Menu Close

Punjabi Literature Optional 2023 Paper Analysis

Every question from the Punjabi Literature Optional papers of UPSC Mains 2023, placed in its syllabus unit and checked against all questions asked from 2013 to 2022. See what was familiar, what came back and what was new.

Other years:

What stood out in 2023

  • More marks than usual: ਨਾਟਕ, ਨਾਵਲ ਅਤੇ ਕਹਾਣੀ (85 marks, against an average of 50); ਸਮਾਜਕ-ਸਭਿਆਚਾਰਕ ਪ੍ਰਭਾਵ, ਨਿਬੰਧ ਅਤੇ ਆਲੋਚਨਾ (70 marks, against an average of 54).
  • Fewer marks than usual: ਆਧੁਨਿਕ ਕਾਵਿ-ਪ੍ਰਵਿਰਤੀਆਂ (20 marks, against an average of 51); ਲੋਕ ਸਾਹਿਤ, ਮਹਾਂਕਾਵਿ ਅਤੇ ਪ੍ਰਗੀਤ (25 marks, against an average of 45).
  • Every question came from a topic UPSC had asked recently.

Which units got the marks in 2023

Marks asked from each unit in 2023 (dark bar) against its average for 2013–2022 (grey bar).

Paper I

Paper II

A question that fits two units is split equally between them.

Cover of the UPSC Prelims Topic-wise PYQ book with detailed explanations

From the Optional Province team

Preparing for Prelims too?

Our UPSC Prelims Topic-wise PYQ Book covers every Prelims question with detailed explanations, so you can see exactly where UPSC asks from. Now available as a hard copy and an eBook.

Buy Hard Copy on AmazonBuy eBook (PDF)

Download a free sample

Paper I

Q1a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਭਾਸ਼ਾ ਦੇ ਨਿਕਾਸ-ਸਰੋਤਾਂ ਉਪਰ ਆਪਣੇ ਵਿਚਾਰ ਪਰਗਟ ਕਰੋ । ਵਿਚਾਰਾਂ ਦੀ ਪੁਸ਼ਟੀ ਲਈ ਦਲੀਲਾਂ ਵੀ ਦਿਉ । (10 marks)

Asked 20 times in 2013–2022, most recently in 2022.

Q1b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ-ਭਾਸ਼ਾ ਦੀਆਂ ਉਪ-ਭਾਸ਼ਾਵਾਂ (dialects) ਕਿਹੜੀਆਂ ਹਨ? ਇਨ੍ਹਾਂ ਵਿੱਚੋਂ ਕਿਹੜੀ ਉਪ-ਭਾਸ਼ਾ ਨੂੰ, ਚੜ੍ਹਦੇ ਪੰਜਾਬ ਵਿੱਚ ‘ਟਕਸਾਲੀ ਭਾਸ਼ਾ’ ਹੋਣ ਦਾ ਮਾਣ ਹਾਸਿਲ ਹੈ ਅਤੇ ਕਿਉਂ? ਚਰਚਾ ਕਰੋ । (10 marks)

Asked 16 times in 2013–2022, most recently in 2022.

Q1c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਭਾਸ਼ਾ ਕਿਹੜੀ ਲਿੱਪੀ ਵਿੱਚ ਸ਼ੁੱਧ ਰੂਪ ਵਿੱਚ ਲਿਖੀ ਜਾ ਸਕਦੀ ਹੈ? ਰੋਮਨ (ਅੰਗਰੇਜ਼ੀ), ਦੇਵਨਾਗਰੀ (ਹਿੰਦੀ), ਫ਼ਾਰਸੀ (ਉਰਦੂ) ਜਾਂ ਗੁਰਮੁਖੀ ਲਿੱਪੀ ’ਚੋਂ ਕਿਹੜੀ ਤੇ ਕਿਉਂ? ਚਰਚਾ ਕਰੋ । (10 marks)

Asked 18 times in 2013–2022, most recently in 2022.

Q1d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਸੀਮਿਤ ਰੱਖੋ । ਗੁਰਮੁਖੀ ਲਿੱਪੀ ਵਿੱਚ ਬਿੰਦੀ ਅਤੇ ਟਿੱਪੀ ਦੀ ਵਰਤੋਂ ਦੇ ਕੀ ਨਿਯਮ ਹਨ? ਉਦਾਹਰਣਾਂ ਦੇ ਕੇ ਸਮਝਾਉ । (10 marks)

Asked 18 times in 2013–2022, most recently in 2022.

Q1e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਸੀਮਿਤ ਰੱਖੋ । ਮੱਧਕਾਲੀ ਸਾਹਿਤ ਵਿੱਚ, ਗੁਰਮਤਿ-ਕਾਵਿ ਦੇ ਮਹੱਤਵ ਨੂੰ ਉੱਭਾਰਦੇ ਹੋਇਆਂ, ਇਸ ਕਾਵਿ ਦੀਆਂ ਸਾਹਿਤਕ ਤੇ ਇਤਿਹਾਸਕ ਵਿਸ਼ੇਸ਼ਤਾਵਾਂ ਬਿਆਨ ਕਰੋ । (10 marks)

Asked 7 times in 2013–2022, most recently in 2022.

Q2a. ਪੰਜਾਬੀ ਭਾਸ਼ਾ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ ਬਾਰੇ ਵਿਸਤ੍ਰਿਤ ਚਰਚਾ ਕਰੋ । (20 marks)

Asked 20 times in 2013–2022, most recently in 2022.

Q2b. ਪੰਜਾਬੀ ਭਾਸ਼ਾ ਦੇ ਮੂਲ ਲਗਾਖਰ ਕਿਹੜੇ ਹਨ? ਇਨ੍ਹਾਂ ਦੀ ਵਰਤੋਂ ਦੇ ਨਿਯਮਾਂ ਉਪਰ ਰੋਸ਼ਨੀ ਪਾਉ । (15 marks)

Asked 18 times in 2013–2022, most recently in 2022.

Q2c. ਗੁਰਮਤਿ ਸਾਹਿਤ ਅਤੇ ਮੱਧਕਾਲੀ ਸੂਫ਼ੀ ਸਾਹਿਤ ਪਰੰਪਰਾ ਵਿਚਲੀਆਂ ਮਾਨਵਵਾਦੀ ਅਤੇ ਨੈਤਿਕ ਧਾਰਨਾਵਾਂ ਬਾਰੇ ਚਰਚਾ ਕਰੋ । (15 marks)

Asked 7 times in 2013–2022, most recently in 2022.

Q3a. ਸਮਾਸ ਅਤੇ ਵਾਕੰਸ਼ ਵਿੱਚ ਕੀ ਅੰਤਰ ਹਨ? ਉੱਤਰ ਉਦਾਹਰਣਾਂ ਦੇ ਕੇ ਸਪਸ਼ਟ ਕਰੋ । (20 marks)

Asked 18 times in 2013–2022, most recently in 2022.

Q3b. ਪੰਜਾਬੀ ਭਾਸ਼ਾ ਦੀ ਧੁਨੀ-ਵਿਉਂਤ ਦੇ ਨਿਯਮਾਂ ਨੂੰ ਧਿਆਨ ਵਿਚ ਰਖਦਿਆਂ, ਇਸ ਦੀਆਂ ਵਿਅੰਜਨ-ਧੁਨੀਆਂ ਦਾ ਵਰਗੀਕਰਨ ਕਰੋ । (15 marks)

Asked 24 times in 2013–2022, most recently in 2022.

Q3c. ਪੰਜਾਬੀ ਸੁਰ ਪ੍ਰਣਾਲੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕੀ ਹਨ? ਵਿਸਥਾਰ ਸਹਿਤ ਚਰਚਾ ਕਰੋ । (15 marks)

Asked 24 times in 2013–2022, most recently in 2022.

Q4a. ਮੱਧਕਾਲੀ ਪੰਜਾਬੀ ਸਾਹਿਤ ਪਰੰਪਰਾ ਵਿੱਚ ਵਾਰ ਅਤੇ ਜਨਮਸਾਖੀ ਪਰੰਪਰਾ ਬਾਰੇ ਵਿਸਤ੍ਰਿਤ ਜਾਣਕਾਰੀ ਦਿਉ । ਇਹ ਵੀ ਚਰਚਾ ਦਾ ਵਿਸ਼ਾ ਬਣਾਉ ਕਿ, ਕੀ ਜਨਮਸਾਖੀਆਂ ਨੂੰ ਆਧੁਨਿਕ ਵਾਰਤਕ ਦਾ ਮੁਢਲਾ ਸਰੋਤ ਮੰਨਿਆ ਜਾ ਸਕਦਾ ਹੈ । (20 marks)

Asked 3 times in 2013–2022, most recently in 2020.

Q4b. ਪੰਜਾਬੀ ਸੂਫ਼ੀ-ਕਵਿਤਾ ਦੇ ਪ੍ਰਮੁੱਖ ਤਿੰਨ ਪੜਾਅ ਕਿਹੜੇ ਹਨ? ਉਨ੍ਹਾਂ ਨੂੰ ਚਰਚਾ ਦਾ ਵਿਸ਼ਾ ਬਣਾਉ । (15 marks)

Asked 11 times in 2013–2022, most recently in 2022.

Q4c. ਪੰਜਾਬੀ-ਨਾਵਾਂ ਦੇ ਕਾਰਕੀ-ਰੂਪਾਂਤਰਣ ਤੋਂ ਕੀ ਭਾਵ ਹੈ? ਚਰਚਾ ਕਰੋ । (15 marks)

Asked 18 times in 2013–2022, most recently in 2022.

Q5a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਆਧੁਨਿਕ ਪੰਜਾਬੀ ਕਾਵਿ-ਧਾਰਾਵਾਂ ਵਿੱਚੋਂ ਪ੍ਰਗਤੀਵਾਦੀ ਅਤੇ ਪ੍ਰਯੋਗਵਾਦੀ ਕਾਵਿ-ਧਾਰਾ ਦਾ ਵਿਚਾਰਧਾਰਾ ਦੀ ਦ੍ਰਿਸ਼ਟੀ ਤੋਂ ਤੁਲਨਾਤਮਕ ਅਧਿਐਨ ਕਰੋ । (10 marks)

Asked 12 times in 2013–2022, most recently in 2022.

Q5b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਹਰਿਭਜਨ ਸਿੰਘ ਦੀ ਕਵਿਤਾ ਨੂੰ ਸੁਹਜਵਾਦੀ ਕਿਉਂ ਕਿਹਾ ਜਾਂਦਾ ਹੈ? ਤਰਕ ਸਹਿਤ ਚਰਚਾ ਕਰੋ । (10 marks)

Asked 5 times in 2013–2022, most recently in 2022.

Q5c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਨਾਟਕ ਵਿੱਚ ਆਈ.ਸੀ. ਨੰਦਾ, ਹਰਚਰਨ ਸਿੰਘ ਅਤੇ ਬਲਵੰਤ ਗਾਰਗੀ ਦੇ ਮਹੱਤਵ ਬਾਰੇ ਸੰਖੇਪ ਚਰਚਾ ਕਰੋ । (10 marks)

Asked 13 times in 2013–2022, most recently in 2022.

Q5d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਵਾਰਤਕ ਦੇ ਵਿਕਾਸ ਵਿੱਚ, ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਦੇ ਯੋਗਦਾਨ ਨੂੰ ਉੱਭਾਰੋ । (10 marks)

Asked 13 times in 2013–2022, most recently in 2022.

Q5e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਸੰਤ ਸਿੰਘ ਸੇਖੋਂ, ਅਤਰ ਸਿੰਘ, ਕਿਸ਼ਨ ਸਿੰਘ, ਹਰਿਭਜਨ ਸਿੰਘ, ਨਜਮ ਹੁਸੈਨ ਸੱਯਦ ਨੂੰ, ਪੰਜਾਬੀ ਸਾਹਿਤ-ਆਲੋਚਨਾ ਦੇ ਪੰਜ ਥੰਮ੍ਹ ਕਿਉਂ ਕਿਹਾ ਜਾਂਦਾ ਹੈ? ਦਲੀਲਾਂ ਸਹਿਤ ਚਰਚਾ ਕਰੋ । (10 marks)

Asked 18 times in 2013–2022, most recently in 2022.

