Here are all 69 questions on ਕਲਾਸੀਕਲ ਪਿਛੋਕੜ ਅਤੇ ਮੱਧਕਾਲੀ ਸਾਹਿਤ asked in UPSC Punjabi Literature Optional Paper I (2009–2026), arranged under the 7 topics of this unit. Within each topic the latest questions come first.
Each question ends with a code such as [2024/15m/3b] – the year, the marks, the word limit (where UPSC set one) and the question number in the paper.

3.1] ਨਾਥ ਜੋਗੀ ਸਾਹਿਤ
14 questions
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਅਜੋਕੇ ਸੰਦਰਭ ਵਿਚ ਨਾਥ-ਜੋਗੀ ਸਾਹਿਤ ਦੇ ਮਹੱਤਵ ਬਾਰੇ ਸਮੀਖਿਆ ਕਰੋ । [2025/10m/1c]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸਾਹਿਤ ਦਾ ਮੁੱਢ ਬੰਨ੍ਹਣ ਵਿਚ ਨਾਥ-ਜੋਗੀਆਂ ਦੇ ਸਾਹਿਤ ਵਲੋਂ ਪਾਏ ਯੋਗਦਾਨ ਉਤੇ ਵਿਚਾਰ ਕਰੋ । [2024/15m/4b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਪੰਜਾਬੀ ਭਾਸ਼ਾ ਦੇ ਜਨਮ ਅਤੇ ਵਿਕਾਸ ਪੜਾਵਾਂ ਬਾਰੇ ਦੱਸੋ । ਪੰਜਾਬੀ ਭਾਸ਼ਾ ਦੇ ਜਨਮ ਨੂੰ ਨਾਥ ਜੋਗੀਆਂ ਦੇ ਸਾਹਿਤ ਨਾਲ ਜੋੜਨਾ ਕਿੰਨਾ ਕੁ ਤਰਕਸੰਗਤ ਹੈ? [2022/10m/1a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਕੀ ਪੰਜਾਬੀ ਸਾਹਿਤ ਦੇ ਜਨਮ ਨੂੰ ਨਾਥ ਜੋਗੀਆਂ ਦੇ ਸਾਹਿਤ ਕਾਲ ਜੋੜਨਾ ਤਰਕਸੰਗਤ ਹੈ, ਜਦ ਕਿ ਇਸ ਸਾਹਿਤ ਦੀ ਭਾਸ਼ਾ ਅਤੇ ਵਿਚਾਰਧਾਰਾ, ਅਜੋਕੇ ਪੰਜਾਬੀ ਸਾਹਿਤ ਤੋਂ ਕਾਫ਼ੀ ਵੱਖਰੀ ਹੈ । [2022/10m/1e]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਪੰਜਾਬੀ ਭਾਸ਼ਾ ਇਕ ਮਿਲਦੇ ਨਾਥ-ਜੋਗੀਆਂ ਦੇ ਸਾਹਿਤ ਬਾਰੇ ਆਲੋਚਨਾਤਮਿਕ ਚਰਚਾ ਕਰੋ । [2021/10m/1e]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਪੰਜਾਬੀ ਸਾਹਿਤ ਦੇ ਪਿਛੋਕੜ ਵਿੱਚ ਨਾਥ-ਜੋਗੀ ਸਾਹਿਤ ਦੀ ਭੂਮਿਕਾ ਉਤੇ ਵਿਚਾਰ ਕਰੋ । [2019/15m/4c]
ਮੱਧਕਾਲੀ ਸਾਹਿਤ ਵਿੱਚ ਨਾਥ ਜੋਗੀਆਂ ਦੇ ਸਾਹਿਤ ਦੀ ਕੀ ਭੂਮਿਕਾ ਰਹੀ ਹੈ? [2018/20m/4a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਨਾਥ ਜੋਗੀਆਂ ਦੇ ਸਾਹਿਤ ਦੀ ਸਾਹਿਤਕ ਵਿਸ਼ੇਸ਼ਤਾ ਬਾਰੇ ਚਰਚਾ ਕਰਦਿਆਂ, ਇਸਦੀ ਪੰਜਾਬੀ ਸਾਹਿਤ ਵਿੱਚ ਦੇਣ ਨੂੰ ਪਰਖੋ । [2017/12.5m/3c]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ । ਮੱਧਕਾਲੀਨ ਪੰਜਾਬੀ ਸਾਹਿਤ ਦੀ ਅਜੋਕੇ ਸੰਦਰਭ ਵਿਚ ਕੀ ਸਾਰਥਕਤਾ ਹੈ? ਨਾਥ ਜੋਗੀ ਕਾਵਿ ਅਤੇ ਜਨਮਸਾਖੀ ਪਰੰਪਰਾ ਦੇ ਸੰਦਰਭ ਵਿਚ ਉੱਤਰ ਦਿਓ । [2016/10m/1d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਨਾਥ-ਜੋਗੀਆਂ ਦੀਆਂ ਰਚਨਾਵਾਂ ਨੂੰ ਪੰਜਾਬੀ ਸਾਹਿਤ ਦਾ ਆਦਿ-ਬਿੰਦੂ ਮੰਨ ਲੈਣਾ ਕਿਥੋਂ ਤਕ ਉੱਚਿਤ ਹੈ? ਤਰਕਸੰਗਤ ਉੱਤਰ ਲਿਖੋ । [2015/10m/1d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਨਾਥ-ਜੋਗੀਆਂ ਦੀ ਮੁੱਢਲੇ ਪੰਜਾਬੀ-ਸਾਹਿਤ ਨੂੰ ਦੇਣ ਉਪਰ ਚਰਚਾ ਕਰੋ । [2014/10m/1d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 250 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਨਾਥ ਜੋਗੀਆਂ ਦੇ ਸਾਹਿਤ ਨੂੰ ਪੰਜਾਬੀ-ਸਾਹਿਤ ਦਾ ਆਦਿ ਮਿੱਥ ਲੈਣਾ ਕਿਥੋਂ ਤੱਕ ਉਚਿਤ ਹੈ? ਚਰਚਾ ਕਰੋ। [2012/20m/4a]
ਨਾਥ ਜੋਗੀ ਕੌਣ ਸਨ? ਕੁਝ ਨਾਥ ਜੋਗੀਆਂ ਦੇ ਨਾਮ ਲਿਖੋ । [2011/10m/2c]
ਭਾਰਤੀ ਧਰਮ ਸਾਧਨਾ ਵਿਚ ਨਾਥ-ਜੋਗੀਆਂ ਦੇ ਮਤ ਤੇ ਸਾਹਿਤ ਦੀ ਭਰਪੂਰ ਚਰਚਾ ਕੀਤੀ ਮਿਲਦੀ ਹੈ। ਆਧੁਨਿਕ ਭਾਰਤੀ ਭਾਸ਼ਾਵਾਂ ਦੀ ਸਾਹਿਤ-ਇਤਿਹਾਸਕਾਰੀ ਵਿਚ, ਇਸਨੂੰ ਪ੍ਰਵਾਨ ਕਰਦਿਆਂ, ਆਪੋ-ਆਪਣੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿਚ ਪ੍ਰਮੁੱਖ ਪਿਛੋਕੜ ਵਜੋਂ ਗ੍ਰਹਿਣ ਕੀਤਾ ਗਿਆ ਹੈ। ਕੀ ਐਸੇ ਮਤ ਨੂੰ ਪ੍ਰਵਾਨ ਕਰਦਿਆਂ, ਨਾਥ-ਜੋਗੀਆਂ ਦੇ ਸਾਹਿਤ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਪ੍ਰਾਰੰਭ ਦੀ ਪ੍ਰਮੁੱਖ ਧਾਰਾ ਤੇ ਮਧਕਾਲੀ ਪੰਜਾਬੀ ਸਾਹਿਤ ਦੇ ਪਿਛੋਕੜ ਵਜੋਂ ਮਾਨਤਾ ਦੇਣੀ ਉਚਿੱਤ ਹੈ? ਚਰਚਾ ਕਰੋ। [2009/60m/4]
3.2] ਮੱਧਕਾਲੀ ਸਾਹਿਤ: ਸਮੁੱਚੀਆਂ ਪ੍ਰਵਿਰਤੀਆਂ
4 questions
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਸੂਫ਼ੀ, ਕਿੱਸਾ ਤੇ ਵਾਰ ਕਾਵਿ ਦੇ ਸਾਹਿਤਕ ਲੱਛਣਾਂ ਅਤੇ ਰੂਪਕ ਵਿਸ਼ੇਸ਼ਤਾਵਾਂ ਦਾ ਲੇਖਾ-ਜੋਖਾ ਪ੍ਰਸਤੁਤ ਕਰੋ । [2019/15m/2c]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਮੱਧਕਾਲੀਨ ਪੰਜਾਬੀ ਕਾਵਿ ਦੇ ਮੂਲ ਸਰੋਕਾਰਾਂ ਅਤੇ ਪ੍ਰਵਿਰਤੀਆਂ ਦਾ ਉਲੇਖ ਕਰੋ । [2016/20m/4a]
ਮੱਧਕਾਲੀਨ ਪੰਜਾਬੀ-ਕਾਵਿ ਦੀਆਂ ਮੂਲ ਪ੍ਰਵਿਰਤੀਆਂ ਨਾਲ ਜਾਣ-ਪਛਾਣ ਕਰਾਉ । [2014/10m/4c]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਮਧਕਾਲੀ ਪੰਜਾਬੀ ਸਾਹਿਤ ਦੀਆਂ ਪ੍ਰਮੁਖ ਸ਼ੈਲੀਗਤ ਜੁਗਤਾਂ ਦਾ ਵਿਸ਼ਲੇਸ਼ਣ ਪੇਸ਼ ਕਰੋ। [2013/15m/4c]
