Every question from the Punjabi Literature Optional papers of UPSC Mains 2025, placed in its syllabus unit and checked against all questions asked from 2013 to 2024. See what was familiar, what came back and what was new.
Other years:
What stood out in 2025
- More marks than usual: ਉਪਭਾਸ਼ਾਵਾਂ ਅਤੇ ਗੁਰਮੁਖੀ ਲਿਪੀ (60 marks, against an average of 46); ਨਾਟਕ, ਨਾਵਲ ਅਤੇ ਕਹਾਣੀ (65 marks, against an average of 52); ਕਲਾਸੀਕਲ ਪਿਛੋਕੜ ਅਤੇ ਮੱਧਕਾਲੀ ਸਾਹਿਤ (65 marks, against an average of 55).
- Fewer marks than usual: ਪੰਜਾਬੀ ਭਾਸ਼ਾ: ਨਿਕਾਸ, ਧੁਨੀ, ਰੂਪ ਅਤੇ ਵਾਕ (75 marks, against an average of 96).
- 3 questions were close repeats of an earlier paper: Q1b (Paper II), first seen in 2011; Q5e (Paper I), first seen in 2017; Q7b (Paper I), first seen in 2014.
- Every question came from a topic UPSC had asked recently.
Which units got the marks in 2025
Marks asked from each unit in 2025 (dark bar) against its average for 2013–2024 (grey bar).
Paper I
| Unit | 2025 | Average 2013–24 |
|---|---|---|
| ਪੰਜਾਬੀ ਭਾਸ਼ਾ: ਨਿਕਾਸ, ਧੁਨੀ, ਰੂਪ ਅਤੇ ਵਾਕ | 75 | 96 |
| ਉਪਭਾਸ਼ਾਵਾਂ ਅਤੇ ਗੁਰਮੁਖੀ ਲਿਪੀ | 60 | 46 |
| ਕਲਾਸੀਕਲ ਪਿਛੋਕੜ ਅਤੇ ਮੱਧਕਾਲੀ ਸਾਹਿਤ | 65 | 55 |
| ਆਧੁਨਿਕ ਕਾਵਿ-ਪ੍ਰਵਿਰਤੀਆਂ | 45 | 48 |
| ਲੋਕ ਸਾਹਿਤ, ਮਹਾਂਕਾਵਿ ਅਤੇ ਪ੍ਰਗੀਤ | 40 | 45 |
| ਨਾਟਕ, ਨਾਵਲ ਅਤੇ ਕਹਾਣੀ | 65 | 52 |
| ਸਮਾਜਕ-ਸਭਿਆਚਾਰਕ ਪ੍ਰਭਾਵ, ਨਿਬੰਧ ਅਤੇ ਆਲੋਚਨਾ | 50 | 54 |
Paper II
| Unit | 2025 | Average 2013–24 |
|---|---|---|
| ਸੈਕਸ਼ਨ ੳ: ਮੱਧਕਾਲੀ ਕਾਵਿ | 200 | 200 |
| ਸੈਕਸ਼ਨ ਅ: ਆਧੁਨਿਕ ਸਾਹਿਤ | 200 | 200 |
A question that fits two units is split equally between them.
Paper I
Q1a. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਭਾਸ਼ਾ ਅਤੇ ਲਿਪੀ ਦੇ ਆਪਸੀ ਸੰਬੰਧਾਂ ਬਾਰੇ ਵਿਚਾਰ ਕਰਦੇ ਹੋਏ, ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਵਧੇਰੇ ਢੁਕਵੀਂ ਹੋਣ ਬਾਰੇ ਦਲੀਲਾਂ ਸਹਿਤ ਉੱਤਰ ਦਿਓ । (10 marks)
Q1b. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਵਿਚ ਅਗੇਤਰ ਤੇ ਪਿਛੇਤਰ ਤਾਂ ਮਿਲਦੇ ਹਨ, ਪਰ ਮਧੇਤਰ ਨਹੀਂ ਮਿਲਦੇ । ਵਿਵੇਚਨ ਕਰੋ । (10 marks)
Q1c. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਅਜੋਕੇ ਸੰਦਰਭ ਵਿਚ ਨਾਥ-ਜੋਗੀ ਸਾਹਿਤ ਦੇ ਮਹੱਤਵ ਬਾਰੇ ਸਮੀਖਿਆ ਕਰੋ । (10 marks)
Q1d. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਗੁਰਮਤਿ ਕਾਵਿ ਦੀ ਸਮਾਜਕ, ਸਭਿਆਚਾਰਕ ਅਤੇ ਸਾਹਿਤਕ ਪਿੱਠ-ਭੂਮੀ ਬਾਰੇ ਤੁਸੀਂ ਕੀ ਜਾਣਦੇ ਹੋ? ਸੰਖੇਪ ਨੋਟ ਲਿਖੋ । (10 marks)