Q6a. ‘ਲੋਕ ਕਹਾਣੀ’ ਤੇ ‘ਨਿੱਕੀ-ਕਹਾਣੀ’ ਵਿੱਚਲਾ ਅੰਤਰ ਸਪੱਸ਼ਟ ਕਰਦਿਆਂ, ਪ੍ਰਿੰ. ਸੁਜਾਨ ਸਿੰਘ ਦੀ ਕਹਾਣੀ-ਕਲਾ ਉਪਰ ਟਿੱਪਣੀ ਕਰੋ । (20 marks)

Asked 19 times in 2013–2022, most recently in 2022.

Q6b. ਲੋਕ-ਗੀਤਾਂ ਦੀ ਸਿਰਜਣ ਪ੍ਰਕਿਰਿਆ, ਮਹੱਤਵ ਅਤੇ ਪ੍ਰਮੁੱਖ ਵਿਸ਼ਿਆਂ ’ਤੇ ਚਰਚਾ ਕਰਦਿਆਂ, ਇਨ੍ਹਾਂ ਦੇ ਵੱਖੋ-ਵੱਖਰੇ ਰੂਪਾਂ ਦੀ ਪਛਾਣ ਕਰਵਾਉ । (15 marks)

Asked 19 times in 2013–2022, most recently in 2022.

Q6c. ਨਜਮ ਹੁਸੈਨ ਸੱਯਦ ਦੀ ਆਲੋਚਨਾ ਦ੍ਰਿਸ਼ਟੀ ਦੀਆਂ ਵਿਲੱਖਣਤਾਵਾਂ ਦੀ ਚਰਚਾ ਕਰੋ । ਉਸ ਦੁਆਰਾ ਵਰਤੀ ਗਈ ਸਿਰਜਣਾਤਮਿਕ ਭਾਸ਼ਾ ਦੀ ਖ਼ੂਬੀ ਬਾਰੇ ਵੀ ਵਿਚਾਰ ਕਰੋ । (15 marks)

Asked 18 times in 2013–2022, most recently in 2022.

Q7a. 1960 ਤੋਂ ਬਾਅਦ ਦੇ ਪੰਜਾਬੀ ਨਾਟਕ ਦੀ ਪ੍ਰਮੁੱਖ ਪ੍ਰਵਿਰਤੀਆਂ ਦੇ ਇਤਿਹਾਸਕ ਅਤੇ ਵਿਚਾਰਧਾਰਕ ਪਰਿਪੇਖ ਬਾਰੇ ਚਰਚਾ ਕਰੋ । (20 marks)

Asked 13 times in 2013–2022, most recently in 2022.

Q7b. ਪੰਜਾਬੀ ਨਾਟਕ ਨੂੰ, ‘ਬਲਵੰਤ ਗਾਰਗੀ ਦੀ ਦੇਣ’ ਵਿਸ਼ੇ ਉੱਤੇ, ਨਿੱਠ ਕੇ ਚਰਚਾ ਕਰੋ । (15 marks)

Asked 13 times in 2013–2022, most recently in 2022.

Q7c. ਡਾ. ਹਰਿਭਜਨ ਸਿੰਘ ਨੂੰ ਪੰਜਾਬੀ-ਸਮੀਖਿਆ ਦੇ ‘ਦਿੱਲੀ ਸਕੂਲ’ ਦਾ ਬਾਨੀ (ਫਾਊਂਡਰ) ਕਿਉਂ ਕਿਹਾ ਜਾਂਦਾ ਹੈ? ਦਲੀਲਾਂ ਸਹਿਤ ਚਰਚਾ ਕਰੋ । (15 marks)

Asked 18 times in 2013–2022, most recently in 2022.

Q8a. ਦੇਸ਼ ਦੀ ਵੰਡ ਤੋਂ ਬਾਅਦ ਦੀ ਪੰਜਾਬੀ ਵਾਰਤਕ ’ਤੇ ਪੱਛਮੀ ਸਾਹਿਤ ਦਾ ਕੀ ਪ੍ਰਭਾਵ ਪਿਆ? ਤੇਜਾ ਸਿੰਘ ਅਤੇ ਗੁਰਬਖ਼ਸ਼ ਸਿੰਘ ਦੀ ਵਾਰਤਕ ਕਲਾ ਨੇ ਇਹ ਪ੍ਰਭਾਵ ਵਿਸ਼ੇ ਅਤੇ ਰੂਪ ਦੇ ਪੱਖ ਤੋਂ ਕਿਵੇਂ ਕਬੂਲਿਆ, ਚਰਚਾ ਕਰੋ । (20 marks)

Asked 7 times in 2013–2022, most recently in 2020.

Q8b. ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸੰਧੂ ਦੀ ਕਹਾਣੀ-ਕਲਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸੋ । (15 marks)

Asked 8 times in 2013–2022, most recently in 2022.

Q8c. ਪੰਜਾਬੀ ਨਾਵਲ ਨੂੰ, ਨਾਨਕ ਸਿੰਘ ਦੀ ਵੱਡੀ ਦੇਣ ਕੀ ਹੈ? ਦਲੀਲਾਂ ਸਹਿਤ ਚਰਚਾ ਕਰੋ । (15 marks)

Asked 16 times in 2013–2022, most recently in 2022.
Cover of the UPSC Mains Topic-wise and Year-wise PYQs book (2013–2026)

From the Optional Province team

Strengthen your GS papers

Our UPSC Mains Topic-wise & Year-wise PYQ Book (2013–2026) maps every GS question to the syllabus, so you know what UPSC asks and how often. Now available as a hard copy and an eBook.

Buy Hard Copy on AmazonBuy eBook (PDF)

Download a free sample

Paper II

Q1a. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ।।
ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ।।
ਆਜੁ ਮਿਲਾਵਾ ਸੇਖ ਫਰੀਦੁ
ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ।।1।।ਰਹਾਉ।।
ਜੇ ਜਾਣਾ ਮਰ ਜਾਈਐ ਘੁਮਿ ਨ ਆਈਐ ।।
ਝੂਠੀ ਦੁਨੀਆ ਲਗਿ ਨ ਆਪੁ ਵੰਵਾਈਐ ।।2।। (10 marks)

Asked 33 times in 2013–2022, most recently in 2022.

