Menu Close

ਸੈਕਸ਼ਨ ੳ: ਮੱਧਕਾਲੀ ਕਾਵਿ – Punjabi Literature Optional PYQs (Paper II, Unit 1)

Here are all 235 questions on ਸੈਕਸ਼ਨ ੳ: ਮੱਧਕਾਲੀ ਕਾਵਿ asked in UPSC Punjabi Literature Optional Paper II (2009–2026), arranged under the 4 topics of this unit. Within each topic the latest questions come first.

Each question ends with a code such as [2024/15m/3b] – the year, the marks, the word limit (where UPSC set one) and the question number in the paper.

Topic-wise weightage graph of ਸੈਕਸ਼ਨ ੳ: ਮੱਧਕਾਲੀ ਕਾਵਿ, Punjabi Literature Optional Paper II
Topic-wise weightage of ਸੈਕਸ਼ਨ ੳ: ਮੱਧਕਾਲੀ ਕਾਵਿ (Punjabi Literature Optional Paper II) – share of marks asked from each topic.

1.1] ਸ਼ੇਖ਼ ਫ਼ਰੀਦ

52 questions

  1. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥
    ਚਿੰਜੁ ਬੋੜਨਿ ਨਾ ਪੀਵਹਿ ਉਡਣ ਸੰਦੀ ਡੰਝ ॥
    ਹੰਸੁ ਉਡਰਿ ਕ੍ਰੋਧੈ ਪਾਇਆ ਲੋਕੁ ਵਿਡਾਰਣਿ ਜਾਇ ॥
    ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕ੍ਰੋਧਾ ਖਾਇ ॥ [2026/10m/1a]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸ਼ੇਖ਼ ਫ਼ਰੀਦ ਦਾ ਸੂਫ਼ੀ ਚਿੰਤਨ ਇਸਲਾਮੀ ਦਰਸ਼ਨ ਅਤੇ ਭਾਰਤੀ ਅਧਿਆਤਮਕ ਚਿੰਤਨ ਪਰੰਪਰਾਵਾਂ ਦਾ ਸੁਮੇਲ ਹੈ । ਉਹ ਆਪਣੇ ਸੂਫ਼ੀ ਵਿਚਾਰਾਂ ਨੂੰ ਪੰਜਾਬ ਦੇ ਸਥਾਨਕ ਸਭਿਆਚਾਰਕ ਮੁਹਾਵਰੇ ਦੇ ਠੋਸ ਬਿੰਬਾਂ-ਚਿੱਤਰਾਂ ਦੁਆਰਾ ਪੇਸ਼ ਕਰਦਾ ਹੈ । ਫ਼ਰੀਦ ਬਾਣੀ ਦੇ ਹਵਾਲੇ ਨਾਲ ਚਰਚਾ ਕਰੋ । [2026/20m/2a]

  3. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸ਼ੇਖ਼ ਫ਼ਰੀਦ ਦੀ ਬਾਣੀ ਵਿਚ ਮੌਤ ਦੀ ਚੇਤਾਵਨੀ ਦੁਆਰਾ ਸੰਸਾਰਕ-ਜੀਵਨ ਦੇ ਤਿਆਗ ਦੀ ਥਾਂ, ਸੂਫ਼ੀ ਦਰਵੇਸ਼ ਦੇ ਸਬਰ ਸੰਤੋਖ ਵਾਲੇ ਸੰਜਮੀ ਤੇ ਤਿਆਗੀ ਜੀਵਨ ਨੂੰ ਮਨੁੱਖੀ-ਆਦਰਸ਼ ਵਜੋਂ ਪੇਸ਼ ਕੀਤਾ ਗਿਆ ਹੈ । ਸੂਫ਼ੀ ਦਰਵੇਸ਼ ਦਾ ਸੰਜਮੀ ਵਿਵਹਾਰ ਫ਼ਰੀਦ ਦੇ ਦੌਰ ਦੇ ਵਿਲਾਸੀ ਹਾਕਮਾਂ ਅਤੇ ਲਾਲਚੀ ਪੁਜਾਰੀ ਵਰਗ ਦੇ ਅਨੈਤਿਕ ਜੀਵਨ ਉੱਤੇ ਕਟਾਖਸ਼ ਹੈ । ਫ਼ਰੀਦ ਜੀ ਦੇ ਸ਼ਲੋਕਾਂ ਦੇ ਹਵਾਲੇ ਨਾਲ ਚਰਚਾ ਕਰੋ । [2026/15m/3b]

  4. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ) ਦਿਲਹੁ ਮੁਹਬਤਿ ਜਿੰਨ ਸੇਈ ਸਚਿਆ ॥
    ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
    ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
    ਵਿਸਰਿਆ ਜਿਨ ਨਾਮੁ ਤੇ ਭੁਇ ਭਾਰ ਥੀਏ ॥੧॥ ਰਹਾਉ ॥
    ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
    ਤਿਨ ਧੰਨੁ ਜਣੇਦੀ ਮਾਉ ਆਏ ਸਫਲ ਸੇ ॥੨॥ [2025/10m/1a]

  5. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸ਼ੇਖ਼ ਫ਼ਰੀਦ ਪਾਰਗਾਮੀ ਦ੍ਰਿਸ਼ਟੀ ਵਾਲਾ ਕਵੀ ਹੈ ਜੋ ਪੰਜਾਬੀ ਸਭਿਆਚਾਰ ਦੇ ਧਰਾਤਲ ਉੱਪਰ ਸਾਮੀ ਅਤੇ ਭਾਰਤੀ ਪਰੰਪਰਾਵਾਂ ਦਾ ਅਜਿਹਾ ਸੁਮੇਲ ਸਿਰਜਦਾ ਹੈ ਜਿਸ ਨਾਲ ਇਹ ਦੋਵੇਂ ਪਰੰਪਰਾਵਾਂ ਪੁਨਰ ਸਿਰਜਣ ਦੇ ਅਮਲ ਵਿੱਚ ਪੈਂਦੀਆਂ ਹਨ । ਫ਼ਰੀਦ ਬਾਣੀ ਵਿੱਚ ਪੇਸ਼ ਇਸ ਪੁਨਰ ਸਿਰਜਣ ਦੇ ਅਮਲ ਨੂੰ ਚਰਚਾ ਦਾ ਵਿਸ਼ਾ ਬਣਾਉ । [2025/20m/2a]

  6. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸ਼ੇਖ ਫ਼ਰੀਦ ਆਪਣੀ ਬਾਣੀ ਵਿੱਚ ਵਾਰ-ਵਾਰ ਨਾਸ਼ਮਾਨਤਾ ਦਾ ਭੈਅ ਦੇ ਕੇ ਮਨੁੱਖ ਨੂੰ ਨੇਕੀ ਵੱਲ ਪ੍ਰੇਰਦਾ ਹੈ, ਉਸਦੀ ਨਾਸ਼ਮਾਨਤਾ ਦੀ ਇਸ ਚੇਤਾਵਨੀ ਵਿੱਚ ਨਿਸ਼ਕਰਮਤਾ ਨਹੀਂ ਸਗੋ ਕਰਮਸ਼ੀਲਤਾ ਹੈ । ਇਸ ਕਥਨ ਨੂੰ ਫ਼ਰੀਦ ਬਾਣੀ ਦੇ ਹਵਾਲੇ ਨਾਲ ਸਪੱਸ਼ਟ ਕਰੋ । [2025/15m/3b]

  7. ਹੇਠ ਲਿਖੇ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥
    ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥
    ਜਿੰਦੂ ਨਿਮਾਣੀ ਕਢੀਐ ਹਡਾ ਕੂ ਕੜਕਾਇ ॥
    ਸਾਹੇ ਲਿਖੇ ਨਾ ਚਲਨੀ ਜਿੰਦੂ ਕੂੰ ਸਮਝਾਇ ॥
    ਜਿੰਦੂ ਵਹੁਟੀ ਮਰਣੂ ਵਰੁ ਲੈ ਜਾਸੀ ਪਰਣਾਇ ॥
    ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥
    ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥
    ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥” [2024/10m/1a]

  8. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਫ਼ਰੀਦ ਜੀ… ਨੇ ਇੰਦ੍ਰੀਆਵੀ ਬਿੰਬਾਂ, ਦ੍ਰਿਸ਼ ਬਿੰਬਾਂ, ਅਲੰਕਾਰ ਬਿੰਬਾਂ (ਰੂਪਕ ਤੇ ਉਪਮਾਵਾਂ), ਦ੍ਰਿਸ਼ਟਾਂਤ ਬਿੰਬਾਂ ਤੋਂ ਛੁੱਟ, ਬਿੰਬਾਤਮਕ ਮੁਹਾਵਰਿਆਂ ਤੇ ਅਖਾਉਤਾਂ ਨੂੰ ਵੀ ਬੜੀ ਸੁਚੱਜਤਾ ਨਾਲ ਪਾਠਕਾਂ ਦੇ ਸਾਹਮਣੇ ਲਿਆ ਕੇ, ਉਨ੍ਹਾਂ ਦੀ ਸੁਹਜਾਤਮਕ ਪਿਆਸ ਨੂੰ ਬੁਝਾਇਆ ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ਫ਼ਰੀਦ ਬਾਣੀ ਦੇ ਬਿੰਬ-ਵਿਧਾਨ ਬਾਰੇ ਉਦਾਹਰਣਾਂ ਸਹਿਤ ਟਿੱਪਣੀ ਕਰੋ । [2024/20m/2a]

  9. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਫ਼ਰੀਦ ਬਾਣੀ ਨੇ, ਮਾਨਵ-ਜੀਵਨ ਦੇ ਬਹੁਪੱਖੀ ਚਿੱਤਰ ਪੇਸ਼ ਕਰਦਿਆਂ ਇਕ ਅਜਿਹੇ ਆਦਰਸ਼ ਮਨੁੱਖ ਦਾ ਅਕਸ ਪੇਸ਼ ਕੀਤਾ ਹੈ, ਜਿਹੜਾ ਮੌਤ ਦੇ ਦ੍ਰਿਸ਼ਟੀਕੋਣ ਰਾਹੀਂ ਜ਼ਿੰਦਗੀ ਨੂੰ, ਨਿਰਾਸ਼ਾ ਰਾਹੀਂ ਆਸ਼ਾ ਨੂੰ, ਨਾਸ਼ਮਾਨਤਾ ਅਤੇ ਅਸਥਿਰਤਾ ਰਾਹੀਂ ਜ਼ਿੰਦਗੀ ਦੀ ਹੋਂਦ ਨੂੰ ਵੇਖਦਿਆਂ, ਜ਼ਿੰਦਗੀ ਦੇ ਛਿੰਨ-ਭੰਗਰੇ ਜਾਂ ਅਲਪ-ਕਾਲੀ ਹੋਣ ਪ੍ਰਤੀ ਸੁਚੇਤ ਹੁੰਦਿਆਂ, ਸ਼ੁੱਭ ਤੇ ਨੇਕ ਕਰਮ ਕਰਨ ਵੱਲ ਅਗ੍ਰਸਰ ਹੁੰਦਾ ਹੈ ।” ਇਸ ਕਥਨ ਬਾਰੇ, ਆਪਣੀ ਆਲੋਚਨਾਤਮਕ ਟਿੱਪਣੀ ਕਰੋ । [2024/20m/3a]

  10. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ।।
    ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ।।
    ਆਜੁ ਮਿਲਾਵਾ ਸੇਖ ਫਰੀਦੁ
    ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ।।1।।ਰਹਾਉ।।
    ਜੇ ਜਾਣਾ ਮਰ ਜਾਈਐ ਘੁਮਿ ਨ ਆਈਐ ।।
    ਝੂਠੀ ਦੁਨੀਆ ਲਗਿ ਨ ਆਪੁ ਵੰਵਾਈਐ ।।2।। [2023/10m/1a]

  11. “ਫ਼ਰੀਦ ਬਾਣੀ ਮਨੁੱਖੀ ਜੀਵਨ ਦੇ ਅਹਿਮ ਮਸਲੇ ‘ਮੌਤ’ ਨਾਲ ਆਪਣਾ ਮੁੱਖ ਸਰੋਕਾਰ ਜੋੜਦੀ ਹੋਈ ‘ਮੌਤ’ ਜਾਂ ‘ਮੌਤ ਦੇ ਡਰ’ ਤੋਂ ਪ੍ਰੇਰਿਤ ਵੇਦਨਾ ਸੰਵੇਦਨਾ ਨੂੰ ਆਪਣੇ ਕਲਾਮ ਦਾ ਮੂਲ ਆਧਾਰ ਬਣਾਉਂਦੀ ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ਫ਼ਰੀਦ ਬਾਣੀ ਵਿੱਚ ਪੇਸ਼ ਮੌਤ ਦੇ ਸੰਕਲਪ ਬਾਰੇ ਆਲੋਚਨਾਤਮਕ ਟੀਕਾ ਟਿੱਪਣੀ ਕਰੋ । [2023/20m/2a]

  12. “ਬਾਬਾ ਫ਼ਰੀਦ ਪੰਜਾਬੀ ਨੈਤਿਕਤਾ ਦੇ ਬੁਨਿਆਦੀ ਪ੍ਰਬੰਧ ਨੂੰ ਸਿਰਜਣ ਵਾਲਾ ਕਵੀ ਹੈ ਅਤੇ ਫ਼ਰੀਦ ਦੀ ਇਸ ਨੈਤਿਕਤਾ ਵਿੱਚ ‘ਸਵੈ ਕਾਬੂ’ ਕੇਂਦਰੀ ਨਿਯਮ ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ਫ਼ਰੀਦ ਦੀ ਬਾਣੀ ਦੇ ਨੈਤਿਕ ਪ੍ਰਸੰਗ ਨੂੰ ਵਿਚਾਰੋ । [2023/15m/3b]

  13. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਾਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ।।
    ਭਰਿ ਸਰਵਰੁ ਜਬ ਊਛਲੈ ਤਬ ਤਰੁਣ ਦੁਹੇਲਾ ।।
    ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ।।ਰਹਾਉ।।
    ਇਕ ਆਪੀਨੈ ਪਤਲੀ ਸਹ ਕੇਰੇ ਬੋਲਾ ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ।।
    ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ।। ਹੰਸ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ।। [2022/10m/1a]

  14. “ਸ਼ੇਖ਼ ਫ਼ਰੀਦ ਨੇ ਆਪਣੀ ਬਾਣੀ ਵਿਚ ਮਾਨਣੀ ਅਸਤਿਤੱਵ ਦੁਆਲੇ ਕੇਦਰਿਤ ਸਥਾਨਕ ਪ੍ਰਤੀਕਾਂ ਦੁਆਰਾ ਸੂਫ਼ੀ-ਇਸਲਾਮੀ ਅਧਿਆਤਮਿਕਤਾ ਦਾ ਸੰਚਾਰ ਕੀਤਾ ਹੈ ।” ਇਸ ਕਥਨ ਬਾਰੇ ਟਿੱਪਣੀ ਕਰੋ । [2022/20m/2a]

  15. “ਸੇਖ਼ ਫ਼ਰੀਦ ਦੀ ਬਾਣੀ ‘ਜੀਵਨ’ ਦੀ ਨਾਸ਼ਵਾਨਤਾ ਅਤੇ ‘ਮੌਤ’ ਦੀ ਅਟੱਲਤਾ ਵਾਲਾ ਬਾਣੀ-ਪ੍ਰਵਚਨ ਹੈ । ਇਹ ਮਨੁੱਖ ਨੂੰ ਸਹਿਜ-ਸੁਰਤ ਵਾਲਾ ਸਾਦਾ ਜੀਵਨ ਜਿਊਣ ਲਈ ਪ੍ਰੇਰਦਾ ਹੈ ।” ਇਸ ਕਥਨ ਬਾਰੇ ਵਿਸ਼ਲੇਸ਼ਨਾਤਮਿਕ ਟਿੱਪਣੀ ਕਰੋ । [2022/15m/3c]

  16. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਫਰੀਦਾ ਰੋਟੀ ਮੇਰੀ ਕਾਠ ਕੀ
    ਲਾਵਣੁ ਮੇਰੀ ਭੁਖ ।।
    ਜਿਨ੍ਹਾਂ ਖਾਧੀ ਚੋਪੜੀ
    ਘਣੇ ਸਹਨਿਗੇ ਦੁਖ ।।” [2021/10m/1a]

  17. ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ‘ਕਲਾਮ ਸ਼ੇਖ਼ ਫ਼ਰੀਦ’ ’ਚੋਂ ਉੱਭਰਣ ਵਾਲ਼ੀ ਸੂਫ਼ੀ-ਸੰਵੇਦਨਾ ਨੂੰ, ਚਰਚਾ ਦਾ ਵਿਸ਼ਾ ਬਣਾਉ । [2021/15m/2a]

  18. “ਮੌਤ, ਬਦਸੂਰਤ ਅਤੇ ਦੁਖਦਾਈ ਵੇਰਵਾ ਹੈ । ਕਲਾਮ ਸ਼ੇਖ਼ ਫ਼ਰੀਦ ਵਿਚ ਉਸ ਨੂੰ, ਵਿਆਹ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ । ਏਦਾਂ, ਦੁਖਦਾਈ ਵਾਸਤਵਿਕਤਾ ਦਾ ਸੁਖਦਾਈ ਅਨੁਭਵ ਕਰਾਇਆ ਗਿਆ ਹੈ ।” ਇਸ ਕਥਨ ਦੀ ਪੁਸ਼ਟੀ ਕਰਦਿਆਂ, ਕਲਾਮ ਸ਼ੇਖ਼ ਫ਼ਰੀਦ ਦੇ ਪ੍ਰਤੀਕ-ਪ੍ਰਬੰਧ ਉਪਰ ਟਿੱਪਣੀ ਕਰੋ । [2021/15m/3a]

  19. ਸ਼ੇਖ ਫਰੀਦ ਦੀ ਬਾਣੀ ਦੇ ਮੂਲ ਸੰਕਲਪਾਂ ਵਿਚੋਂ, ਨੈਤਿਕਤਾ ਅਤੇ ਸਹਿਨਸ਼ੀਲਤਾ ਦੇ ਸੰਕਲਪਾਂ ਦੀ ਵਿਆਖਿਆ ਕਰੋ । [2021/15m/4a]

  20. ਨਿਮਨ ਦਰਜ ਪੰਜਾਂ ਕਾਵਿ-ਵੰਨਗੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ।। ਬਾਵਲਿ ਹੋਈ ਸੋ ਸਹੁ ਲੋਰਉ ।।
    ਤੈ ਸਹਿ ਮਨ ਮਹਿ ਕੀਆ ਰੋਸੁ ।। ਮਝੁ ਅਵਗਨ ਸੋਹ ਨਾਹੀ ਦੋਸੁ ।।
    ਤੈ ਸਾਹਿਬ ਕੀ ਮੈਂ ਸਾਰ ਨ ਜਾਨੀ ।। ਜੋਬਨੁ ਖੋਇ ਪਾਛੈ ਪਛੁਤਾਨੀ ।। [2020/10m/1a]

  21. ‘ਸੂਫ਼ੀ ਸੰਤਾਂ ਨੇ ਭਾਰਤ ਦਾ ਇਸਲਾਮੀਕਰਣ ਕਰਨ ਦੀ ਬਜਾਇ ਇਸਲਾਮ ਨੂੰ ਭਾਰਤੀ ਰੰਗ ਵਿਚ ਰੰਗ ਦਿਤਾ’ ਇਸ ਕਥਨ ਦੀ ਰੌਸ਼ਨੀ ਵਿਚ ਬਾਬਾ ਫ਼ਰੀਦ ਦੇ ਕਲਾਮ ਦਾ ਵਿਸ਼ਲੇਸ਼ਣ ਕਰਕੇ ਸਪਸ਼ਟ ਕਰੋ ਕਿ ਸ਼ੇਖ਼ ਫ਼ਰੀਦ ਨੇ ਸਾਮੀ ਤੇ ਭਾਰਤੀ ਸਭਿਆਚਾਰਾਂ ਨੂੰ ਇਕ ਨਵੀਂ ਜ਼ਮੀਨ ਬਖਸ਼ੀ । [2020/20m/2a]

  22. ਸ਼ੇਖ਼ ਫ਼ਰੀਦ ਦੀ ਬਾਣੀ ਵਿਚ ‘ਮੌਤ’ ਅਤੇ ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ, ਹਿੰਸਾ ਤੇ ਜੁੱਗ-ਗਰਦੀ ਦੇ ਉਸ ਦੌਰ ਵਿਚ ਉਪਗਮਤਾ ਦੀ ਭਾਵਨਾ ਦਾ ਉਪਜਣਾ ਸੁਭਾਵਿਕ ਸੀ । ਪਰ ਸ਼ੇਖ਼ ਫ਼ਰੀਦ ਮੌਤ ਦੇ ਭੈਅ ਨੂੰ ਕੁੱਲੀਨ ਵਰਗ ਤੇ ਸੱਤਾਧਾਰੀਆਂ ਲਈ ਚੇਤਾਵਣੀ ਅਤੇ ਜਨ-ਸਧਾਰਣ ਲਈ ਨੈਤਿਕ ਮੁੱਲ ਵਜੋਂ ਪੇਸ਼ ਕਰਦਾ ਹੈ । ਫ਼ਰੀਦ ਬਾਣੀ’ਚ ਮੌਤ ਤੇ ਨਾਸ਼ਮਾਨਤਾ ਦੀ ਚੇਤਨਾ ਚੰਗੇ ਅਮਲਾਂ ਲਈ ਪ੍ਰੇਰਣਾ ਬਣਦੇ ਹਨ । [2020/15m/4b]