Q1e. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਵਿਚ ਸਵਰ ਅਤੇ ਵਿਅੰਜਨ ਧੁਨੀਆਂ ਦਾ ਵਰਗੀਕਰਣ ਕਿਹੜੇ ਆਧਾਰਾਂ ਉਤੇ ਕੀਤਾ ਜਾਂਦਾ ਹੈ? ਚਰਚਾ ਕਰੋ । (10 marks)
Q2a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੂਰਬੀ ਪੰਜਾਬ ਦੀਆਂ ਮੁੱਖ ਉਪਭਾਸ਼ਾਵਾਂ ਕਿਹੜੀਆਂ ਹਨ ਅਤੇ ਕਿਹੜੇ-ਕਿਹੜੇ ਇਲਾਕੇ ਵਿਚ ਬੋਲੀਆਂ ਜਾਂਦੀਆਂ ਹਨ? ਇਨ੍ਹਾਂ ਵਿਚੋਂ ਕਿਹੜੀ ਉਪਭਾਸ਼ਾ ਨੂੰ ਟਕਸਾਲੀ ਭਾਸ਼ਾ ਦਾ ਦਰਜਾ ਹਾਸਲ ਹੈ ਅਤੇ ਕਿਉਂ? ਵਿਚਾਰ ਕਰੋ । (20 marks)
Q2b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਕਿੱਸਾ ਕਾਵਿ ਦਾ ਵਿਸ਼ੈਗਤ ਆਧਾਰ ’ਤੇ ਵਰਗੀਕਰਣ ਕਰੋ ਅਤੇ ਹਰ ਵਰਗ ਦੇ ਕਿੱਸਿਆਂ ਦੀਆਂ ਵਿਸ਼ੇਸ਼ ਖੂਬੀਆਂ ਬਿਆਨ ਕਰੋ । (15 marks)
Q2c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਵਾਕ-ਵਿਉਂਤ ਪ੍ਰਬੰਧ ਦੀ ਚਰਚਾ ਕਰਦੇ ਹੋਏ ਪੰਜਾਬੀ ਵਾਕਾਂ ਵਿਚ ਵਾਕ-ਤੱਤਾਂ ਦੇ ਕ੍ਰਮ ਸਿਧਾਂਤ ਦਾ ਉਲੇਖ ਕਰੋ । (15 marks)
Q3a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸੂਫ਼ੀ ਕਾਵਿ ਦੇ ਵਿਕਾਸ ਪੜਾਵਾਂ ਦੀ ਚਰਚਾ ਕਰੋ । (15 marks)
Q3b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਧੁਨੀ-ਵਿਗਿਆਨ ਨੂੰ ਪਰਿਭਾਸ਼ਤ ਕਰਦੇ ਹੋਏ ਇਸਦੇ ਅਧਿਐਨ ਖੇਤਰ ਦਾ ਵਿਵੇਚਨ ਕਰੋ । (20 marks)
Q3c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਗੁਰਮੁਖੀ ਲਿਪੀ ਦੇ ਜਨਮ ਤੇ ਵਿਕਾਸ ਵਿਚ ਕਿਹੜੀਆਂ ਕਿਹੜੀਆਂ ਲਿਪੀਆਂ ਨੇ ਯੋਗਦਾਨ ਪਾਇਆ ਹੈ? ਵਿਚਾਰ ਕਰੋ । (15 marks)
Q4a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਧੁਨੀ ਵਿਉਂਤ (Phonology), ਰੂਪ ਵਿਗਿਆਨ (Morphology) ਅਤੇ ਵਾਕ-ਵਿਉਂਤ (Syntax) ਦੇ ਵਿਭਿੰਨ ਪੱਖਾਂ ਬਾਰੇ ਵਿਸਤ੍ਰਿਤ ਜਾਣ-ਪਛਾਣ ਕਰਵਾਓ । (20 marks)
Q4b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਜਨਮਸਾਖੀਆਂ ਨੂੰ ਪੰਜਾਬੀ ਵਾਰਤਕ ਦਾ ਮੁੱਢਲਾ ਰੂਪ ਮੰਨਦੇ ਹੋਏ ਇਨ੍ਹਾਂ ਵਿਚ ਪ੍ਰਸਤੁਤ ਵਾਰਤਕ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ । (15 marks)
Q4c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਸ਼ਬਦ-ਜੋੜਾਂ ਦਾ ਮਿਆਰੀਕਰਣ ਇਕ ਗੰਭੀਰ ਸਮੱਸਿਆ ਹੈ । ਇਸ ਸਮੱਸਿਆ ਦੇ ਹੱਲ ਲਈ ਆਪਣੇ ਸੁਝਾਵ ਪੇਸ਼ ਕਰੋ । (15 marks)
Q5a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਨਵ-ਰਹੱਸਵਾਦੀ ਕਾਵਿ-ਪ੍ਰਵਿਰਤੀ ਨਾਲ ਕਿਹੜੇ-ਕਿਹੜੇ ਕਵੀ ਸੰਬੰਧਿਤ ਹਨ? ਉਨ੍ਹਾਂ ਦੀ ਇਸ ਕਾਵਿ-ਪ੍ਰਵਿਰਤੀ ਨੂੰ ਦੇਣ ਦਾ ਵਿਵੇਚਨ ਕਰੋ । (10 marks)
Q5b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਡਾ. ਹਰਿਭਜਨ ਸਿੰਘ ਦੀ ਰੂਪਵਾਦੀ ਆਲੋਚਨਾ ਦ੍ਰਿਸ਼ਟੀ ਦੇ ਮੂਲ ਸੰਕਲਪਾਂ ਦੀ ਸਮੀਖਿਆ ਕਰੋ । (10 marks)
Q5c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । “ਪੰਜਾਬੀ ਲੋਕ-ਗੀਤ, ਲੋਕ ਮਨ ਦੀ ਸਮੂਹਿਕ ਪੇਸ਼ਕਾਰੀ ਕਰਨ ਵਾਲਾ ਇਕ ਸ਼ਕਤੀਸ਼ਾਲੀ ਸਭਿਆਚਾਰਕ ਪ੍ਰਗਟਾਵਾ ਹੈ ।” ਚਰਚਾ ਕਰੋ । (10 marks)
