Here are all 63 questions on ਸਮਾਜਕ-ਸਭਿਆਚਾਰਕ ਪ੍ਰਭਾਵ, ਨਿਬੰਧ ਅਤੇ ਆਲੋਚਨਾ asked in UPSC Punjabi Literature Optional Paper I (2009–2026), arranged under the 3 topics of this unit. Within each topic the latest questions come first.
Each question ends with a code such as [2024/15m/3b] – the year, the marks, the word limit (where UPSC set one) and the question number in the paper.

7.1] ਸੰਸਕ੍ਰਿਤ, ਫ਼ਾਰਸੀ ਅਤੇ ਪੱਛਮੀ ਸਾਹਿਤਕ ਪ੍ਰਭਾਵ
14 questions
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ‘ਆਧੁਨਿਕਤਾ’ ਦੇ ਸੰਕਲਪ ਦੀ ਵਿਆਖਿਆ ਕਰਦੇ ਹੋਏ ਇਹ ਸਪਸ਼ਟ ਕਰੋ ਕਿ ਪੰਜਾਬੀ ਸਾਹਿਤ ਵਿੱਚ ਇਸ ਦਾ ਪ੍ਰਵੇਸ਼ ਕਦੋਂ ਅਤੇ ਕਿਵੇਂ ਹੋਇਆ? [2026/10m/5c]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੂਰਨ ਸਿੰਘ ਅਤੇ ਗੁਰਬਖ਼ਸ਼ ਸਿੰਘ ਦੇ ਪ੍ਰਸੰਗ ਵਿੱਚ ਪੰਜਾਬੀ ਨਿਬੰਧਕਾਰੀ ਉੱਪਰ ਪਏ ਪੱਛਮੀ ਪ੍ਰਭਾਵਾਂ ਦਾ ਵਿਵੇਚਨ ਕਰੋ । [2026/15m/8b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਅਤੇ ਸਾਹਿਤ ਉਤੇ ਸੰਸਕ੍ਰਿਤ, ਫ਼ਾਰਸੀ ਅਤੇ ਪੱਛਮੀ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰੋ । [2025/10m/5e]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੱਛਮੀ ਸਾਹਿਤ ਨੇ ਸਮਾਜਿਕ ਅਤੇ ਸਭਿਆਚਾਰਕ ਪੱਖੋਂ ਪੰਜਾਬੀ ਸਾਹਿਤ ਨੂੰ ਕਿਵੇਂ ਪ੍ਰਭਾਵਿਤ ਕੀਤਾ? ਚਰਚਾ ਕਰੋ । [2024/10m/5d]
ਦੇਸ਼ ਦੀ ਵੰਡ ਤੋਂ ਬਾਅਦ ਦੀ ਪੰਜਾਬੀ ਵਾਰਤਕ ’ਤੇ ਪੱਛਮੀ ਸਾਹਿਤ ਦਾ ਕੀ ਪ੍ਰਭਾਵ ਪਿਆ? ਤੇਜਾ ਸਿੰਘ ਅਤੇ ਗੁਰਬਖ਼ਸ਼ ਸਿੰਘ ਦੀ ਵਾਰਤਕ ਕਲਾ ਨੇ ਇਹ ਪ੍ਰਭਾਵ ਵਿਸ਼ੇ ਅਤੇ ਰੂਪ ਦੇ ਪੱਖ ਤੋਂ ਕਿਵੇਂ ਕਬੂਲਿਆ, ਚਰਚਾ ਕਰੋ । [2023/20m/8a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਉਰਦੂ ਫ਼ਾਰਸੀ ਨੇ ਪੰਜਾਬੀ ਸਾਹਿਤ ਨੂੰ ਸਮਾਜਕ ਤੇ ਸਭਿਆਚਾਰਕ ਪਖੋਂ ਕਿਵੇਂ ਪ੍ਰਭਾਵਿਤ ਕੀਤਾ ਹੈ? [2020/10m/5e]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਪੰਜਾਬੀ ਭਾਸ਼ਾ ਅਤੇ ਸਾਹਿਤ ਉੱਤੇ ਸੰਸਕ੍ਰਿਤ, ਫਾਰਸੀ ਅਤੇ ਪੱਛਮੀ ਪ੍ਰਭਾਵਾਂ ਦੀ ਸਮੀਖਿਆ ਕਰੋ । [2019/20m/7a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਭਾਸ਼ਾ ਅਤੇ ਸਾਹਿਤ ਉੱਤੇ ਸੰਸਕ੍ਰਿਤ, ਫ਼ਾਰਸੀ ਅਤੇ ਪੱਛਮੀ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰੋ । [2017/12.5m/6a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਪੰਜਾਬੀ ਭਾਸ਼ਾ, ਸਾਹਿਤ, ਸਮਾਜ ਅਤੇ ਸਭਿਆਚਾਰ ਉਤੇ ਸੋਚ ਅਤੇ ਵਿਹਾਰ ਦੇ ਪਖੋਂ ਪੈ ਰਹੇ, ਪੱਛਮੀ ਪ੍ਰਭਾਵਾਂ ਦੇ ਗੁਣ-ਦੋਸ਼ ਪਰਖੋ । [2016/20m/7d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ‘ਆਧੁਨਿਕਤਾ’ (Modernity) ਸੰਕਲਪ ਦੀ ਵਿਆਖਿਆ ਕਰਦੇ ਹੋਇਆਂ ਸਪੱਸ਼ਟ ਕਰੋ ਕਿ ਪੰਜਾਬੀ-ਸਾਹਿਤ ਵਿਚ ਇਸ ਦਾ ਪ੍ਰਵੇਸ਼ ਕਦੋਂ ਤੇ ਕਿਵੇਂ ਹੋਇਆ? [2014/10m/5a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਪੰਜਾਬੀ ਸਾਹਿਤ ਉਪਰ ਸੰਸਕ੍ਰਿਤ ਅਤੇ ਫ਼ਾਰਸੀ ਦੇ ਪੈਣ ਵਾਲੇ ਪ੍ਰਭਾਵਾਂ ਨਾਲ ਜਾਣ-ਪਛਾਣ ਕਰਾਉ । [2014/10m/5d]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਪੰਜਾਬੀ ਸਾਹਿਤ ਉਪਰ ਸੰਸਕ੍ਰਿਤ, ਫਾਰਸੀ ਤੇ ਪੱਛਮੀ ਪ੍ਰਭਾਵਾਂ ਵਿਚੋਂ ਕਿਹੜਾ ਪ੍ਰਭਾਵ ਵਧੇਰੇ ਪ੍ਰਬਲ ਹੈ ਤੇ ਕਿਉਂ? [2013/20m/7a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਆਧੁਨਿਕ ਪੰਜਾਬੀ-ਸਾਹਿਤ ਉਪਰ ਪਏ ਪੱਛਮੀ ਪ੍ਰਭਾਵਾਂ ਨੂੰ ਚਰਚਾ ਦਾ ਵਿਸ਼ਾ ਬਣਾਉ। [2012/12m/5d]
‘ਸਾਹਿਤਕ ਰੂਪ’ (Literary Form) ਤੇ ‘ਰੂਪਾਕਾਰ’ (Genre) ਵਿਚਲਾ ਅੰਤਰ ਸਪੱਸ਼ਟ ਕਰਦਿਆਂ, ਆਧੁਨਿਕ ਪੰਜਾਬੀ-ਸਾਹਿਤ ਦੇ ਸੰਦਰਭ ਵਿਚ, ਇਨ੍ਹਾਂ ਦੀ ਉਤਪਤੀ ਅਤੇ ਇਨ੍ਹਾਂ ਦੇ ਮੂਲ ਵਿਕਾਸ-ਪੜਾਵਾਂ ਨਾਲ ਜਾਣ-ਪਛਾਣ ਕਰਾਉ। [2010/60m/6]