3.3] ਗੁਰਮਤਿ ਕਾਵਿ
15 questions
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਗੁਰਮਤਿ ਕਾਵਿ ਦੀ ਸਮਾਜਕ, ਸਭਿਆਚਾਰਕ ਅਤੇ ਸਾਹਿਤਕ ਪਿੱਠ-ਭੂਮੀ ਬਾਰੇ ਤੁਸੀਂ ਕੀ ਜਾਣਦੇ ਹੋ? ਸੰਖੇਪ ਨੋਟ ਲਿਖੋ । [2025/10m/1d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਗੁਰਮਤਿ ਕਾਵਿ ਦੇ ਵਿਚਾਰਧਾਰਕ ਪਰਿਪੇਖ ਬਾਰੇ ਸੰਖੇਪ ਚਰਚਾ ਕਰੋ । [2024/10m/1a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਸੀਮਿਤ ਰੱਖੋ । ਮੱਧਕਾਲੀ ਸਾਹਿਤ ਵਿੱਚ, ਗੁਰਮਤਿ-ਕਾਵਿ ਦੇ ਮਹੱਤਵ ਨੂੰ ਉੱਭਾਰਦੇ ਹੋਇਆਂ, ਇਸ ਕਾਵਿ ਦੀਆਂ ਸਾਹਿਤਕ ਤੇ ਇਤਿਹਾਸਕ ਵਿਸ਼ੇਸ਼ਤਾਵਾਂ ਬਿਆਨ ਕਰੋ । [2023/10m/1e]
ਗੁਰਮਤਿ ਸਾਹਿਤ ਅਤੇ ਮੱਧਕਾਲੀ ਸੂਫ਼ੀ ਸਾਹਿਤ ਪਰੰਪਰਾ ਵਿਚਲੀਆਂ ਮਾਨਵਵਾਦੀ ਅਤੇ ਨੈਤਿਕ ਧਾਰਨਾਵਾਂ ਬਾਰੇ ਚਰਚਾ ਕਰੋ । [2023/15m/2c]
ਗੁਰਮਤਿ ਕਾਵਿ ਧਾਰਾ ਅਧਿਆਤਮਕਤਾ ਦੇ ਨਾਲ-ਨਾਲ ਸਮਾਜਿਕ ਤੇ ਸਭਿਆਚਾਰਕ ਨਵ-ਜਾਗ੍ਰਿਤੀ ਦਾ ਮਜਬੂਤ ਪ੍ਰਵਚਨ ਸਿਰਜਦੀ ਹੈ । ਇਸ ਬਾਰੇ ਮਿਸਾਲਾਂ ਸਾਹਿਤ ਟਿੱਪਣੀ ਕਰੋ । [2022/15m/3b]
ਮੱਧਕਾਲ ਦੇ ਪੰਜਾਬੀ ਸਾਹਿਤ ਵਿੱਚ ਗੁਰਮਤਿ ਸਾਹਿਤਕ ਪਰੰਪਰਾ, ਲੋਕ-ਕਾਵਿ-ਰੂਪਾਂ ਨੂੰ ਕਲਾਸੀਕਲ ਰੂਪ ਵਿੱਚ ਕਿਵੇਂ ਰੁਪਾਂਤਰਿਤ ਕਰਦੀ ਹੈ? [2022/15m/4c]
‘ਪੰਜਾਬੀ ਗੁਰਮਤਿ ਕਾਵਿ ਵਿਚ ਮਨੁੱਖ ਦੇ ਅਧਿਆਤਮਕ ਮਸਲਿਆ ਦੇ ਨਾਲ ਨਾਲ ਸਮਾਜਕ ਸਰੋਕਾਰਾ ਨੂੰ ਬਿਆਨ ਕੀਤਾ ਗਿਆ ਹੈ ।’ ਇਸ ਕਥਨ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ । [2021/15m/4b]
ਗੁਰਮਤਿ ਤੇ ਸੂਫ਼ੀ ਕਾਵਿ-ਧਾਰਾਵਾਂ ਵਿਚ ਸਮਾਨਤਾਵਾਂ ਅਤੇ ਸਿੱਧਾਂਤਕ ਵਖਰੇਵਿਆਂ ਦੀ ਜਾਣਕਾਰੀ ਉਦਾਹਰਣਾਂ ਸਹਿਤ ਦਿਉ । [2020/20m/4a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਗੁਰਮਤਿ ਕਾਵਿ ਧਾਰਾ ਦੀਆਂ ਸਾਹਿਤਿਕ ਵਿਸ਼ੇਸ਼ਤਾਵਾਂ ਬਿਆਨ ਕਰੋ । [2017/12.5m/4d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਗੁਰਮਤਿ ਕਾਵਿ-ਧਾਰਾ ਦੇ ਭਾਸ਼ਾਈ ਸੋਮਿਆਂ ਬਾਰੇ ਟਿਪਣੀ ਕਰਦਿਆਂ ਇਸ ਕਾਵਿ-ਧਾਰਾ ਦੀਆਂ ਸਾਹਿਤਕ ਵਿਸ਼ੇਸ਼ਤਾਵਾਂ ਨੂੰ ਉਭਾਰੋ । [2015/12.5m/3b]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਵਿਚ ਦਿਓ: ਮਧਕਾਲੀ ਸੰਵੇਦਨਾ ਦੇ ਨਿਰਮਾਣ ਵਿਚ ਗੁਰਬਾਣੀ ਦੇ ਯੋਗਦਾਨ ਬਾਰੇ ਚਰਚਾ ਕਰੋ। [2013/10m/1e]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਸੂਫ਼ੀ-ਕਾਵਿ ਤੇ ਗੁਰਮਤਿ-ਕਾਵਿ ਦੇ ਆਪਸੀ ਸੰਬੰਧਾਂ ਤੇ ਵੱਖਰਤਾਵਾਂ ਉਪਰ ਰੋਸ਼ਨੀ ਪਾਉ। [2012/12m/1e]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 250 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਗੁਰਮਤਿ ਕਾਵਿ-ਧਾਰਾ ਦੇ ਭਾਸ਼ਾਈ ਸੋਮਿਆਂ ਬਾਰੇ ਟਿਪਣੀ ਕਰਦਿਆਂ ਇਸ ਕਾਵਿ-ਧਾਰਾ ਦੀਆਂ ਸਾਹਿਤ-ਸਭਿਆਚਾਰਕ ਵਿਸ਼ੇਸ਼ਤਾਵਾਂ ਨੂੰ ਉਭਾਰੋ। [2012/20m/4b]
ਗੁਰਮਤਿ ਕਾਵਿ ਧਾਰਾ ਨੂੰ ਵਿਸ਼ੇ ਅਤੇ ਰੂਪ ਦੋਹਾਂ ਪੱਖਾਂ ਤੋਂ ਮਧਕਾਲੀ ਪੰਜਾਬੀ ਸਾਹਿਤ ਦੀ ਸਭ ਤੋਂ ਵੱਧ ਮਹੱਤਵ ਪੂਰਨ ਧਾਰਾ ਕਿਉਂ ਮੰਨਿਆ ਜਾਂਦਾ ਹੈ? [2011/25m/2b]
ਗੁਰਮਤਿ-ਕਾਵਿ ਦੀਆਂ ਸਾਹਿਤਕ, ਸਭਿਆਚਾਰਕ ਤੇ ਭਾਸ਼ਾਈ ਵਿਸ਼ੇਸ਼ਤਾਵਾਂ ਉਪਰ ਰੋਸ਼ਨੀ ਪਾਉ। [2010/60m/4]
3.4] ਸੂਫ਼ੀ ਕਾਵਿ
18 questions
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸੂਫ਼ੀ ਕਾਵਿ ਦੀ ਵਿਚਾਰਧਾਰਕ ਪ੍ਰੇਰਣਾ ਇਸਲਾਮੀ ਜੀਵਨ ਦਰਸ਼ਨ ਅਤੇ ਸਾਮੀ ਸਭਿਆਚਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਸੂਫ਼ੀ ਸ਼ਾਇਰੀ ਦਾ ਮੁਹਾਂਦਰਾ ਪੰਜਾਬੀਅਤ ਦੀ ਦੱਸ ਪਾਉਂਦਾ ਹੈ । ਇਸ ਕਥਨ ਦੀ ਵਿਆਖਿਆ ਪੰਜਾਬੀ ਸੂਫ਼ੀ ਕਵੀਆਂ ਦੇ ਕਲਾਮ ਦੇ ਹਵਾਲੇ ਨਾਲ ਕਰੋ । [2026/20m/3a]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸੂਫ਼ੀ ਕਾਵਿ ਦੇ ਵਿਕਾਸ ਪੜਾਵਾਂ ਦੀ ਚਰਚਾ ਕਰੋ । [2025/15m/3a]
ਗੁਰਮਤਿ ਸਾਹਿਤ ਅਤੇ ਮੱਧਕਾਲੀ ਸੂਫ਼ੀ ਸਾਹਿਤ ਪਰੰਪਰਾ ਵਿਚਲੀਆਂ ਮਾਨਵਵਾਦੀ ਅਤੇ ਨੈਤਿਕ ਧਾਰਨਾਵਾਂ ਬਾਰੇ ਚਰਚਾ ਕਰੋ । [2023/15m/2c]
ਪੰਜਾਬੀ ਸੂਫ਼ੀ-ਕਵਿਤਾ ਦੇ ਪ੍ਰਮੁੱਖ ਤਿੰਨ ਪੜਾਅ ਕਿਹੜੇ ਹਨ? ਉਨ੍ਹਾਂ ਨੂੰ ਚਰਚਾ ਦਾ ਵਿਸ਼ਾ ਬਣਾਉ । [2023/15m/4b]
ਸੂਫ਼ੀ ਸਿਧਾਂਤ ਇਸਲਾਮੀ ਵਿਚਾਰਧਾਰਾ ’ਤੇ ਆਧਾਰਤ ਹੋਣ ਦੇ ਬਾਵਜ਼ੂਦ ਵੀ ਪੰਜਾਬੀ ਸੂਫ਼ੀ ਕਵਿਤਾ, ਭਾਰਤੀ ਕਾਵਿ ਵਿਚਲੀ ਬਿਰਹੋਂ ਤੇ ਸ਼ਿੰਗਾਰ ਰਸੀ ਸ਼ਾਇਰੀ ਦਾ ਮੌਲਿਕ ਰੂਪ ਪੇਸ਼ ਕਰਦੀ ਹੈ । ਇਸ ਕਥਨ ਦੀ ਪੁਸ਼ਟੀ ਦਲੀਲਾਂ ਸਾਹਿਤ ਕਰੋ । [2022/15m/4b]
ਪੰਜਾਬੀ ਸੂਫ਼ੀ ਕਵਿਤਾ ਵਿਚਲੀ ਪ੍ਰਤਿਰੋਧ (resistance) ਦੀ ਸੁਰ ਨੂੰ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਸੁਲਤਾਨ ਬਾਹੂ ਦੇ ਕਲਾਸ ਦੇ ਹਵਾਲੇ ਨਾਲ ਸਪਸ਼ਟ ਕਰੋ । [2021/20m/3a]