Q5d. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਚਰਨਦਾਸ ਸਿੱਧੂ ਦੇ ਨਾਟਕਾਂ ਦੇ ਵਿਸ਼ੇ ਪੱਖ ਬਾਰੇ ਵਿਚਾਰ ਪ੍ਰਗਟ ਕਰੋ । (10 marks)
Q5e. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । ਪੰਜਾਬੀ ਭਾਸ਼ਾ ਅਤੇ ਸਾਹਿਤ ਉਤੇ ਸੰਸਕ੍ਰਿਤ, ਫ਼ਾਰਸੀ ਅਤੇ ਪੱਛਮੀ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰੋ । (10 marks)
Q6a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ‘ਗੁਰਦਿਆਲ ਸਿੰਘ ਦੇ ਨਾਵਲ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਤ੍ਰਾਸਦਿਕ ਰੂਪਾਂ ਵਿਚ ਪੇਸ਼ ਕਰਦੇ ਹਨ !’ ਚਰਚਾ ਕਰੋ । (20 marks)
Q6b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਪ੍ਰਯੋਗਸ਼ੀਲ ਕਵਿਤਾ ਦੇ ਦਾਰਸ਼ਨਿਕ ਆਧਾਰਾਂ ਦਾ ਵਿਸ਼ਲੇਸ਼ਣ ਕਰੋ । (15 marks)
Q6c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਕਹਾਣੀਕਾਰ ਵਰਿਆਮ ਸਿੰਘ ਸੰਧੂ ਨੂੰ ‘ਦੁਖਾਂਤਕ ਵਿਅੰਗ ਦਾ ਸਿਰਜਣਹਾਰ’ ਕਿਉਂ ਕਿਹਾ ਜਾਂਦਾ ਹੈ? ਉਸਦੀਆਂ ਵੱਖ-ਵੱਖ ਕਹਾਣੀਆਂ ਦੇ ਹਵਾਲੇ ਨਾਲ ਚਰਚਾ ਕਰੋ । (15 marks)
Q7a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਅਵਤਾਰ ਸਿੰਘ ਅਜ਼ਾਦ ਦੀ ਮਹਾਂ ਕਾਵਿ ਰਚਨਾ ਵਿਚ ਗੁਰਮਤਿ ਦੇ ਕਈ ਪੱਖਾਂ ਦੀ ਵਿਆਖਿਆ ਹੋਈ ਹੈ ।” ਉਸਦੇ ਮਹਾਂ ਕਾਵਿ ਮਰਦ ਅਗੰਮੜਾ, ਵਿਸ਼ਵ ਨੂਰ, ਮਹਾਂਬਲੀ ਅਤੇ ਰਤੁ ਕਾ ਕੁੰਗੂ ਦੇ ਹਵਾਲੇ ਨਾਲ ਇਸ ਕਥਨ ਦੀ ਪੁਸ਼ਟੀ ਕਰੋ । (15 marks)
Q7b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪ੍ਰੋ. ਕਿਸ਼ਨ ਸਿੰਘ ਦੀ ਮਾਰਕਸਵਾਦੀ ਅਧਿਐਨ-ਵਿਧੀ ਦੀਆਂ ਸੀਮਾਵਾਂ ਦਾ ਵਿਸ਼ਲੇਸ਼ਣ ਕਰੋ । (15 marks)
Q7c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਰਹੱਸਵਾਦੀ ਕਾਵਿ ਦੇ ਖੇਤਰ ਵਿਚ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਦੀ ਦੇਣ ਬਾਰੇ ਵਿਚਾਰ ਪ੍ਰਗਟ ਕਰੋ । (20 marks)
Q8a. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਨਾਟਕਕਾਰ ਹਰਚਰਨ ਸਿੰਘ ਦੀ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਦੇਣ ਬਾਰੇ ਵਿਸਤ੍ਰਿਤ ਨੋਟ ਲਿਖੋ । (20 marks)
Q8b. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ‘ਗੁਰਬਖ਼ਸ਼ ਸਿੰਘ ਪ੍ਰੀਤਲੜੀ ਇਕ ਨਿਪੁੰਨ ਸ਼ੈਲੀਕਾਰ ਹੈ ।’ ਇਸ ਕਥਨ ਦੀ ਰੋਸ਼ਨੀ ਵਿਚ ਉਸ ਦੀ ਵਾਰਤਕ ਸ਼ੈਲੀ ਦੇ ਮੁੱਖ ਗੁਣਾਂ ਬਾਰੇ ਚਰਚਾ ਕਰੋ । (15 marks)
Q8c. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਪੰਜਾਬੀ ਪ੍ਰਗੀਤ ਪਰੰਪਰਾ ਦੇ ਵਿਕਾਸ ਵਿਚ ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੀ ਦੇਣ ਦਾ ਅਧਿਐਨ ਪ੍ਰਸਤੁਤ ਕਰੋ । (15 marks)
Paper II
Q1a. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ) ਦਿਲਹੁ ਮੁਹਬਤਿ ਜਿੰਨ ਸੇਈ ਸਚਿਆ ॥
ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
ਵਿਸਰਿਆ ਜਿਨ ਨਾਮੁ ਤੇ ਭੁਇ ਭਾਰ ਥੀਏ ॥੧॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
ਤਿਨ ਧੰਨੁ ਜਣੇਦੀ ਮਾਉ ਆਏ ਸਫਲ ਸੇ ॥੨॥ (10 marks)
