Menu Close

ਸੈਕਸ਼ਨ ਅ: ਆਧੁਨਿਕ ਸਾਹਿਤ – Punjabi Literature Optional PYQs (Paper II, Unit 2)

Here are all 235 questions on ਸੈਕਸ਼ਨ ਅ: ਆਧੁਨਿਕ ਸਾਹਿਤ asked in UPSC Punjabi Literature Optional Paper II (2009–2026), arranged under the 7 topics of this unit. Within each topic the latest questions come first.

Each question ends with a code such as [2024/15m/3b] – the year, the marks, the word limit (where UPSC set one) and the question number in the paper.

Topic-wise weightage graph of ਸੈਕਸ਼ਨ ਅ: ਆਧੁਨਿਕ ਸਾਹਿਤ, Punjabi Literature Optional Paper II
Topic-wise weightage of ਸੈਕਸ਼ਨ ਅ: ਆਧੁਨਿਕ ਸਾਹਿਤ (Punjabi Literature Optional Paper II) – share of marks asked from each topic.

2.1] ਸ਼ਾਹ ਮੁਹੰਮਦ

38 questions

  1. ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਕਦੀ ਮਾਵਾਂ ਦੇ ਪੁੱਤਰ ਨੇ ਮੋਏ ਓਥੇ,
    ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ ।
    ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,
    ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।
    ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,
    ਖੁੱਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ ।” [2026/10m/5a]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਜੰਗਨਾਮਾ ਸ਼ਾਹ ਮੁਹੰਮਦ’ ਪੰਜਾਬ ਦੇ ਗੁਆਚ ਰਹੇ ਕੌਮੀ ਗੌਰਵ ਦਾ ਵੈਣ ਵੀ ਹੈ ਅਤੇ ਇਸ ਵਿਚ ਬਰਤਾਨਵੀ ਸਰਕਾਰ ਦੀ ਬਸਤੀਵਾਦੀ ਖਸਲਤ ਉਪਰ ਸਟੀਕ ਤਬਸਰਾ ਵੀ ਹੈ । ਸ਼ਾਹ ਮੁਹੰਮਦ ਦੇ ਇਤਿਹਾਸ-ਬੋਧ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ । [2026/15m/7c]

  3. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ, ਦਗ਼ਾਬਾਜ਼ੀਆਂ ਹੋਰ ਬਥੇਰੀਆਂ ਨੀ ।
    ਉਸਨੇ ਤੁਰਤ ਲਾਹੌਰ ਥੀਂ ਕੂਚ ਕੀਤਾ, ਬੈਠਾ ਜਾਇ ਕੇ ਵਿਚ ਮੁਕੇਰੀਆਂ ਨੀ ।
    ਪਿਛੇ ਤਖ਼ਤ ਬੈਠੀ ਰਾਣੀ ਚੰਦ ਕੌਰਾਂ, ਦੇਂਦੇ ਆਣ ਮੁਸਾਹਿਬ ਦਲੇਰੀਆਂ ਨੀ ।
    ਸ਼ਾਹ ਮੁਹੰਮਦਾ ਕੌਰ ਨਾ ਜੰਮਣਾ ਏ, ਕਿਲ੍ਹੇ, ਕੋਟ ਤੇ ਰੱਯਤਾਂ ਤੇਰੀਆਂ ਨੀ । [2025/10m/5b]

  4. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸ਼ਾਹ ਮਹੁੰਮਦ ਇੱਕ ਰਾਜ-ਭਗਤ ਅਤੇ ਆਜ਼ਾਦੀ ਪਸ਼ੰਦ ਕਵੀ ਸੀ ਜਿਸਨੇ ਆਪਣੇ ਜੰਗਨਾਮੇ ਵਿਚ ਪੰਜਾਬ ਦੇ ਆਜ਼ਾਦ ਰਾਜ ਖੁੱਸਣ ਅਤੇ ਸਾਮਰਾਜੀ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ਾ ਜਮਾਉਣ ’ਤੇ ਦੁੱਖ ਭਰੇ ਕੀਰਨੇ ਪਾਏ ਹਨ । ਇਸ ਕਥਨ ਦੀ ਰੋਸ਼ਨੀ ਵਿੱਚ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਵਿੱਚੋਂ ਉੱਭਰਦੀ ਸ਼ਾਹ ਮਹੁੰਮਦ ਦੇ ਦੇਸ਼-ਹਿਤੈਸ਼ੀ ਸੁਰ ਨੂੰ ਚਰਚਾ ਦਾ ਵਿਸ਼ਾ ਬਣਾਉ । [2025/20m/8a]

  5. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਆਈਆਂ ਪਲਟਨਾਂ ਬੀੜ ਕੇ ਤੋਪਖ਼ਾਨੇ, ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ ।
    ਮੇਵਾ ਸਿੰਘ ਤੇ ਮਾਖੇ ਖ਼ਾ ਹੋਏ ਸਿੱਧੇ, ਹੱਲੇ ਤਿੰਨ ਫ਼ਰੰਗੀ ਦੇ ਮੋੜ ਸੁੱਟੇ ।
    ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸਤਰੀਂ ਜੋੜ-ਵਿਛੋੜ ਸੁੱਟੇ ।
    ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।” [2024/10m/5a]

  6. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ਸ਼ਾਹ ਮੁਹੰਮਦ ਦੀ ਰਚਨਾ ‘ਜੰਗ ਸਿੰਘਾਂ ਤੇ ਫ਼ਿਰੰਗੀਆਂ’, ‘ਕਿੱਸਾ’ ਹੈ, ‘ਵਾਰ’ ਹੈ ਕਿ ‘ਜੰਗਨਾਮਾ’? ਜਾਂ ਫਿਰ ਤਿੰਨੇ ਵਿਧਾਵਾਂ ਦਾ ਮਿਸ਼ਰਣ ਹੈ? ਦਲੀਲਾਂ ਸਹਿਤ ਸਪੱਸ਼ਟ ਕਰੋ । [2024/20m/6a]

  7. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ ।
    ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟਿ ਨਿਵਾਇ ਗਿਆ ।
    ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ ।
    ਸ਼ਾਹ ਮਹੁੰਮਦਾ ਜਾਣ ਪਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ । [2023/10m/5a]

  8. “ਜੰਗਨਾਮਾ ਸ਼ਾਹ ਮਹੁੰਮਦ ਹਾਜ਼ਰ ਜਾਂ ਸੁਚੇਤ ਪੱਧਰ ’ਤੇ ਹਿੰਦ ਪੰਜਾਬ ਦਾ ਜੰਗਨਾਮਾ ਹੈ, ਪਰ ਨਾ-ਹਾਜ਼ਰ ਜਾਂ ਅਚੇਤ ਪੱਧਰ ’ਤੇ ਵਾਰ ਮਹਾਰਾਜਾ ਰਣਜੀਤ ਸਿੰਘ ਹੈ । ਹਿੰਦ ਪੰਜਾਬ ਦੀ ਜੰਗ ਅਗਰਭੂਮੀ ਵਿੱਚ ਹੈ ਪਰ ਪਿੱਠਭੂਮੀ ਵਿੱਚ ਮਹਾਰਾਜਾ ਰਣਜੀਤ ਸਿੰਘ ਨਿਰੰਤਰ ਮੌਜੂਦ ਰਹਿੰਦਾ ਹੈ ।” ਇਸ ਵਿਚਾਰ ਦੀ ਪੁਸ਼ਟੀ ਜੰਗਨਾਮਾ ਵਿੱਚੋਂ ਮਿਸਾਲਾਂ ਦੇ ਕੇ ਕਰੋ । [2023/20m/8a]

  9. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾ ਭਾਰੀਆਂ ਨੀ ।
    ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜੇਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ ।
    ਘੋੜੇ ਆਦਮੀ ਗੋਲਿਆਂ ਨਾਲ ਉੱਡਣ, ਹਾਥੀ ਡਿੱਗਦੇ ਸਵੇ ਅੰਬਾਰੀਆਂ ਨੀ ।
    ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤਕੇ ਅੰਤ ਨੂੰ ਹਾਰੀਆਂ ਨੀ । [2022/10m/5a]

  10. “ਜੰਗਨਾਮਾ (ਜੰਗ ਸਿੰਘਾਂ ਤੇ ਫ਼ਿਰੰਗੀਆਂ) ਵਿਚ ਸ਼ਾਹ ਮੁਹੰਮਦ ਨੇ ਪੰਜਾਬ ਦੀ ਰੂਹ ਨੂੰ ਚਿੱਤਰਦਿਆਂ, ਖਾਲਸੇ ਦੀ ਹਾਰ ਨੂੰ ਸਿੱਖ ਸਰਦਾਰਾਂ ਦੀ ਕਪਟੀ ਰਾਜਨੀਤੀ ਦੇ ਪਰਿਣਾਮ ਵੱਜੋਂ ਪੇਸ਼ ਕਰਕੇ, ਬਰਤਾਨਵੀ ਜਿੱਤ ਨੂੰ ਸਿਫ਼ਰ ਕਰ ਦਿੱਤਾ ।” ਇਸ ਕਥਨ ਬਾਰੇ ਵਿਸ਼ਲੇਸ਼ਨਾਤਮਕ ਟਿੱਪਣੀ ਕਰੋ । [2022/20m/6a]

  11. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
    ਸਿਰਾਂ ਦੋਹਾਂ ਦੇ ਉੱਤੇ ਆਫ਼ਾਤ ਆਈ ।
    ਸ਼ਾਹ ਮੁਹੰਮਦ ਵਿਚ ਪੰਜਾਬ ਦੇ ਜੀ,
    ਕਦੇ ਨਹੀਂ ਸੀ ਤੀਸਰੀ ਜਾਤ ਆਈ ।” [2021/10m/5a]

  12. “ਸ਼ਾਹ ਮੁਹੰਮਦ ਦੁਆਰਾ ਰਚਿਤ ‘ਜੰਗਨਾਮਾ: ਸਿੰਘਾ ਤੇ ਫਰੰਗੀਆਂ’, ਪੰਜਾਬੀ ਕੌਮ ਦੀ ਢਹਿੰਦੀ ਕਲਾ ਦੀ ਵਾਸਤਵਿਕ ਤਸਵੀਰ ਪੇਸ਼ ਕਰਨ ਵਾਲ਼ੀ ਰਚਨਾ ਹੈ ।” ਇਸ ਕਥਨ ਨਾਲ਼, ਤੁਸੀਂ ਕਿੰਨੇ ਕੁ ਸਹਿਮਤ ਹੋ? ਚਰਚਾ ਕਰੋ । [2021/15m/6a]

  13. ਸ਼ਾਹ ਮੁਹੰਮਦ ਦੁਆਰਾ ਰਚਿਤ ‘ਜੰਗਨਾਮਾ: ਸਿੰਘਾਂ ਤੇ ਫ਼ਰੰਗੀਆਂ’ ਵਿੱਚ ਇਤਿਹਾਸ ਦਾ ਕਲਾਤਮਕ-ਰੂਪਾਂਤਰਣ ਕਿਵੇਂ ਹੋਇਆ ਹੈ? ਚਰਚਾ ਕਰੋ । [2021/15m/7a]

  14. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਸਿੰਘਾਂ ਲਿਖਿਆ ਖ਼ਤ ਫ਼ਰੰਗੀਆਂ ਨੂੰ, ਤੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ,
    ਸਾਨੂੰ ਨਹੀਂ ਰੁਪਣੀਆਂ ਦੀ ਲੋੜ ਕਾਈ, ਭਾਵੇਂ ਦੇ ਤੂੰ ਢੇਰ ਉਸਾਰ ਕੇ ਜੀ
    ਉਹ ਪੰਥ ਤੇਰੇ ਉਤੇ ਆਣ ਚੜ੍ਹਿਆ, ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ,
    ਸ਼ਾਹ ਮੁਹੰਮਦਾ ਸਾਹਮਣੇ ਡਾਹਤੋਪਾਂ, ਸੂਰੇ ਕੱਢ ਮੈਦਾਨ ਨਿਤਾਰ ਕੇ ਜੀ । [2020/10m/5a]

  15. ‘ਜੰਗ ਸਿੰਘਾਂ ਤੇ ਫ਼ਰੰਗੀਆਂ’ ਦੇ ਹਵਾਲੇ ਨਾਲ ਸ਼ਾਹਮੁਹੰਮਦ ਦੀ ਇਤਿਹਾਸ-ਚੇਤਨਾ ਜਾਂ ਉਸ ਦੀ ਇਤਿਹਾਸ ਬਾਰੇ ਦ੍ਰਿਸ਼ਟੀ ਦਾ ਮੁੱਲਾਕਣ ਕਰੋ । ਕੀ ਉਹ ਆਪਣੇ ਦੌਰ ਦੇ ਇਤਿਹਾਸਕ ਵੇਗ ਦੀ ਗਤੀ ਤੇ ਦਿਸ਼ਾ ਨੂੰ ਸਹੀ ਪਰਿਪੇਖ ਵਿਚ ਬਿਆਨ ਕਰ ਸਕਿਆ ਹੈ? [2020/15m/6c]

  16. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ ।
    ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ, ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।
    ਚੜ੍ਹੇ ਸਭ ਮਝੈਲ, ਦੁਆਬੀਏ ਜੀ, ਜਿਨ੍ਹਾਂ ਕਿਲੇ ਨਿਵਾਏ ਨੇ ਢੇਰ ਮੀਆਂ ।
    ਸ਼ਾਹ ਮੁਹੰਮਦਾ ਚੜ੍ਹੇ ਜਮੂਰ-ਖਾਨੇ, ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ । [2019/10m/5a]

  17. ਸ਼ਾਹ ਮੁਹੰਮਦ ਰਚਿਤ ‘ਜੰਗ ਸਿੰਘਾਂ ਤੇ ਫਰੰਗੀਆਂ’ ਦੀ ਵਿਧਾ (Genre) ਦਾ ਨਿਰਣਾ ਕਰੋ । ਇਸ ਰਚਨਾ ਨੂੰ ਕਿੱਸਾ, ਵਾਰ ਜਾਂ ਜੰਗਨਾਮਾ ਵਿਚੋਂ ਕਿਹੜਾ ਨਾਮ ਦੇਣਾ ਉਚਿਤ ਹੈ? ਦਲੀਲਾਂ ਨਾਲ ਆਪਣਾ ਪੱਖ ਸਪੱਸ਼ਟ ਕਰੋ । [2019/15m/6c]

  18. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ): “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
    ਦੋਵੇਂ ਪਾਤਸ਼ਾਹੀ ਫ਼ੌਜਾਂ ਭਾਰੀਆਂ ਨੀਂ ।
    ਅੱਜ ਹੋਵੇ ਸਰਕਾਰ ਤਾ ਮੁੱਲ ਪਾਵੇ,
    ਜੇੜ੍ਹੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੀਂ ।
    ਸਣੇ ਆਦਮੀ ਗੋਲੀਆਂ ਨਾਲ ਉਡਣ,
    ਹਾਥੀ ਡਿੱਗਦੇ ਸਣੇ ਅੰਬਾਰੀਆਂ ਨੀਂ ।
    ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
    ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀਂ ।” [2018/10m/5a]

  19. ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਵਿਚ, ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪਤਨ ਦੀ ਵਿੱਥਿਆ ਦਾ, ਕਿਵੇਂ ਕਾਵਿ-ਰੂਪਾਂਤਰਣ ਕੀਤਾ ਹੈ? ਉਦਾਹਰਣਾਂ ਸਹਿਤ ਚਰਚਾ ਕਰੋ । [2018/20m/7a]

  20. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਇਹ ਜਗ ਸਰਾਇ ਮੁਸਾਫਰਾਂ ਦੀ, ਏਥੇ ਜ਼ੋਰ ਵਾਲੇ ਕਈ ਆਇ ਗਏ ।
    ਸ਼ਦਾਦ, ਨਮਰੂਦ, ਫਿਰਊਨ ਜੇਹੇ, ਦਾਵ੍ਹਾ ਬੰਨ ਖੁਦਾਇ ਕਹਾਇ ਗਏ ।
    ਅਕਬਰ ਸ਼ਾਹ ਜੇਹੇ ਵਿੱਚ ਦਿੱਲੀ ਦੇ ਜੀ, ਫੇਰੀ ਵਾਂਗ ਵਣਜਾਰਿਆਂ ਪਾਇ ਗਏ ।
    ਸ਼ਾਹ ਮਹੁੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਬਜਾਇ ਗਏ । [2017/10m/5a]

  21. ਸ਼ਾਹ ਮਹੁੰਮਦ ਦੁਆਰਾ ਰਚਿਤ ਜੰਗਨਾਮਾ (ਜੰਗ ਸਿੰਘਾਂ ਤੇ ਫਿਰੰਗੀਆਂ) ਇਤਿਹਾਸ ਤੇ ਸਾਹਿਤਕਤਾ ਦਾ ਸਫ਼ਲ ਸੰਗਮ ਹੈ । ਇਸ ਬਾਰੇ ਆਪਣੇ ਆਲੋਚਨਾਤਮਕ ਵਿਚਾਰ ਦਿਓ । [2017/20m/7a]

  22. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ-ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,
    ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ ।
    ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,
    ਸੱਭੋ ਕ਼ਤਲ ਹੋਏ ਵਾਰੋ ਵਾਰ ਮੀਆਂ ।
    ਸਿਰ ਫ਼ੌਜ ਦੇ ਰਿਹਾ ਨਾ ਕੋਈ ਕੁੰਡਾ,
    ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ ।
    ਸ਼ਾਹ ਮੁਹੰਮਦਾ, ਫਿਰਨ ਸਰਦਾਰ ਲੁਕਦੇ,
    ਭੂਤ ਮੰਡਲੀ ਹੋਈ ਤਿਆਰ ਮੀਆਂ ।4। [2016/10m/5a]

  23. ‘ਜੰਗਨਾਮਾ ਸ਼ਾਹ ਮੁੰਹਮਦ’ ਵਿਚ ਕਾਰਜਸ਼ੀਲ ਰਚਨਾ-ਜੁਗਤਾਂ ਦੇ ਮਹੱਤਵ ਨੂੰ ਉਭਾਰੋ । (ਸ਼ਬਦ ਸੀਮਾ: 250) [2016/20m/6a]

  24. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ, ਸਭੇ ਕਤਲ ਹੋਏ ਵਾਰੋ ਵਾਰ ਮੀਆਂ।
    ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
    ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ। [2015/10m/5a]

  25. ਸ਼ਾਹ ਮੁਹੰਮਦ ਦੀ ਰਚਨਾ ਜੰਗ ਸਿੰਘਾਂ ਤੇ ਫਿਰੰਗੀਆਂ ਵਿੱਚ ਵੱਖ-ਵੱਖ ਕਾਵਿ ਰੂਪਾਂ ਜਿਵੇਂ ਜੰਗਨਾਮਾ, ਵਾਰ, ਕਿੱਸਾ ਦੀਆਂ ਜੁਗਤਾਂ ਦਾ ਮਿਸ਼ਰਣ ਪ੍ਰਸਤੁਤ ਹੋਇਆ ਹੈ–ਚਰਚਾ ਕਰੋ। [2015/20m/6a]

  26. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਇੱਕ ਰੋਜ਼ ਵਡਾਲੇ ਦੇ ਵਿੱਚ ਬੈਠੇ
    ਚਲੀ ਆਣ ਅੰਗਰੇਜ਼ ਦੀ ਬਾਤ ਆਹੀ।
    ਸਾਨੂੰ ਆਖਿਆ ਹੀਰੇ ਤੇ ਨੂਰ ਖਾਂ ਨੇ
    ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਹੀ।
    ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ
    ਸਿਰ ਦੋਹਾਂ ਦੇ ਉੱਤੇ ਆਫ਼ਾਤ ਆਈ। [2014/10m/5a]

  27. “ਜੰਗਨਾਮਾ ਸ਼ਾਹ ਮੁਹੰਮਦ ਹਾਜ਼ਰ ਜਾਂ ਸੁਚੇਤ ਪੱਧਰ ਤੇ ਹਿੰਦ-ਪੰਜਾਬ ਦਾ ਜੰਗਨਾਮਾ ਹੈ, ਪਰ ਨਾ-ਹਾਜ਼ਰ ਜਾਂ ਅਚੇਤ ਪੱਧਰ ਤੇ ਵਾਰ ਮਹਾਂਰਾਜਾ ਰਣਜੀਤ ਸਿੰਘ ਹੈ,” ਇਸ ਧਾਰਨਾ ਦੇ ਆਧਾਰ ਤੇ ਜੰਗਨਾਮਾ ਸ਼ਾਹ ਮੁਹੰਮਦ ਦੀ ਵਿਆਖਿਆ ਕਰੋ। [2014/20m/6a]

  28. ਹੇਠ ਲਿਖੇ ਪੰਜਾਂ ਕਾਵਿ/ਗੱਦ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ: (ਸ਼ਬਦ ਸੀਮਾ: 150) ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
    ਦੋਵੇਂ ਬਾਦਸ਼ਾਹੀ ਫ਼ੌਜਾਂ ਭਾਰੀਆਂ ਨੀ ।
    ਅਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
    ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ ।
    … ਇਕ ਸਰਕਾਰ ਬਾਝੋਂ,
    ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ । [2013/10m/5a]

  29. ‘ਜੰਗ ਸਿੰਘਾਂ ਤੇ ਫਰੰਗੀਆਂ’ ਵਿਚ ਸ਼ਾਹ ਮੁਹੰਮਦ ਇਕ ਪਾਸੇ ਸਿਖ ਰਾਜ ਦੇ ਖੇਰੂੰ ਖੇਰੂੰ ਹੋ ਜਾਣ ਨੂੰ ਇਕ ਤ੍ਰਾਸਦੀ ਵਾਂਗ ਮਹਿਸੂਸਦਾ ਹੈ ਅਤੇ ਦੂਜੇ ਪਾਸੇ ਹਿੰਦੂਆਂ, ਸਿਖਾਂ, ਮੁਸਲਮਾਨਾਂ ਦੀ ਭਾਵਕ ਸਾਂਝ ਦੇ ਭਰਵੇਂ ਚਿੱਤਰ ਉਲੀਕਦਾ ਹੈ – ਇਹਨਾ ਵੇਰਵਿਆਂ ਉਤੇ ਨਜ਼ਰ ਰਖਦੇ ਹੋਏ ਸ਼ਾਹ ਮੁਹੰਮਦ ਦੀ ਚਿੰਤਨਸ਼ੀਲ ਬਿਰਤੀ ਬਾਰੇ ਚਰਚਾ ਕਰੋ । (ਸ਼ਬਦ ਸੀਮਾ: 250) [2013/20m/6a]

  30. ਸ਼ਾਹ ਮੁਹੰਮਦ ਵਲੋਂ ਆਪਣੇ ਜੰਗਨਾਮੇ ਵਿਚ ਇਤਿਹਾਸ ਦੀ ਦ੍ਰਿਸ਼ਟੀ ਤੋਂ ਕੀਤੀਆਂ ਭੁਲਾਂ ਸਪਸ਼ਟ ਕਰੋ । (ਸ਼ਬਦ ਸੀਮਾ: 150) [2013/10m/6c]

  31. ਹੇਠ ਲਿਖੇ ਪੰਜ ਕਾਵਿ/ਗਦ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। ਹਰੇਕ ਕਾਵਿ/ਗਦ ਖੰਡ ਦੀ ਵਿਆਖਿਆ 150 ਸ਼ਬਦਾਂ ਦੇ ਆਸ-ਪਾਸ ਹੋਵੇ:– ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,
    ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ।
    ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,
    ਸਭੇ ਕਤਲ ਹੋਏ ਵਾਰੋ ਵਾਰ ਮੀਆਂ।
    ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ,
    ਹੋਏ ਸ਼ੁਤਰ ਜਿਉ ਬਾਝ ਮੁਹਾਰ ਮੀਆਂ।
    ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,
    ਭੂਤ ਮੰਡਲੀ ਹੋਈ ਤਿਆਰ ਮੀਆਂ। [2012/12m/5a]

  32. “‘ਜੰਗ ਸਿੰਘਾਂ ਤੇ ਫਰੰਗੀਆਂ’ ਰਚਨਾ ਵਿਚ ਸ਼ਾਹ ਮੁਹੰਮਦ ਨੇ ਸਾਂਝੀ ਪੰਜਾਬੀਅਤ, ਅਜ਼ਾਦੀ ਲਈ ਤੜਪ ਅਤੇ ਮਾਨਵੀ ਸੰਵੇਦਨਾ ਦੇ ਪ੍ਰਗਟਾਵੇ ਨੂੰ ਇਕ ਸੰਬੰਧ ਅਧੀਨ ਪੇਸ਼ ਕੀਤਾ ਹੈ,” ਇਸ ਕਥਨ ਦੀ ਵਿਆਖਿਆ ਤੇ ਪਰੀਖਿਆ ਕਰੋ। (ਸ਼ਬਦ-ਸੀਮਾਂ: 250) [2012/20m/6b]

  33. ‘ਜੰਗ ਸਿੰਘਾਂ ਤੇ ਫਰੰਗੀਆਂ’ ਵਿਚ ਇਤਿਹਾਸ ਦਾ ਕਾਵਿ-ਰੂਪਾਂਤਰਣ ਹੋਇਆ ਹੈ। ਇਤਿਹਾਸ ਅਤੇ ਕਾਵਿ ਦੇ ਚਰਿਤ੍ਰ ਨੂੰ ਧਿਆਨ ਵਿਚ ਰਖਦਿਆਂ ਇਸ ਬਾਰੇ ਵਿਵੇਚਨ ਕਰੋ। (ਸ਼ਬਦ-ਸੀਮਾਂ: 250) [2012/20m/6c]

  34. ਹੇਠ ਲਿਖੇ ਤਿੰਨਾ ਕਾਵਿ/ਗਦ ਖੰਡਾਂ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਲੱਗੀ ਧਮਕ ਸਾਡੇ ਹਿੰਦੁਸਤਾਨ ਅੰਦਰ, ਦਿੱਲੀ ਆਗਰੇ, ਹਾਂਸੀ, ਹਸਾਰ ਮੀਆਂ ।
    ਬੀਕਾਨੇਰ, ਲਖਨਉ, ਅਜਮੇਰ, ਜੈਪੁਰ, ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ ।
    ਚੜ੍ਹੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ ।
    ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ । [2011/20m/5a]

  35. “ਕਿਸੇ ਰਚਨਾ ਵਿਚ ਦੇਸ਼ ਭਗਤੀ ਦਾ ਅਸਲੀ ਸਰੂਪ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਕੋਈ ਸਾਹਿਤਕਾਰ ਆਪਣੇ ਦੇਸ਼ ਦੀ ਆਜ਼ਾਦੀ ਖੁੱਸ ਜਾਣ’ਤੇ ਆਜ਼ਾਦੀ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਕੇ ਉਹਨਾਂ ਦੀ ਸਿਫਤ ਕਰਦਾ ਹੈ ਅਤੇ ਖੁੱਸਣ ਦਾ ਅਫ਼ਸੋਸ ਪ੍ਰਗਟ ਕਰਦਾ ਹੈ ।” ਇਸ ਕਥਨ ਦੀ ਰੋਸ਼ਨੀ ਵਿਚ ‘ਜੰਗ ਸਿੰਘਾ ਤੇ ਫ਼ਰੰਗੀਆਂ’ ਵਿਚੋਂ ਉਦਾਹਰਣਾਂ ਦੇ ਕੇ ਕਵੀ ਦੀ ਕਾਵਿ ਸੰਵੇਦਨਾ ਦਾ ਆਲੋਚਨਾਤਮਕ ਵਰਣਨ ਕਰੋ । [2011/30m/6b]

  36. ਹੇਠ ਲਿਖੇ ਗਦ/ਪਦ ਕਾਵਿ ਟੋਟਿਆਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ:– ਇਕ ਰੋਜ਼ ਵਡਾਲੇ ਦੇ ਵਿਚ ਬੈਠੇ, ਚਲੀ ਆਣ ਅੰਗ੍ਰੇਜ਼ ਦੀ ਬਾਤ ਆਈ।
    ਸਾਨੂੰ ਆਖਿਆ ਹੀਰੇ ਤੇ ਨੂਰ ਖਾਂ ਨੇ, ਜਿਹਨਾਂ ਨਾਲ ਸਾਡੀ ਮੁਲਾਕਾਤ ਆਈ।
    ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਆਫ਼ਾਤ ਆਈ।
    ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜ਼ਾਤ ਆਈ। [2010/20m/5b]

  37. ਨਿਮਨ-ਲਿਖਿਤ ਕਾਵਿ/ਗਦ ਖੰਡਾਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ-ਵਿਆਖਿਆ ਕਰੋ:– ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,
    ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
    ਚੜ੍ਹੇ ਪੁੱਤਰ ਸਰਦਾਰਾਂ ਦੇ ਛੈਲ ਬਾਂਕੇ,
    ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ।
    ਚੜ੍ਹੇ ਸਭ ਮੁਝੈਲ, ਦੁਆਬੀਏ ਜੀ,
    ਜਿਨ੍ਹਾਂ ਕਿਲ੍ਹੇ ਨਿਵਾਏ ਨੇ ਢੇਰ ਮੀਆਂ।
    ਸ਼ਾਹ ਮੁਹੰਮਦਾ ਚੜ੍ਹੇ ਨੇ ਜਮਰੂ-ਖ਼ਾਨੇ,
    ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ। [2009/20m/5a]

  38. “‘ਜੰਗ ਸਿੰਘਾਂ ਤੇ ਫਰੰਗੀਆਂ’ ਅਜਿਹੀ ਰਚਨਾ ਹੈ ਜੋ ਇਤਿਹਾਸਕ ਤੌਰ ’ਤੇ ਪ੍ਰਮਾਣਿਕ ਅਤੇ ਸਾਹਿਤਕ ਤੌਰ ’ਤੇ ਬੇਮਿਸਾਲ ਹੈ।” ਦਲੀਲਾਂ ਦੇ ਕੇ ਸਪੱਸ਼ਟ ਕਰੋ। [2009/60m/6]

Cover of the UPSC Prelims Topic-wise PYQ book with detailed explanations

From the Optional Province team

Preparing for Prelims too?

Our UPSC Prelims Topic-wise PYQ Book covers every Prelims question with detailed explanations, so you can see exactly where UPSC asks from. Now available as a hard copy and an eBook.

Buy Hard Copy on AmazonBuy eBook (PDF)

Download a free sample

2.2] ਧਨੀ ਰਾਮ ਚਾਤ੍ਰਿਕ

35 questions

  1. ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਸਾਕੀ ਅਜ ਤੇਰੀ ਮਹਿਫ਼ਲ ਵਿਚ, ਕੋਈ ਰਾਗ ਨਹੀਂ ਕੋਈ ਰੰਗ ਨਹੀਂ ।
    ਕੋਈ ਅਗਨ ਨਹੀਂ ਚੰਗਿਆਈ ਦੀ, ਕੋਈ ਲਗਨ ਨਹੀਂ ਕੁਰਬਾਨੀ ਦੀ ।
    ਉਪਰੋਂ ਹੈ ਸ਼ਾਨ ਮੁਲੰਮੇ ਦੀ, ਅੰਦਰੋਂ ਕੋਈ ਖੋਟਾ ਸਿੱਕਾ ਹੈ ।
    ਅੱਖੀਆਂ ਵਿਚ ਘੱਟਾ ਪੈਂਦਾ ਹੈ, ਕੋਈ ਅਣਖ ਨਹੀਂ ਕੋਈ ਸੰਗ ਨਹੀਂ ।” [2026/10m/5b]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਧਨੀ ਰਾਮ ਚਾਤ੍ਰਿਕ ਦੀ ਰਾਸ਼ਟਰਵਾਦੀ-ਚੇਤਨਾ ਅਤੇ ਉਸਦੇ ਪੰਜਾਬੀਅਤ ਦੇ ਸੰਕਲਪ ਉਪਰ ਉਸ ਦੇ ਕਾਵਿ-ਸੰਗ੍ਰਿਹਾਂ – ‘ਸੂਫ਼ੀਖਾਨਾ’ ਅਤੇ ‘ਨਵਾਂ ਜਹਾਨ’ ਦੇ ਹਵਾਲੇ ਨਾਲ ਆਲੋਚਨਾਤਮਿਕ ਟਿੱਪਣੀ ਲਿਖੋ । [2026/15m/6b]

  3. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮੁਕਤੀ, ਸੁਰਗ, ਉਮਰ ਤੇ ਕਿਸਮਤ, ਸਭ ਕੁਝ ਤੇਰੇ ਪੱਲੇ,
    ਸਚਿਆਈ ਦੀ ਬੁਚਕੀ ਕਾਹਨੂੰ, ਦੱਬੀ ਬੈਠਾ ਏਂ ਥੱਲੇ?
    ਤੂੰ ਜਾਤਾ, ਅੰਨ੍ਹੇ ਵਿਸ਼ਵਾਸੀ, ਮੁਕਣੇ ਨਹੀਂ ਮੁਕਾਇਆਂ,
    ਪਰ ਇਸ ਨਵੇਂ ਜਗਤ ਵਿਚ ਤੇਰੀ, ਜਾਦੂਗਰੀ ਨ ਚੱਲੇ । [2025/10m/5a]

  4. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਧਨੀ ਰਾਮ ਚਾਤ੍ਰਿਕ ਨੇ ਆਪਣੇ ਕਾਵਿ ਵਿੱਚ ਧਰਮਾਂ ਦੇ ਫ਼ਰਕਾਂ ਤੋਂ ਉਚੇਰੀ ਸਾਂਝੀ ਰਾਸ਼ਟਰੀ ਭਾਵਨਾ ਦੇ ਸੰਚਾਰ ਲਈ ਜ਼ਮੀਨ ਤਿਆਰ ਕਰਨ ਦਾ ਸੁਹਿਰਦ ਯਤਨ ਕੀਤਾ ਹੈ । ਚਾਤ੍ਰਿਕ ਕਾਵਿ ਵਿੱਚ ਪੇਸ਼ ਇਸ ਰਾਸ਼ਟਰੀ ਭਾਵਨਾ ਨੂੰ ਉਦਾਹਰਨਾਂ ਸਹਿਤ ਸਪੱਸ਼ਟ ਕਰੋ । [2025/15m/6b]

  5. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਤੂੰ ਇਨਸਾਨ ਹੈਂ ਰੱਬ ਦਾ ਸਾਹਬਜ਼ਾਦਾ, ਜਿੰਨਾ ਚਾਹੇਂ ਪਾਖੰਡ ਰਚਾਈ ਜਾ ਤੂੰ; ਦੁਨੀਆਂ ਛਲੀ ਜਾ, ਦਲੀ ਜਾ, ਮਲੀ ਜਾ ਤੂੰ, ਵਲਗਣ ਵਲੀ ਜਾ, ਮੌਜਾਂ ਉਡਾਈ ਜਾ ਤੂੰ; ਵੇਖੀ ਜਾਏਗੀ ਅਗ੍ਹਾਂ ਦੀ ਅਗ੍ਹਾਂ ਵੇਲੇ, ਹਾਲੀ ਹਿਰਸ ਦੇ ਜਾਲ ਫੈਲਾਈ ਜਾ ਤੂੰ; ਮਾਰ ਮਾਰ ਸਾਰਾਂ ਢੇਰ ਲਾਈ ਜਾ ਤੂੰ । ਖੱਫਣ ਅੰਤ ਵੇਲੇ ਖ਼ਬਰੇ ਲੱਭਣਾ ਨਹੀਂ, ਐਪਰ ਜੀਉਂਦਿਆਂ ਜੀ ਦਾ ਧਰਵਾਸ ਹੀ ਸਹੀ, ‘ਚਾਤ੍ਰਿਕ’ ਨਾਲ ਤਾਂ ਏਸਨੇ ਚੱਲਣਾ ਨਹੀਂ, ਨਰਕਾਂ ਵਾਸਤੇ ਪਾਪ ਦੀ ਰਾਸ ਹੀ ਸਹੀ ।” [2024/10m/5b]

  6. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਪੰਜਾਬੀ ਰਚਨਾ ਦੇ ਮੰਡਲ ਵਿੱਚ ਜੋ ਨਵਜੋਬਨ ਆਇਆ ਹੈ ਤੇ ਨਵੇਂ ਸ਼ਿੰਗਾਰ ਵਿੱਚ ਪੰਜਾਬੀ ਬਣ-ਠਣ ਰਹੀ ਹੈ, ਉਸ ਵਿੱਚ ‘ਚਾਤ੍ਰਿਕ’ ਜੀ ਨੇ ਸ਼ਿੰਗਾਰ ਦੀ ਸੇਵਾ ਦਾ ਹੰਬਲਾ ਮਾਰਿਆ ਹੈ, ਤੇ ਆਪਣੇ ਦਿਲ ਦੇ ਭਾਵ, ਤਜਰਬੇ ਤੇ ਖ਼ਯਾਲ ਪ੍ਰਗਟ ਕਰਕੇ, ਇਸ ਫੁਲਵਾੜੀ ਨੂੰ ਹੋਰ ਧਨੀ ਬਣਾਇਆ ਹੈ, ਤੇ ਜਿੱਥੇ ਲੋੜ ਸਮਝੀ ਹੈ ਦੂਸਰਿਆਂ ਦੇ ਉੱਤਮ ਖ਼ਯਾਲਾਂ ਨੂੰ ਖੁੱਲ੍ਹੇ ਉਲਥੇ ਦਾ ਰੂਪ ਦੇ ਕੇ, ਪੰਜਾਬ ਦੀ ਵੱਖਰ ਨੂੰ ਵਾਧਾ ਦਿੱਤਾ ਹੈ ।” ਧਨੀ ਰਾਮ ‘ਚਾਤ੍ਰਿਕ’ ਦੇ ਕਾਵਿ-ਸੰਗ੍ਰਿਹ ‘ਚੰਦਨਵਾੜੀ’ ਦੇ ਸੰਦਰਭ ਵਿੱਚ, ਇਸ ਕਥਨ ਦੀ ਪੁਸ਼ਟੀ ਦਲੀਲਾਂ ਸਹਿਤ ਕਰੋ । [2024/20m/8a]

  7. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਸਾਂਝੇ ਹੋਣ ਮਸੀਤਾਂ ਮੰਦਰ, ਵੱਗੇ ਰੱਬ ਦਿਲਾਂ ਦੇ ਅੰਦਰ ।
    ਲੀਡਰ ਹੋਣ ਦਿਆਨਤਦਾਰ, ਮੇਲ ਮੁਹੱਬਤ ਦਾ ਪਰਚਾਰ ।
    ਮਤਲਬੀਏ ਤੇ ਪਾੜਨ ਵਾਲੇ, ਭੁਲ ਜਾਵਣ ਸ਼ਤਰੰਜ ਦੇ ਚਾਲੇ ।
    ਟੁਕਰਾਂ ਤੋਂ ਨਾ ਵਢ ਵਢ ਖਾਣ, ਸਚਮੁਚ ਦਾ ਇਨਸਾਨਸਤਾਨ । [2023/10m/5b]

  8. ਧਨੀ ਰਾਮ ਚਾਤ੍ਰਿਕ ਦੇ ਕਾਵਿ ਸਫ਼ਰ ਵਿੱਚ ‘ਨਵਾਂ ਜਹਾਨ’ ਦੀਆਂ ਕਵਿਤਾਵਾਂ ਰਾਹੀਂ ਜੋ ਅਗਰਗਾਮੀ ਅੰਸ਼ ਉਭਰਦੇ ਹਨ, ਸੂਫ਼ੀਖਾਨਾ ਵਿੱਚ ਆ ਕੇ ਉਹਨਾਂ ਵਿੱਚ ਨਿਖਾਰ ਵੇਖਿਆ ਜਾ ਸਕਦਾ ਹੈ । ‘ਨਵਾਂ ਜਹਾਨ’ ਤੇ ‘ਸੂਫੀਖਾਨਾ’ ਦੀਆਂ ਕਵਿਤਾਵਾਂ ਦੇ ਆਧਾਰ ’ਤੇ ਚਾਤ੍ਰਿਕ ਕਾਵਿ ਅਨੁਭਵ ਵਿੱਚ ਆਏ ਇਸ ਵਿਕਾਸ ਬਾਰੇ ਆਲੋਚਨਾਤਮਕ ਚਰਚਾ ਕਰੋ । [2023/15m/6b]

  9. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਊਧੋ ! ਕਾਹਨ ਦੀ ਗੱਲ ਸੁਣਾ ਸਾਨੂੰ,
    ਕਾਹਨੂੰ ਚਿਬਗ ਚੁਆਤੀਆਂ ਲਾਈਆਂ ਨੀ?
    ਮਸਾਂ ਮਸਾਂ ਸਨ ਆਠਰਨ ਘਾਉ ਲੱਗੇ,
    ਨਵੀਆਂ ਨਸ਼ਤਰਾਂ ਆਣ ਚਲਾਈਆਂ ਨੀ ।
    ਅਸੀ ਕਾਲਜਾ ਘੁੱਟ ਕੇ ਬਹਿ ਗਏ ਸਾ,
    ਮੁੜ ਕੇ ਸੁਤੀਆਂ ਕਲਾਂ ਜਗਾਈਆਂ ਨੀ । [2022/10m/5b]

  10. “ਧਨੀ ਰਾਮ ਚਾਤ੍ਰਿਕ ਨੇ ਆਪਣੀਆਂ ਕਾਵਿ ਕਿਰਤਾਂ ਵਿਚ ਪੰਜਾਬੀ ਜੀਵਨ ਦੇ ਪ੍ਰਾਕ੍ਰਿਤਕ, ਸਮਾਜਕ, ਧਾਰਮਿਕ ਅਤੇ ਰਾਜਨੀਤਕ ਪਾਸਾਰਾਂ ਨੂੰ ਅਲੰਕ੍ਰਿਤ ਕੀਤਾ ਹੈ ।” ‘ਸੂਫ਼ੀ-ਖਾਨਾਂ’, ‘ਚੰਦਨਵਾੜੀ’ ਅਤੇ ‘ਨਵਾਂ ਜਹਾਨ’ ਦੇ ਹਵਾਲੇ ਨਾਲ ਚਰਚਾ ਕਰੋ । [2022/15m/7b]

  11. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
    ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
    ਮੀਂਹ ਦੀ ਉਡੀਕ ਤੇ ਸਿਆੜ ਕੱਢ ਕੇ,
    ਮਾਲ ਟਾਂਡਾ ਸਾਂਭਣੇ ਨੂੰ ਚੂੜ੍ਹਾ ਛੱਡ ਕੇ,
    ਪੱਗ ਝੱਗਾ ਚਾਦਰਾ ਨਵਾਂ ਸਵਾਇਕੇ,
    ਸੁੰਮਾਂ ਵਾਲ਼ੀ ਡਾਂਗ ਉੱਤੇ ਤੇਲ ਲਾਇਕੇ,
    ਕਛੇ ਮਾਰ ਵੰਝਲੀ ਅਨੰਦ ਛਾ ਗਿਆ ।
    ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ ।” [2021/10m/5b]

  12. “ਧਨੀ ਰਾਮ ਚਾਤ੍ਰਿਕ ਦੀ ਕਾਵਿ-ਸ਼ੈਲੀ ਅਤੇ ਵਿਚਾਰਧਾਰਾ, ਸਮੇਂ ਦੇ ਪ੍ਰਭਾਵਾਂ ਨਾਲ਼ ਵਿਕਾਸ ਕਰਦੀ ਨਜ਼ਰ ਆਉਂਦੀ ਹੈ ।” ‘ਚੰਦਨਵਾੜੀ’, ‘ਨਵਾਂ ਜਹਾਨ’ ਤੇ ‘ਸੂਫ਼ੀਖ਼ਾਨਾ’ ਕਾਵਿ-ਸੰਗ੍ਰਹਿਆਂ ਦੇ ਆਧਾਰ ’ਤੇ, ਇਸ ਕਥਨ ਦੀ ਪੁਸ਼ਟੀ ਕਰੋ । [2021/10m/8d]

  13. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਨਵੀਂ ਕਿਸਮ ਦੀ ਅਮਨ-ਪਸੰਦੀ,
    ਜੀਤ ਕਲਮ ਦੀ ਨਾਕਾ-ਬੰਦੀ,
    ਆਜ਼ਾਦੀ ਦੇ ਸਿਰ ’ਤੇ ਲਟਕੇ
    ਤਾਕਤ ਦੀ ਤਲਵਾਰ
    ਸਮੇਂ ਦੀ ਨਵੀਓਂ ਨਵੀਂ ਬਹਾਰ । [2020/10m/5b]

  14. ਧਨੀ ਰਾਮ ਚਾਤ੍ਰਿਕ ਸਭਿਆਚਾਰਕ ਸੁਚੇਤਨਾ ਵਾਲਾ ਕਵੀ ਹੈ । ਉਸਦਾ ਪੰਜਾਬੀਅਤ ਦਾ ਸੰਕਲਪ ਧਾਰਮਿਕ/ਸੰਪ੍ਰਦਾਇਕ ਜਾਂ ਨਸਲੀ ਪਛਾਣਾਂ ਦੀ ਥਾਂ ਵਿਸ਼ਾਲ ਮਾਨਵੀ ਸਾਂਝ ਉਤੇ ਅਧਾਰਿਤ ਹੈ । ‘ਨਵਾਂ ਜਹਾਨ’ ਤੇ ‘ਸੂਫ਼ੀਖ਼ਾਨਾ’ ਕਾਵਿ-ਸੰਗ੍ਰਹਿ ਦੇ ਹਵਾਲੇ ਨਾਲ ਇਸ ਕਥਨ ਉਪਰ ਚਰਚਾ ਕਰੋ । [2020/15m/8c]

  15. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਇਕੋ ਰੁੱਖ ਦੇ ਟਾਹਣ ਹੋ ਤੁਸੀਂ ਤਿੰਨੇ
    ਲੱਖ ਵੱਖਰਾ ਵੱਖਰਾ ਨਾਂ ਹੋਵੇ
    ਰਲ ਕੇ ਬੈਠਿਆਂ ਆਪ ਵੀ ਸੁਖੀ ਵੱਸੇ
    ਨਾਲ ਹੱਕ-ਹਮਸਾਏ ਨੂੰ ਛਾਂ ਹੋਵੇ । [2019/10m/5b]

  16. ਧਨੀ ਰਾਮ ਚਾਤ੍ਰਿਕ ਦੀ ਉਦਾਰਵਾਦੀ-ਮਾਨਵਵਾਦੀ ਕਾਵਿ-ਦ੍ਰਿਸ਼ਟੀ ਬਾਰੇ ‘ਸੂਫ਼ੀਖਾਨਾ’ ਅਤੇ ‘ਨਵਾਂ ਜਹਾਨ’ ਕਾਵਿ-ਸੰਗ੍ਰਿਹਾਂ ਦੇ ਸੰਦਰਭ ਵਿਚ ਚਰਚਾ ਕਰੋ । [2019/15m/8c]

  17. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ): “ਲੁਕ ਲੁਕ ਬਹਿਣ ਲਈ ਸੁਰਮਈ ਤੁਸਾਂ, ਬਾਰੀਕ ਦੁਪੱਟਾ ਤਾਣ ਲਿਆ,
    ਪਰ ਜਾਲੀ ਵਿਚੋਂ ਵੇਖ ਅਸਾਂ, ਸਾਰਾ ਰੰਗ-ਰੂਪ ਪਛਾਣ ਲਿਆ ।
    ਜਿਸ ਖ਼ੂੰਜੇ ਅੰਦਰ ਵੱਸਦੇ ਹੋ, ਉਹ ਹੁਜਰਾ ਏ ਏਸ ਬੰਦੇ ਦਾ,
    ਘਟ ਘਟ ਵਿਚ ਆਸਣ ਵਿੱਛਿਆ ਹੈ, ਇਹ ਭੇਦ ਪੁਰਾਣਾ ਜਾਣ ਲਿਆ ।” [2018/10m/5b]

  18. ‘ਸੂਫ਼ੀਖ਼ਾਨਾ’ ਕਾਵਿ-ਸੰਗ੍ਰਹਿ ਦੇ ਆਧਾਰ’ਤੇ, ਕਵੀ ਧਨੀ ਰਾਮ ਚਾਤ੍ਰਿਕ ਦੀ ਨਵ-ਸੂਫ਼ੀ ਵਿਚਾਰਧਾਰਾ ਨਾਲ ਜੁੜੇ ਹੋਏ, ਬੁਨਿਆਦੀ ਸੰਕਲਪਾਂ ਤੇ ਸੂਫ਼ੀ-ਨਿਯਮਾਂ ਨਾਲ ਜਾਣ-ਪਛਾਣ ਕਰਾਉ । [2018/15m/6a]

  19. ‘ਚੰਦਨ ਵਾੜੀ’ ਅਤੇ ‘ਨਵਾ ਜਹਾਨ’ ਕਾਵਿ-ਸੰਗ੍ਰਹਿਆ ਦੇ ਆਧਾਰ ’ਤੇ, ਧਨੀ ਰਾਮ ਚਾਤ੍ਰਿਕ ਦੀ ਕਾਵਿ-ਕਲਾ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ । [2018/15m/7c]

  20. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਸੋਚਾਂ, ਖੋਜਾਂ, ਤਜਰਬਿਆਂ ਨੇ ਕੀਤਾ ਅੰਤ ਨਿਤਾਰਾ ।
    ਕਾਦਰ ਵਿੱਚੋਂ ਕੁਦਰਤ ਬਣ ਗਈ, ਸੁਹਜਾਂ ਦਾ ਭੰਡਾਰਾ ।
    ਹੁਸਨ ਇਸ਼ਕ ਦਾ ਕਿੱਸਾ ਛਿੜਿਆ, ਅਗਨਿ ਪ੍ਰੇਮ ਦੀ ਜਾਗੀ ।
    ਨਰ ਮਦੀਨ ਦਾ ਸੰਗਮ ਹੋ ਕੇ, ਫੈਲ ਗਿਆ ਜਗ ਸਾਰਾ । [2017/10m/5b]

  21. ‘ਨਵਾਂ ਜਹਾਨ’ ਕਾਵਿ ਸੰਗ੍ਰਹਿ ਤੱਕ ਆ ਕੇ ਧਨੀ ਰਾਮ ਚਾਤ੍ਰਿਕ ਦੀ ਕਾਵਿਕ ਸੁਰ ਸੁਧਾਰਵਾਦ ਤੋਂ ਪ੍ਰਗਤੀਵਾਦ ਵਿੱਚ ਵਟ ਜਾਂਦੀ ਹੈ । ਇਸ ਧਾਰਨਾ ਦੀ ਪੁਸ਼ਟੀ ਕਰਦੇ ਹੋਏ ਚਾਤ੍ਰਿਕ ਦੀ ਪ੍ਰਗਤੀਵਾਦੀ ਚੇਤਨਾ ਬਾਰੇ ਚਰਚਾ ਕਰੋ । [2017/20m/8b]

  22. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ-ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਨੇਮ ਕਹੇ ਮੈਂ ਜ਼ੁਹਦ ਕਮਾ ਕੇ, ਜੰਨਤ ਦੇ ਵਿਚ ਜਾਣਾ ਹੈ,
    ਪ੍ਰੇਮ ਕਹੇ ਅਸਾਂ ਏਸੇ ਜਗ ਵਿਚ, ਨਵਾਂ ਬਹਿਸ਼ਤ ਬਣਾਣਾ ਹੈ ।
    ਨੇਮ ਕਹੇ ਮੈਂ ਫ਼ਲਾਸਫ਼ਿਆਂ ਦਾ, ਉੱਚਾ ਤੰਬੂ ਤਾਣ ਲਿਆ,
    ਪ੍ਰੇਮ ਕਹੇ ਮੈਂ ਬੇ-ਇਲਮਾਂ ਵਿਚ, ਵੱਸਦਾ ਰੱਬ ਪਛਾਣ ਲਿਆ ।
    ਨੇਮ ਕਹੇ ਮੈਂ ਲੀਹਾਂ ਕਦੀਮੀ, ਉੱਤੇ ਉੱਤੇ ਜਾਣਾ ਹੈ,
    ਪ੍ਰੇਮ ਕਹੇ ਮੈਂ ਜੁਗ ਜੁਗ ਦੇ ਵਿਚ, ਨਵਾਂ ਲਿਬਾਸ ਵਟਾਣਾ ਹੈ । [2016/10m/5b]

  23. “ਧਨੀ ਰਾਮ ਚਾਤ੍ਰਿਕ ਦਾ ਸਮੁੱਚਾ ਕਾਵਿ, ਪੰਜਾਬੀ ਸਮਾਜ ਤੇ ਸਭਿਆਚਾਰ ਦੇ ਸਦੀਵੀ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦਾ ਹੈ,” ‘ਨਵਾਂ ਜਹਾਨ’ ਤੇ ‘ਸੂਫ਼ੀ ਖ਼ਾਨਾ’ ਕਾਵਿ-ਪੁਸਤਕਾਂ ਦੇ ਆਧਾਰ ’ਤੇ, ਇਸ ਕਥਨ ਦੇ ਹੱਕ਼ ਜਾਂ ਵਿਰੋਧ ਵਿਚ ਆਪਣੇ ਵਿਚਾਰ ਪਰਗਟ ਕਰੋ । (ਸ਼ਬਦ ਸੀਮਾ: 250) [2016/20m/7a]

  24. ਧਨੀ ਰਾਮ ਚਾਤ੍ਰਿਕ ਪੰਜਾਬੀ ਸੁਭਾਅ, ਪੰਜਾਬੀਆਂ ਦੀਆਂ ਮੂਲ ਅਕਾਂਖਿਆਵਾਂ ਤੇ ਇਨ੍ਹਾਂ ਦੀਆਂ ਰੁਮਾਂਟਿਕ ਦਿਲਲਗੀਆਂ ਨੂੰ ਬਾਰੀਕੀ ਨਾਲ ਸਮਝਣ ਤੇ ਪੇਸ਼ ਕਰਨ ਵਾਲਾ ਸ਼ਾਇਰ ਹੈ। ਇਸ ਧਾਰਨਾ ਦੇ ਆਧਾਰ ਉਪਰ ਧਨੀ ਰਾਮ ਚਾਤ੍ਰਿਕ ਦੀ ਸ਼ਾਇਰੀ ਸੰਬੰਧੀ ਚਰਚਾ ਕਰੋ। [2015/20m/7b]

  25. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਨੇਮ ਕਹੇ ਮਰਜਾਦਾ ਬਾਝੋਂ ਕੋਈ ਗੱਲ ਨ ਸਰਨੀ ਹੈ
    ਪ੍ਰੇਮ ਕਹੇ ਮੈਂ ਖੰਭ ਖੁਹਾ ਕੇ ਦੁਨੀਆਂ ਕੈਦ ਨ ਕਰਨੀ ਹੈ
    ਨੇਮ ਕਹੇ ਫੜ੍ਹ ਮਨ ਦੀਆਂ ਵਾਗਾਂ ਨੱਕ ਦੀ ਸੇਧੇ ਜਾਣਾ ਹੈ
    ਪ੍ਰੇਮ ਕਹੇ ਇਹ ਮੱਤਾਂ ਹਾਥੀ ਬਿਨਾ ਲਗਾਮ ਚਲਾਣਾ ਹੈ। [2014/10m/5b]

  26. ਧਨੀ ਰਾਮ ਚਾਤ੍ਰਿਕ ਦਾ ਕਾਵਿ ਅਨੁਭਵ ਮਿਸ਼੍ਰਿਤ ਕਿਸਮ ਦਾ ਹੈ। ਉਸ ਦੀ ਕਵਿਤਾ ਵਿੱਚ ਪਿਆਰ ਅਨੁਭਵ, ਸੁਧਾਰਕਤਾ, ਪੰਜਾਬੀਅਤ ਕਿਸ ਵਿਵੇਕ ਅਧੀਨ ਆਪਸ ਵਿੱਚ ਸੰਬੰਧਿਤ ਹਨ? [2014/20m/6b]

  27. ਧਨੀ ਰਾਮ ਚਾਤ੍ਰਿਕ ਪੰਜਾਬੀ ਸਭਿਆਚਾਰ ਦਾ ਚਿੱਤਰ ਪੇਸ਼ ਕਰਦਾ ਹੈ ਚਰਿਤ੍ਰ ਨਹੀਂ–ਇਸ ਕਥਨ ਦੀ ਪਰੀਖਿਆ ਕਰੋ। [2014/10m/6c]

  28. ਹੇਠ ਲਿਖੇ ਪੰਜਾਂ ਕਾਵਿ/ਗੱਦ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ: (ਸ਼ਬਦ ਸੀਮਾ: 150) ਧਰਮ, ਸਚਾਈ ਦੀ ਚਿਟਾਨ ਤੇ,
    ਮਜ਼ਹਬ ਨੇ ਇਕ ਮਹੱਲ ਬਣਾਇਆ ।
    ਮਜ਼ਹਬ ਦੇ ਪਾਣੀ ਨੂੰ ਗੰਦਾ,
    ਕੀਤਾ ਜਦ ਜ਼ਮੀਰ ਫਰੋਸ਼ਾਂ ।
    ਜਿਉਂ ਦੀ ਤਿਉਂ ਚਿਟਾਨ ਹੀ ਰਹਿ ਗਈ,
    ਮਜ਼ਹਬ ਦਾ ਹੋ ਹਿਆ ਸਫ਼ਾਇਆ । [2013/10m/5b]

  29. ‘ਧਨੀਰਾਮ ਚਾਤ੍ਰਿਕ ਲੋਕਾਂ ਦਾ ਕਵੀ ਹੈ, ਉਸ ਦੀ ਕਵਿਤਾ ਦਾ ਲਹਿਜ਼ਾ ਅਤੇ ਸੁਰ ਸੁਧਾਰਕ ਹੈ ਜਿਸ ਵਿਚ ਆਲੇ-ਦੁਆਲੇ ਦਾ ਵਿਵਰਣ ਤਾਂ ਹੈ ਪਰੰਤੂ ਹਾਲਾਤ ਅਤੇ ਹਾਦਸਿਆਂ ਬਾਰੇ ਪ੍ਰਤਿਕਰਮ ਘਟ’ – ਚਾਤ੍ਰਿਕ ਕਾਵਿ ਦੇ ਕਲਾਮਈ ਨਿਭਾਅ ਨੂੰ ਧਿਆਨ ਵਿਚ ਰਖਦੇ ਹੋਏ ਆਪਣਾ ਅਧਿਐਨ ਪੇਸ਼ ਕਰੋ । (ਸ਼ਬਦ ਸੀਮਾ: 250) [2013/20m/6b]

  30. ਹੇਠ ਲਿਖੇ ਪੰਜ ਕਾਵਿ/ਗਦ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। ਹਰੇਕ ਕਾਵਿ/ਗਦ ਖੰਡ ਦੀ ਵਿਆਖਿਆ 150 ਸ਼ਬਦਾਂ ਦੇ ਆਸ-ਪਾਸ ਹੋਵੇ:– ਪੰਜਾਬੀਆਂ ਵਿਚ ਕੋਈ ਚਾ ਭੀ ਹੈ?
    ਪੰਜਾਬ ਦੀ ਸ਼ਾਨ ਬਣਾਉਣ ਦਾ।
    ਪਾਟੇ ਹੋਏ ਸੀਨੇ ਸੀਉਣ ਦਾ?
    ਨਿਖੱੜੇ ਹੋਏ ਵੀਰ ਮਿਲਾਉਣ ਦਾ?
    ਹਿੰਦੂ, ਮੋਮਨ, ਸਿੱਖ, ਈਸਾਈ,
    ਘਿਓ ਖਿਚੜੀ ਹੋ ਗਏ ਹੋਵਣਗੇ।
    ਕਿਰਸਾਣ, ਵਪਾਰੀ ਤੇ ਕਿਰਤੀ,
    ਇਕ ਥਾਂਏ ਖਲੋ ਗਏ ਹੋਵਣਗੇ। [2012/12m/5e]

  31. “ਧਨੀ ਰਾਮ ਚਾਤ੍ਰਿਕ ਸਮਾਜ ਦੇ ਪ੍ਰਵਾਨ ਵਰਤਾਰੇ ਨੂੰ ਨਵੀਨਤਾ ਵਿਚ ਢਾਲਣ ਵਾਲਾ ਕਵੀ ਹੈ,” ਚਾਤ੍ਰਿਕ ਦੀ ਕਵਿਤਾ ਵਿਚ ਪਰੰਪਰਾ ਅਤੇ ਨਵੀਨਤਾ ਵਿਚਲੇ ਸੰਬੰਧ ਨੂੰ ਉਜਾਗਰ ਕਰੋ। (ਸ਼ਬਦ-ਸੀਮਾਂ: 250) [2012/20m/6a]

  32. ਧਨੀ ਰਾਮ ਚਾਤ੍ਰਿਕ ਆਪਣੀ ਕਵਿਤਾ ਵਿਚ ਪੰਜਾਬੀ ਸਭਿਆਚਾਰ ਦਾ ਚਿਤਰ ਅਤੇ ਚਰਿਤ੍ਰ ਪੇਸ਼ ਕਰਦਾ ਹੈ–ਇਸ ਕਥਨ ਦਾ ਵਿਸ਼ਲੇਸ਼ਣ ਕਰੋ। (ਸ਼ਬਦ-ਸੀਮਾਂ: 250) [2012/20m/8c]

  33. “ਧਨੀ ਰਾਮ ਚਾਤ੍ਰਿਕ ਦੀ ਹਰ ਕਵਿਤਾ ਅਨੁਭਵ-ਸੰਚਾਰ ਅਤੇ ਭਾਵ-ਨਿਰੂਪਣ ਦੀ ਦ੍ਰਿਸ਼ਟੀ ਤੋਂ ਪੂਰਨ ਤੋਰ’ਤੇ ਪ੍ਰਮਾਣਿਕ ਅਤੇ ਪਰਿਪੱਕ ਹੈ ।” ‘ਚੰਦਨਵਾੜੀ’, ‘ਸੂਫੀ ਖ਼ਾਨਾ’ ਤੇ ‘ਨਵਾਂ ਜ਼ਹਾਨ’ ਵਿਚੋਂ ਮਿਸਲਾਂ ਦੇ ਕੇ ਉਪਰੋਕਤ ਕਥਨ ਉਤੇ ਵਿਚਾਰ ਕਰੋ । [2011/30m/6a]

  34. ਹੇਠ ਲਿਖੇ ਗਦ/ਪਦ ਕਾਵਿ ਟੋਟਿਆਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ:– ਕੁੱਕੜਾਂ ਵਾਂਗ ਲੀਡਰ ਲੜਦੇ।
    ਬੇਬੁਨਿਆਦ ਬਹਾਨੇ ਘੜਦੇ।
    ਖ਼ਤਰੇ ਵਿਚ ਹੈ ਪੱਗ ਲੋਕੋ।
    ਮੇਰੇ ਆਸੇ ਪਾਸੇ ਅੱਗ ਲੋਕੋ। [2010/20m/5a]

  35. ਧਨੀ ਰਾਮ ਚਾਤ੍ਰਿਕ-ਕਾਵਿ ਪੰਜਾਬੀ ਜੀਵਨ ਤੇ ਸੱਭਿਆਚਾਰ ਦਾ ਚਿਤ੍ਰਣ ਕਰਨ ਵਾਲਾ ਸਰਬੋਤਮ ਕਾਵਿ ਹੈ। ਉਸਦੇ ਕਾਵਿ ਵਿਚੋਂ ਉਹਨਾਂ ਪਛਾਣ-ਚਿੰਨ੍ਹਾਂ ਦੀ ਆਲੋਚਨਾਤਮਕ ਵਿਆਖਿਆ ਕਰੋ, ਜੋ ਇਸ ਚਿਤ੍ਰਣ ਨੂੰ ਪੇਸ਼ ਕਰਦੇ ਹਨ। [2010/60m/6]

2.3] ਨਾਨਕ ਸਿੰਘ

40 questions

  1. ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਨੇਕੀ ਅਤੇ ਬਦੀ ਦੀਆਂ ਦੋਵੇਂ ਸੜਕਾਂ, ਇਕ ਦੂਜੀ ਤੋਂ ਵਿਰੁਧ ਜਾਂਦੀਆਂ ਹਨ । ਦੂਹਾਂ ਉਤੇ ਬੇ-ਓੜਕ ਰਾਹੀ ਆਪੋ ਆਪਣੀ ਸੇਧੇ ਤੁਰੇ ਜਾਂਦੇ ਹਨ – ਨੇਕ ਵੀ ਬਦ ਵੀ, ਪਰ ਉਸ ਮਨੁੱਖ ਦੀ ਹਾਲਤ ਕਿਹੋ ਜਿਹੀ ਹੁੰਦੀ ਹੋਵੇਗੀ, ਜਿਸ ਦਾ ਇਕ ਪੈਰ ਨੇਕੀ ਵੱਲ ਅਤੇ ਦੂਜਾ ਬਦੀ ਵਲ ਵਧਣ ਲਈ ਜ਼ੋਰ ਲਾ ਰਿਹਾ ਹੋਵੇ ।… ਉਹ ਇਸ ਵੇਲੇ ਇਸੇ ਹਾਲਤ ਵਿਚ ਸੀ । [2026/10m/5c]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: “ਪੰਜਾਬੀ ਕਥਾ-ਸਾਹਿਤ ਵਿਚ ਯਥਾਰਥ ਦੀ ਚਿੰਤਾ ਦਾ ਉਦੈ ਪਹਿਲੀ ਵਾਰ ਨਾਨਕ ਸਿੰਘ ਵਿਚ ਹੁੰਦਾ ਹੈ, ਪਰ ਉਹ ਆਪਣੇ ਯਥਾਰਥ-ਬੋਧ ਵਿਚ ਆਪਣੇ ਯੁੱਗ ਵਿਸ਼ੇਸ਼ ਦੀ ਸੁਧਾਰਵਾਦੀ ਭਾਵਨਾ ਤੋਂ ਉਪਰ ਨਹੀਂ ਉੱਠ ਸਕਿਆ ।”
    ਇਸ ਕਥਨ ਦੀ ਰੌਸ਼ਨੀ ਵਿਚ ਕੀ ‘ਚਿੱਟਾ ਲਹੂ’ ਨਾਵਲ ਨੂੰ, ਪੰਜਾਬੀ ਦਾ ਪਹਿਲਾ ਯਥਾਰਥਵਾਦੀ ਨਾਵਲ ਕਹਿਣਾ ਉਚਿਤ ਹੈ? ਚਰਚਾ ਕਰੋ । [2026/20m/6a]

  3. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: “ਨਾਨਕ ਸਿੰਘ ਪੰਜਾਬੀ ਨਾਵਲ ਨੂੰ, ਸੰਪ੍ਰਦਾਇਕ ਦ੍ਰਿਸ਼ਟੀ ਅਤੇ ਉਪਦੇਸ਼ਾਤਮਕ ਗਲਪ-ਸ਼ੈਲੀ ਤੋਂ ਮੁਕਤ ਕਰਕੇ, ਯਥਾਰਥਵਾਦੀ ਨਾਵਲੀ-ਵਿਧਾ ਦਾ ਆਗਾਜ਼ ਕਰਦਾ ਹੈ, ਪਰ ਆਪਣੀ ਆਦਰਸ਼ਵਾਦੀ ਜੀਵਨ-ਦ੍ਰਿਸ਼ਟੀ ਕਰਕੇ, ਉਸਦੇ ਨਾਵਲਾਂ ਦੇ ਕਥਾ-ਵਸਤੂ ਅਤੇ ਕਥਾ-ਸ਼ਿਲਪ ਵਿਚ ਮੱਧਕਾਲੀ ਕਥਾ-ਰੂੜ੍ਹੀਆਂ ਦਾ ਦਖ਼ਲ ਅਕਸਰ ਨਜ਼ਰ ਆਉਂਦਾ ਹੈ ।” ਇਸ ਕਥਨ ਦੀ ਰੌਸ਼ਨੀ ਵਿਚ ਉਸਦੇ ਨਾਵਲ ‘ਪਵਿੱਤਰ ਪਾਪੀ’ ਦੇ ਕਥਾ-ਵਸਤੂ ਅਤੇ ਕਥਾ-ਵਿਧੀ ਉਪਰ ਚਰਚਾ ਕਰੋ । [2026/15m/8b]

  4. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਉਸਦੇ ਸਿਰ ਵਿੱਚ ਵਦਾਨ ਵੱਜ ਰਹੇ ਸਨ ਤੇ ਦਿਲ ਵਿੱਚ ਡੰਗ । ਉਹ ਇਸ ਵੇਲੇ ਆਪਣੇ ਆਪ ਨੂੰ, ਸਾਰੀ ਦੁਨੀਆਂ ਨੂੰ ਪੀਹ ਸੁੱਟਣਾ ਚਾਹੁੰਦਾ ਸੀ । ਹਿੰਸਕ ਪਸ਼ੂਆਂ ਵਾਂਗ ਉਸਦੀਆਂ ਅੱਖਾਂ ਵਿੱਚੋਂ ਚੰਗਿਆੜੇ ਤਿੜਕ ਰਹੇ ਸਨ । ਉਸਨੂੰ ਸੋਲਾਂ ਆਨੇ ਯਕੀਨ ਹੋ ਚੁੱਕਾ ਸੀ ਕਿ ਉਹ ਪਾਗਲ ਹੋ ਗਿਆ ਹੈ । ਉਸਦੇ ਅੰਦਰ ਕੁਝ ਇਸ ਤਰ੍ਹਾਂ ਦੀ ਖਾਹਿਸ਼ ਉੱਠਣ ਲੱਗੀ ਕਿ ਉਹ ਉੱਠ ਕੇ ਬਾਹਰ ਦੌੜ ਜਾਵੇ, ਕੱਪੜੇ ਪਾੜ ਕੇ ਲੀਰ ਲੀਰ ਕਰ ਸੁੱਟੇ ਤੇ ਜੋ ਵੀ ਰਸਤੇ ਵਿੱਚ ਮਿਲੇ ਉਸ ਨਾਲ ਟਕਰਾ ਕੇ ਆਪਣੇ-ਆਪ ਨੂੰ ਤੇ ਉਸਨੂੰ ਚੂਰ ਚੂਰ ਕਰਦਾ ਜਾਵੇ । [2025/10m/5e]

  5. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਨਾਵਲ ‘ਇਕ ਮਿਆਨ ਦੋ ਤਲਵਾਰਾਂ’ ਇਤਿਹਾਸਕ ਪੱਖ ਤੋਂ ਗਦਰ ਲਹਿਰ ਨਾਲ ਅਨਿਆਂ ਹੈ ਅਤੇ ਸਾਹਿਤਕ ਪੱਖ ਤੋਂ ਕਾਹਲ ਵਿੱਚ ਕੀਤੀ ਕੱਚੀ ਤੇ ਅਣਸੁਹਿਰਦ ਕਿਰਤ । ਇਸ ਕਥਨ ਦੀ ਰੋਸ਼ਨੀ ਵਿੱਚ ਨਾਨਕ ਸਿੰਘ ਦੀ ਇਤਿਹਾਸ ਅਤੇ ਨਾਵਲੀ ਚੇਤਨਾ ਨੂੰ ਚਰਚਾ ਦਾ ਵਿਸ਼ਾ ਬਣਾਉ । [2025/20m/6a]

  6. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਨਾਨਕ ਸਿੰਘ ਦੀ ਰਚਨਾ ਦ੍ਰਿਸ਼ਟੀ ਧਰਮ ਨਿਰਪੱਖ ਤਾਂ ਹੈ, ਪਰ ਧਰਮ ਨਿਰਪੇਖ ਨਹੀਂ । ਇਸ ਧਰਮ ਨਿਰਪੇਖਤਾ ਦੇ ਅਭਾਵ ਕਾਰਨ ਉਸਦੀ ਦ੍ਰਿਸ਼ਟੀ ਉੱਤੇ ਮਧਕਾਲੀਨ ਆਦਰਸ਼ਵਾਦ ਭਾਰੂ ਰਹਿੰਦਾ ਹੈ । ਇਸ ਕਥਨ ਦੀ ਰੋਸ਼ਨੀ ਵਿਚ ਨਾਨਕ ਸਿੰਘ ਦੀ ਨਾਵਲੀ ਦ੍ਰਿਸ਼ਟੀ ਬਾਰੇ ਆਲੋਚਨਾਤਮਕ ਵਿਚਾਰ ਚਰਚਾ ਕਰੋ । [2025/15m/7b]

  7. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈਆਂ ਪਹੁੰਚੇ ਹੋਏ ਮਹਾਂਪੁਰਖਾਂ ਦੀ ਸੰਗਤ ਨਾਲ ਦਿਲ ਦੀ ਜਲਨ ਕਿਸੇ ਹੱਦ ਤੱਕ ਦੂਰ ਹੋਈ, ਪਰ ਘਰ ਦਾ ਮੋਹ ਅਖ਼ੀਰ ਤਕ ਮੇਰਾ ਪਿੱਛਾ ਨਾ ਛੱਡ ਸਕਿਆ । ਸਾਧੂ ਬਣ ਕੇ ਬਥੇਰੇ ਜਪ ਤਪ ਕੀਤੇ, ਕਠਨ ਤੋਂ ਕਠਨ ਸਾਧਨਾਂ ਕੀਤੀਆਂ, ਪਰ ਦਿਲ ਦੀ ਤਾਰ ਹਰ ਵੇਲੇ ਘਰ ਵਿਚ ਹੀ ਵਜਦੀ ਰਹਿੰਦੀ ਸੀ । ਅਖੀਰ ਜਦ ਦੋ ਸਾਲਾਂ ਦੀ ਕਮਾਈ ਵੀ ਮੈਨੂੰ ਮੋਹ ਦੇ ਜਾਲ ’ਚੋਂ ਨਾ ਛੁਡਾ ਸਕੀ, ਤਾਂ ਮੈਂ ਹਾਰ ਕੇ ਘਰ ਵਲ ਰੁਖ਼ ਕੀਤਾ ।” [2024/10m/5c]

  8. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਸਾਹਿਤ ਨੂੰ ਇਸ ਵੇਲੇ ਇਹੋ ਜਿਹੇ ਨਾਵਲਾਂ ਦੀ ਲੋੜ ਹੈ, ਜੋ ਮਨੁੱਖੀ ਜੀਵਨ ਦੀਆਂ ਘਟਨਾਵਾਂ ਤੇ ਕ੍ਰਿਆਵਾਂ ਨੂੰ ਅਜਿਹੇ ਸੁਚੱਜੇ, ਕੁਦਰਤੀ ਤੇ ਆਦਰਸ਼ ਢੰਗ ਨਾਲ ਜਨਤਾ ਦੇ ਸਾਹਮਣੇ ਲਿਆਉਣ, ਜਿਸ ਤੋਂ ‘ਸੁਆਦ’ ਤੇ ‘ਸਿੱਖਿਆ’ ਦੁਹਾਂ ਦੀ ਪ੍ਰਾਪਤੀ ਹੋਵੇ ।” ਨਾਨਕ ਸਿੰਘ ਦੇ ਇਸ ਕਥਨ ਦੀ ਪੁਸ਼ਟੀ, ਉਸਦੇ ਨਾਵਲਾਂ: ‘ਚਿੱਟਾ ਲਹੂ’, ‘ਪਵਿੱਤਰ ਪਾਪੀ’ ਅਤੇ ‘ਇਕ ਮਿਆਨ ਦੋ ਤਲਵਾਰਾਂ’ ਦੇ ਅਧਾਰ ’ਤੇ ਕਰੋ । [2024/20m/7a]

  9. “ਨਾਨਕ ਸਿੰਘ ਪੰਜਾਬੀ ਨਾਵਲ ਨੂੰ ਧਾਰਮਿਕ ਵਲਗਣਾਂ ਵਿੱਚ ਕੱਢ ਕੇ ਇਸਦਾ ਸਹੀ ਰੂਪ ਵਿੱਚ ਸਮਾਜੀਕਰਨ ਕਰਦਾ ਹੈ । ਇਸ ਤਰ੍ਹਾ ਕਰਕੇ ਨਾਨਕ ਸਿੰਘ ਜਿੱਥੇ ਪੰਜਾਬੀ ਨਾਵਲ ਦਾ ਘੇਰਾ ਚੌੜੇਰਾ ਕਰਦਾ ਹੈ, ਉੱਥੇ ਇਸਨੂੰ ਧਰਮ ਨਿਰਪੱਖ ਬਣਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ।” ਇਸ ਕਥਨ ਦੀ ਪੁਸ਼ਟੀ ਨਾਨਕ ਸਿੰਘ ਦੇ ਨਾਵਲਾਂ ਨੂੰ ਉਸਤੋਂ ਪੂਰਵਲੀ ਪੰਜਾਬੀ ਨਾਵਲ ਪਰੰਪਰਾ ਦੇ ਸਨਮੁੱਖ ਰੱਖ ਕੇ ਕਰੋ । [2023/20m/6a]

  10. ਨਾਨਕ ਸਿੰਘ ਦੇ ਨਾਵਲ ‘ਪਵਿੱਤਰ ਪਾਪੀ’ ਦੇ ਗਲਪੀ ਸੰਗਠਨ ਵਿੱਚ ਕਾਰਜ਼ਸ਼ੀਲ ਮਧਕਾਲੀਨ ਗਲਪ ਰੂੜੀਆਂ ਨੂੰ ਚਰਚਾ ਦਾ ਵਿਸ਼ਾ ਬਣਾਉ । [2023/15m/7c]

  11. “ਨਾਨਕ ਸਿੰਘ ਆਪਣੇ ਨਾਵਲ ‘ਪਵਿੱਤਰ ਪਾਪੀ’ ਵਿਚ ਮੱਧਵਰਗੀ ਪੰਜਾਬੀ ਪਰਿਵਾਰਕ ਪ੍ਰਸਥਿਤੀਆਂ ਦੀਆਂ ਮਨੋਵਿਗਿਆਨਕ ਪਰਤਾਂ ਰਾਹੀਂ ਤ੍ਰਾਸਦੀ ਵਾਲਾ ਬਿਰਤਾਂਤ ਸਿਰਜਦਾ ਹੈ ।” ਇਸ ਕਥਨ ਬਾਰੇ ਆਲੋਚਨਾਤਮਕ ਟਿੱਪਣੀ ਕਰੋ । [2022/15m/6b]

  12. “ਨਾਨਕ ਸਿੰਘ ਆਪਣੇ ਨਾਵਲਾਂ ਵਿਚ ਤਤਕਾਲੀ ਪੰਜਾਬੀ ਸਮਾਜ ਦੇ ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਸਰੋਕਾਰਾਂ ਦੇ ਪਰਿਪੇਖ ਵਿਚ ਗਲਪੀ-ਬਿਰਤਾਂਤ ਸਿਰਜਦਾ ਹੈ ।” ‘ਚਿੱਟਾ ਲਹੂ’ ਅਤੇ ‘ਇਕ ਮਿਆਨ ਦੋ ਤਲਵਾਰਾਂ’ ਦੇ ਹਵਾਲੇ ਨਾਲ ਇਸ ਕਥਨ ਬਾਰੇ ਆਲੋਚਨਾਤਮਕ ਟਿੱਪਣੀ ਕਰੋ । [2022/15m/8c]

  13. ਨਾਨਕ ਸਿੰਘ ਦੁਆਰਾ ਰਚਿਤ ‘ਇੱਕ ਮਿਆਨ ਦੋ ਤਲਵਾਰਾਂ’ ਨੂੰ ਇਕ ਇਤਿਹਾਸਕ-ਨਾਵਲ ਦੇ ਰੂਪ ਵਿਚ ਚਰਚਾ ਦਾ ਵਿਸ਼ਾ ਬਣਾਉ । [2021/10m/6d]

  14. “ਨਾਨਕ ਸਿੰਘ ਵਿਅਕਤੀਗਤ ਆਦਰਸ਼ਵਾਦ ਦੀ ਜੁਗਤ ਰਾਹੀਂ ਕਾਇਆਂ ਕਲਪ ਦੀ ਵਿਧੀ ਵਰਤ ਕੇ ਸਮਕਾਲੀ ਸਮਾਜਕ-ਯਥਾਰਥ ਦੀ ਵਿਕਰਾਲਤਾ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰਦਾ ਹੈ ।” ਨਾਨਕ ਸਿੰਘ ਦੇ ਨਾਵਲਾਂ ਨੂੰ ਆਧਾਰ ਬਣਾ ਕੇ ਇਸ ਵਿਕਾਰ ਦੀ ਪੁਸ਼ਟੀ ਕਰੋ । [2021/10m/7c]

  15. “ਨਾਨਕ ਸਿੰਘ ਦੇ ਪ੍ਰਵੇਸ਼ ਕਾਲ਼, ਪੰਜਾਬੀ-ਨਾਵਲ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ । ਪੰਜਾਬੀ-ਨਾਵਲ ਦੇ ਖ਼ੇਤਰ ਵਿਚ ਨਵੀਆਂ ਸੰਭਾਵਨਾਵਾਂ ਜਨਮ ਲੈਂਦੀਆਂ ਹਨ ।” ‘ਚਿੱਟਾ ਲਹੂ’, ‘ਪਵਿੱਤਰ ਪਾਪੀ’ ਤੇ ‘ਇਕ ਮਿਆਨ ਦੋ ਤਲਵਾਰਾਂ’ ਨਾਵਲਾਂ ਦੇ ਆਧਾਰ ’ਤੇ, ਇਸ ਕਥਨ ਦੀ ਪੁਸ਼ਟੀ ਕਰੋ । [2021/15m/8b]

  16. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਨੇਕੀ ਤੇ ਬਦੀ ਦੀਆਂ ਦੋਵੇਂ ਸੜਕਾਂ ਇਕ ਦੂਜੀ ਤੋਂ ਵਿਰੁਧ ਜਾਂਦੀਆਂ ਹਨ । ਦੁਹਾਂ ਉਤੇ ਬੇ-ਓੜਕ ਰਾਹੀ ਆਪੋ ਆਪਣੀ ਸੇਧੇ ਤੁਰੇ ਜਾਂਦੇ ਹਨ – ਨੇਕ ਵੀ ਬਦ ਵੀ, ਪਰ ਉਸ ਮਨੁੱਖ ਦੀ ਹਾਲਤ ਕਿਹੋ ਜਿਹੀ ਹੁੰਦੀ ਹੋਵੇਗੀ, ਜਿਸ ਦਾ ਇਕ ਪੈਰ ਨੇਕੀ ਵਲ ਤੇ ਦੂਜਾ ਬਦੀ ਵਲ ਵਧਣ ਲਈ ਜ਼ੋਰ ਲਾ ਰਿਹਾ ਹੋਵੇ । ਕਿਦਾਰ ਇਸ ਵੇਲੇ ਇਸੇ ਹਾਲਤ ਵਿਚ ਸੀ । [2020/10m/5c]

  17. ਨਾਨਕ ਸਿੰਘ ਆਪਣੇ ਨਾਵਲਾਂ ਵਿੱਚ ਸਮੱਸਿਆਵਾਂ ਦੀ ਚੋਣ ਤਾਂ ਯਥਾਰਥਵਾਦੀ ਨਜ਼ਰੀਏ ਤੋਂ ਕਰਦਾ ਹੈ ਪਰ ਸਮੱਸਿਆਵਾਂ ਦੀ ਪੇਸ਼ਕਾਰੀ ਸਮੇਂ ਆਦਰਸ਼ਵਾਦੀ ਪਹੁੰਚ ਅਪਣਾਉਂਦਾ ਹੈ । ਇਸ ਕਥਨ ਦੀ ਪੁਸ਼ਟੀ ਉਸਦੇ ਨਾਵਲਾਂ ‘ਚਿੱਟਾ ਲਹੂ’, ‘ਪਵਿੱਤਰ ਪਾਪੀ’ ਅਤੇ ‘ਇੱਕ ਮਿਆਨ ਦੋ ਤਲਵਾਰਾਂ’ ਦੇ ਆਧਾਰ ’ਤੇ ਕਰੋ । [2020/15m/6b]

  18. ਨਾਨਕ ਸਿੰਘ ਦੇ ਨਾਵਲ ‘ਇਕ ਮਿਆਨ ਦੋ ਤਲਵਾਰਾਂ’ ਵਿਚ ਭਾਰਤ ਦੀ ਕੌਮੀ ਮੁਕਤੀ ਲਹਿਰ ’ਚ ਗ਼ਦਰ ਪਾਰਟੀ ਦੀ ਭੂਮਿਕਾ ਨੂੰ ਕਿਸ ਦ੍ਰਿਸ਼ਟੀ ਤੋਂ ਪੇਸ਼ ਕੀਤਾ ਗਿਆ ਹੈ? ਇਸ ਨਾਵਲ ਦੀ ਇਤਿਹਾਸਕ ਮਹੱਤਤਾ ਨੂੰ ਸਪਸ਼ਟ ਕਰੋ । [2020/15m/7c]

  19. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਮੇਰੇ ਸਿਰਤਾਜ ! ਮੈਨੂੰ ਆਪਣੇ ਇਸ ਚੰਚਲ ਮਨ ਉਤੇ ਭਰੋਸਾ ਨਹੀਂ ਰਿਹਾ । ਇਹ ਮੈਨੂੰ ਗੁੰਮਰਾਹੀ ਵਲ ਲੈ ਜਾਣ ਦਾ ਯਤਨ ਕਰਦਾ ਹੈ ਤੇ ਬਦਲੇ ਵੀ ਅੱਗ ਕਿਸੇ ਕਿਸੇ ਵੇਲੇ ਮੇਰੇ ਦਿਲ ਵਿਚ ਇਤਨੀ ਭਟਕ ਉਠਦੀ ਹੈ ਕਿ ਮੈਂ ਆਪਣੇ ਆਪ ਤੋਂ ਬਾਹਰ ਹੋ ਜਾਂਦੀ ਹਾਂ । ਸੋ ਮੇਰੀ ਹੁਣ ਤੁਹਾਡੇ ਪਾਸ ਇਹੋ ਬੇਨਤੀ ਹੈ ਕਿ ਮੈਨੂੰ ਆਪਣੇ ਹੁਕਮ ਵਿਚ ਚਲਾਓ ਤੇ ਆਪਣੇ ਹੀ ਸਾਏ ਹੇਠ ਰਖੋ । [2019/10m/5c]

  20. “ਪੰਜਾਬੀ ਕਥਾ-ਸਾਹਿਤ ਵਿਚ ਯਥਾਰਥ ਦੀ ਚਿੰਤਾ ਦਾ ਉਦੈ ਪਹਿਲੀਵਾਰ ਨਾਨਕ ਸਿੰਘ ਵਿਚ ਹੁੰਦਾ ਹੈ ।” ਇਸ ਕਥਨ ਦੀ ਰੌਸ਼ਨੀ ਵਿਚ ‘ਚਿੱਟਾ ਲਹੂ’ ਤੇ ‘ਇਕ ਮਿਆਨ ਦੋ ਤਲਵਾਰਾ’ ਨਾਵਲਾਂ ਦੇ ਹਵਾਲੇ ਨਾਲ ਨਾਨਕ ਸਿੰਘ ਦੀ ਯਥਾਰਥਵਾਦੀ ਗਲਪ-ਦ੍ਰਿਸ਼ਟੀ ਬਾਰੇ ਚਰਚਾ ਕਰੋ । [2019/20m/6a]

  21. “ਨਾਨਕ ਸਿੰਘ ਪੰਜਾਬ ਦੇ ਸ਼ਹਿਰੀ ਮੱਧਵਰਗ ਦੇ ਜੀਵਨ ਦਾ ਚਿਤੇਰਾ ਹੈ ।” ‘ਪਵਿੱਤਰ ਪਾਪੀ’ ਨਾਵਲ ਦੇ ਹਵਾਲੇ ਨਾਲ ਇਸ ਕਥਨ ਦੀ ਪੁਸ਼ਟੀ ਕਰੋ । [2019/15m/7c]

  22. “ਨਾਨਕ ਸਿੰਘ ਦੀ ਨਾਵਲ-ਕਲਾ ਦਾ ਵਿਕਾਸ ਅਤੇ ਪੰਜਾਬ ਦਾ ਸਮਾਜਕ-ਇਤਿਹਾਸ, ਨਾਲੋਂ ਨਾਲ ਚਲਦੇ ਹਨ ।” ਚਿੱਟਾ ਲਹੂ, ਪਵਿੱਤਰ ਪਾਪੀ ਅਤੇ ਇਕ ਮਿਆਨ ਦੋ ਤਲਵਾਰਾਂ, ਨਾਵਲਾਂ ਦੇ ਆਧਾਰ ’ਤੇ, ਇਸ ਕਥਨ ਦੇ ਹੱਕ਼ ਜਾਂ ਵਿਰੋਧ ਵਿਚ ਆਪਣੇ ਵਿਚਾਰ ਪਰਗਟ ਕਰੋ । [2018/15m/8b]

  23. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਨਦੀ ਦੀਆਂ ਲਹਿਰਾਂ ਉੱਠਦੀਆਂ ਹਨ ਅਤੇ ਉੱਠ ਕੇ ਮਿਟ ਜਾਂਦੀਆਂ ਹਨ – ਉਨ੍ਹਾਂ ਦਾ ਕੋਈ ਨਿਸ਼ਾਨ ਬਾਕੀ ਨਹੀਂ ਰਹਿੰਦਾ । ਪਰ ਜਿਨ੍ਹਾਂ ਕੰਢਿਆ ਨੂੰ ਇਹ ਲਹਿਰਾਂ ਕਈ ਵਾਰ ਖੋਰ ਕੇ ਢਾਹ ਜਾਂਦੀਆ ਹਨ, ਇਹ ਮੁੜ ਕਦੀ ਕਿਸਮਤ ਨਾਲ ਹੀ ਸਾਬਤ ਹੋ ਸਕਦੇ ਹਨ । ਕਿਦਾਰ ਦੀ ਜੀਵਨ ਨਦੀ ਵਿੱਚ ਅਜਿਹੀਆਂ ਬੇਅੰਤ ਲਹਿਰਾਂ ਉੱਠੀਆਂ ਤੇ ਉੱਠ ਕੇ ਮਿਟ ਗਈਆਂ, ਪਰ ਚਿੰਨ੍ਹ ਰੂਪ ਵਿੱਚ ਇਹ ਕਿਦਾਰ ਦੇ ਦਿਲ ਦੇ ਕੰਢਿਆਂ ਨੂੰ ਜਿਹੜੇ ਖੱਪੇ ਪਾ ਗਈਆਂ, ਉਨ੍ਹਾਂ ਖੱਪਿਆਂ ਨੂੰ ਭਰਨ ਲਈ ਕਿਦਾਰ ਨੇ ਨਵਾਂ ਸਫ਼ਰ ਸ਼ੁਰੂ ਕੀਤਾ । ਪਰ ਕੀ ਇਸ ਮਨੋਰਥ ਵਿੱਚ ਉਹ ਕਾਮਯਾਬ ਹੋ ਸਕਿਆ? [2017/10m/5e]

  24. ਚਿੱਟਾ ਲਹੂ ਨਾਵਲ ਨਾਲ ਪੰਜਾਬੀ ਨਾਵਲ ਤਾਂ ਗਤੀਸ਼ੀਲ ਹੁੰਦਾ ਹੈ ਪਰ ਨਾਨਕ ਸਿੰਘ ਖੁਦ ਗਤੀਹੀਣ ਹੋ ਜਾਂਦਾ ਹੈ । ਨਾਨਕ ਸਿੰਘ ਦੀ ਨਾਵਲਕਾਰੀ ਦੇ ਸੰਦਰਭ ਵਿੱਚ ਇਸ ਟਿੱਪਣੀ ਬਾਰੇ ਆਪਣੇ ਆਲੋਚਨਾਤਮਕ ਵਿਚਾਰ ਦਿਓ । [2017/20m/6b]

  25. ਨਾਨਕ ਸਿੰਘ ਦਾ ਨਾਵਲ ‘ਪਵਿੱਤਰ ਪਾਪੀ’ ਮਨੁੱਖ ਦੇ ਪ੍ਰਕ੍ਰਿਤਕ ਤੇ ਸੰਸਕ੍ਰਿਤਕ ਆਪੇ ਦਾ ਤਣਾਉ ਹੈ । ਤੁਸੀਂ ਇਸ ਕਥਨ ਨਾਲ ਸਹਿਮਤ ਹੋ ਜਾ ਨਹੀਂ? ਦਲੀਲਾਂ ਸਹਿਤ ਉੱਤਰ ਦਿਉ । [2017/20m/7b]

  26. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ-ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) “ਕਈ ਵਾਰੀ ਐਸਾ ਹੁੰਦਾ ਹੈ ਕਿ ਭਵਿੱਖ ਵਿਚ ਵਾਪਰਨ ਵਾਲੀ ਕਿਸੇ ਦੁਰਘਟਨਾ ਦਾ ਨਿੰਮ੍ਹਾ ਜਿਹਾ ਝਾਵਲਾ, ਸਾਨੂੰ ਵਰਤਮਾਨ ਵਿਚੋਂ, ਕਿਸੇ ਨਾ ਕਿਸੇ ਸ਼ਕਲ ਵਿਚ ਪੈਣ ਲੱਗ ਪੈਂਦਾ ਹੈ । ਪੰਨਾ ਲਾਲ ਜਦ ਕੰਮ ’ਤੇ ਜਾਣ ਲਈ ਘਰੋਂ ਨਿਕਲਿਆ ਸੀ ਤਾਂ ਮਾਇਆ ਬੂਹੇ ਵਿਚ ਖਲੋਤੀ, ਜਦ ਤੋੜੀ ਉਹ ਉਸਨੂੰ ਨਜ਼ਰੀਂ ਆਉਂਦਾ ਰਿਹਾ, ਉਸ ਦੀ ਪਿੱਠ ਵੇਖਦੀ ਰਹੀ ।” [2016/10m/5c]

  27. ‘ਚਿੱਟਾ ਲਹੂ’ ਨਾਵਲ ਦੇ ਵਿਸ਼ੇ-ਸੰਗਠਨ ਉਪਰ ਆਪਣੇ ਆਲੋਚਨਾਤਮਕ-ਵਿਚਾਰ ਪਰਗਟ ਕਰੋ । (ਸ਼ਬਦ ਸੀਮਾ: 250) [2016/20m/6b]

  28. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਅਦਾਲਤੀ ਕਾਨੂੰਨ, ਧਨਵਾਨਾਂ ਦਾ ਨੌਕਰ ਤੇ ਨਿਰਧਨਾਂ ਦਾ ਮਾਲਕ ਹੈ। ਉਹ ਅਮੀਰਾਂ ਦੇ ਹੁਕਮ ਵਿੱਚ ਤੁਰਦਾ ਹੈ ਤੇ ਗਰੀਬਾਂ ਨੂੰ ਆਪਣੇ ਹੁਕਮ ਵਿੱਚ ਤੋਰਦਾ ਹੈ। [2015/10m/5b]

  29. ਨਾਨਕ ਸਿੰਘ ਵਿਅਕਤੀ ਦੇ ਮਨ-ਪਰਿਵਰਤਨ ਰਾਹੀਂ ਸਮਾਜ ਸੁਧਾਰ ਅਤੇ ਕ੍ਰਾਂਤੀ ਦਾ ਵਿਚਾਰ ਪੇਸ਼ ਕਰਨ ਵਾਲਾ ਆਦਰਸ਼ਵਾਦੀ ਨਾਵਲਕਾਰ ਹੈ। ‘ਪਵਿੱਤਰ ਪਾਪੀ’ ਨਾਵਲ ਦੇ ਹਵਾਲੇ ਨਾਲ ਇਸ ਬਾਰੇ ਚਰਚਾ ਕਰੋ। [2015/20m/7a]

  30. ਨਾਨਕ ਸਿੰਘ ਦਾ ਨਾਵਲ ਚਿੱਟਾ ਲਹੂ ਪੰਜਾਬੀ ਦਾ ਪਹਿਲਾ ਯਥਾਰਥਵਾਦੀ ਨਾਵਲ ਹੈ–ਇਸ ਕਥਨ ਦੀ ਰੌਸ਼ਨੀ ਵਿੱਚ ਚਿੱਟਾ ਲਹੂ ਵਿੱਚ ਪੇਸ਼ ਸਮੱਸਿਆਵਾਂ ਉੱਪਰ ਰੌਸ਼ਨੀ ਪਾਓ। [2015/20m/8a]

  31. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– “ਬੇਬੇ ਜੀ, ਮੂੰਹ ਛੋਟਾ ਤੇ ਗੱਲ ਵੱਡੀ ਏ। ਪਰ ਜਿਹੜੀ ਗੱਲ ਬੰਦੇ ਦੇ ਵੱਸ ਦੀ ਹੋਵੇ ਨਾ, ਉਸ ਦਾ ਕੋਈ ਕੀ ਕਰੇ। ਉਹ ਕਬੂਤਰ ਤੁਹਾਡੇ ਭਾਣੇ ਤਾਂ ਹੋਵੇਗਾ ਪਾਰਟੀ ਦੇ ਕੰਮ ਆਉਣ ਵਾਲੀ ਚੀਜ਼, ਪਰ ਮੇਰੇ ਦਿਲ ਤੋਂ ਕੋਈ ਪੁੱਛ ਕੇ ਵੇਖੇ। ਇਹ ਮੈਂ ਕਿਸੇ ਦੇ ਪਿਆਰ ਦੀ ਨਿਸ਼ਾਨੀ ਸਮਝ ਕੇ ਰਖਿਆ ਹੋਇਐ ਬੇਬੇ ਜੀ।” [2014/10m/5d]

  32. ਨਾਨਕ ਸਿੰਘ ਦੇ ਦੋਵੇਂ ਨਾਵਲ “ਚਿੱਟਾ ਲਹੂ” ਅਤੇ “ਇੱਕ ਮਿਆਨ ਦੋ ਤਲਵਾਰਾਂ” ਪਰਸਪਰ ਵਿਰੋਧੀ ਕਿਸਮ ਦੇ ਪਾਤਰਾਂ ਤੇ ਆਧਾਰਿਤ ਹਨ। ਇਹਨਾਂ ਦੋਹਾਂ ਨਾਵਲਾਂ ਦੇ ਆਧਾਰ ਤੇ ਨਾਨਕ ਸਿੰਘ ਦੀ ਨਾਵਲਕਾਰੀ ਸੰਬੰਧੀ ਚਰਚਾ ਕਰੋ। [2014/20m/8a]

  33. ‘ਚਿੱਟਾ ਲਹੂ’ ਅਤੇ ‘ਪਵਿੱਤਰ ਪਾਪੀ’ ਨਾਨਕ ਸਿੰਘ ਦੇ ਦੋਹਾਂ ਨਾਵਲਾਂ ਵਿਚ ਵਿਅਕਤੀ ਅਤੇ ਸਮਾਜ ਦੇ ਦਵੰਦਾਤਮਕ ਰਿਸ਼ਤੇ ਨੂੰ ਕੇਂਦਰ ਵਿਚ ਰਖਿਆ ਗਿਆ ਹੈ । ਇਹਨਾਂ ਨਾਵਲਾਂ ਦੇ ਮੁੱਖ ਪਾਤਰ ਸਥਾਪਿਤ ਮਰਿਆਦਾ ਦਾ ਪੱਖ ਪੂਰਦੇ ਹੋਏ ਆਦਰਸ਼ ਅਤੇ ਯਥਾਰਥ ਦੇ ਤਣਾਉ ਨੂੰ ਹੰਢਾਉਂਦੇ ਹਨ – ਇਹਨਾਂ ਪਾਤਰਾਂ ਦੀ ਦੁਖਾਂਤ ਸਥਿਤੀ ਨੂੰ ਅਧਿਐਨ ਦਾ ਵਿਸ਼ਾ ਬਣਾਓ । (ਸ਼ਬਦ ਸੀਮਾ: 250) [2013/20m/8a]

  34. ਇਕ ਮਿਆਨ ਦੋ ਤਲਵਾਰਾਂ ਨਾਵਲ ਦੇ ਨਾਮ ਦੀ ਸਾਰਥਕਤਾ ਅਤੇ ਉਚਿਤਤਾ ਸਪਸ਼ਟ ਕਰੋ । (ਸ਼ਬਦ ਸੀਮਾ: 150) [2013/10m/8c]

  35. ਹੇਠ ਲਿਖੇ ਪੰਜ ਕਾਵਿ/ਗਦ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। ਹਰੇਕ ਕਾਵਿ/ਗਦ ਖੰਡ ਦੀ ਵਿਆਖਿਆ 150 ਸ਼ਬਦਾਂ ਦੇ ਆਸ-ਪਾਸ ਹੋਵੇ:– ਪਲੇਟਫ਼ਾਰਮ ਤੇ ਤੁਰੇ ਜਾਂਦਿਆਂ ਦੁਹਾਂ ਸਿਰਲੇਖਾਂ ਨੂੰ ਪੜ੍ਹ ਕੇ ਬਾਬਾ ਜੀ ਦੇ ਦਿਲ ਨੂੰ–ਜਿਹੜਾ ਪਹਿਲਾਂ ਹੀ ਖੁਸ਼ੀ ਨਾਲ ਲਬਰੇਜ਼ ਸੀ–ਹੋਰ ਜ਼ਿਆਦਾ ਖੁਸ਼ੀ ਮਹਿਸੂਸ ਹੋਈ।
    ਫੇਰ ਇਕ ਹੋਰ ਸੁਰਖ਼ੀ ਉਤੇ ਉਹਨਾਂ ਦੀ ਨਜ਼ਰ ਜਾ ਪਈ–
    ‘ਭਲੋਵਾਲ ਵਿਚ ਇਕ ਭਿਆਨਕ ਕਤਲ ਤੇ ਆਤਮ ਹੱਤਿਆ’
    ਏਸ ਸੁਰਖ਼ੀ ਨੇ ਪਹਿਲਾਂ ਨਾਲੋਂ ਵੀ ਵੱਧ ਬਾਬਾ ਜੀ ਦੀ ਨਜ਼ਰ ਨੂੰ ਖਿੱਚਿਆ–ਸ਼ਾਇਦ ਆਪਣੇ ਇਲਾਕੇ ਦਾ ਵਾਕਿਆ ਹੋਣ ਕਰ ਕੇ ਤੇ ਤੁਰੇ ਜਾਂਦਿਆਂ ਜਦ ਹੇਠਲੀ ਖਬਰ ਉਹਨਾਂ ਪੜ੍ਹੀ ਤਾਂ ਲੱਤਾਂ ਉਹਨਾਂ ਦੀਆਂ ਡੋਲਣ ਲੱਗ ਪਈਆਂ–ਡਿੱਗ ਪੈਣ ਦੇ ਡਰੋਂ ਉਹ ਲਾਗਲੀ ਬੈਂਚ ਉਤੇ ਬੈਠ ਗਏ। ਖਬਰ ਸੀ– [2012/12m/5b]

  36. “ਨਾਨਕ ਸਿੰਘ ਜਿਸ ਇਤਿਹਾਸਕ ਦੌਰ ਨੂੰ ਚਿਤਰਦਾ ਹੈ, ਉਸ ਵਿਚ ਸੱਤਾ ਅਤੇ ਪੈਸੇ ਦਾ ਆਤੰਕ ਮਾਨਵ ਨੂੰ ਉਸ ਦੀ ਜਿੰਦਗੀ ਤੋਂ ਮਹਿਰੂਮ ਕਰਨ ਵਾਲਾ ਹੈ,” ਇਸ ਪ੍ਰਸੰਗ ਵਿਚ ‘ਚਿੱਟਾ ਲਹੂ’, ‘ਪਵਿਤਰ ਪਾਪੀ’ ਅਤੇ ‘ਇਕ ਮਿਆਨ ਦੋ ਤਲਵਾਰਾਂ’ ਸੰਬੰਧੀ ਚਰਚਾ ਕਰੋ। (ਸ਼ਬਦ-ਸੀਮਾਂ: 250) [2012/20m/7a]

  37. ਹੇਠ ਲਿਖੇ ਤਿੰਨਾ ਕਾਵਿ/ਗਦ ਖੰਡਾਂ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਮਾਇਆ ਨੂੰ ਇਕ ਨਵੀਂ ਚਿੰਤਾ ਨੇ ਆ ਘੇਰਿਆ । ਚਹੁੰ ਦਿਨਾ ਵਿਚ ਹੀ ਵੀਣਾ ਦਾ ਰੰਗ ਪੀਲਾ ਭੂਕ ਹੋ ਗਿਆ ਸੀ । ਉਸ ਨੇ ਵੀਣਾ ਪਾਸੋਂ ਇਸ ਦਾ ਕਾਰਨ ਪੁੱਛਣਾ ਚਾਹਿਆ, ਪਰ ਉਸ ਦਾ ਹਿਰਦਾ ਇਸ ਵੇਲੇ ਦੁੱਖਾਂ ਫਿਕਰਾਂ ਤੇ ਨਿਰਾਸਤਾ ਨਾਲ ਇਤਨਾ ਭਰਿਆ ਹੋਇਆ ਸੀ ਕਿ ਕੁਝ ਪੁਛਣ ਦੀ ਉਸ ਵਿਚ ਹਿੰਮਤ ਹੀ ਬਾਕੀ ਨਹੀਂ ਸੀ । [2011/20m/5b]

  38. “‘ਚਿੱਟਾ ਲਹੂ’ ਜ਼ਿੰਦਗੀ ਦੇ ਸਮਾਜਕ-ਸਭਿਆਚਾਰਕ ਪਸਾਰਾਂ ਵਿਚ ਡੂੰਘਾ ਉਤਰਦਾ ਹੈ ਤੇ ‘ਪਵਿੱਤਰ ਪਾਪੀ’ ਵਿਅਕਤੀ ਦੇ ਮਨੋ-ਸੰਸਾਰ ਵਿਚ, ਪਰ ਦੋਹੀਂ ਥਾਈਂ ਹੀ ਨਾਨਕ ਸਿੰਘ ਦੀ ਆਦਰਸ਼ਵਾਦੀ ਦ੍ਰਿਸ਼ਟੀ ਇਹਨਾਂ ਰਚਨਾਵਾਂ ਦੇ ਮੂਲ ਵਿਚ ਵਿਆਪਤ ਮੰਹਿੰਦੀ ਹੈ ।” ਇਸ ਕਥਨ ਦੀ ਰੌਸ਼ਨੀ ਵਿਚ ਨਾਨਕ ਸਿੰਘ ਦੀ ਨਾਵਲ ਰਚਨਾ ਉਪਰ ਵਿਚਾਰ ਕਰੋ । [2011/30m/7a]

  39. ‘ਨਾਨਕ ਸਿੰਘ ਪੰਜਾਬੀ ਦਾ ਉਹ ਨਾਵਲਕਾਰ ਹੈ ਜਿਸਦੇ ਨਾਵਲ, ਨਾਵਲ ਰੂਪ ਦੇ ਪੱਖ ਤੋਂ ਸਰਲ ਗੋਂਦ ਪ੍ਰਧਾਨ ਹੁੰਦੇ ਹਨ। ਇਸੇ ਲਈ ਉਸਦੀ ਕਥਾ ਹਰ ਪੜਾਉ ਉੱਤੇ ਤਣਾਉ ਤੇ ਪ੍ਰਤੀਖਿਆ ਨਾਲ ਕਸੀ ਹੁੰਦੀ ਹੈ।’ ‘ਚਿੱਟਾ ਲਹੂ’ ਤੇ ‘ਪਵਿੱਤਰ ਪਾਪੀ’ ਨਾਵਲਾਂ ਦੇ ਅਧਾਰ ’ਤੇ ਉਪ੍ਰੋਕਤ ਟਿੱਪਣੀ ਦਾ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕਰੋ। [2010/60m/7]

  40. ਨਿਮਨ-ਲਿਖਿਤ ਕਾਵਿ/ਗਦ ਖੰਡਾਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ-ਵਿਆਖਿਆ ਕਰੋ:– “ਦਿਲ ਹਰ ਵੇਲੇ ਗੋਡਿਆਂ ਵਿਚ ਪਿਆ ਰਹਿੰਦਾ ਹੈ, ਪਰ ਇਸ ਵੇਲੇ ਜਦ ਇਹ ਖ਼ਤ ਲਿਖ ਰਹੀ ਹਾਂ ਤਾਂ ਦਿਲ ਨੂੰ ਬਹੁਤ ਕੁਝ ਢਾਰਸ ਹੈ ਕਿ ਇਸੇ ਤਰ੍ਹਾਂ ਲਿਖਦੀ ਚਲੀ ਜਾਵਾਂ, ਪਰ ਫਿਰ ਕੁਝ ਸੋਚ ਕੇ ਰੁਕ ਜਾਂਦੀ ਹਾਂ। ਤੁਹਾਡੇ ਖ਼ੱਤ ਦੀ ਉਡੀਕ ਬੜੀ ਕਾਹਲੀ ਨਾਲ ਕਰਦੀ ਰਹਿੰਦੀ ਹਾਂ। ਬਾਬੇ ਨੂੰ ਮੇਰੀ ਵਲੋਂ ਸਤਿ ਸ੍ਰੀ ਅਕਾਲ ਕਹਿਣਾ ਤੇ ਇਹ ਕਹਿਣ ਦੀ ਤੇ ਲੋੜ ਨਹੀਂ ਕਿ ਇਹ ਉਸ ਦਾ ਆਸਰਾ ਪਰਨਾ, ਹੁਣ ਵਾਹਿਗੁਰੂ ਤੇ ਤੁਹਾਥੋਂ ਬਿਨਾਂ ਕੋਈ ਹੋਰ ਨਹੀਂ।” [2009/20m/5b]

2.4] ਗੁਰਬਖ਼ਸ਼ ਸਿੰਘ

43 questions

  1. ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਕਲਾ, ਮਨੁੱਖੀ-ਦਿਲ ਦੀ ਜ਼ਬਾਨ ਹੈ, ਇਹਦੇ ਬਿਨਾ ਮਨੁੱਖੀ-ਦਿਲ ਗੂੰਗਿਆਂ ਵਾਂਗ ਬੇ-ਤੋਰ ਭੌਰ ਹੋ ਜਾਂਦਾ ਹੈ । ਇਨਸਾਨ ਤੇ ਹੈਵਾਨ ਵਿਚ ਫ਼ਰਕ ਸਿਰਫ਼ ਕਲਾ ਦਾ ਹੈ । ਹੁਣ ਵੀ ਧਰਤੀ ਦੀਆਂ ਕਈ ਥਾਵਾਂ ਉੱਤੇ ਮਨੁੱਖੀ ਨਕਸ਼ਾਂ ਵਾਲੇ ਬੰਦੇ ਵੱਸਦੇ ਹਨ । ਜਿਨ੍ਹਾਂ ਨੂੰ ਅਜੇ ਕਲਾ ਦੀ ਕਰਾਮਾਤ ਪ੍ਰਾਪਤ ਨਹੀਂ ਹੋਈ, ਉਹ ਮਨੁੱਖੀ ਨਕਸ਼ਾਂ ਵਾਲੇ ਹੈਵਾਨ ਹਨ । ਕਲਾ, ਕੌਮਾਂ ਤੇ ਯੁਗਾਂ ਦਾ ਜੀਵਨ-ਚਰਿਤ੍ਰ ਹੈ । [2026/10m/5d]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਸਮਾਜ ਨੂੰ ਸਨਾਤਨੀ ਵਿਚਾਰਾਂ, ਜੜ੍ਹ-ਮਾਨਤਾਵਾਂ, ਰੂੜ੍ਹੀਵਾਦੀ ਪਰੰਪਰਾਵਾਂ, ਕਠੋਰ ਸਭਿਆਚਾਰਕ-ਵਰਜਣਾਵਾਂ ਅਤੇ ਦਮਨਕਾਰੀ ਪਿੱਤਰ-ਸੱਤਾਤਮਿਕ ਸੰਸਥਾਵਾਂ ਦੇ ਦਾਵੇ ਤੋਂ ਮੁਕਤ ਕਰਨ ਲਈ ‘ਸਹਿਜ ਪ੍ਰੀਤ’ ਦਾ ਆਦਰਸ਼ਵਾਦੀ ਸੰਕਲਪ ਦਿੱਤਾ । ਉਸ ਦੀ ਸਾਹਿਤ ਤੇ ਸਭਿਆਚਾਰ ਨੂੰ ਦੇਣ ਤੇ ਉਸ ਦੀਆਂ ਵਿਚਾਰਧਾਰਕ ਸੀਮਾਵਾਂ ਨੂੰ ‘ਨਵਾਂ ਸ਼ਿਵਾਲਾ’ ਅਤੇ ‘ਜ਼ਿੰਦਗੀ ਦੀ ਰਾਸ’ ਪੁਸਤਕਾਂ ਦੇ ਹਵਾਲੇ ਨਾਲ ਸਪੱਸ਼ਟ ਕਰੋ । [2026/15m/7b]

  3. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਇਕ ਸਾਹਿਤਕਾਰ ਵਜੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸਮਾਜਕ ਸਰੋਕਾਰ ਅਤੇ ਫ਼ਿਕਰ ਜਿੰਨੇ ਵਸੀਹ ਸਨ, ਉਹ ਓਨਾ ਹੀ ਵੱਡਾ ਸ਼ੈਲੀਕਾਰ ਵੀ ਸੀ । ਉਸਨੇ ਪੰਜਾਬੀ ਵਾਰਤਕ ਨੂੰ ਨਵੀਂ ਠੁੱਕ ਅਤੇ ਸੁਹਜਵੰਤ-ਸ਼ੈਲੀ ਪ੍ਰਦਾਨ ਕੀਤੀ । ਇਸ ਕਥਨ ਦੀ ਰੌਸ਼ਨੀ ਵਿਚ ‘ਮੇਰੀਆਂ ਅਤੁੱਲ ਯਾਦਾਂ’ ਪੁਸਤਕ ਦਾ ਮੁਤਾਲਿਆ ਕਰੋ । [2026/15m/8c]

  4. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮਨੁੱਖੀ ਸਰੀਰ ਵਿੱਚ ਮਨੁੱਖ ਦੀ ਰੋਜ਼ਾਨਾ ਲੋੜ ਨਾਲੋਂ ਹਰ ਸ਼ਕਤੀ ਕਿਤੇ ਵਾਧੁ ਪੈਦਾ ਹੁੰਦੀ ਹੈ । ਜੇ ਹਰ ਸ਼ਕਤੀ ਉਹਦੀ ਰੋਜ਼ਾਨਾ ਲੋੜ ਦੇ ਨਾਪ ਨਾਲ ਹੀ ਪੈਦਾ ਹੁੰਦੀ ਤਾਂ ਮਨੁੱਖ ਹੈਵਾਨ ਤੋਂ ਬਹੁਤ ਅਗਾਂਹ ਨਾ ਵੱਧ ਸਕਦਾ । ਹੈਵਾਨ ਨੇ ਜਿੰਨਾ ਵਿਕਾਸ ਕਰੋੜਾਂ ਵਰ੍ਹਿਆਂ ਵਿੱਚ ਕੀਤਾ ਸੀ, ਇਨਸਾਨ ਨੇ ਓਨਾ ਹਜ਼ਾਰਾਂ ਵਰ੍ਹਿਆਂ ਵਿੱਚ ਕਰ ਲਿਆ । ਜਿਉਂ-ਜਿਉਂ ਉਹਦੀ ਪਿਆਰ ਭਾਵਨਾ ਮਜ਼ਬੂਤ ਹੁੰਦੀ ਗਈ, ਹਜ਼ਾਰਾਂ ਵਰ੍ਹਿਆਂ ਜਿੰਨਾ ਵਿਕਾਸ ਇਕ ਸਦੀ ਵਿੱਚ ਕਰਨ ਦੀ ਰਫ਼ਤਾਰ ਵਧ ਗਈ । [2025/10m/5c]

  5. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸਭਿਆਚਾਰਕ ਚੇਤਨਾ ਹੈਵਾਨੀਅਤ ਅਤੇ ਸ਼ੈਤਾਨੀਅਤ ਦੀਆਂ ਸੂਖ਼ਮ ਪਰ ਅਮਿੱਟ ਰੇਖਾਵਾਂ ਵਿੱਚ ਘਿਰੀ ਇਨਸਾਨੀਅਤ ਦੇ ਸੰਘਰਸ਼ ਦੀ ਗੌਰਵ ਗਾਥਾ ਨਾਲ ਓਤਪੋਤ ਹੈ । ਉਹ ਸਭਿਆਚਾਰਕ ਵਿਰਾਸਤ ਦੇ ਗੌਰਵ ਤੋਂ ਵੀ ਸੁਚੇਤ ਹੈ ਅਤੇ ਮਰਯਾਦਾਗਤ ਮਨੁੱਖੀ ਬੰਦਸ਼ਾਂ ਤੋਂ ਵੀ ਬਾਖ਼ਬਰ ਹੈ । ਪੁਸਤਕ ‘ਜ਼ਿੰਦਗੀ ਦੀ ਰਾਸ’ ਅਤੇ ‘ਨਵਾਂ ਸ਼ਿਵਾਲਾ’ ਵਿੱਚੋਂ ਉਦਾਹਰਨਾਂ ਦੇ ਕੇ ਇਸ ਕਥਨ ਦੀ ਪੁਸ਼ਟੀ ਕਰੋ । [2025/15m/7c]

  6. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਗੁਰਬਖ਼ਸ਼ ਸਿੰਘ ਸਹਿਜ ਪਿਆਰ ਦੇ ਫ਼ਲਸਫ਼ੇ ਨੂੰ ਜੀਵਨ ਦੇ ਕੀਮਤ ਪ੍ਰਬੰਧ ਦਾ ਕੇਂਦਰ ਮੰਨਦਾ ਹੋਇਆ ਇਸ ਨੂੰ ਇਕ ਆਦਰਸ਼ ਵਾਂਗ ਆਪਣੇ ਜੀਵਨ ਵਿੱਚ ਅਪਣਾਉਂਦਾ ਤੇ ਆਪਣੀਆਂ ਲਿਖਤਾਂ ਦਾ ਕੇਂਦਰੀ ਧੁਰਾ ਬਣਾਉਂਦਾ ਹੈ । ਇਸ ਕਥਨ ਦੀ ਰੋਸ਼ਨੀ ਵਿੱਚ ਪੁਸਤਕ ‘ਜ਼ਿੰਦਗੀ ਦੀ ਰਾਸ’, ‘ਨਵਾਂ ਸ਼ਿਵਾਲਾ’ ਤੇ ‘ਮੇਰੀਆਂ ਅਭੁੱਲ ਯਾਦਾਂ’ ਦੇ ਆਧਾਰ ’ਤੇ ਗੁਰਬਖ਼ਸ਼ ਸਿੰਘ ਦੇ ਪ੍ਰੀਤ ਫ਼ਲਸਫ਼ੇ ਨੂੰ ਚਰਚਾ ਦਾ ਵਿਸ਼ਾ ਬਣਾਉ । [2025/15m/8b]

  7. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਸਾਡੀਆਂ ਨਜ਼ਰਾਂ ਵਿਚ ਸਭ ਪੁਰਾਣੀਆਂ ਧਰਮ-ਪੁਸਤਕਾਂ, ਸਭ ਮਤ-ਮਤਾਂਤਰ, ਸਭ ਔਲੀਏ, ਮਹਾਤਮਾ ਤੇ ਸੰਤ ਵਿਕਾਸ ਦੀ ਰਾਹ ਵਿਚ ਬਾਧਾ ਪਾਣ ਵਾਲਾ ਢਕਵੰਜ ਹਨ । ਅਸੀਂ ਭੁੱਲ ਜਾਂਦੇ ਹਾਂ ਕਿ ਆਪਣੇ ਵੇਲਿਆਂ ਦੇ ਉਹਨਾਂ ਬਜ਼ੁਰਗਾਂ ਨੇ ਜੋ ਕੁਝ ਕੀਤਾ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਕੀਤਾ ਅਤੇ ਨਿਡਰਤਾ ਨਾਲ ਆਪਣੇ ਰਾਹ ’ਤੇ ਚਲ ਕੇ, ਪ੍ਰਾਣਾਂ ਦੀਆਂ ਆਹੂਤੀਆਂ ਦੇ ਦਿੱਤੀਆਂ । ਆਪਣੀ ਏਸ ਅਗਿਆਨਤ ਅਤੇ ਬਿਮੁਖਤਾ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕਾਂ ਲਈ ਦਿਲ ਵਿਚ ਸੱਚਾ ਹਿਤ ਰੱਖਦਿਆਂ ਹੋਇਆਂ ਵੀ ਅਸੀਂ ਉਹਨਾਂ ਦੇ ਦਿਲਾਂ ਨਾਲ ਸਾਂਝਾਂ ਨਹੀਂ ਪਾ ਸਕਦੇ ।” [2024/10m/5d]

  8. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਪੁਰਾਣੇ ਸ਼ਿਵਾਲੇ ਵਿੱਚ ਮਨੁੱਖ ਉੱਤੇ ਅੱਖਾਂ ਮੀਟੀਆਂ ਤੇ ਬੁੱਤਾਂ ਉੱਤੇ ਸਮਾਧੀਆਂ ਲਾਈਆਂ ਜਾਂਦੀਆਂ ਸਨ । ਨਵੇਂ ਸ਼ਿਵਾਲੇ ਵਿੱਚ ਮਨੁੱਖ ਦੀ ਹਰ ਅਹਰ ਦਾ ਦਾਰੂ, ਮਨੁੱਖ ਹੈ । ਮਨੁੱਖ ਹੀ ਉਹ ਮਹਿਬੂਬ ਹੈ, ਜ਼੍ਹਿਦੇ ਸੁਆਗਤ ਲਈ ਜ਼ਿੰਦਗੀ ਅਜ਼ਲ ਤੋਂ ਆਪਣੇ ਦਰਵਾਜ਼ੇ ਖੋਲ੍ਹਦੀ ਤੁਰੀ ਆ ਰਹੀ ਹੈ ।” ਉਪਰੋਕਤ ਕਥਨ ਦੀ ਰੌਸ਼ਨੀ ਵਿਚ ‘ਨਵਾਂ ਸ਼ਿਵਾਲਾ’ ਪੁਸਤਕ ਵਿੱਚੋਂ ਉਦਾਹਰਨਾਂ ਸਹਿਤ ਬਿਆਨ ਕਰੋ ਕਿ ਲੇਖਕ, ਪੁਰਾਣੇ ਜੀਵਨ-ਮੁੱਲਾਂ ਦੇ ਸਮਾਨੰਤਰ, ਕਿਹੜੇ ਕਿਹੜੇ ਨਵੇਂ ਜੀਵਨ-ਮੁੱਲਾਂ ਦੀ ਸਿਰਜਣਾ ਵੱਲ ਸੰਕੇਤ ਕਰਦਾ ਹੈ? ਅਤੇ ਕਿਉਂ? ਚਰਚਾ ਕਰੋ । [2024/15m/6b]

  9. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਪ੍ਰੀਤ, ਦੋਸਤੀ, ਵਫ਼ਾ, ਕੰਮ ਆਉਣ ਦਾ ਚਾਅ ਤੇ ਸਦਕੇ ਜਾਣ ਦੀ ਖੁਸ਼ੀ ਹੀ ਮਨੁੱਖੀ ਮਨ ਦੀਆਂ ਉਸਾਰੂ ਸ਼ਕਤੀਆਂ ਕਾਇਮ ਰਖ ਸਕਦੇ ਹਨ । ਇਹ ਸਿਫ਼ਤਾਂ, ਉਹ ਸੁਨਿਹਰੀ ਮੁਹਰਾਂ ਹਨ, ਜਿਨ੍ਹਾਂ ਦਾ ਮੁੱਲ ਸਮਾਂ ਵੀ ਨਹੀਂ ਘਟਾਂਦਾ, ਸੈਂਕੜੇ ਨਵੇਂ ਸਿੱਕੇ ਮੰਡੀ ਵਿੱਚ ਪਏ ਆਉਣ, ਇਹਨਾਂ ਮੁਹਰਾਂ ਦਾ ਮੁੱਲ ਸਵਾਇਆ ਹੀ ਵੱਟਿਆ ਜਾਏਗਾ ।” ਇਸ ਕਥਨ ਦੀ ਪ੍ਰੋੜ੍ਹਤਾ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਦੀ ਪੁਸਤਕ ‘ਮੇਰੀਆਂ ਅਭੁੱਲ ਯਾਦਾਂ’ ਦੇ ਅਧਾਰ ’ਤੇ ਕਰੋ । [2024/15m/7b]

  10. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਕਲਾ ਦੇ ਅਰਥ ਭਿੰਨ-ਭਿੰਨ ਕੀਤੇ ਤੁਹਾਨੂੰ ਲੱਭਣਗੇ: ਖੂਬਸੂਰਤੀ ਪੈਦਾ ਕਰਨ ਦਾ ਹੁਨਰ, ਹੁਲਾਸ ਲਿਆਉਣ ਦੀ ਜਾਚ । ਪਰ ਵਿਸ਼ਾਲ ਅਰਥਾਂ ਵਿੱਚ ਕਲਾ ਉਹ ਹੁਨਰ ਹੈ, ਜਿਹੜਾ ਮਨੁੱਖੀ ਦਿਲ ਦੇ ਅਣਗੰਵੇ ਗੀਤਾਂ, ਅਣ-ਪੂਰੇ ਸੁਪਨਿਆਂ ਤੇ ਅਣਮਾਣੇ ਹੁਸਨਾਂ ਨੂੰ ਕਸਬੀ ਕਮਾਲ ਦੀ ਮੱਦਦ ਨਾਲ ਦਿਸਦੀਆਂ ਸ਼ਕਲਾਂ ਵਿੱਚ ਰੂਪਮਾਨ ਕਰਦਾ, ਅਪਰ ਅਪਾਰ ਕੁਦਰਤ ਨਾਲ ਮਨੁੱਖ ਦੀ ਵਾਕਫ਼ੀਅਤ ਵਧਾਂਦਾ ਤੇ ਮਨੁੱਖ ਦੀਆਂ ਆਸਾਂ, ਖੁਸ਼ੀਆਂ ਨੂੰ ਜ਼ਿੰਦਗੀ ਦੀਆਂ ਬੁਨਿਆਦੀ ਕਦਰਾਂ ਨਾਲ ਜੋੜੀ ਰੱਖਦਾ ਹੈ । [2023/10m/5c]

  11. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਲਗਨ ਭੈੜੀ ਹੋਵੇ ਭਾਵੇਂ ਚੰਗੀ, ਇਹ ਮਨੁੱਖ ਨੂੰ ਕੁਝ ਦਾ ਕੁਝ ਬਣਾ ਦੇਂਦੀ ਹੈ । ਲਗਨ ਇਕ ਤੁਪਕਾ ਹੈ, ਜਿਹੜਾ ‘ਜਾਗ’ ਦੇ ਰੂਪ ਵਿਚ ਲੱਗਾ ਹੋਇਆ, ਦੁੱਧ ਨੂੰ ਦਹੀਂ ਵਿੱਚ ਬਦਲ ਦੇਂਦਾ ਹੈ, ਪਰ ਇਹੋ ਤੁਪਕਾ ਜੇ ਕਾਂਜੀ ਬਣ ਕੇ ਲੱਗ ਜਾਵੇ ਤਾਂ ਸਾਰੇ ਦੁੱਧ ਨੂੰ ਫਿਟਾ ਕੇ ਨਾਸ ਕਰ ਦੇਂਦਾ ਹੈ । [2023/10m/5e]

  12. ਗੁਰਬਖ਼ਸ਼ ਸਿੰਘ ਦਾ ਸਾਹਿਤ ਸਿਧਾਂਤ ਜ਼ਿੰਦਗੀ ਅਤੇ ਕਲਾ ਦੇ ਸੰਬੰਧਾਂ ਦੀ ਪਛਾਣ ਤੇ ਲੈ ਕੇ ਕਲਾ ਦੇ ਇਨਕਲਾਬੀ ਪ੍ਰਭਾਵ ਤੱਕ ਫੈਲਿਆ ਹੋਇਆ ਹੈ । ‘ਜ਼ਿੰਦਗੀ ਦੀ ਰਾਸ’ ਅਤੇ ‘ਨਵਾਂ ਸ਼ਿਵਾਲਾ’ ਪੁਸਤਕਾਂ ਦੇ ਹਵਾਲੇ ਨਾਲ ਇਸ ਕਥਨ ਬਾਰੇ ਚਰਚਾ ਕਰੋ । [2023/15m/7b]

  13. ਗੁਰਬਖ਼ਸ਼ ਸਿੰਘ ਨੇ ਆਪਣੇ ਨਿਬੰਧਾਂ ਵਿੱਚ ਥਾਂ-ਥਾਂ ਜੀਵਨ ਚੰਗਿਆੜੀ ਮਘਾਈ ਹੈ । ਉਹ ਜ਼ਿੰਦਗੀ ਨੂੰ ਜਿਉਣ ਅਤੇ ਖੁਸ਼ੀਆਂ ਨੂੰ ਮਾਨਣ ਦੀ ਵਾਰ-ਵਾਰ ਪ੍ਰੇਰਣਾ ਦਿੰਦਾ ਹੈ । ਪੁਸਤਕ ‘ਜ਼ਿੰਦਗੀ ਦੀ ਰਾਸ’ ਅਤੇ ‘ਨਵਾਂ ਸ਼ਿਵਾਲਾ’ ਵਿੱਚ ਪੇਸ਼ ਇਸ ਜ਼ਿੰਦਗੀ ਦੇ ਸੁਹੱਪਣ ਨੂੰ ਮਾਣਨ ਅਤੇ ਇਸਦੀਆਂ ਖੁਸ਼ੀਆਂ ਹੰਢਾਉਣ ਦਾ ਜੋ ਅਹਿਸਾਸ ਪੇਸ਼ ਹੋਇਆ ਹੈ, ਉਸਨੂੰ ਚਰਚਾ ਦਾ ਵਿਸ਼ਾ ਬਣਾਉ । [2023/15m/8b]

  14. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਪੁਰਾਤਨ ਕਾਲ ਵਿਚ ਪ੍ਰੇਮ ਕਰਨਾ ਇਸਤਰੀ ਦਾ ਫ਼ਰਜ ਸੀ, ਚਾਹੇ ਕਾਮਨ ਬਣ ਕੇ ਕਰੇ, ਚਾਹੇ ਸਿਪਾਹੀ ਦੀ ਵਹੁਟੀ ਬਣ ਕੇ । ਇਸ਼ਕ ਦਾ ਇਹ ਰੂਪ ਇਤਨਾ ਸਰਬ ਪ੍ਰਵਾਨ ਸੀ ਕਿ ਵਾਹਿਗੁਰੂ ਨੂੰ ਉਸ ਸਮੇਂ ਦੇ ਮਹਾਤਮਾਂ ਪੁਰਸਾਂ ਨੇ ਕੰਤ ਰੂਪ ਵਿਚ ਹੀ ਵੇਖਿਆ ਹੈ ਤੇ ਆਪ ਇਸਤਰੀ ਰੂਪ ਵਿਚ ਉਸ ਦੇ ਚਾਹੁਣ ਵਾਲੇ, ਪੂਜਣ ਵਾਲੇ ਹੋਏ ਹਨ । [2022/10m/5d]

  15. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਸਾਡਾ ਜੀਵਨ-ਸ਼ਿਵਾਲਾ, ਕੁਝ ਸਮੇਂ ਤੋਂ ਤਿੜਕਦਾ ਫਿੱਸਦਾ ਜਾ ਰਿਹਾ ਹੈ, ਤੇ ਝੀਤਾਂ ਵਿਰਲਾਂ ਥਾਈ ਪੈਂਦੀਆਂ ਕਿਰਨਾਂ ਹੇਠਾਂ, ਸਾਡੇ ਸਾਰੇ ਪੂਜ ਬੁੱਤ ਜਿਨਾਂ ਨੂੰ ਅਸੀਂ ਮੋਤੀਚੂਰ ਦੇ ਭੋਗ ਲੁਆਂਦੇ ਸਾਂ, ਵੱਟੇ ਗੀਟੇ ਜਾਪਣ ਲੱਗ ਪਏ ਹਨ । ਜਿਸ ਸ਼ਿਵਾਲੇ ਦਾ ਹਰ ਕਿਣਕਾ ਸਕੀਵੀ ਜਾਇਦਾਦ ਸੀ, ਅੱਜ ਉਹ ਸਾਰਾ ਕੋਡੀਓ ਧਸਤਾ ਦਿੱਸਦਾ ਹੈ । [2022/10m/5e]

  16. “ਗੁਰਬਖ਼ਸ ਸਿੰਘ ਪ੍ਰੀਤਲੜੀ ਆਪਣੀਆਂ ਲਿਖਤਾਂ ਰਾਹੀਂ ਸਦਾਚਾਰ ਅਤੇ ਸ਼ਿਸ਼ਟਾਚਾਰ ਉਤੇ ਆਧਾਰਿਤ ਇਕ ਨਵੇਂ ਮੁੱਲ-ਵਿਧਾਨ ਵਾਲੇ ਸਮਾਜ ਦਾ ਸੁਪਨਾ ਸਿਰਜਦਾ ਹੈ ।” ‘ਜ਼ਿੰਦਗੀ ਦੀ ਰਾਸ’ ਅਤੇ ‘ਨਵਾਂ ਸ਼ਿਵਾਲਾ’ ਦੇ ਆਧਾਰ ’ਤੇ ਇਸ ਕਥਨ ਬਾਰੇ ਟਿੱਪਣੀ ਕਰੋ । [2022/20m/7a]

  17. “ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਆਗਮਨ ਨਾਲ ਪੰਜਾਬੀ ਗੱਦ ਸਾਹਿਤ ਵਿਚ ਇਕ ਨਵੇਂ ਯੁਗ ਦੀ ਸਿਰਜਨਾ ਹੁੰਦੀ ਹੈ । ਉਹ ਪੰਜਾਬੀ ਗੱਦ ਨੂੰ ਧਰਮ ਦੀ ਚਾਰਦੀਵਾਰੀ ਵਿਚੋਂ ਕੱਢ ਕੇ ਵਿਆਪਕਤਾਂ ਪ੍ਰਦਾਨ ਕਰਦਾ ਹੈ ।” ਇਸ ਵਿਚਾਰ ਦੀ ਪੁਸ਼ਟੀ ਆਪਣੇ ਸ਼ਬਦਾਂ ਵਿੱਚ ਕਰੋ । [2022/15m/8b]

  18. ਯਾਦਾਂ ਸਾਹਿਤ ਰੂਪਾਕਾਰ ਦੀਆਂ ਬਾਰੀਕੀਆਂ ਬਿਆਨ ਕਰਦੇ ਹੋਇਆ, ਗੁਰਬਖ਼ਸ਼ ਸਿੰਘ ਦੀ ਪੁਸਤਕ ‘ਮੇਰੀਆਂ ਅਭੁੱਲ ਯਾਦਾਂ’ ਨੂੰ ਚਰਚਾ ਦਾ ਵਿਸ਼ਾ ਬਣਾਉ । [2021/10m/6c]

  19. ਗੁਰਬਖ਼ਸ਼ ਸਿੰਘ ਦੁਆਰਾ ਰਚਿਤ ਨਿਬੰਧ-ਸੰਗ੍ਰਹਿ ‘ਜ਼ਿੰਦਗੀ ਦੀ ਰਾਸ’ ’ਚੋਂ, ਕਿਹੋ ਜਿਹਾ ਨਜ਼ਰੀਆ ਉੱਭਰ ਕੇ ਸਾਮ੍ਹਣੇ ਆਉਂਦਾ ਹੈ? ਉਦਾਹਰਣਾਂ ਸਹਿਤ ਸਪੱਸ਼ਟ ਕਰੋ । [2021/15m/7b]

  20. “ਗੁਰਬਖ਼ਸ਼ ਸਿੰਘ ਦੀ ਵੱਡੀ ਦੇਣ, ਉਸ ਦੀ ਸ਼ੈਲੀ ਪੱਖੋਂ ਹੈ । ਉਸ ਦੀਆਂ ਸਾਰੀਆਂ ਲਿਖਤਾਂ ਵਿਚ ਸਪੱਸ਼ਟਤਾ, ਰੌਚਕਤਾ, ਸਰਲਤਾ, ਕੌਸ਼ਲਤਾ, ਨਵੀਨਤਾ ਤੇ ਢੁੱਕਵਾਂਪਨ ਹੈ । ਉਸ ਦੇ ਵਿਚਾਰ, ਇਕ ਲੜੀ ਵਿਚ ਬੰਨ੍ਹੇ ਹੋਏ ਅਤੇ ਵਿਸ਼ੇ ਦੇ ਅਨੁਕੂਲ ਹੁੰਦੇ ਹਨ ।” ਇਸ ਕਥਨ ਦੀ ਰੌਸ਼ਨੀ ਵਿਚ ਗੁਰਬਖ਼ਸ਼ ਸਿੰਘ ਦੇ ਨਿਬੰਧ ਸੰਗ੍ਰਿਹਾਂ ‘ਜ਼ਿੰਦਗੀ ਦੀ ਰਾਸ’ ਤੇ ‘ਨਵਾਂ ਸ਼ਿਵਾਲਾ’ ਨੂੰ ਚਰਚਾ ਦਾ ਵਿਸ਼ਾ ਬਣਾਉ । [2021/15m/8a]

  21. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਜਿਸ ਮਨੁੱਖ ਦਾ ਦਿਲ ਰੁੱਖਾ ਹੈ, ਉਹ ਰੱਬ ਤੋਂ ਬਹੁਤ ਦੁਰਾਡਾ ਹੈ, ਭਾਵੇਂ ਉਹ ਸੈਂਕੜੇ ਜਪ ਤੇ ਹਜ਼ਾਰਾਂ ਤਪ ਕਰਦਾ ਹੋਵੇ । ਜਿਸ ਮਨੁੱਖ ਵਿਚ ਸੁੰਦਰਤਾ ਦੀ ਚਾਹ ਨਹੀਂ, ਜਿਸ ਨੇ ਸੁੰਦਰਤਾ ਨੂੰ ਆਪਣੇ ਜੀਵਨ ਵਿਚੋਂ ਏਸ ਤਰ੍ਹਾਂ ਕੱਢ ਦਿੱਤਾ ਹੈ ਕਿ ਕੋਈ ਹੁਸਨ ਵੀ ਉਹਨੂੰ ਹਲੂਣਾ ਨਹੀਂ ਦੇਂਦਾ… ਉਹਦਾ ਰਸਤਾ ਅਜੇ ਹਨੇਰਾ ਹੈ । [2020/10m/5d]

  22. ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਸਨਾਤਨੀ ਘੁਟਣ ਵਾਲੇ ਵਰਜਣਾ-ਮੁਖੀ ਸਭਿਆਚਾਰ ਦੇ ਮੁਕਾਬਲੇ ਤੇ ਖੁੱਲ੍ਹੇ ਖੁਲਾਸੇ ਜੀਵਨ, ਪਿਆਰ, ਸੁੰਦਰਤਾ ਅਤੇ ਕਲਾ ਦੀ ਵਕਾਲਤ ਕਰਕੇ ਪੰਜਾਬੀ ਸਮਾਜ ਅੰਦਰ ਨਵੀਂ ਸਭਿਆਚਾਰਕ ਚੇਤਨਾ ਦਾ ਆਗਾਜ਼ ਕੀਤਾ । ‘ਨਵਾਂ ਸ਼ਿਵਾਲਾ’ ਅਤੇ ‘ਜ਼ਿੰਦਗੀ ਦੀ ਰਾਸ’ ਪੁਸਤਕਾਂ ਦੇ ਹਵਾਲੇ ਨਾਲ ਇਸ ਕਥਨ ਬਾਰੇ ਚਰਚਾ ਕਰੋ । [2020/20m/8a]

  23. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਕਲਾ ਮਨੁੱਖੀ ਦਿਲ ਦੀ ਜ਼ਬਾਨ ਹੈ, ਇਹਦੇ ਬਿਨਾਂ ਮਨੁੱਖੀ ਦਿਲ ਗੂੰਗਿਆਂ ਵਾਂਗ ਬੇ-ਤੌਰ ਭੌਰ ਹੋ ਜਾਂਦਾ ਹੈ । ਇਨਸਾਨ ਤੇ ਹੈਵਾਨ ਵਿਚ ਫ਼ਰਕ ਸਿਰਫ਼ ਕਲਾ ਦਾ ਹੈ । ਹੁਣ ਵੀ ਧਰਤੀ ਦੀਆਂ ਕਈ ਥਾਵਾਂ ’ਤੇ ਮਨੁੱਖੀ ਨਕਸ਼ਾਂ ਵਾਲੇ ਬੰਦੇ ਵਸਦੇ ਹਨ, ਜਿਨ੍ਹਾਂ ਨੂੰ ਅਜੇ ਕਲਾ ਦੀ ਕਰਾਮਾਤ ਪ੍ਰਾਪਤ ਨਹੀਂ ਹੋਈ, ਉਹ ਮਨੁੱਖੀ ਨਕਸ਼ਾਂ ਵਾਲੇ ਹੈਵਾਨ ਹਨ । [2019/10m/5d]

  24. “‘ਮੇਰੀਆਂ ਅੱਭੁਲ ਯਾਦਾਂ’ ਪੁਸਤਕ ਕੇਵਲ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਜੀਵਨ ਦਾ ਹੀ ਬਿਰਤਾਂਤ ਨਹੀਂ, ਸਗੋਂ ਇਸ ਵਿਚ ਉਸ ਦੇ ਦੌਰ ਦੇ ਕੌਮੀ ਤੇ ਕੌਮਾਂਤਰੀ ਜੀਵਨ ਵਿਚ ਆ ਰਹੇ ਪਰਿਵਰਤਨਾਂ ਦੀ ਵੀ ਟੋਹ ਮਿਲਦੀ ਹੈ ।” ਪੁਸਤਕ ਵਿਚੋਂ ਹਵਾਲੇ ਦੇ ਕੇ ਸਪਸ਼ਟ ਕਰੋ । [2019/15m/7b]

  25. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ): “ਇਹ ਪਿਆਰ, ਜਦੋਂ ਮਨੁੱਖ ਦੀ ਜੀਵਨ-ਚੇਤਨਾ ਬੜੀ ਵਿਕਾਸ ਕਰ ਜਾਏ, ਇੱਕ ਬੜੀ ਸੋਹਣੀ ਰਾਸ ਬਣਾਇਆ ਜਾ ਸਕਦਾ ਹੈ । ਜਿਸ ਜ਼ਿੰਦਗੀ ਨੂੰ ਅਸੀਂ ਸ਼ਰੀਰਕ ਲੋੜਾਂ ਲਈ ਅਮੁੱਲ ਘੋਲ ਸਮਝ ਕੇ ਜੀਉਂਦੇ ਆਏ ਹਾਂ, ਉਹ ਇਕ ਸੁੱਚਜਾ ਤੇ ਸੁਆਦਲਾ ਤਜਰਬਾ ਬਣਾਈ ਜਾ ਸਕਦੀ ਹੈ, ਜਿਦੀ ਇੱਕ ਇੱਕ ਘੜੀ ਵਿੱਚੋਂ, ਭਾਵੇਂ ਉਹ ਔਖੀ ਹੋਵੇ ਤੇ ਭਾਵੇਂ ਸੌਖੀ, ਕੋਈ ਆਨੰਦ ਨਚੋੱੜਿਆ ਜਾ ਸਕਦਾ ਹੈ ।” [2018/10m/5d]

  26. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਖੁਸ਼ੀ ਦੀ ਲਾਲਸਾ ਜ਼ਿੰਦਗੀ ਦੀ ਬੁਨਿਆਦੀ ਟੋਹਣੀ ਹੈ, ਜਿਹੜੀ ਅਨੇਕਾਂ ਰਸਤਿਆਂ ਦੀ ਟੋਹ ਮਨੁੱਖ ਨੂੰ ਦਿੰਦੀ ਹੈ ਅਤੇ ਅਨੇਕਾਂ ਹੀ ਮੰਜ਼ਿਲਾਂ ਉਹਦੇ ਲਈ ਸੰਭਵ ਬਣਾ ਦਿੰਦੀ ਹੈ । ਏਸ ਬੁਨਿਆਦੀ ਟੋਹਣੀ ਨੂੰ ਸਮਝ ਲਿਆਂ ਜ਼ਿੰਦਗੀ ਨਕੇਲ ਵਿੱਚ ਬੇ-ਵੱਸ ਹਿੱਕੀ ਜਾਣ ਦੀ ਥਾਂ ਇੱਕ ਬੜੀ ਅਮੀਰ ਧਰਤੀ ਦੀ ਸੰਭਾਵਨਾਵਾਂ ਭਰੀ ਯਾਤਰਾ ਬਣ ਜਾਂਦੀ ਹੈ, ਜਿਦ੍ਹੇ ਵਿੱਚ ਨਾ ਨਿੱਤ ਨਵੀਆਂ ਢੂੰਡਾਂ ਦਾ ਕੋਈ ਅੰਤ ਹੈ, ਨਾ ਸੁਆਦਾਂ ਦਾ ਕੋਈ ਰਜੇਵਾਂ ਹੈ । [2017/10m/5d]

  27. ਗੁਰਬਖਸ਼ ਸਿੰਘ ਦਾ ਸਾਹਿਤ ਸਿਧਾਂਤ ਜ਼ਿੰਦਗੀ ਤੇ ਕਲਾ ਦੇ ਸੰਬੰਧਾਂ ਤੋਂ ਲੈ ਕੇ ਕਲਾ ਦੇ ਇਨਕਲਾਬੀ ਪ੍ਰਭਾਵ ਤੱਕ ਫੈਲਿਆ ਹੋਇਆ ਹੈ । ਇਸ ਕਥਨ ਦੀ ਪ੍ਰੋੜਤਾ ਗੁਰਬਖਸ਼ ਸਿੰਘ ਦੇ ਨਿਬੰਧਾਂ ਦੇ ਆਧਾਰ ’ਤੇ ਕਰੋ । [2017/20m/6a]

  28. ਗੁਰਬਖਸ਼ ਸਿੰਘ ਪੰਜਾਬੀ ਲਿਖਣ ਸ਼ੈਲੀ ਵਿੱਚ ਸਭ ਤੋਂ ਅਨੂਠਾ ਤੇ ਬੇਨਜ਼ੀਰ ਸ਼ੈਲੀਕਾਰ ਸੀ ਜਿਸ ਦੀ ਪੈਰਵੀ ਹੋਰ ਕੋਈ ਪੰਜਾਬੀ ਵਾਰਤਕ ਲਿਖਾਰੀ ਨਹੀਂ ਕਰ ਸਕਿਆ । ਇਸ ਕਥਨ ਦੇ ਆਧਾਰ ’ਤੇ ਗੁਰਬਖਸ਼ ਸਿੰਘ ਦੀ ਵਾਰਤਕ ਸ਼ੈਲੀ ਦੀ ਵਿਲੱਖਣਤਾ ਦਰਸਾਉ । [2017/10m/8c]

  29. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ-ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) “ਗਿਆਨ ਰੌਸ਼ਨੀ ਹੈ, ਮੁਕਤੀ ਹੈ, ਪਰਮ ਅਨੰਦ ਹੈ । ਗਿਆਨ ਤੋਂ ਮੇਰਾ ਭਾਵ, ਕਿਸੇ ਆਤਮਕ ਰਹੱਸ ਦੀ ਇਹੋ ਜਿਹੀ ਕੁੰਜੀ ਨਹੀਂ ਜਿਹੜੀ ਸਮਾਧੀ, ਸਿਮਰਨ ਜਾਂ ਪੂਜਾ ਨਾਲ ਕਿਸੇ ਅਲੌਕਿਕ ਹਸਤੀ ਕੋਲੋਂ ਵਰ ਦੀ ਸ਼ਕਲ ਵਿਚ, ਕਿਸੇ ਵਿਅਕਤੀ ਨੂੰ ਉਸ ਦੇ ਨਿੱਜੀ ਆਨੰਦ ਲਈ ਮਿਲਦੀ ਹੈ, ਸਗੋਂ ਉਹ ਸਰਬ-ਸਹਾਇਕ ਚਾਨਣ ਹੈ ਜਿਹੜਾ ਹਰ ਮਨੁੱਖੀ ਨਸਲ ਦੀ ਖੋਜ, ਮਨੁੱਖੀ ਅਭਿਆਸ, ਤਜਰਬੇ ਤੇ ਦ੍ਰਿਸ਼ਟੀ ਨਾਲ, ਬ੍ਰਹਿਮੰਡ ਦੀ ਸਮੁੱਚੀ ਅਸਲੀਅਤ ਬਾਰੇ ਇੱਕਠਾ ਹੁੰਦਾ ਤੇ ਵੱਧਦਾ ਰਹਿੰਦਾ ਹੈ । ਉਸ ਵਿਚਾਰਵਾਨ ਨੇ ਪੂਰਨ ਧਰਮ ਆਨੰਦ ਪ੍ਰਾਪਤ ਕਰ ਲਿਆ, ਜਿਸਨੂੰ ਇਹ ਗਿਆਨ ਹੋ ਗਿਆ ਕਿ ਇਹ ਸਾਰਾ ਬ੍ਰਹਿਮੰਡ ਇਕੋ ਇਕਾਈ ਹੈ ।” [2016/10m/5d]

  30. ‘ਮੇਰੀਆਂ ਅਭੁੱਲ ਯਾਦਾਂ’ ਪੁਸਤਕ ਵਿਚੋਂ, ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਦੀ ਪ੍ਰਗਤੀਵਾਦੀ-ਵਿਚਾਰਧਾਰਾ ਦਾ ਕਿਹੜਾ ਪੱਖ ਉਜਾਗਰ ਹੁੰਦਾ ਹੈ? ਉਦਾਹਰਣਾਂ ਸਹਿਤ ਸਪੱਸ਼ਟ ਕਰੋ । (ਸ਼ਬਦ ਸੀਮਾ: 150) [2016/10m/7c]

  31. “ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’, ਪੰਜਾਬੀ ਵਾਰਤਕ-ਸ਼ੈਲੀ ਨੂੰ ਤਾਜ਼ਗੀ ਤੇ ਨਵੀਂ ਨੁਹਾਰ ਪ੍ਰਦਾਨ ਕਰਦਾ ਹੈ,” ‘ਜ਼ਿੰਦਗੀ ਦੀ ਰਾਸ’ ਨਿਬੰਧ-ਸੰਗ੍ਰਹਿ ਦੇ ਆਧਾਰ ’ਤੇ, ਇਸ ਕਥਨ ਦੀ ਪੁਸ਼ਟੀ ਕਰੋ । (ਸ਼ਬਦ ਸੀਮਾ: 250) [2016/20m/8a]

  32. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਕੋਈ ਖ਼ਜ਼ਾਨਾ, ਕੋਈ ਸ਼ੁਹਰਤ, ਕੋਈ ਮਲਕੀਅਤ, ਉਸ ਖੀਵੇ ਦਿਲ ਦੀ ਬਾਦਸ਼ਾਹਤ ਨਾਲ ਨਹੀਂ ਤੁਲ ਸਕਦੇ, ਜਿਦ੍ਹੇ ਵਿੱਚ ਹੁਸਨ ਤਾਂਘ ਨੇ ਦੁਨੀਆਂ ਦੇ ਸਾਰੇ ਹੁਸੀਨ ਲਿਆ ਵਸਾਏ ਹਨ…..ਉਹ ਦਿਲ ਅਸਲੀ ਬਾਦਸ਼ਾਹ ਹੈ, ਜਿਦ੍ਹੀ ਛਾਤੀ ਵਿੱਚ ਹਰੇਕ ਮੁਖ ਕੋਈ ਰਸੀਲੀ ਛੇੜ ਛਾੜ ਕਰਦਾ ਹੈ। [2015/10m/5d]

  33. “ਗੁਰਬਖ਼ਸ਼ ਸਿੰਘ ਨੇ ਪੰਜਾਬੀ ਵਾਰਤਕ ਵਿੱਚ ਮਜ਼੍ਹਬੀ ਕੱਟੜਤਾ ਅਤੇ ਅੰਧ-ਵਿਸ਼ਵਾਸ ਦੇ ਖਿਲਾਫ਼ ਜੰਗ ਛੇੜਦੇ ਹੋਏ ਪ੍ਰੀਤ ਫ਼ਲਸਫ਼ੇ ਨੂੰ ਪ੍ਰਚਾਰਿਆ”, ਇਸ ਸੰਦਰਭ ਵਿੱਚ ਗੁਰਬਖਸ਼ ਸਿੰਘ ਦੀ ਵਾਰਤਕ ਸੰਬੰਧੀ ਚਰਚਾ ਕਰੋ। [2015/20m/6c]

  34. “ਗੁਰਬਖ਼ਸ਼ ਸਿੰਘ ਨੇ ਆਪਣੀ ਵਾਰਤਕ ਸ਼ੈਲੀ ਦੀ ਵਿਲੱਖਣਤਾ ਰਾਹੀਂ ਪੰਜਾਬੀ ਵਾਰਤਕ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ”–ਇਸ ਕਥਨ ਦੀ ਰੌਸ਼ਨੀ ਵਿੱਚ ਗੁਰਬਖ਼ਸ਼ ਸਿੰਘ ਦੀ ਵਾਰਤਕ ਸ਼ੈਲੀ ਦੇ ਉਭਰਵੇਂ ਗੁਣਾਂ ਨੂੰ ਉਘਾੜੋ। [2015/10m/8c]

  35. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਕਲਾ ਦਿਲ ਦੀਆਂ ਖ਼ਿਲਾਵਾਂ ਭਰ ਦੇਂਦੀ ਹੈ, ਧੱਬੇ ਰੰਗ ਦੇਂਦੀ ਹੈ, ਆਜ਼ਾਦ ਕਰਦੀ, ਬੇ-ਮੁਥਾਜ ਕਰਦੀ, ਤੇ ਭਰਪੂਰਤਾ ਦਾ ਅਹਿਸਾਸ ਪੈਦਾ ਕਰਦੀ ਹੈ। ਪਰ ਇਹ ਆਸ ਭਰਿਆ ਵਾਯੂ-ਮੰਡਲ ਮੰਗਦੀ ਹੈ: ਸੁਹਣੀ ਰਹਿਣੀ, ਮਿੱਠੀ ਬੋਲੀ, ਹਮਦਰਦ ਦਿਲ, ਪ੍ਰਸੰਨ ਅੱਖਾਂ, ਖੁਸ਼ ਕਰਨ ਦੀ ਰੀਝ, ਕੰਮ ਆਉਣ ਦੀ ਤਾਂਘ, ਪਿਆਰਨ ਦੀ ਭੁੱਖ, ਖਿਮਾ ਕਰਨ ਦੀ ਆਸਾਨੀ। [2014/10m/5e]

  36. “ਗੁਰਬਖ਼ਸ਼ ਸਿੰਘ ਨੇ ਪੰਜਾਬੀ ਵਾਰਤਕ ਵਿੱਚ ਇਕ ਨਰੋਈ ਸੋਚ ਤਾਂ ਲਿਆਂਦੀ ਪਰ ਨਾਲ ਹੀ ਮਧਵਰਗੀ ਸ਼ਖ਼ਸੀ ਜੀਵਨ ਜਾਚ ਨੂੰ ਵੀ ਪ੍ਰਸਾਰਿਆ,” ਇਸ ਪੱਖ ਤੋਂ ਗੁਰਬਖ਼ਸ਼ ਸਿੰਘ ਦੀ ਵਾਰਤਕ ਤੇ ਵਿਚਾਰ ਕਰੋ। [2014/20m/7a]

  37. ਹੇਠ ਲਿਖੇ ਪੰਜਾਂ ਕਾਵਿ/ਗੱਦ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ: (ਸ਼ਬਦ ਸੀਮਾ: 150) ਮੇਰੀ ਜਿੰਦਗੀ ਥੋੜ੍ਹੀ ਹੋਵੇ ਜਾਂ ਬਹੁਤੀ, ਮਾੜੀ ਹੋਵੇ ਜਾਂ ਚੰਗੀ, ਮੇਰੀਆਂ ਉਮੈਦਾਂ ਬਰ ਆਉਣ ਜਾਂ ਟੋਟੇ ਹੋ ਜਾਣ, ਤੁਸੀ ਸਦਾ ਮੈਨੂੰ ਸਭ ਤੋਂ ਵਧੀਕ ਯਾਦ ਆਉਣ ਵਾਲੇ ਮੇਰੇ ਮਿੱਤਰ ਰਹੋਗੇ – ਤੁਹਾਡੀ ਪ੍ਰਸੰਸਾ ਦੇ ਜਾਦੂ ਨੇ ਮੈਨੂੰ ਕਿਸੇ ਨਵੀਂ ਦੁਨੀਆਂ ਵਿਚ ਪੁਚਾ ਦਿੱਤਾ ਹੈ । [2013/10m/5e]

  38. “ਗੁਰਬਖ਼ਸ਼ ਸਿੰਘ ਪੰਜਾਬੀ ਦਾ ਉਹ ਸਮਰਥ “ਗੱਦ-ਸ਼ੈਲੀਆ” ਹੈ ਜਿਸਨੇ ਪੰਜਾਬੀ ਵਾਰਤਕ ਦੀਆਂ ਲੁਕੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ” ਜਾਂ “ਗੁਰਬਖ਼ਸ਼ ਸਿੰਘ ਦੀ ਵਾਰਤਕ ਦਾ ਮੀਰੀ ਗੁਣ ਵਿਵੇਕ ਨਹੀਂ ਵੇਗ ਹੈ ਅਤੇ ਉਸ ਦੀ ਵਾਰਤਕ ਪੱਤਰਕਾਰੀ ਤੋਂ ਅਗਾਂਹ ਨਹੀਂ ਟੋਪੀ” – ਤੁਸੀ ਕਿਸ ਟਿਪਣੀ ਨਾਲ ਸਹਿਮਤ ਹੋ ਅਤੇ ਕਿਉਂ? ਉੱਤਰ ਤਰਕ ਅਤੇ ਦਲੀਲਾਂ ਸਹਿਤ ਦਿਓ । (ਸ਼ਬਦ ਸੀਮਾ: 350) [2013/25m/7b]

  39. ਹੇਠ ਲਿਖੇ ਪੰਜ ਕਾਵਿ/ਗਦ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। ਹਰੇਕ ਕਾਵਿ/ਗਦ ਖੰਡ ਦੀ ਵਿਆਖਿਆ 150 ਸ਼ਬਦਾਂ ਦੇ ਆਸ-ਪਾਸ ਹੋਵੇ:– ਕਲਾ ਆਪਣੇ ਵਿਕਾਸ ਲਈ ਸੁਤੰਤਰਤਾ ਮੰਗਦੀ ਹੈ: ਕਲਾ-ਵਿਹੂਣੇ ਲੋਕ ਮੁਨਾਫ਼ਿਆਂ, ਖ਼ਿਤਾਬਾਂ ਤੇ ਹਕੂਮਤ ਦੇ ਛਲਾਵਿਆਂ ਵਿਚ ਰੂਹ ਗਵਾ ਬਹਿੰਦੇ ਹਨ।
    ਕਲਾ ਦਿਲ ਦੀਆਂ ਖ਼ਿਲਾਵਾਂ ਭਰ ਦੇਂਦੀ ਹੈ, ਧੱਬੇ ਰੰਗ ਦੇਂਦੀ ਹੈ, ਆਜ਼ਾਦ ਕਰਦੀ, ਬੇ-ਮੁਥਾਜ ਕਰਦੀ ਤੇ ਭਰਪੂਰਤਾ ਦਾ ਅਹਿਸਾਸ ਪੈਦਾ ਕਰਦੀ ਹੈ। ਪਰ ਇਹ ਆਸ ਭਰਿਆ ਵਾਯੂਮੰਡਲ ਮੰਗਦੀ ਹੈ: ਸੁਹਣੀ ਰਹਿਣੀ, ਮਿੱਠੀ ਬੋਲੀ, ਹਮਦਰਦ ਦਿਲ, ਪ੍ਰਸੰਨ ਅੱਖਾਂ, ਖੁਸ਼ ਕਰਨ ਦੀ ਰੀਝ, ਕੰਮ ਆਉਣ ਦੀ ਤਾਂਘ, ਪਿਆਰਨ ਦੀ ਭੁੱਖ, ਖਿਮਾਂ ਕਰਨ ਦੀ ਅਸਾਨੀ। [2012/12m/5c]

  40. ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੀ ਵਾਰਤਕ ਇਕ ਸੁਚੱਜੇ ਤਰਕਸ਼ੀਲ ਸ਼ਹਿਰੀ ਨੂੰ ਹੀ ਸਿਰਜਦੀ ਹੈ ਜਾਂ ਇਸ ਵਿਚ ਇਕ ਕਰਾਂਤੀਕਾਰੀ ਨਾਇਕ ਨੂੰ ਸਿਰਜਣ ਦੀਆਂ ਸੰਭਾਵਨਾਵਾਂ ਵੀ ਮੌਜੂਦ ਹਨ? ਵਿਚਾਰ ਕਰੋ। (ਸ਼ਬਦ-ਸੀਮਾਂ: 250) [2012/20m/7b]

  41. ਹੇਠ ਲਿਖੇ ਤਿੰਨਾ ਕਾਵਿ/ਗਦ ਖੰਡਾਂ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਬੱਚਿਆਂ ਦੇ ਖਰ੍ਹਵਿਆਂ ਰਾਹਾਂ ਰਸਤਿਆਂ ਉੱਤੇ ਮਾਂ ਆਪਣੇ ਲਾਸਾਨੀ ਪਿਆਰ ਦੇ ਫੁੱਲ ਬੁੱਕਾਂ ਮੂੰਹੀਂ ਖਿਲਾਰਦੀ ਰਹਿੰਦੀ ਹੈ । ਇਹਨਾਂ ਫੁੱਲਾਂ ਨਾਲ ਪਧਰਾਏ ਅੱਡੋ-ਖੋੜੇ ਰਸਤਿਆਂ ਉੱਤੋਂ ਬੱਚੇ ਬੇ-ਖ਼ੌਫ਼ ਲੰਘਦੇ ਰਹਿੰਦੇ ਹਨ, ਏਸ ਗੱਲੋਂ ਬਿਲਕੁਲ ਬੇ-ਪਤਾ ਕਿ ਕਿੰਨੀਆਂ ਮਚਕੋੜਾਂ ਤੋਂ ਇਹਨਾਂ ਫੁੱਲਾਂ ਦੀਆਂ ਮੋਟੀਆਂ ਤਹਿਆਂ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਹੈ । [2011/20m/5c]

  42. “ਵਾਰਤਕ ਦੇ ਵਿਕਾਸ ਦਾ ਸੰਬੰਧ ਨਵੇਂ ਸਨਅਤੀ ਯੁੱਗ ਦੀਆਂ ਲੋੜਾਂ ਅਤੇ ਕੀਮਤਾਂ ਦੇ ਉਥਾਨ ਨਾਲ ਹੁੰਦਾ ਹੈ । ਗੁਰਬਖ਼ਸ਼ ਸਿੰਘ ਦੀ ਵਾਰਤਕ ਜਿਥੇ ਯੁੱਗ ਸਿਰਜਕ ਹੈ, ਉਥੇ ਇਹ ਯੁੱਗ ਪਰਿਵਰਤਕ ਵੀ ਹੈ ।” ਇਸ ਕਥਨ ਦੇ ਆਧਾਰ ਉਤੇ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੀ ਵਾਰਤਕ ਦੀ ਸਾਰਥਕਤਾ ਬਿਆਨ ਕਰੋ । [2011/30m/7b]

  43. ਹੇਠ ਲਿਖੇ ਗਦ/ਪਦ ਕਾਵਿ ਟੋਟਿਆਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ:– ਗੁੱਝੀਆਂ ਤਾਕਤਾਂ ਲਈ ਸਮਾਧੀ,
    ਮੰਤਰਾਂ ਦਾ ਪਾਠ
    ਜਾਂ ਇਕਾਗਰਤਾ ਦੇ ਅਭਿਮਾਨ
    ਵਿਚੋਂ ਵਿਸਮਾਦ ਆਦਿ
    ਸਿਰਫ਼ ਮਜ਼੍ਹਬੀ ਜਾਦੂਗਰੀ ਹਨ,
    ਮਜ਼੍ਹਬ ਨਹੀਂ। [2010/20m/5c]

2.5] ਬਲਰਾਜ ਸਾਹਨੀ

24 questions

  1. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿਚ ਬਲਰਾਜ ਸਾਹਨੀ, ਪੂਰਬੀ ਤੇ ਪੱਛਮੀ ਪੰਜਾਬਾਂ ਦੇ ਭਾਈਚਾਰਿਆਂ ਵਿਚ ਦੇਸ਼ ਦੀ ਵੰਡ ਦੇ ਦੁਖਾਂਤ ਅਤੇ ਸ਼ਰਨਾਰਥੀ ਹੋਣ ਦੇ ਦਰਦ ਤੋਂ ਉਪਜੀ ਮਾਨਸਿਕ-ਪੀੜ ਨੂੰ, ਕਿਸ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ? ਚਰਚਾ ਕਰੋ । [2026/15m/6c]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿੱਚ ਬਲਰਾਜ ਸਾਹਨੀ ਨੇ ਪਾਕਿਸਤਾਨ ਦੇ ਸਭਿਆਚਾਰ ਦੇ ਕਿਹੜੇ ਪੱਖਾਂ ਨੂੰ ਉਘਾੜਨ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਹੈ? ਇਨ੍ਹਾ ਪੱਖਾਂ ਨਾਲ ਸਫ਼ਰਨਾਮਾ ਲੇਖਕ ਦੀ ਕਿਸ ਤਰ੍ਹਾਂ ਦੀ ਭਾਵੁਕ ਸਾਂਝ ਉਭਰ ਕੇ ਸਾਹਮਣੇ ਆਉਂਦੀ ਹੈ? [2025/15m/6c]

  3. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਅਤੇ ‘ਮੇਰਾ ਰੂਸੀ ਸਫ਼ਰਨਾਮਾ’ ਦੇ ਸੰਦਰਭ ਵਿੱਚ, ਬਲਰਾਜ ਸਾਹਨੀ ਦੀ ਵਾਰਤਕ-ਸ਼ੈਲੀ ਬਾਰੇ ਉਦਾਹਰਨਾਂ ਸਹਿਤ ਚਰਚਾ ਕਰੋ । [2024/15m/8b]

  4. ਬਲਰਾਜ ਸਾਹਨੀ ਦੁਆਰਾ ਆਪਣੇ ਰੂਸੀ ਸਫ਼ਰਨਾਮਾ ਵਿੱਚ ਪੇਸ਼ ਰੂਸ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਜੀਵਨ ਵੇਰਵਿਆਂ ਦੀ ਕਲਾਤਮਕਤਾ ਨੂੰ ਸਫ਼ਰਨਾਮਾ ਵਿਧਾ ਦੇ ਵਿਧਾਗਤ ਪ੍ਰਤੀਮਾਨਾਂ ਦੇ ਆਧਾਰ ’ਤੇ ਪਰਖੋ । [2023/15m/6c]

  5. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਪੁਰਾਣਾ ਕਿਲ੍ਹਾ ਵੇਖਿਆ । ਉਹ ਸ਼ੀਸਿਆਂ ਜੁੜੀਆਂ ਛੱਤਾਂ ਵੇਖੀਆਂ ਜਿਹਨਾਂ ਹੇਠ ਅਣਗਿਣਤ ਆਜ਼ਾਦੀ ਦੇ ਪਰਵਾਨਿਆਂ ਨੂੰ ਅਕਹਿ ਤਸੀਹੇ ਦਿਤੇ ਗਏ ਸਨ । ਉਹਨਾਂ ਦੀ ਕੁਰਬਾਨੀ ਨੇ ਕੇਵਲ ਭਾਰਤ ਨਹੀਂ ਸਗੋਂ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਵੀ ਨੇੜੇ ਲਿਆਂਦਾ ਪਰ ਇਥੇ ਕਿਤੇ ਵੀ ਉਹਨਾਂ ਦਾ ਜ਼ਿਕਰ ਤੱਕ ਕੀਤਾ ਨਹੀਂ ਮਿਲਦਾ, ਕਿਤੇ ਕੋਈ ਯਾਦਗਾਰ ਨਹੀਂ । ਕਿਲ੍ਹਾ ਕੇਵਲ ਇਕ ਸੈਰਗਾਹ ਬਣਾ ਦਿੱਤਾ ਗਿਆ ਹੈ । [2022/10m/5c]

  6. “ਬਲਰਾਜ ਸਾਹਨੀ ਦੇ ਸਫ਼ਰਨਾਮੇ ਉਸ ਦੇ ਨਿੱਜ ਨਾਲ ਇਕਸੁਰਤਾ ਵਿਚ ਰਚੇ ਗਏ ਹਨ । ਇਹਨਾਂ ਵਿਚ ਉਸ ਦੀ ਵਿਚਾਰਧਾਰਾ ਅਤੇ ਉਸ ਦੀ ਆਪਣੀ ਜੰਮਣ-ਭੋਂ ਪ੍ਰਤੀ ਭਾਵੁਕ ਪਹੁੰਚ ਦ੍ਰਿਸ਼ਟੀਗੋਚਰ ਹੁੰਦੀ ਹੈ ।” ‘ਮੇਰਾ ਰੂਸੀ ਸਫ਼ਰਨਾਮਾ’ ਅਤੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਦੇ ਆਧਾਰ ’ਤੇ ਇਸ ਕਥਨ ਬਾਰੇ ਚਰਚਾ ਕਰੋ । [2022/20m/8a]

  7. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਐਹ ਸਿੱਖ ਨੈਸ਼ਨਲ ਕਾਲਜ ਦੀ ਇਮਾਰਤ ਸੀ । ਆਹੋ ਠੀਕ, ਮੁਗ਼ਲਪੁਰੇ ਦਾ ਇੰਜੀਨੀਅਰਿੰਗ ਕਾਲਜ, ਹੁਣ ਇਹਨੂੰ ਯੂਨੀਵਰਸਿਟੀ ਦਾ ਦਰਜਾ ਮਿਲ ਗਿਆ ਹੈ । ਏਥੋਂ ਹੀ ਨੇੜੇ ਪੀਰ ਮੀਆਂ ਮੀਰ ਦਾ ਮਜ਼ਾਰ ਹੈ, ਜਿਸ ਨੇ, ਅੰਮ੍ਰਿਤਸਰ ਵਿਚ ਸਿੱਖਾਂ ਦੇ ਸੁਨਹਿਰੀ ਹਰਿਮੰਦਰ ਦਾ ਨੀਂਹ ਪੱਥਰ ਰਖਿਆ ਸੀ । ਦਾਰਾਸ਼ਕੋਹ ਦਾ, ਉਹ ਗੁਰੂ ਸੀ । ਦਾਰਾਸ਼ਕੋਹ, ਜਿਨ੍ਹੇ ਉਪਨਿਸ਼ਦਾਂ ਦੇ ਤਰਜਮੇ, ਫ਼ਾਰਸੀ ਵਿਚ ਕਰਾਏ ਸਨ । ਪਰ, ਹੁਣ ਅਜੇਹੀਆਂ ਇਤਿਹਾਸਕ ਘਟਨਾਵਾਂ ਦਾ ਕੋਈ ਮਤਲਬ ਨਹੀਂ ਨਿਕਲਦਾ ।” [2021/10m/5e]

  8. “ਬਲਰਾਜ ਸਾਹਨੀ ਨੇ ‘ਮੇਰਾ ਰੂਸੀ ਸਫ਼ਰਨਾਮਾ’ ਅਤੇ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਲਿਖੇ ਹਨ । ਜੋ ਉਸ ਦੀ ਡੂੰਘੀ ਯਥਾਰਥਵਾਦੀ ਸੂਝ; ਵਿਸ਼ਾਲ ਸਾਂਸਕ੍ਰਿਤਕ ਗਿਆਨ, ਬੌਧਿਕ ਪ੍ਰਪੱਕਤਾ; ਨੀਝ ਪੂਰਵਕ ਦ੍ਰਿਸ਼ਟੀ; ਜ਼ਿੰਦਗੀ ਨੂੰ ਵੇਖਣ, ਸਮਝਣ, ਪੜਤਾਲਣ ਤੇ ਮਾਣਨ ਦੀ ਰੀਝ ਅਤੇ ਕਲਾਮਈ-ਪ੍ਰਤਿਭਾ ਦਾ ਪ੍ਰਮਾਣ ਹਨ ।” ਬਲਰਾਜ ਸਾਹਨੀ ਦੇ ਦੋਹਾਂ ਸਫ਼ਰਨਾਮਿਆਂ ਦੇ ਆਧਾਰ ’ਤੇ, ਇਸ ਕਥਨ ਦੀ ਪੁਸ਼ਟੀ ਕਰੋ । [2021/10m/8c]

  9. ਬਲਰਾਜ ਸਾਹਨੀ ਰਚਿਤ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿਚ ਪਾਕਿਸਤਾਨ ਦੀਆਂ ਰਾਜਸੀ, ਆਰਥਿਕ, ਸਮਾਜਕ ਤੇ ਸਭਿਆਚਾਰਕ ਪ੍ਰਸਥਿਤੀਆਂ ਦਾ ਕਿਹੋ ਜਿਹਾ ਬਿੰਬ ਸਾਹਮਣੇ ਆਉਂਦਾ ਹੈ? [2020/20m/6a]

  10. ‘ਮੇਰਾ ਰੂਸੀ ਸਫ਼ਰਨਾਮਾ’ ਵਿਚ ਬਲਰਾਜ ਸਾਹਨੀ ਸੋਵੀਅਤ ਸੰਘ ਦੇ ਸਮਾਜਕ, ਆਰਥਿਕ ਅਤੇ ਰਾਜਸੀ ਪ੍ਰਬੰਧ ਨੂੰ ਕਿਸ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ? ਉਦਾਹਰਣਾਂ ਸਹਿਤ ਸਪੱਸ਼ਟ ਕਰੋ । [2019/15m/6b]

  11. ਕੀ ਬਲਰਾਜ ਸਾਹਨੀ ਰਚਿਤ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਸਾਹਿਤਕ ਪੱਖੋਂ ਸਫ਼ਲ ਰਚਨਾ ਹੈ? ਇਕ ਸਫ਼ਰਨਾਮੇ ਵਜੋਂ ਇਸ ਦੀ ਪਰਖ ਪੜਚੋਲ ਕਰੋ । [2019/15m/8b]

  12. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ): “ਸਰਕਾਰੀ ਅਫ਼ਸਰ, ਵੱਡੇ ਵੱਡੇ ਸਾਇੰਸਦਾਨ, ਪ੍ਰੋਫ਼ੈਸਰ, ਐਕਟਰ, ਐਕਟਰੈਸਾਂ, ਇੰਜੀਨੀਅਰ, ਚਿੱਤਰਕਾਰ, ਸੰਗੀਤਕਾਰ, ਲੇਖਕ, ਪੁਲਾੜਬਾਜ਼, ਮਨਿਸਟਰ, ਨਾਈ, ਟੈਕਸੀ ਡਰਾਈਵਰ, ਹੋਟਲਾਂ ਦੇ ਬੈਰੇ, ਲਾਂਡਰੀ ਵਿਚ ਕੰਮ ਕਰਨ ਵਾਲੀਆਂ ਔਰਤਾਂ, ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲੇ ਮਜ਼ੂਰ, ਸੜਕਾਂ ਸਾਫ਼ ਕਰਨ ਵਾਲੇ ਖ਼ਾਕਰੋਬ, ਸਭ ਇਕੋ ਤਰ੍ਹਾਂ ਦੇ ਫ਼ਲੈਟਾਂ ਅਤੇ ਇਕੋ ਜਿਹੀਆਂ ਇਮਾਰਤਾਂ ਵਿਚ, ਨਾਲੋਂ ਨਾਲ ਵੱਸਦੇ ਹਨ ।” [2018/10m/5c]

  13. “‘ਮੇਰਾ ਰੂਸੀ ਸਫ਼ਰਨਾਮਾ’ ਪੁਸਤਕ ਵਿਚ ਬਲਰਾਜ ਸਾਹਨੀ, ਸਮਾਜਵਾਦੀ ਦੇਸ਼ ਦੇ ਲੋਕਾਂ ਦੇ ਸਮਾਜਕ ਅਤੇ ਸਭਿਆਚਾਰਕ-ਜੀਵਨ ਬਾਰੇ, ਵਿਭਿੰਨ ਪ੍ਰਕਾਰ ਦੀਆਂ ਪ੍ਰਸੰਸਾਤਮਕ-ਟਿੱਪਣੀਆਂ ਤਾਂ ਕਰਦਾ ਹੀ ਹੈ, ਪਰੰਤੂ ਭ੍ਰਿਸ਼ਟਾਚਾਰ, ਟੱਬਰ ਪਰਵਰੀ ਵਾਲੀਆਂ ਰੁਚੀਆਂ ਅਤੇ ਦਫ਼ਤਰਸ਼ਾਹੀ ਵਰਗੇ ਵਿਭਿੰਨ ਪ੍ਰਕਾਰ ਦੇ ਮਾੜੇ ਤੱਤਾਂ ਦੀ ਜਾਣਕਾਰੀ, ਘੁੱਟਵੇਂ ਤੇ ਸੰਕੋਚਵੇਂ ਢੰਗ ਨਾਲ ਦੇਂਦਾ ਹੈ । ਇਹ ਸਫ਼ਰਨਾਮਾ ਜਦੋਂ ਭਾਰਤੀਆਂ ਦੇ ਇਨ੍ਹਾਂ ਜੀਵਨ-ਮੁੱਲਾਂ ਦੀ ਗੱਲ ਕਰਦਾ ਹੈ ਤਾਂ ਉਸਦੀ ਉੱਭਰਵੀਂ ਸੁਰ ਵਿਅੰਗਾਤਮਕ ਹੀ ਰਹਿੰਦੀ ਹੈ ।” ਕਥਨ ਦੀ ਪੁਸ਼ਟੀ ਕਰੋ । [2018/20m/6b]

  14. ਬਲਰਾਜ ਸਾਹਨੀ ਦੁਆਰਾ ਰਚਿਤ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’, ਪਾਕਿਸਤਾਨ ਦੇਸ਼ ਦੇ, ਕਿਹੋ ਜਿਹੇ ਬਿੰਬ ਦੀ ਉਸਾਰੀ ਕਰਦਾ ਹੈ? ਉਦਾਹਰਣਾਂ ਸਹਿਤ ਸਪੱਸ਼ਟ ਕਰੋ । [2018/15m/8c]

  15. ‘ਮੇਰਾ ਰੂਸੀ ਸਫ਼ਰਨਾਮਾ’ ਵਿੱਚ ਬਲਰਾਜ ਸਾਹਨੀ ਨੇ ਰੂਸੀ ਜੀਵਨ ਸ਼ੈਲੀ ਦੇ ਕਿਹੜੇ ਮਹੱਤਵਪੂਰਨ ਪੱਖਾਂ ਨੂੰ ਉਭਾਰਿਆ ਹੈ? ਚਰਚਾ ਕਰੋ । [2017/10m/7c]

  16. ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਪੁਸਤਕ ਵਿਚ, ਬਲਰਾਜ ਸਾਹਨੀ ਨੇ, ਆਪਣੀ ਪਾਕਿਸਤਾਨੀ-ਯਾਤਰਾ ਨਾਲ ਸੰਬੰਧਤ ਅਨੁਭਵਾਂ ਨੂੰ, ਕਿਵੇਂ ਕਲਾਤਮਕ-ਰੂਪਾਂਤਰਣ ਦਿੱਤਾ ਹੈ? ਚਰਚਾ ਕਰੋ । (ਸ਼ਬਦ ਸੀਮਾ: 250) [2016/20m/7b]

  17. “ਬਲਰਾਜ ਸਾਹਨੀ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚ ਪੰਜਾਬੀਆਂ ਦੇ ਜਜ਼ਬੇ ਅਤੇ ਵੰਡ ਦੇ ਦੁੱਖਾਂ ਨੂੰ ਚਿਤ੍ਰਦਾ ਹੈ ਅਤੇ ਵਤਨ ਦੀ ਮਿੱਟੀ ਦੀ ਸਾਂਝ ਤੇ ਸਭਿਆਚਾਰਕ ਉਦਰੇਵੇਂ ਨੂੰ ਪ੍ਰਭਾਵਸ਼ਾਲੀ ਰੂਪ ਵਿੱਚ ਬਿਆਨ ਕਰਦਾ ਹੈ”–ਚਰਚਾ ਕਰੋ। [2015/10m/7c]

  18. ਬਲਰਾਜ ਸਾਹਨੀ ਰਚਿਤ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿੱਚ ਪਾਕਿਸਤਾਨ ਦਾ ਕਿਸ ਪ੍ਰਕਾਰ ਦਾ ਚਰਿਤ੍ਰ ਉਜਾਗਰ ਹੁੰਦਾ ਹੈ–ਚਰਚਾ ਕਰੋ। [2014/10m/7c]

  19. “ਬਲਰਾਜ ਸਾਹਨੀ ਆਪਣੀ ਸ਼ੈਲੀ ਵਿੱਚ ਬਹੁਤ ਰਸਿਕ ਹੈ ਪਰ ਉਹ ਸਮਾਜਕ ਵਰਤਾਰਿਆਂ ਸੰਬੰਧੀ ਤਿੱਖੀ ਵਿਚਾਰਧਾਰਕ ਚੇਤਨਾ ਨਹੀਂ ਜਗਾਉਂਦਾ।” ਇਸ ਕਥਨ ਦੀ ਰੋਸ਼ਨੀ ਵਿੱਚ ਬਲਰਾਜ ਸਾਹਨੀ ਦੇ ਸਫਰਨਾਮਾ ਸਾਹਿਤ ਤੇ ਵਿਚਾਰ ਕਰੋ। [2014/10m/8c]

  20. “ਬਲਰਾਜ ਸਾਹਨੀ ਦੀ ਪੁਸਤਕ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਦਾ ਸਿਰਲੇਖ ਭਾਵੇਂ ਇਸ ਨੂੰ ਸਫ਼ਰਨਾਮਿਆਂ ਦੀ ਕੋਟੀ ਵਿਚ ਰਖਦਾ ਹੈ ਪਰ ਹਕੀਕਤ ਵਿਚ ਇਹ ‘ਡਾਇਰੀ’ ਦੀ ਵਿਧਾ ਦੇ ਵਧੇਰੇ ਨੇੜੇ ਹੈ ਜਿਸ ਵਿਚ ਲੇਖਕ ਨੇ ਪਾਕਿਸਤਾਨ ਵਿਚ ਗੁਜ਼ਾਰੇ ਆਪਣੇ 17 ਦਿਨਾਂ ਦੇ ਯਾਤਰਾ-ਬਿਰਤਾਂਤ ਨੂੰ ਕਾਨੀਬੱਧ ਕੀਤਾ ਹੈ” – ਇਸ ਦਾਅਵੇ ਬਾਰੇ ਆਪਣੀ ਆਲੋਚਨਾਤਮਕ ਰਾਇ ਪੇਸ਼ ਕਰੋ । (ਸ਼ਬਦ ਸੀਮਾ: 250) [2013/20m/8b]

  21. ‘ਸਫਰਨਾਮਾ’ ਰੂਪਾਕਾਰ ਦੀ ਦ੍ਰਿਸ਼ਟੀ ਤੋਂ ਬਲਰਾਜ ਸਾਹਨੀ ਦੇ ਸਫ਼ਰਨਾਮੇ–ਮੇਰਾ ਪਾਕਿਸਤਾਨੀ ਸਫ਼ਰਨਾਮਾ, ਦੀ ਪ੍ਰਕਿਰਤੀ ਦੇ ਵਿਸ਼ੇਸ਼ ਪੱਖਾਂ ਦੀ ਪਛਾਣ ਕਰੋ। (ਸ਼ਬਦ-ਸੀਮਾਂ: 250) [2012/20m/7c]

  22. “ਬਲਰਾਜ ਸਾਹਨੀ ਦੇ ਸਫ਼ਰਨਾਮਿਆਂ ਵਿਚ ਵਸਤੂ-ਵਰਣਨ, ਬੌਧਿਕ ਦ੍ਰਿਸ਼ਟੀ ਅਤੇ ਭਾਵਨਾਤਮਕ ਪ੍ਰਤੀਕਰਮ ਵਿਚ ਪਰਸਪਰ ਉਲਾਰਤਾ ਨਜ਼ਰ ਆਉਂਦੀ ਹੈ ।” ਇਸ ਕਥਨ ਦੇ ਆਧਾਰ ਉਪਰ ਬਲਰਾਜ ਸਾਹਨੀ ਦੀ ਵਾਰਤਕ ਦੀ ਸਮੀਖਿਆ ਪੇਸ਼ ਕਰੋ । [2011/30m/8b]

  23. ਹੇਠ ਲਿਖੇ ਗਦ/ਪਦ ਕਾਵਿ ਟੋਟਿਆਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ:– ਬੈਦਾਕਾਫ਼ ਇਕ ਉੱਚ ਦਰਜੇ ਦਾ ਅਧਿਕਾਰੀ ਸੀ। ਉਹਦੇ ਕੋਲ ਆਪਣੀ ਮੋਟਰ ਸੀ, ਜੋ ਰੂਸ ਵਿਚ ਬੜੀ ਅਸਧਾਰਨ ਗਲ ਸਮਝੀ ਜਾਂਦੀ ਹੈ। ਇਸ ਰੁੱਤਬੇ ਵਾਲੇ ਆਦਮੀ ਕੋਲੋਂ ਸਾਡੇ ਮੁਲਕ ਵਿਚ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਦਰਸ਼ੰਕ ਦਾ ਡਿੱਗਿਆ ਦਸਤਾਨਾ ਢੂੰਢਣ ਲਈ ਸੜਕਾਂ ਤੇ ਦੌੜ ਪਏ। ਉਸ ਤੋਂ ਤਾਂ ਇਤਨੀ ਉਮੀਦ ਕਰਨਾ ਵੀ ਮੁਸ਼ਕਿਲ ਹੈ ਕਿ ਮਹਿਮਾਨ ਦੇ ਹੱਥੋਂ ਡਿੱਗੇ ਦਸਤਾਨੇ ਨੂੰ ਜਮੀਨ ਤੋਂ ਚੁੱਕ ਕੇ ਵੀ ਫੜ੍ਹਾ ਦੇਵੇ। ਉਹ ਤਾਂ ਝੱਟ ਕਿਸੇ ਚਪੜਾਸੀ ਨੂੰ ਵਾਜਾਂ ਮਾਰਨ ਲਗ ਪਏਗਾ। [2010/20m/5d]

  24. ਨਿਮਨ-ਲਿਖਿਤ ਕਾਵਿ/ਗਦ ਖੰਡਾਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ-ਵਿਆਖਿਆ ਕਰੋ:– “ਆਪਣੇ ਪੁਰਾਣੇ ਨਿਊ ਹੋਸਟਲ ਅਗੋਂ ਲੰਘਿਆ। ਰੁਕ ਜਾ ਥੋੜ੍ਹੀ ਦੇਰ? ਫ਼ੋਟੋ ਖਿਚ ਲਾਂ? ਨਹੀਂ, ਨਹੀਂ ਮਤੇ ਕੋਈ ਵੇਖ ਕੇ ਖਾਹਮਖਾਹ ਸ਼ੱਕ ਕਰਨ ਲਗ ਪਏ। ਮੇਰਾ ਕੌਣਾ ਮੁਹਾਫਜ਼ ਹੈ ਇਥੇ? ਸੱਚ, ਕਿਤਨਾ ਡਰਪੋਕ ਹਾਂ ਮੈਂ। ਇਹ ਤਾਂ ਮੇਰਾ ਆਪਣਾ ਹੋਸਟਲ ਹੈ। ਖ਼ੈਰ, ਹੋਸਟਲ ਵੀ ਤਾਂ ਹੁਣ ਮੇਰੇ ਵਾਂਗ ਥਕਿਆ ਥਕਿਆ ਤੇ ਪੁਰਾਣਾ ਪੁਰਾਣਾ ਹੋ ਗਿਆ ਹੈ। ਸਮੇਂ ਨੇ ਇਹਨੂੰ ਵੀ ਮੇਰੇ ਵਾਂਗ ਅਧਖੜ ਕਰ ਛਡਿਆ ਹੈ। ਅਫ਼ਸੋਸ ਦੀ ਥਾਂ ਤਸਕੀਨ ਹੋਈ ਵੇਖ ਕੇ !” [2009/20m/5c]

2.6] ਬਲਵੰਤ ਗਾਰਗੀ

33 questions

  1. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬਲਵੰਤ ਗਾਰਗੀ ਮੂਲ ਰੂਪ ਵਿਚ ਮਨੁੱਖ ਦੀਆਂ ਅਵਚੇਤਨੀ ਮਾਨਸਿਕ-ਗੁੰਝਲਾਂ ਅਤੇ ਅਤ੍ਰਿਪਤ ਕਾਮ-ਕਾਮਨਾਵਾਂ ਦੀ ਬੇਬਾਕੀ ਨਾਲ ਪੇਸ਼ਕਾਰੀ ਕਰਨ ਵਾਲਾ ਲੇਖਕ ਹੈ । ਉਸਦੇ ਨਾਟਕਾਂ ਦੇ ਔਰਤ ਪਾਤਰ, ਪਿੱਤਰ-ਸੱਤਾ ਦੇ ਦਾਬੇ ਅਤੇ ਵਰਜਣਾ-ਮੁਖੀ ਕਾਮ-ਮਰਿਆਦਾ ਦੀਆਂ ਨੈਤਿਕ ਕਦਰਾਂ ਨੂੰ ਹਿੰਸਕ ਮੁਦਰਾ ਵਾਲੀ ਭਾਸ਼ਾ ਵਿਚ ਵੰਗਾਰਦੀਆਂ ਹਨ । ‘ਲੋਹਾ ਕੁੱਟ’, ‘ਧੂਣੀ ਦੀ ਅੱਗ’ ਅਤੇ ‘ਸੁਲਤਾਨ ਰਜ਼ੀਆ’ ਨਾਟਕਾਂ ਦੇ ਹਵਾਲੇ ਨਾਲ ਚਰਚਾ ਕਰੋ । [2026/20m/8a]

  2. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਕਿੰਨੀ ਵਾਰ ਸਮਝਾਇਆ ਕਿ ਆਪਣੇ ਬਾਪੂ ਦੇ ਸਾਹਮਣੇ ਨਾ ਬੋਲਿਆ ਕਰ । ਪਰ ਤੇਰਾ ਮੱਥਾ ਗਰਮ ਹੀ ਰਹਿੰਦਾ ਐ । ਚੁੱਪ ਕਿਉਂ ਐਂ? ਬੋਲ? ਕੁਝ ਤਾਂ ਬੋਲ । ਆਪਣੀ ਮਾਂ ਨਾਲ ਗੱਲ ਕਰ ਧੀਏ । ਐਨਾ ਗੁੱਸਾ? ਤੇਰੇ ਭਲੇ ਲਈ ਆਖਦੀ ਹਾਂ । ਆਖ਼ਿਰ ਤੇਰੀ ਮਾਂ ਹਾਂ, ਵੈਰਨ ਤਾਂ ਨਹੀਂ । ਬੋਲ ਤੇਰੀ ਚੁੱਪ ਮੈਨੂੰ ਤੜਪਾ ਰਹੀ ਹੈ । ਕੁਝ ਵੀ ਬੋਲ ਮੇਰੀ ਲਾਡੋ । ਤੇਰੀ ਅੱਲ੍ਹੜ ਉਮਰ ਐ, ਤੈਨੂੰ ਪਤਾ ਨਹੀਂ । ਤੇਰੇ ਸਿਰ ਵਿਚ ਕੀ ਧੂੜ ਦਿੱਤਾ ਉਸਨੇ? ਕਿਉਂ ਸਾਡੀ ਮਿੱਟੀ ਪੁੱਟਣ ਲੱਗੀ ਐਂ? [2025/10m/5d]

  3. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬਲਵੰਤ ਗਾਰਗੀ ਬੋਲੀ ਦਾ ਜਾਦੂਗਰ ਹੈ ਜਿਸਦੀ ਭਾਸ਼ਾ ਦਾ ਜਾਦੂ ਪਾਠਕ ਦੇ ਸਿਰ ਚੜ ਬੋਲਦਾ ਹੈ । ਉਹ ਕਿਸੇ ਕਾਰੀਗਰ ਦੇ ਬੁੱਤ-ਤਰਾਸ਼ ਵਾਂਗ ਲਫ਼ਜ਼ਾਂ ਨੂੰ ਛਿੱਲ-ਤਰਾਸ਼ ਕੇ ਖੂਬਸੂਰਤ ਅੰਦਾਜ਼ ਵਿੱਚ ਇਸ ਤਰ੍ਹਾਂ ਵਰਤਦਾ ਹੈ ਕਿ ਉਸਦੇ ਕਸਬ ਦਾ ਕਮਾਲ ਆਪਣੇ ਪੂਰੇ ਜਾਹ-ਓ-ਜਲਾਲ ਵਿੱਚ ਉਘੜ ਕੇ ਪਾਠਕ ਸਾਹਮਣੇ ਸਾਕਾਰ ਹੋ ਉੱਠਦਾ ਹੈ । ਇਸ ਕਥਨ ਦੀ ਰੋਸ਼ਨੀ ਵਿੱਚ ਗਾਰਗੀ ਦੀ ਨਾਟਕੀ ਭਾਸ਼ਾ ਬਾਰੇ ਆਲੋਚਨਾਤਮਕ ਟੀਕਾ-ਟਿੱਪਣੀ ਕਰੋ । [2025/15m/8c]

  4. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਯਾਕੁਤ: ਜੀ ਹਾਂ, ਘੋੜੇ ਦੀ ਉਮਰ ਦੰਦਾਂ ਨੂੰ ਦੇਖ ਕੇ ਪਛਾਣੀ ਜਾਂਦੀ ਹੈ ਤੇ ਉਸ ਦਾ ਸੁਭਾਅ ਵੀ ।
    ਰਜ਼ੀਆ: (ਹੱਸਦੀ ਹੈ ।) ਤੇ ਮਨੁੱਖ ਦੀ ਪਛਾਣ?
    ਯਾਕੁਤ: ਉਹ ਪਲ ਪਲ ਬਦਲਦਾ ਹੈ । ਘੋੜੇ ਤੇ ਕੁੱਤੇ ਵਾਂਗ ਸਦਾ ਵਫ਼ਾਦਾਰ ਨਹੀਂ ਰਹਿੰਦਾ ।
    ਰਜ਼ੀਆ: ਜਾਣਦੀ ਹਾਂ । ਇਸੇ ਲਈ ਦਰਬਾਰ ਦੇ ਕਿਸੇ ਅਮੀਰ ਉਤੇ ਮੈਨੂੰ ਵਿਸ਼ਵਾਸ ਨਹੀਂ । ਸਾਰੇ ਇਕ ਦੂਜੇ ਦੀ ਪਿੱਠ ਵਿਚ ਛੁਰਾ ਘੁੱਪਣ ਲਈ ਤਿਆਰ ਰਹਿੰਦੇ ਹਨ । ਵਿਸ਼ਵਾਸ ਕਰਕੇ ਕੋਈ ਸੁਲਤਾਨ ਹਕੂਮਤ ਨਹੀਂ ਕਰ ਸਕਦਾ । ਵਿਸ਼ਵਾਸ ਦਾ ਅਰਥ ਹੈ, ਅੱਖਾਂ ਬੰਦ ਕਰ ਲੈਣੀਆਂ ।” [2024/10m/5e]

  5. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਉਸਦੇ ਨਾਟਕ, ਉਸਦੀ ਆਪਣੀ ਭਾਸ਼ਾ ਵਿੱਚ, ਬਲ਼ਦੇ ਵੇਗ ਦੇ, ਸੇਕ ਦੇ ਦੁਖਾਂਤ ਨੂੰ ਪੇਸ਼ ਕਰਦੇ ਹਨ । ਇਉਂ ਇਹ ਨਾਟਕ, ਕਾਮ ਤੇ ਕਾਮਨਾਵਾਂ ਦੇ ਵੇਗ ਨੂੰ ਅਵਚੇਤਨ ਨਾਲ ਸੰਬੰਧਿਤ ਕਰਦੇ ਹਨ । ਉਹ ਮਨੁੱਖੀ-ਰਿਸ਼ਤਿਆਂ ਦੀ ਟੁੱਟ-ਭੱਜ ਨੂੰ, ਇਸੀ ਪ੍ਰਸੰਗ ਵਿੱਚ ਪੇਸ਼ ਕਰਦਾ ਹੈ । ਵਿਸ਼ੇਸ਼ ਤੌਰ ’ਤੇ ਉਸਦੇ ਨਾਟਕ ਔਰਤ ਦੇ ਅਜਿਹੇ ਮਾਨਸਿਕ ਸੰਘਰਸ਼ ਨੂੰ ਕੇਂਦਰ ਬਣਾਉਂਦੇ ਹਨ ।” ਇਸ ਕਥਨ ਦੀ ਸਾਰਥਕਤਾ ਬਾਰੇ, ਬਲਵੰਤ ਗਾਰਗੀ ਰਚਿਤ ‘ਲੋਹਾ ਕੁੱਟ’, ‘ਧੂਣੀ ਦੀ ਅੱਗ’ ਅਤੇ ‘ਸੁਲਤਾਨ ਰਜ਼ੀਆ’ ਨਾਟਕਾਂ ਦੇ ਸੰਦਰਭ ਵਿੱਚ, ਆਲੋਚਨਾਤਮਕ-ਟਿੱਪਣੀ ਕਰੋ । [2024/15m/7c]

  6. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮੈਨੂੰ ਤੇਰੀ ਨਫ਼ਰਤ ਦੀ ਪ੍ਰਵਾਹ ਨਹੀਂ । ਤੂੰ ਇੱਥੇ ਆਈ ਤੇ ਹਰ ਚੀਜ਼ ਨੂੰ ਤੋੜ ਫੋੜ ਸੁੱਟਿਆ । ਮੇਰੀ ਮਾਨਸਿਕ ਕਸ਼ਮਕਸ਼ ਨਾਲ ਤੈਨੂੰ ਕੋਈ ਦਿਲਚਸਪੀ ਨਹੀਂ । ਕੀ ਕੋਈ ਆਦਮੀ ਐਹੋ ਜਿਹੀ ਹਾਲਤ ਵਿੱਚ ਕੰਮ ਕਰ ਸਕਦਾ ਹੈ? ਮੈਨੂੰ ਆਪਣੇ ਭਵਿੱਖ ਦਾ ਉਤਨਾ ਹੀ ਖਿਆਲ ਹੈ ਜਿਤਨਾ ਤੈਨੂੰ ਆਪਣੇ ਬੱਚੇ ਦਾ । [2023/10m/5d]

  7. ਬਲਵੰਤ ਗਾਰਗੀ ਆਪਣੇ ਨਾਟਕਾਂ ਵਿੱਚ ਨਾਰੀ ਦੀ ਭਾਵਨਾਵਾਂ, ਤਰੰਗਾਂ, ਮਨੋਵੇਗਾਂ, ਕੁੰਠਾਵਾਂ ਤੇ ਅਪੂਰਤੀਆਂ ਨੂੰ ਉਲੀਕਣ ਵਾਲਾ ਅਜਿਹਾ ਨਾਟਕਕਾਰ ਹੈ ਜੋ ਨਾਰੀ ਨੂੰ ਕੇਵਲ ਮਾਤ੍ਰ ਚਿਤ੍ਰਿਤ ਜਾਂ ਪਰਿਭਾਸ਼ਤ ਹੀ ਨਹੀਂ ਕਰਦਾ, ਸਗੋਂ ਉਸਦੇ ਮਨੋਵਿਗਿਆਨਕ ਵਿਵੇਚਨ ਨਾਲ ਜੁੜ ਕੇ ਨਾਰੀ ਦੀ ਮੂਲ ਪ੍ਰਕ੍ਰਿਤੀ ਦੀ ਤਲਾਸ਼ ਵਿੱਚ ਨਜ਼ਰ ਆਉਂਦਾ ਹੈ । ਨਾਟਕ ‘ਲੋਹਾ ਕੁੱਟ’, ‘ਧੂਣੀ ਦੀ ਅੱਗ’ ਅਤੇ ‘ਸੁਲਤਾਨ ਰਜ਼ੀਆ’ ਦੇ ਆਧਾਰ ’ਤੇ ਇਸਦੀ ਪੁਸ਼ਟੀ ਕਰੋ । [2023/15m/8c]

  8. “ਬਲਵੰਤ ਗਾਰਗੀ ਆਪਣੇ ਨਾਟਕਾਂ ਦੇ ਨਾਰੀ ਪਾਤਰਾਂ ਦੀਆਂ ਮਨੋਵਿਗਿਆਨਕ ਪ੍ਰਸਥਿਤੀਆਂ ਨੂੰ ਬਹੁ-ਪਰਤੀ ਪਰਿਪੇਖ ਵਿਚ ਚਿੱਤਰਦਾ ਹੈ ।” ‘ਲੋਹਾ ਕੁੱਟ’ ਅਤੇ ‘ਧੂਣੀ ਦੀ ਅੱਗ’ ਦੇ ਹਵਾਲੇ ਨਾਲ ਟਿੱਪਣੀ ਕਰੋ । [2022/15m/7c]

  9. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਅਜੀਤ: ਮੈਂ ਦੋ ਔਰਤਾਂ ਦੀ ਵਫ਼ਾਦਾਰੀ ਦਾ ਸ਼ਿਕਾਰ ਹਾਂ । ਇਹਨਾਂ ਵਿਚੋਂ, ਜੇ ਇਕ ਵੀ ਬੇਵਫ਼ਾ ਹੁੰਦੀ, ਤਾਂ ਮੈਂ ਸੁੱਖੀ ਹੁੰਦਾ । ਕੀ ਕੋਈ ਮਰਦ, ਇਕੋ ਵੇਲ਼ੇ ਦੋ ਔਰਤਾਂ ਨਾਲ਼ ਰਹਿ ਸਕਦਾ ਹੈ?” [2021/10m/5c]

  10. “ਬਲਵੰਤ ਗਾਰਗੀ ਦੀ ਇਤਿਹਾਸਕ-ਤ੍ਰਾਸਦੀ ‘ਸੁਲਤਾਨ ਰਜ਼ੀਆ’ ਦੇ ਪਾਤਰ, ਯਾਕੂਤ ਅਤੇ ਸੁਲਤਾਨ ਰਜ਼ੀਆਂ, ਸਫ਼ਲ ਤ੍ਰਾਸਦ-ਨਾਇਕ ਤੇ ਨਾਇਕਾ ਹਨ ।” ਕੀ ਤੁਸੀਂ ਇਸ ਵਿਚਾਰ ਨਾਲ਼ ਸਹਿਮਤ ਹੋ? ਚਰਚਾ ਕਰੋ । [2021/10m/7d]

  11. ਹੇਠ ਲਿਖੇ ਪੰਜ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਕਿਉਂ ਦੱਬੇ ਮੁਰਦੇ ਪੱਟੀ ਜਾਨੈ? ਉਹ ਸਾਰੀਆਂ ਗੱਲਾਂ ਉਦੋਂ ਸਨ ਜਦੋਂ ਮੈਂ ਅਣਜਾਣ ਸਾਂ । ਮੈਨੂੰ ਨਹੀਂ ਪਤਾ ਮੈਂ ਕੀ ਆਖਿਆ ਸੀ ਤੈਨੂੰ । ਬਚਪਨ ਦੀਆਂ ਖੇਡਾਂ ਸਨ । ਰਾਜੇ ਰਾਣੀ ਦੀਆਂ ਕਹਾਣੀਆਂ । ਪਰੀਆਂ ਤੇ ਦੇਓਆਂ ਦੇ ਕਿੱਸੇ । ਝੂਠੇ ਸੁਫ਼ਨੇ ਤੇ ਝੂਠੀਆਂ ਰੀਝਾਂ । ਤੀਵੀਂ ਜਦੋਂ ਅੱਗ ਦੁਆਲੇ ਮਰਦ ਦਾ ਲੜ ਫੜ ਕੇ ਤੁਰਦੀ ਹੈ ਤਾਂ ਇਸ ਅੱਗ ਵਿੱਚ ਪਿਛਲਾ ਸਭ ਕੁਝ ਭਸਮ ਹੋ ਜਾਂਦੈ । ਮਾਂ ਬਾਪ ਪਰਾਏ ਹੋ ਜਾਂਦੇ ਹਨ । ਆਪਣਾ ਵੇਹੜਾ ਬਗਾਨਾ । ਹਰ ਮਰਦ ਓਪਰਾ । ਤੂੰ ਮੇਰੇ ਲਈ ਓਪਰਾ ਮਰਦ ਹੈ । ਖ਼ਬਰਦਾਰ ਜੇ ਅੱਗੇ ਵਧਿਆ ਤਾਂ । [2020/10m/5e]

  12. ਬਲਵੰਤ ਗਾਰਗੀ ਦੇ ਨਾਟਕਾਂ ਵਿਚ ਕਾਮ, ਹਿੰਸਾ ਤੇ ਨਾਰੀ ਨਾਲ ਸੰਬੰਧਤ ਪ੍ਰਸ਼ਨਾਂ ਨੂੰ ਬਹੁਤ ਬੇਬਾਕੀ ਨਾਲ ਪੇਸ਼ ਕੀਤਾ ਗਿਆ ਹੈ । ‘ਧੂਣੀ ਦੀ ਅੱਗ’ ਅਤੇ ‘ਲੋਹਾ ਕੁੱਟ’ ਨਾਟਕਾਂ ਦੇ ਹਵਾਲੇ ਨਾਲ ਇਸ ਕਥਨ ਬਾਰੇ ਚਰਚਾ ਕਰੋ । [2020/15m/7b]

  13. ਬਲਵੰਤ ਗਾਰਗੀ ਦੇ ਨਾਟਕ ‘ਲੋਹਾ ਕੁੱਟ’ ਵਿਚ ਮਨੁੱਖੀ ਅਵਚੇਤਨ ਦੇ ਹਨੇਰੇ ਕੋਨਿਆਂ ’ਚ ਦਫ਼ਨ ਕਾਮ-ਕਾਮਨਾਵਾਂ ਨੂੰ ਪ੍ਰਤੀਕਾਤਮਕ ਰੂਪ ਵਿਚ ਪ੍ਰਗਟਾਵਾ ਮਿਲਿਆ ਹੈ । ਇਸ ਕਥਨ ’ਤੇ ਆਲੋਚਨਾਤਮਕ ਟਿੱਪਣੀ ਲਿਖੋ । [2020/15m/8b]

  14. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਸੰਤੀ: ਮੱਚੇ ਹੋਏ ਲੋਹੇ ਦਾ ਬੂਰ ਉਡ ਉਡ ਕੇ ਤੇਰੇ ਸਰੀਰ ਵਿਚ ਰਚ ਗਿਐ । ਦਿਨ ਰਾਤ ਲੋਹਾ ਕੁਟਦੇ ਕੁਟਦੇ ਤੂੰ ਆਪ ਲੋਹਾ ਹੋ ਗਿਐਂ….. ਠੰਢਾ, ਬੇਕਿਰਕ, ਬੇਹਿੱਸ….. ਉੱਨੀ ਵਰ੍ਹੇ ਹਥੋੜੇ ਦੀਆਂ ਅੰਨ੍ਹੀਆਂ ਸੱਟਾਂ ਨੇ ਮੇਰੀ ਰੂਹ ਨੂੰ ਭੰਨ ਦਿਤਾ ਏ….. ਪੂਰੇ ਉੱਨੀ ਵਰ੍ਹੇ । [2019/10m/5e]

  15. “ਬਲਵੰਤ ਗਾਰਗੀ ਦੇ ਨਾਟਕਾਂ ਦੀਆਂ ਨਾਰੀ ਪਾਤਰ ਭਖਦੇ ਮਚਦੇ ਜਜ਼ਬੇ ਵਾਲੀਆਂ ਦਬੰਗ ਤੇ ਨਾਬਰ ਔਰਤਾਂ ਹਨ ।” ‘ਲੋਹਾ ਕੁੱਟ’, ‘ਧੂਣੀ ਦੀ ਅੱਗ’ ਅਤੇ ‘ਸੁਲਤਾਨ ਰਜ਼ੀਆ’ ਨਾਟਕਾਂ ਦੇ ਪ੍ਰਸੰਗ ਵਿਚ ਚਰਚਾ ਕਰੋ । [2019/20m/8a]

  16. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ): “ਕਾਕੂ: ਜੇ ਲੋਹਾ ਠੰਡਾ ਹੋ ਜਾਏ ਤਾਂ ਮਾੜਾ । ਏਸ ਵੇਲੇ ਫਾਲੇ ਲਾਲ ਸੂਹੇ ਹੋਏ ਪਏ ਨੇ । ਇਨ੍ਹਾਂ ਨੂੰ ਚੰਡਣਾ ਚਾਹੀਦਾ ਹੈ ।
    ਕਾਕੂ: ਬੈਣੋ ਦੇ ਵਿਆਹ ਉੱਤੇ ਤਿੰਨ ਦਿਨ ਜੰਞ ਰਖਾਂਗੇ । ਤਿੰਨ ਦਿਨ ਕੁੜਮਾਂ ਦੀ ਟਹਿਲ । ਰੱਜਕੇ ਤੋਰੂੰ । ਪਿੰਡ ਵਾਲੇ ਯਾਦ ਰੱਖਣਗੇ ।
    ਕਾਕੂ: ਤੂੰ ! ਏਸ ਲਈ ਕੋਈ ਤਸੀਲਦਾਰ ਸਾਹਿਬ ਕਿੱਥੋਂ ਭਾਲ ਲਿਆਵਾਂ । ਕੀ ਇਹ ਤਾਂ ਨਖੱਟੂ ਤੇ ਵਿਹਲਿਆਂ ਦੀਆਂ ਗੱਲਾਂ ਨੇ….. ਅੱਜ ਪੈਰ ਹਿਲਾਉਣਾ ਨਹੀਂ, ਦੇਹ ਨੇ ਛੇਕੜ ਪੀਲਾ ਹੀ ਹੋਣਾ ਹੋਇਆ….. ।” [2018/10m/5e]

  17. ‘ਲੋਹਾ ਕੁੱਟ’ ਤੇ ‘ਧੂਣੀ ਦੀ ਅੱਗ’ ਨਾਟਕਾਂ ਨੂੰ, ਰੰਗਮੰਚ ਦੀ ਦ੍ਰਿਸ਼ਟੀ ਤੋਂ ਚਰਚਾ ਦਾ ਵਿਸ਼ਾ ਬਣਾਉ । [2018/15m/7b]

  18. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਮੈਂ ਕਚਹਿਰੀ ਵਿੱਚ ਨਹੀਂ ਖੜੀ ਕਿ ਕਿਸੇ ਦੀ ਗਵਾਹੀ ਲਿਆਵਾਂ । ਮੇਰਾ ਦਿਲ ਗਵਾਹ ਹੈ । ਜਦੋਂ ਤੂੰ ਉਸ ਬੇਸਵਾ ਕੋਲੋਂ ਆਉਂਦਾ ਹੈਂ ਤਾਂ ਤੇਰੇ ਤੌਰ ਈ ਹੋਰ ਹੁੰਦੇ ਨੇ । ਮੈਂ ਤੇਰੀ ਤੋਰ ਦੇਖ ਕੇ ਈ ਪਛਾਣ ਜਾਨੀ ਆਂ । ਤੇਰੀ ਆਵਾਜ਼ ਵਿੱਚ ਕੋਈ ਹੋਰ ਦੂਜੀ ਤੀਵੀਂ ਬੋਲਦੀ ਐ । ਅੱਜ ਵੀ ਉੱਥੋਂ ਈ ਆਇਐਂ । [2017/10m/5c]

  19. ਬਲਵੰਤ ਗਾਰਗੀ ਦਾ ਪਲੇਠਾ ਨਾਟਕ ‘ਲੋਹਾ ਕੁੱਟ’ ਨਾਟ-ਵਸਤੂ ਦੀ ਦ੍ਰਿਸ਼ਟੀ ਤੋਂ ਪਰੰਪਰਾ ਭੰਜਨ ਦੀ ਲੀਹ ਪਾਉਣ ਵਾਲਾ ਪੰਜਾਬੀ ਦਾ ਵਿਲੱਖਣ ਨਾਟਕ ਹੈ । ਇਸ ਕਥਨ ਦੀ ਦਲੀਲਾਂ ਸਹਿਤ ਪੁਸ਼ਟੀ ਕਰੋ । [2017/10m/6c]

  20. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ-ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) “ਝੰਜਟ? ਤੇਰਾ ਇਹੀ ਅਸੂਲ ਐ । ਤੂੰ ਯੂਰਪ ਦੇ ਹਰ ਕੈਫ਼ੇ, ਹਰ ਕਲੱਬ, ਹਰ ਚਾਹ ਘਰ ਵਿਚ ਕੁੜੀਆਂ ਨਾਲ ਪਿਆਰ ਰਚਾਉਂਦੇ ਹੋਏ, ਇਹੀ ਕਹਿੰਦਾ ਫਿਰਦਾ ਹੋਵੇਂਗਾ: ‘ਇਸ ਝੰਜਟ ਤੋਂ ਛੁਟਕਾਰਾ ਦਿਵਾਉ ।’ ” [2016/10m/5e]

  21. “ਬਲਵੰਤ ਗਾਰਗੀ ਦਾ ਨਾਟਕ ‘ਸੁਲਤਾਨ ਰਜ਼ੀਆ’, ਨਾਇਕਾ ਦੀ ਸੰਕਟ-ਗ੍ਰਸਤ ਸਥਿਤੀ ਦਾ ਦੁਖਾਂਤ ਸਿਰਜਣ ਵੱਲ ਰੁਚਿਤ ਹੈ,” ਕਥਨ ਦੀ ਸਾਰਥਕਤਾ ਉਪਰ ਟਿੱਪਣੀ ਕਰੋ । (ਸ਼ਬਦ ਸੀਮਾ: 150) [2016/10m/6c]

  22. ਬਲਵੰਤ ਗਾਰਗੀ ਦੇ ਨਾਟਕ ‘ਲੋਹਾ ਕੁੱਟ’ ਵਿਚੋਂ, ਮਾਨਵੀ-ਰਿਸ਼ਤਿਆਂ ਦੀ ਟੁੱਟ-ਭੱਜ ਦਾ ਕਿਹੋ ਜਿਹਾ ਬਿੰਬ ਸਾਕਾਰ ਹੁੰਦਾ ਹੈ? ਚਰਚਾ ਕਰੋ । (ਸ਼ਬਦ ਸੀਮਾ: 250) [2016/20m/8b]

  23. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– “… ਤੂੰ ਮੈਨੂੰ ਵੀ ਲੋਹਾ ਹੀ ਸਮਝਿਆ। ਲੋਹਾ ਜਿਸ ਵਿੱਚ ਨਾ ਕੋਈ ਰੀਝ, ਨਾ ਸੱਧਰ, ਨਾ ਤੜਪ। ਤੇਰਾ ਪਿਆਰ? ਅੰਨ੍ਹਾਂ ਤੇ ਜ਼ਾਲਿਮ। ਸਰੀਰ ਦੀ ਇਕਪਾਸੜ ਤੜਪ।” [2015/10m/5c]

  24. ‘ਲੋਹਾ ਕੁੱਟ’ ਦੇ ਵਿਸ਼ਲੇਸ਼ਣ ਦੇ ਆਧਾਰ ਉਪਰ ਇਸ ਨਾਟਕ ਵਿਚਲੇ ਪ੍ਰਤੀਕ-ਪ੍ਰਬੰਧ ਦੀ ਵਿਆਖਿਆ ਕਰੋ। [2015/10m/6b]

  25. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– “ਕਿੰਨੀ ਛੇਤੀ ਤੂੰ ਬਦਲ ਜਾਂਦਾ ਹੈਂ। ਤੇਰੀ ਸ਼ਖ਼ਸੀਅਤ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ। ਤੇਰੇ ਦੋ ਵਜੂਦ ਹਨ– ਬਿਲਕੁਲ ਉਲਟ। ਕਦੀ ਇਕ ਅਗਾਂਹ ਵਧਦਾ ਹੈ ਤੇ ਕਦੀ ਦੂਜਾ….।” [2014/10m/5c]

  26. “ਬਲਵੰਤ ਗਾਰਗੀ ਦੇ ਔਰਤ ਪਾਤਰਾਂ ਅੰਦਰ ਮਘਦਾ ਜਜ਼ਬਾ, ਸਮਾਜਕ ਵਲਗਣਾਂ ਤੇ ਸਭਿਆਚਾਰਕ ਮਾਨਤਾਵਾਂ ਦਾ ਵਿਰੋਧ, ਉਹਨਾਂ ਦੇ ਵਿਦਰੋਹ ਦੀ ਮੂਲ ਸ਼ਕਤੀ ਹੈ,” ਇਸ ਪੱਖ ਤੋਂ ਗਾਰਗੀ ਦੇ ਨਾਟਕਾਂ ਦਾ ਵਿਸ਼ਲੇਸ਼ਣ ਪੇਸ਼ ਕਰੋ। [2014/20m/7b]

  27. ਹੇਠ ਲਿਖੇ ਪੰਜਾਂ ਕਾਵਿ/ਗੱਦ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ: (ਸ਼ਬਦ ਸੀਮਾ: 150) “ਮੈਂ ਕੇਵਲ ਮਲਿਕਾ ਨਹੀਂ, ਔਰਤ ਵੀ ਹਾਂ । ਇਸ ਔਰਤ ਨੂੰ ਮੈਂ ਜ਼ਰਾ-ਬਕਤਰ ਵਿਚ ਲੁਕੋ ਕੇ ਰਖਿਆ, ਪਰ ਇਸ ਦੀ ਅੱਗ ਮੇਰੇ ਸਰੀਰ ਨੂੰ ਝੁਲਸਦੀ ਰਹੀ ਅਤੇ ਮੈਂ ਅੰਦਰ ਹੀ ਅੰਦਰ ਜਲਦੀ ਰਹੀ । ਇਸ ਅੱਗ ਵਿਚ ਰੰਗ, ਨਸਲ ਤੇ ਮੁਲਕਾਂ ਦੀਆਂ ਹੱਦਾਂ ਪਿਘਲ ਗਈਆਂ ਹਨ ।” [2013/10m/5c]

  28. ‘ਗਾਰਗੀ ਦੇ ਹੱਥਾਂ ਵਿਚ ਪੰਜਾਬੀ ਨਾਟਕ ਦੇ ਕੇਵਲ ਰਸਮੀ ਸਫ਼ਰ ਹੀ ਤਹਿ ਨਹੀਂ ਕੀਤਾ ਸਗੋਂ ਉਸ ਨੇ ਸਮਕਾਲੀ ਚੇਤਨਾ, ਪ੍ਰਸਥਿਤੀਆਂ ਅਤੇ ਵਾਤਾਵਰਨ ਦੇ ਅਨੁਕੂਲ, ਮਾਨਸਿਕ ਅਤੇ ਬੌਧਿਕ ਪੱਖ ਤੋਂ ਵੀ ਪੰਜਾਬੀ ਨਾਟਕ ਦਾ ਮੁਹਾਂਦਰਾ ਸੁਆਰਿਆ ਹੈ – ਇਸ ਧਾਰਨਾ ਬਾਰੇ ਚਰਚਾ ਕਰਨ ਲਈ ‘ਲੋਹਾ-ਕੁੱਟ’, ‘ਧੂਣੀ ਦੀ ਅੱਗ’ ਅਤੇ ‘ਸੁਲਤਾਨ ਰਜ਼ੀਆ’ ਨਾਟਕਾਂ ਨੂੰ ਆਧਾਰ ਬਣਾਓ । (ਸ਼ਬਦ ਸੀਮਾ: 350) [2013/25m/7a]

  29. ਹੇਠ ਲਿਖੇ ਪੰਜ ਕਾਵਿ/ਗਦ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। ਹਰੇਕ ਕਾਵਿ/ਗਦ ਖੰਡ ਦੀ ਵਿਆਖਿਆ 150 ਸ਼ਬਦਾਂ ਦੇ ਆਸ-ਪਾਸ ਹੋਵੇ:– …. ਉਸ ਨੂੰ ਆਪਣੇ ਭਰਾ ਦੀ ਛਾਂ ਹੇਠ ਮੌਲਣ ਦਿਉ। ਜਦੋਂ ਇਕ ਡਿੱਗਿਆ ਤਾਂ ਦੂਜਾ ਵੀ ਨਾਲ ਹੀ ਰੁੜ੍ਹ ਜਾਵੇਗਾ। ਜਿੰਦਗੀ ਅਜੀਬ ਮਖੌਲ ਹੈ। ਧੀਆਂ ਦੀਆਂ ਰਗਾਂ ਵਿੱਚ ਬਾਪ ਦਾ ਪਵਿੱਤਰ ਖੂਨ ਦੌੜਦਾ ਹੈ ਤੇ ਪੁੱਤਾਂ ਨੂੰ ਵਿਰਸੇ ਵਿਚ ਬਾਸੀ ਰੋਗ ਮਿਲੇ। [2012/12m/5d]

  30. “ਬਲਵੰਤ ਗਾਰਗੀ ਆਪਣੇ ਨਾਟਕਾਂ ਵਿਚ ਔਰਤ ਦੇ ਅਮੋੱੜ ਜਜ਼ਬਿਆਂ ਨੂੰ ਨਿਆਂਸੰਗਤ ਠਹਿਰਾ ਕੇ ਪੇਸ਼ ਕਰਦਾ ਹੈ।” ਚਰਚਾ ਕਰੋ ਕਿ ਗਾਰਗੀ ਦੇ ਨਾਟਕਾਂ ਵਿਚ ਜਜ਼ਬੇ ਤੇ ਮਰਿਆਦਾ ਦਾ ਟਕਰਾਉ ਕਿਵੇਂ ਪੇਸ਼ ਹੋਇਆ ਹੈ? ਆਧਾਰ ‘ਲੋਹਾ ਕੁੱਟ’ ‘ਧੂਣੀ ਦੀ ਅੱਗ’ ਅਤੇ ‘ਸੁਲਤਾਨ ਰਜ਼ੀਆ’ ਨੂੰ ਬਣਾਉ। (ਸ਼ਬਦ-ਸੀਮਾਂ: 250) [2012/20m/8a]

  31. ਬਲਵੰਤ ਗਾਰਗੀ ਦੇ ਨਵੀਨ ਨਿਰਦੇਸ਼ਕੀ ਤਕਨੀਕਾਂ ਤੇ ਨਵੀਨ ਨਾਟ-ਸ਼ੈਲੀਆਂ ਰਾਹੀਂ ਪੰਜਾਬੀ ਨਾਟਕ ਨੂੰ ਪਰੰਪਰਕ ਲੀਹਾਂ ਤੋਂ ਅੱਗੇ ਤੋਰਿਆ। ‘ਲੋਹਾ ਕੁੱਟ’, ‘ਧੂਣੀ ਦੀ ਅੱਗ’ ਤੇ ‘ਸੁਲਤਾਨ ਰਜ਼ੀਆ’ ਦੇ ਆਧਾਰ ’ਤੇ ਉਸਦੀਆਂ ਇਹਨਾਂ ਪ੍ਰਾਪਤੀਆਂ ਦਾ ਆਲੋਚਨਾਤਮਕ ਲੇਖਾ-ਜੋਖਾ ਪ੍ਰਸਤੁੱਤ ਕਰੋ। [2010/60m/8]

  32. ਨਿਮਨ-ਲਿਖਿਤ ਕਾਵਿ/ਗਦ ਖੰਡਾਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ-ਵਿਆਖਿਆ ਕਰੋ:– “ਯਾਕੂਤ ਇਕ ਸਾਧਾਰਨ ਗ਼ੁਲਾਮ ਹੈ, ਪਰ ਕੀ ਸਿਰਫ਼ ਇਸ ਲਈ ਉਸ ਨੂੰ ਦਬਾ ਦਿਤਾ ਜਾਵੇ ਕਿ ਉਸ ਦਾ ਰੰਗ ਸਿਆਹ ਹੈ? ਉਸ ਵਿਚ ਵਫ਼ਾਦਾਰੀ ਦੀ ਕਬਾਇਲੀ ਚਮਕ ਹੈ। ਜਦੋ-ਜਹਿਦ ਦੀ ਤਾਕਤ ਹੈ। ਉਹ ਭਵਿੱਖ ਲਈ ਲੜ ਸਕਦਾ ਹੈ ਤੇ ਆਪਣੀ ਜਾਨ ਦੇ ਸਕਦਾ ਹੈ। ਬਹੁਤ ਸਾਰੇ ਅਮੀਰ, ਸਿਰਫ਼ ਆਪਣੇ ਆਪ ਨੂੰ ਅਗੇ ਲਿਆਉਣ ਲਈ ਦੂਜਿਆਂ ਦੀ ਜਾਨ ਦੇ ਗਾਹਕ ਹਨ। ਜਦੋਂ ਤਕ ਅਸੀਂ ਇਸ ਤਖ਼ਤ ਉਤੇ ਹਾਂ, ਉੱਚੇ ਤੇ ਨੀਵੇਂ ਦਾ ਫ਼ਰਕ ਸਿਰਫ਼ ਯੋਗਤਾ ਨਾਲ ਪਰਖਿਆ ਜਾਵੇਗਾ।” [2009/20m/5d]

  33. “ਬਲਵੰਤ ਗਾਰਗੀ ਨੇ ‘ਲੋਹਾ ਕੁਟ’ ਨਾਟਕ ਵਿਚ ਮਾਨਸਿਕ ਬਗ਼ਾਵਤ ਦੀ ਚਿਣਗ ਮਾਂ ਤੋਂ ਧੀ ਵੱਲ ਨਹੀਂ ਸੁੱਟੀ, ਸਗੋਂ ਧੀ ਤੋਂ ਮਾਂ ਵੱਲ ਸੁੱਟੀ ਹੈ। ਪੀੜ੍ਹੀ-ਦਰ-ਪੀੜ੍ਹੀ ਤੁਰੇ ਆਉਂਦੇ ਸੰਸਕਾਰਾਂ ਦੀ ਗਡੀ ਨੂੰ ਪੁੱਠਾ ਮੋੜਾ ਦਿਤਾ ਹੈ।” ਵਿਸਤਾਰ ਸਹਿਤ ਚਰਚਾ ਕਰੋ। [2009/60m/8]

2.7] ਸੰਤ ਸਿੰਘ ਸੇਖੋਂ

22 questions

  1. ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਆਤਮਕ ਜੀਵਨ, ਅਸਲ ਵਿਚ ਸਮਾਜਕ-ਜੀਵਨ ਦਾ ਹੀ ਇਕ ਭਾਗ ਹੈ । ਇਹ ਸਮਾਜ ਤੇ ਸੰਸਾਰ ਤੋਂ ਉਪਰਲੀ ਕਿਸੇ ਥਾਉਂ ਦਾ ਭਾਗ ਨਹੀਂ । ਸਮਾਜਕ-ਜੀਵਨ ਦੇ ਸੂਖ਼ਮ ਅੰਸ਼ ਨੂੰ ਹੀ ਆਤਮਕ ਕਿਹਾ ਜਾਂਦਾ ਹੈ, ਉਹ ਅੰਸ਼ ਜੋ ਮਨੁੱਖ ਦੀ ਬੁੱਧੀ, ਉਸਦੇ ਭਾਵਾਂ ਤੇ ਆਸ਼ਿਆਂ ਨਾਲ ਸੰਬੰਧਿਤ ਹੈ । ਬੁੱਧੀ, ਇਹ ਭਾਵ ਤੇ ਆਸ਼ੇ ਮਨੁੱਖ ਦੇ ਕਰਮ ਦਾ, ਹਰ ਇਕ ਘੇਰੇ ਵਿਚ, ਆਰਥਿਕ ਘੇਰੇ ਵਿਚ ਵੀ ਨਿਰਦੇਸ਼ ਕਰਦੇ ਹਨ । [2026/10m/5e]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸਾਹਿਤ ਦੀ ਹੋਂਦ-ਵਿਧੀ, ਸਾਹਿਤ ਦੇ ਪ੍ਰਯੋਜਨ ਅਤੇ ਸਾਹਿਤ ਤੇ ਸਮਾਜ ਦੇ ਸੰਬੰਧਾਂ ਬਾਰੇ ਸੰਤ ਸਿੰਘ ਸੇਖੋਂ ਦੀਆਂ ਧਾਰਨਾਵਾਂ ਨੂੰ ‘ਸਾਹਿਤਿਆਰਥ’ ਅਤੇ ‘ਪੰਜਾਬੀਕਾਵਿ ਸ਼ਰੋਮਣੀ’ ਪੁਸਤਕਾਂ ਦੇ ਹਵਾਲੇ ਨਾਲ ਸਪੱਸ਼ਟ ਕਰੋ । ਸੰਤ ਸਿੰਘ ਸੇਖੋਂ ਦੀ ਪੰਜਾਬੀ ਮਾਰਕਸਵਾਦੀ ਆਲੋਚਨਾ ਦੇ ਇਤਿਹਾਸਕ ਮਹੱਤਵ ਅਤੇ ਉਸ ਦੀਆਂ ਸਿਧਾਂਤਕ ਸੀਮਾਵਾਂ ਉਪਰ ਨੋਟ ਲਿਖੋ । [2026/20m/7a]

  3. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸੰਤ ਸਿੰਘ ਸੇਖੋਂ ਦੇ ਪ੍ਰਵੇਸ਼ ਨਾਲ ਪੰਜਾਬੀ ਚਿੰਤਨ ਦੇ ਖੇਤਰ ਵਿੱਚ ਗੁਣਾਤਮਕ ਤਬਦੀਲੀ ਵਾਪਰਦੀ ਹੈ, ਇਹ ਤਬਦੀਲੀ ਆਲੋਚਨਾ ਨੂੰ ਵਿਸ਼ੇਸ਼ ਗਿਆਨ ਦੇ ਸੰਗਠਨ ਤਹਿਤ ਸਮਝਣ ਦੇ ਪ੍ਰਸੰਗ ਵਿੱਚ ਵੇਖੀ ਜਾ ਸਕਦੀ ਹੈ । ਇਸ ਕਥਨ ਦੀ ਪ੍ਰੋੜਤਾ ਸੇਖੋਂ ਚਿੰਤਨ ਦੀਆਂ ਪ੍ਰਮੁੱਖ ਧਾਰਨਾਵਾਂ ਨੂੰ ਸਨਮੁੱਖ ਰੱਖ ਕੇ ਕਰੋ । [2025/20m/7a]

  4. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਸਮਾਜਕ-ਜੀਵਨ ਦੇ ਦੋ ਪੱਖ ਹਨ, ਉਪਯੋਗੀ ਤੇ ਸੂਖ਼ਮ, ਅਥਵਾ, ਆਰਥਿਕ ਤੇ ਆਤਮਕ, ਤੇ ਇਹ ਦੋ ਪੱਖ ਇਕ-ਦੂਜੇ ਤੋਂ ਬਿਲਕੁਲ ਵੱਖ, ਕਟੇ ਹੋਏ ਜਾਂ ਅਲੱਗ ਨਹੀਂ, ਇਕ-ਦੂਜੇ ਉੱਤੇ ਬਹੁਭਾਂਤੀ ਪ੍ਰਭਾਵ ਪਾਂਦੇ ਹਨ ।” ਕੀ ਸੰਤ ਸਿੰਘ ਸੇਖੋਂ ਦਾ ਇਹ ਕਥਨ, ਉਸਦੀਆਂ ਆਲੋਚਨਾ-ਪੁਸਤਕਾਂ ‘ਸਾਹਿਤਆਰਥ’, ‘ਪ੍ਰਸਿੱਧ ਪੰਜਾਬੀ ਕਵੀ’ ਅਤੇ ‘ਪੰਜਾਬੀ ਕਾਵਿ ਸ਼ਿਰੋਮਣੀ’ ਵਿੱਚੋਂ ਉੱਭਰ ਕੇ ਆਉਂਦੀ, ਉਸਦੀ ਸਿਧਾਂਤ ਚਿੰਤਕ-ਦ੍ਰਿਸ਼ਟੀ, ਸਮੀਖਿਆ-ਦ੍ਰਿਸ਼ਟੀ ਅਤੇ ਸਾਹਿਤ-ਦ੍ਰਿਸ਼ਟੀ ’ਤੇ ਲਾਗੂ ਹੁੰਦਾ ਹੈ? ਇਸ ਸੰਬੰਧੀ ਆਲੋਚਨਾਤਮਕ-ਟਿੱਪਣੀ ਕਰੋ । [2024/15m/6c]

  5. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਸੰਤ ਸਿੰਘ ਸੇਖੋਂ ਨੇ ਆਪਣੇ ਚਿੰਤਨ-ਕਾਰਜ ਦੇ ਆਰੰਭ ਤੋਂ ਹੀ ਧਾਰਮਿਕ/ਅਧਿਆਤਮਕ, ਪ੍ਰਸ਼ੰਸਾਮਈ ਤੇ ਰੁਮਾਂਟਿਕ ਬਿਰਤੀ ਦਾ ਕਾਫੀ ਹੱਦ ਤੱਕ ਤਿਆਗ ਕਰਕੇ, ਸਾਹਿਤ ਰਚਨਾਵਾਂ ਨੂੰ ਸਮਾਜਕ-ਇਤਿਹਾਸਕ ਸੰਦਰਭ ਅਤੇ ਗਿਆਨ ਦੇ ਸੰਗਠਨ ਦੀ ਸਹਾਇਤਾ ਨਾਲ ਵਾਚਣ ਦਾ ਪੈਗ਼ਾਮ ਦਿੱਤਾ ਹੈ ।” ਇਹ ਕਥਨ, ਉਸ ਦੀ ਸਾਹਿਤ-ਸਿਧਾਂਤ ਨਾਲ ਸੰਬੰਧਤ ਪੁਸਤਕ ‘ਸਾਹਿਤਿਆਰਥ’ ’ਤੇ ਕਿਸ ਹੱਦ ਤੱਕ ਢੁੱਕਦਾ ਹੈ? ਆਲੋਚਨਾਤਮਕ-ਟਿੱਪਣੀ ਕਰੋ । [2024/15m/8c]

  6. ਸੰਤ ਸਿੰਘ ਸੇਖੋਂ ਦੀ ਸਿਧਾਂਤਕ ਪਹੁੰਚ ‘ਸਾਹਿਤ ਵਿੱਚ ਸਦੀਵੀ ਅਤੇ ਸਾਮਿਅਕ’, ‘ਵਸਤੂ ਅਤੇ ਰੂਪ’ ਅਤੇ ‘ਸਾਹਿਤ ਅਤੇ ਸਮਾਜਿਕ ਸ਼ਕਤੀਆਂ’ ਵਿਚਕਾਰ ਸਬੰਧਾਂ ਦੇ ਤਿੰਨ ਮੁੱਖ ਸੁਆਲਾਂ ਉੱਪਰ ਕੇਂਦਰਿਤ ਹੈ । ਇਸ ਕਥਨ ਦੀ ਪੁਸ਼ਟੀ ‘ਸਾਹਿਤਆਰਥ’, ‘ਪ੍ਰਸਿੱਧ ਪੰਜਾਬੀ ਕਵੀ’ ਅਤੇ ‘ਪੰਜਾਬੀ ਕਾਵਿ ਸ਼ਿਰੋਮਣੀ’ ਪੁਸਤਕ ਦੇ ਆਧਾਰ ’ਤੇ ਕਰੋ । [2023/20m/7a]

  7. “ਸੰਤ ਸਿੰਘ ਸੇਖੋਂ ਪਰੰਪਰਾ ਅਤੇ ਵਰਤਮਾਨ ਦੇ ਸਾਹਿਤ-ਅਧਿਐਨ ਪਰਿਪੇਖ ਵਿਚ ਪੰਜਾਬੀ ਸਾਹਿਤ ਸਿਧਾਂਤ ਦੀ ਸਿਰਜਣਾ ਕਰਦਾ ਹੈ ।” ‘ਸਾਹਿਤਿਆਰਥ’ ਅਤੇ ‘ਪੰਜਾਬੀ ਕਾਵਿ ਸ਼ਿਰੋਮਣੀ’ ਦੇ ਹਵਾਲੇ ਨਾਲ ਇਸ ਕਥਨ ਬਾਰੇ ਟਿੱਪਣੀ ਕਰੋ । [2022/15m/6c]

  8. ਹੇਠ ਲਿਖੇ ਪੰਜਾਂ ਸਾਹਿਤਕ-ਖੰਡਾਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਕਵਿਤਾ ਦਾ ਉਹ ਵਿਸ਼ੇਸ਼ ਲੱਛਣ, ਜੋ ਇਸ ਨੂੰ ਗੁਣ ਦੇ ਪੱਖ ਤੋਂ, ਗੱਦ ਨਾਲ਼ੋਂ ਵੱਖਰੀ ਕਰਦਾ ਹੈ, ਇਸ ਨੂੰ ਗੱਦ ਨਾਲ਼ੋਂ ਵਿਸ਼ੇਸ਼ਤਾ ਦੇਂਦਾ ਹੈ, ਅਲੰਕਾਰ ਹੈ । ਠੀਕ ਉਸੇ ਤਰ੍ਹਾਂ, ਨਾਰੀ ਲਈ ਨਰ ਨਾਲ਼ੋਂ, ਵਿਸ਼ੇਸ਼ ਅਧਿਕ ਰੂਪ ਵਿਚ, ਗਹਿਣੇ ਤੇ ਸ਼ਿੰਗਾਰ ਦੀ ਲੋੜ ਹੈ, ਕਵਿਤਾ ਨੂੰ ਅਲੰਕਾਰ ਦੀ ਲੋੜ ਹੈ । ਜਿਵੇਂ ਗਹਿਣਾ-ਸ਼ਿੰਗਾਰ ਨਾਰੀ ਦੇ ਨਾਰੀਤਵ ਨੂੰ ਸਜਾਂਦਾ ਹੈ, ਇਸੇ ਤਰ੍ਹਾਂ ਅਲੰਕਾਰ, ਕਾਵਿ ਦੀ ਕਾਵਿਮਇਤਾ ਨੂੰ ਚਮਕਾਂਦਾ ਹੈ ।” [2021/10m/5d]

  9. “ਸੰਤ ਸਿੰਘ ਸੇਖੋਂ ਦੀ ਸਮੀਖਿਆ-ਪੁਸਤਕ ‘ਸਾਹਿਤਿਆਰਥ’ ਨਾਲ਼, ਆਧੁਨਿਕ ਪੰਜਾਬੀ ਸਾਹਿਤ-ਆਲੋਚਨਾ ਦਾ ਆਰੰਭ ਹੁੰਦਾ ਹੈ ।” ਇਸ ਕਥਨ ਦੇ ਨਾਲ਼ ਤੁਸੀਂ ਕਿੰਨੇ ਕੁ ਸਹਿਮਤ ਹੋ? ‘ਸਾਹਿਤਿਆਰਥ’ ’ਚੋਂ ਉਪਜਣ ਵਾਲ਼ੀ ਸਮੀਖਿਆ-ਦ੍ਰਿਸ਼ਟੀ ਉਪਰ ਚਰਚਾ ਕਰੋ । [2021/15m/6b]

  10. ਪੰਜਾਬੀ ਸਾਹਿਤ ਆਲੋਚਨਾ ਵਿਚ ‘ਸਾਹਿਤਿਆਰਥ’ ਦਾ ਪ੍ਰਕਾਸ਼ਨ ਇਕ ਇਤਿਹਾਸਕ ਘਟਨਾ ਹੈ । ਸੰਤ ਸਿੰਘ ਸੇਖੋਂ ਨੇ ਪੰਜਾਬੀ ਸਾਹਿਤ ਆਲੋਚਨਾ ਨੂੰ ਵਿਗਿਆਨਕ ਆਧਾਰ ਅਤੇ ਸਾਹਿਤ ਦੀ ਹੋਂਦ-ਵਿਧੀ ਬਾਰੇ ਸਿਧਾਂਤਕ ਚੇਤਨਾ ਪ੍ਰਦਾਨ ਕੀਤੀ । ਉਸਦੇ ਸਾਹਿਤ-ਚਿੰਤਨ ਦੀਆਂ ਪ੍ਰਾਪਤੀਆਂ ਤੇ ਸੀਮਾਵਾਂ ਨੂੰ ‘ਸਾਹਿਤਿਆਰਥ’ ਦੇ ਹਵਾਲੇ ਨਾਲ ਸਪਸ਼ਟ ਕਰੋ । [2020/20m/7a]

  11. ਪੰਜਾਬੀ ਸਾਹਿਤ-ਆਲੋਚਨਾ ਨੂੰ ਵਿਗਿਆਨਕ ਆਧਾਰ ਦੇਣ ਦਾ ਸਿਹਰਾ ਸੰਤ ਸਿੰਘ ਸੇਖੋਂ ਨੂੰ ਜਾਂਦਾ ਹੈ । ‘ਸਾਹਿਤਿਆਰਥ’ ਦੇ ਹਵਾਲੇ ਨਾਲ ਸੇਖੋਂ ਦੇ ਸਾਹਿਤ-ਸ਼ਾਸਤਰੀ ਚਿੰਤਨ ਬਾਰੇ ਚਰਚਾ ਕਰੋ । [2019/20m/7a]

  12. ਸੰਤ ਸਿੰਘ ਸੇਖੋਂ ਦੀ ਪੁਸਤਕ ‘ਸਾਹਿਤਿਆਰਥ’ ਦਾ, ਆਧੁਨਿਕ ਪੰਜਾਬੀ ਸਾਹਿਤ-ਚਿੰਤਨ ਦੇ ਖੇਤਰ ਵਿਚ, ਵਿਸ਼ੇਸ਼ ਮਹੱਤਵ ਕੀ ਹੈ? ਵਿਸਥਾਰ ਸਹਿਤ ਚਰਚਾ ਕਰੋ । [2018/15m/6c]

  13. ‘ਸਾਹਿਤਿਆਰਥ’ ਅਤੇ ‘ਪੰਜਾਬੀ ਕਾਵਿ-ਸ਼੍ਰੋਮਣੀ’ ਆਲੋਚਨਾ-ਪੁਸਤਕਾਂ ਦੇ ਆਧਾਰ ’ਤੇ, ਸੰਤ ਸਿੰਘ ਸੇਖੋਂ ਦੀ ਆਲੋਚਨਾ-ਦ੍ਰਿਸ਼ਟੀ ਨੂੰ, ਚਰਚਾ ਦਾ ਵਿਸ਼ਾ ਬਣਾਉ । [2018/20m/8a]

  14. ਸੰਤ ਸਿੰਘ ਸੇਖੋਂ ਦੇ ਸਾਹਿਤ ਚਿੰਤਨ ਦੇ ਸਿਧਾਂਤਕ ਸਰੋਕਾਰਾਂ ਬਾਰੇ ਚਰਚਾ ਕਰਦਿਆਂ ਉਸਦੀਆਂ ਮੱਧਕਾਲੀ-ਸਾਹਿਤ ਸੰਬੰਧੀ ਧਾਰਨਾਵਾਂ ਨੂੰ ਸਪੱਸ਼ਟ ਕਰੋ । [2017/20m/8a]

  15. ਸੰਤ ਸਿੰਘ ਸੇਖੋਂ ਦੀ ਮਾਰਕਸਵਾਦੀ-ਆਲੋਚਨਾ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਉਪਰ ਰੌਸ਼ਨੀ ਪਾਉ । (ਸ਼ਬਦ ਸੀਮਾ: 150) [2016/10m/8c]

  16. ਹੇਠ ਲਿਖੇ ਪੰਜਾਂ ਸਾਹਿਤਕ ਖੰਡਾਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਕਵਿਤਾ ਦਾ ਇੱਕ ਕਰਤਵ ਮਨੁੱਖ ਨੂੰ ਪ੍ਰਾਪਤੀ ਲਈ ਪ੍ਰੇਰਣਾ ਤੇ ਸ਼ਕਤੀ ਦਾਨ ਕਰਨਾ ਹੈ। ਇਹ ਪ੍ਰੇਰਣਾ ਤੇ ਸ਼ਕਤੀ ਮਨੁੱਖ ਦੇ ਮਨੋਭਾਵਾਂ ਨੂੰ ਉਤੇਜਿਤ ਕਰਕੇ ਉਸ ਦੇ ਕਰਮ ਨੂੰ ਪ੍ਰਭਾਵਿਤ ਕਰਦੀ ਹੈ। ਕਵਿਤਾ ਦੇ ਬਲੀ ਹੋਣ ਦਾ ਮਾਪ ਇਸ ਦੀ ਮਨੁੱਖ ਦੇ ਅੰਤ੍ਰੀਵ ਭਾਵਾਂ ਨੂੰ ਉਤੇਜਿਤ ਕਰਨ ਵਾਲੀ ਇਹ ਸ਼ਕਤੀ ਹੀ ਹੈ। [2015/10m/5e]

  17. ਸੰਤ ਸਿੰਘ ਸੇਖੋਂ ਸਾਹਿਤ ਚਿੰਤਨ ਦੇ ਸਿੱਧਾਂਤਕ ਸਰੋਕਾਰਾਂ ਦਾ ਵਿਸ਼ਲੇਸ਼ਣ ਪ੍ਰਸਤੁਤ ਕਰੋ। [2015/20m/8b]

  18. “ਸੰਤ ਸਿੰਘ ਸੇਖੋਂ ਸਾਹਿਤ ਅਨੁਭਵ ਦੇ ਸੁਭਾਉ ਉਪਰ ਵਿਚਾਰ ਕਰਦਿਆਂ ਇਸ ਦੇ ਕੇਵਲ ਵਿਚਾਰਧਾਰਕ ਪੱਖਾਂ ਨੂੰ ਕੇਂਦਰ ਬਣਾਉਂਦਾ ਹੈ। ਉਹ ਅਨੁਭਵ ਦੇ ਸੂਖ਼ਮ ਕਲਾਤਮਕ ਪੱਖ ਤੋਂ ਬੇ-ਨਿਆਜ਼ ਰਹਿੰਦਾ ਹੈ,” ਇਸ ਕਥਨ ਤੇ ਚਰਚਾ ਕਰਦਿਆਂ ਆਪਣਾ ਮੱਤ ਸਪੱਸ਼ਟ ਕਰੋ। [2014/20m/8b]

  19. ਹੇਠ ਲਿਖੇ ਪੰਜਾਂ ਕਾਵਿ/ਗੱਦ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ: (ਸ਼ਬਦ ਸੀਮਾ: 150) ਪਿਤਰੀ ਧਨ ਚਾਹੇ ਬਹੁਤਾ ਹੋਵੇ ਚਾਹੇ ਥੋੜ੍ਹਾ, ਤੇ ਭਾਵਕ ਰੂਪ ਵਿਚ ਕੋਈ ਜਾਤੀ ਚਾਹੇ ਇਸ ਉਤੇ ਯਥਾਰਥ ਤੋਂ ਵਧੇਰੇ ਮਾਨ ਕਰਦੀ ਹੋਵੇ, ਇਸ ਦਾ ਮੁੱਲ ਜ਼ਰੂਰ ਹੁੰਦਾ ਹੈ, ਅਤੇ ਵਿਗਿਆਨਕ ਸੂਝ, ਸਾਹਿਤ ਆਲੋਚਨਾ, ਆਦਿ, ਦਾ ਕਰਤਵ ਹੁੰਦਾ ਹੈ ਕਿ ਇਸ ਦਾ ਯਥਾਰਥਕ ਭਾਂਤ ਯੋਗ ਮੁੱਲ ਪਾਵੇ । [2013/10m/5d]

  20. “ਸੰਤ ਸਿੰਘ ਸੇਖੋਂ ਨੇ ‘ਸਾਹਿਤਿਆਰਥ’ ਰਾਹੀਂ ਪੰਜਾਬੀ ਵਿਚ ਪਹਿਲੀ ਵਾਰ ਨਿੱਠ ਕੇ ਸਿਧਾਂਤ-ਚਿੰਤਨ ਕੀਤਾ ਹੈ, ਪਰ ਉਸ ਦੀ ਆਲੋਚਨਾ ਵਿਚ ਸੂਖ਼ਮ ਕਲਾ ਅਤੇ ਸਥੂਲ ਸਮਾਜ ਦੇ ਪਰਸਪਰ ਸੰਬੰਧ ਵਾਲਾ ਬੁਨਿਆਦੀ ਮਸਲਾ ਅਣ-ਸੁਲਝਿਆ ਹੀ ਰਹਿੰਦਾ ਹੈ,” ਇਸ ਕਥਨ ਦੀ ਰੋਸ਼ਨੀ ਵਿਚ ਸੰਤ ਸਿੰਘ ਸੇਖੋਂ ਦੀ ਆਲੋਚਨਾ ਸੰਬੰਧੀ ਚਰਚਾ ਕਰੋ। (ਸ਼ਬਦ-ਸੀਮਾਂ: 250) [2012/20m/8b]

  21. “ਸੰਤ ਸਿੰਘ ਸੇਖੋਂ ਦੀ ਆਲੋਚਨਾ ਅਨੁਭਵ ਦੇ ਇਤਿਹਾਸਕ ਵਿਵੇਕ ਅਤੇ ਵਿਚਾਰਧਾਰਾ ਨੂੰ ਇਕੱਠਿਆਂ ਗ੍ਰਹਿਣ ਕਰਨਾ ਦਾ ਯਤਨ ਕਰਦੀ ਹੈ, ਪਰ ਅਜੇਹਾ ਕਰਦਿਆਂ ਇਹ ਇਕ ਬੁਨਿਆਦੀ ਉਕਾਈ ਜਾਂ ਊਣ ਦਾ ਸ਼ਿਕਾਰ ਹੋ ਜਾਂਦੀ ਹੈ ।” ਸੰਤ ਸਿੰਘ ਸੇਖੋਂ ਦੀ ਆਲੋਚਨਾ ਦੀ ਸਮੀਖਿਆ ਉਪਰੋਕਤ ਕਥਨ ਦੇ ਆਧਾਰ ਉਪਰ ਕਰੋ । [2011/30m/8a]

  22. ਪੰਜਾਬੀ-ਆਲੋਚਨਾ ਦੇ ਪ੍ਰਸੰਗ ਵਿਚ ਸੰਤ ਸਿੰਘ ਸੇਖੋਂ ਦੇ ਯੋਗਦਾਨ ਬਾਰੇ ਵਿਸਤਾਰ ਸਹਿਤ ਲਿਖੋ। [2009/60m/7]

Cover of the UPSC Mains Topic-wise and Year-wise PYQs book (2013–2026)

From the Optional Province team

Strengthen your GS papers

Our UPSC Mains Topic-wise & Year-wise PYQ Book (2013–2026) maps every GS question to the syllabus, so you know what UPSC asks and how often. Now available as a hard copy and an eBook.

Buy Hard Copy on AmazonBuy eBook (PDF)

Download a free sample

Spotted an error? Tell us.

We classify every PYQ with care, but mistakes can slip in. If a question is in the wrong topic, has a typo, the wrong year, or is missing, let us know. We review every report and update the page.

Report an Error

« Previous: ਸੈਕਸ਼ਨ ੳ: ਮੱਧਕਾਲੀ ਕਾਵਿ · Next: Other questions »

Back to: Punjabi Literature Optional PYQs – Topic-wise

Last updated: 2 November 2026