ਗੁਰਮਤਿ ਤੇ ਸੂਫ਼ੀ ਕਾਵਿ-ਧਾਰਾਵਾਂ ਵਿਚ ਸਮਾਨਤਾਵਾਂ ਅਤੇ ਸਿੱਧਾਂਤਕ ਵਖਰੇਵਿਆਂ ਦੀ ਜਾਣਕਾਰੀ ਉਦਾਹਰਣਾਂ ਸਹਿਤ ਦਿਉ । [2020/20m/4a]
ਸੁਲਤਾਨਬਾਹੂ ਦੀਆਂ ਸੀਹਰਫ਼ੀਆਂ ਵਿਚੋ ਕਿਸਤਰਾਂ ਦੇ ਸੂਫ਼ੀ ਰਹੱਸਵਾਦ ਦੇ ਦਰਸ਼ਨ ਹੁੰਦੇ ਹਨ? ਸਪਸ਼ਟ ਕਰੋ । [2020/15m/8c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਮੱਧਕਾਲੀ ਸਾਹਿਤ ਦੀ ਅਜੋਕੇ ਸਮਿਆਂ ਵਿਚ ਕੀ ਸਾਰਥੱਕਤਾ ਹੈ? ਸੂਫ਼ੀ-ਕਾਵਿ ਅਤੇ ਕਿੱਸਾ-ਕਾਵਿ ਦੇ ਹਵਾਲੇ ਨਾਲ ਵਿਚਾਰੋ । [2019/10m/1d]
ਸੂਫੀ ਕਾਵਿ ਪਰੰਪਰਾ ਵਿੱਚ ਇਸ਼ਕ ਹਕੀਕੀ ਅਤੇ ਇਸ਼ਕ ਮਜਾਜ਼ੀ ਦੀ ਕੀ ਸਥਿਤੀ ਰਹੀ ਹੈ । [2018/15m/4b]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਸੂਫ਼ੀ-ਕਾਵਿ ਦੇ ਵਿਕਾਸ ਪੜਾਵਾਂ ਦਾ ਵਿਸ਼ਲੇਸ਼ਣ ਕਰੋ । [2017/12.5m/2c]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਮਧ ਕਾਲੀ ਸੂਫ਼ੀ ਕਾਵਿ ਦੀ ਪੰਜਾਬੀ ਸਾਹਿਤ ਨੂੰ ਕੀ ਦੇਣ ਹੈ? [2016/10m/2d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਕਿਨ੍ਹਾਂ ਗੁਣਾਂ, ਲੱਛਣਾਂ ਅਤੇ ਕਾਰਨਾਂ ਕਰਕੇ ਸੂਫੀ ਸਾਹਿਤ, ਅਜੋਕੇ ਸਮਿਆਂ ਵਿਚ ਵੀ ਪੜ੍ਹਿਆ, ਗਾਇਆ, ਸੁਣਿਆ ਅਤੇ ਮਾਣਿਆ ਜਾਂਦਾ ਹੈ? ਚਰਚਾ ਕਰੋ । [2015/12.5m/4d]
ਪੰਜਾਬੀ ਸੂਫ਼ੀ-ਕਾਵਿ ਦੇ ਇਤਿਹਾਸਕ-ਪਿਛੋਕੜ ਅਤੇ ਵਿਕਾਸ-ਪੜਾਵਾਂ ਉਪਰ ਰੌਸ਼ਨੀ ਪਾਉ । [2014/10m/3d]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਇਸ਼ਕ ਮਿਜਾਜ਼ੀ ਤੇ ਇਸ਼ਕ ਹਕੀਕੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸੂਫ਼ੀ ਅਤੇ ਕਿੱਸਾ ਕਾਵਿ ਦਾ ਤੁਲਨਾਤਮਕ ਅਧਿਐਨ ਕਰੋ। [2013/20m/4b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਸੂਫ਼ੀ-ਕਾਵਿ ਤੇ ਗੁਰਮਤਿ-ਕਾਵਿ ਦੇ ਆਪਸੀ ਸੰਬੰਧਾਂ ਤੇ ਵੱਖਰਤਾਵਾਂ ਉਪਰ ਰੋਸ਼ਨੀ ਪਾਉ। [2012/12m/1e]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 250 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ‘ਸੂਫ਼ੀ-ਕਾਵਿ’ ਤੇ ‘ਕਿੱਸਾ-ਕਾਵਿ’ ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕਰੋ। ਇਨ੍ਹਾਂ ਦੋਹਾਂ ਕਾਵਿ-ਧਾਰਾਵਾਂ ਦੇ ਪਿਛੋਕੜ ਵਿਚ ਕਾਰਜਸ਼ੀਲ ਸਾਮੀ-ਸੰਸਕ੍ਰਿਤੀ (ਸੈਮਟਿਕ ਕਲਚਰ) ਦੇ ਮਹੱਤਵ ਨੂੰ ਵੀ ਉਭਾਰੋ। [2012/20m/4c]
ਸੂਫ਼ੀ ਕਾਵਿ-ਧਾਰਾ ਦੇ ਦੋ ਪ੍ਰਮੁਖ ਕਵੀਆਂ ਨਾਲ ਸੰਖੇਪ ਜਾਣ ਪਛਾਣ ਕਰਵਾਓ । [2011/30m/3b]
3.5] ਕਿੱਸਾ ਕਾਵਿ
12 questions
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਕਿੱਸਾ-ਕਾਵਿ ਬਿਰਤਾਂਤ ਦੇ ਮਾਧਿਅਮ ਰਾਹੀਂ ਪੰਜਾਬੀ ਸਭਿਆਚਾਰ ਦੇ ਅਵਚੇਤਨ ਨੂੰ ਫਰੋਲਦਾ ਅਤੇ ਪੰਜਾਬੀਅਤ ਦੀ ਪਛਾਣ ਨਿਰਧਾਰਤ ਕਰਦਾ ਹੈ । ਇਸ ਕਥਨ ਨੂੰ ਪੰਜਾਬੀ ਕਿੱਸਾ-ਕਾਵਿ ਦੇ ਪ੍ਰਸੰਗ ਵਿੱਚ ਵਿਚਾਰੋ । [2026/20m/4a]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਕਿੱਸਾ ਕਾਵਿ ਦਾ ਵਿਸ਼ੈਗਤ ਆਧਾਰ ’ਤੇ ਵਰਗੀਕਰਣ ਕਰੋ ਅਤੇ ਹਰ ਵਰਗ ਦੇ ਕਿੱਸਿਆਂ ਦੀਆਂ ਵਿਸ਼ੇਸ਼ ਖੂਬੀਆਂ ਬਿਆਨ ਕਰੋ । [2025/15m/2b]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸਾਹਿਤ ਵਿੱਚ ਕਿੱਸਾ ਕਾਵਿ ਦਾ ਕੀ ਮਹੱਤਵ ਹੈ? ਇਸਦੀਆਂ ਸਾਹਿਤਕ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ ਰੋਸ਼ਨੀ ਪਾਓ । [2024/15m/3c]
ਪੰਜਾਬੀ ਕਿੱਸਾ ਕਾਵਿ ਸਾਝੇ ਪੰਜਾਬੀ ਸਭਿਆਚਾਰ ਦਾ ਸਜੀਵ ਤੇ ਸਮੂਰਤ ਚਿੱਤ੍ਰਣ ਪੇਸ਼ ਕਰਦਾ ਹੈ । ਇਸ ਕਤਨ ਦੀ ਪੁਸ਼ਟੀ ਦਲੀਲਾਂ ਸਾਹਿਤ ਕਰੋ । [2022/15m/2c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਸਾਹਿਤ ਪਰੰਪਰਾ ਵਿੱਚ ਕਿੱਸਾ-ਕਾਵਿ ਨੂੰ ਵਿਸ਼ੇਸ਼ ਮਹੱਤਤਾ ਕਿਉਂ ਪ੍ਰਾਪਤ ਹੈ? [2020/10m/1e]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਮੱਧਕਾਲੀ ਸਾਹਿਤ ਦੀ ਅਜੋਕੇ ਸਮਿਆਂ ਵਿਚ ਕੀ ਸਾਰਥੱਕਤਾ ਹੈ? ਸੂਫ਼ੀ-ਕਾਵਿ ਅਤੇ ਕਿੱਸਾ-ਕਾਵਿ ਦੇ ਹਵਾਲੇ ਨਾਲ ਵਿਚਾਰੋ । [2019/10m/1d]
ਪੰਜਾਬੀ ਦੇ ਕਿੱਸਾ ਸਾਹਿਤ ਦਾ ਲੋਕ-ਸਾਹਿਤ ਨਾਲ ਕੀ ਰਿਸ਼ਤਾ ਰਿਹਾ ਹੈ? ਵਿਚਾਰ ਕਰੋ । [2018/15m/4c]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਦਿਉ । ਪੰਜਾਬੀ ਕਿੱਸਾ-ਕਾਵਿ ਦੀ ਵਿਸ਼ਾਗਤ ਸ਼੍ਰੇਣੀਵੰਡ ਕਰੋ ਅਤੇ ਹਰੇਕ ਸ਼੍ਰੇਣੀ ਦੇ ਕਿੱਸਿਆਂ ਦੇ ਪ੍ਰਮੁੱਖ ਲੱਛਣ ਬਿਆਨ ਕਰੋ । [2017/10m/1d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਮੱਧਕਾਲੀ ਸੰਵੇਦਨਾ ਤੋਂ ਕੀ ਭਾਵ ਹੈ? ਇਸ ਸੰਵੇਦਨਾ ਦੀ ਉਸਾਰੀ ਵਿਚ ਕਿੱਸਾ-ਕਾਵਿ ਅਤੇ ਵੀਰ-ਕਾਵਿ ਦਾ ਯੋਗਦਾਨ ਵਿਚਾਰੋ । [2015/12.5m/4b]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਇਸ਼ਕ ਮਿਜਾਜ਼ੀ ਤੇ ਇਸ਼ਕ ਹਕੀਕੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸੂਫ਼ੀ ਅਤੇ ਕਿੱਸਾ ਕਾਵਿ ਦਾ ਤੁਲਨਾਤਮਕ ਅਧਿਐਨ ਕਰੋ। [2013/20m/4b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਕਿੱਸਾ-ਕਾਵਿ ਤੇ ਵਾਰ-ਕਾਵਿ ਵਿਚਲਾ ਬੁਨਿਆਦੀ ਅੰਤਰ ਸਪੱਸ਼ਟ ਕਰੋ। ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇਹਨਾਂ ਦੋਹਾਂ ਕਾਵਿ-ਧਾਰਾਵਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ? [2012/12m/1d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 250 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ‘ਸੂਫ਼ੀ-ਕਾਵਿ’ ਤੇ ‘ਕਿੱਸਾ-ਕਾਵਿ’ ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕਰੋ। ਇਨ੍ਹਾਂ ਦੋਹਾਂ ਕਾਵਿ-ਧਾਰਾਵਾਂ ਦੇ ਪਿਛੋਕੜ ਵਿਚ ਕਾਰਜਸ਼ੀਲ ਸਾਮੀ-ਸੰਸਕ੍ਰਿਤੀ (ਸੈਮਟਿਕ ਕਲਚਰ) ਦੇ ਮਹੱਤਵ ਨੂੰ ਵੀ ਉਭਾਰੋ। [2012/20m/4c]
3.6] ਵਾਰ ਕਾਵਿ
7 questions
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਅਧਿਆਤਮਕ ਵਾਰ ਅਤੇ ਬੀਰ ਰਸੀ ਵਾਰ ਵਿਚਲੀਆਂ ਸਾਂਝਾਂ ਅਤੇ ਵੱਖਰਤਾਵਾਂ ਬਾਰੇ ਚਰਚਾ ਕਰਦੇ ਹੋਏ ਮੱਧਕਾਲ ਵਿੱਚ ਰਚੀਆਂ ਬੀਰ ਰਸੀ ਵਾਰਾਂ ਦਾ ਮਹੱਤਵ ਦਰਸਾਉ । [2026/10m/1a]
ਮੱਧਕਾਲੀ ਪੰਜਾਬੀ ਸਾਹਿਤ ਪਰੰਪਰਾ ਵਿੱਚ ਵਾਰ ਅਤੇ ਜਨਮਸਾਖੀ ਪਰੰਪਰਾ ਬਾਰੇ ਵਿਸਤ੍ਰਿਤ ਜਾਣਕਾਰੀ ਦਿਉ । ਇਹ ਵੀ ਚਰਚਾ ਦਾ ਵਿਸ਼ਾ ਬਣਾਉ ਕਿ, ਕੀ ਜਨਮਸਾਖੀਆਂ ਨੂੰ ਆਧੁਨਿਕ ਵਾਰਤਕ ਦਾ ਮੁਢਲਾ ਸਰੋਤ ਮੰਨਿਆ ਜਾ ਸਕਦਾ ਹੈ । [2023/20m/4a]
ਪੂਰਵ ਨਾਨਕ ਕਾਲ ਦੇ ਵਾਰ ਸਾਹਿਤ ਦੀ ਜਾਣਕਾਰੀ ਦਿਉ । [2020/15m/3b]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਮਧ ਕਾਲ ਦੀ ਵੀਰ ਕਾਵਿ ਧਾਰਾ ਦਾ ਉਸ ਕਾਲ ਦੇ ਸਾਹਿਤ ਵਿਚ ਕੀ ਯੋਗਦਾਨ ਹੈ? [2016/10m/4b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਮੱਧਕਾਲੀ ਸੰਵੇਦਨਾ ਤੋਂ ਕੀ ਭਾਵ ਹੈ? ਇਸ ਸੰਵੇਦਨਾ ਦੀ ਉਸਾਰੀ ਵਿਚ ਕਿੱਸਾ-ਕਾਵਿ ਅਤੇ ਵੀਰ-ਕਾਵਿ ਦਾ ਯੋਗਦਾਨ ਵਿਚਾਰੋ । [2015/12.5m/4b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਕਿੱਸਾ-ਕਾਵਿ ਤੇ ਵਾਰ-ਕਾਵਿ ਵਿਚਲਾ ਬੁਨਿਆਦੀ ਅੰਤਰ ਸਪੱਸ਼ਟ ਕਰੋ। ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇਹਨਾਂ ਦੋਹਾਂ ਕਾਵਿ-ਧਾਰਾਵਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ? [2012/12m/1d]