7.2] ਪੰਜਾਬੀ ਨਿਬੰਧ
22 questions
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੂਰਨ ਸਿੰਘ ਅਤੇ ਗੁਰਬਖ਼ਸ਼ ਸਿੰਘ ਦੇ ਪ੍ਰਸੰਗ ਵਿੱਚ ਪੰਜਾਬੀ ਨਿਬੰਧਕਾਰੀ ਉੱਪਰ ਪਏ ਪੱਛਮੀ ਪ੍ਰਭਾਵਾਂ ਦਾ ਵਿਵੇਚਨ ਕਰੋ । [2026/15m/8b]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ‘ਗੁਰਬਖ਼ਸ਼ ਸਿੰਘ ਪ੍ਰੀਤਲੜੀ ਇਕ ਨਿਪੁੰਨ ਸ਼ੈਲੀਕਾਰ ਹੈ ।’ ਇਸ ਕਥਨ ਦੀ ਰੋਸ਼ਨੀ ਵਿਚ ਉਸ ਦੀ ਵਾਰਤਕ ਸ਼ੈਲੀ ਦੇ ਮੁੱਖ ਗੁਣਾਂ ਬਾਰੇ ਚਰਚਾ ਕਰੋ । [2025/15m/8b]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪ੍ਰੋ. ਪੂਰਨ ਸਿੰਘ ਦੀ ਵਾਰਤਕ ਨੇ ਪੰਜਾਬੀ ਨਿਬੰਧ ਰੂਪ ਨੂੰ ਸ੍ਰੇਸ਼ਠਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਇਸ ਕਥਨ ਸਬੰਧੀ ਆਪਣੀ ਰਾਇ ਸਪੱਸ਼ਟ ਕਰੋ । [2024/20m/8a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਵਾਰਤਕ ਦੇ ਵਿਕਾਸ ਵਿੱਚ, ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਦੇ ਯੋਗਦਾਨ ਨੂੰ ਉੱਭਾਰੋ । [2023/10m/5d]
ਦੇਸ਼ ਦੀ ਵੰਡ ਤੋਂ ਬਾਅਦ ਦੀ ਪੰਜਾਬੀ ਵਾਰਤਕ ’ਤੇ ਪੱਛਮੀ ਸਾਹਿਤ ਦਾ ਕੀ ਪ੍ਰਭਾਵ ਪਿਆ? ਤੇਜਾ ਸਿੰਘ ਅਤੇ ਗੁਰਬਖ਼ਸ਼ ਸਿੰਘ ਦੀ ਵਾਰਤਕ ਕਲਾ ਨੇ ਇਹ ਪ੍ਰਭਾਵ ਵਿਸ਼ੇ ਅਤੇ ਰੂਪ ਦੇ ਪੱਖ ਤੋਂ ਕਿਵੇਂ ਕਬੂਲਿਆ, ਚਰਚਾ ਕਰੋ । [2023/20m/8a]
ਪੂਰਨ ਸਿੰਘ ਦੀ ਵਾਰਤਕ ਵਿੱਚ ਕਵਿਤਾ ਵਰਗੀ ਲੈਅ ਅਤੇ ਰਵਾਨਗੀ ਹੈ ਜੋ ਇਸਨੂੰ ਕਾਵਿਮਈ ਵਾਰਤਕ ਬਣਾ ਦਿੰਦੀ ਹੈ । ਇਸ ਬਾਰੇ ਆਲੋਚਨਾਤਮਕ ਵਿਚਾਰ ਦਿਉ । [2022/15m/6c]
ਪ੍ਰਿੰ. ਤੇਜਾ ਸਿੰਘ ਸਾਧਾਰਨ ਵਿਸ਼ਿਆਂ ਉੱਪਰ ਗਿਆਨ ਭਰਪੂਰ ਕਲਾਮਈ ਨਿਬੰਧ ਲਿਖਣ ਵਿੱਚ ਮਾਹਿਰ ਲੇਖਕ ਸੀ । ਇਸ ਕਥਨ ਬਾਰੇ ਆਲੋਚਨਾਤਮਕ ਵਿਚਾਰ ਚਰਚਾ ਕਰੋ । [2022/15m/7c]
