Menu Close

Punjabi Literature Optional 2024 Paper Analysis

Every question from the Punjabi Literature Optional papers of UPSC Mains 2024, placed in its syllabus unit and checked against all questions asked from 2013 to 2023. See what was familiar, what came back and what was new.

Other years:

What stood out in 2024

  • More marks than usual: ਲੋਕ ਸਾਹਿਤ, ਮਹਾਂਕਾਵਿ ਅਤੇ ਪ੍ਰਗੀਤ (60 marks, against an average of 43).
  • Fewer marks than usual: ਸਮਾਜਕ-ਸਭਿਆਚਾਰਕ ਪ੍ਰਭਾਵ, ਨਿਬੰਧ ਅਤੇ ਆਲੋਚਨਾ (45 marks, against an average of 55).
  • One question was a close repeat of an earlier paper: Q3b (Paper I), first seen in 2016.
  • Every question came from a topic UPSC had asked recently.

Which units got the marks in 2024

Marks asked from each unit in 2024 (dark bar) against its average for 2013–2023 (grey bar).

Paper I

Paper II

A question that fits two units is split equally between them.

Cover of the UPSC Prelims Topic-wise PYQ book with detailed explanations

From the Optional Province team

Preparing for Prelims too?

Our UPSC Prelims Topic-wise PYQ Book covers every Prelims question with detailed explanations, so you can see exactly where UPSC asks from. Now available as a hard copy and an eBook.

Buy Hard Copy on AmazonBuy eBook (PDF)

Download a free sample

Paper I

Q1a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਗੁਰਮਤਿ ਕਾਵਿ ਦੇ ਵਿਚਾਰਧਾਰਕ ਪਰਿਪੇਖ ਬਾਰੇ ਸੰਖੇਪ ਚਰਚਾ ਕਰੋ । (10 marks)

Asked 9 times in 2013–2023, most recently in 2023.

Q1b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਦੇ ਆਰੰਭ ਅਤੇ ਵਿਕਾਸ ਦੇ ਮੁਖ ਪੜਾਵਾਂ ਦਾ ਵਿਵੇਚਨ ਕਰੋ । (10 marks)

Asked 22 times in 2013–2023, most recently in 2023.

Q1c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਲਿਖਣ ਲਈ ਰੋਮਨ, ਫਾਰਸੀ, ਦੇਵਨਾਗਰੀ ਅਤੇ ਗੁਰਮੁਖੀ ਵਿਚੋਂ ਕਿਹੜੀ ਲਿਪੀ ਸਭ ਤੋਂ ਉਚਿਤ ਹੈ? ਦਲੀਲਾਂ ਸਹਿਤ ਵਿਚਾਰ ਕਰੋ । (10 marks)

Asked 21 times in 2013–2023, most recently in 2023.

Q1d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੂਰਬੀ ਪੰਜਾਬ ਦੀਆਂ ਮੁੱਖ ਉਪਭਾਸ਼ਾਵਾਂ ਕਿਹੜੀਆਂ ਹਨ ਅਤੇ ਇਨ੍ਹਾਂ ਵਿਚੋਂ ਕਿਹੜੀ ਉਪਭਾਸ਼ਾ ਨੂੰ ਪੰਜਾਬੀ ਦੀ ਕੇਂਦਰੀ ਉਪਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਕਿਉਂ? (10 marks)

Asked 17 times in 2013–2023, most recently in 2023.

Q1e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਤਤਸਮ ਅਤੇ ਤਦਭਵ ਸ਼ਬਦਾਂ ਵਿਚ ਅੰਤਰ ਨਿਖੇੜ ਕਰਦਿਆਂ ਪੰਜਾਬੀ ਸ਼ਬਦ ਭੰਡਾਰ ਵਿੱਚ ਇਨ੍ਹਾਂ ਸ਼ਬਦਾਂ ਨੂੰ ਗ੍ਰਹਿਣ ਕਰਨ ਦੀ ਪ੍ਰਕ੍ਰਿਆ ਨੂੰ ਉਦਾਹਰਨਾਂ ਸਹਿਤ ਸਮਝਾਉ । (10 marks)

Asked 20 times in 2013–2023, most recently in 2023.

Q2a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਵਾਕ ਵਿਉਂਤ ਨੂੰ ਪਰਿਭਾਸ਼ਤ ਕਰਦੇ ਹੋਏ ਪੰਜਾਬੀ ਵਾਕਾਂ ਵਿੱਚ ਵਾਕ ਤੱਤਾਂ ਦੀ ਤਰਤੀਬ ਦੇ ਮੁੱਖ ਨਿਯਮ ਬਿਆਨ ਕਰੋ । (20 marks)

Asked 13 times in 2013–2023, most recently in 2021.

Q2b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਵਰਤਮਾਨ ਦੌਰ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਸਬੰਧੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਹਨ? ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕਿਸ ਤਰ੍ਹਾਂ ਦੇ ਯਤਨ ਕਰਨ ਦੀ ਲੋੜ ਹੈ? (15 marks)

Asked 22 times in 2013–2023, most recently in 2023.

Q2c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਗੁਰੂ ਨਾਨਕ ਦੇਵ ਜੀ ਦੇ ਨਾਇਕਤਵ ਨੂੰ ਉਸਾਰਨ ਵਿੱਚ ਜਨਮਸਾਖੀ ਸਾਹਿਤ ਦਾ ਕੀ ਯੋਗਦਾਨ ਹੈ? ਚਰਚਾ ਕਰੋ । (15 marks)

Asked 7 times in 2013–2023, most recently in 2023.

Q3a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਭਾਸ਼ਾ ਦੀ ਧੁਨੀ-ਵਿਉਂਤ ਦੀ ਚਰਚਾ ਕਰਦੇ ਹੋਏ ਇਸ ਦੀਆਂ ਖੰਡੀ ਅਤੇ ਅਖੰਡੀ ਧੁਨੀਆਂ ਦਾ ਅੰਤਰ ਸਪੱਸ਼ਟ ਕਰੋ । (20 marks)

Asked 26 times in 2013–2023, most recently in 2023.

Q3b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਭਾਸ਼ਾ ਵਿਚ ਕ੍ਰਿਆ ਤੇ ਕ੍ਰਿਆ-ਵਾਕਾਂਸ਼ ਦਾ ਅੰਤਰ ਸਪੱਸ਼ਟ ਕਰਦੇ ਹੋਏ ਕ੍ਰਿਆ-ਵਾਕਾਂਸ਼ ਦਾ ਸਰੂਪ ਵਿਸਥਾਰ ਸਹਿਤ ਬਿਆਨ ਕਰੋ । (15 marks)

Asked before: a similar question came in 2016.

Q3c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸਾਹਿਤ ਵਿੱਚ ਕਿੱਸਾ ਕਾਵਿ ਦਾ ਕੀ ਮਹੱਤਵ ਹੈ? ਇਸਦੀਆਂ ਸਾਹਿਤਕ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ ਰੋਸ਼ਨੀ ਪਾਓ । (15 marks)

Asked 7 times in 2013–2023, most recently in 2022.