  23. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸੁ ।।
    ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ।। [2019/10m/1a]

  24. ‘ਇਸਲਾਮੀ ਪਿਛੋਕੜ ਦੇ ਬਾਵਜੂਦ ਸ਼ੇਖ਼ ਫ਼ਰੀਦ ਨੇ ਆਪਣੀ ਬਾਣੀ ਵਿਚ ਨੈਤਿਕਤਾ ਦੇ ਉਪਦੇਸ਼ ਲਈ ਪੰਜਾਬ ਦੇ ਸਥਾਨਕ ਸਭਿਆਚਾਰ ਦੀਆਂ ਰਹੁ-ਰੀਤਾਂ ਨੂੰ ਸੁਚੇਤ ਤੌਰ ’ਤੇ ਵਰਤਿਆ ਹੈ ।’ ਇਸ ਕਥਨ ਬਾਰੇ ਟਿੱਪਣੀ ਕਰੋ । [2019/20m/2a]

  25. “ਸ਼ੇਖ਼ ਫ਼ਰੀਦ ਦੀ ਬਾਣੀ ਵਿਚ ‘ਦਰਵੇਸ਼’ ਦਾ ਸਬਰ ਸੰਤੋਖ ਵਾਲਾ ਸੰਜਮੀ ਜੀਵਨ ਉਸ ਵੇਲੇ ਦੀਆਂ ਹਾਕਮ ਤੇ ਕਾਬਜ਼ ਜਮਾਤਾਂ ਦੇ ਵਿਲਾਸੀ ਜੀਵਨ ਦੇ ਬਦਲ ਵਜੋਂ ਪੇਸ਼ ਹੋਇਆ ਹੈ ।” ਸ਼ੇਖ਼ ਫ਼ਰੀਦ ਦੇ ਸ਼ਲੋਕਾਂ ਦੇ ਹਵਾਲੇ ਨਾਲ ਸਪੱਸ਼ਟ ਕਰੋ । [2019/15m/3c]

  26. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ): ਫਰੀਦਾ ਜੇ ਤੂ ਅਕਲਿ ਲਤੀਫੁ
    ਕਾਲੇ ਲਿਖੁ ਨ ਲੇਖ ।।
    ਆਪਨੜੇ ਗਿਰੀਵਾਨ ਮਹਿ
    ਸਿਰੁ ਨੀਵਾਂ ਕਰਿ ਦੇਖੁ ।। [2018/10m/1a]

  27. ‘ਕਲਾਮ ਸ਼ੇਖ਼ ਫਰੀਦ’ ਦੇ ਮਾਨਵੀ-ਸਰੋਕਾਰਾਂ ਨਾਲ ਜਾਣ-ਪਛਾਣ ਕਰਾਉ । [2018/15m/3b]

  28. “ਬਾਣੀ ਸ਼ੇਖ਼ ਫ਼ਰੀਦ ਵਿਚ ‘ਸਾਮੀ’ (ਸੈਮਟਿਕ) ਤੇ ‘ਭਾਰਤੀ’ ਸੰਸਕ੍ਰਿਤੀ ਦਾ, ਅਨੋਖਾ ਸੰਗਮ ਵੇਖਣ ਨੂੰ ਮਿਲਦਾ ਹੈ ।” ਇਸ ਕਥਨ ਦਾ ਵਿਸ਼ਲੇਸ਼ਣ ਕਰੋ । [2018/20m/4a]

  29. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਬੇੜਾ ਬੰਧੁ ਨ ਸਕਿਓ ਬੰਧਨ ਕੀ ਵੇਲਾ ।।
    ਭਰਿ ਸਰਵਰੁ ਜਬ ਉਛਲੇ ਤਬ ਤਰਣ ਦੁਹੇਲਾ ।।
    ਹਥੁ ਨ ਲਾਇ ਕਸੁੰਭੜੇ ਜਲਿ ਜਾਸੀ ਢੋਲਾ ।।ਰਹਾਉ।।
    ਇਕ ਆਪੀਨੈ ਪਤਲੀ ਸਹ ਕੇਰੇ ਬੋਲਾ ।।
    ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ।। [2017/10m/1a]

  30. ਬਾਬਾ ਫਰੀਦ ਨੇ ਸਾਮੀ ਤੇ ਭਾਰਤੀ ਪਰੰਪਰਾਵਾਂ ਨੂੰ ਪੰਜਾਬੀ ਸਭਿਆਚਾਰ ਦੇ ਵਿਸ਼ੇਸ਼ ਧਰਾਤਲ ਉੱਤੇ ਕੇਂਦਰਤ ਕਰ ਕੇ ਜੋ ਕਵਿਤਾ ਸਿਰਜੀ ਹੈ, ਉਹ ਉਪਰੋਕਤ ਦੋਹਾਂ ਪਰੰਪਰਾਵਾਂ ਤੋਂ ਪਾਰ ਜਾ ਕੇ ਇੱਕ ਨਵਾਂ ਵਿਧਾਨ ਸਿਰਜਦੀ ਹੈ । ਇਸ ਕਥਨ ਦੀ ਪੁਸ਼ਟੀ ਬਾਬਾ ਫਰੀਦ ਦੇ ਸ਼ਲੋਕਾਂ ਦੇ ਆਧਾਰ ’ਤੇ ਕਰੋ । [2017/20m/2a]

  31. ਬਾਬਾ ਫਰੀਦ ਅਤੇ ਗੁਰੂ ਨਾਨਕ ਦੇਵ ਜੀ ਦੇ ਅਧਿਆਤਮਕ ਦ੍ਰਿਸ਼ਟੀਕੋਣ ਦਾ ਤੁਲਨਾਤਮਕ ਅਧਿਐਨ ਪੇਸ਼ ਕਰੋ । [2017/20m/4a]

  32. ਬਾਬਾ ਫਰੀਦ ਮਨੁੱਖ ਨੂੰ ਜਿਸ ਨਾਸ਼ਮਾਨਤਾ ਦੀ ਚੇਤਾਵਨੀ ਦੇ ਕੇ ਨੇਕੀ ਵੱਲ ਪ੍ਰੇਰਦੇ ਹਨ, ਨਾਸ਼ਮਾਨਤਾ ਦੀ ਉਸ ਚੇਤਾਵਨੀ ਵਿੱਚ ਨਿਸ਼ਕਰਮਤਾ ਨਹੀਂ, ਸਗੋਂ ਕਰਮਸ਼ੀਲਤਾ ਹੈ । ਫਰੀਦ ਰਚਿਤ ਸ਼ਲੋਕਾਂ ਵਿੱਚੋਂ ਉਦਾਹਰਨਾਂ ਦੇ ਕੇ ਇਸ ਗੱਲ ਦੀ ਪੁਸ਼ਟੀ ਕਰੋ । [2017/10m/4c]

  33. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ-ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਫ਼ਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ।।
    ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ।। [2016/10m/1a]

  34. “ਬਾਣੀ ਸ਼ੇਖ਼ ਫ਼ਰੀਦ, ਰਹੱਸਵਾਦੀ ਅਨੁਭਵ ਅਤੇ ਨੈਤਿਕ-ਚੇਤਨਾ ਦਾ ਸੁਮੇਲਵਾਂ ਬਿੰਬ ਪੇਸ਼ ਕਰਦੀ ਹੈ,” ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਕਲਾਮ ਸ਼ੇਖ਼ ਫ਼ਰੀਦ ਦੇ ਆਧਾਰ ’ਤੇ, ਇਸ ਕਥਨ ਦੀ ਪੁਸ਼ਟੀ ਕਰੋ । (ਸ਼ਬਦ ਸੀਮਾ: 250) [2016/20m/2a]

  35. ਬਾਣੀ ਸ਼ੇਖ਼ ਫ਼ਰੀਦ ਵਿਚ ਮੌਤ ਅਤੇ ਨਾਸ਼ਮਾਨਤਾ ਦੇ ਕਿਹੋ ਜਿਹੇ ਕਾਵਿ-ਬਿੰਬ ਸਿਰਜੇ ਗਏ ਹਨ? ਉਦਾਹਰਣਾਂ ਦੇ ਕੇ ਸਪੱਸ਼ਟ ਕਰੋ । (ਸ਼ਬਦ ਸੀਮਾ: 250) [2016/20m/4b]

  36. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
    ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥ [2015/10m/1a]

  37. “ਸ਼ੇਖ਼ ਫ਼ਰੀਦ ਦੀ ਬਾਣੀ ਵਿੱਚ ਇੱਕ ਡੂੰਘੇ ਤੇ ਵਿਸ਼ਾਲ ਜੀਵਨ ਅਨੁਭਵ, ਇੱਕ ਵਿਆਪਕ ਮਾਨਵਵਾਦੀ ਦ੍ਰਿਸ਼ਟੀ ਅਤੇ ਇੱਕ ਤੀਬਰ ਨੈਤਿਕ ਸੋਝੀ ਨੂੰ ਆਪਣੇ ਅਨੁਕੂਲ ਮੰਤਰ ਵੀ ਸੁਲੱਭ ਹੋ ਗਿਆ ਹੋਵੇ ਤੇ ਜੰਤਰ ਵੀ, ਅਰਥ ਵੀ ਤੇ ਆਕਾਰ ਵੀ।”–ਇਸ ਕਥਨ ਦੇ ਸੰਦਰਭ ਵਿੱਚ ਫ਼ਰੀਦ ਦੀ ਕਾਵਿ ਕਲਾ ਦੀਆਂ ਖ਼ੂਬੀਆਂ ਬਿਆਨ ਕਰੋ। [2015/20m/2a]

  38. ਸ਼ੇਖ਼ ਫ਼ਰੀਦ ਦੀ ਬਾਣੀ ਵਿੱਚੋਂ ਉਘੜਦੇ ਨੈਤਿਕ ਮੁੱਲ ਵਿਧਾਨ ਦਾ ਵਿਸ਼ਲੇਸ਼ਣ ਪ੍ਰਸਤੁਤ ਕਰੋ। [2015/20m/4a]

  39. ਹੇਠ ਲਿਖੇ ਪੰਜਾਂ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਦਿਲਹੁ ਮੁਹਬਤਿ ਜਿਨ੍ਹ ਸੇਈ ਸਚਿਆ॥
    ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥1॥
    ਰਤੇ ਇਸ਼ਕ ਖੁਦਾਇ ਰੰਗਿ ਦੀਦਾਰ ਕੇ॥
    ਵਿਸਰਿਆ ਜਿਨ ਨਾਮੁ ਤੇ ਭੁਇ ਭਾਰੁ ਥੀਏ॥1॥ਰਹਾਉ॥
    ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ॥
    ਤਿਨ੍ਹ ਧੰਨੁ ਜਣੇਦੀ ਮਾਉ ਆਏ ਸਫਲੁ ਸੇ॥2॥ [2014/10m/1a]

  40. “ਸ਼ੇਖ਼ ਫ਼ਰੀਦ ਨੇ ਮਾਨਵੀ ਦੇਹੀ ਨੂੰ ਆਧਾਰ ਬਣਾ ਕੇ ਸਭਿਆਚਾਰਕ ਅਤੇ ਅਧਿਆਤਮਕ ਸੰਦੇਸ਼ਾਂ ਦੀ ਸਿਰਜਣਾ ਕੀਤੀ ਹੈ,” ਫ਼ਰੀਦ ਬਾਣੀ ਸੰਬੰਧੀ ਉਪਰੋਕਤ ਕਥਨ ਦੀ ਵਿਆਖਿਆ ਤੇ ਪਰੀਖਿਆ ਕਰੋ। [2014/20m/2a]

  41. ਫਰੀਦ ਬਾਣੀ ਵਿੱਚ ਪੇਸ਼ ਨੈਤਿਕਤਾ ਦੇ ਸੰਦੇਸ਼ ਨੂੰ ‘ਆਸਾ ਦੀ ਵਾਰ’ ਵਿੱਚ ਪੇਸ਼ ਨੈਤਿਕਤਾ ਦੇ ਸੰਦੇਸ਼ ਦੇ ਪ੍ਰਸੰਗ ਵਿੱਚ ਵਿਸ਼ਲੇਸ਼ਿਤ ਕਰੋ। [2014/15m/2c]

  42. ਸ਼ੇਖ਼ ਫ਼ਰੀਦ ਦੀ ਪ੍ਰਗੀਤ ਸਿਰਜਣਾ ਤੇ ਵਿਚਾਰ ਕਰਦਿਆਂ ਇਸ ਬਾਣੀ ਦੀ ਸੰਬੋਧਨ ਬਿਰਤੀ ਦੀ ਪਛਾਣ ਉਜਾਗਰ ਕਰੋ। [2014/20m/4a]

  43. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ
    ਚਲਾ ਤ ਭਿਜੈ ਕੰਬਲੀ ਰਹਾ ਤ ਤੁਟੈ ਨੇਹੁ ।।
    ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ
    ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ।। [2013/10m/1a]

  44. “ਬਾਣੀ ਸ਼ੇਖ ਫਰੀਦ ਦਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣਾ ਗੁਰਮਤ ਅਤੇ ਸਫ਼ੀਮਤ ਦੀ ਵਿਚਾਰਧਾਰਕ ਸਾਂਝ ਦਾ ਪ੍ਰਤੀਕ ਹੈ; ਇਸ ਦੇ ਬਾਵਜ਼ੂਦ ਸ਼ੇਖ਼ ਫਰੀਦ ਦੀ ਕਾਵਿ-ਸਾਧਨਾ ਦਾ ਮੌਲਿਕ ਅਤੇ ਨਿਖੜਵਾਂ ਚਰਿੱਤਰ ਹੈ” – ਇਸ ਕਥਨ ਦੇ ਸੰਦਰਭ ਵਿਚ ਫਰੀਦ-ਕਾਵਿ ਦਾ ਮੁਲਾਂਕਣ ਪੇਸ਼ ਕਰੋ । (ਸ਼ਬਦ ਸੀਮਾ: 250) [2013/20m/2a]

  45. ਫਰੀਦ-ਬਾਣੀ ਵਿਚ ਨੈਤਿਕ ਸੋਝੀ ਦੇ ਨਾਲ ਨਾਲ ਪੰਜਾਬ ਦੀ ਲੋਕ-ਸੰਸਕ੍ਰਿਤੀ ਵੀ ਪ੍ਰਵਾਹਮਾਨ ਹੋ ਕੇ ਨਵੇਕਲੀ ਪਛਾਣ ਪ੍ਰਾਪਤ ਕਰਦੀ ਹੈ – ਕਿਵੇਂ? ਬਾਣੀ ਵਿਚੋਂ ਦ੍ਰਿਸ਼ਟਾਂਤਾਂ ਸਹਿਤ ਉਲੇਖ ਕਰੋ । (ਸ਼ਬਦ ਸੀਮਾ: 250) [2013/20m/4b]

  46. ਹੇਠ ਲਿਖੇ ਪੰਜ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। ਹਰੇਕ ਕਾਵਿ-ਟੋਟੇ ਦੀ ਵਿਆਖਿਆ 150 ਸ਼ਬਦਾਂ ਦੇ ਆਸ-ਪਾਸ ਹੋਵੇ:– ਫਰੀਦਾ ਦਰੀਆਵੈ ਕੰਨੇ ਬਗਲਾ ਬੈਠਾ ਕੇਲ ਕਰੇ ॥
    ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥
    ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ
    ਜੋ ਮਨਿ ਚਿਤਿ ਨ ਚੇਤੇ ਸਨ ਸੋ ਗਾਲੀ ਰੱਬ ਕੀਆ ॥ [2012/12m/1b]

  47. “ਸ਼ੇਖ਼ ਫ਼ਰੀਦ ਰੂਹਾਨੀਅਤ, ਨੈਤਿਕਤਾ ਅਤੇ ਮੌਤ ਦੀ ਅੱਟਲਤਾ ਨੂੰ ਜੀਵਨ ਦੇ ਵਿਰੋਧਾਭਾਸੀ ਰੂਪ ਵਿਚ ਪ੍ਰਗਟ ਕਰਨ ਵਾਲਾ ਕਵੀ ਹੈ,” ਇਸ ਕਥਨ ਦੀ ਰੋਸ਼ਨੀ ਵਿਚ ਸ਼ੇਖ਼ ਫ਼ਰੀਦ ਦੀ ਰਚਨਾ ਸੰਬੰਧੀ ਵਿਚਾਰ ਕਰੋ। (ਸ਼ਬਦ-ਸੀਮਾਂ: 250) [2012/20m/2a]

  48. ਹੇਠ ਲਿਖੇ ਤਿੰਨਾ ਕਾਵਿ ਟੋਟਿਆਂ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ।।
    ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ।।੧।।
    ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ।।੧।। ਰਹਾਉ ।।
    ਇਕ ਆਪੀਨੈ ਪਤਲੀ ਸਹ ਕੇਰੇ ਬੋਲਾ ।।
    ਦੁਧਾ ਬਣੀ ਨ ਆਵਈ ਫਿਰਿ ਹੋਇ ਨ ਮੇਲਾ ।।੨।।
    ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ।।
    ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ।।੩।। [2011/20m/1b]

  49. “ਸ਼ੇਖ਼ ਫ਼ਰੀਦ ਜੀ ਦੀ ਬਾਣੀ ਅਤੇ ਵਿਚਾਰਧਾਰਾ ਦੀ ਸਾਰਥਿਕਤਾ ਹਰ ਯੁੱਗ ਵਿਚ ਬਰਕਰਾਰ ਰਹੀ ਹੈ । ਸਾਡੇ ਉੱਤਰ-ਆਧੁਨਿਕ ਯੁੱਗ ਵਿਚ ਵੀ ਇਹ ਬਾਣੀ ਉਤਨੀ ਹੀ ਪ੍ਰਾਸੰਗਿਕ ਹੈ ਜਿਤਨੀ ਇਹ ਫਿਊਡਲ ਯੁੱਗ ਵਿਚ ਸੀ ।।” ਇਸ ਕਥਨ ਦੀ ਰੌਸ਼ਨੀ ਵਿਚ ਇਸ ਬਾਣੀ ਦੀ ਵਰਤਮਾਨ ਯੁੱਗ ਵਿਚ ਸਾਰਥਕਤਾ ਦੀਆਂ ਫ਼ਰੀਦ ਬਾਣੀ ਵਿਚੋਂ ਉਦਾਹਰਣਾਂ ਦੇ ਕੇ ਸਮੀਖਿਆ ਕਰੋ । [2011/30m/2a]

  50. ਹੇਠ ਲਿਖੇ ਕਾਵਿ ਟੋਟਿਆਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ:– ਫਰੀਦਾ ਵੇਖਿ ਕਪਾਹੈ ਜਿ ਥੀਆ
    ਜਿ ਸਿਰਿ ਥੀਆ ਤਿਲਾਹਿ ॥
    ਕਮਾਦੈ ਅਰੁ ਕਾਗਦੈ
    ਕੁੰਨੇ ਕੋਇਲਿਆਹੁ ॥
    ਮੰਦੇ ਅਮਲ ਕਰੇਦਿਆਂ
    ਇਹ ਸਜਾਇ ਤਿਨਾਹਿ ॥ [2010/20m/1b]

  51. ਨਿਮਨ-ਲਿਖਿਤ ਕਾਵਿ-ਟੂਕਾਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ-ਵਿਆਖਿਆ ਕਰੋ:– ਫਰੀਦਾ ਦਰੀਆਵੈ ਕੰਨੈ ਬਗਲਾ ਬੈਠਾ ਕੇਲ ਕਰੇ।
    ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ।
    ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ।
    ਜੋ ਮਨਿ ਨ ਚਿਤਿ ਚੇਤੇ ਸਨਿ ਸੋ ਗਾਲੀ ਰਬ ਕੀਆਂ। [2009/20m/1a]

  52. ਬਾਬਾ ਫਰੀਦ ਦੀ ਪੰਜਾਬੀ-ਸਾਹਿਤ ਨੂੰ ਦੇਣ ਬਾਰੇ ਵਿਆਖਿਆ ਕਰੋ। [2009/60m/3]

Cover of the UPSC Prelims Topic-wise PYQ book with detailed explanations

From the Optional Province team

Preparing for Prelims too?

Our UPSC Prelims Topic-wise PYQ Book covers every Prelims question with detailed explanations, so you can see exactly where UPSC asks from. Now available as a hard copy and an eBook.

