Here are all 54 questions on ਲੋਕ ਸਾਹਿਤ, ਮਹਾਂਕਾਵਿ ਅਤੇ ਪ੍ਰਗੀਤ asked in UPSC Punjabi Literature Optional Paper I (2009–2026), arranged under the 3 topics of this unit. Within each topic the latest questions come first.
Each question ends with a code such as [2024/15m/3b] – the year, the marks, the word limit (where UPSC set one) and the question number in the paper.

5.1] ਲੋਕ ਸਾਹਿਤ
29 questions
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਲੋਕ ਕਹਾਣੀਆਂ ਦੀਆਂ ਪ੍ਰਮੁੱਖ ਵੰਨਗੀਆਂ ਦੀ, ਉਨ੍ਹਾਂ ਦੇ ਵਿਸ਼ੇਸ਼ ਲੱਛਣ ਦੱਸਦੇ ਹੋਏ ਚਰਚਾ ਕਰੋ । [2026/10m/5a]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਰੂਪਾਕਾਰ ਪੱਖੋਂ ਬੁਝਾਰਤਾਂ ਅਤੇ ਅਖਾਣਾਂ ਦੀ ਭਿੰਨਤਾ ਦਸਦੇ ਹੋਏ ਦੋਹਾਂ ਦੇ ਮੁੱਖ ਲੱਛਣ ਬਿਆਨ ਕਰੋ । [2026/20m/7a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । “ਪੰਜਾਬੀ ਲੋਕ-ਗੀਤ, ਲੋਕ ਮਨ ਦੀ ਸਮੂਹਿਕ ਪੇਸ਼ਕਾਰੀ ਕਰਨ ਵਾਲਾ ਇਕ ਸ਼ਕਤੀਸ਼ਾਲੀ ਸਭਿਆਚਾਰਕ ਪ੍ਰਗਟਾਵਾ ਹੈ ।” ਚਰਚਾ ਕਰੋ । [2025/10m/5c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਅਖਾਣਾਂ ਦੀ ਰੂਪ-ਰਚਨਾ ਦਾ ਵਿਵੇਚਨ ਕਰੋ । [2024/10m/5b]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਲੋਕ ਗੀਤ ਲੋਕ ਮਨ ਦੀ ਅਭਿਵਿਅਕਤੀ ਦਾ ਸ਼ਕਤੀਸ਼ਾਲੀ ਮਾਧਿਅਮ ਹੈ । ਇਸ ਕਥਨ ਦੀ ਉਦਾਹਰਣਾਂ ਸਾਹਿਤ ਪੁਸ਼ਟੀ ਕਰੋ । [2024/15m/8c]
‘ਲੋਕ ਕਹਾਣੀ’ ਤੇ ‘ਨਿੱਕੀ-ਕਹਾਣੀ’ ਵਿੱਚਲਾ ਅੰਤਰ ਸਪੱਸ਼ਟ ਕਰਦਿਆਂ, ਪ੍ਰਿੰ. ਸੁਜਾਨ ਸਿੰਘ ਦੀ ਕਹਾਣੀ-ਕਲਾ ਉਪਰ ਟਿੱਪਣੀ ਕਰੋ । [2023/20m/6a]