Q4a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਗੁਰਮੁਖੀ ਲਿੱਪੀ ਦੇ ਆਰੰਭ ਅਤੇ ਵਿਕਾਸ ਦੇ ਵਿਭਿੰਨ ਪੜਾਵਾਂ ਦਾ ਅਧਿਐਨ ਕਰਨੇ ਜ਼ਰੂਰੀ ਹਨ । (20 marks)

Asked 21 times in 2013–2023, most recently in 2023.

Q4b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸਾਹਿਤ ਦਾ ਮੁੱਢ ਬੰਨ੍ਹਣ ਵਿਚ ਨਾਥ-ਜੋਗੀਆਂ ਦੇ ਸਾਹਿਤ ਵਲੋਂ ਪਾਏ ਯੋਗਦਾਨ ਉਤੇ ਵਿਚਾਰ ਕਰੋ । (15 marks)

Asked 9 times in 2013–2023, most recently in 2022.

Q4c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਸੁਰ-ਪ੍ਰਬੰਧ (Tonal system) ਤੋਂ ਕੀ ਭਾਵ ਹੈ? ਇਸ ਪੱਖੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਨਿਖੜਵੇਂ ਲੱਛਣ ਬਿਆਨ ਕਰੋ । (15 marks)

Asked 17 times in 2013–2023, most recently in 2023.

Q5a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਰਹੱਸਵਾਦ ਅਤੇ ਨਵ-ਰਹੱਸਵਾਦ ਦੇ ਦਾਰਸ਼ਨਿਕ ਆਧਾਰਾਂ ਵਿਚ ਅੰਤਰ ਸਪਸ਼ਟ ਕਰੋ । (10 marks)

Asked 5 times in 2013–2023, most recently in 2022.

Q5b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਅਖਾਣਾਂ ਦੀ ਰੂਪ-ਰਚਨਾ ਦਾ ਵਿਵੇਚਨ ਕਰੋ । (10 marks)

Asked 21 times in 2013–2023, most recently in 2023.

Q5c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੰਜਾਬੀ ਨਾਟਕ ਦੇ ਵਿਕਾਸ ਵਿਚ ਬਲਵੰਤ ਗਾਰਗੀ ਦੇ ਨਾਟਕਾਂ ਦੀ ਵਿਸ਼ੇਸ਼ਤਾ ਬਿਆਨ ਕਰੋ । (10 marks)

Asked 16 times in 2013–2023, most recently in 2023.

Q5d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਪੱਛਮੀ ਸਾਹਿਤ ਨੇ ਸਮਾਜਿਕ ਅਤੇ ਸਭਿਆਚਾਰਕ ਪੱਖੋਂ ਪੰਜਾਬੀ ਸਾਹਿਤ ਨੂੰ ਕਿਵੇਂ ਪ੍ਰਭਾਵਿਤ ਕੀਤਾ? ਚਰਚਾ ਕਰੋ । (10 marks)

Asked 8 times in 2013–2023, most recently in 2023.

Q5e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤੱਕ ਹੋਣਾ ਚਾਹੀਦਾ ਹੈ । ਕੁਲਵੰਤ ਸਿੰਘ ਵਿਰਕ ਦੀਆਂ ਕਹਾਨੀਆਂ ਦੀ ਮਾਨਵਵਾਦੀ ਦ੍ਰਿਸ਼ਟੀ ਤੋਂ ਵਿਆਖਿਆ ਕਰੋ । (10 marks)

Asked 10 times in 2013–2023, most recently in 2023.

Q6a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪ੍ਰਗਤੀਵਾਦ ਨੂੰ ਪਰਿਭਾਸ਼ਤ ਕਰਦੇ ਹੋਏ ਅੰਮ੍ਰਿਤਾ ਪ੍ਰੀਤਮ ਅਤੇ ਪ੍ਰੀਤਮ ਸਿੰਘ ਸਫੀਰ ਦੇ ਕਾਵਿ ਵਿਚ ਵਿਚਾਰਧਾਰਾਈ ਵਖਰੇਵਾਂ ਬਿਆਨ ਕਰੋ । (20 marks)

Asked 13 times in 2013–2023, most recently in 2023.

Q6b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ‘ਪੰਜਾਬੀ ਪ੍ਰਗੀਤਕ ਸ਼ਾਇਰੀ ਦਾ ਪੰਜਾਬ ਦੇ ਸਮਾਜਿਕ-ਸਭਿਆਚਾਰਕ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ ।’ ਦਲੀਲਾਂ ਦੇ ਕੇ ਇਸ ਕਥਨ ਦੀ ਸਮੀਖਿਆ ਕਰੋ । (15 marks)

Asked 9 times in 2013–2023, most recently in 2022.

Q6c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਸੰਤ ਸਿੰਘ ਸੇਖੋਂ ਅਤੇ ਕਿਸ਼ਨ ਸਿੰਘ ਦੀ ਸਮੀਖਿਆ-ਦ੍ਰਿਸ਼ਟੀ ਦੀਆਂ ਮੂਲ ਧਾਰਨਾਵਾਂ ਵਿਚਲੀ ਸਮਾਨਤਾ ਤੇ ਅਸਮਾਨਤਾ ਨੂੰ ਰੇਖਾਂਕਿਤ ਕਰੋ । (15 marks)

Asked 21 times in 2013–2023, most recently in 2023.

Q7a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਪ੍ਰਗੀਤ ਪਰੰਪਰਾ ਦੇ ਵਿਕਾਸ ਵਿਚ ਪੰਜਾਬੀ ਦੇ ਸੂਫ਼ੀ ਸ਼ਾਇਰਾਂ ਦੇ ਯੋਗਦਾਨ ਦੀ ਚਰਚਾ ਕਰੋ । (20 marks)

Asked 9 times in 2013–2023, most recently in 2022.

Q7b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਸੁਹਜਵਾਦ ਨੂੰ ਪਰਿਭਾਸ਼ਤ ਕਰਦੇ ਹੋਏ ਹਰਿਭਜਨ ਸਿੰਘ ਦੇ ਕਾਵਿ ਦੀ ਸੁਹਜਵਾਦੀ ਦ੍ਰਿਸ਼ਟੀ ਤੋਂ ਸਮੀਖਿਆ ਕਰੋ । (15 marks)

Asked 6 times in 2013–2023, most recently in 2023.

Q7c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਪੇਸ਼ ਹੋਏ ਮਲਵੱਈ ਉਪ-ਸਭਿਆਚਾਰ ਦੇ ਵਿਭਿੰਨ ਪੱਖਾਂ ਦੀ ਚਰਚਾ ਕਰੋ । (15 marks)

Asked 17 times in 2013–2023, most recently in 2023.