ਪੰਜਾਬੀ ਵਾਰ ਸਾਹਿਤ ਉਤੇ ਇਕ ਸੰਖੇਪ ਨੋਟ ਲਿਖੋ । [2011/30m/4b]
3.7] ਜਨਮਸਾਖੀਆਂ
9 questions
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਜਨਮਸਾਖੀਆਂ ਨੂੰ ਪੰਜਾਬੀ ਵਾਰਤਕ ਦਾ ਮੁੱਢਲਾ ਰੂਪ ਮੰਨਦੇ ਹੋਏ ਇਨ੍ਹਾਂ ਵਿਚ ਪ੍ਰਸਤੁਤ ਵਾਰਤਕ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ । [2025/15m/4b]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਗੁਰੂ ਨਾਨਕ ਦੇਵ ਜੀ ਦੇ ਨਾਇਕਤਵ ਨੂੰ ਉਸਾਰਨ ਵਿੱਚ ਜਨਮਸਾਖੀ ਸਾਹਿਤ ਦਾ ਕੀ ਯੋਗਦਾਨ ਹੈ? ਚਰਚਾ ਕਰੋ । [2024/15m/2c]
ਮੱਧਕਾਲੀ ਪੰਜਾਬੀ ਸਾਹਿਤ ਪਰੰਪਰਾ ਵਿੱਚ ਵਾਰ ਅਤੇ ਜਨਮਸਾਖੀ ਪਰੰਪਰਾ ਬਾਰੇ ਵਿਸਤ੍ਰਿਤ ਜਾਣਕਾਰੀ ਦਿਉ । ਇਹ ਵੀ ਚਰਚਾ ਦਾ ਵਿਸ਼ਾ ਬਣਾਉ ਕਿ, ਕੀ ਜਨਮਸਾਖੀਆਂ ਨੂੰ ਆਧੁਨਿਕ ਵਾਰਤਕ ਦਾ ਮੁਢਲਾ ਸਰੋਤ ਮੰਨਿਆ ਜਾ ਸਕਦਾ ਹੈ । [2023/20m/4a]
ਜਨਮ ਸਾਖੀਆਂ ਦੀਆਂ ਮੁਖ ਪਰੰਪਰਾਵਾਂ ਦੀ ਜਾਣਕਾਰੀ ਦਿਉ । [2020/15m/2c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਜਨਮਸਾਖੀ ਸਾਹਿਤ ਵਿਚ ਅਚੇਤ ਹੀ ਗੁਰੂ ਨਾਨਕ ਦੇਵ ਜੀ ਦੀ ਮਿੱਥ ਉਸਾਰਨ ਦਾ ਕਿਵੇਂ ਯਤਨ ਕੀਤਾ ਗਿਆ ਹੈ? ਤਰਕਸੰਗਤ ਉੱਤਰ ਲਿਖੋ । [2019/15m/3b]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਦਿਉ । ਪੰਜਾਬੀ ਜਨਮਸਾਖੀਆਂ ਦੀਆਂ ਭਾਸ਼ਾਗਤ ਅਤੇ ਸਾਹਿਤਿਕ ਖ਼ੂਬੀਆਂ ਦਾ ਵਿਸ਼ਲੇਸ਼ਣ ਕਰੋ । [2017/10m/1b]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ । ਮੱਧਕਾਲੀਨ ਪੰਜਾਬੀ ਸਾਹਿਤ ਦੀ ਅਜੋਕੇ ਸੰਦਰਭ ਵਿਚ ਕੀ ਸਾਰਥਕਤਾ ਹੈ? ਨਾਥ ਜੋਗੀ ਕਾਵਿ ਅਤੇ ਜਨਮਸਾਖੀ ਪਰੰਪਰਾ ਦੇ ਸੰਦਰਭ ਵਿਚ ਉੱਤਰ ਦਿਓ । [2016/10m/1d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਜਨਮਸਾਖੀਆਂ ਨੂੰ ਪੰਜਾਬੀ ਕਹਾਣੀ ਦਾ ਮੁੱਢਲਾ ਰੂਪ ਮੰਨਿਆ ਜਾਣਾ ਚਾਹੀਦਾ ਹੈ ਕਿ ਪੰਜਾਬੀ ਵਾਰਤਕ ਦਾ? ਸਪਸ਼ਟ ਕਰੋ । [2015/12.5m/2c]
ਪੰਜਾਬੀ ਜਨਮਸਾਖੀ-ਸਾਹਿਤ ਦੀਆਂ ਭਾਸ਼ਾਈ ਅਤੇ ਸਾਹਿਤਕ ਵਿਸ਼ੇਸ਼ਤਾਵਾਂ ਬਿਆਨ ਕਰੋ । [2014/10m/2d]
« Previous: ਉਪਭਾਸ਼ਾਵਾਂ ਅਤੇ ਗੁਰਮੁਖੀ ਲਿਪੀ · Next: ਆਧੁਨਿਕ ਕਾਵਿ-ਪ੍ਰਵਿਰਤੀਆਂ »
Back to: Punjabi Literature Optional PYQs – Topic-wise
Last updated: 2 November 2026