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਵਾਰਤਕ ਨੂੰ ਵਸਤੂ (content) ਅਤੇ ਰੂਪ ਪੱਖੋਂ ਨਵੀਂ ਨੁਹਾਰ ਦਿੱਤੀ ਇਸ ਕਥਨ ਦੀ ਰੋਸ਼ਨੀ ਵਿੱਚ ਉਸਦੇ ਨਿਬੰਧਾਂ ਦੀ ਭਾਸ਼ਾ ਤੇ ਸ਼ੈਲੀ ਉੱਪਰ ਚਰਚਾ ਕਰੋ । [2021/15m/7c]
ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਵਾਰਤਕ ਨੇ ਪੰਜਾਬੀ ਸਾਹਿਤ ਤੇ ਸਮਾਜ ਨੂੰ ਕੀ ਦੇਣ ਦਿੱਤੀ ਹੈ? [2020/15m/7c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਨਿਬੰਧ ਦੀ ਵਿਕਾਸ-ਰੇਖਾ ਉਲੀਕੋ ਅਤੇ ਤੇਜਾ ਸਿੰਘ ਅਤੇ ਗੁਰਬਖਸ਼ ਸਿੰਘ ਦੀਆਂ ਸ਼ੈਲੀਆਂ ਦਾ ਤੁਲਨਾਤਮਕ ਅਧਿਐਨ ਕਰੋ । [2019/10m/5d]
ਪ੍ਰਿੰਸੀਪਲ ਤੇਜਾਂ ਸਿੰਘ ਇੱਕ ਵਿਲੱਖਣ ਸ਼ੈਲੀ ਦੇ ਵਾਰਤਕਕਾਰ ਹਨ ਉਹਨਾਂ ਦੀ ਨਿਬੰਧ-ਕਲਾਂ ਦੇ ਆਧਾਰ ’ਤੇ ਉੱਤਰ ਦਿਉ । [2018/20m/8a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਦਿਉ । ਨਿਬੰਧ ਨੂੰ ਪਰਿਭਾਸ਼ਤ ਕਰਦੇ ਹੋਏ ਤੇਜਾ ਸਿੰਘ ਦੇ ਪੰਜਾਬੀ ਨਿਬੰਧ ਦੇ ਵਿਕਾਸ ਵਿਚ ਪਾਏ ਯੋਗਦਾਨ ਦਾ ਉਲੇਖ ਕਰੋ । [2017/10m/5a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਗੁਰਬਖ਼ਸ਼ ਸਿੰਘ ਦੀ ਵਾਰਤਕ-ਸ਼ੈਲੀ ਦੀ ਵਿਲੱਖਣਤਾ ਦਾ ਉਲੇਖ ਕਰੋ । [2017/12.5m/8c]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ । ‘ਵਾਰਤਕਕਾਰ ਤਾਂ ਕੋਈ ਵੀ ਹੋ ਸਕਦਾ ਹੈ ਪਰ ਭਾਸ਼ਾ ਦਾ ਵਿਕਾਸ ਸ਼ੈਲੀਕਾਰ ਕਰਦੇ ਹਨ ।’ ਪ੍ਰੋ. ਪੂਰਨ ਸਿੰਘ ਜਾਂ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਇਕ ਸ਼ੈਲੀਕਾਰ ਸਿੱਧ ਕਰੋ । [2016/10m/5b]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਪ੍ਰੋ. ਪੂਰਨ ਸਿੰਘ ਦੀ ਪੰਜਾਬੀ ਵਾਰਤਕ ਦੀਆਂ ਵਿਸ਼ੇਸ਼ਤਾਈਆਂ ਅਤੇ ਦੇਣ ਉਤੇ ਇਕ ਨਿਬੰਧ ਲਿਖੋ । [2016/20m/6a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਸ਼ੈਲੀ ਤੋਂ ਕੀ ਭਾਵ ਹੈ? ਸਿੱਧ ਕਰੋ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੇ ਨਿਬੰਧਾਂ ਰਾਹੀਂ ਇਕ ਨਿਪੁੰਨ ਸ਼ੈਲੀਕਾਰ ਹੋਣ ਦੇ ਪ੍ਰਮਾਣ ਦਿਤੇ ਹਨ । [2015/10m/5e]