Q8a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪ੍ਰੋ. ਪੂਰਨ ਸਿੰਘ ਦੀ ਵਾਰਤਕ ਨੇ ਪੰਜਾਬੀ ਨਿਬੰਧ ਰੂਪ ਨੂੰ ਸ੍ਰੇਸ਼ਠਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਇਸ ਕਥਨ ਸਬੰਧੀ ਆਪਣੀ ਰਾਇ ਸਪੱਸ਼ਟ ਕਰੋ । (20 marks)

Asked 15 times in 2013–2023, most recently in 2023.

Q8b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਚਰਨ ਦਾਸ ਸਿੱਧੂ ਆਪਣੇ ਨਾਟਕਾਂ ਵਿੱਚ ਦੁਆਬੇ ਦੇ ਪੇਂਡੂ ਜੀਵਨ ਨੂੰ ਯਥਾਰਥਵਾਦੀ ਨਾਟ-ਸ਼ੈਲੀ ਵਿੱਚ ਸਫ਼ਲਤਾਪੂਰਵਕ ਚਿਤਰਦਾ ਹੈ । ਉਸਦੇ ਨਾਟਕਾਂ ਨੂੰ ਆਧਾਰ ਬਣਾ ਕੇ ਇਸ ਕਥਨ ਦੀ ਪੁਸ਼ਟੀ ਕਰੋ । (15 marks)

Asked 16 times in 2013–2023, most recently in 2023.

Q8c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਲੋਕ ਗੀਤ ਲੋਕ ਮਨ ਦੀ ਅਭਿਵਿਅਕਤੀ ਦਾ ਸ਼ਕਤੀਸ਼ਾਲੀ ਮਾਧਿਅਮ ਹੈ । ਇਸ ਕਥਨ ਦੀ ਉਦਾਹਰਣਾਂ ਸਾਹਿਤ ਪੁਸ਼ਟੀ ਕਰੋ । (15 marks)

Asked 21 times in 2013–2023, most recently in 2023.
Cover of the UPSC Mains Topic-wise and Year-wise PYQs book (2013–2026)

From the Optional Province team

Strengthen your GS papers

Our UPSC Mains Topic-wise & Year-wise PYQ Book (2013–2026) maps every GS question to the syllabus, so you know what UPSC asks and how often. Now available as a hard copy and an eBook.

Buy Hard Copy on AmazonBuy eBook (PDF)

Download a free sample

Paper II

Q1a. ਹੇਠ ਲਿਖੇ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥
ਜਿੰਦੂ ਨਿਮਾਣੀ ਕਢੀਐ ਹਡਾ ਕੂ ਕੜਕਾਇ ॥
ਸਾਹੇ ਲਿਖੇ ਨਾ ਚਲਨੀ ਜਿੰਦੂ ਕੂੰ ਸਮਝਾਇ ॥
ਜਿੰਦੂ ਵਹੁਟੀ ਮਰਣੂ ਵਰੁ ਲੈ ਜਾਸੀ ਪਰਣਾਇ ॥
ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥
ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥
ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥” (10 marks)

Asked 36 times in 2013–2023, most recently in 2023.

Q1b. ਹੇਠ ਲਿਖੇ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥” (10 marks)

Asked 55 times in 2013–2023, most recently in 2023.

Q1c. ਹੇਠ ਲਿਖੇ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਪੜਿ ਪੜਿ ਗਡੀ ਨਦੀਅਹਿ ਪੜਿ ਪੜਿ ਭਰੀਅਹਿ ਸਾਥ ॥”
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥” (10 marks)

Asked 55 times in 2013–2023, most recently in 2023.

Q1d. ਹੇਠ ਲਿਖੇ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਜੋ ਕੁੱਝ ਸਾਡੇ ਅੰਦਰ ਵੱਸੇ ਜਾਤ ਅਸਾਡੀ ਹੋਈ,
ਜਿਸ ਦੇ ਨਾਲ ਮੈਂ ਨਿਹੁੰ ਲਗਾਇਆ ਉਹੀਉ ਜੈਸੀ ਹੋਈ,
ਚਿੱਟੀ ਚਾਦਰ ਲਾਹ ਸੁੱਟ ਕੁੜੀਏ ਪਹਿਣ ਫ਼ਕੀਰਾਂ ਲੋਈ,
ਚਿੱਟੀ ਚਾਦਰ ਦਾਗ਼ ਲਗੇਸੀ ਲੋਈ ਦਾਗ਼ ਨਾ ਕੋਈ ।” (10 marks)

Asked 35 times in 2013–2023, most recently in 2023.

Q1e. ਹੇਠ ਲਿਖੇ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਰਲੇ ਦਿਲਾਂ ਨੂੰ ਪਕੜ ਵਿਛੋੜ ਦੇਂਦੇ, ਬੁਰੀ ਬਾਣ ਇਨ੍ਹਾਂ ਹਤਿਆਰਿਆਂ ਨੂੰ ।
ਖਾਵਣੁ ਵਢੀਆਂ ਨਿੱਤ ਈਮਾਨ ਵੇਚਣ, ਏਹੁ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ ।
ਰੱਬ ਦੋ ਜ਼ਖ਼ ਨੂੰ ਭਰੇ ਪਾਇ ਬਾਲਣ, ਕੇਹਾ ਦੋਸ਼ ਹੈ ਇਨ੍ਹਾਂ ਵਿਚਾਰਿਆਂ ਨੂੰ ।
ਵਾਰਿਸ ਸ਼ਾਹ ਮੀਆਂ ਬਣੀ ਬਹੁਤ ਔਖੀ, ਨਹੀਂ ਜਾਣਦੀ ਸਾਂ ਇਨ੍ਹਾਂ ਕਾਇਆਂ ਨੂੰ ।” (10 marks)

Asked 33 times in 2013–2023, most recently in 2023.

Q2a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਫ਼ਰੀਦ ਜੀ… ਨੇ ਇੰਦ੍ਰੀਆਵੀ ਬਿੰਬਾਂ, ਦ੍ਰਿਸ਼ ਬਿੰਬਾਂ, ਅਲੰਕਾਰ ਬਿੰਬਾਂ (ਰੂਪਕ ਤੇ ਉਪਮਾਵਾਂ), ਦ੍ਰਿਸ਼ਟਾਂਤ ਬਿੰਬਾਂ ਤੋਂ ਛੁੱਟ, ਬਿੰਬਾਤਮਕ ਮੁਹਾਵਰਿਆਂ ਤੇ ਅਖਾਉਤਾਂ ਨੂੰ ਵੀ ਬੜੀ ਸੁਚੱਜਤਾ ਨਾਲ ਪਾਠਕਾਂ ਦੇ ਸਾਹਮਣੇ ਲਿਆ ਕੇ, ਉਨ੍ਹਾਂ ਦੀ ਸੁਹਜਾਤਮਕ ਪਿਆਸ ਨੂੰ ਬੁਝਾਇਆ ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ਫ਼ਰੀਦ ਬਾਣੀ ਦੇ ਬਿੰਬ-ਵਿਧਾਨ ਬਾਰੇ ਉਦਾਹਰਣਾਂ ਸਹਿਤ ਟਿੱਪਣੀ ਕਰੋ । (20 marks)

Asked 36 times in 2013–2023, most recently in 2023.

