Menu Close

ਨਾਟਕ, ਨਾਵਲ ਅਤੇ ਕਹਾਣੀ – Punjabi Literature Optional PYQs (Paper I, Unit 6)

Here are all 65 questions on ਨਾਟਕ, ਨਾਵਲ ਅਤੇ ਕਹਾਣੀ asked in UPSC Punjabi Literature Optional Paper I (2009–2026), arranged under the 3 topics of this unit. Within each topic the latest questions come first.

Each question ends with a code such as [2024/15m/3b] – the year, the marks, the word limit (where UPSC set one) and the question number in the paper.

Topic-wise weightage graph of ਨਾਟਕ, ਨਾਵਲ ਅਤੇ ਕਹਾਣੀ, Punjabi Literature Optional Paper I
Topic-wise weightage of ਨਾਟਕ, ਨਾਵਲ ਅਤੇ ਕਹਾਣੀ (Punjabi Literature Optional Paper I) – share of marks asked from each topic.

6.1] ਪੰਜਾਬੀ ਨਾਟਕ

26 questions

  1. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਸੰਤ ਸਿੰਘ ਸੇਖੋਂ ਪੰਜਾਬੀ ਨਾਟਕ ਦੀ ਬੌਧਿਕ ਧਾਰਾ ਦਾ ਯਥਾਰਥਵਾਦੀ ਨਾਟਕਕਾਰ ਹੈ, ਜਿਸਦੇ ਨਾਟਕਾਂ ਦੇ ਵਿਸ਼ੇ ਸਮਾਜਿਕ ਚੇਤੰਨਤਾ ਭਰਪੂਰ ਯੁਗ ਚੇਤਨਾ ਦੇ ਹਾਣੀ ਤਾਂ ਜ਼ਰੂਰ ਹਨ ਪਰ ਉਸਦੀ ਕਲਾ ਜਨਵਾਦੀ ਨਹੀਂ । ਸੰਤ ਸਿੰਘ ਦੀ ਨਾਟਕ ਕਲਾ ਨੂੰ ਇਸ ਕਥਨ ਦੀ ਦ੍ਰਿਸ਼ਟੀ ਤੋਂ ਵਿਚਾਰੋ । [2026/15m/7b]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਚਰਨਦਾਸ ਸਿੱਧੂ ਦੇ ਨਾਟਕਾਂ ਦੇ ਵਿਸ਼ੇ ਪੱਖ ਬਾਰੇ ਵਿਚਾਰ ਪ੍ਰਗਟ ਕਰੋ । [2025/10m/5d]

  3. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਨਾਟਕਕਾਰ ਹਰਚਰਨ ਸਿੰਘ ਦੀ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਦੇਣ ਬਾਰੇ ਵਿਸਤ੍ਰਿਤ ਨੋਟ ਲਿਖੋ । [2025/20m/8a]

  4. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਨਾਟਕ ਦੇ ਵਿਕਾਸ ਵਿਚ ਬਲਵੰਤ ਗਾਰਗੀ ਦੇ ਨਾਟਕਾਂ ਦੀ ਵਿਸ਼ੇਸ਼ਤਾ ਬਿਆਨ ਕਰੋ । [2024/10m/5c]

  5. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਚਰਨ ਦਾਸ ਸਿੱਧੂ ਆਪਣੇ ਨਾਟਕਾਂ ਵਿੱਚ ਦੁਆਬੇ ਦੇ ਪੇਂਡੂ ਜੀਵਨ ਨੂੰ ਯਥਾਰਥਵਾਦੀ ਨਾਟ-ਸ਼ੈਲੀ ਵਿੱਚ ਸਫ਼ਲਤਾਪੂਰਵਕ ਚਿਤਰਦਾ ਹੈ । ਉਸਦੇ ਨਾਟਕਾਂ ਨੂੰ ਆਧਾਰ ਬਣਾ ਕੇ ਇਸ ਕਥਨ ਦੀ ਪੁਸ਼ਟੀ ਕਰੋ । [2024/15m/8b]

  6. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪੰਜਾਬੀ ਨਾਟਕ ਵਿੱਚ ਆਈ.ਸੀ. ਨੰਦਾ, ਹਰਚਰਨ ਸਿੰਘ ਅਤੇ ਬਲਵੰਤ ਗਾਰਗੀ ਦੇ ਮਹੱਤਵ ਬਾਰੇ ਸੰਖੇਪ ਚਰਚਾ ਕਰੋ । [2023/10m/5c]

