੇਵਾਂ ਕੀ ਹੈ? (10 marks)

Asked 11 times in 2013–2021, most recently in 2021.

Q5c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਨਵ-ਰਹੱਸਵਾਦੀ ਕਾਵਿ-ਪਰੰਪਰਾ ਬਾਰੇ ਦੱਸਦੇ ਹੋਏ, ਭਾਈ ਵੀਰ ਸਿੰਘ ਦੀ ਨਵ-ਰਹੱਸਵਾਦੀ ਵਿਚਾਰਧਾਰਾ ਦੀ ਵਿੱਲਖਣਤਾ ਸੰਬੰਧੀ ਚਰਚਾ ਕਰੋ । (10 marks)

Asked 4 times in 2013–2021, most recently in 2021.

Q5d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੇ ਸਹਜ-ਸਾਸਤਰੀ ਆਧਾਰਾਂ ਦੀ ਪਛਾਣ ਕਰਵਾਉ । ਇਹ ਵੀ ਪੜਚੋਲ ਕਰੋ ਕਿ ਉਹ ਲੋਕਾਂ ਵਿੱਚ ਐਨਾ ਹਰਮਨ ਪਿਆਰਾ ਕਵੀ ਕਿਉਂ ਹੈ? (10 marks)

Asked 8 times in 2013–2021, most recently in 2021.

Q5e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਗੁਰਦਿਆਲ ਸਿੰਘ ਦੀ ਨਾਵਲ-ਕਲਾ ਦੀਆਂ ਭਾਸ਼ਾਈ ਪ੍ਰਾਪਤੀਆਂ ਕੀ ਹਨ? ਕੀ ਮਲਵਈ ਆਂਚਲਿਕਤਾ ਅਤੇ ਸੰਸਕ੍ਰਿਤੀ ’ਤੇ ਉਸਦੀ ਮੁਹਾਰਤ ਇਸ ਦਾ ਕਾਰਨ ਹੈ? (10 marks)

Asked 15 times in 2013–2021, most recently in 2021.

Q6a. ਬਲਵੰਤ ਗਾਰਗੀ ਔਰਤ ਮਨ ਦੀ ਪੀੜਾ, ਵੇਦਨਾ ’ਤੇ ਗੁੰਝਲਾਂ ਪੇਸ਼ ਕਰਨ ਵਾਲਾ ਸ਼ਸ਼ੱਕਤ ਨਾਟਕਕਾਰ ਹੈ । ਇਸ ਕਥਨ ਦੀ ਪੁਸ਼ਟੀ ਗਾਰਗੀ ਦੇ ਨਾਟਕਾਂ ਵਿੱਚੋਂ ਮਿਸਾਲਾਂ ਦੇ ਕੇ ਕਰੋ । (20 marks)

Asked 12 times in 2013–2021, most recently in 2021.

Q6b. ਸੁਹਜਵਾਦ ਦੇ ਸਿਧਾਂਤਕ ਆਧਾਰਾਂ ਨੂੰ ਸਪੱਸ਼ਟ ਕਰਦੇ ਹੋਏ ਹਰਿਭਜਨ ਸਿੰਘ ਕਾਵਿ ਵਿਚਲੇ ਸੁਹਜਵਾਦੀ ਅੰਸ਼ਾਂ ਦੀ ਪਛਾਣ ਨਿਰਧਾਰਤ ਕਰੋ । (15 marks)

Asked 4 times in 2013–2021, most recently in 2021.

Q6c. ਪੂਰਨ ਸਿੰਘ ਦੀ ਵਾਰਤਕ ਵਿੱਚ ਕਵਿਤਾ ਵਰਗੀ ਲੈਅ ਅਤੇ ਰਵਾਨਗੀ ਹੈ ਜੋ ਇਸਨੂੰ ਕਾਵਿਮਈ ਵਾਰਤਕ ਬਣਾ ਦਿੰਦੀ ਹੈ । ਇਸ ਬਾਰੇ ਆਲੋਚਨਾਤਮਕ ਵਿਚਾਰ ਦਿਉ । (15 marks)

Asked 11 times in 2013–2021, most recently in 2021.

Q7a. ਜਨਮ ਹੁਸੈਨ ਸੱਯਦ ਅਤੇ ਅਤਰ ਸਿੰਘ ਦੀ ਸਾਹਿਤਕ ਆਲੋਚਨਾ ਵਿੱਚ ਵਿਚਾਰਧਾਰਕ ਪ੍ਰਤੀਬੱਧਤਾ ਦਾ ਕੀ ਯੋਗਦਾਨ ਹੈ? (20 marks)

Asked 16 times in 2013–2021, most recently in 2021.

Q7b. ਪੰਜਾਬੀ ਲੋਕ ਗੀਤ ਸਿਰਫ਼ ਸਾਹਿਤਕ ਪਾਠਾਂ ਵਜੋਂ ਹੀ ਮਹੱਤਤਾ ਨਹੀਂ ਰੱਖਦੇ ਸਗੋਂ ਸਾਡੇ ਸਮਾਜਿਕ ਤੇ ਸੰਸਕ੍ਰਿਤਕ ਜੀਵਨ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਹੈ । ਇਸ ਕਥਨ ਬਾਰੇ ਦਲੀਲਾਂ ਸਾਹਿਤ ਚਰਚਾ ਕਰੋ । (15 marks)

Asked 17 times in 2013–2021, most recently in 2021.

Q7c. ਪ੍ਰਿੰ. ਤੇਜਾ ਸਿੰਘ ਸਾਧਾਰਨ ਵਿਸ਼ਿਆਂ ਉੱਪਰ ਗਿਆਨ ਭਰਪੂਰ ਕਲਾਮਈ ਨਿਬੰਧ ਲਿਖਣ ਵਿੱਚ ਮਾਹਿਰ ਲੇਖਕ ਸੀ । ਇਸ ਕਥਨ ਬਾਰੇ ਆਲੋਚਨਾਤਮਕ ਵਿਚਾਰ ਚਰਚਾ ਕਰੋ । (15 marks)

Asked 11 times in 2013–2021, most recently in 2021.

Q8a. ਕੁਲਵੰਤ ਸਿੰਘ ਵਿਰਕ ਦੀ ਕਹਾਣੀ-ਕਲਾ ਦੇ ਉਨ੍ਹਾਂ ਨੁਕਤਿਆਂ ਦੀ ਪਛਾਣ ਕਰਵਾਉ ਜਿਸ ਕਾਰਨ ਉਹ ਅੱਜ ਵੀ, ਪੰਜਾਬੀ ਕਹਾਣੀ ਦਾ ਥੰਮ੍ਹ ਬਣਿਆ ਹੋਇਆ ਹੈ? (20 marks)

Asked 7 times in 2013–2021, most recently in 2021.

Q8b. ਮੱਧਕਾਲੀ ਪੰਜਾਬੀ ਸਾਹਿਤ ਸਬੰਧੀ ਮਿਲਦੇ ਸੰਤ ਸਿੰਘ ਸੇਖੋਂ ਅਤੇ ਕਿਸ਼ਨ ਸਿੰਘ ਦੇ ਸਮੀਖਿਆ ਚਿੰਤਨ ਬਾਰੇ ਵਿਚਾਰ ਚਰਚਾ ਕਰੋ । (15 marks)

Asked 16 times in 2013–2021, most recently in 2021.

Q8c. ਲੋਕ-ਗੀਤ ਨੂੰ ਪਰਿਭਾਸ਼ਿਤ ਕਰਦਿਆਂ, ਪੰਜਾਬ ਦੇ ਲੋਕ-ਗੀਤਾਂ ਦੇ ਪ੍ਰਮੁੱਖ ਸੁਹਜ-ਸ਼ਾਸਤਰੀ (Aesthetical) ਪੱਖਾਂ ਦੀ ਪਛਾਣ ਕਰਵਾਉ । (15 marks)

Asked 17 times in 2013–2021, most recently in 2021.
Cover of the UPSC Mains Topic-wise and Year-wise PYQs book (2013–2026)

From the Optional Province team

Strengthen your GS papers

Our UPSC Mains Topic-wise & Year-wise PYQ Book (2013–2026) maps every GS question to the syllabus, so you know what UPSC asks and how often. Now available as a hard copy and an eBook.

Buy Hard Copy on AmazonBuy eBook (PDF)

Download a free sample

Paper II

Q1a. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਾਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ।।
ਭਰਿ ਸਰਵਰੁ ਜਬ ਊਛਲੈ ਤਬ ਤਰੁਣ ਦੁਹੇਲਾ ।।
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ।।ਰਹਾਉ।।
ਇਕ ਆਪੀਨੈ ਪਤਲੀ ਸਹ ਕੇਰੇ ਬੋਲਾ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ।।
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ।। ਹੰਸ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ।। (10 marks)

Asked before: a similar question came in 2011.

Q1b. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਾਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਭਰੀਐ ਹਥੁ ਪੈਰੁ ਤਨੁ ਦੇਹ ।। ਪਾਣੀ ਧੋਤੈ ਉਤਰਸੁ ਖੇਹ ।।
ਮੂਤ ਪਲੀਤੀ ਕਪੜੁ ਹੋਏ ।। ਦੇ ਸਾਬੂਣੁ ਲਈਐ ਓਹੁ ਧੋਇ ।।
ਭਰੀਐ ਮਤਿ ਪਾਪਾ ਕੈ ਸੰਗਿ ।। ਓਹੁ ਧੋਪੈ ਨਾਵੈ ਕੈ ਰੰਗਿ ।।
ਪੁੰਨੀ ਪਾਪੀ ਆਖਣੁ ਨਾਹਿ ਕਰਿ ਕਰਿ ਕਰਣਾ ਲਿਖਿ ਲੈ ਜਾਹੁ ।।
ਆਪੇ ਬੀਜਿ ਆਪੇ ਹੀ ਖਾਹੁ ।। ਨਾਨਕ ਹੁਕਮੀ ਆਵਹੁ ਜਾਹੁ ।। (10 marks)

Asked 46 times in 2013–2021, most recently in 2021.

Q1c. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਾਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ।।
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ।।
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ (10 marks)

Asked 46 times in 2013–2021, most recently in 2021.

Q1d. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਾਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਆਓ ਸਈਓ ਰਲ ਦਿਉ ਨੀ ਵਧਾਈ ।
ਮੈ ਬਰ ਪਾਇਆ ਰਾਂਝਾ ਮਾਹੀ ।
ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ,
ਹੱਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ,
ਆਓ ਸਈਓ ਰਲ ਦਿਉ ਨੀ ਵਧਾਈ । (10 marks)

Asked 28 times in 2013–2021, most recently in 2021.

Q1e. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਾਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮੈਨੂੰ, ਬਾਬਲ ਦੀ ਸਹੁੰ ਹੈ ਰਾਂਝਣਾ ਵੇ, ਮਰੇ ਮਾਉ ਜੋ ਤੁੱਧ ਥੀਂ ਮੁੱਖ ਮੋੜਾਂ ।
ਤੇਰੇ ਬਾਝ ਤਾਂ ਤਾਮ ਹਰਾਮ ਮੈਨੂੰ, ਤੁੱਧ ਬਾਝ ਨ ਨੈਣ ਨਾਲ ਨੈਣ ਜੋੜਾਂ ।
ਖ਼ਾਜਾ ਖ਼ਿਜਰ ਤੇ ਬੈਠ ਕੇ ਕਸਮ ਖਾਧੀ, ਥੀਵਾਂ ਸੂਰ ਜੋ ਪ੍ਰੀਤ ਦੀ ਰੀਤ ਤੋੜਾਂ ।
ਕੋੜ੍ਹੀ ਹੋਇ ਕੈ ਨੈਣ ਪਰਾਣ ਜਾਵਣ, ਤੇਰੇ ਬਾਝ ਜੇ ਮੁਣਸ ਮੈਂ ਹੋਰ ਜੋੜਾਂ । (10 marks)

Asked 27 times in 2013–2021, most recently in 2021.

Q2a. “ਸ਼ੇਖ਼ ਫ਼ਰੀਦ ਨੇ ਆਪਣੀ ਬਾਣੀ ਵਿਚ ਮਾਨਣੀ ਅਸਤਿਤੱਵ ਦੁਆਲੇ ਕੇਦਰਿਤ ਸਥਾਨਕ ਪ੍ਰਤੀਕਾਂ ਦੁਆਰਾ ਸੂਫ਼ੀ-ਇਸਲਾਮੀ ਅਧਿਆਤਮਿਕਤਾ ਦਾ ਸੰਚਾਰ ਕੀਤਾ ਹੈ ।” ਇਸ ਕਥਨ ਬਾਰੇ ਟਿੱਪਣੀ ਕਰੋ । (20 marks)

Asked 30 times in 2013–2021, most recently in 2021.

Q2b. “ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜਪੁਜੀ’ ਦੇ ‘ਪੰਜ ਖੰਡਾਂ’ ਰਾਹੀਂ ਨਿਰੰਕਾਰ ਦੀ ਅਨੁਭੂਤੀ ਲਈ ਗਿਆਨ ਤੇ ਕਰਮ ਆਧਾਰਿਤ ਸਾਧਨਾ-ਮਾਰਗ ਪ੍ਰਦਰਸ਼ਿਤ ਕੀਤਾ ਹੈ ।” ਚਰਚਾ ਕਰੋ । (15 marks)

Asked 46 times in 2013–2021, most recently in 2021.

Q2c. “ਬੁੱਲ੍ਹੇ ਸ਼ਾਹ ਦੀਆਂ ‘ਕਾਫ਼ੀਆਂ’ ਵਿਚ ‘ਇਸ਼ਕ ਮਿਜ਼ਾਜ਼ੀ’ ਅਤੇ ‘ਇਸ਼ਕ ਹਕੀਕੀ’, ਦੋਹਾਂ ਦੀ, ਅਭਿਵਿਅਕਤੀ ਕੀਤੀ ਗਈ ਹੈ । ਉਸਨੇ ‘ਇਸ਼ਕ ਹਕੀਕੀ’ ਦੀ ਮੰਜ਼ਲ ’ਤੇ ਪਹੁੰਚਣ ਲਈ ‘ਇਸ਼ਕ ਮਿਜ਼ਾਜ਼ੀ’ ਦੇ ਰਾਹ ਨੂੰ ਅਪਨਾਉਣ ਦੀ ਵਕਾਲਤ ਕੀਤੀ ਹੈ ।” ਇਸ ਕਥਨ ਬਾਰੇ ਆਪਣੇ ਵਿਚਾਰ ਦਿਉ । (15 marks)

Asked 28 times in 2013–2021, most recently in 2021.

Q3a. “ਵਾਰਿਸ ਸ਼ਾਹ ਨੇ ‘ਹੀਰ-ਰਾਂਝੇ’ ਦੀ ਪ੍ਰੀਤ-ਕਥਾ ਨੂੰ ਕੇਂਦਰ ਵਿਚ ਰੱਖਕੇ ਭੂਪਵਾਦੀ ਮੁੱਲ-ਵਿਧਾਨ ਵਾਲੇ ਤੱਤਕਾਲੀਨ ਸਮਾਜ ਦੀ ਮੁਕੰਮਲ ਤਸਵੀਰ ਪ੍ਰਸਤੁਤ ਕੀਤੀ ਹੈ ।” ਇਸ ਕਥਨ ਬਾਰੇ ਉਦਾਹਰਨਾਂ ਸਹਿਤ ਟਿੱਪਣੀ ਕਰੋ । (20 marks)

Asked 27 times in 2013–2021, most recently in 2021.

Q3b. “‘ਬਾਰਹਮਾਹਾ ਤੁਖਾਰੀ’ ਵਿਯੋਗ ਗ੍ਰਸਿਤ ਜੀਵ-ਇਸਤਰੀ ਦੇ ਮਨ ਦੀ ਵਿਆਕੁਲਤਾ ਨੂੰ ਸੰਚਾਰਿਤ ਕਰਨ ਵਾਲਾ ਬਾਣੀ-ਪਾਠ ਹੈ । ਇਸ ਵਿਚ ਕੁਦਰਤ ਦਾ ਵਰਣਨ ਸੰਯੋਗ ਅਤੇ ਵਿਯੋਗ ਨੂੰ ਚਿੱਤਰਣ ਲਈ ਕੀਤਾ ਗਿਆ ਹੈ ।” ਇਸ ਕਥਨ ਬਾਰੇ ਚਰਚਾ ਕਰੋ । (15 marks)

Asked 46 times in 2013–2021, most recently in 2021.

Q3c. “ਸੇਖ਼ ਫ਼ਰੀਦ ਦੀ ਬਾਣੀ ‘ਜੀਵਨ’ ਦੀ ਨਾਸ਼ਵਾਨਤਾ ਅਤੇ ‘ਮੌਤ’ ਦੀ ਅਟੱਲਤਾ ਵਾਲਾ ਬਾਣੀ-ਪ੍ਰਵਚਨ ਹੈ । ਇਹ ਮਨੁੱਖ ਨੂੰ ਸਹਿਜ-ਸੁਰਤ ਵਾਲਾ ਸਾਦਾ ਜੀਵਨ ਜਿਊਣ ਲਈ ਪ੍ਰੇਰਦਾ ਹੈ ।” ਇਸ ਕਥਨ ਬਾਰੇ ਵਿਸ਼ਲੇਸ਼ਨਾਤਮਿਕ ਟਿੱਪਣੀ ਕਰੋ । (15 marks)

Asked 30 times in 2013–2021, most recently in 2021.

Q4a. “ਬੁੱਲ੍ਹੇ ਸ਼ਾਹ ਦੀਆਂ ‘ਕਾਫ਼ੀਆਂ’ ਵਿਚ ਪ੍ਰਧਾਨ ਸਰੋਕਾਰ ਅੱਲ੍ਹਾਂ ਹੈ । ਉਸ ਦੀ ਤੜਪ ਉਸ ਲਈ ਹੈ । ਉਸ ਦਾ ਇਸ਼ਕ ਉਹ ਹੀ ਹੈ । ਉਸ ਦਾ ਮੁਰਸ਼ਦ, ਮਾਹੀ, ਜੋਗੀ, ਰਾਂਝਾ, ਢੋਲਾ ਉਹੀ ਹੈ । ਉਸ ਦੇ ਪਰਤੱਖ ਦੀਦਾਰ ਲਈ ਕਾਜ਼ੀ ਅਤੇ ਕਰਮਕਾਂਡ ਬੇਅਰਥ ਹਨ ।” ਇਸ ਕਥਨ ਦੀ ਉਦਾਹਰਣਾ ਸਹਿਤ ਪੁਸ਼ਟੀ ਕਰੋ । (20 marks)

Asked 28 times in 2013–2021, most recently in 2021.

Q4b. “‘ਆਸਾ ਦੀ ਵਾਰ’ ਵਿਚ ਪ੍ਰਚਲਿਤ ਸਨਾਤਨੀ ਅਤੇ ਇਸਲਾਮੀ ਕਰਮਕਾਂਡਾਂ ਦੀ ਨਿਰਾਰਥਕਤਾਂ ਦੇ ਪਰਿਪੇਖ ਵਿਚ ‘ਨਾਮ’ ਅਤੇ ‘ਗੁਰੂ’ ਸੰਕਲਪਾ ਰਾਹੀਂ ਸਹਿਜ-ਸੁਰਤ ਵਾਲਾ ਸੋਝੀ-ਮਾਰਗ ਪੇਸ਼ ਕੀਤਾ ਗਿਆ ਹੈ ।” ਇਸ ਕਥਨ ਬਾਰੇ ਆਪਣੇ ਵਿਚਾਰ ਦਿਉ । (15 marks)

Asked 46 times in 2013–2021, most recently in 2021.

Q4c. “ਵਾਰਿਸ ਸ਼ਾਹ ਆਪਣੇ ਕਿੱਸੇ ‘ਹੀਰ-ਰਾਂਝਾ’ ਵਿਚ ਹੀਰ ਦੀ ਸੁੰਦਰਤਾ, ਰਾਂਝੇ ਦੀ ਦੀਵਾਨਗੀ ਅਤੇ ਉਹਨਾਂ ਦੇ ਲੌਕਿਕ ਅਤੇ ਦੈਵੀ ਇਸ਼ਕ ਨੂੰ ਵਿਸਤ੍ਰਿਤ ਪ੍ਰਤੀਕ ਪ੍ਰਬੰਧ ਰਾਹੀਂ ਪੇਸ਼ ਕਰਦਾ ਹੈ ।” ਇਸ ਕਥਨ ਬਾਰੇ ਆਲੋਚਨਾਤਮਕ ਟਿੱਪਣੀ ਕਰੋ । (15 marks)

Asked 27 times in 2013–2021, most recently in 2021.

Q5a. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾ ਭਾਰੀਆਂ ਨੀ ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜੇਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ, ਹਾਥੀ ਡਿੱਗਦੇ ਸਵੇ ਅੰਬਾਰੀਆਂ ਨੀ ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤਕੇ ਅੰਤ ਨੂੰ ਹਾਰੀਆਂ ਨੀ । (10 marks)

Asked 20 times in 2013–2021, most recently in 2021.

Q5b. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਊਧੋ ! ਕਾਹਨ ਦੀ ਗੱਲ ਸੁਣਾ ਸਾਨੂੰ,
ਕਾਹਨੂੰ ਚਿਬਗ ਚੁਆਤੀਆਂ ਲਾਈਆਂ ਨੀ?
ਮਸਾਂ ਮਸਾਂ ਸਨ ਆਠਰਨ ਘਾਉ ਲੱਗੇ,
ਨਵੀਆਂ ਨਸ਼ਤਰਾਂ ਆਣ ਚਲਾਈਆਂ ਨੀ ।
ਅਸੀ ਕਾਲਜਾ ਘੁੱਟ ਕੇ ਬਹਿ ਗਏ ਸਾ,
ਮੁੜ ਕੇ ਸੁਤੀਆਂ ਕਲਾਂ ਜਗਾਈਆਂ ਨੀ । (10 marks)

Asked 19 times in 2013–2021, most recently in 2021.

Q5c. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਪੁਰਾਣਾ ਕਿਲ੍ਹਾ ਵੇਖਿਆ । ਉਹ ਸ਼ੀਸਿਆਂ ਜੁੜੀਆਂ ਛੱਤਾਂ ਵੇਖੀਆਂ ਜਿਹਨਾਂ ਹੇਠ ਅਣਗਿਣਤ ਆਜ਼ਾਦੀ ਦੇ ਪਰਵਾਨਿਆਂ ਨੂੰ ਅਕਹਿ ਤਸੀਹੇ ਦਿਤੇ ਗਏ ਸਨ । ਉਹਨਾਂ ਦੀ ਕੁਰਬਾਨੀ ਨੇ ਕੇਵਲ ਭਾਰਤ ਨਹੀਂ ਸਗੋਂ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਵੀ ਨੇੜੇ ਲਿਆਂਦਾ ਪਰ ਇਥੇ ਕਿਤੇ ਵੀ ਉਹਨਾਂ ਦਾ ਜ਼ਿਕਰ ਤੱਕ ਕੀਤਾ ਨਹੀਂ ਮਿਲਦਾ, ਕਿਤੇ ਕੋਈ ਯਾਦਗਾਰ ਨਹੀਂ । ਕਿਲ੍ਹਾ ਕੇਵਲ ਇਕ ਸੈਰਗਾਹ ਬਣਾ ਦਿੱਤਾ ਗਿਆ ਹੈ । (10 marks)

Asked 14 times in 2013–2021, most recently in 2021.

Q5d. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਪੁਰਾਤਨ ਕਾਲ ਵਿਚ ਪ੍ਰੇਮ ਕਰਨਾ ਇਸਤਰੀ ਦਾ ਫ਼ਰਜ ਸੀ, ਚਾਹੇ ਕਾਮਨ ਬਣ ਕੇ ਕਰੇ, ਚਾਹੇ ਸਿਪਾਹੀ ਦੀ ਵਹੁਟੀ ਬਣ ਕੇ । ਇਸ਼ਕ ਦਾ ਇਹ ਰੂਪ ਇਤਨਾ ਸਰਬ ਪ੍ਰਵਾਨ ਸੀ ਕਿ ਵਾਹਿਗੁਰੂ ਨੂੰ ਉਸ ਸਮੇਂ ਦੇ ਮਹਾਤਮਾਂ ਪੁਰਸਾਂ ਨੇ ਕੰਤ ਰੂਪ ਵਿਚ ਹੀ ਵੇਖਿਆ ਹੈ ਤੇ ਆਪ ਇਸਤਰੀ ਰੂਪ ਵਿਚ ਉਸ ਦੇ ਚਾਹੁਣ ਵਾਲੇ, ਪੂਜਣ ਵਾਲੇ ਹੋਏ ਹਨ । (10 marks)

Asked 21 times in 2013–2021, most recently in 2021.

Q5e. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਸਾਡਾ ਜੀਵਨ-ਸ਼ਿਵਾਲਾ, ਕੁਝ ਸਮੇਂ ਤੋਂ ਤਿੜਕਦਾ ਫਿੱਸਦਾ ਜਾ ਰਿਹਾ ਹੈ, ਤੇ ਝੀਤਾਂ ਵਿਰਲਾਂ ਥਾਈ ਪੈਂਦੀਆਂ ਕਿਰਨਾਂ ਹੇਠਾਂ, ਸਾਡੇ ਸਾਰੇ ਪੂਜ ਬੁੱਤ ਜਿਨਾਂ ਨੂੰ ਅਸੀਂ ਮੋਤੀਚੂਰ ਦੇ ਭੋਗ ਲੁਆਂਦੇ ਸਾਂ, ਵੱਟੇ ਗੀਟੇ ਜਾਪਣ ਲੱਗ ਪਏ ਹਨ । ਜਿਸ ਸ਼ਿਵਾਲੇ ਦਾ ਹਰ ਕਿਣਕਾ ਸਕੀਵੀ ਜਾਇਦਾਦ ਸੀ, ਅੱਜ ਉਹ ਸਾਰਾ ਕੋਡੀਓ ਧਸਤਾ ਦਿੱਸਦਾ ਹੈ । (10 marks)

Asked 21 times in 2013–2021, most recently in 2021.

Q6a. “ਜੰਗਨਾਮਾ (ਜੰਗ ਸਿੰਘਾਂ ਤੇ ਫ਼ਿਰੰਗੀਆਂ) ਵਿਚ ਸ਼ਾਹ ਮੁਹੰਮਦ ਨੇ ਪੰਜਾਬ ਦੀ ਰੂਹ ਨੂੰ ਚਿੱਤਰਦਿਆਂ, ਖਾਲਸੇ ਦੀ ਹਾਰ ਨੂੰ ਸਿੱਖ ਸਰਦਾਰਾਂ ਦੀ ਕਪਟੀ ਰਾਜਨੀਤੀ ਦੇ ਪਰਿਣਾਮ ਵੱਜੋਂ ਪੇਸ਼ ਕਰਕੇ, ਬਰਤਾਨਵੀ ਜਿੱਤ ਨੂੰ ਸਿਫ਼ਰ ਕਰ ਦਿੱਤਾ ।” ਇਸ ਕਥਨ ਬਾਰੇ ਵਿਸ਼ਲੇਸ਼ਨਾਤਮਕ ਟਿੱਪਣੀ ਕਰੋ । (20 marks)

Asked 20 times in 2013–2021, most recently in 2021.