ਲੋਕ-ਗੀਤਾਂ ਦੀ ਸਿਰਜਣ ਪ੍ਰਕਿਰਿਆ, ਮਹੱਤਵ ਅਤੇ ਪ੍ਰਮੁੱਖ ਵਿਸ਼ਿਆਂ ’ਤੇ ਚਰਚਾ ਕਰਦਿਆਂ, ਇਨ੍ਹਾਂ ਦੇ ਵੱਖੋ-ਵੱਖਰੇ ਰੂਪਾਂ ਦੀ ਪਛਾਣ ਕਰਵਾਉ । [2023/15m/6b]
ਪੰਜਾਬੀ ਲੋਕ ਗੀਤ ਸਿਰਫ਼ ਸਾਹਿਤਕ ਪਾਠਾਂ ਵਜੋਂ ਹੀ ਮਹੱਤਤਾ ਨਹੀਂ ਰੱਖਦੇ ਸਗੋਂ ਸਾਡੇ ਸਮਾਜਿਕ ਤੇ ਸੰਸਕ੍ਰਿਤਕ ਜੀਵਨ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਹੈ । ਇਸ ਕਥਨ ਬਾਰੇ ਦਲੀਲਾਂ ਸਾਹਿਤ ਚਰਚਾ ਕਰੋ । [2022/15m/7b]
ਲੋਕ-ਗੀਤ ਨੂੰ ਪਰਿਭਾਸ਼ਿਤ ਕਰਦਿਆਂ, ਪੰਜਾਬ ਦੇ ਲੋਕ-ਗੀਤਾਂ ਦੇ ਪ੍ਰਮੁੱਖ ਸੁਹਜ-ਸ਼ਾਸਤਰੀ (Aesthetical) ਪੱਖਾਂ ਦੀ ਪਛਾਣ ਕਰਵਾਉ । [2022/15m/8c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਲੋਕ ਕਹਾਣੀ ਤੋਂ ਕੀ ਭਾਵ ਹੈ? ਸੂਚਨਾ ਤਕਨਾਲੋਜੀ ਦੇ ਵਰਤਮਾਨ ਦੌਰ ਵਿੱਚ ਪੰਜਾਬੀ ਜੀਵਨ ਵਿੱਚ ਲੋਕ ਕਹਾਣੀਆਂ ਦੀ ਕੀ ਪ੍ਰਸੰਗਿਕਤਾ ਹੈ? [2021/10m/5b]
ਲੋਕ-ਗੀਤ ਦੀ ਪਰਿਭਾਸ਼ਾ ਤੇ ਸਰੂਪ ਨੂੰ ਸਪਸ਼ਟ ਕਰਕੇ ਪੰਜਾਬੀ ਲੋਕ-ਗੀਤਾਂ ਵਿੱਚ ਪੇਸ਼ ਔਰਤ ਮਨ ਦੀ ਵੇਦਨਾ ਨੂੰ ਮਿਸਾਲਾਂ ਸਾਹਿਤ ਸਪੱਸ਼ਟ ਕਰੋ । [2021/20m/7a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । “ਲੋਕ ਗੀਤ ਦੀ ਸਿਰਜਨ ਪ੍ਰਕ੍ਰਿਆ ਹੀ ਇਸ ਨੂੰ ਗੀਤ ਨਾਲੋਂ ਨਿਖੇੜ ਦਿੰਦੀ ਹੈ ।” ਵਿਆਖਿਆ ਕਰੋ । [2020/10m/5b]
ਅਖਾਣਾਂ ਤੇ ਬੁਝਾਰਤਾਂ ਦਾ ਸਭਿਆਚਾਰਕ ਤੇ ਸਾਹਿਤਕ ਮਹਤਵ ਸਪਸ਼ਟ ਕਰੋ । [2020/15m/7b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਲੋਕ-ਸਾਹਿਤ ਤੋਂ ਕੀ ਭਾਵ ਹੈ? ਸੂਚਨਾ ਤਕਨਾਲੋਜੀ ਦੇ ਦੌਰ ਵਿਚ ਇਸ ਦੀ ਹੋਂਦ ਦਰਪੇਸ਼ ਅਵਸਰਾਂ ਅਤੇ ਚਣੌਤੀਆਂ ਬਾਰੇ ਆਲੋਚਨਾਤਮਕ ਚਰਚਾ ਕਰੋ । [2019/10m/5b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਲੋਕ ਸਾਹਿਤ ਅਤੇ ਵਸ਼ਿਸ਼ਟ ਸਾਹਿਤ ਦਾ ਅੰਤਰ ਸਥਾਪਤ ਕਰਦੇ ਹੋਏ ਪੰਜਾਬੀ ਲੋਕਗੀਤਾਂ ਦੀ ਵਿਲੱਖਣਤਾ ਦਸੋ ਅਤੇ ਵਰਗੀਕਰਣ ਕਰੋ । [2019/20m/8a]
ਪੰਜਾਬੀ ਦੇ ਕਿੱਸਾ ਸਾਹਿਤ ਦਾ ਲੋਕ-ਸਾਹਿਤ ਨਾਲ ਕੀ ਰਿਸ਼ਤਾ ਰਿਹਾ ਹੈ? ਵਿਚਾਰ ਕਰੋ । [2018/15m/4c]
ਲੋਕ-ਗੀਤ ਦੀ ਰੂਪਾਕਾਰ (Genre) ਦੇ ਤੌਰ’ਤੇ ਕੀ ਵਿਸ਼ੇਸ਼ਤਾ ਹੈ? ਪ੍ਰਗੀਤ ਨਾਲੋਂ ਇਹ ਕਿਹੜੇ ਪੱਖਾਂ ਵਿੱਚ ਭਿੰਨ ਹੈ? [2018/15m/6b]
ਅਖਾਣ ਅਤੇ ਬੁਝਾਰਤਾਂ ਦਾ ਨਿਖੇੜਾ ਕਰਦੇ ਹੋਏ ਦੋਵਾਂ ਦੇ ਮੁੱਖ ਲੱਛਣਾਂ ਦਾ ਚਰਚਾ ਕਰੋ । [2018/15m/7b]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਲੋਕ ਸਾਹਿਤ ਦੇ ਪ੍ਰਮੁੱਖ ਰੂਪਾਕਾਰਾਂ ਦੀ ਪਛਾਣ ਕਰਵਾਉ । [2017/12.5m/4b]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਦਿਉ । ਪੰਜਾਬੀ ਲੋਕ ਕਹਾਣੀ ਦੇ ਸਰੂਪ ਅਤੇ ਮਹੱਤਵ ਦੀ ਸਮੀਖਿਆ ਕਰੋ । [2017/10m/5e]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ । ‘ਪੰਜਾਬੀ ਲੋਕ-ਸਾਹਿਤ, ਲੋਕ-ਮਨ ਦੀ ਸਮੂਹਿਕ ਪੇਸ਼ਕਾਰੀ ਕਰਨ ਵਾਲਾ, ਇਕ ਸ਼ਕਤੀਸ਼ਾਲੀ ਸਭਿਆਚਾਰਕ ਪ੍ਰਗਟਾਵਾ ਹੈ ।’ ਲੋਕ-ਗੀਤਾਂ ਦੇ ਹਵਾਲੇ ਨਾਲ ਚਰਚਾ ਕਰੋ । [2016/10m/5c]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਗੀਤ ਤੇ ਲੋਕ ਗੀਤ ਵਿਚ ਅੰਤਰ ਸਪਸ਼ਟ ਕਰੋ । [2016/10m/7c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਪੰਜਾਬੀ ਲੋਕ-ਕਹਾਣੀਆਂ ਪ੍ਰਤੀਕਾਤਮਕ-ਜਗਤ ਦਾ ਪ੍ਰਗਟਾਵਾ ਕਰਦੀਆਂ ਹਨ । ਇਸ ਉਪਰ ਵਿਚਾਰ ਕਰੋ । [2015/12.5m/6d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਪੰਜਾਬੀ ਲੋਕ-ਸਾਹਿਤ ਦੀਆਂ ਪ੍ਰਮੁੱਖ ਵੰਨਗੀਆਂ ਨਾਲ ਜਾਣ-ਪਛਾਣ ਕਰਾਉ । [2014/10m/5b]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਵਿਚ ਦਿਓ: ਕੀ ਪੰਜਾਬੀ ਲੋਕ ਗੀਤ ਸਭਿਆਚਾਰਕ ਸੂਝ ਤੇ ਸੁਹਜ ਨੂੰ ਵਿਸ਼ਾਲਤਾ ਪ੍ਰਦਾਨ ਕਰਦੇ ਹਨ? ਵਿਚਾਰ ਕਰੋ। [2013/10m/5e]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਪੰਜਾਬੀ ਬੁਝਾਰਤਾਂ ਦਾ ਰੂਪਕਾਰਕ ਸਰੂਪ ਸਪੱਸ਼ਟ ਕਰਦੇ ਹੋਏ ਇਸ ਦਾ ਸਭਿਆਚਾਰਕ ਮਹੱਤਵ ਦਸੋ। [2013/15m/8c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 150 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਲੋਕ-ਸਾਹਿਤ ਦੇ ਇਕੱਤਰੀਕਰਨ ਅਤੇ ਅਧਿਐਨ ਕਰਨ ਵਿਚ ਅੰਗਰੇਜ਼-ਵਿਦਵਾਨਾਂ ਨੇ ਕੀ ਭੂਮਿਕਾ ਨਿਭਾਈ? ਅਜਿਹਾ ਕਰਨ ਪਿੱਛੇ ਉਨ੍ਹਾਂ ਦੀ ਬਸਤੀਵਾਦੀ-ਸੋਚ ਕਿਵੇਂ ਕਾਰਜਸ਼ੀਲ ਹੋਈ ਨਜ਼ਰ ਆਉਂਦੀ ਹੈ? ਚਰਚਾ ਕਰੋ। [2012/12m/5b]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 250 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪੰਜਾਬੀ ਬੁਝਾਰਤਾਂ ਦੇ ਪਿਛੋਕੜ ਵਿਚ, ‘ਲੋਕ ਮਨ’ (Folk mind) ਕਿਵੇਂ ਕਾਰਜਸ਼ੀਲ ਹੋਇਆ ਨਜ਼ਰ ਆਉਂਦਾ ਹੈ? ਚਰਚਾ ਕਰੋ। [2012/20m/8a]
ਨਿਮਨ ਲਿਖਿਤ ਬਾਰੇ ਕੇਵਲ ਦੋ-ਦੋ ਸੌ ਸ਼ਬਦਾਂ ਵਿਚ ਜਾਣਕਾਰੀ ਦਿਓ: ਲੋਕ-ਗੀਤਾਂ ਦਾ ਸਭਿਆਚਾਰਕ ਮਹਤਵ [2011/20m/7c]
5.2] ਮਹਾਂਕਾਵਿ
12 questions
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਆਧੁਨਿਕ ਪੰਜਾਬੀ ਮਹਾਂਕਾਵਿ ਪ੍ਰੰਪਰਾ ਦਾ ਵਧੇਰੇ ਕਰਕੇ ਕੇਂਦਰ ਸਿੱਖ ਗੁਰੁ ਸਾਹਿਬਾਨ ਦਾ ਜੀਵਨ, ਫ਼ਲਸਫ਼ਾ ਅਤੇ ਵਿਚਾਰਧਾਰਾ ਬਣਦੀ ਹੈ । ਇਸਦੇ ਕਾਰਨਾਂ ਦਾ ਵਿਸ਼ਲੇਸ਼ਣ ਭਾਈ ਵੀਰ ਸਿੰਘ ਅਤੇ ਅਵਤਾਰ ਸਿੰਘ ਆਜ਼ਾਦ ਦੀ ਮਹਾਕਾਵਿ ਰਚਨਾ ਦੇ ਪ੍ਰਸੰਗ ਵਿੱਚ ਕਰੋ । [2026/20m/8a]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਅਵਤਾਰ ਸਿੰਘ ਅਜ਼ਾਦ ਦੀ ਮਹਾਂ ਕਾਵਿ ਰਚਨਾ ਵਿਚ ਗੁਰਮਤਿ ਦੇ ਕਈ ਪੱਖਾਂ ਦੀ ਵਿਆਖਿਆ ਹੋਈ ਹੈ ।” ਉਸਦੇ ਮਹਾਂ ਕਾਵਿ ਮਰਦ ਅਗੰਮੜਾ, ਵਿਸ਼ਵ ਨੂਰ, ਮਹਾਂਬਲੀ ਅਤੇ ਰਤੁ ਕਾ ਕੁੰਗੂ ਦੇ ਹਵਾਲੇ ਨਾਲ ਇਸ ਕਥਨ ਦੀ ਪੁਸ਼ਟੀ ਕਰੋ । [2025/15m/7a]