  7. 1960 ਤੋਂ ਬਾਅਦ ਦੇ ਪੰਜਾਬੀ ਨਾਟਕ ਦੀ ਪ੍ਰਮੁੱਖ ਪ੍ਰਵਿਰਤੀਆਂ ਦੇ ਇਤਿਹਾਸਕ ਅਤੇ ਵਿਚਾਰਧਾਰਕ ਪਰਿਪੇਖ ਬਾਰੇ ਚਰਚਾ ਕਰੋ । [2023/20m/7a]

  8. ਪੰਜਾਬੀ ਨਾਟਕ ਨੂੰ, ‘ਬਲਵੰਤ ਗਾਰਗੀ ਦੀ ਦੇਣ’ ਵਿਸ਼ੇ ਉੱਤੇ, ਨਿੱਠ ਕੇ ਚਰਚਾ ਕਰੋ । [2023/15m/7b]

  9. ਬਲਵੰਤ ਗਾਰਗੀ ਔਰਤ ਮਨ ਦੀ ਪੀੜਾ, ਵੇਦਨਾ ’ਤੇ ਗੁੰਝਲਾਂ ਪੇਸ਼ ਕਰਨ ਵਾਲਾ ਸ਼ਸ਼ੱਕਤ ਨਾਟਕਕਾਰ ਹੈ । ਇਸ ਕਥਨ ਦੀ ਪੁਸ਼ਟੀ ਗਾਰਗੀ ਦੇ ਨਾਟਕਾਂ ਵਿੱਚੋਂ ਮਿਸਾਲਾਂ ਦੇ ਕੇ ਕਰੋ । [2022/20m/6a]

  10. ਬਲਵੰਤ ਗਾਰਗੀ ਦੇ ਨਾਟਕ ‘ਲੋਹਾ ਕੁੱਟ’ ਅਤੇ ਸੰਤ ਸਿੰਘ ਸੇਖੋਂ ਦੇ ਨਾਟਕ ‘ਕਲਾਕਾਰ’ ਵਿਚ ਮਨੁੱਖ ਦੀਆਂ ਅਤ੍ਰਿਪਤ ਕਾਮਨਾਵਾਂ ਨੂੰ ਕਿਸ ਦ੍ਰਿਸ਼ਟੀਕੋਨ ਤੋਂ ਪੇਸ਼ ਕੀਤਾ ਗਿਆ ਹੈ? [2021/15m/6b]

  11. ਆਈ.ਸੀ. ਨੰਦਾ ਨੂੰ ਪੰਜਾਬੀ ਨਾਟਕ ਤੇ ਰੰਗਮੰਚ ਦੋਹਾਂ ਦਾ ਮੋਢੀ ਕਿਉਂ ਮੰਨਿਆ ਜਾਂਦਾ ਹੈ? [2020/15m/6c]

  12. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਨਾਟਕ ਅਤੇ ਰੰਗਮੰਚ ਦੇ ਵਿਕਾਸ ਵਿਚ ਬਲਵੰਤ ਗਾਰਗੀ ਅਤੇ ਚਰਨ ਦਾਸ ਸਿੱਧੂ ਵਲੋਂ ਕੀਤੇ ਪ੍ਰਯੋਗਾਂ ਦਾ ਉਲੇਖ ਕਰੋ । [2019/10m/5c]

  13. ਬਲਵੰਤ ਗਾਰਗੀ ਦੇ ਨਾਟਕਾਂ ਵਿੱਚ ਕਾਮਨਾ (Desire) ਅਤੇ ਹਿੰਸਾ ਦੇ ਸੰਕਲਪ ਬਾਰੇ ਨਾਟਕ ‘ਲੋਹਾ ਕੁੱਟ’ ਅਤੇ ‘ਕਣਕ ਦੀ ਬੱਲੀ’ ਦੇ ਪ੍ਰਸੰਗ ਵਿਚ ਚਰਚਾ ਕਰੋ । [2018/20m/7a]

  14. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਦਿਉ । ਪੰਜਾਬੀ ਨਾਟਕ ਵਿੱਚ ਬਲਵੰਤ ਗਾਰਗੀ ਦੀ ਸਾਹਿਤਕ ਦੇਣ ਸੰਬੰਧੀ ਦੱਸੋ । [2017/10m/5c]