ਗੁਰਬਖ਼ਸ਼ ਸਿੰਘ ਦੀ ਵਾਰਤਕ-ਸ਼ੈਲੀ ਦੇ ਗੁਣਾਂ ਨੂੰ ਚਰਚਾ ਦਾ ਵਿਸ਼ਾ ਬਣਾਉ । [2014/10m/6d]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਵਿਚ ਦਿਓ: ਪੰਜਾਬੀ ਦੇ ਨਿਬੰਧਕਾਰਾਂ ਵਿਚ ਵਿਵੇਕ ਜਾਂ ਭਾਵਨਾ ਵਿਚੋਂ ਕਿਹੜੀ ਰੁਚੀ ਪ੍ਰਮੁਖ ਹੈ ਤੇ ਕਿਉਂ? ਸਪੱਸ਼ਟ ਕਰੋ। [2013/10m/5d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– “ਪ੍ਰਿੰ. ਤੇਜਾ ਸਿੰਘ ਨੇ ਪੰਜਾਬੀ-ਵਾਰਤਕ ਦੇ ਇਤਿਹਾਸ ਵਿਚ ਨਵਾਂ ਮੋੜ ਲਿਆਂਦਾ।” ਇਸ ਕਥਨ ਦੀ ਪੁਸ਼ਟੀ ਕਰੋ। [2012/15m/6b]
ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਨਿਬੰਧ ਕਲਾ ਉਤੇ ਇਕ ਸੰਖੇਪ ਨੋਟ ਲਿਖੋ । [2011/30m/8b]
ਪੰਜਾਬੀ ਦੇ ਪ੍ਰਮੁੱਖ ਵਾਰਤਕ-ਸ਼ੈਲੀਕਾਰਾਂ (ਪੂਰਨ ਸਿੰਘ, ਤੇਜਾ ਸਿੰਘ ਤੇ ਗੁਰਬਖ਼ਸ਼ ਸਿੰਘ) ਦੀ ਵਾਰਤਕ ਦੀਆਂ ਸ਼ੈਲੀਗਤ-ਵਿਸ਼ੇਸ਼ਤਾਵਾਂ ਉਪਰ ਟਿੱਪਣੀ ਕਰੋ। [2010/60m/7]
ਪ੍ਰੋ. ਪੂਰਨ ਸਿੰਘ, ਪ੍ਰਿੰ. ਤੇਜਾ ਸਿੰਘ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਵਾਰਤਕ ਦੇ ਹੋ ਚੁੱਕੇ ਪ੍ਰਮੁੱਖ ਹਸਤਾਖ਼ਰ ਹਨ, ਜਿਹਨਾਂ ਦੀ ਪੰਜਾਬੀ ਗ਼ਦ ਰਚਨਾ ਦੇ ਵਿਕਾਸ ਵਿਚ ਪ੍ਰਮੁੱਖ ਭੂਮਿਕਾ ਦੇਖੀ ਜਾ ਸਕਦੀ ਹੈ ਪਰੰਤੂ ਇਸ ਗੌਰਵਮਈ ਪਰੰਪਰਾ ਵਿਚ ਮੌਜੂਦਾ ਗ਼ਦ ਲੇਖਕ ਆਪਣਾ ਪ੍ਰਤੱਖ ਪ੍ਰਭਾਵ ਸਿਰਜਣ ਤੋਂ ਅਸਮਰਥ ਰਹੇ ਹਨ। ਇਸ ਕਥਨ ਬਾਰੇ ਆਪਣੇ ਵਿਚਾਰ ਪੇਸ਼ ਕਰੋ। [2009/60m/8]
7.3] ਪੰਜਾਬੀ ਸਾਹਿਤ ਆਲੋਚਨਾ
29 questions
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਕਿਸ਼ਨ ਸਿੰਘ ਦੀ ਸਮੀਖਿਆ ਦ੍ਰਿਸ਼ਟੀ ਦੀਆਂ ਸੀਮਾਵਾਂ ਅਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰੋ । [2026/10m/5b]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਡਾ. ਅਤਰ ਸਿੰਘ ਦੀ ਆਲੋਚਨਾ ਵਿਧੀ ਦੇ ਮਹੱਤਵ ਨੂੰ ਉਜਾਗਰ ਕਰੋ । [2026/15m/6b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਡਾ. ਹਰਿਭਜਨ ਸਿੰਘ ਦੀ ਰੂਪਵਾਦੀ ਆਲੋਚਨਾ ਦ੍ਰਿਸ਼ਟੀ ਦੇ ਮੂਲ ਸੰਕਲਪਾਂ ਦੀ ਸਮੀਖਿਆ ਕਰੋ । [2025/10m/5b]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪ੍ਰੋ. ਕਿਸ਼ਨ ਸਿੰਘ ਦੀ ਮਾਰਕਸਵਾਦੀ ਅਧਿਐਨ-ਵਿਧੀ ਦੀਆਂ ਸੀਮਾਵਾਂ ਦਾ ਵਿਸ਼ਲੇਸ਼ਣ ਕਰੋ । [2025/15m/7b]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਸੰਤ ਸਿੰਘ ਸੇਖੋਂ ਅਤੇ ਕਿਸ਼ਨ ਸਿੰਘ ਦੀ ਸਮੀਖਿਆ-ਦ੍ਰਿਸ਼ਟੀ ਦੀਆਂ ਮੂਲ ਧਾਰਨਾਵਾਂ ਵਿਚਲੀ ਸਮਾਨਤਾ ਤੇ ਅਸਮਾਨਤਾ ਨੂੰ ਰੇਖਾਂਕਿਤ ਕਰੋ । [2024/15m/6c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਸੰਤ ਸਿੰਘ ਸੇਖੋਂ, ਅਤਰ ਸਿੰਘ, ਕਿਸ਼ਨ ਸਿੰਘ, ਹਰਿਭਜਨ ਸਿੰਘ, ਨਜਮ ਹੁਸੈਨ ਸੱਯਦ ਨੂੰ, ਪੰਜਾਬੀ ਸਾਹਿਤ-ਆਲੋਚਨਾ ਦੇ ਪੰਜ ਥੰਮ੍ਹ ਕਿਉਂ ਕਿਹਾ ਜਾਂਦਾ ਹੈ? ਦਲੀਲਾਂ ਸਹਿਤ ਚਰਚਾ ਕਰੋ । [2023/10m/5e]
ਨਜਮ ਹੁਸੈਨ ਸੱਯਦ ਦੀ ਆਲੋਚਨਾ ਦ੍ਰਿਸ਼ਟੀ ਦੀਆਂ ਵਿਲੱਖਣਤਾਵਾਂ ਦੀ ਚਰਚਾ ਕਰੋ । ਉਸ ਦੁਆਰਾ ਵਰਤੀ ਗਈ ਸਿਰਜਣਾਤਮਿਕ ਭਾਸ਼ਾ ਦੀ ਖ਼ੂਬੀ ਬਾਰੇ ਵੀ ਵਿਚਾਰ ਕਰੋ । [2023/15m/6c]
ਡਾ. ਹਰਿਭਜਨ ਸਿੰਘ ਨੂੰ ਪੰਜਾਬੀ-ਸਮੀਖਿਆ ਦੇ ‘ਦਿੱਲੀ ਸਕੂਲ’ ਦਾ ਬਾਨੀ (ਫਾਊਂਡਰ) ਕਿਉਂ ਕਿਹਾ ਜਾਂਦਾ ਹੈ? ਦਲੀਲਾਂ ਸਹਿਤ ਚਰਚਾ ਕਰੋ । [2023/15m/7c]
ਜਨਮ ਹੁਸੈਨ ਸੱਯਦ ਅਤੇ ਅਤਰ ਸਿੰਘ ਦੀ ਸਾਹਿਤਕ ਆਲੋਚਨਾ ਵਿੱਚ ਵਿਚਾਰਧਾਰਕ ਪ੍ਰਤੀਬੱਧਤਾ ਦਾ ਕੀ ਯੋਗਦਾਨ ਹੈ? [2022/20m/7a]
ਮੱਧਕਾਲੀ ਪੰਜਾਬੀ ਸਾਹਿਤ ਸਬੰਧੀ ਮਿਲਦੇ ਸੰਤ ਸਿੰਘ ਸੇਖੋਂ ਅਤੇ ਕਿਸ਼ਨ ਸਿੰਘ ਦੇ ਸਮੀਖਿਆ ਚਿੰਤਨ ਬਾਰੇ ਵਿਚਾਰ ਚਰਚਾ ਕਰੋ । [2022/15m/8b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਡਾ. ਅਤਰ ਸਿੰਘ ਦੀ ਸਾਹਿਤ-ਆਲੋਚਨਾ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਉਪਰ ਚਰਚਾ ਕਰੋ । [2021/10m/5d]