ਪੰਜਾਬੀ ਮਹਾਂਕਾਵਿ (epic poetry) ਪਰੰਪਰਾ ਵਿਚ ਅਵਤਾਰ ਸਿੰਘ ਆਜ਼ਾਦ ਦੇ ਯੋਗਦਾਨ ਬਾਰੇ ਆਲੋਚਨਾਤਮਿਕ ਟਿੱਪਣੀ ਲਿਖੋ । [2021/15m/6c]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਤੱਕ ਸੀਮਿਤ ਰੱਖੋ । ਪ੍ਰੋ. ਮੋਹਨ ਸਿੰਘ ਦੀ ਪੰਜਾਬੀ ਮਹਾਂ-ਕਾਵਿ ਨੂੰ ਕੀ ਦੇਣ ਹੈ? [2020/10m/5d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੋ: ਮਹਾਂਕਾਵਿ ਨੂੰ ਪਰਿਭਾਸ਼ਤ ਕਰਦੇ ਹੋਏ ਪੰਜਾਬੀ ਮਹਾਂਕਾਵਿ ਵਿੱਚ ਭਾਵੀ ਵੀਰ ਸਿੰਘ, ਅਵਤਾਰ ਸਿੰਘ ਆਜ਼ਾਦ ਅਤੇ ਪ੍ਰੋ. ਮੋਹਨ ਸਿੰਘ ਦੀ ਦੇਣ ਉੱਤੇ ਵਿਚਾਰ ਕਰੋ । [2019/20m/6a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਮਹਾਂਕਾਵਿ ਦੀ ਪਰੰਪਰਾ ਵਿਚ ਅਵਤਾਰ ਸਿੰਘ ਆਜ਼ਾਦ ਦੀ ਦੇਣ ਦਾ ਉਲੇਖ ਕਰੋ । [2017/12.5m/7d]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ । ਪੰਜਾਬੀ ਵਿਚ ਮਹਾਕਾਵਿ ਤਾਂ ਕਈ ਲਿਖੇ ਗਏ ਹਨ ਪਰ ਇਹ ਕੋਈ ਨਿਸਚਿਤ ਅਤੇ ਬੱਝਵੀਂ ਪਰੰਪਰਾ ਅਤੇ ਪਛਾਣ ਕਿਉਂ ਨਹੀਂ ਉਸਾਰ ਸਕੇ? ਕਾਰਨ ਵਿਚਾਰੋ । [2016/10m/5e]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ । ਹਰ ਇਕ ਪ੍ਰਸ਼ਨ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ: ਭਾਈ ਵੀਰ ਸਿੰਘ ਰਚਿਤ ਮਹਾਂ ਕਾਵਿ ‘ਰਾਣਾ ਸੂਰਤ ਸਿੰਘ’ ਦੇ ਵਿਸ਼ੇ ਪੱਖ ਨੂੰ ਉਜਾਗਰ ਕਰਦੇ ਹੋਏ, ਵਿਚਾਰ ਭਰਪੂਰ ਨੋਟ ਲਿਖੋ । [2015/10m/5b]
ਹੇਠ ਲਿਖੇ ਸਾਰੇ ਪ੍ਰਸ਼ਨ ਕਰੋ। 20 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 250 ਸ਼ਬਦਾਂ ਵਿਚ ਅਤੇ 15 ਅੰਕਾਂ ਵਾਲੇ ਪ੍ਰਸ਼ਨ ਦਾ ਉੱਤਰ 200 ਸ਼ਬਦਾਂ ਵਿਚ ਦਿਓ: ਭਾਈ ਵੀਰ ਸਿੰਘ ਆਜ਼ਾਦ ਤੇ ਮੋਹਨ ਸਿੰਘ ਦੀ ਮਹਾਕਾਵਿ-ਰਚਨਾ ਵਿਚ ਰੂਪ-ਰਚਨਾ ਦੀ ਦ੍ਰਿਸ਼ਟੀ ਤੋਂ ਪਰੰਪਰਾ ਤੇ ਆਧੁਨਿਕ ਪ੍ਰਭਾਵਾਂ ਦਾ ਸਰੂਪ ਸਪੱਸ਼ਟ ਕਰੋ। [2013/20m/6a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ। ਕੋਈ ਵੀ ਉੱਤਰ 250 ਸ਼ਬਦਾਂ ਤੋਂ ਉਪਰ ਦਾ ਨਾ ਹੋਵੇ:– ਪ੍ਰੋ. ਮੋਹਨ ਸਿੰਘ ਰਚਿਤ ਮਹਾ-ਕਾਵਿ ‘ਨਾਨਕਾਇਣ’ ਦੀਆਂ ਸਾਹਿਤਕ-ਖ਼ੂਬੀਆਂ ਨੂੰ ਉਭਾਰੋ। [2012/20m/8b]
ਮਹਾਂਕਾਵਿ ਦੀ ਭਾਰਤੀ ਪਰੰਪਰਾ ਬਾਰੇ ਟਿਪਣੀ ਕਰਦੇ ਹੋਏ ਪੰਜਾਬੀ ਦੇ ਇਸ ਪਰੰਪਰਾ ਦੇ ਕਿਸੇ ਕਵੀ ਦੇ ਯੋਗਦਾਨ ਬਾਰੇ ਸੰਖੇਪ ਚਰਚਾ ਕਰੋ । [2011/20m/5b]
ਕੀ ਮਹਾਂਕਾਵਿ ਦੀ ਪਰੰਪਰਾ ਨੂੰ ਮਧਕਾਲੀ ਪੰਜਾਬੀ ਦੀ ਕਿੱਸਾ ਕਾਵਿ ਪਰੰਪਰਾ ਦੇ ਬਦਲ ਵਜੋਂ ਗ੍ਰਹਿਣ ਕੀਤਾ ਜਾ ਸਕਦਾ ਹੈ? ਮਹਾਂਕਾਵਿ ਦੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਨੂੰ ਮੁੱਖ ਰਖਦਿਆਂ, ਸਪਸ਼ਟ ਕਰੋ ਕਿ ਭਾਈ ਵੀਰ ਸਿੰਘ, ਅਵਤਾਰ ਸਿੰਘ ਅਜ਼ਾਦ ਤੇ ਮੋਹਨ ਸਿੰਘ ਵਿਚੋਂ ਕਿਸ ਕਵੀ ਦੀ, ਇਸ ਪਰੰਪਰਾ ਵਿਚ ਵਧੇਰੇ ਦੇਣ ਹੈ। [2009/60m/6]
5.3] ਪ੍ਰਗੀਤ
13 questions
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਪ੍ਰਗੀਤ ਪਰੰਪਰਾ ਦੇ ਵਿਕਾਸ ਵਿਚ ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੀ ਦੇਣ ਦਾ ਅਧਿਐਨ ਪ੍ਰਸਤੁਤ ਕਰੋ । [2025/15m/8c]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ‘ਪੰਜਾਬੀ ਪ੍ਰਗੀਤਕ ਸ਼ਾਇਰੀ ਦਾ ਪੰਜਾਬ ਦੇ ਸਮਾਜਿਕ-ਸਭਿਆਚਾਰਕ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ ।’ ਦਲੀਲਾਂ ਦੇ ਕੇ ਇਸ ਕਥਨ ਦੀ ਸਮੀਖਿਆ ਕਰੋ । [2024/15m/6b]
ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਪ੍ਰਗੀਤ ਪਰੰਪਰਾ ਦੇ ਵਿਕਾਸ ਵਿਚ ਪੰਜਾਬੀ ਦੇ ਸੂਫ਼ੀ ਸ਼ਾਇਰਾਂ ਦੇ ਯੋਗਦਾਨ ਦੀ ਚਰਚਾ ਕਰੋ । [2024/20m/7a]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ: ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੇ ਸਹਜ-ਸਾਸਤਰੀ ਆਧਾਰਾਂ ਦੀ ਪਛਾਣ ਕਰਵਾਉ । ਇਹ ਵੀ ਪੜਚੋਲ ਕਰੋ ਕਿ ਉਹ ਲੋਕਾਂ ਵਿੱਚ ਐਨਾ ਹਰਮਨ ਪਿਆਰਾ ਕਵੀ ਕਿਉਂ ਹੈ? [2022/10m/5d]
ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਵੇ । ਡਾ. ਹਰਿਭਜਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ-ਸੰਵੇਦਨਾ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ । [2021/10m/5e]
ਸ਼ਿਵ ਕੁਮਾਰ ਬਟਾਲਵੀ ਦੀ ਰਚਨਾ “ਲੂਣਾ” ਦੇ ਮੁੱਖ ਥੀਮ ਬਾਰੇ ਚਰਚਾ ਕਰੋ । [2018/20m/6a]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਦਿਉ । ਸ਼ਿਵ ਕੁਮਾਰ ਦੀ ਕਵਿਤਾ ਦੇ ਸਰੋਦੀ ਅੰਸ਼ਾਂ ਦੇ ਮਹੱਤਵ ਬਾਰੇ ਚਰਚਾ ਕਰੋ । [2017/10m/5b]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਦਿਉ । ਪੰਜਾਬੀ ਪ੍ਰਗੀਤ ਪਰੰਪਰਾ ਦੇ ਵਿਕਾਸ ਵਿਚ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੇ ਯੋਗਦਾਨ ਦਾ ਵਿਵੇਚਨ ਕਰੋ । [2017/12.5m/8b]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਗਭਗ 150 ਸ਼ਬਦਾਂ ਵਿਚ ਲਿਖੋ । ‘ਪੰਜਾਬੀ ਕਵਿਤਾ ਦਾ ਮੂਲ ਚਰਿਤਰ ਪ੍ਰਗੀਤਕ ਹੈ ।’ ਅੰਮ੍ਰਿਤਾ ਪ੍ਰੀਤਮ ਦੇ ਆਗਮਨ ਨਾਲ ਵਿਸ਼ੇ ਅਤੇ ਸ਼ਿਲਪ ਦੀ ਦ੍ਰਿਸ਼ਟੀ ਤੋਂ ਉਜਾਗਰ ਹੋਈਆਂ ਨਵੀਆਂ ਸੰਭਾਵਨਾਵਾਂ ਦਾ ਉਲੇਖ ਕਰੋ । [2016/10m/5d]
ਪ੍ਰਸ਼ਨ ਦੇ ਹਰੇਕ ਭਾਗ ਦਾ ਉੱਤਰ ਲਿਖੋ । ਸ਼ਿਵ ਕੁਮਾਰ ਬਟਾਲਈ ਦੇ ਜਵਾਨ ਪੀੜ੍ਹੀ ਵਿਚ ਹਰਮਨ-ਪਿਆਰ ਗੀਤਕਾਰ ਹੋਣ ਦੇ ਕਾਰਨਾਂ ਦਾ ਲੇਖਾ-ਜੋਖਾ ਪ੍ਰਸਤੁਤ ਕਰੋ । [2016/20m/8b]
ਪ੍ਰੋ. ਮੋਹਨ ਸਿੰਘ ਦੀ ਗੀਤ-ਕਲਾ ਦੇ ਮਹੱਤਵ ਨੂੰ ਉਭਾਰੋ । [2014/15m/6a]
ਸ਼ਿਵ ਕੁਮਾਰ ਬਟਾਲਵੀ ਨੂੰ ਇਕ ਰੁਮਾਂਟਿਕ ਗੀਤਕਾਰ ਦੇ ਤੌਰ ’ਤੇ ਚਰਚਾ ਦਾ ਵਿਸ਼ਾ ਬਣਾਉ । [2014/10m/8d]
ਪੰਜਾਬੀ ਦੀ ਪ੍ਰਗੀਤਕ ਕਾਵਿ-ਪਰੰਪਰਾ ਦੇ ਮੁੱਢ ਅਤੇ ਇਸ ਦੇ ਵਿਕਾਸ-ਪੜਾਵਾਂ ਉਪਰ ਟਿੱਪਣੀ ਕਰੋ। [2010/60m/8]
« Previous: ਆਧੁਨਿਕ ਕਾਵਿ-ਪ੍ਰਵਿਰਤੀਆਂ · Next: ਨਾਟਕ, ਨਾਵਲ ਅਤੇ ਕਹਾਣੀ »
Back to: Punjabi Literature Optional PYQs – Topic-wise
Last updated: 2 November 2026