  15. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ‘ਨਾਟਕ ਅਤੇ ਰੰਗਮੰਚ ਦੇ ਪਖੋਂ ਬਲਵੰਤ ਗਾਰਗੀ, ਨਾਟਕੀ ਅਤੇ ਭਾਵਪੂਰਤ ਵਾਰਤਾਲਾਪ ਸਿਰਜ ਕੇ, ਦ੍ਰਿਸ਼ ਹੀ ਨਹੀਂ, ਵਾਤਾਵਰਣ ਵੀ ਉਸਾਰ ਦਿੰਦਾ ਹੈ ।’ ਚਰਚਾ ਕਰੋ । [2016/10m/6b]

  16. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਆਧੁਨਿਕ ਪੰਜਾਬੀ ਨਾਟਕ ਦੀਆਂ ਮੁਖ ਪ੍ਰਵਿਰਤੀਆਂ ਦੀ ਸੰਖੇਪ ਜਾਣਕਾਰੀ ਦਿਓ । [2016/20m/8c]

  17. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਚਰਨ ਦਾਸ ਸਿੱਧੂ ਦੇ ਨਾਟਕਾਂ ਦੇ ਵਿਸ਼ੇ ਪੱਖ ਉਪਰ ਰੌਸ਼ਨੀ ਪਾਉ । [2015/10m/5c]

  18. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸੰਤ ਸਿੰਘ ਸੇਖੋਂ ਦੇ ਨਾਟਕ ਵਾਰਤਾਲਾਪ ਰਾਹੀਂ ਵਾਦ-ਵਿਵਾਦ ਸਿਰਜਦੇ ਹਨ, ਜਿਸ ਨਾਲ ਪੰਜਾਬੀ ਨਾਟਕ ਨੂੰ ਬੌਧਿਕ ਆਧਾਰ ਪ੍ਰਾਪਤ ਹੋਇਆ ਹੈ । ਚਰਚਾ ਕਰੋ । [2015/12.5m/6c]

  19. ਸੰਤ ਸਿੰਘ ਸੇਖੋਂ ਦੇ ਨਾਟਕਾਂ ਦੇ ਵਿਚਾਰਧਾਰਕ ਆਧਾਰਾਂ ਨੂੰ ਚਰਚਾ ਦਾ ਵਿਸ਼ਾ ਬਣਾਉ । [2014/15m/6b]

  20. ਚਰਨ ਦਾਸ ਸਿੱਧੂ ਦੇ ਨਾਟਕਾਂ ਦੇ ਵਿਸ਼ੇ-ਪੱਖ ਉਪਰ ਰੌਸ਼ਨੀ ਪਾਉ । [2014/15m/7b]

  21. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਨਾਟਕ ਦੀਆਂ ਮੰਚੀ-ਜੁਗਤਾਂ ਦੀ ਦ੍ਰਿਸ਼ਟੀ ਤੋਂ ਕਿਸ ਪੰਜਾਬੀ ਨਾਟਕਕਾਰ ਦੇ ਯੋਗਦਾਨ ਨੂੰ ਵਧੇਰੇ ਅਹਿਮ ਸਥਾਨ ਪ੍ਰਾਪਤ ਹੈ? ਚਰਚਾ ਕਰੋ। [2013/15m/6b]

  22. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ-ਨਾਟਕ ਤੇ ਰੰਗਮੰਚ ਦੀ ਮੌਜੂਦਾ ਸਥਿਤੀ ਉਪਰ ਰੋਸ਼ਨੀ ਪਾਉ। [2012/12m/5e]

  23. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ-ਨਾਟਕ ਤੇ ਰੰਗਮੰਚ ਦੇ ਵਿਕਾਸ ਵਿਚ, ਈਸ਼ਵਰ ਚੰਦਰ ਨੰਦਾ ਨੇ ਕੀ ਯੋਗਦਾਨ ਦਿੱਤਾ? ਚਰਚਾ ਕਰੋ। [2012/15m/6d]

  24. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਨਾਟਕ ਅਤੇ ਰੰਗਮੰਚ ਦਾ ਕੀ ਸਬੰਧ ਹੈ? ਇਸ ਦ੍ਰਿਸ਼ਟੀ ਤੋਂ ਹਰਚਰਨ ਸਿੰਘ ਦੇ ਨਾਟਕਾਂ ਨੂੰ ਚਰਚਾ ਦਾ ਵਿਸ਼ਾ ਬਣਾਉ। [2012/15m/7a]

  25. ਬਲਵੰਤ ਗਾਰਗੀ ਦੇ ਨਾਟਕ ਉਤੇ ਪੱਛਮੀ ਨਾਟਕ ਅਤੇ ਰੰਗਮੰਚ ਦੇ ਕਿਹੜੇ ਪ੍ਰਭਾਵ ਉਲੇਖ ਯੋਗ ਹਨ? [2011/30m/6b]

  26. ਨਿਮਨ ਲਿਖਿਤ ਬਾਰੇ ਕੇਵਲ ਦੋ-ਦੋ ਸੌ ਸ਼ਬਦਾਂ ਵਿਚ ਜਾਣਕਾਰੀ ਦਿਓ: ਨਾਟਕਕਰ ਚਰਨਦਾਸ ਸਿੱਧੂ ਦੇ ਨਾਟਕਾਂ ਦਾ ਵਿਸ਼ਾ-ਵਸਤੂ [2011/20m/7a]

Cover of the UPSC Prelims Topic-wise PYQ book with detailed explanations

From the Optional Province team

Preparing for Prelims too?

Our UPSC Prelims Topic-wise PYQ Book covers every Prelims question with detailed explanations, so you can see exactly where UPSC asks from. Now available as a hard copy and an eBook.

Buy Hard Copy on AmazonBuy eBook (PDF)

Download a free sample

6.2] ਪੰਜਾਬੀ ਨਾਵਲ

25 questions

  1. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ‘ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿੱਚ, ਸਮਾਜਿਕ ਸਥਿਤੀਆਂ ਦੇ ਸੰਦਰਭ ਵਿਚ, ਪੰਜਾਬੀ ਇਸਤਰੀ ਦੇ ਵਿਭਿੰਨ ਰੂਪਾਂ ਦੀ ਤ੍ਰਾਸਦਿਕ ਪੇਸ਼ਕਾਰੀ ਹੋਈ ਮਿਲਦੀ ਹੈ ।’ ਚਰਚਾ ਕਰੋ । [2026/10m/5d]

  2. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ‘ਗੁਰਦਿਆਲ ਸਿੰਘ ਨੇ ਮਾਲਵੇ ਦੇ ਉਪਭਾਸ਼ਾਈ ਸੰਸਕਾਰ ਅਤੇ ਇੱਥੋਂ ਦੀ ਲੋਕਧਾਰਾਈ ਵਿਰਾਸਤ ਨੂੰ ਗਲਪ ਸਿਰਜਣ ਦਾ ਆਧਾਰ ਬਣਾਉਂਦਿਆਂ ਆਪਣੇ ਤੋਂ ਪੂਰਬ ਪ੍ਰਚੱਲਿਤ ਨਾਵਲੀ ਪ੍ਰੰਪਰਾ ਨੂੰ ਨਵਾਂ ਮੁਹਾਵਰਾ ਤੇ ਮੁਹਾਂਦਰਾ ਪ੍ਰਦਾਨ ਕੀਤਾ ।’ ਇਸ ਕਥਨ ਨੂੰ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਸੰਦਰਭ ਵਿੱਚ ਵਿਚਾਰੋ । [2026/15m/6c]

  3. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ‘ਗੁਰਦਿਆਲ ਸਿੰਘ ਦੇ ਨਾਵਲ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਤ੍ਰਾਸਦਿਕ ਰੂਪਾਂ ਵਿਚ ਪੇਸ਼ ਕਰਦੇ ਹਨ !’ ਚਰਚਾ ਕਰੋ । [2025/20m/6a]

  4. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਪੇਸ਼ ਹੋਏ ਮਲਵੱਈ ਉਪ-ਸਭਿਆਚਾਰ ਦੇ ਵਿਭਿੰਨ ਪੱਖਾਂ ਦੀ ਚਰਚਾ ਕਰੋ । [2024/15m/7c]

  5. ਪੰਜਾਬੀ ਨਾਵਲ ਨੂੰ, ਨਾਨਕ ਸਿੰਘ ਦੀ ਵੱਡੀ ਦੇਣ ਕੀ ਹੈ? ਦਲੀਲਾਂ ਸਹਿਤ ਚਰਚਾ ਕਰੋ । [2023/15m/8c]

  6. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਗੁਰਦਿਆਲ ਸਿੰਘ ਦੀ ਨਾਵਲ-ਕਲਾ ਦੀਆਂ ਭਾਸ਼ਾਈ ਪ੍ਰਾਪਤੀਆਂ ਕੀ ਹਨ? ਕੀ ਮਲਵਈ ਆਂਚਲਿਕਤਾ ਅਤੇ ਸੰਸਕ੍ਰਿਤੀ ’ਤੇ ਉਸਦੀ ਮੁਹਾਰਤ ਇਸ ਦਾ ਕਾਰਨ ਹੈ? [2022/10m/5e]

  7. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿਚ ਔਰਤ ਦੀ ਤ੍ਰਾਸਦਿਕ ਸਥਿਤੀ ਦਾ ਚਿਤਰਣ ਕਿਸ ਦ੍ਰਿਸ਼ਟੀ ਤੋਂ ਹੋਇਆ ਹੈ? [2021/10m/5c]

  8. ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਹਾਸ਼ੀਏ ਦੇ ਸਮਾਜ ਦੇ ਤ੍ਰਾਸਦਿਕ ਜੀਵਨ ਅਤੇ ਉਨ੍ਹਾਂ ਦੇ ਪ੍ਰਤਿਰੋਧ ਦਾ ਚਿਤਰਣ ਕਿਵੇਂ ਹੋਇਆ ਹੈ? [2021/15m/8b]

  9. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਸੁਖਬੀਰ ਦੀ ਨਾਵਲ ਕਲਾ ਦੀ ਨਿਵੇਕਲੀ ਪਛਾਣ ਬਣਾਉਣ ਵਾਲੇ ਲੱਛਣ ਦਸੋ । [2020/10m/5c]

  10. ਜਸਵੰਤ ਸਿੰਘ ਕੰਵਲ ਦੇ ਨਾਵਲਾਂ ਵਿਚ ਵਿਸ਼ੇ ਤੇ ਸ਼ੈਲੀ ਦੀ ਵੰਨ ਸੁਵੰਨਤਾ ਨਾਲ ਜਾਣ ਪਛਾਣ ਕਰਵਾਓ । [2020/20m/7a]

  11. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਪੰਜਾਬੀ ਨਾਵਲ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਵਿਚਾਰਦਿਆਂ, ਗੁਰਦਿਆਲ ਸਿੰਘ ਅਤੇ ਸੁਖਬੀਰ ਦੇ ਨਾਵਲਾਂ ਦੇ ਵਿਸ਼ਾ-ਪੱਖ ਦਾ ਆਲੋਚਨਾਤਮਕ ਮੁਲਾਂਕਣ ਕਰੋ । [2019/15m/6c]

  12. ਗੁਰਦਿਆਲ ਸਿੰਘ ਦੇ ਨਾਵਲ “ਪਰਸਾ” ਦੇ ਨਾਇਕਤਵ ਪੱਖ ਬਾਰੇ ਦੱਸੋ । [2018/15m/7c]

  13. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਦਲੀਪ ਕੌਰ ਟਿਵਾਣਾ ਦੀ ਪੰਜਾਬੀ ਨਾਵਲ ਨੂੰ ਦੇਣ ਉਤੇ ਵਿਚਾਰ ਕਰੋ । [2017/12.5m/8a]

  14. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ‘ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਨਿਮਨ-ਕ੍ਰਿਸਾਣੀ ਦੀਆਂ ਸਮੱਸਿਆਵਾਂ ਦੇ ਤ੍ਰਾਸਦਿਕ ਰੂਪਾਂ ਦੀ ਪੇਸ਼ਕਾਰੀ ਹੋਈ ਹੈ ।’ ਚਰਚਾ ਕਰੋ । [2016/10m/6d]

  15. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ‘ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿਚ ਪੰਜਾਬੀ ਇਸਤਰੀ ਦੇ ਵਿਭਿੰਨ ਰੂਪਾਂ ਦੀ, ਸਮਾਜਿਕ ਸਥਿਤੀਆਂ ਦੇ ਸੰਦਰਭ ਵਿਚ, ਤ੍ਰਾਸਦਿਕ ਪੇਸ਼ਕਾਰੀ ਹੋਈ ਮਿਲਦੀ ਹੈ ।’ ਚਰਚਾ ਕਰੋ । [2015/10m/5d]

  16. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦੇ ਥੀਮਿਕ ਪੱਖ ਤੇ ਨੋਟ ਲਿਖੋ । [2015/12.5m/7c]

  17. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਪ੍ਰਵਾਸੀ ਸਾਹਿਤ ਦੇ ਸੰਦਰਭ ਵਿਚ ਸਵਰਨ ਚੰਦਨ ਦਾ ਨਾਵਲਕਾਰ ਦੇ ਤੌਰ ਤੇ ਕੀ ਯੋਗਦਾਨ ਹੈ? ਵਿਚਾਰ ਕਰੋ । [2015/12.5m/8d]

  18. ਕਰਤਾਰ ਸਿੰਘ ਦੁੱਗਲ ਨੂੰ ਇਕ ਆਂਚਲਿਕ ਨਾਵਲਕਾਰ ਦੇ ਤੌਰ ’ਤੇ ਚਰਚਾ ਦਾ ਵਿਸ਼ਾ ਬਣਾਉ । [2014/10m/7d]

  19. ਗੁਰਦਿਆਲ ਸਿੰਘ ਦੇ ਨਾਵਲਾਂ ਦੇ ਵਿਚਾਰਧਾਰਕ-ਆਧਾਰ ਸਪੱਸ਼ਟ ਕਰੋ । [2014/10m/8c]

  20. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਵਿਚ ਦਿਓ: ਦਲੀਪ ਕੌਰ ਟਿਵਾਣਾ ਦੇ ਨਾਵਲਾਂ ਦੀ ਪਾਤਰ ਉਸਾਰੀ ਕਲਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਸੋ। [2013/10m/5c]

  21. ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਪੰਜਾਬੀ ਨਾਵਲ ਦੀ ਨਿਰੰਤਰ ਵਿਕਾਸ-ਧਾਰਾ ਵਿਚ ਸ਼ੁਰੂ ਤੋਂ ਲੈ ਕੇ ਹੁਣ ਤੀਕ ਕਿਹੜੇ ਥੀਮ ਪ੍ਰਮੁਖ ਰਹੇ ਹਨ ਤੇ ਕਿਉਂ? [2013/15m/7b]

  22. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ-ਨਾਵਲ ਦੇ ਵਿਕਾਸ ਵਿਚ ਨਾਵਲਕਾਰ ਨਾਨਕ ਸਿੰਘ ਨੇ ਕੀ ਭੂਮਿਕਾ ਨਿਭਾਈ? ਚਰਚਾ ਕਰੋ। [2012/15m/6c]

  23. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 250 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਗੁਰਦਿਆਲ ਸਿੰਘ ਜਾਂ ਕਰਤਾਰ ਸਿੰਘ ਦੁੱਗਲ ਵਿਚੋਂ ਕਿਸੇ ਇਕ ਦੇ ਨਾਵਲਾਂ ਦਾ ਵਿਸ਼ੈਗਤ-ਅਧਿਐਨ ਪੇਸ਼ ਕਰੋ। [2012/20m/8c]

  24. ਨਿਮਨ ਲਿਖਿਤ ਬਾਰੇ ਕੇਵਲ ਦੋ-ਦੋ ਸੌ ਸ਼ਬਦਾਂ ਵਿਚ ਜਾਣਕਾਰੀ ਦਿਓ: ਨਾਵਲਕਾਰਾ ਦਲੀਪ ਕੌਰ ਟਿਪਾਣਾ ਦੀਆਂ ਪ੍ਰਾਪਤੀਆਂ [2011/20m/7b]

  25. ਪੰਜਾਬੀ ਨਾਵਲ ਦੀ ਵਿਕਾਸ ਪ੍ਰਕ੍ਰਿਆ ਵਿਚ ਨਾਨਕ ਸਿੰਘ, ਕਰਤਾਰ ਸਿੰਘ ਦੁਗਲ ਤੇ ਜਸਵੰਤ ਸਿੰਘ ਕੰਵਲ ਦੀ ਦੇਣ, ਮਹੱਤਵ ਤੇ ਪ੍ਰਾਪਤੀਆਂ ਬਾਰੇ ਵਿਸਤ੍ਰਿਤ ਚਰਚਾ ਕਰਦੇ ਹੋਏ, ਇਨ੍ਹਾਂ ਦਾ ਪੰਜਾਬੀ ਨਾਵਲ ਵਿਚ ਸਥਾਨ ਨਿਸ਼ਚਿਤ ਕਰੋ। [2009/60m/7]

6.3] ਪੰਜਾਬੀ ਕਹਾਣੀ

14 questions

  1. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਕਹਾਣੀਕਾਰ ਸੁਜਾਨ ਸਿੰਘ ਆਪਣੇ ਸਮਕਾਲੀ ਸਮਾਜ ਦੇ ਅੰਤਰਦਵੰਦਾਂ ਨੂੰ ਕਿੰਨੀ ਕੁ ਸ਼ਿੱਦਤ ਨਾਲ ਆਪਣੇ ਕਥਾ-ਜਗਤ ਵਿੱਚ ਢਾਲਣ ਵਿੱਚ ਸਫ਼ਲ ਹੈ? ਚਰਚਾ ਕਰੋ । [2026/15m/8c]

  2. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਕਹਾਣੀਕਾਰ ਵਰਿਆਮ ਸਿੰਘ ਸੰਧੂ ਨੂੰ ‘ਦੁਖਾਂਤਕ ਵਿਅੰਗ ਦਾ ਸਿਰਜਣਹਾਰ’ ਕਿਉਂ ਕਿਹਾ ਜਾਂਦਾ ਹੈ? ਉਸਦੀਆਂ ਵੱਖ-ਵੱਖ ਕਹਾਣੀਆਂ ਦੇ ਹਵਾਲੇ ਨਾਲ ਚਰਚਾ ਕਰੋ । [2025/15m/6c]

  3. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਕੁਲਵੰਤ ਸਿੰਘ ਵਿਰਕ ਦੀਆਂ ਕਹਾਨੀਆਂ ਦੀ ਮਾਨਵਵਾਦੀ ਦ੍ਰਿਸ਼ਟੀ ਤੋਂ ਵਿਆਖਿਆ ਕਰੋ । [2024/10m/5e]

  4. ‘ਲੋਕ ਕਹਾਣੀ’ ਤੇ ‘ਨਿੱਕੀ-ਕਹਾਣੀ’ ਵਿੱਚਲਾ ਅੰਤਰ ਸਪੱਸ਼ਟ ਕਰਦਿਆਂ, ਪ੍ਰਿੰ. ਸੁਜਾਨ ਸਿੰਘ ਦੀ ਕਹਾਣੀ-ਕਲਾ ਉਪਰ ਟਿੱਪਣੀ ਕਰੋ । [2023/20m/6a]

  5. ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸੰਧੂ ਦੀ ਕਹਾਣੀ-ਕਲਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸੋ । [2023/15m/8b]

  6. ਕੁਲਵੰਤ ਸਿੰਘ ਵਿਰਕ ਦੀ ਕਹਾਣੀ-ਕਲਾ ਦੇ ਉਨ੍ਹਾਂ ਨੁਕਤਿਆਂ ਦੀ ਪਛਾਣ ਕਰਵਾਉ ਜਿਸ ਕਾਰਨ ਉਹ ਅੱਜ ਵੀ, ਪੰਜਾਬੀ ਕਹਾਣੀ ਦਾ ਥੰਮ੍ਹ ਬਣਿਆ ਹੋਇਆ ਹੈ? [2022/20m/8a]

  7. ‘ਕਹਾਣੀਕਾਰ ਪ੍ਰੇਮ ਪ੍ਰਕਾਸ਼ ਮਨੁੱਖ ਦੇ ਮਨੋ-ਦਵੰਦਾਂ ਅਤੇ ਵਰਿਆਮ ਸੰਧੂ ਸਮਾਜਕ ਅੰਤਰ-ਵਿਰੋਧਾਂ ਨੂੰ ਆਪਣੀਆਂ ਆਪਣੀਆਂ ਕਹਾਣੀਆਂ ਵਿਚ ਪੇਸ਼ ਕਰਦੇ ਹਨ ।’ ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? [2021/15m/7b]

  8. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਪੰਜਾਬੀ ਕਹਾਣੀ ਨੂੰ ਕਿਨ੍ਹਾਂ ਆਧਾਰਾਂ ’ਤੇ ਵਿਸ਼ਵ-ਕਹਾਣੀ ਦੇ ਸਨਮੁਖ ਰੱਖਣ ਦਾ ਦਾਅਵਾ ਕੀਤਾ ਜਾਂਦਾ ਹੈ? ਪ੍ਰੇਮ ਪ੍ਰਕਾਸ਼ ਅਤੇ ਵਰਿਆਮ ਸਿੰਘ ਸੰਧੂ ਦੀ ਕਹਾਣੀ ਕਲਾ ਦੇ ਹਵਾਲੇ ਨਾਲ ਚਰਚਾ ਕਰੋ । [2019/15m/7b]

  9. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਕੁਲਵੰਤ ਸਿੰਘ ਵਿਰਕ ਨੇ ਪੰਜਾਬੀ ਕਹਾਣੀ ਨੂੰ ਕਿਸ ਪਖੋਂ, ਨਵਾਂ ਪਰਿਪੇਖ ਪ੍ਰਦਾਨ ਕਰਕੇ, ਇਸ ਦੀ ਸਮਰੱਥਾ ਨੂੰ ਵਧਾਇਆ ਹੈ? [2019/15m/8b]

  10. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਕਹਾਣੀ ਵਿੱਚ, ਕੁਲਵੰਤ ਸਿੰਘ ਵਿਰਕ ਦੀ ਕਹਾਣੀ-ਕਲਾ ਦੀਆਂ ਵਿਸ਼ੇਸ਼ਤਾਵਾਂ ਦੀ ਪਛਾਣ ਕਰਵਾਉ । [2017/12.5m/7b]

  11. ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ‘ਪੰਜਾਬੀ ਵਿਚ ਕਹਾਣੀ ਲਿਖਣ ਦਾ ਕੋਈ ਨਿਸਚਿਤ ਸਿਧਾਂਤ ਨਾ ਹੋਣ ਦੇ ਬਾਵਜੂਦ ਸਾਹਿਤ ਦੇ ਇਸ ਰੂਪਾਕਾਰ ਨੇ ਨਿੱਗਰ ਪ੍ਰਾਪਤੀਆਂ ਕੀਤੀਆਂ ਹਨ ।’ ਟਿੱਪਣੀ ਕਰੋ । [2016/10m/7b]

  12. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਪ੍ਰੇਮ ਪ੍ਰਕਾਸ਼ ਨੇ ਆਪਣੀਆਂ ਕਹਾਣੀਆਂ ਵਿਚ ਮੱਧ-ਸ਼੍ਰੇਣਿਕ ਇਸਤਰੀ-ਪੁਰਸ਼ਾਂ ਉਤੇ ਆਰਥਿਕ ਦਬਾਵਾਂ, ਸਮਾਜਿਕ ਤਣਾਵਾਂ ਅਤੇ ਲਿੰਗਕ ਉਲਾਰਾਂ ਨੂੰ ਪੇਸ਼ ਕਰਕੇ ਪੰਜਾਬੀ ਕਹਾਣੀ ਨੂੰ ਨਵੇਂ ਪਰਿਪੇਖ ਦਿਤੇ ਹਨ ।’ ਚਰਚਾ ਕਰੋ । [2015/12.5m/8b]

  13. ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੇ ਮਨੋ-ਵਿਗਿਆਨਕ ਆਧਾਰਾਂ ਦੀ ਨਿਸ਼ਾਨਦੇਹੀ ਕਰੋ । [2014/10m/6c]

  14. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 200 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪ੍ਰਿੰ. ਸੁਜਾਨ ਸਿੰਘ ਦੀ ਕਹਾਣੀ-ਕਲਾ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ। [2012/15m/7d]

Cover of the UPSC Mains Topic-wise and Year-wise PYQs book (2013–2026)

From the Optional Province team

Strengthen your GS papers

Our UPSC Mains Topic-wise & Year-wise PYQ Book (2013–2026) maps every GS question to the syllabus, so you know what UPSC asks and how often. Now available as a hard copy and an eBook.

Buy Hard Copy on AmazonBuy eBook (PDF)

Download a free sample

Spotted an error? Tell us.

We classify every PYQ with care, but mistakes can slip in. If a question is in the wrong topic, has a typo, the wrong year, or is missing, let us know. We review every report and update the page.

Report an Error

« Previous: ਲੋਕ ਸਾਹਿਤ, ਮਹਾਂਕਾਵਿ ਅਤੇ ਪ੍ਰਗੀਤ · Next: ਸਮਾਜਕ-ਸਭਿਆਚਾਰਕ ਪ੍ਰਭਾਵ, ਨਿਬੰਧ ਅਤੇ ਆਲੋਚਨਾ »

Back to: Punjabi Literature Optional PYQs – Topic-wise

Last updated: 2 November 2026