Q1b. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਧੌਲੁ ਧਰਮੁ, ਦਇਆ ਕਾ ਪੂਤੁ ।।
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ।।
ਜੇ ਕੋ ਬੁਝੈ ਹੋਵੈ ਸਚਿਆਰੁ ।।
ਧਵਲੈ ਉਪਰਿ ਕੇਤਾ ਭਾਰੁ ।।
ਧਰਤੀ ਹੋਰੁ, ਪਰੈ ਹੋਰੁ ਹੋਰੁ ।।
ਤਿਸ ਤੇ ਭਾਰੁ, ਤਲੈ ਕਵਣੁ ਜੋਰੁ ।। (10 marks)

Asked 51 times in 2013–2022, most recently in 2022.

Q1c. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ।।
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ।।
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ ।।
ਨਾਨਕ ਜਿਨੀ ਗੁਰਮੁਖਿ ਬੁਝਿਆ ਤਿਨਾ ਸੂਤਕੁ ਨਾਹਿ ।। (10 marks)

Asked 51 times in 2013–2022, most recently in 2022.

Q1d. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਅਨੇ ।
ਦਿਲ ਦੀ ਵੇਦਨ ਕੋਈ ਨਾ ਜਾਣੇ, ਅੰਦਰ ਦੇਸ ਬੇਗਾਨੇ ।
ਜਿਸ ਨੂੰ ਚਾਟ ਅਮਰ ਦੀ ਹੋਵੇ, ਸੋਈ ਅਮਰ ਪਛਾਣੇ ।
ਏਸ ਇਸ਼ਕ ਦੀ ਔਖੀ ਘਾਟੀ, ਜੋ ਚੜਿਆ ਸੋ ਜਾਣੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਅਨੇ । (10 marks)

Asked 31 times in 2013–2022, most recently in 2022.

Q1e. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਕਾਜ਼ੀ ਆਖ਼ਦਾ ਏਹੁ ਜੇ ਰੋੜ ਪੱਕਾ, ਹੀਰ ਝਗੜਿਆਂ ਨਾਲ ਨਾ ਹਾਰਦੀ ਹੈ ।
ਲਿਆਓ ਪੜ੍ਹੋ ਨਿਕਾਹ ਮੂਹਿ ਬੰਨ ਇਹਦਾ, ਮਤਾ ਕੋਈ ਫਸਾਦ ਗੁਜ਼ਾਰਦੀ ਹੈ ।
ਛਡ ਮਸਜਿਦਾਂ ਦਾਰਿਆਂ ਵਿਚ ਵੜਦੀ, ਛਡ ਬਕਰੀਆਂ ਸੂਰੀਆਂ ਚਾਰਦੀ ਹੈ ।
ਵਾਰਿਸ ਸ਼ਾਹ ਮਧਾਣੀ ਏਂ ਹੀਰ ਜੱਟੀ, ਇਸ਼ਕ ਦਹੀਂ ਦਾ ਘੀਉ ਨਿਤਾਰਦੀ ਹੈ । (10 marks)

Asked 30 times in 2013–2022, most recently in 2022.

Q2a. “ਫ਼ਰੀਦ ਬਾਣੀ ਮਨੁੱਖੀ ਜੀਵਨ ਦੇ ਅਹਿਮ ਮਸਲੇ ‘ਮੌਤ’ ਨਾਲ ਆਪਣਾ ਮੁੱਖ ਸਰੋਕਾਰ ਜੋੜਦੀ ਹੋਈ ‘ਮੌਤ’ ਜਾਂ ‘ਮੌਤ ਦੇ ਡਰ’ ਤੋਂ ਪ੍ਰੇਰਿਤ ਵੇਦਨਾ ਸੰਵੇਦਨਾ ਨੂੰ ਆਪਣੇ ਕਲਾਮ ਦਾ ਮੂਲ ਆਧਾਰ ਬਣਾਉਂਦੀ ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ਫ਼ਰੀਦ ਬਾਣੀ ਵਿੱਚ ਪੇਸ਼ ਮੌਤ ਦੇ ਸੰਕਲਪ ਬਾਰੇ ਆਲੋਚਨਾਤਮਕ ਟੀਕਾ ਟਿੱਪਣੀ ਕਰੋ । (20 marks)

Asked 33 times in 2013–2022, most recently in 2022.

Q2b. “ਗੁਰੂ ਨਾਨਕ ਰਚਿਤ ‘ਬਾਰਹਮਾਹ ਤੁਖਾਰੀ’ ਇੱਕ ਅਧਿਆਤਮਕ ਬਿਰਹੋਂ ਕਾਵਿ ਹੈ ਜਿਸ ਵਿੱਚ ਗੁਰੂ ਕਵੀ ਨੇ ‘ਧਨ ਪਿਰ’ ਦਾ ਅਧਿਆਤਮੀਕਰਨ ਕਰਕੇ ‘ਬ੍ਰਹਮ ਜੀਵ’ ਦੇ ਅਨੂਠੇ ਰਿਸ਼ਤੇ ਦਾ ਕਲਾਤਮਿਕ ਬਿਆਨ ਕੀਤਾ ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ‘ਬਾਰਹਮਾਹ ਤੁਖਾਰੀ’ ਵਿੱਚ ਪੇਸ਼ ਬਿਰਹੋਂ ਭਾਵ ਅਤੇ ਇਸ ਭਾਵ ਦੀ ਪੇਸ਼ਕਾਰੀ ਲਈ ਵਰਤੀ ਪ੍ਰਤੀਕ ਸ਼ੈਲੀ ਬਾਰੇ ਚਰਚਾ ਕਰੋ । (15 marks)

Asked 51 times in 2013–2022, most recently in 2022.

Q2c. ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚੋਂ ਉਭਰਦੇ ਇਸ਼ਕ ਦੇ ਸੰਕਲਪ ਨੂੰ ਪੰਜਾਬੀ ਸੂਫ਼ੀ ਪਰੰਪਰਾ ਦੇ ਪ੍ਰਸੰਗ ਵਿੱਚ ਵਿਚਾਰੋ । (15 marks)

Asked 31 times in 2013–2022, most recently in 2022.

Q3a. “ਵਾਰਿਸ ਸ਼ਾਹ ਸੁਫ਼ੀ ਮਤ ਦੇ ਚੌਖਟੇ ਵਿੱਚ ਮੁਸਲਿਮ ਤੇ ਹਿੰਦੁ ਮਿਥਿਹਾਸ ਦੇ ਹਵਾਲਿਆਂ ਨਾਲ ਖੁੱਲੇ ਡੁੱਲੇ ਪੰਜਾਬੀ ਜੀਵਨ ਦੇ ਅਮਲ ਵਿੱਚੋਂ ਇੱਕ ਐਸੀ ਨਿੱਗਰ ਤੇ ਨਰੋਈ ਵਿਸ਼ਾਲ ਪੰਜਾਬੀ ਸਭਿਆਚਾਰਕ ਪਰੰਪਰਾ ਦੀ ਉਸਾਰੀ ਕਰਦਾ ਹੈ ਜੋ ਮੱਧਕਾਲੀ ਪੰਜਾਬ ਦੀ ਪ੍ਰਤੀਨਿਧ ਹੋਣ ਦੇ ਨਾਲ-ਨਾਲ ਆਉਣ ਵਾਲੇ ਪੰਜਾਬ ਲਈ ਇੱਕ ਠੋਸ ਆਧਾਰਸ਼ਿਲਾ ਹੋ ਨਿਬੜਦੀ ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ਵਾਰਿਸ ਰਚਿਤ ‘ਹੀਰ’ ਦਾ ਸਭਿਆਚਾਰਕ ਮੁੱਲ ਅੰਕਿਤ ਕਰੋ । (20 marks)

Asked 30 times in 2013–2022, most recently in 2022.

Q3b. “ਬਾਬਾ ਫ਼ਰੀਦ ਪੰਜਾਬੀ ਨੈਤਿਕਤਾ ਦੇ ਬੁਨਿਆਦੀ ਪ੍ਰਬੰਧ ਨੂੰ ਸਿਰਜਣ ਵਾਲਾ ਕਵੀ ਹੈ ਅਤੇ ਫ਼ਰੀਦ ਦੀ ਇਸ ਨੈਤਿਕਤਾ ਵਿੱਚ ‘ਸਵੈ ਕਾਬੂ’ ਕੇਂਦਰੀ ਨਿਯਮ ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ਫ਼ਰੀਦ ਦੀ ਬਾਣੀ ਦੇ ਨੈਤਿਕ ਪ੍ਰਸੰਗ ਨੂੰ ਵਿਚਾਰੋ । (15 marks)

Asked 33 times in 2013–2022, most recently in 2022.

Q3c. “ਬੁੱਲੇ ਸ਼ਾਹ ਦੇ ਕਲਾਮ ਦਾ ਵਡੇਰਾ ਹਿੱਸਾ ਵਿਛੋੜੇ ਦੇ ਦਰਦ ਅਤੇ ਅੰਦਰ ਦੀ ਹੂਕ ਦਾ ਪ੍ਰਗਟਾਵਾ ਕਰਦਾ ਹੈ । ਇਸ ਪ੍ਰਗਟਾਵੇ ਵਿੱਚ ਸੰਗੀਤਕ ਅੰਸ਼ ਅਤੇ ਰਵਾਨਗੀ ਲੋਹੜੇ ਦੀ ਹੈ ।” ਬੁੱਲੇ ਸ਼ਾਹ ਦੀਆਂ ਕਾਫ਼ੀਆਂ ਵਿੱਚੋਂ ਮਿਸਾਲਾਂ ਦੇ ਕੇ ਇਸ ਕਥਨ ਨੂੰ ਸਪੱਸ਼ਟ ਕਰੋ । (15 marks)

Asked 31 times in 2013–2022, most recently in 2022.

Q4a. “ਗੁਰੂ ਨਾਨਕ ਦੀ ਬਾਣੀ ਜਿੱਥੇ ਪ੍ਰਭੂ ਪ੍ਰਤੀ ਪ੍ਰੇਮਾ ਭਗਦੀ ਦਾ ਮਾਰਗ ਹੈ, ਉੱਥੇ ਇਹ ਸਮਾਜਿਕ ਵਰਤਾਰੇ ਅਤੇ ਮਾਨਤਾਵਾਂ ਪ੍ਰਤੀ ਪ੍ਰਚੰਡ ਵਿਵੇਕ ਜਗਾਉਣ ਵਾਲੀ ਰਚਨਾ ਹੈ ।” ਇਸ ਕਥਨ ਦੀ ਪੁਸ਼ਟੀ ਗੁਰੂ ਨਾਨਕ ਦੀ ਬਾਣੀ ਵਿੱਚੋਂ ਹਵਾਲੇ ਦੇ ਕੇ ਕਰੋ । (20 marks)

Asked 51 times in 2013–2022, most recently in 2022.

Q4b. “ਬੁੱਲ੍ਹੇ ਸ਼ਾਹ ਆਪਣੀਆਂ ਕਾਫ਼ੀਆਂ ਵਿੱਚ ਆਪਣੇ ਤਤਕਾਲੀ ਸਮਾਜ ਵਿਚਲੀਆਂ ਧਾਰਮਿਕ, ਸਮਾਜਿਕ, ਆਰਥਿਕ ਅਤੇ ਨਸਲੀ ਪਛਾਣਾਂ ਦੇ ਵਖਰੇਵੇ ਨੂੰ ਰੱਦ ਕਰਦਾ ਹੋਇਆ ਸਮੁੱਚੀ ਮਾਨਵਤਾ ਨੂੰ ਇੱਕ ਅੱਲ੍ਹਾ ਦੀ ਜਾਤ ਮੰਨਣ ਦੀ ਜੋਰਦਾਰ ਵਕਾਲਤ ਕਰਦਾ ਹੈ ।” ਇਸ ਕਥਨ ਨੂੰ ਕਾਫ਼ੀਆਂ ਦੇ ਹਵਾਲੇ ਨਾਲ ਸੱਪਸ਼ਟ ਕਰੋ । (15 marks)

Asked 31 times in 2013–2022, most recently in 2022.

Q4c. “ਵਾਰਿਸ ਦੇ ਕਾਵਿ ਪ੍ਰਵਚਨ ਦੇ ਉਚਾਰ ਦੀਆਂ ਸ਼ਾਇਗਨਾ ਖੂਬੀਆਂ ਦਾ ਮੂਲ ਆਧਾਰ ਵਾਰਿਸ ਦਾ ਆਪਣੀ ਭਾਸ਼ਾ ਉੱਪਰ ਅਸੀਮ ਅਧਿਕਾਰ ਹੈ ।” ਇਸ ਕਥਨ ਦੇ ਆਧਾਰ ’ਤੇ ਵਾਰਿਸ ਦੀ ਭਾਸ਼ਾਈ ਯੋਗਦਾ ਦੀ ਪਰਖ ਕਰੋ । (15 marks)

Asked 30 times in 2013–2022, most recently in 2022.

Q5a. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟਿ ਨਿਵਾਇ ਗਿਆ ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮਹੁੰਮਦਾ ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ । (10 marks)

Asked 22 times in 2013–2022, most recently in 2022.

Q5b. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਸਾਂਝੇ ਹੋਣ ਮਸੀਤਾਂ ਮੰਦਰ, ਵੱਗੇ ਰੱਬ ਦਿਲਾਂ ਦੇ ਅੰਦਰ ।
ਲੀਡਰ ਹੋਣ ਦਿਆਨਤਦਾਰ, ਮੇਲ ਮੁਹੱਬਤ ਦਾ ਪਰਚਾਰ ।
ਮਤਲਬੀਏ ਤੇ ਪਾੜਨ ਵਾਲੇ, ਭੁਲ ਜਾਵਣ ਸ਼ਤਰੰਜ ਦੇ ਚਾਲੇ ।
ਟੁਕਰਾਂ ਤੋਂ ਨਾ ਵਢ ਵਢ ਖਾਣ, ਸਚਮੁਚ ਦਾ ਇਨਸਾਨਸਤਾਨ । (10 marks)

Asked 21 times in 2013–2022, most recently in 2022.

Q5c. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਕਲਾ ਦੇ ਅਰਥ ਭਿੰਨ-ਭਿੰਨ ਕੀਤੇ ਤੁਹਾਨੂੰ ਲੱਭਣਗੇ: ਖੂਬਸੂਰਤੀ ਪੈਦਾ ਕਰਨ ਦਾ ਹੁਨਰ, ਹੁਲਾਸ ਲਿਆਉਣ ਦੀ ਜਾਚ । ਪਰ ਵਿਸ਼ਾਲ ਅਰਥਾਂ ਵਿੱਚ ਕਲਾ ਉਹ ਹੁਨਰ ਹੈ, ਜਿਹੜਾ ਮਨੁੱਖੀ ਦਿਲ ਦੇ ਅਣਗੰਵੇ ਗੀਤਾਂ, ਅਣ-ਪੂਰੇ ਸੁਪਨਿਆਂ ਤੇ ਅਣਮਾਣੇ ਹੁਸਨਾਂ ਨੂੰ ਕਸਬੀ ਕਮਾਲ ਦੀ ਮੱਦਦ ਨਾਲ ਦਿਸਦੀਆਂ ਸ਼ਕਲਾਂ ਵਿੱਚ ਰੂਪਮਾਨ ਕਰਦਾ, ਅਪਰ ਅਪਾਰ ਕੁਦਰਤ ਨਾਲ ਮਨੁੱਖ ਦੀ ਵਾਕਫ਼ੀਅਤ ਵਧਾਂਦਾ ਤੇ ਮਨੁੱਖ ਦੀਆਂ ਆਸਾਂ, ਖੁਸ਼ੀਆਂ ਨੂੰ ਜ਼ਿੰਦਗੀ ਦੀਆਂ ਬੁਨਿਆਦੀ ਕਦਰਾਂ ਨਾਲ ਜੋੜੀ ਰੱਖਦਾ ਹੈ । (10 marks)

Asked 25 times in 2013–2022, most recently in 2022.

Q5d. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮੈਨੂੰ ਤੇਰੀ ਨਫ਼ਰਤ ਦੀ ਪ੍ਰਵਾਹ ਨਹੀਂ । ਤੂੰ ਇੱਥੇ ਆਈ ਤੇ ਹਰ ਚੀਜ਼ ਨੂੰ ਤੋੜ ਫੋੜ ਸੁੱਟਿਆ । ਮੇਰੀ ਮਾਨਸਿਕ ਕਸ਼ਮਕਸ਼ ਨਾਲ ਤੈਨੂੰ ਕੋਈ ਦਿਲਚਸਪੀ ਨਹੀਂ । ਕੀ ਕੋਈ ਆਦਮੀ ਐਹੋ ਜਿਹੀ ਹਾਲਤ ਵਿੱਚ ਕੰਮ ਕਰ ਸਕਦਾ ਹੈ? ਮੈਨੂੰ ਆਪਣੇ ਭਵਿੱਖ ਦਾ ਉਤਨਾ ਹੀ ਖਿਆਲ ਹੈ ਜਿਤਨਾ ਤੈਨੂੰ ਆਪਣੇ ਬੱਚੇ ਦਾ । (10 marks)

Asked 21 times in 2013–2022, most recently in 2022.

Q5e. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਲਗਨ ਭੈੜੀ ਹੋਵੇ ਭਾਵੇਂ ਚੰਗੀ, ਇਹ ਮਨੁੱਖ ਨੂੰ ਕੁਝ ਦਾ ਕੁਝ ਬਣਾ ਦੇਂਦੀ ਹੈ । ਲਗਨ ਇਕ ਤੁਪਕਾ ਹੈ, ਜਿਹੜਾ ‘ਜਾਗ’ ਦੇ ਰੂਪ ਵਿਚ ਲੱਗਾ ਹੋਇਆ, ਦੁੱਧ ਨੂੰ ਦਹੀਂ ਵਿੱਚ ਬਦਲ ਦੇਂਦਾ ਹੈ, ਪਰ ਇਹੋ ਤੁਪਕਾ ਜੇ ਕਾਂਜੀ ਬਣ ਕੇ ਲੱਗ ਜਾਵੇ ਤਾਂ ਸਾਰੇ ਦੁੱਧ ਨੂੰ ਫਿਟਾ ਕੇ ਨਾਸ ਕਰ ਦੇਂਦਾ ਹੈ । (10 marks)

Asked 25 times in 2013–2022, most recently in 2022.