ਪੰਜਾਬੀ ਦੀ ਪਹਿਲੇ ਪੜਾਅ ਦੀ ਮਾਰਕਸਵਾਦੀ ਆਲੋਚਨਾ ਅੰਦਰਲੇ ਸਿਧਾਂਤਕ ਵਖਰੇਵੇਂ ਨੂੰ ਸੰਤ ਸਿੰਘ ਸੇਖੋਂ ਅਤੇ ਪ੍ਰੋ. ਕਿਸ਼ਨ ਸਿੰਘ ਦੀ ਸਾਹਿਤ ਸਮੀਖਿਆ ਦੇ ਹਵਾਲੇ ਨਾਲ ਸਪੱਸ਼ਟ ਕਰੋ । [2021/20m/8a]
ਪਰੰਪਰਾ ਤੇ ਆਧੁਨਿਕਤਾ ਬਾਰੇ ਡਾ. ਅਤਰ ਸਿੰਘ ਦੇ ਸੰਕਲਪ ਦੀ ਜਾਣਕਾਰੀ ਦਿਉ । [2020/15m/6b]
ਪੰਜਾਬੀ ਆਲੋਚਨਾ ਦਾ ਮੂੰਹ ਮੱਥਾ ਬਦਲਣ ਵਿਚ ਸੰਤ ਸਿੰਘ ਸੇਖੋਂ ਅਤੇ ਹਰਿਭਜਨ ਸਿੰਘ ਦਾ ਯੋਗਦਾਨ ਇਤਿਹਾਸਕ ਮਹੱਤਵ ਵਾਲਾ ਹੈ । – ਵਿਆਖਿਆ ਕਰੋ । [2020/20m/8a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਕੀ ਪੰਜਾਬੀ ਸਾਹਿਤਕ ਆਲੋਚਨਾ ਆਪਣੀ ਨਿਵੇਕਲੀ ਪਛਾਣ ਉਸਾਰਨ ਵਿਚ ਸਫਲ ਹੋਈ ਹੈ? ਸੰਤ ਸਿੰਘ ਸੇਖੋਂ ਅਤੇ ਕਿਸ਼ਨ ਸਿੰਘ ਦੇ ਸੰਦਰਭ ਵਿਚ ਚਰਚਾ ਕਰੋ । [2019/10m/5e]
ਡਾ. ਅਤਰ ਸਿੰਘ ਆਪਣੀ ਸਾਹਿੱਤਕ ਆਲੋਚਨਾ ਵਿੱਚ ਆਧੁਨਿਕਤਾ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ? ਵਿਚਾਰ ਕਰੋ । [2018/15m/8b]
ਨਜਮ ਹੁਸੈਨ ਸੱਯਦ ਆਪਣੀ ਸਾਹਿੱਤਕ ਆਲੋਚਨਾ ਵਿੱਚ ਸਾਈਂ ਬੁੱਲ੍ਹੇਸ਼ਾਹ ਬਾਰੇ ਕੀ ਸਥਾਪਨਾਵਾਂ ਪੇਸ਼ ਕਰਦਾ ਹੈ? ਵਿਚਾਰ ਕਰੋ । [2018/15m/8c]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਸੰਤ ਸਿੰਘ ਸੇਖੋਂ ਦੀ ਸਮੀਖਿਆ-ਦ੍ਰਿਸ਼ਟੀ ਉੱਤੇ ਨੋਟ ਲਿਖੋ । [2017/12.5m/7a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਡਾ. ਹਰਿਭਜਨ ਸਿੰਘ ਦੀ ਰੂਪਵਾਦੀ ਆਲੋਚਨਾ ਦ੍ਰਿਸ਼ਟੀ ਦੇ ਮੂਲ ਸੰਕਲਪਾਂ ਦੀ ਨਿਸ਼ਾਨਦੇਹੀ ਕਰੋ । [2017/12.5m/8d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਡਾ: ਹਰਿਭਜਨ ਸਿੰਘ ਦਾ ਸਾਹਿਤ ਆਲੋਚਕ ਦੇ ਤੌਰ ਤੇ ਕੀ ਯੋਗਦਾਨ ਹੈ? ਵਿਚਾਰ ਭਰਪੂਰ ਨੋਟ ਲਿਖੋ । [2015/12.5m/7d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਪੱਛਮੀ ਆਲੋਚਨਾ ਪ੍ਰਣਾਲੀਆਂ ਨੂੰ ਜਿਸ ਢੰਗ ਨਾਲ ਪੰਜਾਬੀ ਸਾਹਿਤ ਉਤੇ ਲਾਗੂ ਕੀਤਾ ਜਾ ਰਿਹਾ ਹੈ, ਕੀ ਤੁਸੀਂ ਉਸ ਨਾਲ ਸੰਤੁਸ਼ਟ ਹੋ? ਠੋਸ ਦਲੀਲਾਂ ਨਾਲ ਆਪਣਾ ਮੱਤ ਸਪਸ਼ਟ ਕਰੋ । [2015/12.5m/8c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਪੰਜਾਬੀ ਸਾਹਿਤ-ਆਲੋਚਨਾ ਦੇ ਮੁੱਢ ਅਤੇ ਵਿਕਾਸ ਉਪਰ ਟਿੱਪਣੀ ਕਰੋ । [2014/10m/5c]
ਡਾ. ਅਤਰ ਸਿੰਘ ਦੀ ਆਲੋਚਨਾ-ਵਿਧੀ ਦੇ ਮਹੱਤਵ ਨੂੰ ਉਭਾਰੋ । [2014/10m/7c]
ਪ੍ਰੋ. ਕਿਸ਼ਨ ਸਿੰਘ ਦੀ ਮਾਰਕਸਵਾਦੀ ਅਧਿਐਨ-ਵਿਧੀ ਦੀਆਂ ਸੀਮਾਵਾਂ ਉਪਰ ਟਿੱਪਣੀ ਕਰੋ । [2014/15m/8b]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਸੰਤ ਸਿੰਘ ਸੇਖੋਂ ਤੇ ਕਿਸ਼ਨ ਸਿੰਘ ਦੀ ਸਾਹਿਤ-ਆਲੋਚਨਾ ਵਿਧੀ ਦੀ ਤੁਲਨਾ ਪੇਸ਼ ਕਰੋ। [2013/15m/6c]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਪੰਜਾਬੀ ਸਾਹਿਤ-ਆਲੋਚਨਾ ਵਿਚ ਪੱਛਮੀ ਆਲੋਚਨਾ ਪ੍ਰਣਾਲੀਆਂ ਦੇ ਪ੍ਰਭਾਵ ਦੀ ਉਚਿਤਤਾ-ਅਨੁਚਿਤਤਾ ਨੂੰ ਚਰਚਾ ਦਾ ਵਿਸ਼ੈ ਬਣਾਓ। [2013/20m/8a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਨਜਮ ਹੁਸੈਨ ਸੱਯਦ ਦੀ ਆਲੋਚਨਾ-ਵਿਧੀ ਦੇ ਮੁੱਖ ਪਹਿਲੂਆਂ ਨਾਲ ਜਾਣ-ਪਛਾਣ ਕਰਾਉ। [2012/12m/5c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪ੍ਰਿੰ. ਸੰਤ ਸਿੰਘ ਸੇਖੋਂ ਦੀ ਸਾਹਿਤ-ਆਲੋਚਨਾ ਦਾ ਵਿਚਾਰਧਾਰਕ ਆਧਾਰ ਕੀ ਹੈ? ਚਰਚਾ ਕਰੋ। [2012/15m/7c]
ਮਾਰਕਸਵਾਦੀ ਪੰਜ਼ਾਬੀ ਆਲੋਚਨਾ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਦਾ ਉਲੇਖ ਸੰਖੇਪ ਵਿਚ ਕਰੋ । [2011/30m/8a]
« Previous: ਨਾਟਕ, ਨਾਵਲ ਅਤੇ ਕਹਾਣੀ · Next: ਸੈਕਸ਼ਨ ੳ: ਮੱਧਕਾਲੀ ਕਾਵਿ »
Back to: Punjabi Literature Optional PYQs – Topic-wise
Last updated: 2 November 2026