Buy Hard Copy on AmazonBuy eBook (PDF)

Download a free sample

1.2] ਗੁਰੂ ਨਾਨਕ

81 questions

  1. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
    ਖਿੰਕਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
    ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
    ਆਦੇਸੁ ਤਿਸੈ ਆਦੇਸੁ ॥
    ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ [2026/10m/1b]

  2. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਲਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰ ॥
    ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥
    ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
    ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ [2026/10m/1c]

  3. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਆਸਾ ਦੀ ਵਾਰ’ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਮੱਧਕਾਲੀ ਭਾਰਤੀ ਸਮਾਜ ਦੀ ਪਤਨਮੁਖੀ ਦਿਸ਼ਾ ਦੇ ਵੱਖਰੇ ਵੱਖਰੇ ਪਾਸਾਰਾਂ ਨੂੰ ਪੇਸ਼ ਤਾਂ ਅਧਿਆਤਮਕ ਮੁਹਾਵਰੇ ਵਿਚ ਕੀਤਾ ਹੈ, ਪਰ ਇਹ ਰਚਨਾ ਭਾਰਤੀ-ਸਮਾਜ ਦੀ ਦਮਨਕਾਰੀ ਜਾਤੀ-ਜਮਾਤੀ ਸੰਰਚਨਾ ਦਾ ਪ੍ਰਮਾਣਿਕ ਦਸਤਾਵੇਜ਼ ਹੋ ਨਿੱਬੜੀ ਹੈ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਚਰਚਾ ਕਰੋ । [2026/20m/3a]

  4. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਨਿਰਸੰਦੇਹ, ਗੁਰੂ ਨਾਨਕ ਦੇਵ ਜੀ ਦੀ ਰਚਨਾ ‘ਜਪੁਜੀ ਸਾਹਿਬ’, ਦਾਰਸ਼ਨਿਕ ਸੁਰ ਵਾਲੀ ਰਚਨਾ ਹੈ । ਪਰ, ਇਸ ਵਿਚ ਸਮਾਜਕ ਮਨੁੱਖੀ-ਆਦਰਸ਼ਾਂ ਦੀ ਵਿਆਖਿਆ ਵੀ ਹੋਈ ਹੈ । ਗੁਰੂ ਨਾਨਕ ਦੇਵ ਜੀ ਦੇ ‘ਮੁਕਤੀ’ ਦੇ ਸੰਕਲਪ ਨੂੰ ਇਸ ਬਾਣੀ ਦੇ ਹਵਾਲੇ ਨਾਲ ਸਪੱਸ਼ਟ ਕਰੋ । [2026/15m/4c]

  5. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ) ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
    ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥
    ਸਤਿਗੁਰ ਜੇਵਡ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥
    ਸਤਿਗੁਰ ਮਿਲਿਐ ਸਚੁ ਪਾਇਆ ਜਿਨੀ ਵਿਚਹੁ ਆਪੁ ਗਵਾਇਆ ॥
    ਜਿਨਿ ਸਚੋ ਸਚੁ ਬੁਝਾਇਆ ॥੪॥ [2025/10m/1b]

  6. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ) ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥
    ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥
    ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ, ਸਾ ਸੋਹਾਗਣਿ ਨਾਰੇ ॥
    ਨਵ ਘਰ ਥਾਪਿ ਮਹਲ ਘਰੁ ਊਚਉ, ਨਿਜ ਘਰਿ ਵਾਸੁ ਮੁਰਾਰੇ ॥
    ਸਭਿ ਤੇਰੀ ਤੂ ਮੇਰਾ ਪ੍ਰੀਤਮ ਨਿਸਿ ਬਾਸੁਰ ਰੰਗਿ ਰਾਵੈ ॥
    ਨਾਨਕ ਪ੍ਰਿਉ ਪ੍ਰਿਉ ਚਵੈ ਬੰਬੀਹਾ, ਕੋਕਿਲ ਸਬਦ ਸੁਹਾਵੈ ॥੨॥ [2025/10m/1c]

  7. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ‘ਹੁਕਮ’ ਦਾ ਸੰਕਲਪ ਜਪੁਜੀ ਦੇ ਦਾਰਸ਼ਨਿਕ ਅੰਸ਼ ਦਾ ਕੇਂਦਰੀ ਤੱਤ ਹੈ ਅਤੇ ਇਸ ਬਾਣੀ ਵਿੱਚ ਕਥਨ ਕੀਤੇ ਹੋਰ ਬੋਧਿਕ ਵਿਚਾਰ ਇਸੇ ਦਾ ਵਿਸਥਾਰ ਹਨ । ਇਸ ਕਥਨ ਦੀ ਪੁਸ਼ਟੀ ‘ਜਪੁਜੀ’ ਵਿੱਚੋਂ ਉਦਾਹਰਨਾਂ ਦੇ ਕੇ ਕਰੋ । [2025/15m/2b]

  8. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਗੁਰੂ ਨਾਨਕ ਇੱਕ ਸੰਵਾਦ ਸਿਰਜਕ ਕਵੀ ਹੈ ਜਿਸ ਦੁਆਰਾ ਸਿਰਜਿਆ ਸੰਵਾਦ ਨਵੇਂ ਸਮਾਜ-ਸਭਿਆਚਾਰ ਦਾ ਨਿਰਮਾਣ ਕਰਨ ਦੇ ਆਹਰ ਵਿੱਚ ਹੈ । ਇਸ ਕਥਨ ਨੂੰ ਗੁਰੂ ਨਾਨਕ ਬਾਣੀ ਦੇ ਹਵਾਲੇ ਨਾਲ ਸਪੱਸ਼ਟ ਕਰੋ । [2025/20m/4a]

  9. ਹੇਠ ਲਿਖੇ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
    ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
    ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
    ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
    ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥” [2024/10m/1b]

  10. ਹੇਠ ਲਿਖੇ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਪੜਿ ਪੜਿ ਗਡੀ ਨਦੀਅਹਿ ਪੜਿ ਪੜਿ ਭਰੀਅਹਿ ਸਾਥ ॥”
    ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
    ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
    ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
    ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥” [2024/10m/1c]

  11. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “‘ਬਾਰਹਮਾਹਾ ਤੁਖਾਰੀ’, ਦੁਨਿਆਵੀ ਤੇ ਅਧਿਆਤਮਕ ਦੁਮੇਲ ’ਤੇ ਉਸਰੀ ਹੋਈ ਇਕ ਰਹੱਸਵਾਦੀ ਰਚਨਾ ਹੈ । ਜਿਸ ਵਿੱਚ ਪ੍ਰਭੂ-ਮਿਲਾਪ ਲਈ ਲੁੱਛਦੀ ਤੇ ਤਾਂਘਦੀ ਹੋਈ ਬਿਰਹਣ ਨਾਇਕਾ ਦੇ ਪ੍ਰਤੀਕ ਰਾਹੀਂ, ਜੀਵਾਤਮਾ ਦੀ ਵਿਲਕਣੀ ਅਤੇ ਓੜਕ ਨੂੰ ਮਹਾਂ-ਮਿਲਨ ਦੀ ਅਲੋਕਿਕ ਅਵੱਸਥਾ ਦਾ ਵਿਸਮਾਦਕ ਨਿਰੂਪਣ ਕੀਤਾ ਗਿਆ ਹੈ ।” ਇਸ ਕਥਨ ਦੀ, ਉਦਾਹਰਨਾਂ ਸਹਿਤ ਪੁਸ਼ਟੀ ਕਰੋ । [2024/15m/2b]

  12. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “‘ਜਪੁ’ਜੀ ਬਾਣੀ, ਸਾਕਾਰ ਰੂਪ ਵਿੱਚ, ‘ਸਤਿਯਮ’ (Truth), ‘ਸ਼ਿਵਮ’ (God) ਤੇ ‘ਸੁੰਦਰਮ’ (Beautiful) ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ‘ਜਪੁ’ਜੀ ਬਾਣੀ ਬਾਰੇ ਵਿਸ਼ਲੇਸ਼ਣਾਤਮਕ-ਟਿੱਪਣੀ ਕਰੋ । [2024/15m/3b]

  13. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “‘ਆਸਾ ਦੀ ਵਾਰ’ ਬਾਣੀ ਵਿੱਚ ਮਨੁੱਖ ਦੇ, ਜਿੱਥੇ ਧਾਰਮਕ ਅਤੇ ਸਮਾਜਕ ਜੀਵਨ ਦੀ ਉਸਾਰੀ ਲਈ ਅਤੇ ਉਸ ਨੂੰ ਸ੍ਰੇਸ਼ਠ ਬਣਾਉਣ ਲਈ ਵਿਚਾਰ ਦਰਜ ਹਨ, ਉੱਥੇ ਨਾਲ ਹੀ ਗੁਰਮਤਿ ਦਾ ਅਧਿਆਤਮਕ-ਦ੍ਰਿਸ਼ਟੀਕੋਣ ਅਤੇ ਧਰਮ-ਸੱਤਾ ਦੇ ਰਹੱਸਵਾਦੀ ਸਰੂਪ ਦੀ ਵੀ ਜਾਣਕਾਰੀ ਦਿੱਤੀ ਗਈ ਹੈ ।” ਇਸ ਕਥਨ ਦੀ ਪੁਸ਼ਟੀ, ‘ਆਸਾ ਦੀ ਵਾਰ’ ਬਾਣੀ ਵਿੱਚੋਂ ਮਿਸਾਲਾਂ ਦੇ ਕੇ ਕਰੋ । [2024/20m/4a]

  14. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਧੌਲੁ ਧਰਮੁ, ਦਇਆ ਕਾ ਪੂਤੁ ।।
    ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ।।
    ਜੇ ਕੋ ਬੁਝੈ ਹੋਵੈ ਸਚਿਆਰੁ ।।
    ਧਵਲੈ ਉਪਰਿ ਕੇਤਾ ਭਾਰੁ ।।
    ਧਰਤੀ ਹੋਰੁ, ਪਰੈ ਹੋਰੁ ਹੋਰੁ ।।
    ਤਿਸ ਤੇ ਭਾਰੁ, ਤਲੈ ਕਵਣੁ ਜੋਰੁ ।। [2023/10m/1b]

  15. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ।।
    ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ।।
    ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ ।।
    ਨਾਨਕ ਜਿਨੀ ਗੁਰਮੁਖਿ ਬੁਝਿਆ ਤਿਨਾ ਸੂਤਕੁ ਨਾਹਿ ।। [2023/10m/1c]

  16. “ਗੁਰੂ ਨਾਨਕ ਰਚਿਤ ‘ਬਾਰਹਮਾਹ ਤੁਖਾਰੀ’ ਇੱਕ ਅਧਿਆਤਮਕ ਬਿਰਹੋਂ ਕਾਵਿ ਹੈ ਜਿਸ ਵਿੱਚ ਗੁਰੂ ਕਵੀ ਨੇ ‘ਧਨ ਪਿਰ’ ਦਾ ਅਧਿਆਤਮੀਕਰਨ ਕਰਕੇ ‘ਬ੍ਰਹਮ ਜੀਵ’ ਦੇ ਅਨੂਠੇ ਰਿਸ਼ਤੇ ਦਾ ਕਲਾਤਮਿਕ ਬਿਆਨ ਕੀਤਾ ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ‘ਬਾਰਹਮਾਹ ਤੁਖਾਰੀ’ ਵਿੱਚ ਪੇਸ਼ ਬਿਰਹੋਂ ਭਾਵ ਅਤੇ ਇਸ ਭਾਵ ਦੀ ਪੇਸ਼ਕਾਰੀ ਲਈ ਵਰਤੀ ਪ੍ਰਤੀਕ ਸ਼ੈਲੀ ਬਾਰੇ ਚਰਚਾ ਕਰੋ । [2023/15m/2b]

  17. “ਗੁਰੂ ਨਾਨਕ ਦੀ ਬਾਣੀ ਜਿੱਥੇ ਪ੍ਰਭੂ ਪ੍ਰਤੀ ਪ੍ਰੇਮਾ ਭਗਦੀ ਦਾ ਮਾਰਗ ਹੈ, ਉੱਥੇ ਇਹ ਸਮਾਜਿਕ ਵਰਤਾਰੇ ਅਤੇ ਮਾਨਤਾਵਾਂ ਪ੍ਰਤੀ ਪ੍ਰਚੰਡ ਵਿਵੇਕ ਜਗਾਉਣ ਵਾਲੀ ਰਚਨਾ ਹੈ ।” ਇਸ ਕਥਨ ਦੀ ਪੁਸ਼ਟੀ ਗੁਰੂ ਨਾਨਕ ਦੀ ਬਾਣੀ ਵਿੱਚੋਂ ਹਵਾਲੇ ਦੇ ਕੇ ਕਰੋ । [2023/20m/4a]

  18. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਾਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਭਰੀਐ ਹਥੁ ਪੈਰੁ ਤਨੁ ਦੇਹ ।। ਪਾਣੀ ਧੋਤੈ ਉਤਰਸੁ ਖੇਹ ।।
    ਮੂਤ ਪਲੀਤੀ ਕਪੜੁ ਹੋਏ ।। ਦੇ ਸਾਬੂਣੁ ਲਈਐ ਓਹੁ ਧੋਇ ।।
    ਭਰੀਐ ਮਤਿ ਪਾਪਾ ਕੈ ਸੰਗਿ ।। ਓਹੁ ਧੋਪੈ ਨਾਵੈ ਕੈ ਰੰਗਿ ।।
    ਪੁੰਨੀ ਪਾਪੀ ਆਖਣੁ ਨਾਹਿ ਕਰਿ ਕਰਿ ਕਰਣਾ ਲਿਖਿ ਲੈ ਜਾਹੁ ।।
    ਆਪੇ ਬੀਜਿ ਆਪੇ ਹੀ ਖਾਹੁ ।। ਨਾਨਕ ਹੁਕਮੀ ਆਵਹੁ ਜਾਹੁ ।। [2022/10m/1b]

  19. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਾਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ।।
    ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ।।
    ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ
    ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ [2022/10m/1c]

  20. “ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜਪੁਜੀ’ ਦੇ ‘ਪੰਜ ਖੰਡਾਂ’ ਰਾਹੀਂ ਨਿਰੰਕਾਰ ਦੀ ਅਨੁਭੂਤੀ ਲਈ ਗਿਆਨ ਤੇ ਕਰਮ ਆਧਾਰਿਤ ਸਾਧਨਾ-ਮਾਰਗ ਪ੍ਰਦਰਸ਼ਿਤ ਕੀਤਾ ਹੈ ।” ਚਰਚਾ ਕਰੋ । [2022/15m/2b]

  21. “‘ਬਾਰਹਮਾਹਾ ਤੁਖਾਰੀ’ ਵਿਯੋਗ ਗ੍ਰਸਿਤ ਜੀਵ-ਇਸਤਰੀ ਦੇ ਮਨ ਦੀ ਵਿਆਕੁਲਤਾ ਨੂੰ ਸੰਚਾਰਿਤ ਕਰਨ ਵਾਲਾ ਬਾਣੀ-ਪਾਠ ਹੈ । ਇਸ ਵਿਚ ਕੁਦਰਤ ਦਾ ਵਰਣਨ ਸੰਯੋਗ ਅਤੇ ਵਿਯੋਗ ਨੂੰ ਚਿੱਤਰਣ ਲਈ ਕੀਤਾ ਗਿਆ ਹੈ ।” ਇਸ ਕਥਨ ਬਾਰੇ ਚਰਚਾ ਕਰੋ । [2022/15m/3b]

  22. “‘ਆਸਾ ਦੀ ਵਾਰ’ ਵਿਚ ਪ੍ਰਚਲਿਤ ਸਨਾਤਨੀ ਅਤੇ ਇਸਲਾਮੀ ਕਰਮਕਾਂਡਾਂ ਦੀ ਨਿਰਾਰਥਕਤਾਂ ਦੇ ਪਰਿਪੇਖ ਵਿਚ ‘ਨਾਮ’ ਅਤੇ ‘ਗੁਰੂ’ ਸੰਕਲਪਾ ਰਾਹੀਂ ਸਹਿਜ-ਸੁਰਤ ਵਾਲਾ ਸੋਝੀ-ਮਾਰਗ ਪੇਸ਼ ਕੀਤਾ ਗਿਆ ਹੈ ।” ਇਸ ਕਥਨ ਬਾਰੇ ਆਪਣੇ ਵਿਚਾਰ ਦਿਉ । [2022/15m/4b]

  23. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਚੁਪੈ ਚੁਪਿ ਨ ਹੋਵਈ ਜੈ ਲਾਇ ਰਹਾ ਲਿਵ ਤਾਰ ।।
    ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ।।
    ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ।।
    ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ।।” [2021/10m/1b]

  24. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਭੰਡਿ ਜੰਮੀਐ ਭੈਡਿ ਨਿੰਮੀਐ ਭੰਡਿ ਮੰਗਣੁ ਵੀਆਹੁ ।।
    ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ।।
    ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ।।
    ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।” [2021/10m/1c]

  25. ਗੁਰੂ ਨਾਨਕ ਦੀ ਬਾਣੀ ‘ਬਾਹਰ ਮਾਹ ਤੁਖਾਰੀ’ ’ਚੋਂ ਉਭਰਨ ਵਾਲੀ ਗੁਰਮਤਿ-ਅਧਿਆਤਮਕਤਾ ਨੂੰ ਚਰਚਾ ਦਾ ਵਿਸ਼ਾ ਬਣਾਓ । [2021/15m/2b]

  26. ‘ਆਸਾ ਦੀ ਵਾਰ’ ਬਾਣੀ ਵਿਚ ਅੰਕਿਤ, ਸਲੋਕਾਂ ਤੇ ਪਉੜੀਆਂ ਦੇ, ਆਪਸੀ ਸੰਬੰਧਾਂ ਉਪਰ ਨਿੱਠ ਕੇ ਚਰਚਾ ਕਰੋ । [2021/15m/3b]

  27. ‘ਆਸਾ ਦੀ ਵਾਰ’ ਬਾਣੀ ਨੂੰ, ‘ਗੁਰਮਤਿ ਦਾ ਬਾਲ-ਬੋਧ’ ਕਿਉਂ ਕਿਹਾ ਜਾਂਦਾ ਹੈ? ਉਦਾਹਰਣਾਂ ਸਹਿਤ ਚਰਚਾ ਕਰੋ । [2021/15m/4b]

  28. ਨਿਮਨ ਦਰਜ ਪੰਜਾਂ ਕਾਵਿ-ਵੰਨਗੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਜਤੁ ਪਾਹਾਰਾ ਧੀਰਜੁ ਸੁਨਿਆਰੁ ।
    ਅਹਰਣਿ ਮਤਿ ਵੇਦੁ ਹਥੀਆਰ ।
    ਭਉ ਖਲਾ ਅਗਨਿ ਤਪ ਤਾਉ ।
    ਭਾਂਡਾ ਭਾਉ ਅੰਮ੍ਰਿਤੁ ਤਿਤ ਢਾਲਿ
    ਘੜੀਐ ਸਬਦੁ ਸਚੀ ਟਕਸਾਲ । [2020/10m/1b]

  29. ਨਿਮਨ ਦਰਜ ਪੰਜਾਂ ਕਾਵਿ-ਵੰਨਗੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰ ।
    ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ।
    ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮਰਦਾਰੁ ।
    ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ । [2020/10m/1c]

  30. ‘ਬਾਰਹ ਮਾਹ ਤੁਖਾਰੀ’ ਵਿਚ ਗੁਰੂ ਨਾਨਕ ਦੇਵ ਜੀ ਨੇ ਦੁਨਿਆਵੀ ਬਿਰਹਾ ਦੇ ਬਿੰਬ ਦੁਆਰਾ ਆਤਮ ਤੇ ਪ੍ਰਮਾਤਮਾ ਦੇ ਵਿਯੋਗ ਨੂੰ ਪ੍ਰਤੀਕਾਤਮਕ ਰੂਪ ਵਿਚ ਪੇਸ਼ ਕੀਤਾ ਹੈ । ਗੁਰੂ ਨਾਨਕ ਦੇਵ ਜੀ ਰੂਹਾਨੀ ਅਨੁਭਵ ਨੂੰ ਸ਼ਿੰਗਾਰ-ਰਸੀ ਸ਼ੈਲੀ ਵਿਚ ਪ੍ਰਗਟਾਉਣ ਲਈ ਕਿਸ ਹੱਦ ਸਫਲ ਹੋਏ ਹਨ? [2020/15m/2b]

  31. ‘ਜਪੁਜੀ ਸਾਹਿਬ’ ਵਿਚ ਗੁਰੂ ਨਾਨਕ ਦੇਵ ਜੀ ਆਪਣੇ ਦੌਰ ਦੀਆਂ ਧਰਮਸ਼ਾਸਤਰੀ ਪਰੰਪਰਾਵਾਂ ਤੇ ਪ੍ਰਚਲਿਤ ਭਗਤੀ ਮਾਰਗਾਂ ਨਾਲ ਕਿਸ ਤਰ੍ਹਾਂ ਸੰਵਾਦ ਰਚਾਉਂਦੇ ਹਨ? ‘ਸਚਿਆਰ’ ਤੋਂ ਉਨ੍ਹਾਂ ਦੀ ਕੀ ਮੁਰਾਦ ਹੈ? [2020/15m/3c]

  32. ‘ਆਸਾ ਦੀ ਵਾਰ’ ਦਾ ਮੁਹਾਵਰਾ ਭਾਵੇਂ ਧਾਰਮਿਕ ਹੈ, ਪਰ ਇਸ ਵਿਚੋਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਮਾਜ ਦੀ ਪਤਨਸ਼ੀਲ ਸਥਿਤੀ ਦੇ ਦਰਸ਼ਨ ਵੀ ਹੁੰਦੇ ਹਨ ਅਤੇ ਸਮਾਜ ਦੀ ਨਵ-ਸਿਰਜਣਾ ਲਈ ਗੁਰੂ ਸਾਹਿਬ ਦੇ ਸਮਾਜ-ਦਰਸ਼ਨ ਜਾਂ ਸਮਾਜਕ ਫ਼ਿਕਰਮੰਦੀ ਦੀ ਟੋਹ ਵੀ ਮਿਲਦੀ ਹੈ । ਇਸ ਕਥਨ ਬਾਰੇ ਚਰਚਾ ਕਰੋ । [2020/15m/4c]

  33. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ।।
    ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ।।
    ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ।।
    ਆਦੇਸੁ ਤਿਸੈ ਆਦੇਸੁ ।
    ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ।। [2019/10m/1b]

  34. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ।।
    ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ।।
    ਕੂੜੁ ਸੁਇਨਾ ਕੂੜ ਰੁਪਾ ਕੂੜੁ ਪੈਨ੍ਹਣਹਾਰੁ ।।
    ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ।। [2019/10m/1c]

  35. ‘ਜਪੁਜੀ’ ਵਿਚ ਆਏ ‘ਸਚਿਆਰ’ ਪਦ ਤੋਂ ਕੀ ਭਾਵ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਜਪੁਜੀ’ ਵਿਚ ਮਨੁੱਖ ਦੇ ਸਚਿਆਰ ਪਦ ਦਾ ਧਾਰਣੀ ਹੋਣ ਲਈ ਕਿਸ ਸਾਧਨਾ ਮਾਰਗ ’ਤੇ ਚੱਲਣ ਦਾ ਸੁਝਾਅ ਦਿੱਤਾ ਹੈ? ਚਰਚਾ ਕਰੋ । [2019/15m/2b]

  36. ‘ਆਸਾ ਦੀ ਵਾਰ’ ਵਿਚ ਗੁਰੂ ਨਾਨਕ ਦੇਵ ਜੀ ਆਪਣੇ ਸਮਕਾਲੀ ਸਮਾਜ ਦੀ ਧਾਰਮਿਕ, ਰਾਜਸੀ ਅਤੇ ਨੈਤਿਕ ਸਥਿਤੀ ਦਾ ਵਰਣਨ ਕਿਵੇ ਕਰਦੇ ਹਨ? ‘ਆਸਾ ਦੀ ਵਾਰ’ ਵਿਚੋਂ ਉਦਾਹਰਨਾਂ ਦੇ ਕੇ ਸਪੱਸ਼ਟ ਕਰੋ । [2019/15m/3b]

  37. ਗੁਰੂ ਨਾਨਕ ਰਚਿਤ ‘ਬਾਰਹ ਮਾਹ’ ਰਾਗੁ ਤੁਖਾਰੀ ਵਿਚ ਪ੍ਰਕਿਰਤਕ ਵਰਤਾਰਿਆਂ ਨੂੰ ਮਾਨਵੀ ਵੇਦਨਾ ਦੇ ਪ੍ਰਗਟਾ ਲਈ ਕਿਵੇਂ ਵਰਤਿਆ ਗਿਆ ਹੈ? ਬਾਰਹ ਮਾਹ ਵਿਚੋਂ ਮਿਸਾਲਾਂ ਦੇ ਕੇ ਸਪਸ਼ਟ ਕਰੋ । [2019/15m/4b]

  38. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ): ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ।।
    ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ।। [2018/10m/1b]

  39. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ): ਜੇ ਕਰਿ ਸੂਤਕੁ ਮੰਨੀਐ ਸਭਤੈ ਸੂਤਕੁ ਹੋਇ ।।
    ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ।।
    ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ।।
    ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ।।
    ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ।।
    ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ।।੧।। [2018/10m/1c]

  40. “‘ਬਾਰਹ ਮਾਹ ਤੁਖਾਰੀ’ ਵਿਚ, ਜੀਵ ਅਤੇ ਬ੍ਰਹਮ ਦਾ ਆਪਸੀ ਰਿਸ਼ਤਾ, ਔਰਤ ਅਤੇ ਪੁਰਖ ਦੇ ਪ੍ਰਤੀਕ – ਪ੍ਰਬੰਧ ਰਾਹੀਂ ਪੇਸ਼ ਕੀਤਾ ਗਿਆ ਹੈ,” ਵਿਚਾਰ ਦਾ ਵਿਸ਼ਲੇਸ਼ਣ, ਉਦਾਹਰਣਾਂ ਸਹਿਤ ਕਰੋ । [2018/20m/2a]

  41. ‘ਆਸਾ ਦੀ ਵਾਰ’ ਦੀ ਬਣਤਰ ਨੂੰ ਚਰਚਾ ਦਾ ਵਿਸ਼ਾ ਬਣਾਉ । [2018/15m/2b]

  42. ‘ਆਸਾ ਦੀ ਵਾਰ’ ਨੂੰ, ਇਕ ਅਧਿਆਤਮਕ-ਵਾਰ ਦੇ ਤੌਰ ’ਤੇ ਚਰਚਾ ਦਾ ਵਿਸ਼ਾ ਬਣਾਉ । [2018/15m/3a]

  43. ‘ਆਸਾ ਦੀ ਵਾਰ’ ਬਾਣੀ ਨੂੰ, ‘ਸਿੱਖ ਸਭਿਆਚਾਰ ਦੀ ਵਾਰ’ ਕਿਉਂ ਕਿਹਾ ਜਾਂਦਾ ਹੈ? ਤਰਕ ਤੇ ਦਲੀਲਾਂ ਸਹਿਤ ਉੱਤਰ ਦਿਉ । [2018/15m/4b]

  44. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ।।
    ਭੰਡਹੁ ਹੋਏ ਦੋਸਤੀ ਭੰਡਹੁ ਚਲੈ ਰਾਹੁ ।।
    ਭੰਡੁ ਮੁਆ ਭੰਡਿ ਭਾਲੀਐ, ਭੰਡੁ ਹੋਏ ਬੰਧਾਨੁ ।।
    ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ।। [2017/10m/1b]

  45. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਚੇਤ ਬਸੰਤ ਭਲਾ ਭਵਰ ਸੁਹਾਵੜੇ ।।
    ਬਨ ਫੂਲੇ ਮੰਝ ਬਾਰਿ, ਮੈਂ ਪਿਰ ਘਰ ਬਹੁੜੇ ।।
    ਪਿਰੁ ਘਰ ਨਹੀਂ ਆਵੈ, ਧਨ ਕਿਉਂ ਸੁਖ ਪਾਵੈ ।।
    ਬਿਰਹਿ ਬਿਰੋਧ ਤਨਿ ਛੀਜੈ ।।
    ਕੋਕਲਿ ਅੰਬਿ ਸੁਹਾਵੀ ਬੋਲੈ, ਕਿਉਂ ਦੁਖੁ ਅੰਕਿ ਸਹੀਜੈ ।।
    ਭਵਰਿ ਭਵੰਤਾ ਫੂਲੀ ਡਾਲੀ, ਕਿਉਂ ਜੀਵਾ ਮਰ ਜਾਇ ।।
    ਨਾਨਕ ਚੇਤੁ ਸਹਿਜ ਸੁਖੁ ਪਾਵੈ, ਜੇ ਹਰਿ ਵਰੁ ਘਰਿ ਧਨ ਪਾਏ ।। [2017/10m/1e]

  46. ‘ਜਪੁਜੀ’ ਦਾ ਕੇਂਦਰੀ ਵਿਸ਼ਾ ‘ਸਚੁ ਸਰੂਪ ਬ੍ਰਹਮ’ ਦੀ ਵਿਆਖਿਆ ਕਰਨਾ ਅਤੇ ‘ਪੂਰਨ ਪੁਰਸ਼’ ਬਣਨ ਦੇ ਸਾਧਨ ਦੱਸਣਾ ਹੈ । ਇਸ ਕਥਨ ਦੀ ਰੌਸ਼ਨੀ ਵਿੱਚ ਬਾਣੀ ‘ਜਪੁਜੀ’ ਉੱਪਰ ਵਿਚਾਰ ਚਰਚਾ ਕਰੋ । [2017/20m/2b]

  47. ‘ਬਾਰਹਮਾਹ ਤੁਖਾਰੀ’ ਗੁਰੂ ਨਾਨਕ ਦੇ ਅਧਿਆਤਮਕ ਤੇ ਰੂਹਾਨੀ ਅਨੁਭਵਾਂ ਨੂੰ ਲੋਕ ਧਾਰਨਾਵਾਂ ਤੇ ਲੋਕ ਸ਼ੈਲੀ ਰਾਹੀਂ ਪ੍ਰਗਟਾਉਣ ਵਾਲਾ ਬਿਰਹੋਂ ਕਾਵਿ ਦਾ ਉੱਤਮ ਨਮੂਨਾ ਹੈ । ਇਸ ਬਾਰੇ ਆਲੋਚਨਾਤਮਕ ਵਿਚਾਰ ਦਿਓ । [2017/20m/3a]

  48. ਬਾਬਾ ਫਰੀਦ ਅਤੇ ਗੁਰੂ ਨਾਨਕ ਦੇਵ ਜੀ ਦੇ ਅਧਿਆਤਮਕ ਦ੍ਰਿਸ਼ਟੀਕੋਣ ਦਾ ਤੁਲਨਾਤਮਕ ਅਧਿਐਨ ਪੇਸ਼ ਕਰੋ । [2017/20m/4a]

  49. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ-ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ।।
    ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ।।
    ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ।।
    ਗੁਰਾ ਇਕ ਦੇਹਿ ਬੁਝਾਈ ।।
    ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ।। [2016/10m/1b]

  50. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ-ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ।।
    ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ।।
    ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ।।
    ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ।।
    ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ।।
    ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ।।
    ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ।।
    ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ।।
    ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ।।
    ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ।।2।। [2016/10m/1e]

  51. ਗਰੂ ਨਾਨਕ ਦੇਵ ਰਚਿਤ ਬਾਣੀ ‘ਜਪੁ ਜੀ’ ਵਿਚ ਵਰਣਿਤ ‘ਪੰਜ ਖੰਡਾਂ’ ਦਾ ਦਾਰਸ਼ਨਿਕ-ਦ੍ਰਿਸ਼ਟੀ ਤੋਂ ਵਿਸ਼ੇਸ਼ ਮਹੱਤਵ ਉਜਾਗਰ ਕਰੋ । (ਸ਼ਬਦ ਸੀਮਾ: 250) [2016/20m/2b]

  52. ਗੁਰੂ ਨਾਨਕ ਦੇਵ ਰਚਿਤ ਬਾਣੀ ‘ਆਸਾ ਦੀ ਵਾਰ’ ਨੂੰ, ਸਿੱਖ ਸਭਿਆਚਾਰ ਦਾ ਨਿਰਮਾਣ ਕਰਨ ਵਾਲ਼ੀ ਵਾਰ ਕਿਉਂ ਕਿਹਾ ਜਾਂਦਾ ਹੈ? ਚਰਚਾ ਕਰੋ । (ਸ਼ਬਦ ਸੀਮਾ: 250) [2016/20m/3a]

  53. ਗੁਰੂ ਨਾਨਕ ਦੇਵ ਰਚਿਤ ਬਾਣੀ ‘ਬਾਰਾਮਾਹ’ ਦੀਆਂ ਰੂਪਾਕਾਰਕ-ਵਿਸ਼ੇਸ਼ਤਾਵਾਂ ਬਿਆਨ ਕਰੋ । (ਸ਼ਬਦ ਸੀਮਾ: 250) [2016/20m/4a]

  54. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਬੇਦਸ ਮਾਹ ਰੁਤੀ ਥਿਤੀ ਵਾਰ ਭਲੇ॥
    ਘੜੀ ਮੂਰਤ ਪਲ ਸਾਚੇ ਆਇ ਸਹਜਿ ਮਿਲੇ॥
    ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਬਿਧਿ ਜਾਣੈ॥
    ਜਿਨਿ ਸੀਗਾਰਿ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ॥ [2015/10m/1b]

  55. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਮਾਣਸਖਾਣੈ ਕਰਹਿ ਨਿਵਾਜ।
    ਛੁਰੀ ਵਗਾਇਨਿ ਤਿਨ ਗਲਿ ਤਾਗ।
    ਤਿਨ ਘਰਿ ਬ੍ਰਹਮਣ ਪੂਰਹਿ ਨਾਦ।
    ਓਨ੍ਹਾ ਭਿ ਆਵਹਿ ਓਹੀ ਸਾਦ।
    ਕੂੜੀ ਰਾਸਿ ਕੂੜਾ ਵਾਪਾਰੁ। ਕੂੜੁ ਬੋਲਿ ਕਰਹਿ ਆਹਾਰੁ। [2015/10m/1c]

  56. ਬਾਰਹ ਮਾਹ ਤੁਖ਼ਾਰੀ ਵਿੱਚ ਲੋਕ ਕਾਵਿ-ਰੂਪ ਦਾ ਅਧਿਆਤਮਕ ਰੂਪਾਂਤਰਣ ਕਿਵੇਂ ਹੋਇਆ ਹੈ? ਇਸ ਉਪਰ ਆਲੋਚਨਾਤਮਕ ਟਿੱਪਣੀ ਪੇਸ਼ ਕਰੋ। [2015/10m/3c]

  57. ਆਸਾ ਦੀ ਵਾਰ ਵਿੱਚ ਗੁਰੂ ਨਾਨਕ ਦੇਵ ਨੇ ਹਰ ਪ੍ਰਕਾਰ ਦੇ ਦਿਖਾਵੇ ਅਤੇ ਪਖੰਡ ਦਾ ਪਾਜ ਉਘਾੜ ਕੇ ਵਿਦਰੋਹੀ ਸੁਰ ਨੂੰ ਬੁਲੰਦ ਕੀਤਾ ਹੈ–ਕਿਵੇਂ? ਚਰਚਾ ਕਰੋ। [2015/20m/4b]

  58. ਹੇਠ ਲਿਖੇ ਪੰਜਾਂ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਜਤੁ ਪਾਹਾਰਾ ਧੀਰਜੁ ਸੁਨਿਆਰੁ॥
    ਅਹਰਣਿ ਮਤਿ ਵੇਦੁ ਹਥੀਆਰੁ॥
    ਭਉ ਖਲਾ ਅਗਨਿ ਤਪ ਤਾਉ॥
    ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
    ਘੜੀਐ ਸਬਦੁ ਸਚੀ ਟਕਸਾਲ॥
    ਜਿਨ ਕਉ ਨਦਰਿ ਕਰਮ ਤਿਨ ਕਾਰ॥
    ਨਾਨਕ ਨਦਰੀ ਨਦਰਿ ਨਿਹਾਲ॥ [2014/10m/1b]

  59. ਹੇਠ ਲਿਖੇ ਪੰਜਾਂ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ॥
    ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥
    ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਕਿ ਚਾਲਿਆ॥
    ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ॥
    ਲਿਖਿ ਨਾਵੈ ਧਰਮੁ ਬਹਾਲਿਆ॥ [2014/10m/1e]

  60. “ਗੁਰੂ ਨਾਨਕ ਨੇ ਜਪੁਜੀ ਸਾਹਿਬ ਵਿੱਚ ਬ੍ਰਹਮ ਸੰਬੰਧੀ ਅਨੁਭਵ ਨੂੰ ਮਨੁੱਖ ਦੇ ਕਰਮਾਂ ਅਤੇ ਆਦਰਸ਼ਾਂ ਨਾਲ ਜੋੜ ਕੇ ਪੇਸ਼ ਕੀਤਾ ਹੈ,” ਇਸ ਕਥਨ ਦੀ ਰੋਸ਼ਨੀ ਵਿੱਚ ਜਪੁਜੀ ਸਾਹਿਬ ਬਾਣੀ ਉਪਰ ਚਰਚਾ ਕਰੋ। [2014/15m/2b]

  61. ਫਰੀਦ ਬਾਣੀ ਵਿੱਚ ਪੇਸ਼ ਨੈਤਿਕਤਾ ਦੇ ਸੰਦੇਸ਼ ਨੂੰ ‘ਆਸਾ ਦੀ ਵਾਰ’ ਵਿੱਚ ਪੇਸ਼ ਨੈਤਿਕਤਾ ਦੇ ਸੰਦੇਸ਼ ਦੇ ਪ੍ਰਸੰਗ ਵਿੱਚ ਵਿਸ਼ਲੇਸ਼ਿਤ ਕਰੋ। [2014/15m/2c]

  62. “ਆਸਾ ਦੀ ਵਾਰ ਵਿੱਚ ਗੁਰੂ ਨਾਨਕ ਨੇ ਬ੍ਰਹਮ, ਗੁਰੂ, ਜੀਵ ਤੇ ਜਗਤ ਦੀ ਪ੍ਰਕਿਰਤੀ ਸੰਬੰਧੀ ਬੁਨਿਆਦੀ ਚਿੰਤਨ ਕੀਤਾ ਹੈ।” ਇਸ ਕਥਨ ਦੀ ਰੋਸ਼ਨੀ ਵਿੱਚ ਇਸ ਰਚਨਾ ਸੰਬੰਧੀ ਚਰਚਾ ਕਰੋ। [2014/20m/4b]

  63. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।।
    ਦਿਵਸੁ ਰਾਤਿ ਦੁਇ ਦਾਈ ਦਾਇਆ
    ਖੇਲੈ ਸਗਲ ਜਗਤੁ ।।
    ਚੰਗਿਆਈਆ ਬੁਰਿਆਈਆ
    ਵਾਚੈ ਧਰਮੁ ਹਦੂਰਿ ।।
    ਕਰਮੀ ਆਪੋ ਆਪਣੀ
    ਕੇ ਨੇੜੈ ਕੇ ਦੂਰਿ ।। [2013/10m/1b]

  64. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ।।
    ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ।।
    ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ।।
    ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ।। [2013/10m/1e]

  65. ਜਪੁਜੀ ਸਾਹਿਬ ਵਿਚ ਪੰਜਾਂ ਖੰਡਾਂ ਦੀ ਵਿਆਖਿਆ ਰਾਹੀਂ ਗੁਰੂ ਨਾਨਕ ਨੇ ਮਨੁੱਖੀ ਜੀਵਨ ਦੇ ਰੂਹਾਨੀ ਵਿਕਾਸ ਦਾ ਮਾਰਗ-ਉਲੀਕ ਕੇ ਉਸ ਅੰਦਰਲੀਆਂ ਅਸੀਮ ਸੰਭਾਵਨਵਾਂ ਨੂੰ ਜਾਗ੍ਰਿਤ ਕੀਤਾ ਹੈ – ਕਿਵੇ? ਉੱਤਰ ਉਦਾਹਰਣਾ ਸਹਿਤ ਲਿਖੋ । (ਸ਼ਬਦ ਸੀਮਾ: 250) [2013/20m/2b]

  66. ਸ੍ਰਿਸ਼ਟੀ ਦੇ ਜਨਮ ਅਤੇ ਵਿਸਤਾਰ ਬਾਰੇ ਗੁਰੂ ਨਾਨਕ ਜਪੁਜੀ ਵਿਚ ਕੀ ਦਸਦੇ ਹਨ? (ਸ਼ਬਦ ਸੀਮਾ: 150) [2013/10m/2c]

  67. ‘ਆਸਾ ਦੀ ਵਾਰ’ ਗੁਰੂ ਨਾਨਕ ਬਾਣੀ ਵਿਚ ਹੀ ਨਹੀਂ ਸਗੋਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਸਥਾਨ ਰਖਦੀ ਹੈ ਕਿਉਂਕਿ ਇਹ ਵਾਰ ਇਕੋ ਵੇਲੇ ਸਦੀਵਤਾ ਅਤੇ ਸਮਕਾਲੀਨਤਾ ਦੀ ਤਰਜਮਾਨੀ ਕਰਦੀ ਹੈ – ਆਸਾ ਦੀ ਵਾਰ ਦੀ ਇਸ ਦੂਹਰੀ ਪ੍ਰਸੰਗਿਕਤਾ ਬਾਰੇ ਵਿਚਾਰ ਕਰੋ । (ਸ਼ਬਦ ਸੀਮਾ: 250) [2013/20m/4a]

  68. ਬਾਰਾ ਮਾਹ ਦੇ ਕਾਵਿ-ਰੂਪ ਦੀ ਵਰਤੋਂ ਕਰਦੇ ਸਮੇਂ ਗੁਰੂ ਨਾਨਕ ਨੇ ਕੀ ਵੱਖਰਤਾ ਅਪਣਾਈ ਹੈ? (ਸ਼ਬਦ ਸੀਮਾ: 150) [2013/10m/4c]

  69. ਹੇਠ ਲਿਖੇ ਪੰਜ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। ਹਰੇਕ ਕਾਵਿ-ਟੋਟੇ ਦੀ ਵਿਆਖਿਆ 150 ਸ਼ਬਦਾਂ ਦੇ ਆਸ-ਪਾਸ ਹੋਵੇ:– ਰਾਤੀ ਰੁਤੀ ਥਿਤੀ ਵਾਰ ॥
    ਪਵਣ ਪਾਣੀ ਅਗਨੀ ਪਾਤਾਲ ॥
    ਤਿਸੁ ਵਿਚਿ ਧਰਤੀ ਥਾਪ ਰਖੀ ਧਰਮ ਸਾਲ ॥
    ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥
    ਤਿਨ ਕੇ ਨਾਮ ਅਨੇਕ ਅਨੰਤ ॥
    ਕਰਮੀ ਕਰਮੀ ਹੋਇ ਵੀਚਾਰੁ ॥
    ਸਚਾ ਆਪਿ ਸਚਾ ਦਰਬਾਰੁ ॥
    ਤਿਥੈ ਸੋਹਨਿ ਪੰਚ ਪਰਵਾਣੁ ॥
    ਨਦਰੀ ਕਰਮ ਪਵੈ ਨੀਸਾਣੁ ॥ [2012/12m/1a]

  70. ਹੇਠ ਲਿਖੇ ਪੰਜ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। ਹਰੇਕ ਕਾਵਿ-ਟੋਟੇ ਦੀ ਵਿਆਖਿਆ 150 ਸ਼ਬਦਾਂ ਦੇ ਆਸ-ਪਾਸ ਹੋਵੇ:– ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥
    ਘੜੀ ਮੂਰਤ ਪਲ, ਸਾਚੇ ਆਏ ਸਹਜਿ ਮਿਲੇ ॥
    ਪ੍ਰਭ ਮਿਲੇ ਪਿਆਰੇ ਕਾਰਜ ਸਾਰੇ, ਕਰਤਾ ਸਭ ਬਿਧਿ ਜਾਣੈ ॥
    ਜਿਨਿ ਸੀਗਾਰੀ ਤਿਸਹਿ ਪਿਆਰੀ, ਮੇਲੁ ਭਇਆ ਰੰਗੁ ਮਾਣੈ ॥
    ਘਰਿ ਸੇਜ ਸੁਹਾਵੀ ਜਾ ਪਿਰਿ ਰਾਣੀ, ਗੁਰਮੁਖਿ ਮਸਤਕਿ ਭਾਗੋ ॥
    ਨਾਨਕ ਅਹਿ ਨਿਸਿ ਰਾਵੈ ਪ੍ਰੀਤਮੁ, ਹਰਿ ਵਰੁ ਥਿਰੁ ਸੋਹਾਗੋ ॥ [2012/12m/1d]

  71. ਬਾਰਹਮਾਹ ਤੁਖਾਰੀ ਵਿਚ ਰੂਪਮਾਨ ਹੋਈ ਵਿਯੋਗ ਭਾਵਨਾ ਦਾ ਵਿਵੇਚਨ ਕਰੋ। (ਸ਼ਬਦ-ਸੀਮਾਂ: 250) [2012/20m/2c]

  72. “ਗੁਰੂ ਨਾਨਕ ਦੀ ਰਚਨਾ ਪ੍ਰਭੂ ਨਾਲ ਏਕਾਕਾਰ ਦੇ ਪ੍ਰਸੰਗ ਵਿਚ ਜੀਵਨ ਦੇ ਰੂਪਾਂਤਰਣ ਨਾਲ ਸੰਬੰਧਿਤ ਹੈ ਤੇ ਇਸ ਆਸ਼ੇ ਲਈ ਇਹ ਸਥਾਪਤ ਸਭਿਆਚਾਰ ਨਾਲ ਨਿਰੰਤਰ ਸੰਵਾਦ ਸਿਰਜਦੀ ਹੈ,” ਇਸ ਕਥਨ ਵਿਚਲੇ ਤਿੰਨਾਂ ਪੱਖਾਂ ਨੂੰ ਪਰਸਪਰ ਸੰਬੰਧਿਤ ਰੂਪ ਵਿਚ ਵਿਚਾਰੋ। (ਸ਼ਬਦ-ਸੀਮਾਂ: 250) [2012/20m/3a]

  73. ‘ਆਸਾ ਦੀ ਵਾਰ’ ਵਿਚ ਪ੍ਰਮਾਤਮਾ ਦੀ ਨਦਰਿ, ਸ੍ਰਿਸ਼ਟੀ ਦੇ ਵਿਧਾਨ ਅਤੇ ਮਨੁੱਖ ਦੇ ਕਰਮਾਂ ਦੇ ਦਰਮਿਆਨ ਇਕ ਸੰਬੰਧ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਸੰਬੰਧ ਦੀ ਵਿਆਖਿਆ ਆਪਣੇ ਸ਼ਬਦਾਂ ਵਿਚ ਕਰੋ। (ਸ਼ਬਦ-ਸੀਮਾਂ: 250) [2012/20m/3b]

  74. ਜਪੁਜੀ ਨੂੰ ‘ਕਰਤੇ ਦੀ ਰਚਨਾ’ ਕਿਹਾ ਗਿਆ ਹੈ, ਇਸ ਮਤ ਦਾ ਵਿਸ਼ਲੇਸ਼ਣ ਕਰੋ। (ਸ਼ਬਦ-ਸੀਮਾਂ: 250) [2012/20m/3c]

  75. ਹੇਠ ਲਿਖੇ ਤਿੰਨਾ ਕਾਵਿ ਟੋਟਿਆਂ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ।।
    ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ।।
    ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ।।
    ਸਤਿਗੁਰਿ ਮਿਲਿਐ ਸਚੁ ਪਾਇਆ ਜਿਨੀ ਵਿਚਹੁ ਆਪੁ ਗਵਾਇਆ ।।
    ਜਿਨਿ ਸਚੋ ਸਚੁ ਬੁਝਾਇਆ ।। [2011/20m/1a]

  76. “‘ਆਸਾ ਦੀ ਵਾਰ’ ਵਿਚ ਮਨੁੱਖੀ-ਜੀਵਨ-ਆਦਰਸ਼ ਦੇ ਸਾਰੇ ਦਾਰਸ਼ਨਿਕ, ਅਧਿਆਤਮਕ, ਨੈਤਿਕ, ਸਮਾਜਕ ਤੇ ਰਾਜਨੈਤਿਕ ਪੱਥਾਂ ਉਤੇ ਭਰਪੂਰ ਵਿਚਾਰ ਪ੍ਰਗਟ ਕੀਤੇ ਗਏ ਹਨ ।” ਇਸ ਕਥਨ ਦੀ ਰੌਸ਼ਨੀ ਵਿਚ ਇਸ ਬਾਣੀ ਦੇ ਮੂਲ-ਉਦੇਸ਼ ਦੀ ਵਿਆਖਿਆ ਕਰੋ । [2011/30m/3a]

  77. “ਗੁਰੂ ਨਾਨਕ ਦੇਵ ਜੀ ਨਾ ਕੇਵਲ ਇਕ ਮਹਾਨ ਚਿੰਤਕ ਸਨ, ਇਕ ਅਦੁੱਤੀ ਰਹੱਸਵਾਦੀ ਤੇ ਪ੍ਰਭਾਵਸ਼ਾਲੀ ਸਮਾਜਕ ਨੇਤਾ, ਸਗੋਂ ਇਕ ਵਿਦਰੋਹੀ ਪੁਰਸ਼ ਅਤੇ ਉਤਕ੍ਰਿਸ਼ਟ ਸਾਹਿਤਕਾਰ ਵੀ ਸਨ ।” ਇਸ ਕਥਨ ਦੇ ਸੰਬੰਧ ਵਿਚ ‘ਆਸਾ ਦੀ ਵਾਰ’, ‘ਜਪੁਜੀ’ ਅਤੇ ‘ਬਾਰਹਮਾਹ’ ਦੇ ਆਧਾਰ ਉਤੇ ਗੁਰੂ ਨਾਨਕ ਦੇਵ ਜੀ ਦੀ ਸਾਹਿਤਕ ਪ੍ਰਤਿਭਾ ਉਤੇ ਵਿਚਾਰ ਕਰੋ । [2011/30m/3b]

  78. ਹੇਠ ਲਿਖੇ ਕਾਵਿ ਟੋਟਿਆਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ:– ਆਪੇ ਭਾਂਡੇ ਸਾਜਿਆਨੁ
    ਆਪੇ ਪੂਰਣੁ ਦੇਇ ॥
    ਇਕਨੀ ਦੂਧ ਸਮਾਈਐ
    ਇਕਿ ਚੁਲੈ ਰਹਨਿ ਚੜੇ ॥
    ਇਨਿ ਨਿਹਾਲੀ ਪੈ ਸਵਨਿ
    ਇਕ ਉਪਰਿ ਰਹਨਿ ਖੜੇ ॥
    ਤਿਨਾ ਸਵਾਰੇ ਨਾਨਕਾ
    ਜਿਨ ਕਉ ਨਦਹਿ ਕਰੇ ॥ [2010/20m/1a]

  79. “ਕੁਦਰਤ ਦੀ ਰੰਗੀਨੀ, ਹਉਮੈ ਦੇ ਸੂਖਮ ਤੇ ਸਥੂਲ ਰੂਪ, ਧਰਮ ਦੀਆਂ ਮੁਰਦਾ ਤੇ ਅਬੌਧਿਕ ਰਸਮਾਂ, ਧਾਰਮਿਕ ਫੋਕਟ ਕਰਮ-ਕਾਂਡ, ਰਾਜਸੀ ਧੱਕਾ ਤੇ ਅਨਿਆ, ਜ਼ਾਤਪਾਤ ਦੇ ਵਿਤਕਰੇ, ਇਸਤ੍ਰੀ ਦੀ ਬੇਪਤੀ ਦੇ ਵਿਰੁਧ ਰੋਸ, ਅਮੀਰੀ ਦਾ ਸਰੂਰ, ਮਹਿਨੂਮਾਂ ਦੀ ਬੁਜ਼ਦਿਲੀ, ਕਰਮ ਤੇ ਪ੍ਰਤਿਕਰਮ ਤੇ ਰੱਬੀ ਨਿਆਕਾਰੀ ਦੇ ਸਿਧਾਂਤ”–ਦੀ ਖ਼ੂਬਸੂਰਤੀ ਨਾਲ ਪੇਸ਼ਕਾਰੀ ‘ਆਸਾ ਦੀ ਵਾਰ’ ਵਿਚ ਹੈ। ਇਹਨਾਂ ਪੱਖਾਂ ਦੀ ਉਦਾਹਰਣਾਂ ਸਹਿਤ ਸਮੀਖਿਆ ਪੇਸ਼ ਕਰੋ। [2010/60m/2]

  80. ਨਿਮਨ-ਲਿਖਿਤ ਕਾਵਿ-ਟੂਕਾਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ-ਵਿਆਖਿਆ ਕਰੋ:– ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
    ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥
    ਚੀਜ ਕਰਨਿ ਮਨਿ ਭਾਂਵਦੇ ਹਰਿ ਬੁਝਨਿ ਨਾਹੀ ਹਾਰਿਆ ॥
    ਕਰ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥
    ਜਰੁ ਆਈ ਜੋਬਨਿ ਹਾਰਿਆ ॥ [2009/20m/1b]

  81. ‘ਜਪੁਜੀ’ ਸਾਹਿਬ ਦੀ ਕਾਵਿ-ਸ਼ੈਲੀ ਬਾਰੇ ਵਿਸਤਾਰ ਸਹਿਤ ਚਰਚਾ ਕਰੋ। [2009/60m/2]

1.3] ਬੁੱਲ੍ਹੇ ਸ਼ਾਹ

54 questions

  1. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ
    ਸਜਦੇ ਕਰਦਿਆਂ ਘਸ ਗਏ ਮੱਥੇ
    ਨਾ ਰੱਬ ਤੀਰਥ ਨਾ ਰੱਬ ਮੱਕੇ
    ਜਿਸ ਪਾਯਾ ਤਿਸ ਨੂਰ ਅਨਵਾਰ
    ਇਸ਼ਕ ਦੀ ਨਵੀਉਂ ਨਵੀਂ ਬਹਾਰ । [2026/10m/1d]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬੁੱਲ੍ਹੇ ਸ਼ਾਹ ਦਾ ਪ੍ਰੇਮ ਦਾ ਸੰਕਲਪ ਮੱਧਕਾਲੀ ਭਾਰਤੀ ਸਮਾਜ ਵਿਚਲੇ ਨਸਲੀ, ਧਾਰਮਿਕ, ਜਾਤੀ ਅਤੇ ਲਿੰਗ ਦੇ ਵਿਤਕਰਿਆਂ ਅਤੇ ਵਿਰੋਧਾਂ ਨੂੰ ਨਕਾਰ ਕੇ, ਮਨੁੱਖੀ ਬਰਾਬਰੀ ਅਤੇ ਸਮਾਜਕ ਨਿਆਂ ਦਾ ਸੰਦੇਸ਼ ਕਿਵੇਂ ਦਿੰਦਾ ਹੈ? ਬੁੱਲ੍ਹੇ ਸ਼ਾਹ ਦੇ ਕਲਾਮ ਦੇ ਹਵਾਲੇ ਨਾਲ ਚਰਚਾ ਕਰੋ । [2026/15m/2b]

  3. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਸਾਈਂ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਬਿੰਬ-ਵਿਧਾਨ, ਪ੍ਰਤੀਕ-ਪ੍ਰਬੰਧ ਅਤੇ ਕਾਵਿ-ਭਾਸ਼ਾ ਦੀ ਵਿੱਲਖਣਤਾ ਬਾਰੇ ਚਰਚਾ ਕਰੋ । [2026/15m/3c]

  4. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚ ਸੂਫ਼ੀ ਰੂਹਾਨੀਅਤ ਦੀ ਉਦਾਰਵਾਦੀ ਤੇ ਮਾਨਵਵਾਦੀ ਵਿਆਖਿਆ ਦੇ ਨਾਲ ਨਾਲ, ਉਸ ਦੇ ਦੌਰ ਦੀਆਂ ਸਮਾਜਕ ਤੇ ਰਾਜਸੀ ਤਬਦੀਲੀਆਂ ਅਤੇ ਯੁੱਗ-ਗਰਦੀ ਨੂੰ ਬਿਆਨ ਕੀਤਾ ਗਿਆ ਹੈ । “ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ ਗੋਰ ਪਿਆ ਕੋਈ ਹੋਰ” ਕਹਿ ਕੇ, ਬੁੱਲ੍ਹੇ ਸ਼ਾਹ ਕਿਸ ਸ਼੍ਰੇਣੀ ਦੀ ਇਤਿਹਾਸਕ-ਹਾਰ ਵੱਲ ਸੰਕੇਤ ਕਰਦਾ ਹੈ? ਚਰਚਾ ਕਰੋ । [2026/15m/4b]

  5. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ) ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ
    ਰਾਤੀਂ ਨੀਂਦ ਨਾ ਦਿਨ ਸੁੱਖ ਸੁੱਤੀ ਅੱਖੀਂ ਪਲਟਿਆ ਨੀਰ ।
    ਛਵ੍ਹੀਆਂ ਤੇ ਤਲਵਾਰਾਂ ਕੋਲੋਂ ਇਸ਼ਕ ਦੇ ਤਿੱਖੇ ਤੀਰ ।
    ਇਸ਼ਕੇ ਜੇਡ ਨਾ ਜ਼ਾਲਮ ਕੋਈ ਇਹ ਜ਼ਹਿਮਤ ਬੇਪੀਰ ।
    ਇਕ ਪਲ ਸਾਇਤ ਆਰਾਮ ਨਾ ਆਵੇ ਬੁਰੀ ਬਿਰਹੋਂ ਦੀ ਪੀੜ । [2025/10m/1d]

  6. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬੁੱਲ੍ਹੇ ਸ਼ਾਹ ਸੂਫ਼ੀ ਰਹੱਸਵਾਦ ਦੀ ਸਹੀ ਤਰਜਮਾਨੀ ਕਰਨ ਵਾਲਾ ਅਜਿਹਾ ਸੁਚੇਤ ਸ਼ਾਇਰ ਹੈ ਜੋ ਇਸਲਾਮ ਵਿੱਚ ਪ੍ਰਚੱਲਿਤ ਹੋ ਰਹੇ ਬਾਹਰੀ ਭੇਖਾਂ ਅਤੇ ਦਿਖਾਵੇ ਵਾਲੇ ਕਿਰਦਾਰ ਨੂੰ ਰੱਦ ਕਰਦਾ ਇਸਲਾਮ ਦੇ ਅਨੁਯਾਈਆਂ ਨੂੰ ਸਵਸਥ ਧਾਰਮਿਕ ਕਦਰਾਂ-ਕੀਮਤਾਂ ਅਪਣਾਉਣ ਲਈ ਪ੍ਰੇਰਦਾ ਹੈ । ਉਸਦੀ ਸ਼ਾਇਰੀ ਦਾ ਵੱਡਾ ਹਿੱਸਾ ਬਾਹਰੀ ਜੀਵਨ ਨਾਲੋਂ ਮਨੁੱਖ ਦੇ ਰੂਹਾਨੀ ਜਗਤ ਦੀ ਪੁਨਰ-ਸਥਾਪਨਾ ’ਤੇ ਬਲ ਦਿੰਦਾ ਹੈ । ਇਸ ਕਥਨ ਦੀ ਪੁਸ਼ਟੀ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਆਧਾਰ ’ਤੇ ਕਰੋ । [2025/15m/2c]

  7. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬੁੱਲ੍ਹੇ ਸ਼ਾਹ ਦਾ ਕਲਾਮ ਬੇਖ਼ੁਦੀ ਤੇ ਚੇਤਨਾ ਦੇ ਤਣਾਉ ਦਾ ਇਕ ਅਜਿਹਾ ਨਾਚ ਹੈ ਜਿੱਥੇ ਆਪਣੇ ਵਰਗ ਦੀ ਸੋਝੀ ਤਾਂ ਰਹਿੰਦੀ ਹੈ, ਪਰ ਬਾਕੀ ਸਭ ਕਾਸੇ ਤੋਂ ਮਨੁੱਖ ਬੇਨਿਆਜ਼ ਹੋ ਜਾਂਦਾ ਹੈ । ਇਸ ਕਥਨ ਦੀ ਪੁਸ਼ਟੀ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚੋਂ ਉਦਾਹਰਨਾਂ ਦੇ ਕੇ ਕਰੋ । [2025/15m/3c]

  8. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਬੁੱਲ੍ਹੇ ਸ਼ਾਹ ਆਪਣੇ ਕਲਾਮ ਵਿੱਚ ਰੂਹਾਨੀਅਤ ਦੇ ਗੰਭੀਰ ਮਸਲਿਆਂ ਨੂੰ ਸਰੋਦੀ ਸੁਰ ਵਿੱਚ ਬਿਆਨਦਾ ਅਤੇ ਸਮਾਜ ਦੀਆਂ ਜਾਤੀ-ਜਮਾਤੀ ਅਤੇ ਧਾਰਮਿਕ ਵੰਡੀਆਂ ਨੂੰ ਮੁੱਢੋ ਰੱਦ ਕਰਦਾ ਮਨੁੱਖਤਾ ਨੂੰ ਇੱਕ ਅੱਲ੍ਹਾ ਦੀ ਜਾਤ ਮੰਨਣ ’ਤੇ ਜ਼ੋਰ ਦਿੰਦਾ ਹੈ । ਇਸ ਦਲੀਲ ਦੇ ਆਧਾਰ ’ਤੇ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਮੁੱਖ ਸਰੋਕਾਰਾਂ ਬਾਰੇ ਵਿਚਾਰ ਚਰਚਾ ਕਰੋ । [2025/15m/4c]

  9. ਹੇਠ ਲਿਖੇ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਜੋ ਕੁੱਝ ਸਾਡੇ ਅੰਦਰ ਵੱਸੇ ਜਾਤ ਅਸਾਡੀ ਹੋਈ,
    ਜਿਸ ਦੇ ਨਾਲ ਮੈਂ ਨਿਹੁੰ ਲਗਾਇਆ ਉਹੀਉ ਜੈਸੀ ਹੋਈ,
    ਚਿੱਟੀ ਚਾਦਰ ਲਾਹ ਸੁੱਟ ਕੁੜੀਏ ਪਹਿਣ ਫ਼ਕੀਰਾਂ ਲੋਈ,
    ਚਿੱਟੀ ਚਾਦਰ ਦਾਗ਼ ਲਗੇਸੀ ਲੋਈ ਦਾਗ਼ ਨਾ ਕੋਈ ।” [2024/10m/1d]

  10. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਬੁੱਲ੍ਹਾ, ਭਾਰਤ ਦਾ ਸਪੂਤ, ਆਪਣੀ ਜਨਮ-ਭੂਮੀ ਪੰਜਾਬ ਦੀ ਸ਼ਮ੍ਹਾ ਦਾ ਉਹ ਪਰਵਾਨਾ ਹੈ, ਜਿਸ ਦਾ ਏਥੋਂ ਹੋਰਥੇ ਜਾਣ ਲਈ ਜੀਅ ਨਹੀਂ ਕਰਦਾ, ਉਹ ਪੰਜਾਬ ਦੇ ਦਰਿਆਵਾਂ, ਜੁਹਾਂ, ਪਹਾੜਾਂ, ਰੁੱਤਾਂ, ਫ਼ਸਲਾਂ, ਬਾਗ਼ – ਬਗ਼ੀਚਿਆਂ, ਜੁਆਨਾਂ, ਬੁਢਿਆਂ, ਮੁਟਿਆਰਾਂ, ਨੱਢੀਆਂ ਤੇ ਬੁੱਢੀਆਂ ਮਾਵਾਂ ਦਾ ਜੱਸ ਕਰਨ ਲਈ, ਸਦਾ ਉਤਸਕ ਰਹਿੰਦਾ ਹੈ ।” ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚੋਂ ਮਿਸਾਲਾਂ ਦੇ ਕੇ, ਇਸ ਕਥਨ ਦੀ ਪੁਸ਼ਟੀ ਕਰੋ । [2024/15m/2c]

  11. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਸਾਈਂ ਬੁੱਲ੍ਹੇ ਸ਼ਾਹ, ਰੱਬ ਦਾ ਆਸ਼ਕ ਹੋ ਕੇ, ਕਿਸੇ ਮਸੀਤ ਦੇ ਗੋਸ਼ੇ ਵਿੱਚ ਜਾਂ ਕਿਸੇ ਤੱਕੀਏ ਵਿੱਚ ਜਾ ਕੇ ਅੱਖਾਂ ਬੰਦ ਕਰਕੇ ਬੈਠਾ ਨਹੀਂ ਰਿਹਾ ਸੀ, ਸਗੋਂ ਉਹ ਪੂਰੀ ਤਰ੍ਹਾਂ ਚੇਤੰਨ ਹੋ ਕੇ, ਆਪਣੇ ਆਲੇ-ਦੁਆਲੇ ਵਾਪਰਣ ਵਾਲੀਆਂ ਰਾਜਨੀਤਕ, ਸਮਾਜਕ ਅਤੇ ਧਾਰਮਕ ਘਟਨਾਵਾਂ ਦੀ ਦੇਖ-ਪਰਖ ਕਰ ਰਿਹਾ ਸੀ ।” ਇਸ ਕਥਨ ਨੂੰ, ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਹਵਾਲੇ ਨਾਲ ਸਪੱਸ਼ਟ ਕਰੋ । [2024/15m/4b]

  12. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਅਨੇ ।
    ਦਿਲ ਦੀ ਵੇਦਨ ਕੋਈ ਨਾ ਜਾਣੇ, ਅੰਦਰ ਦੇਸ ਬੇਗਾਨੇ ।
    ਜਿਸ ਨੂੰ ਚਾਟ ਅਮਰ ਦੀ ਹੋਵੇ, ਸੋਈ ਅਮਰ ਪਛਾਣੇ ।
    ਏਸ ਇਸ਼ਕ ਦੀ ਔਖੀ ਘਾਟੀ, ਜੋ ਚੜਿਆ ਸੋ ਜਾਣੇ ।
    ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਅਨੇ । [2023/10m/1d]

  13. ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚੋਂ ਉਭਰਦੇ ਇਸ਼ਕ ਦੇ ਸੰਕਲਪ ਨੂੰ ਪੰਜਾਬੀ ਸੂਫ਼ੀ ਪਰੰਪਰਾ ਦੇ ਪ੍ਰਸੰਗ ਵਿੱਚ ਵਿਚਾਰੋ । [2023/15m/2c]

  14. “ਬੁੱਲੇ ਸ਼ਾਹ ਦੇ ਕਲਾਮ ਦਾ ਵਡੇਰਾ ਹਿੱਸਾ ਵਿਛੋੜੇ ਦੇ ਦਰਦ ਅਤੇ ਅੰਦਰ ਦੀ ਹੂਕ ਦਾ ਪ੍ਰਗਟਾਵਾ ਕਰਦਾ ਹੈ । ਇਸ ਪ੍ਰਗਟਾਵੇ ਵਿੱਚ ਸੰਗੀਤਕ ਅੰਸ਼ ਅਤੇ ਰਵਾਨਗੀ ਲੋਹੜੇ ਦੀ ਹੈ ।” ਬੁੱਲੇ ਸ਼ਾਹ ਦੀਆਂ ਕਾਫ਼ੀਆਂ ਵਿੱਚੋਂ ਮਿਸਾਲਾਂ ਦੇ ਕੇ ਇਸ ਕਥਨ ਨੂੰ ਸਪੱਸ਼ਟ ਕਰੋ । [2023/15m/3c]

  15. “ਬੁੱਲ੍ਹੇ ਸ਼ਾਹ ਆਪਣੀਆਂ ਕਾਫ਼ੀਆਂ ਵਿੱਚ ਆਪਣੇ ਤਤਕਾਲੀ ਸਮਾਜ ਵਿਚਲੀਆਂ ਧਾਰਮਿਕ, ਸਮਾਜਿਕ, ਆਰਥਿਕ ਅਤੇ ਨਸਲੀ ਪਛਾਣਾਂ ਦੇ ਵਖਰੇਵੇ ਨੂੰ ਰੱਦ ਕਰਦਾ ਹੋਇਆ ਸਮੁੱਚੀ ਮਾਨਵਤਾ ਨੂੰ ਇੱਕ ਅੱਲ੍ਹਾ ਦੀ ਜਾਤ ਮੰਨਣ ਦੀ ਜੋਰਦਾਰ ਵਕਾਲਤ ਕਰਦਾ ਹੈ ।” ਇਸ ਕਥਨ ਨੂੰ ਕਾਫ਼ੀਆਂ ਦੇ ਹਵਾਲੇ ਨਾਲ ਸੱਪਸ਼ਟ ਕਰੋ । [2023/15m/4b]

  16. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਾਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਆਓ ਸਈਓ ਰਲ ਦਿਉ ਨੀ ਵਧਾਈ ।
    ਮੈ ਬਰ ਪਾਇਆ ਰਾਂਝਾ ਮਾਹੀ ।
    ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ,
    ਹੱਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ,
    ਆਓ ਸਈਓ ਰਲ ਦਿਉ ਨੀ ਵਧਾਈ । [2022/10m/1d]

  17. “ਬੁੱਲ੍ਹੇ ਸ਼ਾਹ ਦੀਆਂ ‘ਕਾਫ਼ੀਆਂ’ ਵਿਚ ‘ਇਸ਼ਕ ਮਿਜ਼ਾਜ਼ੀ’ ਅਤੇ ‘ਇਸ਼ਕ ਹਕੀਕੀ’, ਦੋਹਾਂ ਦੀ, ਅਭਿਵਿਅਕਤੀ ਕੀਤੀ ਗਈ ਹੈ । ਉਸਨੇ ‘ਇਸ਼ਕ ਹਕੀਕੀ’ ਦੀ ਮੰਜ਼ਲ ’ਤੇ ਪਹੁੰਚਣ ਲਈ ‘ਇਸ਼ਕ ਮਿਜ਼ਾਜ਼ੀ’ ਦੇ ਰਾਹ ਨੂੰ ਅਪਨਾਉਣ ਦੀ ਵਕਾਲਤ ਕੀਤੀ ਹੈ ।” ਇਸ ਕਥਨ ਬਾਰੇ ਆਪਣੇ ਵਿਚਾਰ ਦਿਉ । [2022/15m/2c]

  18. “ਬੁੱਲ੍ਹੇ ਸ਼ਾਹ ਦੀਆਂ ‘ਕਾਫ਼ੀਆਂ’ ਵਿਚ ਪ੍ਰਧਾਨ ਸਰੋਕਾਰ ਅੱਲ੍ਹਾਂ ਹੈ । ਉਸ ਦੀ ਤੜਪ ਉਸ ਲਈ ਹੈ । ਉਸ ਦਾ ਇਸ਼ਕ ਉਹ ਹੀ ਹੈ । ਉਸ ਦਾ ਮੁਰਸ਼ਦ, ਮਾਹੀ, ਜੋਗੀ, ਰਾਂਝਾ, ਢੋਲਾ ਉਹੀ ਹੈ । ਉਸ ਦੇ ਪਰਤੱਖ ਦੀਦਾਰ ਲਈ ਕਾਜ਼ੀ ਅਤੇ ਕਰਮਕਾਂਡ ਬੇਅਰਥ ਹਨ ।” ਇਸ ਕਥਨ ਦੀ ਉਦਾਹਰਣਾ ਸਹਿਤ ਪੁਸ਼ਟੀ ਕਰੋ । [2022/20m/4a]

  19. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ
    ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
    ਇਸ਼ਕ ਡੇਰਾ ਮੇਰੇ ਅੰਦਰ ਕੀਤਾ,
    ਡਰ ਕੇ ਜ਼ਹਿਰ ਪਿਆਲਾ ਮੈਂ ਪੀਤਾ,
    ਝਬਦੇ ਆਵੀਂ ਵੇ ਤਬੀਬਾ, ਨਹੀਂ ਤੇ ਮੈਂ ਮਰ ਗਈਆਂ
    ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ ।” [2021/10m/1d]

  20. ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚ ਆਇਆ ‘ਤ੍ਰਿੰਝਣ’ ਦਾ ਪ੍ਰਤੀਕ, ਕਿੰਨ੍ਹਾਂ ਕਿੰਨ੍ਹਾਂ ਗੱਲਾਂ ਦਾ ਸੂਚਕ ਹੈ? ਉਦਾਹਰਣਾਂ ਸਹਿਤ ਚਰਚਾ ਕਰੋ । [2021/10m/2c]

  21. ਸੂਫ਼ੀ ਮੱਤ ਵਿਚ ਬਿਆਨ ਕੀਤੀਆਂ ਗਈਆਂ ਅਧਿਆਤਮਿਕ ਮੰਜ਼ਿਲਾਂ ਬਾਰੇ, ਬੁੱਲ੍ਹੇ ਸ਼ਾਹ ਦਾ ਨਜ਼ਰੀਆ ਕੀ ਹੈ? ‘ਕਾਫ਼ੀਆ ਬੁੱਲ੍ਹੇ ਸ਼ਾਹ’ ਦੇ ਆਧਾਰ ’ਤੇ, ਸਪੱਸ਼ਟ ਕਰੋ । [2021/10m/3c]

  22. ਸਾਈਂ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ’ਚੋਂ ਉੱਭਰਨ ਵਾਲ਼ੇ ‘ਸਾਂਸਕ੍ਰਿਤਕ-ਸਮਨਵੈ’ ਦੀ ਭਾਵਨਾ ਨਾਲ਼ ਓਤਪ੍ਰੋਤ, ‘ਅਦਵੈਤੀ-ਨਜ਼ਰੀਏ’ ਨੂੰ ਚਰਚਾ ਦਾ ਵਿਸ਼ਾ ਬਣਾਉ । [2021/10m/4c]

  23. ਨਿਮਨ ਦਰਜ ਪੰਜਾਂ ਕਾਵਿ-ਵੰਨਗੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮੈਂ ਕਿਉ ਕਰ ਜਾਵਾਂ ਕਾਅਬੇ ਨੂੰ
    ਦਿਲ ਲੋਚੇ ਤਖ਼ਤ ਹਜ਼ਾਰੇ ਨੂੰ
    ਲੋਕੀਂ ਸਜਦਾ ਕਾਅਬੇ ਨੂੰ ਕਰਦੇ
    ਸਾਡਾ ਸਜਦਾ ਯਾਰ ਪਿਆਰੇ ਨੂੰ
    ਦਿਲ ਲੋਚੇ ਤਖ਼ਤ ਹਜ਼ਾਰੇ ਨੂੰ । [2020/10m/1d]

  24. ‘ਸਾਈ ਬੁੱਲ੍ਹੇ ਸ਼ਾਹ ਦੇ ਕਲਾਮ ਵਿਚ ਸ਼ਰ੍ਹੀਅਤ ਅਤੇ ਧਰਮ ਦੇ ਬਾਹਰੀ ਕਰਮਕਾਂਡ ਦਾ ਨਿਕਾਰਣ ਵਿਦਰੋਹੀ ਸੁਰ ਵਿਚ ਹੋਇਆ ਹੈ । ਉਸਦਾ ਧਾਰਮਿਕ ਰਵਾਦਾਰੀ ਤੇ ਪ੍ਰੇਮਾ-ਭਗਤੀ ਦਾ ਮਾਰਗ ਰੁਹਾਨੀਅਤ ਦਾ ਨਵਾਂ ਆਦਰਸ਼ ਸਿਰਜਦਾ ਹੈ, ਜੋ ਸਮਾਜਕ-ਨਿਆਂ, ਬਰਾਬਰੀ ਤੇ ਇਨਸਾਨ-ਦੋਸਤੀ ਦਾ ਸੁਨੇਹਾ ਦਿੰਦਾ ਹੈ ।’ ਇਸ ਕਥਨ ਬਾਰੇ ਚਰਚਾ ਕਰੋ । [2020/15m/2c]

  25. ਬੁੱਲ੍ਹੇ ਸ਼ਾਹ ਆਪਣੇ ਕਲਾਮ ਵਿਚ ਮੱਧਕਾਲੀਨ ਭਾਰਤੀ ਸਾਮੰਤੀ ਵਿਵਸਥਾ ਦੁਆਰਾ ਸਥਾਪਿਤ ਧਾਰਮਿਕ/ਸੰਪਰਦਾਇਕ, ਨਸਲੀ ਤੇ ਜਾਤ-ਵਰਣ ਉਤੇ ਅਧਾਰਿਤ ਪਛਾਣਾਂ ਨੂੰ ਮੁੱਢੋਂ ਰੱਦ ਕਰਦਾ ਹੈ । ਉਹ ਆਰਥਿਕ ਦਰਜੇਬੰਦੀ ਤੇ ਲਿੰਗ ਵਿਤਕਰੇ ਤੋਂ ਮੁਕਤ ਸਮਤਾਵਾਦੀ ਸਮਾਜ ਦੀ ਕਲਪਣਾ ਕਰਦਾ ਹੈ, ਜਿਸਨੂੰ ਉਹ ‘ਪ੍ਰੇਮਨਗਰ’ ਕਹਿੰਦਾ ਹੈ । ਬੁੱਲ੍ਹੇ ਸ਼ਾਹ ਦੇ ਪਿਆਰ ਜਾਂ ਇਸ਼ਕ ਦੇ ਸੰਕਲਪ ਨੂੰ ਸਪਸ਼ਟ ਕਰੋ । [2020/20m/3a]

  26. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਰਾਂਝਾ ਰਾਂਝਾ ਕਰਦੀ ਹੁਣ ਮੈਂ ਆਪੇ ਰਾਂਝਾ ਹੋਈ
    ਸੱਦੋ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ
    ਰਾਂਝਾ ਮੈਂ ਵਿਚ ਮੈਂ ਰਾਂਝੇ ਵਿਚ ਹੋਰ ਖ਼ਿਆਲ ਨਾ ਕੋਈ
    ਮੈ ਨਾਹੀਂ ਉਹ ਆਪ ਹੈ ਅਪਣੀ ਆਪ ਕਰੇ ਦਿਲਜੋਈ । [2019/10m/1d]

  27. “ਸਾਈਂ ਬੁੱਲ੍ਹੇ ਸ਼ਾਹ ਦੇ ਕਲਾਮ ਵਿਚ ‘ਇਸ਼ਕ’ ਤੇ ‘ਸ਼ਰ੍ਹਾ’ ਦਾ ਵਿਰੋਧ ਮੱਧਕਾਲੀ ਭਾਰਤੀ ਸਮਾਜ ਵਿਚ ਧਾਰਮਿਕ ਸੰਸਥਾਵਾਂ ਵਿਚ ਆਏ ਨਿਘਾਰ ਨੂੰ ਉਜਾਗਰ ਕਰਦਾ ਹੈ । ਬੁੱਲ੍ਹੇ ਸ਼ਾਹ ਦਾ ‘ਪ੍ਰੇਮ-ਨਗਰ’ ਧਾਰਮਿਕ ਕਰਮਕਾਂਡ ਤੇ ਫ਼ਿਰਕੂ ਕੱਟੜਤਾ ਤੋਂ ਨਾਬਰੀ ਦਾ ਸੂਚਕ ਹੈ ।” ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? [2019/20m/3a]

  28. ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਪ੍ਰਤੀਕ-ਵਿਧਾਨ ਬਾਰੇ ਆਲੋਚਨਾਤਮਕ ਚਰਚਾ ਕਰੋ । [2019/15m/4c]

  29. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ): ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹੱਵਾ ਜਾਇਆ
    ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੌਣ ।
    ਬੁੱਲ੍ਹਾ ਕੀ ਜਾਣਾ ਮੈਂ ਕੌਣ ।
    ਅੱਵਲ ਆਖ਼ਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾ
    ਮੈਥੋਂ ਹੋਰ ਨਾ ਕੋਈ ਸਿਆਣਾ, ਬੁੱਲ੍ਹਾ ਸ਼ਹੁ ਖੜ੍ਹਾ ਹੈ ਕੌਣ ।
    ਬੁੱਲ੍ਹਾ ਕੀ ਜਾਣਾ ਮੈਂ ਕੌਣ । [2018/10m/1d]

  30. “ਕਾਫ਼ੀਆਂ ਬੁੱਲ੍ਹੇ ਸ਼ਾਹ ਵਿਚੋਂ ਤੱਤਕਾਲੀਨ ਇਤਿਹਾਸਕ, ਰਾਜਸੀ, ਸਮਾਜਕ ਧਾਰਮਕ ਤੇ ਸਭਿਆਚਾਰਕ ਪਰਿਸਥਿਤੀਆਂ ਦਾ ਭਰਪੂਰ ਵਰਣਨ ਮਿਲਦਾ ਹੈ ।” ਇਸ ਕਥਨ ਦਾ ਵਿਵੇਚਨ ਕਰੋ । [2018/20m/3c]

  31. ਸਾਈਂ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚੋਂ ਸੂਫ਼ੀ-ਵਿਚਾਰਧਾਰਾ ਦਾ, ਕਿਹੋ ਜਿਹਾ ਬਿੰਬ ਉਜਾਗਰ ਹੁੰਦਾ ਹੈ? ਚਰਚਾ ਕਰੋ । [2018/15m/4c]

  32. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
    ਅੰਦਰ ਖੱਵਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ ।
    ਸੁੰਞੇ ਬਨ ਵਿੱਚ ਲੁੱਟੀ ਸਾਈਆਂ, ਸੂਰ ਪਲੰਘ ਨੇ ਘੇਰੀ ।
    ਮੁੱਲਾਂ ਕਾਜ਼ੀ ਸਾਨੂੰ ਰਾਹ ਬਤਾਬਣ, ਦੇਣ ਭਰਮ ਦੀ ਫੇਰੀ ।
    ਇਹ ਤਾਂ ਠੱਗ ਜਗਤ ਏ, ਜਿਹਾ ਲਾਵਣ ਜਾਲ ਚੁਫੇਰੀ । [2017/10m/1c]

  33. ਬੁੱਲੇ ਸ਼ਾਹ ਲਈ ਕਵਿਤਾ ਸ਼ੁਗਲ ਨਹੀਂ, ਸਮਾਜਿਕ ਜ਼ਿੰਮੇਵਾਰੀ ਦਾ ਅਹਿਦ ਸੀ । ਇਸ ਕਥਨ ਦੇ ਆਧਾਰ ’ਤੇ ਬੁੱਲੇ ਸ਼ਾਹ ਦੀਆਂ ਕਾਫੀਆਂ ਦੇ ਸਮਾਜਿਕ ਸਰੋਕਾਰਾਂ ਉੱਪਰ ਚਾਨਣਾ ਪਾਉ । [2017/20m/3b]

  34. ਬੁੱਲੇ ਸ਼ਾਹ ਦੀਆਂ ਕਾਫੀਆਂ ਦੇ ਦਾਰਸ਼ਨਿਕ ਮਿਜ਼ਾਜ ਅਤੇ ਰਹੱਸ-ਬੋਧ ਬਾਰੇ ਚਰਚਾ ਕਰੋ । [2017/20m/4b]

  35. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ-ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਘੜਿਆਲੀ ਦਿਉ ਨਿਕਾਲ ਨੀ । ਅੱਜ ਪੀ ਘਰ ਆਇਆ ਲਾਲ ਨੀ ।
    ਘੜੀ ਘੜੀ ਘੜਿਆਲ ਬਜਾਵੇ, ਰੈਣ ਵਸਲ ਦੀ ਪਿਆ ਘਟਾਵੇ,
    ਮੇਰੇ ਮਨ ਦੀ ਬਾਤ ਜੋ ਪਾਵੇ, ਹੱਥੋਂ ਚਾ ਸੁੱਟੋ ਘੜਿਆਲ ਨੀ ।
    ਅੱਜ ਪੀ ਘਰ ਆਇਆ ਲਾਲ ਨੀ ।
    ਅਨਹਦ ਵਾਜਾ ਵੱਜੇ ਸੁਹਾਨਾ, ਮੁਤਰਿਬ ਸੁਘੜਾ ਤਾਨ ਤਰਾਨਾ,
    ਨਿਮਾਜ਼ ਰੋਜ਼ਾ ਭੁੱਲ ਗਿਆ ਦੁਗਾਨਾ, ਮਧ ਪਿਆਲਾ ਦੇਣ ਕਲਾਲ ਨੀ ।
    ਅੱਜ ਪੀ ਘਰ ਆਇਆ ਲਾਲ ਨੀ । [2016/10m/1c]

  36. “ਕਾਫ਼ੀਆਂ ਸਾਈਂ ਬੁਲ੍ਹੇ ਸ਼ਾਹ ਵਿਚ, ਬੰਦੇ ਅਤੇ ਖ਼ੁੱਦਾ ਦੀ ਰੂਹਾਨੀ ਏਕਤਾ ਉੱਤੇ ਬਲ ਦਿੱਤਾ ਗਿਆ ਹੈ,” ਕਥਨ ਦੀ ਪੁਸ਼ਟੀ ਉਦਾਹਰਣਾਂ ਸਹਿਤ ਕਰੋ । (ਸ਼ਬਦ ਸੀਮਾ: 250) [2016/20m/3b]

  37. ਕਾਫ਼ੀਆਂ ਸਾਈਂ ਬੁਲ੍ਹੇ ਸ਼ਾਹ ’ਚੋਂ ਉੱਭਰਣ ਵਾਲ਼ੀ ਸੂਫ਼ੀ-ਵਿਚਾਰਧਾਰਾ ਉਪਰ ਰੌਸ਼ਨੀ ਪਾਉ । (ਸ਼ਬਦ ਸੀਮਾ: 150) [2016/10m/4c]

  38. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ,
    ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਰਔਨ।
    ਬੁੱਲ੍ਹਾ ਕੀ ਜਾਣਾਂ ਮੈਂ ਕੌਣ। [2015/10m/1e]

  39. ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚ ਧਾਰਮਿਕ ਕਰਮਕਾਂਡ ਦੀ ਥਾਂ ਪ੍ਰੇਮਾ-ਭਗਤੀ ਦੀ ਵਕਾਲਤ ਹੋਈ ਹੈ। ਉਸ ਪ੍ਰੇਮ ਜਾਂ ਇਸ਼ਕ ਸੰਕਲਪ ਫ਼ਿਰਕੂ, ਨਸਲੀ ਤੇ ਜਾਤੀ ਵਿਤਕਰਿਆਂ ਦੀ ਥਾਂ ਮਨੁੱਖੀ ਏਕਤਾ, ਸਦਭਾਵਨਾ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ, ਵਿਚਾਰ ਕਰੋ। [2015/10m/2b]

  40. ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿੱਚ ਉਸਦੇ ਤਤਕਾਲੀਨ ਸਮਾਜ ਦੇ ਧਾਰਮਿਕ, ਰਾਜਸੀ ਅਤੇ ਮਾਨਵ ਵਿਰੋਧੀ ਕਿਰਦਾਰ ਨੂੰ ਜਿਵੇਂ ਉਘਾੜਿਆ ਗਿਆ ਹੈ ਉਸਦੀ ਮਿਸਾਲਾਂ ਸਹਿਤ ਵਿਆਖਿਆ ਕਰੋ। [2015/20m/3b]

  41. ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚਲੀ ਵਿਦਰੋਹੀ ਸੁਰ ਦੀ ਵਿਆਖਿਆ ਕਰੋ। [2015/10m/4c]

  42. ਹੇਠ ਲਿਖੇ ਪੰਜਾਂ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਮਾਟੀ ਜੋੜਾ ਮਾਟੀ ਘੋੜਾ
    ਮਾਟੀ ਦਾ ਅਸਵਾਰ
    ਮਾਟੀ ਮਾਟੀ ਨੂੰ ਦੌੜਾਏ
    ਮਾਟੀ ਦਾ ਖੜਕਾਰ
    ਮਾਟੀ ਕੁਦਮ ਕਰੇਂਦੀ ਯਾਰ। [2014/10m/1c]

  43. “ਬੁਲ੍ਹੇ ਸ਼ਾਹ ਦੀ ਕਵਿਤਾ ਵਿੱਚ ਇਸ਼ਕ ਨਿਰੋਲ ਪ੍ਰੇਮਾਤਮਕ ਜਜ਼ਬਾ ਨਾ ਹੋ ਕੇ ਮਨੁੱਖ ਦੀ ਸਮੁੱਚੀ ਜਿਗਿਆਸਾ ਅਤੇ ਉਸ ਦੀ ਸਵੈ-ਪਛਾਣ ਦੀ ਸਮੱਸਿਆ ਨਾਲ ਜੁੜਿਆ ਹੋਇਆ ਹੈ,” ਇਸ ਧਾਰਨਾ ਦੀ ਵਿਆਖਿਆ ਕਰੋ। [2014/15m/3b]

  44. ਵਾਰਿਸ ਦੀ ਹੀਰ ਅਤੇ ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ, ਦੋਹਾਂ ਦੇ ਕੇਂਦਰ ਵਿੱਚ ਇਸ਼ਕ ਹੈ। ਦੋਹਾਂ ਵਿੱਚ ਪੇਸ਼ ਇਸ਼ਕ ਦੇ ਚਰਿਤ੍ਰ ਦਾ ਤੁਲਨਾਤਮਕ ਅਧਿਐਨ ਪੇਸ਼ ਕਰੋ। [2014/20m/3c]

  45. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਉਲਟੇ ਹੋਰ ਜ਼ਮਾਨੇ ਆਏ ।
    ਕਾਂ ਲਗੜ ਨੂੰ ਮਾਰਨ ਲੱਗੇ, ਚਿੜੀਆਂ ਜੁੱਰੇ ਖਾਏ ।
    ਉਲਟੇ ਹੋਰ ਜ਼ਮਾਨੇ ਆਏ ।
    ਇਰਾਕੀਆਂ ਨੂੰ ਚਾਬਕ ਪਉਂਦੇ, ਗੱਧੋਂ ਖ਼ੂਦ ਖਵਾਏ ।
    ਉਲਟੇ ਹੋਰ ਜ਼ਮਾਨੇ ਆਏ ।
    … ਹੁਕਮ ਹਜ਼ੂਰੋਂ ਆਇਆ, ਤਿਸ ਨੂੰ ਕੌਣ ਹਟਾਏ । [2013/10m/1c]

  46. “ਬੁਲ੍ਹੇ ਸ਼ਾਹ ਨੇ ਵਿਅੰਗ ਅਤੇ ਵਿਰੋਧ ਦੀ ਕਾਵਿ-ਵਿਧੀ ਰਾਹੀਂ ਆਪਣੇ ਸਮੇਂ ਦੀਆਂ ਸਮਾਜੋ-ਧਾਰਮਿਕ ਅਤੇ ਰਾਜਸੀ ਸਥਿਤੀਆਂ ਦੇ ਮਾਨਵ ਵਿਰੋਧੀ ਚਰਿਤੱਰ ਨੂੰ ਉਘਾੜਿਆ ਹੈ” – ਇਸ ਧਾਰਨਾ ਦੇ ਹਵਾਲੇ ਨਾਲ ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਨੂੰ ਚਰਚਾ ਦਾ ਵਿਸ਼ਾ ਬਣਾਓ । (ਸ਼ਬਦ ਸੀਮਾ: 350) [2013/25m/3b]

  47. ਹੇਠ ਲਿਖੇ ਪੰਜ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। ਹਰੇਕ ਕਾਵਿ-ਟੋਟੇ ਦੀ ਵਿਆਖਿਆ 150 ਸ਼ਬਦਾਂ ਦੇ ਆਸ-ਪਾਸ ਹੋਵੇ:– ਨਾ ਮੈਂ ਮੋਮਨ ਵਿਚ ਮਸੀਤਾਂ ਨਾ ਮੈਂ ਵਿਚ ਕੁਫਰ ਦੀਆਂ ਰੀਤਾਂ।
    ਨਾ ਮੈਂ ਪਾਕਾਂ ਵਿਚ ਪਲੀਤਾਂ ਨਾ ਮੈਂ ਮੂਸਾ ਨਾ ਫਰਔਨ।
    ਨਾ ਮੈਂ ਅੰਦਰ ਬੇਦ ਕਿਤਾਬਾਂ ਨਾ ਵਿਚ ਭੰਗਾਂ ਨਾ ਸ਼ਰਾਬਾਂ।
    ਨਾ ਵਿਚ ਰਿੰਦਾ ਮਸਤ ਖਰਾਬਾਂ ਨਾ ਵਿਚ ਜਾਗਣ ਨਾ ਵਿਚ ਸੌਣ।
    ਨਾ ਮੈਂ ਅਰਬੀ ਨਾ ਲਾਹੌਰੀ ਨਾ ਮੈਂ ਹਿੰਦੀ ਸ਼ਹਿਰ ਨਗੌਰੀ।
    ਨਾ ਹਿੰਦੂ ਨਾ ਤੁਰਕ ਪਿਛੌਰੀ ਨਾ ਮੈਂ ਰਹਿੰਦਾ ਵਿਚ ਨਦੌਨ। [2012/12m/1e]

  48. “ਬੁਲ੍ਹੇ ਸ਼ਾਹ ਦੀ ਕਵਿਤਾ ਵਿਚ ਇਸ਼ਕ ਇਕ ਵਿਆਪਕ ਵਿਸ਼ਾ ਹੈ, ਜੋ ਜੀਵਨ ਵਿਚ ਵਰਜਣਾ ਅਤੇ ਨਕਾਰ ਦੀ ਤਿੱਖੀ ਚੇਤਨਾ ਜਗਾਉਂਦਾ ਹੈ,” ਇਸ ਪੱਖ ਤੋਂ ਬੁਲ੍ਹੇ ਸ਼ਾਹ ਦੀ ਕਵਿਤਾ ਸੰਬੰਧੀ ਵਿਚਾਰ ਕਰੋ। (ਸ਼ਬਦ-ਸੀਮਾਂ: 250) [2012/20m/2b]

  49. ਪੰਜਾਬੀ ਸੂਫੀ ਕਾਵਿ ਦੀਆਂ ਮੂਲ ਰੂੜ੍ਹੀਆਂ ਦੇ ਪ੍ਰਸੰਗ ਵਿਚ ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਬਾਰੇ ਚਰਚਾ ਕਰੋ। (ਸ਼ਬਦ-ਸੀਮਾਂ: 250) [2012/20m/4c]

  50. “ਬੁਲ੍ਹੇ ਸ਼ਾਹ ਲਿਖਤ ਨਾਲੋਂ ਵਧੇਰੇ ਬੋਲ ਦਾ ਕਵੀ ਹੈ, ਤੇ ਇਸ ਬੋਲ ਪ੍ਰਕਿਰਤੀ ਦਾ ਪ੍ਰਗਟਾਵਾ ਉਸ ਦੀ ਕਵਿਤਾ ਵਿਚ ਵਿਦਰੋਹੀ ਰੂਪ ਵਿਚ ਹੋਇਆ ਹੈ ।” ਇਸ ਕਥਨ ਦੀ ਰੌਸ਼ਨੀ ਵਿਚ ਬੁਲ੍ਹੇ ਸ਼ਾਹ ਦੇ ਕਲਾਮ ਦੀ ਵਿਸ਼ੇਸ਼ਤਾ ਅਤੇ ਸਾਰਥਕਤਾ ਨੂੰ ਬਿਆਨ ਕਰੋ । [2011/30m/2b]

  51. ਹੇਠ ਲਿਖੇ ਕਾਵਿ ਟੋਟਿਆਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ:– ਰਾਂਝਾ ਰਾਂਝਾ ਕਰਦੀ ਨੀ ਮੈਂ, ਆਪੇ ਰਾਂਝਾ ਹੋਈ।
    ਸੱਦੋ ਨੀਂ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ।
    ਰਾਂਝਾ ਵਿਚ ਮੈਂ ਵਿਚ ਰਾਂਝੇ ਦੇ, ਹੋਰ ਖਿਆਲ ਨਾ ਕੋਈ।
    ਮੈਂ ਨਹੀਂ ਉਹ ਆਪ ਹੀ ਆਪਣੀ, ਆਪ ਕਰੇ ਦਿਲਜੋਈ।
    ਹੱਥ ਖੂੰਡੀ ਅੱਗੇ ਮੰਗੂ, ਮੋਢੇ ਭੂਰੀ ਲੋਈ।
    ਬੁਲ੍ਹੇ ਸ਼ਾਹ ਹੀਰ ਸਲੇਟੀ ਵੇਖੋ, ਕਿਥੇ ਜਾ ਖਲੋਈ। [2010/20m/1d]

  52. ਬੁਲ੍ਹੇ ਸ਼ਾਹ ਦੇ ਸੂਫ਼ੀ ਰਹੱਸਵਾਦ ਦਾ ਸੁਵਿਸਤਾਰ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕਰੋ। [2010/60m/3]

  53. ਨਿਮਨ-ਲਿਖਿਤ ਕਾਵਿ-ਟੂਕਾਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ-ਵਿਆਖਿਆ ਕਰੋ:– ਹਾਜੀ ਲੋਕ ਮੱਕੇ ਨੂੰ ਜਾਂਦੇ,
    ਮੇਰਾ ਰਾਂਝਾ ਮਾਹੀ ਮੱਕਾ,
    ਨੀ ਮੈਂ ਕਮਲੀ ਹਾਂ।
    ਮੈਂ ਤੇ ਮੰਗ ਰਾਂਝੇ ਦੀ ਹੋਈਆਂ, ਮੇਰਾ ਬਾਬਲ ਕਰਦਾ ਧੱਕਾ,
    ਨੀ ਮੈਂ ਕਮਲੀ ਹਾਂ।
    ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰੇ ਘਰ ਵਿਚ ਨੌ ਸ਼ੌਹ ਮੱਕਾ,
    ਨੀ ਮੈਂ ਕਮਲੀ ਹਾਂ।
    ਵਿਚੇ ਹਾਜੀ ਵਿਚੇ ਗਾਜ਼ੀ, ਵਿਚੇ ਚੋਰ ਉਚੱਕਾ,
    ਨੀ ਮੈਂ ਕਮਲੀ ਹਾਂ।
    ਹਾਜੀ ਲੋਕ ਮੱਕੇ ਨੂੰ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ,
    ਨੀ ਮੈਂ ਕਮਲੀ ਹਾਂ।
    ਜਿਤ ਵੱਲ ਯਾਰ ਉਤੇ ਵੱਲ ਕਾਅਬਾ, ਭਾਵੇਂ ਫੋਲ ਕਿਤਾਬਾਂ ਚਾਰੇ,
    ਨੀ ਮੈਂ ਕਮਲੀ ਹਾਂ। [2009/20m/1d]

  54. “ਬੁਲ੍ਹੇ ਸ਼ਾਹ ਨੇ ਅਧਿਆਤਮਵਾਦੀ-ਚਿੰਤਨ ਨੂੰ ਬੜੀ ਕੁਸ਼ਲਤਾ ਨਾਲ ਲੋਕ-ਸ਼ੈਲੀ ਦੁਆਰਾ ਪੇਸ਼ ਕੀਤਾ ਹੈ।” ਇਸ ਕਥਨ ਉਤੇ ਭਰਪੂਰ ਚਰਚਾ ਕਰੋ। [2009/60m/4]

1.4] ਵਾਰਿਸ ਸ਼ਾਹ

51 questions

  1. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) ਰਾਂਝਾ ਆਖਦਾ, ਇਹ ਜਹਾਨ ਸੁਪਨਾ,
    ਮਰ ਜਾਉਣਾ ਈਂ, ਮਤਵਾਲੀਏ ਨੀ ।
    ਤੁਸਾਂ ਜੇਹੇ ਪਿਆਰਿਆਂ ਇਹੁ ਲਾਜ਼ਮ,
    ਆਏ ਗਏ ਮੁਸਾਫ਼ਰਾਂ ਪਾਲੀਏ ਨੀ ।
    ਅਸਾਂ ਰੱਬ ਦਾ ਆਸਰਾ ਰੱਖਿਆ ਈਂ,
    ਉਠ ਜਾਵਣਾ ਈਂ, ਨੈਣਾਂ ਵਾਲੀਏ ਨੀ । [2026/10m/1e]

  2. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਵਾਰਿਸ ਸ਼ਾਹ ਦੇ ਕਿੱਸੇ ‘ਹੀਰ’ ਨੂੰ ਕਲਾਸਿਕ ਸਾਹਿਤਕ-ਰਚਨਾ ਕਿਉਂ ਮੰਨਿਆ ਜਾਂਦਾ ਹੈ? ਉਸ ਦੀ ਰਚਨਾ ਦੇ ਵਸਤੂ-ਸਾਰ ਦੇ ਸਮਾਜਕ ਮਹੱਤਵ ਅਤੇ ਸਾਹਿਤਕ-ਵਿਸ਼ੇਸ਼ਤਾਵਾਂ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ । [2026/15m/2c]

  3. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਵਾਰਿਸ ਸ਼ਾਹ ਨੇ ਆਪਣੇ ਕਿੱਸੇ ‘ਹੀਰ’ ਵਿਚ ਕਿਸਾਨਾਂ (ਜੱਦਾਂ), ਔਰਤਾਂ ਅਤੇ ਕਿਰਤੀ ਜਮਾਤਾਂ ਪ੍ਰਤੀ ਨਾਂਹ-ਮੁਖੀ ਟਿੱਪਣੀਆਂ ਕੀਤੀਆਂ ਹਨ । ਪਰ, ਅਚੇਤ ਪੱਧਰ ’ਤੇ ਉਸ ਦੀ ਰਚਨਾ ਦਾ ਅੰਦਰੂਨੀ-ਸਾਰ, ਮੱਧਕਾਲੀ ਸਮਾਜ ਵਿਚ ਕਿਰਤੀ ਅਤੇ ਹਾਸ਼ੀਏ ਦੇ ਸਮਾਜ ਅੰਦਰ ਆ ਰਹੀ ਕ੍ਰਾਂਤੀਕਾਰੀ-ਚੇਤਨਾ ਨੂੰ ਪੇਸ਼ ਕਰਦਾ ਹੈ । ਵਾਰਿਸ ਸ਼ਾਹ ਦੇ ਇਸ ਵਿਚਾਰਧਾਰਕ ਦਵੰਦ ਅਤੇ ਇਤਿਹਾਸ-ਬੋਧ ਬਾਰੇ ਆਲੋਚਨਾਤਮਿਕ ਟਿੱਪਣੀ ਲਿਖੋ । [2026/20m/4a]

  4. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ) ਚਿੜੀ ਚੁਹਕਦੀ ਨਾਲ ਜਾ ਤੁਰੇ ਪਾਂਧੀ, ਪਈਆਂ ਦੁੱਧ ਦੇ ਵਿਚ ਮਧਾਣੀਆਂ ਨੀ ।
    ਹੋਈ ਸੁਬਹ ਸਾਦਿਕ ਜਦੋਂ ਆਣ ਰੋਸ਼ਨ, ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ ।
    ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ, ਸੈਆਂ ਭੂੰਈ ਨੂੰ ਜਿਨ੍ਹਾਂ ਨੇ ਲਾਣੀਆਂ ਨੀ ।
    ਘਰਬਾਰਨਾਂ ਚੱਕੀਆਂ ਝੌਤੀਆਂ ਨੀ, ਜਿਨ੍ਹਾਂ ਤਉਣਾ ਗੁੰਨ੍ਹ ਪਕਾਣੀਆਂ ਨੀ । [2025/10m/1e]

  5. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਵਾਰਿਸ ਸ਼ਾਹ ਦੀ ਵਡਿਆਈ ਇਸ ਗੱਲ ਵਿੱਚ ਨਹੀਂ ਕਿ ਉਸਨੇ ਆਪਣੇ ਕਿੱਸੇ ‘ਹੀਰ’ ਵਿੱਚ ਪ੍ਰੇਮ ਉੱਤੇ ਆਧਾਰਤ ਸੁਤੰਤਰ ਵਿਆਹ ਦਾ ਪੱਖ ਪੂਰਿਆ ਹੈ, ਸਗੋਂ ਇਹ ਵਡਿਆਈ ਉਸਦੇ ਕਿੱਸੇ ਵਿੱਚ ਆਪਣੇ ਸਮੇਂ ਦੇ ਸਮਾਜਿਕ, ਇਤਿਹਾਸਕ ਅਤੇ ਆਤਮਿਕ ਜੀਵਨ ਦੀ ਪ੍ਰਤੀਨਿਧਤਾ ਕਰਨ ਦੀ ਯੋਗਦਾ ਵਿੱਚ ਹੈ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਆਪਣੇ ਉੱਤਰ ਦੀ ਪੁਸ਼ਟੀ ਕਿੱਸਾ ‘ਹੀਰ’ ਵਿੱਚੋਂ ਮਿਸਾਲਾਂ ਦੇ ਕੇ ਕਰੋ । [2025/20m/3a]

  6. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ: ਕਿੱਸਾ ‘ਹੀਰ’ ਵਾਰਿਸ ਸ਼ਾਹ ਦੀ ਸਿਰਫ਼ ਇੱਕ ਪਿਆਰ ਦੀ ਲੋਕ ਕਹਾਣੀ ਹੀ ਨਹੀਂ ਸਗੋਂ ਇਹ ਆਪਣੇ ਸਮੇਂ ਦਾ ਉੱਚ ਸਾਹਿਤਕ ਮਿਆਰ ਵਾਲਾ ਅਜਿਹਾ ਦਸਤਾਵੇਜ਼ ਹੈ ਜਿਸ ਵਿੱਚ ਉਸ ਸਮੇਂ ਦੇ ਸੰਪੂਰਨ ਹਾਲਾਤ ਕਲਮਬੱਧ ਹੋਏ ਹਨ । ਇਸ ਕਥਨ ਦੀ ਪੁਸ਼ਟੀ ਕਿੱਸੇ ਵਿੱਚੋਂ ਉਦਾਹਰਨਾਂ ਦੇ ਕੇ ਕਰੋ । [2025/15m/4b]

  7. ਹੇਠ ਲਿਖੇ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਸ਼ਬਦ ਹਰੇਕ ਭਾਗ) “ਰਲੇ ਦਿਲਾਂ ਨੂੰ ਪਕੜ ਵਿਛੋੜ ਦੇਂਦੇ, ਬੁਰੀ ਬਾਣ ਇਨ੍ਹਾਂ ਹਤਿਆਰਿਆਂ ਨੂੰ ।
    ਖਾਵਣੁ ਵਢੀਆਂ ਨਿੱਤ ਈਮਾਨ ਵੇਚਣ, ਏਹੁ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ ।
    ਰੱਬ ਦੋ ਜ਼ਖ਼ ਨੂੰ ਭਰੇ ਪਾਇ ਬਾਲਣ, ਕੇਹਾ ਦੋਸ਼ ਹੈ ਇਨ੍ਹਾਂ ਵਿਚਾਰਿਆਂ ਨੂੰ ।
    ਵਾਰਿਸ ਸ਼ਾਹ ਮੀਆਂ ਬਣੀ ਬਹੁਤ ਔਖੀ, ਨਹੀਂ ਜਾਣਦੀ ਸਾਂ ਇਨ੍ਹਾਂ ਕਾਇਆਂ ਨੂੰ ।” [2024/10m/1e]

  8. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਵਾਰਿਸ ਸ਼ਾਹ ਦੀ ਰਚਨਾ ‘ਹੀਰ’, ਇਕੋ ਵੇਲੇ ਨਾਰੀ-ਵੇਦਨਾ, ਨਾਰੀ-ਸੰਵੇਦਨਾ ਅਤੇ ਨਾਰੀ-ਚੇਤਨਾ ਦੀ ਪੇਸ਼ਕਾਰੀ ਕਰਨ ਵਾਲੀ ਰਚਨਾ ਹੈ ।” ਇਸ ਕਥਨ ਦੀ ਪੁਸ਼ਟੀ, ਵਾਰਿਸ ਸ਼ਾਹ ਰਚਿਤ ‘ਹੀਰ’ ਵਿੱਚੋਂ ਮਿਸਾਲਾਂ ਦੇ ਕੇ ਕਰੋ । [2024/15m/3c]

  9. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । “ਵਾਰਿਸ, ਬਿਆਨ ਦਾ ਬਾਦਸ਼ਾਹ ਹੈ । ਉਹ ਕਿਸੇ ਥਾਓਂ ਵੀ ਕਾਹਲੀ ਕਾਹਲੀ ਨਹੀਂ ਲੰਘਦਾ । ਹਰ ਭੌਤਿਕ ਤੇ ਮਾਨਸਿਕ ਮੰਜ਼ਰ ਕੋਲ, ਇੱਕੋ ਜਿਹੀ ਗਹਿਰੀ ਸੰਵੇਦਨਾ ਨਾਲ ਠਹਿਰਦਾ ਹੈ । ਜਗਤ ਤਮਾਸ਼ੇ ਦਾ ਉਹ ਬਹੁਤ ਵਿਵੇਕੀ, ਵਿਨੋਦੀ, ਰਸੀਲਾ ਬਿਆਨਕਾਰ ਹੈ ।” ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਉਸ ਦੇ ਕਿੱਸੇ ‘ਹੀਰ’ ਦੇ ਆਧਾਰ ’ਤੇ ਇਸ ਦੇ ਹੱਕ ਜਾਂ ਵਿਰੋਧ ਵਿੱਚ, ਆਪਣੇ ਵਿਚਾਰ ਪ੍ਰਗਟ ਕਰੋ । [2024/15m/4c]

  10. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਕਾਜ਼ੀ ਆਖ਼ਦਾ ਏਹੁ ਜੇ ਰੋੜ ਪੱਕਾ, ਹੀਰ ਝਗੜਿਆਂ ਨਾਲ ਨਾ ਹਾਰਦੀ ਹੈ ।
    ਲਿਆਓ ਪੜ੍ਹੋ ਨਿਕਾਹ ਮੂਹਿ ਬੰਨ ਇਹਦਾ, ਮਤਾ ਕੋਈ ਫਸਾਦ ਗੁਜ਼ਾਰਦੀ ਹੈ ।
    ਛਡ ਮਸਜਿਦਾਂ ਦਾਰਿਆਂ ਵਿਚ ਵੜਦੀ, ਛਡ ਬਕਰੀਆਂ ਸੂਰੀਆਂ ਚਾਰਦੀ ਹੈ ।
    ਵਾਰਿਸ ਸ਼ਾਹ ਮਧਾਣੀ ਏਂ ਹੀਰ ਜੱਟੀ, ਇਸ਼ਕ ਦਹੀਂ ਦਾ ਘੀਉ ਨਿਤਾਰਦੀ ਹੈ । [2023/10m/1e]

  11. “ਵਾਰਿਸ ਸ਼ਾਹ ਸੁਫ਼ੀ ਮਤ ਦੇ ਚੌਖਟੇ ਵਿੱਚ ਮੁਸਲਿਮ ਤੇ ਹਿੰਦੁ ਮਿਥਿਹਾਸ ਦੇ ਹਵਾਲਿਆਂ ਨਾਲ ਖੁੱਲੇ ਡੁੱਲੇ ਪੰਜਾਬੀ ਜੀਵਨ ਦੇ ਅਮਲ ਵਿੱਚੋਂ ਇੱਕ ਐਸੀ ਨਿੱਗਰ ਤੇ ਨਰੋਈ ਵਿਸ਼ਾਲ ਪੰਜਾਬੀ ਸਭਿਆਚਾਰਕ ਪਰੰਪਰਾ ਦੀ ਉਸਾਰੀ ਕਰਦਾ ਹੈ ਜੋ ਮੱਧਕਾਲੀ ਪੰਜਾਬ ਦੀ ਪ੍ਰਤੀਨਿਧ ਹੋਣ ਦੇ ਨਾਲ-ਨਾਲ ਆਉਣ ਵਾਲੇ ਪੰਜਾਬ ਲਈ ਇੱਕ ਠੋਸ ਆਧਾਰਸ਼ਿਲਾ ਹੋ ਨਿਬੜਦੀ ਹੈ ।” ਇਸ ਕਥਨ ਦੀ ਰੋਸ਼ਨੀ ਵਿੱਚ ਵਾਰਿਸ ਰਚਿਤ ‘ਹੀਰ’ ਦਾ ਸਭਿਆਚਾਰਕ ਮੁੱਲ ਅੰਕਿਤ ਕਰੋ । [2023/20m/3a]

  12. “ਵਾਰਿਸ ਦੇ ਕਾਵਿ ਪ੍ਰਵਚਨ ਦੇ ਉਚਾਰ ਦੀਆਂ ਸ਼ਾਇਗਨਾ ਖੂਬੀਆਂ ਦਾ ਮੂਲ ਆਧਾਰ ਵਾਰਿਸ ਦਾ ਆਪਣੀ ਭਾਸ਼ਾ ਉੱਪਰ ਅਸੀਮ ਅਧਿਕਾਰ ਹੈ ।” ਇਸ ਕਥਨ ਦੇ ਆਧਾਰ ’ਤੇ ਵਾਰਿਸ ਦੀ ਭਾਸ਼ਾਈ ਯੋਗਦਾ ਦੀ ਪਰਖ ਕਰੋ । [2023/15m/4c]

  13. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਾਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਮੈਨੂੰ, ਬਾਬਲ ਦੀ ਸਹੁੰ ਹੈ ਰਾਂਝਣਾ ਵੇ, ਮਰੇ ਮਾਉ ਜੋ ਤੁੱਧ ਥੀਂ ਮੁੱਖ ਮੋੜਾਂ ।
    ਤੇਰੇ ਬਾਝ ਤਾਂ ਤਾਮ ਹਰਾਮ ਮੈਨੂੰ, ਤੁੱਧ ਬਾਝ ਨ ਨੈਣ ਨਾਲ ਨੈਣ ਜੋੜਾਂ ।
    ਖ਼ਾਜਾ ਖ਼ਿਜਰ ਤੇ ਬੈਠ ਕੇ ਕਸਮ ਖਾਧੀ, ਥੀਵਾਂ ਸੂਰ ਜੋ ਪ੍ਰੀਤ ਦੀ ਰੀਤ ਤੋੜਾਂ ।
    ਕੋੜ੍ਹੀ ਹੋਇ ਕੈ ਨੈਣ ਪਰਾਣ ਜਾਵਣ, ਤੇਰੇ ਬਾਝ ਜੇ ਮੁਣਸ ਮੈਂ ਹੋਰ ਜੋੜਾਂ । [2022/10m/1e]

  14. “ਵਾਰਿਸ ਸ਼ਾਹ ਨੇ ‘ਹੀਰ-ਰਾਂਝੇ’ ਦੀ ਪ੍ਰੀਤ-ਕਥਾ ਨੂੰ ਕੇਂਦਰ ਵਿਚ ਰੱਖਕੇ ਭੂਪਵਾਦੀ ਮੁੱਲ-ਵਿਧਾਨ ਵਾਲੇ ਤੱਤਕਾਲੀਨ ਸਮਾਜ ਦੀ ਮੁਕੰਮਲ ਤਸਵੀਰ ਪ੍ਰਸਤੁਤ ਕੀਤੀ ਹੈ ।” ਇਸ ਕਥਨ ਬਾਰੇ ਉਦਾਹਰਨਾਂ ਸਹਿਤ ਟਿੱਪਣੀ ਕਰੋ । [2022/20m/3a]

  15. “ਵਾਰਿਸ ਸ਼ਾਹ ਆਪਣੇ ਕਿੱਸੇ ‘ਹੀਰ-ਰਾਂਝਾ’ ਵਿਚ ਹੀਰ ਦੀ ਸੁੰਦਰਤਾ, ਰਾਂਝੇ ਦੀ ਦੀਵਾਨਗੀ ਅਤੇ ਉਹਨਾਂ ਦੇ ਲੌਕਿਕ ਅਤੇ ਦੈਵੀ ਇਸ਼ਕ ਨੂੰ ਵਿਸਤ੍ਰਿਤ ਪ੍ਰਤੀਕ ਪ੍ਰਬੰਧ ਰਾਹੀਂ ਪੇਸ਼ ਕਰਦਾ ਹੈ ।” ਇਸ ਕਥਨ ਬਾਰੇ ਆਲੋਚਨਾਤਮਕ ਟਿੱਪਣੀ ਕਰੋ । [2022/15m/4c]

  16. ਹੇਠ ਲਿਖੇ ਪੰਜਾਂ ਕਾਵਿ-ਟੋਟੀਆਂ ਦੀ ਪ੍ਰਸੰਗ ਸਹਿਤ, ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) “ਕੇਹੀ ਤਖ਼ਤ ਹਜ਼ਾਰੇ ਦੀ ਗੱਲ ਕੀਜੇ,
    ਜਿਥੇ ਰਾਂਝਿਆਂ ਰੰਗ ਮਚਾਇਆ ਈ ।
    ਛੈਲ ਗੱਭਰੂ ਮਸਤ ਅਲਬੇਲੜੇ ਨੀ,
    ਸੁੰਦਰ ਇਕ ਥੀਂ ਇਕ ਸਵਾਇਆ ਈ ।
    ਵਾਲੇ ਕੋਕਲੇ ਮੁੰਦਰਾਂ ਮੱਝ ਲੁੰਙੀ,
    ਨਵਾਂ ਠਾਠ ਤੇ ਠਾਠ ਚੜ੍ਹਾਇਆ ਈ ।
    ਵਾਰਿਸ ਦੀ ਹਜ਼ਾਰੇ ਦੀ ਸਿੱਫ਼ਤ ਆਖਾਂ,
    ਗੋਯਾ ਭਿਸ਼ਤ ਜ਼ਮੀਨ ’ਤੇ ਆਇਆ ਈ ।” [2021/10m/1e]

  17. “ਵਾਰਿਸ਼ ਸ਼ਾਹ ਰਚਿਤ ਕਿੱਸ਼ਾ ‘ਹੀਰ’, ਇਕ ਤਰ੍ਹਾਂ ਨਾਲ਼, ਉਸ ਸਮੇਂ ਦੇ ਪੰਜਾਬ ਦੀ ਸਮਾਜਕ, ਇਤਿਹਾਸਕ ਅਤੇ ਸਭਿਆਚਾਰਕ-ਅਵੱਸਥਾ ਦਾ ਸਮੁੱਚੇ ਰੂਪ ਵਿਚ ਬਿਆਨ ਕਰਦਾ ਹੈ ।” ਕੀ ਤੁਸੀਂ, ਇਸ ਕਥਨ ਨਾਲ਼ ਸਹਿਮਤ ਹੋ? ਇਸ ਦੇ ਹੱਕ ਜਾਂ ਵਿਰੋਧ ਵਿਚ, ਆਪਣੇ ਵਿਚਾਰ ਪਰਗਟ ਕਰੋ । [2021/10m/2d]

  18. ਵਾਰਿਸ ਸ਼ਾਹ ਦੁਆਰਾ ਰਚਿਤ ਕਿੱਸ਼ਾ ‘ਹੀਰ’ ’ਚੋਂ ਉੱਭਰਨ ਵਾਲ਼ੇ, ‘ਇਸ਼ਕ’ ਦੇ ਸੰਕਲਪ ਨੂੰ ਚਰਚਾ ਦਾ ਵਿਸ਼ਾ ਬਣਾਉ । [2021/10m/3d]

  19. “ਕਿੱਸ਼ਾ ‘ਹੀਰ’ ਵਿਚ ਵਾਰਿਸ ਸ਼ਾਹ ਦੀ ਵਡਿਆਈ, ਇਸ ਗੱਲ ਵਿਚ ਹੈ ਕਿ ਉਸ ਨੇ, ਹੀਰ-ਰਾਂਝੇ ਦੀ ਪ੍ਰੇਮ-ਕਹਾਣੀ ਵਿਚ, ਪ੍ਰੇਮ ਉਪਰ ਆਧਾਰਤ ਸੁਤੰਤਰ ਵਿਆਹ ਦਾ ਪੱਖ ਪੂਰਿਆ ਹੈ ।” ਇਸ ਕਥਨ ਵਿਚ, ਕਿੰਨੀ ਕੁ ਸਚਾਈ ਹੈ? ਚਰਚਾ ਕਰੋ । [2021/10m/4d]

  20. ਨਿਮਨ ਦਰਜ ਪੰਜਾਂ ਕਾਵਿ-ਵੰਨਗੀਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ ਭਾਗ) ਰਾਂਝੇ ਵਾਂਗ ਫ਼ਰਿਹਾਦ ਦੇ ਆਹ ਮਾਰੀ,
    ਜਾਨ ਗਈ ਸੂ ਹੋਇ ਹਵਾ ਮੀਆਂ ।
    ਦੋਵੇਂ ਇਸ਼ਕ ਮਜਾਜ਼ੀ ਵਿਚ ਰਹੇ ਕਾਇਮ
    ਨਾਲ ਸਿਦਕ ਦੇ ਗਏ ਨਿਭਾ ਮੀਆਂ ।
    ਵਾਰਿਸ ਸ਼ਾਹ, ਇਸ ਖ਼ਾਬ ਸਗਇ ਦੀ ’ਤੇ
    ਕਈ ਵਾਜੜੇ ਹਾਏ ਵਜਾ ਮੀਆ । [2020/10m/1e]

  21. ਵਾਰਿਸ ਸ਼ਾਹ ਰਚਿਤ ‘ਕਿੱਸਾ ਹੀਰ ਰਾਂਝਾ’ ਕਲਾਸਿਕ ਸਾਹਿਤ ਦਾ ਦਰਜਾ ਰੱਖਦਾ ਹੈ । ਉਸ ਦੀ ਰਚਨਾ ਵਿਚ ਤੱਤਕਾਲੀਨ ਸਮਾਜ ਦੀਆਂ ਵਿਭਿੰਨ ਪਰਤਾਂ ਦਾ ਯਥਾਰਥਕ ਚਿਤਰ ਹੀ ਪੇਸ਼ ਨਹੀਂ ਹੋਇਆ, ਸਗੋਂ ਉਹ ਮਨੁੱਖ ਦੇ ਅਨਾਦੀ, ਕਦੀਮੀਂ ਤੇ ਸਦਕਾਲੀ ਸਮਜਿਆਂ ਨੂੰ ਵੀ ਮੁਖ਼ਾਤਿਬ ਹੁੰਦਾ ਹੈ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? [2020/15m/3b]

  22. ਵਾਰਿਸ ਸ਼ਾਹ ਆਪਣੇ ਕਿੱਸੇ ‘ਹੀਰ ਰਾਂਝਾ’ ਨੂੰ ਸਾਧਾਰਨ ਇਸ਼ਕ ਦੀ ਕਹਾਣੀ ਕਹਿਣ ਦੀ ਥਾਂ ‘ਰੂਹ ਕਲਬੂਤ ਦਾ ਜ਼ਿਕਰ’ ਕਹਿੰਦਾ ਹੈ । ਆਪਣੇ ਸ਼ਿਅਰਾਂ ਨੂੰ ‘ਕੁਰਆਨ ਮਜੀਦ ਦੇ ਮਾਹਿਨੇ’ ਕਹਿਕੇ ਉਹ ਆਪਣੀ ਸੂਫ਼ੀ ਵਿਚਾਰਧਾਰਾ ਵੱਲ ਸੰਕੇਤ ਕਰਦਾ ਹੈ । ‘ਕਿੱਸਾ ਹੀਰ ਰਾਂਝਾ’ ਦੇ ਹਵਾਲੇ ਨਾਲ ਵਾਰਿਸ ਸ਼ਾਹ ਦੀ ਸੂਫ਼ੀ ਵਿਚਾਰਧਾਰਾ ਬਾਰੇ ਚਰਚਾ ਕਰੋ । [2020/20m/4a]

  23. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਰਾਂਝਾ ਆਖਦਾ ਇਹ ਜਹਾਨ ਸੁਫਨਾ, ਮਰ ਜਾਵਣਾ ਹੈ ਮਤਵਾਲੀਏ ਨੀ
    ਤੁਸਾਂ ਜਿਹਿਆਂ ਪਿਆਰਿਆਂ ਇਹ ਲਾਜ਼ਮ, ਆਏ ਗਏ ਮੁਸਾਫਰਾਂ ਪਾਲੀਏ ਨੀ
    ਏਡਾ ਹੁਸਨ ਦਾ ਨਾ ਗੁਮਾਨ ਕੀਜੈ, ਏਹ ਲੈ ਪਲੰਗ ਹਈ ਸਣੇ ਨਹਾਲੀਏ ਨੀ
    ਅਸਾਂ ਰੱਬ ਦਾ ਆਸਰਾ ਰੱਖਿਆ ਏ, ਉਠ ਜਾਵਣਾ ਹੈ ਨੈਨਾਂ ਵਾਲੀਏ ਨੀ । [2019/10m/1e]

  24. ਮੱਧਕਾਲੀ ਭਾਰਤੀ ਸਮਾਜ ਵਿਚ ਔਰਤ ਦੀ ਦਮਿਤ ਸਥਿਤੀ ਦੇ ਬਾਵਜੂਦ ਵਾਰਿਸਸ਼ਾਹ ਆਪਣੇ ਕਿੱਸੇ ਵਿਚ ਹੀਰ ਨੂੰ ਨਾਇਕ ਕਿਉਂ ਬਣਾਉਂਦਾ ਹੈ? ਕਿੱਸਾ ਹੀਰ-ਰਾਂਝਾ ਦੇ ਹਵਾਲੇ ਨਾਲ ਵਾਰਿਸਸ਼ਾਹ ਦੀ ਦ੍ਰਿਸ਼ਟੀ ਬਾਰੇ ਚਰਚਾ ਕਰੋ । [2019/15m/2c]

  25. “ਕਿੱਸਾ ਹੀਰ ਵਾਰਿਸ ਕੇਵਲ ਦੁਨਿਆਵੀ ਇਸ਼ਕ ