Menu Close

Punjabi Literature Optional 2026 Paper Analysis

Every question from the Punjabi Literature Optional papers of UPSC Mains 2026, placed in its syllabus unit and checked against all questions asked from 2013 to 2025. See what was familiar, what came back and what was new.

Other years:

What stood out in 2026

  • More marks than usual: ਪੰਜਾਬੀ ਭਾਸ਼ਾ: ਨਿਕਾਸ, ਧੁਨੀ, ਰੂਪ ਅਤੇ ਵਾਕ (110 marks, against an average of 95).
  • 8 questions were close repeats of an earlier paper: Q1b (Paper II), first seen in 2019; Q1c (Paper II), first seen in 2020; Q2a (Paper I), first seen in 2015; Q2c (Paper I), first seen in 2014; Q4c (Paper I), first seen in 2017; Q5c (Paper II), first seen in 2020; Q5d (Paper I), first seen in 2015; Q5d (Paper II), first seen in 2019.
  • Every question came from a topic UPSC had asked recently.

Which units got the marks in 2026

Marks asked from each unit in 2026 (dark bar) against its average for 2013–2025 (grey bar).

Paper I

Paper II

A question that fits two units is split equally between them.

Cover of the UPSC Prelims Topic-wise PYQ book with detailed explanations

From the Optional Province team

Preparing for Prelims too?

Our UPSC Prelims Topic-wise PYQ Book covers every Prelims question with detailed explanations, so you can see exactly where UPSC asks from. Now available as a hard copy and an eBook.

Buy Hard Copy on AmazonBuy eBook (PDF)

Download a free sample

Paper I

Q1a. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਅਧਿਆਤਮਕ ਵਾਰ ਅਤੇ ਬੀਰ ਰਸੀ ਵਾਰ ਵਿਚਲੀਆਂ ਸਾਂਝਾਂ ਅਤੇ ਵੱਖਰਤਾਵਾਂ ਬਾਰੇ ਚਰਚਾ ਕਰਦੇ ਹੋਏ ਮੱਧਕਾਲ ਵਿੱਚ ਰਚੀਆਂ ਬੀਰ ਰਸੀ ਵਾਰਾਂ ਦਾ ਮਹੱਤਵ ਦਰਸਾਉ । (10 marks)

Asked 4 times in 2013–2025, most recently in 2023.

Q1b. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਦੀਆਂ ਸਵਰ ਧੁਨੀਆਂ ਦੇ ਵਰਗੀਕਰਨ ਦੇ ਆਧਾਰ ਕਿਹੜੇ ਹਨ? ਇਨ੍ਹਾਂ ਆਧਾਰਾਂ ’ਤੇ ਪੰਜਾਬੀ ਸਵਰ ਧੁਨੀਆਂ ਦੀ ਵੰਡ ਦਰਸਾਉ । (10 marks)

Asked 30 times in 2013–2025, most recently in 2025.

Q1c. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਉਪਰ ਰੌਸ਼ਨੀ ਪਾਉ । (10 marks)

Asked 26 times in 2013–2025, most recently in 2025.

Q1d. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਸ਼ਬਦ ਰਚਨਾ ਦੇ ਮੂਲ ਨੇਮ ਕਿਹੜੇ ਹਨ? ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਪੰਜਾਬੀ ਕਿਵੇਂ ਗ੍ਰਹਿਣ ਕਰਦੀ ਹੈ? (10 marks)

Asked 23 times in 2013–2025, most recently in 2025.

Q1e. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਦੀਆਂ ਉਪ-ਭਾਸ਼ਾਵਾਂ ਉੱਤੇ ਵਿਚਾਰ ਕਰਦੇ ਹੋਏ, ਭਾਰਤੀ ਪੰਜਾਬ ਵਿੱਚ ਕਿਹੜੀ ਉਪਭਾਸ਼ਾ ਨੂੰ ਪੰਜਾਬੀ ਭਾਸ਼ਾ ਦਾ ‘ਟਕਸਾਲੀ ਰੂਪ’ ਮੰਨਿਆ ਜਾਂਦਾ ਹੈ ਅਤੇ ਕਿਉਂ? ਸਮੀਖਿਆ ਕਰੋ । (10 marks)

Asked 20 times in 2013–2025, most recently in 2025.

Q2a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਭਾਸ਼ਾ ਅਤੇ ਲਿਪੀ ਦੇ ਆਪਸੀ ਸੰਬੰਧਾਂ ਦੀ ਸਮੀਖਿਆ ਕਰਦੇ ਹੋਏ, ਪੰਜਾਬੀ ਭਾਸ਼ਾ ਲਈ ਕੇਵਲ ਗੁਰਮੁਖੀ ਲਿਪੀ ਦੇ ਢੁੱਕਵੇਂ ਹੋਣ ਦਾ ਉਲੇਖ ਕਰੋ । (20 marks)

Asked before: a similar question came in 2015.

Q2b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਲਿੰਗ ਅਤੇ ਵਚਨ ਨੂੰ ਪਰਿਭਾਸ਼ਤ ਕਰਦੇ ਹੋਏ ਇਨ੍ਹਾਂ ਦੇ ਵਿਆਕਰਨਕ ਕਾਰਜ ਉੱਪਰ ਰੋਸ਼ਨੀ ਪਾਉ । (15 marks)

Asked 23 times in 2013–2025, most recently in 2025.

Q2c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸੁਰ-ਪ੍ਰਬੰਧ (Tone system) ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ । (15 marks)

Asked before: a similar question came in 2014.

Q3a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸੂਫ਼ੀ ਕਾਵਿ ਦੀ ਵਿਚਾਰਧਾਰਕ ਪ੍ਰੇਰਣਾ ਇਸਲਾਮੀ ਜੀਵਨ ਦਰਸ਼ਨ ਅਤੇ ਸਾਮੀ ਸਭਿਆਚਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਸੂਫ਼ੀ ਸ਼ਾਇਰੀ ਦਾ ਮੁਹਾਂਦਰਾ ਪੰਜਾਬੀਅਤ ਦੀ ਦੱਸ ਪਾਉਂਦਾ ਹੈ । ਇਸ ਕਥਨ ਦੀ ਵਿਆਖਿਆ ਪੰਜਾਬੀ ਸੂਫ਼ੀ ਕਵੀਆਂ ਦੇ ਕਲਾਮ ਦੇ ਹਵਾਲੇ ਨਾਲ ਕਰੋ । (20 marks)

Asked 14 times in 2013–2025, most recently in 2025.

Q3b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਵਿਅੰਜਨ ਧੁਨੀਆਂ ਅਤੇ ਇਹਨਾਂ ਦੀ ਵਰਤੋਂ-ਵਿਉਂਤ ਬਾਰੇ ਚਰਚਾ ਕਰੋ । (15 marks)

Asked 30 times in 2013–2025, most recently in 2025.

Q3c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਵਾਕ-ਵਿਉਂਤ ਤੋਂ ਕੀ ਭਾਵ ਹੈ? ਪੰਜਾਬੀ ਵਾਕਾਂ ਵਿੱਚ ਵਾਕ-ਤੱਤਾਂ ਦੀ ਤਰਤੀਬ ਦੇ ਮੁੱਖ ਨੇਮਾਂ ਦੀ ਚਰਚਾ ਕਰੋ । (15 marks)

Asked 16 times in 2013–2025, most recently in 2025.

Q4a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਕਿੱਸਾ-ਕਾਵਿ ਬਿਰਤਾਂਤ ਦੇ ਮਾਧਿਅਮ ਰਾਹੀਂ ਪੰਜਾਬੀ ਸਭਿਆਚਾਰ ਦੇ ਅਵਚੇਤਨ ਨੂੰ ਫਰੋਲਦਾ ਅਤੇ ਪੰਜਾਬੀਅਤ ਦੀ ਪਛਾਣ ਨਿਰਧਾਰਤ ਕਰਦਾ ਹੈ । ਇਸ ਕਥਨ ਨੂੰ ਪੰਜਾਬੀ ਕਿੱਸਾ-ਕਾਵਿ ਦੇ ਪ੍ਰਸੰਗ ਵਿੱਚ ਵਿਚਾਰੋ । (20 marks)

Asked 9 times in 2013–2025, most recently in 2025.

Q4b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਵਰਤਮਾਨ ਸੂਚਨਾ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence) ਦੇ ਯੁੱਗ ਦੀਆਂ ਲੋੜਾਂ ਨਾਲ ਨਜਿੱਠਣ ਲਈ ਪੰਜਾਬੀ ਭਾਸ਼ਾ ਕਿੰਨੀ ਕੁ ਸਮਰੱਥ ਹੈ? ਇਸ ਪਾਸੇ ਹੋਰ ਕਿਸ ਤਰ੍ਹਾਂ ਦੇ ਯਤਨਾਂ ਦੀ ਲੋੜ ਹੈ? (15 marks)

Asked 24 times in 2013–2025, most recently in 2024.

Q4c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਨਾਂਵ ਅਤੇ ਨਾਂਵ-ਵਾਕੰਸ਼ ਦਾ ਅੰਤਰ ਸਪਸ਼ਟ ਕਰਦੇ ਹੋਏ ਨਾਂਵ-ਵਾਕੰਸ਼ ਦੇ ਤੱਤਾਂ ਅਤੇ ਤਰਤੀਬ ਦਾ ਵੇਰਵਾ ਬਿਆਨ ਕਰੋ । (15 marks)

Asked before: a similar question came in 2017.

Q5a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਲੋਕ ਕਹਾਣੀਆਂ ਦੀਆਂ ਪ੍ਰਮੁੱਖ ਵੰਨਗੀਆਂ ਦੀ, ਉਨ੍ਹਾਂ ਦੇ ਵਿਸ਼ੇਸ਼ ਲੱਛਣ ਦੱਸਦੇ ਹੋਏ ਚਰਚਾ ਕਰੋ । (10 marks)

Asked 24 times in 2013–2025, most recently in 2025.

Q5b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਕਿਸ਼ਨ ਸਿੰਘ ਦੀ ਸਮੀਖਿਆ ਦ੍ਰਿਸ਼ਟੀ ਦੀਆਂ ਸੀਮਾਵਾਂ ਅਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰੋ । (10 marks)

Asked 24 times in 2013–2025, most recently in 2025.

Q5c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ‘ਆਧੁਨਿਕਤਾ’ ਦੇ ਸੰਕਲਪ ਦੀ ਵਿਆਖਿਆ ਕਰਦੇ ਹੋਏ ਇਹ ਸਪਸ਼ਟ ਕਰੋ ਕਿ ਪੰਜਾਬੀ ਸਾਹਿਤ ਵਿੱਚ ਇਸ ਦਾ ਪ੍ਰਵੇਸ਼ ਕਦੋਂ ਅਤੇ ਕਿਵੇਂ ਹੋਇਆ? (10 marks)

Asked 10 times in 2013–2025, most recently in 2025.

Q5d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ‘ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿੱਚ, ਸਮਾਜਿਕ ਸਥਿਤੀਆਂ ਦੇ ਸੰਦਰਭ ਵਿਚ, ਪੰਜਾਬੀ ਇਸਤਰੀ ਦੇ ਵਿਭਿੰਨ ਰੂਪਾਂ ਦੀ ਤ੍ਰਾਸਦਿਕ ਪੇਸ਼ਕਾਰੀ ਹੋਈ ਮਿਲਦੀ ਹੈ ।’ ਚਰਚਾ ਕਰੋ । (10 marks)

Asked before: a similar question came in 2015.

Q5e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪ੍ਰੋ. ਪੂਰਨ ਸਿੰਘ ਦੇ ਕਾਵਿ ਵਿੱਚ ਪੇਸ਼ ਹੋਏ ਪੰਜਾਬ ਅਤੇ ਪੰਜਾਬੀਅਤ ਦੇ ਸੰਕਲਪ ਬਾਰੇ ਵਿਚਾਰ ਪ੍ਰਗਟ ਕਰੋ । (10 marks)

Asked 10 times in 2013–2025, most recently in 2025.

Q6a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਨਵ-ਰਹੱਸਵਾਦ ਅਤੇ ਸਨਾਤਨੀ ਰਹੱਸਵਾਦ ਦਾ ਅੰਤਰ ਸਪਸ਼ਟ ਕਰਦੇ ਹੋਏ ਪ੍ਰੀਤਮ ਸਿੰਘ ਸਫ਼ੀਰ ਦੀ ਇਕ ਨਵ-ਰਹੱਸਵਾਦੀ ਕਵੀ ਵਜੋਂ ਪਰਖ ਕਰੋ । (20 marks)

Asked 8 times in 2013–2025, most recently in 2025.

Q6b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਡਾ. ਅਤਰ ਸਿੰਘ ਦੀ ਆਲੋਚਨਾ ਵਿਧੀ ਦੇ ਮਹੱਤਵ ਨੂੰ ਉਜਾਗਰ ਕਰੋ । (15 marks)

Asked 24 times in 2013–2025, most recently in 2025.

Q6c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ‘ਗੁਰਦਿਆਲ ਸਿੰਘ ਨੇ ਮਾਲਵੇ ਦੇ ਉਪਭਾਸ਼ਾਈ ਸੰਸਕਾਰ ਅਤੇ ਇੱਥੋਂ ਦੀ ਲੋਕਧਾਰਾਈ ਵਿਰਾਸਤ ਨੂੰ ਗਲਪ ਸਿਰਜਣ ਦਾ ਆਧਾਰ ਬਣਾਉਂਦਿਆਂ ਆਪਣੇ ਤੋਂ ਪੂਰਬ ਪ੍ਰਚੱਲਿਤ ਨਾਵਲੀ ਪ੍ਰੰਪਰਾ ਨੂੰ ਨਵਾਂ ਮੁਹਾਵਰਾ ਤੇ ਮੁਹਾਂਦਰਾ ਪ੍ਰਦਾਨ ਕੀਤਾ ।’ ਇਸ ਕਥਨ ਨੂੰ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਸੰਦਰਭ ਵਿੱਚ ਵਿਚਾਰੋ । (15 marks)

Asked 19 times in 2013–2025, most recently in 2025.

Q7a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਰੂਪਾਕਾਰ ਪੱਖੋਂ ਬੁਝਾਰਤਾਂ ਅਤੇ ਅਖਾਣਾਂ ਦੀ ਭਿੰਨਤਾ ਦਸਦੇ ਹੋਏ ਦੋਹਾਂ ਦੇ ਮੁੱਖ ਲੱਛਣ ਬਿਆਨ ਕਰੋ । (20 marks)

Asked 24 times in 2013–2025, most recently in 2025.

Q7b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਸੰਤ ਸਿੰਘ ਸੇਖੋਂ ਪੰਜਾਬੀ ਨਾਟਕ ਦੀ ਬੌਧਿਕ ਧਾਰਾ ਦਾ ਯਥਾਰਥਵਾਦੀ ਨਾਟਕਕਾਰ ਹੈ, ਜਿਸਦੇ ਨਾਟਕਾਂ ਦੇ ਵਿਸ਼ੇ ਸਮਾਜਿਕ ਚੇਤੰਨਤਾ ਭਰਪੂਰ ਯੁਗ ਚੇਤਨਾ ਦੇ ਹਾਣੀ ਤਾਂ ਜ਼ਰੂਰ ਹਨ ਪਰ ਉਸਦੀ ਕਲਾ ਜਨਵਾਦੀ ਨਹੀਂ । ਸੰਤ ਸਿੰਘ ਦੀ ਨਾਟਕ ਕਲਾ ਨੂੰ ਇਸ ਕਥਨ ਦੀ ਦ੍ਰਿਸ਼ਟੀ ਤੋਂ ਵਿਚਾਰੋ । (15 marks)

Asked 20 times in 2013–2025, most recently in 2025.

Q7c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਪ੍ਰਯੋਗਵਾਦੀ ਕਾਵਿਧਾਰਾ ਦੇ ਮਨੋਰਥ ਅਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰੋ । (15 marks)

Asked 8 times in 2013–2025, most recently in 2025.

Q8a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਆਧੁਨਿਕ ਪੰਜਾਬੀ ਮਹਾਂਕਾਵਿ ਪ੍ਰੰਪਰਾ ਦਾ ਵਧੇਰੇ ਕਰਕੇ ਕੇਂਦਰ ਸਿੱਖ ਗੁਰੁ ਸਾਹਿਬਾਨ ਦਾ ਜੀਵਨ, ਫ਼ਲਸਫ਼ਾ ਅਤੇ ਵਿਚਾਰਧਾਰਾ ਬਣਦੀ ਹੈ । ਇਸਦੇ ਕਾਰਨਾਂ ਦਾ ਵਿਸ਼ਲੇਸ਼ਣ ਭਾਈ ਵੀਰ ਸਿੰਘ ਅਤੇ ਅਵਤਾਰ ਸਿੰਘ ਆਜ਼ਾਦ ਦੀ ਮਹਾਕਾਵਿ ਰਚਨਾ ਦੇ ਪ੍ਰਸੰਗ ਵਿੱਚ ਕਰੋ । (20 marks)

Asked 8 times in 2013–2025, most recently in 2025.

Q8b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੂਰਨ ਸਿੰਘ ਅਤੇ ਗੁਰਬਖ਼ਸ਼ ਸਿੰਘ ਦੇ ਪ੍ਰਸੰਗ ਵਿੱਚ ਪੰਜਾਬੀ ਨਿਬੰਧਕਾਰੀ ਉੱਪਰ ਪਏ ਪੱਛਮੀ ਪ੍ਰਭਾਵਾਂ ਦਾ ਵਿਵੇਚਨ ਕਰੋ । (15 marks)

Asked 10 times in 2013–2025, most recently in 2025.

Q8c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਕਹਾਣੀਕਾਰ ਸੁਜਾਨ ਸਿੰਘ ਆਪਣੇ ਸਮਕਾਲੀ ਸਮਾਜ ਦੇ ਅੰਤਰਦਵੰਦਾਂ ਨੂੰ ਕਿੰਨੀ ਕੁ ਸ਼ਿੱਦਤ ਨਾਲ ਆਪਣੇ ਕਥਾ-ਜਗਤ ਵਿੱਚ ਢਾਲਣ ਵਿੱਚ ਸਫ਼ਲ ਹੈ? ਚਰਚਾ ਕਰੋ । (15 marks)

Asked 12 times in 2013–2025, most recently in 2025.
Cover of the UPSC Mains Topic-wise and Year-wise PYQs book (2013–2026)

From the Optional Province team

Strengthen your GS papers

Our UPSC Mains Topic-wise & Year-wise PYQ Book (2013–2026) maps every GS question to the syllabus, so you know what UPSC asks and how often. Now available as a hard copy and an eBook.

Buy Hard Copy on AmazonBuy eBook (PDF)

Download a free sample

Paper II

Q1a. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥
ਚਿੰਜੁ ਬੋੜਨਿ ਨਾ ਪੀਵਹਿ ਉਡਣ ਸੰਦੀ ਡੰਝ ॥
ਹੰਸੁ ਉਡਰਿ ਕ੍ਰੋਧੈ ਪਾਇਆ ਲੋਕੁ ਵਿਡਾਰਣਿ ਜਾਇ ॥
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕ੍ਰੋਧਾ ਖਾਇ ॥ (10 marks)

Asked 42 times in 2013–2025, most recently in 2025.

Q1b. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
ਖਿੰਕਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ (10 marks)

Asked before: a similar question came in 2019.

Q1c. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਲਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰ ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ (10 marks)

Asked before: a similar question came in 2020.

Q1d. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ
ਸਜਦੇ ਕਰਦਿਆਂ ਘਸ ਗਏ ਮੱਥੇ
ਨਾ ਰੱਬ ਤੀਰਥ ਨਾ ਰੱਬ ਮੱਕੇ
ਜਿਸ ਪਾਯਾ ਤਿਸ ਨੂਰ ਅਨਵਾਰ
ਇਸ਼ਕ ਦੀ ਨਵੀਉਂ ਨਵੀਂ ਬਹਾਰ । (10 marks)

Asked 42 times in 2013–2025, most recently in 2025.

Q1e. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਰਾਂਝਾ ਆਖਦਾ, ਇਹ ਜਹਾਨ ਸੁਪਨਾ,
ਮਰ ਜਾਉਣਾ ਈਂ, ਮਤਵਾਲੀਏ ਨੀ ।
ਤੁਸਾਂ ਜੇਹੇ ਪਿਆਰਿਆਂ ਇਹੁ ਲਾਜ਼ਮ,
ਆਏ ਗਏ ਮੁਸਾਫ਼ਰਾਂ ਪਾਲੀਏ ਨੀ ।
ਅਸਾਂ ਰੱਬ ਦਾ ਆਸਰਾ ਰੱਖਿਆ ਈਂ,
ਉਠ ਜਾਵਣਾ ਈਂ, ਨੈਣਾਂ ਵਾਲੀਏ ਨੀ । (10 marks)

Asked 39 times in 2013–2025, most recently in 2025.

Q2a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸ਼ੇਖ਼ ਫ਼ਰੀਦ ਦਾ ਸੂਫ਼ੀ ਚਿੰਤਨ ਇਸਲਾਮੀ ਦਰਸ਼ਨ ਅਤੇ ਭਾਰਤੀ ਅਧਿਆਤਮਕ ਚਿੰਤਨ ਪਰੰਪਰਾਵਾਂ ਦਾ ਸੁਮੇਲ ਹੈ । ਉਹ ਆਪਣੇ ਸੂਫ਼ੀ ਵਿਚਾਰਾਂ ਨੂੰ ਪੰਜਾਬ ਦੇ ਸਥਾਨਕ ਸਭਿਆਚਾਰਕ ਮੁਹਾਵਰੇ ਦੇ ਠੋਸ ਬਿੰਬਾਂ-ਚਿੱਤਰਾਂ ਦੁਆਰਾ ਪੇਸ਼ ਕਰਦਾ ਹੈ । ਫ਼ਰੀਦ ਬਾਣੀ ਦੇ ਹਵਾਲੇ ਨਾਲ ਚਰਚਾ ਕਰੋ । (20 marks)

Asked 42 times in 2013–2025, most recently in 2025.

Q2b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬੁੱਲ੍ਹੇ ਸ਼ਾਹ ਦਾ ਪ੍ਰੇਮ ਦਾ ਸੰਕਲਪ ਮੱਧਕਾਲੀ ਭਾਰਤੀ ਸਮਾਜ ਵਿਚਲੇ ਨਸਲੀ, ਧਾਰਮਿਕ, ਜਾਤੀ ਅਤੇ ਲਿੰਗ ਦੇ ਵਿਤਕਰਿਆਂ ਅਤੇ ਵਿਰੋਧਾਂ ਨੂੰ ਨਕਾਰ ਕੇ, ਮਨੁੱਖੀ ਬਰਾਬਰੀ ਅਤੇ ਸਮਾਜਕ ਨਿਆਂ ਦਾ ਸੰਦੇਸ਼ ਕਿਵੇਂ ਦਿੰਦਾ ਹੈ? ਬੁੱਲ੍ਹੇ ਸ਼ਾਹ ਦੇ ਕਲਾਮ ਦੇ ਹਵਾਲੇ ਨਾਲ ਚਰਚਾ ਕਰੋ । (15 marks)

Asked 42 times in 2013–2025, most recently in 2025.

Q2c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਵਾਰਿਸ ਸ਼ਾਹ ਦੇ ਕਿੱਸੇ ‘ਹੀਰ’ ਨੂੰ ਕਲਾਸਿਕ ਸਾਹਿਤਕ-ਰਚਨਾ ਕਿਉਂ ਮੰਨਿਆ ਜਾਂਦਾ ਹੈ? ਉਸ ਦੀ ਰਚਨਾ ਦੇ ਵਸਤੂ-ਸਾਰ ਦੇ ਸਮਾਜਕ ਮਹੱਤਵ ਅਤੇ ਸਾਹਿਤਕ-ਵਿਸ਼ੇਸ਼ਤਾਵਾਂ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ । (15 marks)

Asked 39 times in 2013–2025, most recently in 2025.

Q3a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਆਸਾ ਦੀ ਵਾਰ’ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਮੱਧਕਾਲੀ ਭਾਰਤੀ ਸਮਾਜ ਦੀ ਪਤਨਮੁਖੀ ਦਿਸ਼ਾ ਦੇ ਵੱਖਰੇ ਵੱਖਰੇ ਪਾਸਾਰਾਂ ਨੂੰ ਪੇਸ਼ ਤਾਂ ਅਧਿਆਤਮਕ ਮੁਹਾਵਰੇ ਵਿਚ ਕੀਤਾ ਹੈ, ਪਰ ਇਹ ਰਚਨਾ ਭਾਰਤੀ-ਸਮਾਜ ਦੀ ਦਮਨਕਾਰੀ ਜਾਤੀ-ਜਮਾਤੀ ਸੰਰਚਨਾ ਦਾ ਪ੍ਰਮਾਣਿਕ ਦਸਤਾਵੇਜ਼ ਹੋ ਨਿੱਬੜੀ ਹੈ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਚਰਚਾ ਕਰੋ । (20 marks)

Asked 64 times in 2013–2025, most recently in 2025.

Q3b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸ਼ੇਖ਼ ਫ਼ਰੀਦ ਦੀ ਬਾਣੀ ਵਿਚ ਮੌਤ ਦੀ ਚੇਤਾਵਨੀ ਦੁਆਰਾ ਸੰਸਾਰਕ-ਜੀਵਨ ਦੇ ਤਿਆਗ ਦੀ ਥਾਂ, ਸੂਫ਼ੀ ਦਰਵੇਸ਼ ਦੇ ਸਬਰ ਸੰਤੋਖ ਵਾਲੇ ਸੰਜਮੀ ਤੇ ਤਿਆਗੀ ਜੀਵਨ ਨੂੰ ਮਨੁੱਖੀ-ਆਦਰਸ਼ ਵਜੋਂ ਪੇਸ਼ ਕੀਤਾ ਗਿਆ ਹੈ । ਸੂਫ਼ੀ ਦਰਵੇਸ਼ ਦਾ ਸੰਜਮੀ ਵਿਵਹਾਰ ਫ਼ਰੀਦ ਦੇ ਦੌਰ ਦੇ ਵਿਲਾਸੀ ਹਾਕਮਾਂ ਅਤੇ ਲਾਲਚੀ ਪੁਜਾਰੀ ਵਰਗ ਦੇ ਅਨੈਤਿਕ ਜੀਵਨ ਉੱਤੇ ਕਟਾਖਸ਼ ਹੈ । ਫ਼ਰੀਦ ਜੀ ਦੇ ਸ਼ਲੋਕਾਂ ਦੇ ਹਵਾਲੇ ਨਾਲ ਚਰਚਾ ਕਰੋ । (15 marks)

Asked 42 times in 2013–2025, most recently in 2025.

Q3c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸਾਈਂ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਬਿੰਬ-ਵਿਧਾਨ, ਪ੍ਰਤੀਕ-ਪ੍ਰਬੰਧ ਅਤੇ ਕਾਵਿ-ਭਾਸ਼ਾ ਦੀ ਵਿੱਲਖਣਤਾ ਬਾਰੇ ਚਰਚਾ ਕਰੋ । (15 marks)

Asked 42 times in 2013–2025, most recently in 2025.

Q4a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਵਾਰਿਸ ਸ਼ਾਹ ਨੇ ਆਪਣੇ ਕਿੱਸੇ ‘ਹੀਰ’ ਵਿਚ ਕਿਸਾਨਾਂ (ਜੱਦਾਂ), ਔਰਤਾਂ ਅਤੇ ਕਿਰਤੀ ਜਮਾਤਾਂ ਪ੍ਰਤੀ ਨਾਂਹ-ਮੁਖੀ ਟਿੱਪਣੀਆਂ ਕੀਤੀਆਂ ਹਨ । ਪਰ, ਅਚੇਤ ਪੱਧਰ ’ਤੇ ਉਸ ਦੀ ਰਚਨਾ ਦਾ ਅੰਦਰੂਨੀ-ਸਾਰ, ਮੱਧਕਾਲੀ ਸਮਾਜ ਵਿਚ ਕਿਰਤੀ ਅਤੇ ਹਾਸ਼ੀਏ ਦੇ ਸਮਾਜ ਅੰਦਰ ਆ ਰਹੀ ਕ੍ਰਾਂਤੀਕਾਰੀ-ਚੇਤਨਾ ਨੂੰ ਪੇਸ਼ ਕਰਦਾ ਹੈ । ਵਾਰਿਸ ਸ਼ਾਹ ਦੇ ਇਸ ਵਿਚਾਰਧਾਰਕ ਦਵੰਦ ਅਤੇ ਇਤਿਹਾਸ-ਬੋਧ ਬਾਰੇ ਆਲੋਚਨਾਤਮਿਕ ਟਿੱਪਣੀ ਲਿਖੋ । (20 marks)

Asked 39 times in 2013–2025, most recently in 2025.

Q4b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚ ਸੂਫ਼ੀ ਰੂਹਾਨੀਅਤ ਦੀ ਉਦਾਰਵਾਦੀ ਤੇ ਮਾਨਵਵਾਦੀ ਵਿਆਖਿਆ ਦੇ ਨਾਲ ਨਾਲ, ਉਸ ਦੇ ਦੌਰ ਦੀਆਂ ਸਮਾਜਕ ਤੇ ਰਾਜਸੀ ਤਬਦੀਲੀਆਂ ਅਤੇ ਯੁੱਗ-ਗਰਦੀ ਨੂੰ ਬਿਆਨ ਕੀਤਾ ਗਿਆ ਹੈ । “ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ ਗੋਰ ਪਿਆ ਕੋਈ ਹੋਰ” ਕਹਿ ਕੇ, ਬੁੱਲ੍ਹੇ ਸ਼ਾਹ ਕਿਸ ਸ਼੍ਰੇਣੀ ਦੀ ਇਤਿਹਾਸਕ-ਹਾਰ ਵੱਲ ਸੰਕੇਤ ਕਰਦਾ ਹੈ? ਚਰਚਾ ਕਰੋ । (15 marks)

Asked 42 times in 2013–2025, most recently in 2025.

Q4c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਨਿਰਸੰਦੇਹ, ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਜਪੁਜੀ ਸਾਹਿਬ’, ਦਾਰਸ਼ਨਿਕ ਸੁਰ ਵਾਲੀ ਰਚਨਾ ਹੈ । ਪਰ, ਇਸ ਵਿਚ ਸਮਾਜਕ ਮਨੁੱਖੀ-ਆਦਰਸ਼ਾਂ ਦੀ ਵਿਆਖਿਆ ਵੀ ਹੋਈ ਹੈ । ਗੁਰੂ ਨਾਨਕ ਦੇਵ ਜੀ ਦੇ ‘ਮੁਕਤੀ’ ਦੇ ਸੰਕਲਪ ਨੂੰ ਇਸ ਬਾਣੀ ਦੇ ਹਵਾਲੇ ਨਾਲ ਸਪੱਸ਼ਟ ਕਰੋ । (15 marks)

Asked 64 times in 2013–2025, most recently in 2025.

Q5a. ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਕਦੀ ਮਾਵਾਂ ਦੇ ਪੁੱਤਰ ਨੇ ਮੋਏ ਓਥੇ,
ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ ।
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।
ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,
ਖੁੱਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ ।” (10 marks)

Asked 28 times in 2013–2025, most recently in 2025.

Q5b. ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਸਾਕੀ ਅਜ ਤੇਰੀ ਮਹਿਫ਼ਲ ਵਿਚ, ਕੋਈ ਰਾਗ ਨਹੀਂ ਕੋਈ ਰੰਗ ਨਹੀਂ ।
ਕੋਈ ਅਗਨ ਨਹੀਂ ਚੰਗਿਆਈ ਦੀ, ਕੋਈ ਲਗਨ ਨਹੀਂ ਕੁਰਬਾਨੀ ਦੀ ।
ਉਪਰੋਂ ਹੈ ਸ਼ਾਨ ਮੁਲੰਮੇ ਦੀ, ਅੰਦਰੋਂ ਕੋਈ ਖੋਟਾ ਸਿੱਕਾ ਹੈ ।
ਅੱਖੀਆਂ ਵਿਚ ਘੱਟਾ ਪੈਂਦਾ ਹੈ, ਕੋਈ ਅਣਖ ਨਹੀਂ ਕੋਈ ਸੰਗ ਨਹੀਂ ।” (10 marks)

Asked 27 times in 2013–2025, most recently in 2025.

Q5c. ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਨੇਕੀ ਅਤੇ ਬਦੀ ਦੀਆਂ ਦੋਵੇਂ ਸੜਕਾਂ, ਇਕ ਦੂਜੀ ਤੋਂ ਵਿਰੁਧ ਜਾਂਦੀਆਂ ਹਨ । ਦੂਹਾਂ ਉਤੇ ਬੇ-ਓੜਕ ਰਾਹੀ ਆਪੋ ਆਪਣੀ ਸੇਧੇ ਤੁਰੇ ਜਾਂਦੇ ਹਨ – ਨੇਕ ਵੀ ਬਦ ਵੀ, ਪਰ ਉਸ ਮਨੁੱਖ ਦੀ ਹਾਲਤ ਕਿਹੋ ਜਿਹੀ ਹੁੰਦੀ ਹੋਵੇਗੀ, ਜਿਸ ਦਾ ਇਕ ਪੈਰ ਨੇਕੀ ਵੱਲ ਅਤੇ ਦੂਜਾ ਬਦੀ ਵਲ ਵਧਣ ਲਈ ਜ਼ੋਰ ਲਾ ਰਿਹਾ ਹੋਵੇ ।… ਉਹ ਇਸ ਵੇਲੇ ਇਸੇ ਹਾਲਤ ਵਿਚ ਸੀ । (10 marks)

Asked before: a similar question came in 2020.

Q5d. ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਕਲਾ, ਮਨੁੱਖੀ-ਦਿਲ ਦੀ ਜ਼ਬਾਨ ਹੈ, ਇਹਦੇ ਬਿਨਾ ਮਨੁੱਖੀ-ਦਿਲ ਗੂੰਗਿਆਂ ਵਾਂਗ ਬੇ-ਤੋਰ ਭੌਰ ਹੋ ਜਾਂਦਾ ਹੈ । ਇਨਸਾਨ ਤੇ ਹੈਵਾਨ ਵਿਚ ਫ਼ਰਕ ਸਿਰਫ਼ ਕਲਾ ਦਾ ਹੈ । ਹੁਣ ਵੀ ਧਰਤੀ ਦੀਆਂ ਕਈ ਥਾਵਾਂ ਉੱਤੇ ਮਨੁੱਖੀ ਨਕਸ਼ਾਂ ਵਾਲੇ ਬੰਦੇ ਵੱਸਦੇ ਹਨ । ਜਿਨ੍ਹਾਂ ਨੂੰ ਅਜੇ ਕਲਾ ਦੀ ਕਰਾਮਾਤ ਪ੍ਰਾਪਤ ਨਹੀਂ ਹੋਈ, ਉਹ ਮਨੁੱਖੀ ਨਕਸ਼ਾਂ ਵਾਲੇ ਹੈਵਾਨ ਹਨ । ਕਲਾ, ਕੌਮਾਂ ਤੇ ਯੁਗਾਂ ਦਾ ਜੀਵਨ-ਚਰਿਤ੍ਰ ਹੈ । (10 marks)

Asked before: a similar question came in 2019.

Q5e. ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਆਤਮਕ ਜੀਵਨ, ਅਸਲ ਵਿਚ ਸਮਾਜਕ-ਜੀਵਨ ਦਾ ਹੀ ਇਕ ਭਾਗ ਹੈ । ਇਹ ਸਮਾਜ ਤੇ ਸੰਸਾਰ ਤੋਂ ਉਪਰਲੀ ਕਿਸੇ ਥਾਉਂ ਦਾ ਭਾਗ ਨਹੀਂ । ਸਮਾਜਕ-ਜੀਵਨ ਦੇ ਸੂਖ਼ਮ ਅੰਸ਼ ਨੂੰ ਹੀ ਆਤਮਕ ਕਿਹਾ ਜਾਂਦਾ ਹੈ, ਉਹ ਅੰਸ਼ ਜੋ ਮਨੁੱਖ ਦੀ ਬੁੱਧੀ, ਉਸਦੇ ਭਾਵਾਂ ਤੇ ਆਸ਼ਿਆਂ ਨਾਲ ਸੰਬੰਧਿਤ ਹੈ । ਬੁੱਧੀ, ਇਹ ਭਾਵ ਤੇ ਆਸ਼ੇ ਮਨੁੱਖ ਦੇ ਕਰਮ ਦਾ, ਹਰ ਇਕ ਘੇਰੇ ਵਿਚ, ਆਰਥਿਕ ਘੇਰੇ ਵਿਚ ਵੀ ਨਿਰਦੇਸ਼ ਕਰਦੇ ਹਨ । (10 marks)

Asked 17 times in 2013–2025, most recently in 2025.

Q6a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: “ਪੰਜਾਬੀ ਕਥਾ-ਸਾਹਿਤ ਵਿਚ ਯਥਾਰਥ ਦੀ ਚਿੰਤਾ ਦਾ ਉਦੈ ਪਹਿਲੀ ਵਾਰ ਨਾਨਕ ਸਿੰਘ ਵਿਚ ਹੁੰਦਾ ਹੈ, ਪਰ ਉਹ ਆਪਣੇ ਯਥਾਰਥ-ਬੋਧ ਵਿਚ ਆਪਣੇ ਯੁੱਗ ਵਿਸ਼ੇਸ਼ ਦੀ ਸੁਧਾਰਵਾਦੀ ਭਾਵਨਾ ਤੋਂ ਉਪਰ ਨਹੀਂ ਉੱਠ ਸਕਿਆ ।”
ਇਸ ਕਥਨ ਦੀ ਰੌਸ਼ਨੀ ਵਿਚ ਕੀ ‘ਚਿੱਟਾ ਲਹੂ’ ਨਾਵਲ ਨੂੰ, ਪੰਜਾਬੀ ਦਾ ਪਹਿਲਾ ਯਥਾਰਥਵਾਦੀ ਨਾਵਲ ਕਹਿਣਾ ਉਚਿਤ ਹੈ? ਚਰਚਾ ਕਰੋ । (20 marks)

Asked 31 times in 2013–2025, most recently in 2025.

Q6b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਧਨੀ ਰਾਮ ਚਾਤ੍ਰਿਕ ਦੀ ਰਾਸ਼ਟਰਵਾਦੀ-ਚੇਤਨਾ ਅਤੇ ਉਸਦੇ ਪੰਜਾਬੀਅਤ ਦੇ ਸੰਕਲਪ ਉਪਰ ਉਸ ਦੇ ਕਾਵਿ-ਸੰਗ੍ਰਿਹਾਂ – ‘ਸੂਫ਼ੀਖਾਨਾ’ ਅਤੇ ‘ਨਵਾਂ ਜਹਾਨ’ ਦੇ ਹਵਾਲੇ ਨਾਲ ਆਲੋਚਨਾਤਮਿਕ ਟਿੱਪਣੀ ਲਿਖੋ । (15 marks)

Asked 27 times in 2013–2025, most recently in 2025.

Q6c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿਚ ਬਲਰਾਜ ਸਾਹਨੀ, ਪੂਰਬੀ ਤੇ ਪੱਛਮੀ ਪੰਜਾਬਾਂ ਦੇ ਭਾਈਚਾਰਿਆਂ ਵਿਚ ਦੇਸ਼ ਦੀ ਵੰਡ ਦੇ ਦੁਖਾਂਤ ਅਤੇ ਸ਼ਰਨਾਰਥੀ ਹੋਣ ਦੇ ਦਰਦ ਤੋਂ ਉਪਜੀ ਮਾਨਸਿਕ-ਪੀੜ ਨੂੰ, ਕਿਸ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ? ਚਰਚਾ ਕਰੋ । (15 marks)

Asked 19 times in 2013–2025, most recently in 2025.

Q7a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸਾਹਿਤ ਦੀ ਹੋਂਦ-ਵਿਧੀ, ਸਾਹਿਤ ਦੇ ਪ੍ਰਯੋਜਨ ਅਤੇ ਸਾਹਿਤ ਤੇ ਸਮਾਜ ਦੇ ਸੰਬੰਧਾਂ ਬਾਰੇ ਸੰਤ ਸਿੰਘ ਸੇਖੋਂ ਦੀਆਂ ਧਾਰਨਾਵਾਂ ਨੂੰ ‘ਸਾਹਿਤਿਆਰਥ’ ਅਤੇ ‘ਪੰਜਾਬੀਕਾਵਿ ਸ਼ਰੋਮਣੀ’ ਪੁਸਤਕਾਂ ਦੇ ਹਵਾਲੇ ਨਾਲ ਸਪੱਸ਼ਟ ਕਰੋ । ਸੰਤ ਸਿੰਘ ਸੇਖੋਂ ਦੀ ਪੰਜਾਬੀ ਮਾਰਕਸਵਾਦੀ ਆਲੋਚਨਾ ਦੇ ਇਤਿਹਾਸਕ ਮਹੱਤਵ ਅਤੇ ਉਸ ਦੀਆਂ ਸਿਧਾਂਤਕ ਸੀਮਾਵਾਂ ਉਪਰ ਨੋਟ ਲਿਖੋ । (20 marks)

Asked 17 times in 2013–2025, most recently in 2025.

Q7b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਸਮਾਜ ਨੂੰ ਸਨਾਤਨੀ ਵਿਚਾਰਾਂ, ਜੜ੍ਹ-ਮਾਨਤਾਵਾਂ, ਰੂੜ੍ਹੀਵਾਦੀ ਪਰੰਪਰਾਵਾਂ, ਕਠੋਰ ਸਭਿਆਚਾਰਕ-ਵਰਜਣਾਵਾਂ ਅਤੇ ਦਮਨਕਾਰੀ ਪਿੱਤਰ-ਸੱਤਾਤਮਿਕ ਸੰਸਥਾਵਾਂ ਦੇ ਦਾਵੇ ਤੋਂ ਮੁਕਤ ਕਰਨ ਲਈ ‘ਸਹਿਜ ਪ੍ਰੀਤ’ ਦਾ ਆਦਰਸ਼ਵਾਦੀ ਸੰਕਲਪ ਦਿੱਤਾ । ਉਸ ਦੀ ਸਾਹਿਤ ਤੇ ਸਭਿਆਚਾਰ ਨੂੰ ਦੇਣ ਤੇ ਉਸ ਦੀਆਂ ਵਿਚਾਰਧਾਰਕ ਸੀਮਾਵਾਂ ਨੂੰ ‘ਨਵਾਂ ਸ਼ਿਵਾਲਾ’ ਅਤੇ ‘ਜ਼ਿੰਦਗੀ ਦੀ ਰਾਸ’ ਪੁਸਤਕਾਂ ਦੇ ਹਵਾਲੇ ਨਾਲ ਸਪੱਸ਼ਟ ਕਰੋ । (15 marks)

Asked 35 times in 2013–2025, most recently in 2025.

Q7c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਜੰਗਨਾਮਾ ਸ਼ਾਹ ਮੁਹੰਮਦ’ ਪੰਜਾਬ ਦੇ ਗੁਆਚ ਰਹੇ ਕੌਮੀ ਗੌਰਵ ਦਾ ਵੈਣ ਵੀ ਹੈ ਅਤੇ ਇਸ ਵਿਚ ਬਰਤਾਨਵੀ ਸਰਕਾਰ ਦੀ ਬਸਤੀਵਾਦੀ ਖਸਲਤ ਉਪਰ ਸਟੀਕ ਤਬਸਰਾ ਵੀ ਹੈ । ਸ਼ਾਹ ਮੁਹੰਮਦ ਦੇ ਇਤਿਹਾਸ-ਬੋਧ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ । (15 marks)

Asked 28 times in 2013–2025, most recently in 2025.

Q8a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬਲਵੰਤ ਗਾਰਗੀ ਮੂਲ ਰੂਪ ਵਿਚ ਮਨੁੱਖ ਦੀਆਂ ਅਵਚੇਤਨੀ ਮਾਨਸਿਕ-ਗੁੰਝਲਾਂ ਅਤੇ ਅਤ੍ਰਿਪਤ ਕਾਮ-ਕਾਮਨਾਵਾਂ ਦੀ ਬੇਬਾਕੀ ਨਾਲ ਪੇਸ਼ਕਾਰੀ ਕਰਨ ਵਾਲਾ ਲੇਖਕ ਹੈ । ਉਸਦੇ ਨਾਟਕਾਂ ਦੇ ਔਰਤ ਪਾਤਰ, ਪਿੱਤਰ-ਸੱਤਾ ਦੇ ਦਾਬੇ ਅਤੇ ਵਰਜਣਾ-ਮੁਖੀ ਕਾਮ-ਮਰਿਆਦਾ ਦੀਆਂ ਨੈਤਿਕ ਕਦਰਾਂ ਨੂੰ ਹਿੰਸਕ ਮੁਦਰਾ ਵਾਲੀ ਭਾਸ਼ਾ ਵਿਚ ਵੰਗਾਰਦੀਆਂ ਹਨ । ‘ਲੋਹਾ ਕੁੱਟ’, ‘ਧੂਣੀ ਦੀ ਅੱਗ’ ਅਤੇ ‘ਸੁਲਤਾਨ ਰਜ਼ੀਆ’ ਨਾਟਕਾਂ ਦੇ ਹਵਾਲੇ ਨਾਲ ਚਰਚਾ ਕਰੋ । (20 marks)

Asked 27 times in 2013–2025, most recently in 2025.

Q8b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: “ਨਾਨਕ ਸਿੰਘ ਪੰਜਾਬੀ ਨਾਵਲ ਨੂੰ, ਸੰਪ੍ਰਦਾਇਕ ਦ੍ਰਿਸ਼ਟੀ ਅਤੇ ਉਪਦੇਸ਼ਾਤਮਕ ਗਲਪ-ਸ਼ੈਲੀ ਤੋਂ ਮੁਕਤ ਕਰਕੇ, ਯਥਾਰਥਵਾਦੀ ਨਾਵਲੀ-ਵਿਧਾ ਦਾ ਆਗਾਜ਼ ਕਰਦਾ ਹੈ, ਪਰ ਆਪਣੀ ਆਦਰਸ਼ਵਾਦੀ ਜੀਵਨ-ਦ੍ਰਿਸ਼ਟੀ ਕਰਕੇ, ਉਸਦੇ ਨਾਵਲਾਂ ਦੇ ਕਥਾ-ਵਸਤੂ ਅਤੇ ਕਥਾ-ਸ਼ਿਲਪ ਵਿਚ ਮੱਧਕਾਲੀ ਕਥਾ-ਰੂੜ੍ਹੀਆਂ ਦਾ ਦਖ਼ਲ ਅਕਸਰ ਨਜ਼ਰ ਆਉਂਦਾ ਹੈ ।” ਇਸ ਕਥਨ ਦੀ ਰੌਸ਼ਨੀ ਵਿਚ ਉਸਦੇ ਨਾਵਲ ‘ਪਵਿੱਤਰ ਪਾਪੀ’ ਦੇ ਕਥਾ-ਵਸਤੂ ਅਤੇ ਕਥਾ-ਵਿਧੀ ਉਪਰ ਚਰਚਾ ਕਰੋ । (15 marks)

Asked 31 times in 2013–2025, most recently in 2025.

Q8c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਇਕ ਸਾਹਿਤਕਾਰ ਵਜੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸਮਾਜਕ ਸਰੋਕਾਰ ਅਤੇ ਫ਼ਿਕਰ ਜਿੰਨੇ ਵਸੀਹ ਸਨ, ਉਹ ਓਨਾ ਹੀ ਵੱਡਾ ਸ਼ੈਲੀਕਾਰ ਵੀ ਸੀ । ਉਸਨੇ ਪੰਜਾਬੀ ਵਾਰਤਕ ਨੂੰ ਨਵੀਂ ਠੁੱਕ ਅਤੇ ਸੁਹਜਵੰਤ-ਸ਼ੈਲੀ ਪ੍ਰਦਾਨ ਕੀਤੀ । ਇਸ ਕਥਨ ਦੀ ਰੌਸ਼ਨੀ ਵਿਚ ‘ਮੇਰੀਆਂ ਅਤੁੱਲ ਯਾਦਾਂ’ ਪੁਸਤਕ ਦਾ ਮੁਤਾਲਿਆ ਕਰੋ । (15 marks)

Asked 35 times in 2013–2025, most recently in 2025.

Spotted an error? Tell us.

We classify every PYQ with care, but mistakes can slip in. If a question is in the wrong topic, has a typo, the wrong year, or is missing, let us know. We review every report and update the page.

Report an Error

Spotted something wrong?

If a question is in the wrong unit or a match looks wrong, please report an error.

Related: Overall Punjabi Literature PYQ analysis · Year-wise question papers · Topic-wise PYQs

Subscribe
Notify of
guest

0 Comments
Oldest
Newest Most Voted