Q6b. “ਨਾਨਕ ਸਿੰਘ ਆਪਣੇ ਨਾਵਲ ‘ਪਵਿੱਤਰ ਪਾਪੀ’ ਵਿਚ ਮੱਧਵਰਗੀ ਪੰਜਾਬੀ ਪਰਿਵਾਰਕ ਪ੍ਰਸਥਿਤੀਆਂ ਦੀਆਂ ਮਨੋਵਿਗਿਆਨਕ ਪਰਤਾਂ ਰਾਹੀਂ ਤ੍ਰਾਸਦੀ ਵਾਲਾ ਬਿਰਤਾਂਤ ਸਿਰਜਦਾ ਹੈ ।” ਇਸ ਕਥਨ ਬਾਰੇ ਆਲੋਚਨਾਤਮਕ ਟਿੱਪਣੀ ਕਰੋ । (15 marks)

Asked 22 times in 2013–2021, most recently in 2021.

Q6c. “ਸੰਤ ਸਿੰਘ ਸੇਖੋਂ ਪਰੰਪਰਾ ਅਤੇ ਵਰਤਮਾਨ ਦੇ ਸਾਹਿਤ-ਅਧਿਐਨ ਪਰਿਪੇਖ ਵਿਚ ਪੰਜਾਬੀ ਸਾਹਿਤ ਸਿਧਾਂਤ ਦੀ ਸਿਰਜਣਾ ਕਰਦਾ ਹੈ ।” ‘ਸਾਹਿਤਿਆਰਥ’ ਅਤੇ ‘ਪੰਜਾਬੀ ਕਾਵਿ ਸ਼ਿਰੋਮਣੀ’ ਦੇ ਹਵਾਲੇ ਨਾਲ ਇਸ ਕਥਨ ਬਾਰੇ ਟਿੱਪਣੀ ਕਰੋ । (15 marks)

Asked 12 times in 2013–2021, most recently in 2021.

Q7a. “ਗੁਰਬਖ਼ਸ ਸਿੰਘ ਪ੍ਰੀਤਲੜੀ ਆਪਣੀਆਂ ਲਿਖਤਾਂ ਰਾਹੀਂ ਸਦਾਚਾਰ ਅਤੇ ਸ਼ਿਸ਼ਟਾਚਾਰ ਉਤੇ ਆਧਾਰਿਤ ਇਕ ਨਵੇਂ ਮੁੱਲ-ਵਿਧਾਨ ਵਾਲੇ ਸਮਾਜ ਦਾ ਸੁਪਨਾ ਸਿਰਜਦਾ ਹੈ ।” ‘ਜ਼ਿੰਦਗੀ ਦੀ ਰਾਸ’ ਅਤੇ ‘ਨਵਾਂ ਸ਼ਿਵਾਲਾ’ ਦੇ ਆਧਾਰ ’ਤੇ ਇਸ ਕਥਨ ਬਾਰੇ ਟਿੱਪਣੀ ਕਰੋ । (20 marks)

Asked 21 times in 2013–2021, most recently in 2021.

Q7b. “ਧਨੀ ਰਾਮ ਚਾਤ੍ਰਿਕ ਨੇ ਆਪਣੀਆਂ ਕਾਵਿ ਕਿਰਤਾਂ ਵਿਚ ਪੰਜਾਬੀ ਜੀਵਨ ਦੇ ਪ੍ਰਾਕ੍ਰਿਤਕ, ਸਮਾਜਕ, ਧਾਰਮਿਕ ਅਤੇ ਰਾਜਨੀਤਕ ਪਾਸਾਰਾਂ ਨੂੰ ਅਲੰਕ੍ਰਿਤ ਕੀਤਾ ਹੈ ।” ‘ਸੂਫ਼ੀ-ਖਾਨਾਂ’, ‘ਚੰਦਨਵਾੜੀ’ ਅਤੇ ‘ਨਵਾਂ ਜਹਾਨ’ ਦੇ ਹਵਾਲੇ ਨਾਲ ਚਰਚਾ ਕਰੋ । (15 marks)

Asked 19 times in 2013–2021, most recently in 2021.