Q6a. “ਨਾਨਕ ਸਿੰਘ ਪੰਜਾਬੀ ਨਾਵਲ ਨੂੰ ਧਾਰਮਿਕ ਵਲਗਣਾਂ ਵਿੱਚ ਕੱਢ ਕੇ ਇਸਦਾ ਸਹੀ ਰੂਪ ਵਿੱਚ ਸਮਾਜੀਕਰਨ ਕਰਦਾ ਹੈ । ਇਸ ਤਰ੍ਹਾ ਕਰਕੇ ਨਾਨਕ ਸਿੰਘ ਜਿੱਥੇ ਪੰਜਾਬੀ ਨਾਵਲ ਦਾ ਘੇਰਾ ਚੌੜੇਰਾ ਕਰਦਾ ਹੈ, ਉੱਥੇ ਇਸਨੂੰ ਧਰਮ ਨਿਰਪੱਖ ਬਣਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ।” ਇਸ ਕਥਨ ਦੀ ਪੁਸ਼ਟੀ ਨਾਨਕ ਸਿੰਘ ਦੇ ਨਾਵਲਾਂ ਨੂੰ ਉਸਤੋਂ ਪੂਰਵਲੀ ਪੰਜਾਬੀ ਨਾਵਲ ਪਰੰਪਰਾ ਦੇ ਸਨਮੁੱਖ ਰੱਖ ਕੇ ਕਰੋ । (20 marks)

Asked 24 times in 2013–2022, most recently in 2022.

Q6b. ਧਨੀ ਰਾਮ ਚਾਤ੍ਰਿਕ ਦੇ ਕਾਵਿ ਸਫ਼ਰ ਵਿੱਚ ‘ਨਵਾਂ ਜਹਾਨ’ ਦੀਆਂ ਕਵਿਤਾਵਾਂ ਰਾਹੀਂ ਜੋ ਅਗਰਗਾਮੀ ਅੰਸ਼ ਉਭਰਦੇ ਹਨ, ਸੂਫ਼ੀਖਾਨਾ ਵਿੱਚ ਆ ਕੇ ਉਹਨਾਂ ਵਿੱਚ ਨਿਖਾਰ ਵੇਖਿਆ ਜਾ ਸਕਦਾ ਹੈ । ‘ਨਵਾਂ ਜਹਾਨ’ ਤੇ ‘ਸੂਫੀਖਾਨਾ’ ਦੀਆਂ ਕਵਿਤਾਵਾਂ ਦੇ ਆਧਾਰ ’ਤੇ ਚਾਤ੍ਰਿਕ ਕਾਵਿ ਅਨੁਭਵ ਵਿੱਚ ਆਏ ਇਸ ਵਿਕਾਸ ਬਾਰੇ ਆਲੋਚਨਾਤਮਕ ਚਰਚਾ ਕਰੋ । (15 marks)

Asked 21 times in 2013–2022, most recently in 2022.

Q6c. ਬਲਰਾਜ ਸਾਹਨੀ ਦੁਆਰਾ ਆਪਣੇ ਰੂਸੀ ਸਫ਼ਰਨਾਮਾ ਵਿੱਚ ਪੇਸ਼ ਰੂਸ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਜੀਵਨ ਵੇਰਵਿਆਂ ਦੀ ਕਲਾਤਮਕਤਾ ਨੂੰ ਸਫ਼ਰਨਾਮਾ ਵਿਧਾ ਦੇ ਵਿਧਾਗਤ ਪ੍ਰਤੀਮਾਨਾਂ ਦੇ ਆਧਾਰ ’ਤੇ ਪਰਖੋ । (15 marks)

Asked 16 times in 2013–2022, most recently in 2022.

Q7a. ਸੰਤ ਸਿੰਘ ਸੇਖੋਂ ਦੀ ਸਿਧਾਂਤਕ ਪਹੁੰਚ ‘ਸਾਹਿਤ ਵਿੱਚ ਸਦੀਵੀ ਅਤੇ ਸਾਮਿਅਕ’, ‘ਵਸਤੂ ਅਤੇ ਰੂਪ’ ਅਤੇ ‘ਸਾਹਿਤ ਅਤੇ ਸਮਾਜਿਕ ਸ਼ਕਤੀਆਂ’ ਵਿਚਕਾਰ ਸਬੰਧਾਂ ਦੇ ਤਿੰਨ ਮੁੱਖ ਸੁਆਲਾਂ ਉੱਪਰ ਕੇਂਦਰਿਤ ਹੈ । ਇਸ ਕਥਨ ਦੀ ਪੁਸ਼ਟੀ ‘ਸਾਹਿਤਆਰਥ’, ‘ਪ੍ਰਸਿੱਧ ਪੰਜਾਬੀ ਕਵੀ’ ਅਤੇ ‘ਪੰਜਾਬੀ ਕਾਵਿ ਸ਼ਿਰੋਮਣੀ’ ਪੁਸਤਕ ਦੇ ਆਧਾਰ ’ਤੇ ਕਰੋ । (20 marks)

Asked 13 times in 2013–2022, most recently in 2022.

Q7b. ਗੁਰਬਖ਼ਸ਼ ਸਿੰਘ ਦਾ ਸਾਹਿਤ ਸਿਧਾਂਤ ਜ਼ਿੰਦਗੀ ਅਤੇ ਕਲਾ ਦੇ ਸੰਬੰਧਾਂ ਦੀ ਪਛਾਣ ਤੇ ਲੈ ਕੇ ਕਲਾ ਦੇ ਇਨਕਲਾਬੀ ਪ੍ਰਭਾਵ ਤੱਕ ਫੈਲਿਆ ਹੋਇਆ ਹੈ । ‘ਜ਼ਿੰਦਗੀ ਦੀ ਰਾਸ’ ਅਤੇ ‘ਨਵਾਂ ਸ਼ਿਵਾਲਾ’ ਪੁਸਤਕਾਂ ਦੇ ਹਵਾਲੇ ਨਾਲ ਇਸ ਕਥਨ ਬਾਰੇ ਚਰਚਾ ਕਰੋ । (15 marks)

Asked 25 times in 2013–2022, most recently in 2022.

Q7c. ਨਾਨਕ ਸਿੰਘ ਦੇ ਨਾਵਲ ‘ਪਵਿੱਤਰ ਪਾਪੀ’ ਦੇ ਗਲਪੀ ਸੰਗਠਨ ਵਿੱਚ ਕਾਰਜ਼ਸ਼ੀਲ ਮਧਕਾਲੀਨ ਗਲਪ ਰੂੜੀਆਂ ਨੂੰ ਚਰਚਾ ਦਾ ਵਿਸ਼ਾ ਬਣਾਉ । (15 marks)

Asked 24 times in 2013–2022, most recently in 2022.

Q8a. “ਜੰਗਨਾਮਾ ਸ਼ਾਹ ਮਹੁੰਮਦ ਹਾਜ਼ਰ ਜਾਂ ਸੁਚੇਤ ਪੱਧਰ ’ਤੇ ਹਿੰਦ ਪੰਜਾਬ ਦਾ ਜੰਗਨਾਮਾ ਹੈ, ਪਰ ਨਾ-ਹਾਜ਼ਰ ਜਾਂ ਅਚੇਤ ਪੱਧਰ ’ਤੇ ਵਾਰ ਮਹਾਰਾਜਾ ਰਣਜੀਤ ਸਿੰਘ ਹੈ । ਹਿੰਦ ਪੰਜਾਬ ਦੀ ਜੰਗ ਅਗਰਭੂਮੀ ਵਿੱਚ ਹੈ ਪਰ ਪਿੱਠਭੂਮੀ ਵਿੱਚ ਮਹਾਰਾਜਾ ਰਣਜੀਤ ਸਿੰਘ ਨਿਰੰਤਰ ਮੌਜੂਦ ਰਹਿੰਦਾ ਹੈ ।” ਇਸ ਵਿਚਾਰ ਦੀ ਪੁਸ਼ਟੀ ਜੰਗਨਾਮਾ ਵਿੱਚੋਂ ਮਿਸਾਲਾਂ ਦੇ ਕੇ ਕਰੋ । (20 marks)

Asked 22 times in 2013–2022, most recently in 2022.

Q8b. ਗੁਰਬਖ਼ਸ਼ ਸਿੰਘ ਨੇ ਆਪਣੇ ਨਿਬੰਧਾਂ ਵਿੱਚ ਥਾਂ-ਥਾਂ ਜੀਵਨ ਚੰਗਿਆੜੀ ਮਘਾਈ ਹੈ । ਉਹ ਜ਼ਿੰਦਗੀ ਨੂੰ ਜਿਉਣ ਅਤੇ ਖੁਸ਼ੀਆਂ ਨੂੰ ਮਾਨਣ ਦੀ ਵਾਰ-ਵਾਰ ਪ੍ਰੇਰਣਾ ਦਿੰਦਾ ਹੈ । ਪੁਸਤਕ ‘ਜ਼ਿੰਦਗੀ ਦੀ ਰਾਸ’ ਅਤੇ ‘ਨਵਾਂ ਸ਼ਿਵਾਲਾ’ ਵਿੱਚ ਪੇਸ਼ ਇਸ ਜ਼ਿੰਦਗੀ ਦੇ ਸੁਹੱਪਣ ਨੂੰ ਮਾਣਨ ਅਤੇ ਇਸਦੀਆਂ ਖੁਸ਼ੀਆਂ ਹੰਢਾਉਣ ਦਾ ਜੋ ਅਹਿਸਾਸ ਪੇਸ਼ ਹੋਇਆ ਹੈ, ਉਸਨੂੰ ਚਰਚਾ ਦਾ ਵਿਸ਼ਾ ਬਣਾਉ । (15 marks)

Asked 25 times in 2013–2022, most recently in 2022.

Q8c. ਬਲਵੰਤ ਗਾਰਗੀ ਆਪਣੇ ਨਾਟਕਾਂ ਵਿੱਚ ਨਾਰੀ ਦੀ ਭਾਵਨਾਵਾਂ, ਤਰੰਗਾਂ, ਮਨੋਵੇਗਾਂ, ਕੁੰਠਾਵਾਂ ਤੇ ਅਪੂਰਤੀਆਂ ਨੂੰ ਉਲੀਕਣ ਵਾਲਾ ਅਜਿਹਾ ਨਾਟਕਕਾਰ ਹੈ ਜੋ ਨਾਰੀ ਨੂੰ ਕੇਵਲ ਮਾਤ੍ਰ ਚਿਤ੍ਰਿਤ ਜਾਂ ਪਰਿਭਾਸ਼ਤ ਹੀ ਨਹੀਂ ਕਰਦਾ, ਸਗੋਂ ਉਸਦੇ ਮਨੋਵਿਗਿਆਨਕ ਵਿਵੇਚਨ ਨਾਲ ਜੁੜ ਕੇ ਨਾਰੀ ਦੀ ਮੂਲ ਪ੍ਰਕ੍ਰਿਤੀ ਦੀ ਤਲਾਸ਼ ਵਿੱਚ ਨਜ਼ਰ ਆਉਂਦਾ ਹੈ । ਨਾਟਕ ‘ਲੋਹਾ ਕੁੱਟ’, ‘ਧੂਣੀ ਦੀ ਅੱਗ’ ਅਤੇ ‘ਸੁਲਤਾਨ ਰਜ਼ੀਆ’ ਦੇ ਆਧਾਰ ’ਤੇ ਇਸਦੀ ਪੁਸ਼ਟੀ ਕਰੋ । (15 marks)

Asked 21 times in 2013–2022, most recently in 2022.

Spotted an error? Tell us.

We classify every PYQ with care, but mistakes can slip in. If a question is in the wrong topic, has a typo, the wrong year, or is missing, let us know. We review every report and update the page.

Report an Error

Spotted something wrong?

If a question is in the wrong unit or a match looks wrong, please report an error.

Related: Overall Punjabi Literature PYQ analysis · Year-wise question papers · Topic-wise PYQs

Subscribe
Notify of
guest

0 Comments
Oldest
Newest Most Voted