Q2b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “‘ਬਾਰਹਮਾਹਾ ਤੁਖਾਰੀ’, ਦੁਨਿਆਵੀ ਤੇ ਅਧਿਆਤਮਕ ਦੁਮੇਲ ’ਤੇ ਉਸਰੀ ਹੋਈ ਇਕ ਰਹੱਸਵਾਦੀ ਰਚਨਾ ਹੈ । ਜਿਸ ਵਿੱਚ ਪ੍ਰਭੂ-ਮਿਲਾਪ ਲਈ ਲੁੱਛਦੀ ਤੇ ਤਾਂਘਦੀ ਹੋਈ ਬਿਰਹਣ ਨਾਇਕਾ ਦੇ ਪ੍ਰਤੀਕ ਰਾਹੀਂ, ਜੀਵਾਤਮਾ ਦੀ ਵਿਲਕਣੀ ਅਤੇ ਓੜਕ ਨੂੰ ਮਹਾਂ-ਮਿਲਨ ਦੀ ਅਲੋਕਿਕ ਅਵੱਸਥਾ ਦਾ ਵਿਸਮਾਦਕ ਨਿਰੂਪਣ ਕੀਤਾ ਗਿਆ ਹੈ ।” ਇਸ ਕਥਨ ਦੀ, ਉਦਾਹਰਨਾਂ ਸਹਿਤ ਪੁਸ਼ਟੀ ਕਰੋ । (15 marks)

Asked 55 times in 2013–2023, most recently in 2023.

Q2c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਬੁੱਲ੍ਹਾ, ਭਾਰਤ ਦਾ ਸਪੂਤ, ਆਪਣੀ ਜਨਮ-ਭੂਮੀ ਪੰਜਾਬ ਦੀ ਸ਼ਮ੍ਹਾ ਦਾ ਉਹ ਪਰਵਾਨਾ ਹੈ, ਜਿਸ ਦਾ ਏਥੋਂ ਹੋਰਥੇ ਜਾਣ ਲਈ ਜੀਅ ਨਹੀਂ ਕਰਦਾ, ਉਹ ਪੰਜਾਬ ਦੇ ਦਰਿਆਵਾਂ, ਜੁਹਾਂ, ਪਹਾੜਾਂ, ਰੁੱਤਾਂ, ਫ਼ਸਲਾਂ, ਬਾਗ਼ – ਬਗ਼ੀਚਿਆਂ, ਜੁਆਨਾਂ, ਬੁਢਿਆਂ, ਮੁਟਿਆਰਾਂ, ਨੱਢੀਆਂ ਤੇ ਬੁੱਢੀਆਂ ਮਾਵਾਂ ਦਾ ਜੱਸ ਕਰਨ ਲਈ, ਸਦਾ ਉਤਸਕ ਰਹਿੰਦਾ ਹੈ ।” ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚੋਂ ਮਿਸਾਲਾਂ ਦੇ ਕੇ, ਇਸ ਕਥਨ ਦੀ ਪੁਸ਼ਟੀ ਕਰੋ । (15 marks)

Asked 35 times in 2013–2023, most recently in 2023.

Q3a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਫ਼ਰੀਦ ਬਾਣੀ ਨੇ, ਮਾਨਵ-ਜੀਵਨ ਦੇ ਬਹੁਪੱਖੀ ਚਿੱਤਰ ਪੇਸ਼ ਕਰਦਿਆਂ ਇਕ ਅਜਿਹੇ ਆਦਰਸ਼ ਮਨੁੱਖ ਦਾ ਅਕਸ ਪੇਸ਼ ਕੀਤਾ ਹੈ, ਜਿਹੜਾ ਮੌਤ ਦੇ ਦ੍ਰਿਸ਼ਟੀਕੋਣ ਰਾਹੀਂ ਜ਼ਿੰਦਗੀ ਨੂੰ, ਨਿਰਾਸ਼ਾ ਰਾਹੀਂ ਆਸ਼ਾ ਨੂੰ, ਨਾਸ਼ਮਾਨਤਾ ਅਤੇ ਅਸਥਿਰਤਾ ਰਾਹੀਂ ਜ਼ਿੰਦਗੀ ਦੀ ਹੋਂਦ ਨੂੰ ਵੇਖਦਿਆਂ, ਜ਼ਿੰਦਗੀ ਦੇ ਛਿੰਨ-ਭੰਗਰੇ ਜਾਂ ਅਲਪ-ਕਾਲੀ ਹੋਣ ਪ੍ਰਤੀ ਸੁਚੇਤ ਹੁੰਦਿਆਂ, ਸ਼ੁੱਭ ਤੇ ਨੇਕ ਕਰਮ ਕਰਨ ਵੱਲ ਅਗ੍ਰਸਰ ਹੁੰਦਾ ਹੈ ।” ਇਸ ਕਥਨ ਬਾਰੇ, ਆਪਣੀ ਆਲੋਚਨਾਤਮਕ ਟਿੱਪਣੀ ਕਰੋ । (20 marks)

Asked 36 times in 2013–2023, most recently in 2023.

Q3b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “‘ਜਪੁ’ਜੀ ਬਾਣੀ, ਸਾਕਾਰ ਰੂਪ ਵਿੱਚ, ‘ਸਤਿਯਮ’ (Truth), ‘ਸ਼ਿਵਮ’ (God) ਤੇ ‘ਸੁੰਦਰਮ’ (Beautiful) ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ‘ਜਪੁ’ਜੀ ਬਾਣੀ ਬਾਰੇ ਵਿਸ਼ਲੇਸ਼ਣਾਤਮਕ-ਟਿੱਪਣੀ ਕਰੋ । (15 marks)

Asked 55 times in 2013–2023, most recently in 2023.

Q3c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਵਾਰਿਸ ਸ਼ਾਹ ਦੀ ਰਚਨਾ ‘ਹੀਰ’, ਇਕੋ ਵੇਲੇ ਨਾਰੀ-ਵੇਦਨਾ, ਨਾਰੀ-ਸੰਵੇਦਨਾ ਅਤੇ ਨਾਰੀ-ਚੇਤਨਾ ਦੀ ਪੇਸ਼ਕਾਰੀ ਕਰਨ ਵਾਲੀ ਰਚਨਾ ਹੈ ।” ਇਸ ਕਥਨ ਦੀ ਪੁਸ਼ਟੀ, ਵਾਰਿਸ ਸ਼ਾਹ ਰਚਿਤ ‘ਹੀਰ’ ਵਿੱਚੋਂ ਮਿਸਾਲਾਂ ਦੇ ਕੇ ਕਰੋ । (15 marks)

Asked 33 times in 2013–2023, most recently in 2023.