Q7c. “ਬਲਵੰਤ ਗਾਰਗੀ ਆਪਣੇ ਨਾਟਕਾਂ ਦੇ ਨਾਰੀ ਪਾਤਰਾਂ ਦੀਆਂ ਮਨੋਵਿਗਿਆਨਕ ਪ੍ਰਸਥਿਤੀਆਂ ਨੂੰ ਬਹੁ-ਪਰਤੀ ਪਰਿਪੇਖ ਵਿਚ ਚਿੱਤਰਦਾ ਹੈ ।” ‘ਲੋਹਾ ਕੁੱਟ’ ਅਤੇ ‘ਧੂਣੀ ਦੀ ਅੱਗ’ ਦੇ ਹਵਾਲੇ ਨਾਲ ਟਿੱਪਣੀ ਕਰੋ । (15 marks)

Asked 20 times in 2013–2021, most recently in 2021.

Q8a. “ਬਲਰਾਜ ਸਾਹਨੀ ਦੇ ਸਫ਼ਰਨਾਮੇ ਉਸ ਦੇ ਨਿੱਜ ਨਾਲ ਇਕਸੁਰਤਾ ਵਿਚ ਰਚੇ ਗਏ ਹਨ । ਇਹਨਾਂ ਵਿਚ ਉਸ ਦੀ ਵਿਚਾਰਧਾਰਾ ਅਤੇ ਉਸ ਦੀ ਆਪਣੀ ਜੰਮਣ-ਭੋਂ ਪ੍ਰਤੀ ਭਾਵੁਕ ਪਹੁੰਚ ਦ੍ਰਿਸ਼ਟੀਗੋਚਰ ਹੁੰਦੀ ਹੈ ।” ‘ਮੇਰਾ ਰੂਸੀ ਸਫ਼ਰਨਾਮਾ’ ਅਤੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਦੇ ਆਧਾਰ ’ਤੇ ਇਸ ਕਥਨ ਬਾਰੇ ਚਰਚਾ ਕਰੋ । (20 marks)

Asked 14 times in 2013–2021, most recently in 2021.

Q8b. “ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਆਗਮਨ ਨਾਲ ਪੰਜਾਬੀ ਗੱਦ ਸਾਹਿਤ ਵਿਚ ਇਕ ਨਵੇਂ ਯੁਗ ਦੀ ਸਿਰਜਨਾ ਹੁੰਦੀ ਹੈ । ਉਹ ਪੰਜਾਬੀ ਗੱਦ ਨੂੰ ਧਰਮ ਦੀ ਚਾਰਦੀਵਾਰੀ ਵਿਚੋਂ ਕੱਢ ਕੇ ਵਿਆਪਕਤਾਂ ਪ੍ਰਦਾਨ ਕਰਦਾ ਹੈ ।” ਇਸ ਵਿਚਾਰ ਦੀ ਪੁਸ਼ਟੀ ਆਪਣੇ ਸ਼ਬਦਾਂ ਵਿੱਚ ਕਰੋ । (15 marks)

Asked 21 times in 2013–2021, most recently in 2021.

Q8c. “ਨਾਨਕ ਸਿੰਘ ਆਪਣੇ ਨਾਵਲਾਂ ਵਿਚ ਤਤਕਾਲੀ ਪੰਜਾਬੀ ਸਮਾਜ ਦੇ ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਸਰੋਕਾਰਾਂ ਦੇ ਪਰਿਪੇਖ ਵਿਚ ਗਲਪੀ-ਬਿਰਤਾਂਤ ਸਿਰਜਦਾ ਹੈ ।” ‘ਚਿੱਟਾ ਲਹੂ’ ਅਤੇ ‘ਇਕ ਮਿਆਨ ਦੋ ਤਲਵਾਰਾਂ’ ਦੇ ਹਵਾਲੇ ਨਾਲ ਇਸ ਕਥਨ ਬਾਰੇ ਆਲੋਚਨਾਤਮਕ ਟਿੱਪਣੀ ਕਰੋ । (15 marks)

Asked 22 times in 2013–2021, most recently in 2021.

Spotted an error? Tell us.

We classify every PYQ with care, but mistakes can slip in. If a question is in the wrong topic, has a typo, the wrong year, or is missing, let us know. We review every report and update the page.

Report an Error

Spotted something wrong?

If a question is in the wrong unit or a match looks wrong, please report an error.

Related: Overall Punjabi Literature PYQ analysis · Year-wise question papers · Topic-wise PYQs

Subscribe
Notify of
guest

0 Comments
Oldest
Newest Most Voted