Q1b. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ) ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥
ਸਤਿਗੁਰ ਜੇਵਡ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥
ਸਤਿਗੁਰ ਮਿਲਿਐ ਸਚੁ ਪਾਇਆ ਜਿਨੀ ਵਿਚਹੁ ਆਪੁ ਗਵਾਇਆ ॥
ਜਿਨਿ ਸਚੋ ਸਚੁ ਬੁਝਾਇਆ ॥੪॥ (10 marks)
Q1c. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ) ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥
ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ, ਸਾ ਸੋਹਾਗਣਿ ਨਾਰੇ ॥
ਨਵ ਘਰ ਥਾਪਿ ਮਹਲ ਘਰੁ ਊਚਉ, ਨਿਜ ਘਰਿ ਵਾਸੁ ਮੁਰਾਰੇ ॥
ਸਭਿ ਤੇਰੀ ਤੂ ਮੇਰਾ ਪ੍ਰੀਤਮ ਨਿਸਿ ਬਾਸੁਰ ਰੰਗਿ ਰਾਵੈ ॥
ਨਾਨਕ ਪ੍ਰਿਉ ਪ੍ਰਿਉ ਚਵੈ ਬੰਬੀਹਾ, ਕੋਕਿਲ ਸਬਦ ਸੁਹਾਵੈ ॥੨॥ (10 marks)
Q1d. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ) ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ
ਰਾਤੀਂ ਨੀਂਦ ਨਾ ਦਿਨ ਸੁੱਖ ਸੁੱਤੀ ਅੱਖੀਂ ਪਲਟਿਆ ਨੀਰ ।
ਛਵ੍ਹੀਆਂ ਤੇ ਤਲਵਾਰਾਂ ਕੋਲੋਂ ਇਸ਼ਕ ਦੇ ਤਿੱਖੇ ਤੀਰ ।
ਇਸ਼ਕੇ ਜੇਡ ਨਾ ਜ਼ਾਲਮ ਕੋਈ ਇਹ ਜ਼ਹਿਮਤ ਬੇਪੀਰ ।
ਇਕ ਪਲ ਸਾਇਤ ਆਰਾਮ ਨਾ ਆਵੇ ਬੁਰੀ ਬਿਰਹੋਂ ਦੀ ਪੀੜ । (10 marks)
Q1e. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ) ਚਿੜੀ ਚੁਹਕਦੀ ਨਾਲ ਜਾ ਤੁਰੇ ਪਾਂਧੀ, ਪਈਆਂ ਦੁੱਧ ਦੇ ਵਿਚ ਮਧਾਣੀਆਂ ਨੀ ।
ਹੋਈ ਸੁਬਹ ਸਾਦਿਕ ਜਦੋਂ ਆਣ ਰੋਸ਼ਨ, ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ ।
ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ, ਸੈਆਂ ਭੂੰਈ ਨੂੰ ਜਿਨ੍ਹਾਂ ਨੇ ਲਾਣੀਆਂ ਨੀ ।
ਘਰਬਾਰਨਾਂ ਚੱਕੀਆਂ ਝੌਤੀਆਂ ਨੀ, ਜਿਨ੍ਹਾਂ ਤਉਣਾ ਗੁੰਨ੍ਹ ਪਕਾਣੀਆਂ ਨੀ । (10 marks)
Q2a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸ਼ੇਖ਼ ਫ਼ਰੀਦ ਪਾਰਗਾਮੀ ਦ੍ਰਿਸ਼ਟੀ ਵਾਲਾ ਕਵੀ ਹੈ ਜੋ ਪੰਜਾਬੀ ਸਭਿਆਚਾਰ ਦੇ ਧਰਾਤਲ ਉੱਪਰ ਸਾਮੀ ਅਤੇ ਭਾਰਤੀ ਪਰੰਪਰਾਵਾਂ ਦਾ ਅਜਿਹਾ ਸੁਮੇਲ ਸਿਰਜਦਾ ਹੈ ਜਿਸ ਨਾਲ ਇਹ ਦੋਵੇਂ ਪਰੰਪਰਾਵਾਂ ਪੁਨਰ ਸਿਰਜਣ ਦੇ ਅਮਲ ਵਿੱਚ ਪੈਂਦੀਆਂ ਹਨ । ਫ਼ਰੀਦ ਬਾਣੀ ਵਿੱਚ ਪੇਸ਼ ਇਸ ਪੁਨਰ ਸਿਰਜਣ ਦੇ ਅਮਲ ਨੂੰ ਚਰਚਾ ਦਾ ਵਿਸ਼ਾ ਬਣਾਉ । (20 marks)
Q2b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਹੁਕਮ’ ਦਾ ਸੰਕਲਪ ਜਪੁਜੀ ਦੇ ਦਾਰਸ਼ਨਿਕ ਅੰਸ਼ ਦਾ ਕੇਂਦਰੀ ਤੱਤ ਹੈ ਅਤੇ ਇਸ ਬਾਣੀ ਵਿੱਚ ਕਥਨ ਕੀਤੇ ਹੋਰ ਬੋਧਿਕ ਵਿਚਾਰ ਇਸੇ ਦਾ ਵਿਸਥਾਰ ਹਨ । ਇਸ ਕਥਨ ਦੀ ਪੁਸ਼ਟੀ ‘ਜਪੁਜੀ’ ਵਿੱਚੋਂ ਉਦਾਹਰਨਾਂ ਦੇ ਕੇ ਕਰੋ । (15 marks)
Q2c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬੁੱਲ੍ਹੇ ਸ਼ਾਹ ਸੂਫ਼ੀ ਰਹੱਸਵਾਦ ਦੀ ਸਹੀ ਤਰਜਮਾਨੀ ਕਰਨ ਵਾਲਾ ਅਜਿਹਾ ਸੁਚੇਤ ਸ਼ਾਇਰ ਹੈ ਜੋ ਇਸਲਾਮ ਵਿੱਚ ਪ੍ਰਚੱਲਿਤ ਹੋ ਰਹੇ ਬਾਹਰੀ ਭੇਖਾਂ ਅਤੇ ਦਿਖਾਵੇ ਵਾਲੇ ਕਿਰਦਾਰ ਨੂੰ ਰੱਦ ਕਰਦਾ ਇਸਲਾਮ ਦੇ ਅਨੁਯਾਈਆਂ ਨੂੰ ਸਵਸਥ ਧਾਰਮਿਕ ਕਦਰਾਂ-ਕੀਮਤਾਂ ਅਪਣਾਉਣ ਲਈ ਪ੍ਰੇਰਦਾ ਹੈ । ਉਸਦੀ ਸ਼ਾਇਰੀ ਦਾ ਵੱਡਾ ਹਿੱਸਾ ਬਾਹਰੀ ਜੀਵਨ ਨਾਲੋਂ ਮਨੁੱਖ ਦੇ ਰੂਹਾਨੀ ਜਗਤ ਦੀ ਪੁਨਰ-ਸਥਾਪਨਾ ’ਤੇ ਬਲ ਦਿੰਦਾ ਹੈ । ਇਸ ਕਥਨ ਦੀ ਪੁਸ਼ਟੀ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਆਧਾਰ ’ਤੇ ਕਰੋ । (15 marks)
Q3a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਵਾਰਿਸ ਸ਼ਾਹ ਦੀ ਵਡਿਆਈ ਇਸ ਗੱਲ ਵਿੱਚ ਨਹੀਂ ਕਿ ਉਸਨੇ ਆਪਣੇ ਕਿੱਸੇ ‘ਹੀਰ’ ਵਿੱਚ ਪ੍ਰੇਮ ਉੱਤੇ ਆਧਾਰਤ ਸੁਤੰਤਰ ਵਿਆਹ ਦਾ ਪੱਖ ਪੂਰਿਆ ਹੈ, ਸਗੋਂ ਇਹ ਵਡਿਆਈ ਉਸਦੇ ਕਿੱਸੇ ਵਿੱਚ ਆਪਣੇ ਸਮੇਂ ਦੇ ਸਮਾਜਿਕ, ਇਤਿਹਾਸਕ ਅਤੇ ਆਤਮਿਕ ਜੀਵਨ ਦੀ ਪ੍ਰਤੀਨਿਧਤਾ ਕਰਨ ਦੀ ਯੋਗਦਾ ਵਿੱਚ ਹੈ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਆਪਣੇ ਉੱਤਰ ਦੀ ਪੁਸ਼ਟੀ ਕਿੱਸਾ ‘ਹੀਰ’ ਵਿੱਚੋਂ ਮਿਸਾਲਾਂ ਦੇ ਕੇ ਕਰੋ । (20 marks)
Q3b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸ਼ੇਖ ਫ਼ਰੀਦ ਆਪਣੀ ਬਾਣੀ ਵਿੱਚ ਵਾਰ-ਵਾਰ ਨਾਸ਼ਮਾਨਤਾ ਦਾ ਭੈਅ ਦੇ ਕੇ ਮਨੁੱਖ ਨੂੰ ਨੇਕੀ ਵੱਲ ਪ੍ਰੇਰਦਾ ਹੈ, ਉਸਦੀ ਨਾਸ਼ਮਾਨਤਾ ਦੀ ਇਸ ਚੇਤਾਵਨੀ ਵਿੱਚ ਨਿਸ਼ਕਰਮਤਾ ਨਹੀਂ ਸਗੋ ਕਰਮਸ਼ੀਲਤਾ ਹੈ । ਇਸ ਕਥਨ ਨੂੰ ਫ਼ਰੀਦ ਬਾਣੀ ਦੇ ਹਵਾਲੇ ਨਾਲ ਸਪੱਸ਼ਟ ਕਰੋ । (15 marks)
Q3c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬੁੱਲ੍ਹੇ ਸ਼ਾਹ ਦਾ ਕਲਾਮ ਬੇਖ਼ੁਦੀ ਤੇ ਚੇਤਨਾ ਦੇ ਤਣਾਉ ਦਾ ਇਕ ਅਜਿਹਾ ਨਾਚ ਹੈ ਜਿੱਥੇ ਆਪਣੇ ਵਰਗ ਦੀ ਸੋਝੀ ਤਾਂ ਰਹਿੰਦੀ ਹੈ, ਪਰ ਬਾਕੀ ਸਭ ਕਾਸੇ ਤੋਂ ਮਨੁੱਖ ਬੇਨਿਆਜ਼ ਹੋ ਜਾਂਦਾ ਹੈ । ਇਸ ਕਥਨ ਦੀ ਪੁਸ਼ਟੀ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚੋਂ ਉਦਾਹਰਨਾਂ ਦੇ ਕੇ ਕਰੋ । (15 marks)
Q4a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਗੁਰੂ ਨਾਨਕ ਇੱਕ ਸੰਵਾਦ ਸਿਰਜਕ ਕਵੀ ਹੈ ਜਿਸ ਦੁਆਰਾ ਸਿਰਜਿਆ ਸੰਵਾਦ ਨਵੇਂ ਸਮਾਜ-ਸਭਿਆਚਾਰ ਦਾ ਨਿਰਮਾਣ ਕਰਨ ਦੇ ਆਹਰ ਵਿੱਚ ਹੈ । ਇਸ ਕਥਨ ਨੂੰ ਗੁਰੂ ਨਾਨਕ ਬਾਣੀ ਦੇ ਹਵਾਲੇ ਨਾਲ ਸਪੱਸ਼ਟ ਕਰੋ । (20 marks)
Q4b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਕਿੱਸਾ ‘ਹੀਰ’ ਵਾਰਿਸ ਸ਼ਾਹ ਦੀ ਸਿਰਫ਼ ਇੱਕ ਪਿਆਰ ਦੀ ਲੋਕ ਕਹਾਣੀ ਹੀ ਨਹੀਂ ਸਗੋਂ ਇਹ ਆਪਣੇ ਸਮੇਂ ਦਾ ਉੱਚ ਸਾਹਿਤਕ ਮਿਆਰ ਵਾਲਾ ਅਜਿਹਾ ਦਸਤਾਵੇਜ਼ ਹੈ ਜਿਸ ਵਿੱਚ ਉਸ ਸਮੇਂ ਦੇ ਸੰਪੂਰਨ ਹਾਲਾਤ ਕਲਮਬੱਧ ਹੋਏ ਹਨ । ਇਸ ਕਥਨ ਦੀ ਪੁਸ਼ਟੀ ਕਿੱਸੇ ਵਿੱਚੋਂ ਉਦਾਹਰਨਾਂ ਦੇ ਕੇ ਕਰੋ । (15 marks)
Q4c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬੁੱਲ੍ਹੇ ਸ਼ਾਹ ਆਪਣੇ ਕਲਾਮ ਵਿੱਚ ਰੂਹਾਨੀਅਤ ਦੇ ਗੰਭੀਰ ਮਸਲਿਆਂ ਨੂੰ ਸਰੋਦੀ ਸੁਰ ਵਿੱਚ ਬਿਆਨਦਾ ਅਤੇ ਸਮਾਜ ਦੀਆਂ ਜਾਤੀ-ਜਮਾਤੀ ਅਤੇ ਧਾਰਮਿਕ ਵੰਡੀਆਂ ਨੂੰ ਮੁੱਢੋ ਰੱਦ ਕਰਦਾ ਮਨੁੱਖਤਾ ਨੂੰ ਇੱਕ ਅੱਲ੍ਹਾ ਦੀ ਜਾਤ ਮੰਨਣ ’ਤੇ ਜ਼ੋਰ ਦਿੰਦਾ ਹੈ । ਇਸ ਦਲੀਲ ਦੇ ਆਧਾਰ ’ਤੇ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਮੁੱਖ ਸਰੋਕਾਰਾਂ ਬਾਰੇ ਵਿਚਾਰ ਚਰਚਾ ਕਰੋ । (15 marks)
Q5a. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮੁਕਤੀ, ਸੁਰਗ, ਉਮਰ ਤੇ ਕਿਸਮਤ, ਸਭ ਕੁਝ ਤੇਰੇ ਪੱਲੇ,
ਸਚਿਆਈ ਦੀ ਬੁਚਕੀ ਕਾਹਨੂੰ, ਦੱਬੀ ਬੈਠਾ ਏਂ ਥੱਲੇ?
ਤੂੰ ਜਾਤਾ, ਅੰਨ੍ਹੇ ਵਿਸ਼ਵਾਸੀ, ਮੁਕਣੇ ਨਹੀਂ ਮੁਕਾਇਆਂ,
ਪਰ ਇਸ ਨਵੇਂ ਜਗਤ ਵਿਚ ਤੇਰੀ, ਜਾਦੂਗਰੀ ਨ ਚੱਲੇ । (10 marks)
Q5b. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ, ਦਗ਼ਾਬਾਜ਼ੀਆਂ ਹੋਰ ਬਥੇਰੀਆਂ ਨੀ ।
ਉਸਨੇ ਤੁਰਤ ਲਾਹੌਰ ਥੀਂ ਕੂਚ ਕੀਤਾ, ਬੈਠਾ ਜਾਇ ਕੇ ਵਿਚ ਮੁਕੇਰੀਆਂ ਨੀ ।
ਪਿਛੇ ਤਖ਼ਤ ਬੈਠੀ ਰਾਣੀ ਚੰਦ ਕੌਰਾਂ, ਦੇਂਦੇ ਆਣ ਮੁਸਾਹਿਬ ਦਲੇਰੀਆਂ ਨੀ ।
ਸ਼ਾਹ ਮੁਹੰਮਦਾ ਕੌਰ ਨਾ ਜੰਮਣਾ ਏ, ਕਿਲ੍ਹੇ, ਕੋਟ ਤੇ ਰੱਯਤਾਂ ਤੇਰੀਆਂ ਨੀ । (10 marks)
Q5c. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮਨੁੱਖੀ ਸਰੀਰ ਵਿੱਚ ਮਨੁੱਖ ਦੀ ਰੋਜ਼ਾਨਾ ਲੋੜ ਨਾਲੋਂ ਹਰ ਸ਼ਕਤੀ ਕਿਤੇ ਵਾਧੁ ਪੈਦਾ ਹੁੰਦੀ ਹੈ । ਜੇ ਹਰ ਸ਼ਕਤੀ ਉਹਦੀ ਰੋਜ਼ਾਨਾ ਲੋੜ ਦੇ ਨਾਪ ਨਾਲ ਹੀ ਪੈਦਾ ਹੁੰਦੀ ਤਾਂ ਮਨੁੱਖ ਹੈਵਾਨ ਤੋਂ ਬਹੁਤ ਅਗਾਂਹ ਨਾ ਵੱਧ ਸਕਦਾ । ਹੈਵਾਨ ਨੇ ਜਿੰਨਾ ਵਿਕਾਸ ਕਰੋੜਾਂ ਵਰ੍ਹਿਆਂ ਵਿੱਚ ਕੀਤਾ ਸੀ, ਇਨਸਾਨ ਨੇ ਓਨਾ ਹਜ਼ਾਰਾਂ ਵਰ੍ਹਿਆਂ ਵਿੱਚ ਕਰ ਲਿਆ । ਜਿਉਂ-ਜਿਉਂ ਉਹਦੀ ਪਿਆਰ ਭਾਵਨਾ ਮਜ਼ਬੂਤ ਹੁੰਦੀ ਗਈ, ਹਜ਼ਾਰਾਂ ਵਰ੍ਹਿਆਂ ਜਿੰਨਾ ਵਿਕਾਸ ਇਕ ਸਦੀ ਵਿੱਚ ਕਰਨ ਦੀ ਰਫ਼ਤਾਰ ਵਧ ਗਈ । (10 marks)
Q5d. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਕਿੰਨੀ ਵਾਰ ਸਮਝਾਇਆ ਕਿ ਆਪਣੇ ਬਾਪੂ ਦੇ ਸਾਹਮਣੇ ਨਾ ਬੋਲਿਆ ਕਰ । ਪਰ ਤੇਰਾ ਮੱਥਾ ਗਰਮ ਹੀ ਰਹਿੰਦਾ ਐ । ਚੁੱਪ ਕਿਉਂ ਐਂ? ਬੋਲ? ਕੁਝ ਤਾਂ ਬੋਲ । ਆਪਣੀ ਮਾਂ ਨਾਲ ਗੱਲ ਕਰ ਧੀਏ । ਐਨਾ ਗੁੱਸਾ? ਤੇਰੇ ਭਲੇ ਲਈ ਆਖਦੀ ਹਾਂ । ਆਖ਼ਿਰ ਤੇਰੀ ਮਾਂ ਹਾਂ, ਵੈਰਨ ਤਾਂ ਨਹੀਂ । ਬੋਲ ਤੇਰੀ ਚੁੱਪ ਮੈਨੂੰ ਤੜਪਾ ਰਹੀ ਹੈ । ਕੁਝ ਵੀ ਬੋਲ ਮੇਰੀ ਲਾਡੋ । ਤੇਰੀ ਅੱਲ੍ਹੜ ਉਮਰ ਐ, ਤੈਨੂੰ ਪਤਾ ਨਹੀਂ । ਤੇਰੇ ਸਿਰ ਵਿਚ ਕੀ ਧੂੜ ਦਿੱਤਾ ਉਸਨੇ? ਕਿਉਂ ਸਾਡੀ ਮਿੱਟੀ ਪੁੱਟਣ ਲੱਗੀ ਐਂ? (10 marks)
Q5e. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਉਸਦੇ ਸਿਰ ਵਿੱਚ ਵਦਾਨ ਵੱਜ ਰਹੇ ਸਨ ਤੇ ਦਿਲ ਵਿੱਚ ਡੰਗ । ਉਹ ਇਸ ਵੇਲੇ ਆਪਣੇ ਆਪ ਨੂੰ, ਸਾਰੀ ਦੁਨੀਆਂ ਨੂੰ ਪੀਹ ਸੁੱਟਣਾ ਚਾਹੁੰਦਾ ਸੀ । ਹਿੰਸਕ ਪਸ਼ੂਆਂ ਵਾਂਗ ਉਸਦੀਆਂ ਅੱਖਾਂ ਵਿੱਚੋਂ ਚੰਗਿਆੜੇ ਤਿੜਕ ਰਹੇ ਸਨ । ਉਸਨੂੰ ਸੋਲਾਂ ਆਨੇ ਯਕੀਨ ਹੋ ਚੁੱਕਾ ਸੀ ਕਿ ਉਹ ਪਾਗਲ ਹੋ ਗਿਆ ਹੈ । ਉਸਦੇ ਅੰਦਰ ਕੁਝ ਇਸ ਤਰ੍ਹਾਂ ਦੀ ਖਾਹਿਸ਼ ਉੱਠਣ ਲੱਗੀ ਕਿ ਉਹ ਉੱਠ ਕੇ ਬਾਹਰ ਦੌੜ ਜਾਵੇ, ਕੱਪੜੇ ਪਾੜ ਕੇ ਲੀਰ ਲੀਰ ਕਰ ਸੁੱਟੇ ਤੇ ਜੋ ਵੀ ਰਸਤੇ ਵਿੱਚ ਮਿਲੇ ਉਸ ਨਾਲ ਟਕਰਾ ਕੇ ਆਪਣੇ-ਆਪ ਨੂੰ ਤੇ ਉਸਨੂੰ ਚੂਰ ਚੂਰ ਕਰਦਾ ਜਾਵੇ । (10 marks)
Q6a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਨਾਵਲ ‘ਇਕ ਮਿਆਨ ਦੋ ਤਲਵਾਰਾਂ’ ਇਤਿਹਾਸਕ ਪੱਖ ਤੋਂ ਗਦਰ ਲਹਿਰ ਨਾਲ ਅਨਿਆਂ ਹੈ ਅਤੇ ਸਾਹਿਤਕ ਪੱਖ ਤੋਂ ਕਾਹਲ ਵਿੱਚ ਕੀਤੀ ਕੱਚੀ ਤੇ ਅਣਸੁਹਿਰਦ ਕਿਰਤ । ਇਸ ਕਥਨ ਦੀ ਰੋਸ਼ਨੀ ਵਿੱਚ ਨਾਨਕ ਸਿੰਘ ਦੀ ਇਤਿਹਾਸ ਅਤੇ ਨਾਵਲੀ ਚੇਤਨਾ ਨੂੰ ਚਰਚਾ ਦਾ ਵਿਸ਼ਾ ਬਣਾਉ । (20 marks)
Q6b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਧਨੀ ਰਾਮ ਚਾਤ੍ਰਿਕ ਨੇ ਆਪਣੇ ਕਾਵਿ ਵਿੱਚ ਧਰਮਾਂ ਦੇ ਫ਼ਰਕਾਂ ਤੋਂ ਉਚੇਰੀ ਸਾਂਝੀ ਰਾਸ਼ਟਰੀ ਭਾਵਨਾ ਦੇ ਸੰਚਾਰ ਲਈ ਜ਼ਮੀਨ ਤਿਆਰ ਕਰਨ ਦਾ ਸੁਹਿਰਦ ਯਤਨ ਕੀਤਾ ਹੈ । ਚਾਤ੍ਰਿਕ ਕਾਵਿ ਵਿੱਚ ਪੇਸ਼ ਇਸ ਰਾਸ਼ਟਰੀ ਭਾਵਨਾ ਨੂੰ ਉਦਾਹਰਨਾਂ ਸਹਿਤ ਸਪੱਸ਼ਟ ਕਰੋ । (15 marks)
Q6c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿੱਚ ਬਲਰਾਜ ਸਾਹਨੀ ਨੇ ਪਾਕਿਸਤਾਨ ਦੇ ਸਭਿਆਚਾਰ ਦੇ ਕਿਹੜੇ ਪੱਖਾਂ ਨੂੰ ਉਘਾੜਨ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਹੈ? ਇਨ੍ਹਾ ਪੱਖਾਂ ਨਾਲ ਸਫ਼ਰਨਾਮਾ ਲੇਖਕ ਦੀ ਕਿਸ ਤਰ੍ਹਾਂ ਦੀ ਭਾਵੁਕ ਸਾਂਝ ਉਭਰ ਕੇ ਸਾਹਮਣੇ ਆਉਂਦੀ ਹੈ? (15 marks)
Q7a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸੰਤ ਸਿੰਘ ਸੇਖੋਂ ਦੇ ਪ੍ਰਵੇਸ਼ ਨਾਲ ਪੰਜਾਬੀ ਚਿੰਤਨ ਦੇ ਖੇਤਰ ਵਿੱਚ ਗੁਣਾਤਮਕ ਤਬਦੀਲੀ ਵਾਪਰਦੀ ਹੈ, ਇਹ ਤਬਦੀਲੀ ਆਲੋਚਨਾ ਨੂੰ ਵਿਸ਼ੇਸ਼ ਗਿਆਨ ਦੇ ਸੰਗਠਨ ਤਹਿਤ ਸਮਝਣ ਦੇ ਪ੍ਰਸੰਗ ਵਿੱਚ ਵੇਖੀ ਜਾ ਸਕਦੀ ਹੈ । ਇਸ ਕਥਨ ਦੀ ਪ੍ਰੋੜਤਾ ਸੇਖੋਂ ਚਿੰਤਨ ਦੀਆਂ ਪ੍ਰਮੁੱਖ ਧਾਰਨਾਵਾਂ ਨੂੰ ਸਨਮੁੱਖ ਰੱਖ ਕੇ ਕਰੋ । (20 marks)
Q7b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਨਾਨਕ ਸਿੰਘ ਦੀ ਰਚਨਾ ਦ੍ਰਿਸ਼ਟੀ ਧਰਮ ਨਿਰਪੱਖ ਤਾਂ ਹੈ, ਪਰ ਧਰਮ ਨਿਰਪੇਖ ਨਹੀਂ । ਇਸ ਧਰਮ ਨਿਰਪੇਖਤਾ ਦੇ ਅਭਾਵ ਕਾਰਨ ਉਸਦੀ ਦ੍ਰਿਸ਼ਟੀ ਉੱਤੇ ਮਧਕਾਲੀਨ ਆਦਰਸ਼ਵਾਦ ਭਾਰੂ ਰਹਿੰਦਾ ਹੈ । ਇਸ ਕਥਨ ਦੀ ਰੋਸ਼ਨੀ ਵਿਚ ਨਾਨਕ ਸਿੰਘ ਦੀ ਨਾਵਲੀ ਦ੍ਰਿਸ਼ਟੀ ਬਾਰੇ ਆਲੋਚਨਾਤਮਕ ਵਿਚਾਰ ਚਰਚਾ ਕਰੋ । (15 marks)
Q7c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸਭਿਆਚਾਰਕ ਚੇਤਨਾ ਹੈਵਾਨੀਅਤ ਅਤੇ ਸ਼ੈਤਾਨੀਅਤ ਦੀਆਂ ਸੂਖ਼ਮ ਪਰ ਅਮਿੱਟ ਰੇਖਾਵਾਂ ਵਿੱਚ ਘਿਰੀ ਇਨਸਾਨੀਅਤ ਦੇ ਸੰਘਰਸ਼ ਦੀ ਗੌਰਵ ਗਾਥਾ ਨਾਲ ਓਤਪੋਤ ਹੈ । ਉਹ ਸਭਿਆਚਾਰਕ ਵਿਰਾਸਤ ਦੇ ਗੌਰਵ ਤੋਂ ਵੀ ਸੁਚੇਤ ਹੈ ਅਤੇ ਮਰਯਾਦਾਗਤ ਮਨੁੱਖੀ ਬੰਦਸ਼ਾਂ ਤੋਂ ਵੀ ਬਾਖ਼ਬਰ ਹੈ । ਪੁਸਤਕ ‘ਜ਼ਿੰਦਗੀ ਦੀ ਰਾਸ’ ਅਤੇ ‘ਨਵਾਂ ਸ਼ਿਵਾਲਾ’ ਵਿੱਚੋਂ ਉਦਾਹਰਨਾਂ ਦੇ ਕੇ ਇਸ ਕਥਨ ਦੀ ਪੁਸ਼ਟੀ ਕਰੋ । (15 marks)
Q8a. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸ਼ਾਹ ਮਹੁੰਮਦ ਇੱਕ ਰਾਜ-ਭਗਤ ਅਤੇ ਆਜ਼ਾਦੀ ਪਸ਼ੰਦ ਕਵੀ ਸੀ ਜਿਸਨੇ ਆਪਣੇ ਜੰਗਨਾਮੇ ਵਿਚ ਪੰਜਾਬ ਦੇ ਆਜ਼ਾਦ ਰਾਜ ਖੁੱਸਣ ਅਤੇ ਸਾਮਰਾਜੀ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ਾ ਜਮਾਉਣ ’ਤੇ ਦੁੱਖ ਭਰੇ ਕੀਰਨੇ ਪਾਏ ਹਨ । ਇਸ ਕਥਨ ਦੀ ਰੋਸ਼ਨੀ ਵਿੱਚ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਵਿੱਚੋਂ ਉੱਭਰਦੀ ਸ਼ਾਹ ਮਹੁੰਮਦ ਦੇ ਦੇਸ਼-ਹਿਤੈਸ਼ੀ ਸੁਰ ਨੂੰ ਚਰਚਾ ਦਾ ਵਿਸ਼ਾ ਬਣਾਉ । (20 marks)
Q8b. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਗੁਰਬਖ਼ਸ਼ ਸਿੰਘ ਸਹਿਜ ਪਿਆਰ ਦੇ ਫ਼ਲਸਫ਼ੇ ਨੂੰ ਜੀਵਨ ਦੇ ਕੀਮਤ ਪ੍ਰਬੰਧ ਦਾ ਕੇਂਦਰ ਮੰਨਦਾ ਹੋਇਆ ਇਸ ਨੂੰ ਇਕ ਆਦਰਸ਼ ਵਾਂਗ ਆਪਣੇ ਜੀਵਨ ਵਿੱਚ ਅਪਣਾਉਂਦਾ ਤੇ ਆਪਣੀਆਂ ਲਿਖਤਾਂ ਦਾ ਕੇਂਦਰੀ ਧੁਰਾ ਬਣਾਉਂਦਾ ਹੈ । ਇਸ ਕਥਨ ਦੀ ਰੋਸ਼ਨੀ ਵਿੱਚ ਪੁਸਤਕ ‘ਜ਼ਿੰਦਗੀ ਦੀ ਰਾਸ’, ‘ਨਵਾਂ ਸ਼ਿਵਾਲਾ’ ਤੇ ‘ਮੇਰੀਆਂ ਅਭੁੱਲ ਯਾਦਾਂ’ ਦੇ ਆਧਾਰ ’ਤੇ ਗੁਰਬਖ਼ਸ਼ ਸਿੰਘ ਦੇ ਪ੍ਰੀਤ ਫ਼ਲਸਫ਼ੇ ਨੂੰ ਚਰਚਾ ਦਾ ਵਿਸ਼ਾ ਬਣਾਉ । (15 marks)
Q8c. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬਲਵੰਤ ਗਾਰਗੀ ਬੋਲੀ ਦਾ ਜਾਦੂਗਰ ਹੈ ਜਿਸਦੀ ਭਾਸ਼ਾ ਦਾ ਜਾਦੂ ਪਾਠਕ ਦੇ ਸਿਰ ਚੜ ਬੋਲਦਾ ਹੈ । ਉਹ ਕਿਸੇ ਕਾਰੀਗਰ ਦੇ ਬੁੱਤ-ਤਰਾਸ਼ ਵਾਂਗ ਲਫ਼ਜ਼ਾਂ ਨੂੰ ਛਿੱਲ-ਤਰਾਸ਼ ਕੇ ਖੂਬਸੂਰਤ ਅੰਦਾਜ਼ ਵਿੱਚ ਇਸ ਤਰ੍ਹਾਂ ਵਰਤਦਾ ਹੈ ਕਿ ਉਸਦੇ ਕਸਬ ਦਾ ਕਮਾਲ ਆਪਣੇ ਪੂਰੇ ਜਾਹ-ਓ-ਜਲਾਲ ਵਿੱਚ ਉਘੜ ਕੇ ਪਾਠਕ ਸਾਹਮਣੇ ਸਾਕਾਰ ਹੋ ਉੱਠਦਾ ਹੈ । ਇਸ ਕਥਨ ਦੀ ਰੋਸ਼ਨੀ ਵਿੱਚ ਗਾਰਗੀ ਦੀ ਨਾਟਕੀ ਭਾਸ਼ਾ ਬਾਰੇ ਆਲੋਚਨਾਤਮਕ ਟੀਕਾ-ਟਿੱਪਣੀ ਕਰੋ । (15 marks)
Spotted something wrong?
If a question is in the wrong unit or a match looks wrong, please report an error.
Related: Overall Punjabi Literature PYQ analysis · Year-wise question papers · Topic-wise PYQs