Q4a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “‘ਆਸਾ ਦੀ ਵਾਰ’ ਬਾਣੀ ਵਿੱਚ ਮਨੁੱਖ ਦੇ, ਜਿੱਥੇ ਧਾਰਮਕ ਅਤੇ ਸਮਾਜਕ ਜੀਵਨ ਦੀ ਉਸਾਰੀ ਲਈ ਅਤੇ ਉਸ ਨੂੰ ਸ੍ਰੇਸ਼ਠ ਬਣਾਉਣ ਲਈ ਵਿਚਾਰ ਦਰਜ ਹਨ, ਉੱਥੇ ਨਾਲ ਹੀ ਗੁਰਮਤਿ ਦਾ ਅਧਿਆਤਮਕ-ਦ੍ਰਿਸ਼ਟੀਕੋਣ ਅਤੇ ਧਰਮ-ਸੱਤਾ ਦੇ ਰਹੱਸਵਾਦੀ ਸਰੂਪ ਦੀ ਵੀ ਜਾਣਕਾਰੀ ਦਿੱਤੀ ਗਈ ਹੈ ।” ਇਸ ਕਥਨ ਦੀ ਪੁਸ਼ਟੀ, ‘ਆਸਾ ਦੀ ਵਾਰ’ ਬਾਣੀ ਵਿੱਚੋਂ ਮਿਸਾਲਾਂ ਦੇ ਕੇ ਕਰੋ । (20 marks)

Asked 55 times in 2013–2023, most recently in 2023.

Q4b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਸਾਈਂ ਬੁੱਲ੍ਹੇ ਸ਼ਾਹ, ਰੱਬ ਦਾ ਆਸ਼ਕ ਹੋ ਕੇ, ਕਿਸੇ ਮਸੀਤ ਦੇ ਗੋਸ਼ੇ ਵਿੱਚ ਜਾਂ ਕਿਸੇ ਤੱਕੀਏ ਵਿੱਚ ਜਾ ਕੇ ਅੱਖਾਂ ਬੰਦ ਕਰਕੇ ਬੈਠਾ ਨਹੀਂ ਰਿਹਾ ਸੀ, ਸਗੋਂ ਉਹ ਪੂਰੀ ਤਰ੍ਹਾਂ ਚੇਤੰਨ ਹੋ ਕੇ, ਆਪਣੇ ਆਲੇ-ਦੁਆਲੇ ਵਾਪਰਣ ਵਾਲੀਆਂ ਰਾਜਨੀਤਕ, ਸਮਾਜਕ ਅਤੇ ਧਾਰਮਕ ਘਟਨਾਵਾਂ ਦੀ ਦੇਖ-ਪਰਖ ਕਰ ਰਿਹਾ ਸੀ ।” ਇਸ ਕਥਨ ਨੂੰ, ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਹਵਾਲੇ ਨਾਲ ਸਪੱਸ਼ਟ ਕਰੋ । (15 marks)

Asked 35 times in 2013–2023, most recently in 2023.

Q4c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਵਾਰਿਸ, ਬਿਆਨ ਦਾ ਬਾਦਸ਼ਾਹ ਹੈ । ਉਹ ਕਿਸੇ ਥਾਓਂ ਵੀ ਕਾਹਲੀ ਕਾਹਲੀ ਨਹੀਂ ਲੰਘਦਾ । ਹਰ ਭੌਤਿਕ ਤੇ ਮਾਨਸਿਕ ਮੰਜ਼ਰ ਕੋਲ, ਇੱਕੋ ਜਿਹੀ ਗਹਿਰੀ ਸੰਵੇਦਨਾ ਨਾਲ ਠਹਿਰਦਾ ਹੈ । ਜਗਤ ਤਮਾਸ਼ੇ ਦਾ ਉਹ ਬਹੁਤ ਵਿਵੇਕੀ, ਵਿਨੋਦੀ, ਰਸੀਲਾ ਬਿਆਨਕਾਰ ਹੈ ।” ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਉਸ ਦੇ ਕਿੱਸੇ ‘ਹੀਰ’ ਦੇ ਆਧਾਰ ’ਤੇ ਇਸ ਦੇ ਹੱਕ ਜਾਂ ਵਿਰੋਧ ਵਿੱਚ, ਆਪਣੇ ਵਿਚਾਰ ਪ੍ਰਗਟ ਕਰੋ । (15 marks)

Asked 33 times in 2013–2023, most recently in 2023.

Q5a. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਆਈਆਂ ਪਲਟਨਾਂ ਬੀੜ ਕੇ ਤੋਪਖ਼ਾਨੇ, ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।
ਮੇਵਾ ਸਿੰਘ ਤੇ ਮਾਖੇ ਖ਼ਾ ਹੋਏ ਸਿੱਧੇ, ਹੱਲੇ ਤਿੰਨ ਫ਼ਰੰਗੀ ਦੇ ਮੋੜ ਸੁੱਟੇ ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸਤਰੀਂ ਜੋੜ-ਵਿਛੋੜ ਸੁੱਟੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।” (10 marks)

Asked 24 times in 2013–2023, most recently in 2023.

Q5b. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਤੂੰ ਇਨਸਾਨ ਹੈਂ ਰੱਬ ਦਾ ਸਾਹਬਜ਼ਾਦਾ, ਜਿੰਨਾ ਚਾਹੇਂ ਪਾਖੰਡ ਰਚਾਈ ਜਾ ਤੂੰ; ਦੁਨੀਆਂ ਛਲੀ ਜਾ, ਦਲੀ ਜਾ, ਮਲੀ ਜਾ ਤੂੰ, ਵਲਗਣ ਵਲੀ ਜਾ, ਮੌਜਾਂ ਉਡਾਈ ਜਾ ਤੂੰ; ਵੇਖੀ ਜਾਏਗੀ ਅਗ੍ਹਾਂ ਦੀ ਅਗ੍ਹਾਂ ਵੇਲੇ, ਹਾਲੀ ਹਿਰਸ ਦੇ ਜਾਲ ਫੈਲਾਈ ਜਾ ਤੂੰ; ਮਾਰ ਮਾਰ ਸਾਰਾਂ ਢੇਰ ਲਾਈ ਜਾ ਤੂੰ । ਖੱਫਣ ਅੰਤ ਵੇਲੇ ਖ਼ਬਰੇ ਲੱਭਣਾ ਨਹੀਂ, ਐਪਰ ਜੀਉਂਦਿਆਂ ਜੀ ਦਾ ਧਰਵਾਸ ਹੀ ਸਹੀ, ‘ਚਾਤ੍ਰਿਕ’ ਨਾਲ ਤਾਂ ਏਸਨੇ ਚੱਲਣਾ ਨਹੀਂ, ਨਰਕਾਂ ਵਾਸਤੇ ਪਾਪ ਦੀ ਰਾਸ ਹੀ ਸਹੀ ।” (10 marks)

Asked 23 times in 2013–2023, most recently in 2023.

Q5c. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈਆਂ ਪਹੁੰਚੇ ਹੋਏ ਮਹਾਂਪੁਰਖਾਂ ਦੀ ਸੰਗਤ ਨਾਲ ਦਿਲ ਦੀ ਜਲਨ ਕਿਸੇ ਹੱਦ ਤੱਕ ਦੂਰ ਹੋਈ, ਪਰ ਘਰ ਦਾ ਮੋਹ ਅਖ਼ੀਰ ਤਕ ਮੇਰਾ ਪਿੱਛਾ ਨਾ ਛੱਡ ਸਕਿਆ । ਸਾਧੂ ਬਣ ਕੇ ਬਥੇਰੇ ਜਪ ਤਪ ਕੀਤੇ, ਕਠਨ ਤੋਂ ਕਠਨ ਸਾਧਨਾਂ ਕੀਤੀਆਂ, ਪਰ ਦਿਲ ਦੀ ਤਾਰ ਹਰ ਵੇਲੇ ਘਰ ਵਿਚ ਹੀ ਵਜਦੀ ਰਹਿੰਦੀ ਸੀ । ਅਖੀਰ ਜਦ ਦੋ ਸਾਲਾਂ ਦੀ ਕਮਾਈ ਵੀ ਮੈਨੂੰ ਮੋਹ ਦੇ ਜਾਲ ’ਚੋਂ ਨਾ ਛੁਡਾ ਸਕੀ, ਤਾਂ ਮੈਂ ਹਾਰ ਕੇ ਘਰ ਵਲ ਰੁਖ਼ ਕੀਤਾ ।” (10 marks)

Asked 26 times in 2013–2023, most recently in 2023.

Q5d. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਸਾਡੀਆਂ ਨਜ਼ਰਾਂ ਵਿਚ ਸਭ ਪੁਰਾਣੀਆਂ ਧਰਮ-ਪੁਸਤਕਾਂ, ਸਭ ਮਤ-ਮਤਾਂਤਰ, ਸਭ ਔਲੀਏ, ਮਹਾਤਮਾ ਤੇ ਸੰਤ ਵਿਕਾਸ ਦੀ ਰਾਹ ਵਿਚ ਬਾਧਾ ਪਾਣ ਵਾਲਾ ਢਕਵੰਜ ਹਨ । ਅਸੀਂ ਭੁੱਲ ਜਾਂਦੇ ਹਾਂ ਕਿ ਆਪਣੇ ਵੇਲਿਆਂ ਦੇ ਉਹਨਾਂ ਬਜ਼ੁਰਗਾਂ ਨੇ ਜੋ ਕੁਝ ਕੀਤਾ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਕੀਤਾ ਅਤੇ ਨਿਡਰਤਾ ਨਾਲ ਆਪਣੇ ਰਾਹ ’ਤੇ ਚਲ ਕੇ, ਪ੍ਰਾਣਾਂ ਦੀਆਂ ਆਹੂਤੀਆਂ ਦੇ ਦਿੱਤੀਆਂ । ਆਪਣੀ ਏਸ ਅਗਿਆਨਤ ਅਤੇ ਬਿਮੁਖਤਾ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕਾਂ ਲਈ ਦਿਲ ਵਿਚ ਸੱਚਾ ਹਿਤ ਰੱਖਦਿਆਂ ਹੋਇਆਂ ਵੀ ਅਸੀਂ ਉਹਨਾਂ ਦੇ ਦਿਲਾਂ ਨਾਲ ਸਾਂਝਾਂ ਨਹੀਂ ਪਾ ਸਕਦੇ ।” (10 marks)

Asked 29 times in 2013–2023, most recently in 2023.

Q5e. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਯਾਕੁਤ: ਜੀ ਹਾਂ, ਘੋੜੇ ਦੀ ਉਮਰ ਦੰਦਾਂ ਨੂੰ ਦੇਖ ਕੇ ਪਛਾਣੀ ਜਾਂਦੀ ਹੈ ਤੇ ਉਸ ਦਾ ਸੁਭਾਅ ਵੀ ।
ਰਜ਼ੀਆ: (ਹੱਸਦੀ ਹੈ ।) ਤੇ ਮਨੁੱਖ ਦੀ ਪਛਾਣ?
ਯਾਕੁਤ: ਉਹ ਪਲ ਪਲ ਬਦਲਦਾ ਹੈ । ਘੋੜੇ ਤੇ ਕੁੱਤੇ ਵਾਂਗ ਸਦਾ ਵਫ਼ਾਦਾਰ ਨਹੀਂ ਰਹਿੰਦਾ ।
ਰਜ਼ੀਆ: ਜਾਣਦੀ ਹਾਂ । ਇਸੇ ਲਈ ਦਰਬਾਰ ਦੇ ਕਿਸੇ ਅਮੀਰ ਉਤੇ ਮੈਨੂੰ ਵਿਸ਼ਵਾਸ ਨਹੀਂ । ਸਾਰੇ ਇਕ ਦੂਜੇ ਦੀ ਪਿੱਠ ਵਿਚ ਛੁਰਾ ਘੁੱਪਣ ਲਈ ਤਿਆਰ ਰਹਿੰਦੇ ਹਨ । ਵਿਸ਼ਵਾਸ ਕਰਕੇ ਕੋਈ ਸੁਲਤਾਨ ਹਕੂਮਤ ਨਹੀਂ ਕਰ ਸਕਦਾ । ਵਿਸ਼ਵਾਸ ਦਾ ਅਰਥ ਹੈ, ਅੱਖਾਂ ਬੰਦ ਕਰ ਲੈਣੀਆਂ ।” (10 marks)

Asked 23 times in 2013–2023, most recently in 2023.

Q6a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਸ਼ਾਹ ਮੁਹੰਮਦ ਦੀ ਰਚਨਾ ‘ਜੰਗ ਸਿੰਘਾਂ ਤੇ ਫ਼ਿਰੰਗੀਆਂ’, ‘ਕਿੱਸਾ’ ਹੈ, ‘ਵਾਰ’ ਹੈ ਕਿ ‘ਜੰਗਨਾਮਾ’? ਜਾਂ ਫਿਰ ਤਿੰਨੇ ਵਿਧਾਵਾਂ ਦਾ ਮਿਸ਼ਰਣ ਹੈ? ਦਲੀਲਾਂ ਸਹਿਤ ਸਪੱਸ਼ਟ ਕਰੋ । (20 marks)

Asked 24 times in 2013–2023, most recently in 2023.

Q6b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਪੁਰਾਣੇ ਸ਼ਿਵਾਲੇ ਵਿੱਚ ਮਨੁੱਖ ਉੱਤੇ ਅੱਖਾਂ ਮੀਟੀਆਂ ਤੇ ਬੁੱਤਾਂ ਉੱਤੇ ਸਮਾਧੀਆਂ ਲਾਈਆਂ ਜਾਂਦੀਆਂ ਸਨ । ਨਵੇਂ ਸ਼ਿਵਾਲੇ ਵਿੱਚ ਮਨੁੱਖ ਦੀ ਹਰ ਅਹਰ ਦਾ ਦਾਰੂ, ਮਨੁੱਖ ਹੈ । ਮਨੁੱਖ ਹੀ ਉਹ ਮਹਿਬੂਬ ਹੈ, ਜ਼੍ਹਿਦੇ ਸੁਆਗਤ ਲਈ ਜ਼ਿੰਦਗੀ ਅਜ਼ਲ ਤੋਂ ਆਪਣੇ ਦਰਵਾਜ਼ੇ ਖੋਲ੍ਹਦੀ ਤੁਰੀ ਆ ਰਹੀ ਹੈ ।” ਉਪਰੋਕਤ ਕਥਨ ਦੀ ਰੌਸ਼ਨੀ ਵਿਚ ‘ਨਵਾਂ ਸ਼ਿਵਾਲਾ’ ਪੁਸਤਕ ਵਿੱਚੋਂ ਉਦਾਹਰਨਾਂ ਸਹਿਤ ਬਿਆਨ ਕਰੋ ਕਿ ਲੇਖਕ, ਪੁਰਾਣੇ ਜੀਵਨ-ਮੁੱਲਾਂ ਦੇ ਸਮਾਨੰਤਰ, ਕਿਹੜੇ ਕਿਹੜੇ ਨਵੇਂ ਜੀਵਨ-ਮੁੱਲਾਂ ਦੀ ਸਿਰਜਣਾ ਵੱਲ ਸੰਕੇਤ ਕਰਦਾ ਹੈ? ਅਤੇ ਕਿਉਂ? ਚਰਚਾ ਕਰੋ । (15 marks)

Asked 29 times in 2013–2023, most recently in 2023.

Q6c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਸਮਾਜਕ-ਜੀਵਨ ਦੇ ਦੋ ਪੱਖ ਹਨ, ਉਪਯੋਗੀ ਤੇ ਸੂਖ਼ਮ, ਅਥਵਾ, ਆਰਥਿਕ ਤੇ ਆਤਮਕ, ਤੇ ਇਹ ਦੋ ਪੱਖ ਇਕ-ਦੂਜੇ ਤੋਂ ਬਿਲਕੁਲ ਵੱਖ, ਕਟੇ ਹੋਏ ਜਾਂ ਅਲੱਗ ਨਹੀਂ, ਇਕ-ਦੂਜੇ ਉੱਤੇ ਬਹੁਭਾਂਤੀ ਪ੍ਰਭਾਵ ਪਾਂਦੇ ਹਨ ।” ਕੀ ਸੰਤ ਸਿੰਘ ਸੇਖੋਂ ਦਾ ਇਹ ਕਥਨ, ਉਸਦੀਆਂ ਆਲੋਚਨਾ-ਪੁਸਤਕਾਂ ‘ਸਾਹਿਤਆਰਥ’, ‘ਪ੍ਰਸਿੱਧ ਪੰਜਾਬੀ ਕਵੀ’ ਅਤੇ ‘ਪੰਜਾਬੀ ਕਾਵਿ ਸ਼ਿਰੋਮਣੀ’ ਵਿੱਚੋਂ ਉੱਭਰ ਕੇ ਆਉਂਦੀ, ਉਸਦੀ ਸਿਧਾਂਤ ਚਿੰਤਕ-ਦ੍ਰਿਸ਼ਟੀ, ਸਮੀਖਿਆ-ਦ੍ਰਿਸ਼ਟੀ ਅਤੇ ਸਾਹਿਤ-ਦ੍ਰਿਸ਼ਟੀ ’ਤੇ ਲਾਗੂ ਹੁੰਦਾ ਹੈ? ਇਸ ਸੰਬੰਧੀ ਆਲੋਚਨਾਤਮਕ-ਟਿੱਪਣੀ ਕਰੋ । (15 marks)

Asked 14 times in 2013–2023, most recently in 2023.

Q7a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਸਾਹਿਤ ਨੂੰ ਇਸ ਵੇਲੇ ਇਹੋ ਜਿਹੇ ਨਾਵਲਾਂ ਦੀ ਲੋੜ ਹੈ, ਜੋ ਮਨੁੱਖੀ ਜੀਵਨ ਦੀਆਂ ਘਟਨਾਵਾਂ ਤੇ ਕ੍ਰਿਆਵਾਂ ਨੂੰ ਅਜਿਹੇ ਸੁਚੱਜੇ, ਕੁਦਰਤੀ ਤੇ ਆਦਰਸ਼ ਢੰਗ ਨਾਲ ਜਨਤਾ ਦੇ ਸਾਹਮਣੇ ਲਿਆਉਣ, ਜਿਸ ਤੋਂ ‘ਸੁਆਦ’ ਤੇ ‘ਸਿੱਖਿਆ’ ਦੁਹਾਂ ਦੀ ਪ੍ਰਾਪਤੀ ਹੋਵੇ ।” ਨਾਨਕ ਸਿੰਘ ਦੇ ਇਸ ਕਥਨ ਦੀ ਪੁਸ਼ਟੀ, ਉਸਦੇ ਨਾਵਲਾਂ: ‘ਚਿੱਟਾ ਲਹੂ’, ‘ਪਵਿੱਤਰ ਪਾਪੀ’ ਅਤੇ ‘ਇਕ ਮਿਆਨ ਦੋ ਤਲਵਾਰਾਂ’ ਦੇ ਅਧਾਰ ’ਤੇ ਕਰੋ । (20 marks)

Asked 26 times in 2013–2023, most recently in 2023.

Q7b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਪ੍ਰੀਤ, ਦੋਸਤੀ, ਵਫ਼ਾ, ਕੰਮ ਆਉਣ ਦਾ ਚਾਅ ਤੇ ਸਦਕੇ ਜਾਣ ਦੀ ਖੁਸ਼ੀ ਹੀ ਮਨੁੱਖੀ ਮਨ ਦੀਆਂ ਉਸਾਰੂ ਸ਼ਕਤੀਆਂ ਕਾਇਮ ਰਖ ਸਕਦੇ ਹਨ । ਇਹ ਸਿਫ਼ਤਾਂ, ਉਹ ਸੁਨਿਹਰੀ ਮੁਹਰਾਂ ਹਨ, ਜਿਨ੍ਹਾਂ ਦਾ ਮੁੱਲ ਸਮਾਂ ਵੀ ਨਹੀਂ ਘਟਾਂਦਾ, ਸੈਂਕੜੇ ਨਵੇਂ ਸਿੱਕੇ ਮੰਡੀ ਵਿੱਚ ਪਏ ਆਉਣ, ਇਹਨਾਂ ਮੁਹਰਾਂ ਦਾ ਮੁੱਲ ਸਵਾਇਆ ਹੀ ਵੱਟਿਆ ਜਾਏਗਾ ।” ਇਸ ਕਥਨ ਦੀ ਪ੍ਰੋੜ੍ਹਤਾ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਦੀ ਪੁਸਤਕ ‘ਮੇਰੀਆਂ ਅਭੁੱਲ ਯਾਦਾਂ’ ਦੇ ਅਧਾਰ ’ਤੇ ਕਰੋ । (15 marks)

Asked 29 times in 2013–2023, most recently in 2023.

Q7c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਉਸਦੇ ਨਾਟਕ, ਉਸਦੀ ਆਪਣੀ ਭਾਸ਼ਾ ਵਿੱਚ, ਬਲ਼ਦੇ ਵੇਗ ਦੇ, ਸੇਕ ਦੇ ਦੁਖਾਂਤ ਨੂੰ ਪੇਸ਼ ਕਰਦੇ ਹਨ । ਇਉਂ ਇਹ ਨਾਟਕ, ਕਾਮ ਤੇ ਕਾਮਨਾਵਾਂ ਦੇ ਵੇਗ ਨੂੰ ਅਵਚੇਤਨ ਨਾਲ ਸੰਬੰਧਿਤ ਕਰਦੇ ਹਨ । ਉਹ ਮਨੁੱਖੀ-ਰਿਸ਼ਤਿਆਂ ਦੀ ਟੁੱਟ-ਭੱਜ ਨੂੰ, ਇਸੀ ਪ੍ਰਸੰਗ ਵਿੱਚ ਪੇਸ਼ ਕਰਦਾ ਹੈ । ਵਿਸ਼ੇਸ਼ ਤੌਰ ’ਤੇ ਉਸਦੇ ਨਾਟਕ ਔਰਤ ਦੇ ਅਜਿਹੇ ਮਾਨਸਿਕ ਸੰਘਰਸ਼ ਨੂੰ ਕੇਂਦਰ ਬਣਾਉਂਦੇ ਹਨ ।” ਇਸ ਕਥਨ ਦੀ ਸਾਰਥਕਤਾ ਬਾਰੇ, ਬਲਵੰਤ ਗਾਰਗੀ ਰਚਿਤ ‘ਲੋਹਾ ਕੁੱਟ’, ‘ਧੂਣੀ ਦੀ ਅੱਗ’ ਅਤੇ ‘ਸੁਲਤਾਨ ਰਜ਼ੀਆ’ ਨਾਟਕਾਂ ਦੇ ਸੰਦਰਭ ਵਿੱਚ, ਆਲੋਚਨਾਤਮਕ-ਟਿੱਪਣੀ ਕਰੋ । (15 marks)

Asked 23 times in 2013–2023, most recently in 2023.

Q8a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਪੰਜਾਬੀ ਰਚਨਾ ਦੇ ਮੰਡਲ ਵਿੱਚ ਜੋ ਨਵਜੋਬਨ ਆਇਆ ਹੈ ਤੇ ਨਵੇਂ ਸ਼ਿੰਗਾਰ ਵਿੱਚ ਪੰਜਾਬੀ ਬਣ-ਠਣ ਰਹੀ ਹੈ, ਉਸ ਵਿੱਚ ‘ਚਾਤ੍ਰਿਕ’ ਜੀ ਨੇ ਸ਼ਿੰਗਾਰ ਦੀ ਸੇਵਾ ਦਾ ਹੰਬਲਾ ਮਾਰਿਆ ਹੈ, ਤੇ ਆਪਣੇ ਦਿਲ ਦੇ ਭਾਵ, ਤਜਰਬੇ ਤੇ ਖ਼ਯਾਲ ਪ੍ਰਗਟ ਕਰਕੇ, ਇਸ ਫੁਲਵਾੜੀ ਨੂੰ ਹੋਰ ਧਨੀ ਬਣਾਇਆ ਹੈ, ਤੇ ਜਿੱਥੇ ਲੋੜ ਸਮਝੀ ਹੈ ਦੂਸਰਿਆਂ ਦੇ ਉੱਤਮ ਖ਼ਯਾਲਾਂ ਨੂੰ ਖੁੱਲ੍ਹੇ ਉਲਥੇ ਦਾ ਰੂਪ ਦੇ ਕੇ, ਪੰਜਾਬ ਦੀ ਵੱਖਰ ਨੂੰ ਵਾਧਾ ਦਿੱਤਾ ਹੈ ।” ਧਨੀ ਰਾਮ ‘ਚਾਤ੍ਰਿਕ’ ਦੇ ਕਾਵਿ-ਸੰਗ੍ਰਿਹ ‘ਚੰਦਨਵਾੜੀ’ ਦੇ ਸੰਦਰਭ ਵਿੱਚ, ਇਸ ਕਥਨ ਦੀ ਪੁਸ਼ਟੀ ਦਲੀਲਾਂ ਸਹਿਤ ਕਰੋ । (20 marks)

Asked 23 times in 2013–2023, most recently in 2023.

Q8b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਅਤੇ ‘ਮੇਰਾ ਰੂਸੀ ਸਫ਼ਰਨਾਮਾ’ ਦੇ ਸੰਦਰਭ ਵਿੱਚ, ਬਲਰਾਜ ਸਾਹਨੀ ਦੀ ਵਾਰਤਕ-ਸ਼ੈਲੀ ਬਾਰੇ ਉਦਾਹਰਨਾਂ ਸਹਿਤ ਚਰਚਾ ਕਰੋ । (15 marks)

Asked 17 times in 2013–2023, most recently in 2023.

Q8c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਸੰਤ ਸਿੰਘ ਸੇਖੋਂ ਨੇ ਆਪਣੇ ਚਿੰਤਨ-ਕਾਰਜ ਦੇ ਆਰੰਭ ਤੋਂ ਹੀ ਧਾਰਮਿਕ/ਅਧਿਆਤਮਕ, ਪ੍ਰਸ਼ੰਸਾਮਈ ਤੇ ਰੁਮਾਂਟਿਕ ਬਿਰਤੀ ਦਾ ਕਾਫੀ ਹੱਦ ਤੱਕ ਤਿਆਗ ਕਰਕੇ, ਸਾਹਿਤ ਰਚਨਾਵਾਂ ਨੂੰ ਸਮਾਜਕ-ਇਤਿਹਾਸਕ ਸੰਦਰਭ ਅਤੇ ਗਿਆਨ ਦੇ ਸੰਗਠਨ ਦੀ ਸਹਾਇਤਾ ਨਾਲ ਵਾਚਣ ਦਾ ਪੈਗ਼ਾਮ ਦਿੱਤਾ ਹੈ ।” ਇਹ ਕਥਨ, ਉਸ ਦੀ ਸਾਹਿਤ-ਸਿਧਾਂਤ ਨਾਲ ਸੰਬੰਧਤ ਪੁਸਤਕ ‘ਸਾਹਿਤਿਆਰਥ’ ’ਤੇ ਕਿਸ ਹੱਦ ਤੱਕ ਢੁੱਕਦਾ ਹੈ? ਆਲੋਚਨਾਤਮਕ-ਟਿੱਪਣੀ ਕਰੋ । (15 marks)

Asked 14 times in 2013–2023, most recently in 2023.

Spotted an error? Tell us.

We classify every PYQ with care, but mistakes can slip in. If a question is in the wrong topic, has a typo, the wrong year, or is missing, let us know. We review every report and update the page.

Report an Error

Spotted something wrong?

If a question is in the wrong unit or a match looks wrong, please report an error.

Related: Overall Punjabi Literature PYQ analysis · Year-wise question papers · Topic-wise PYQs

Subscribe
Notify of
guest

0 Comments
Oldest
Newest Most Voted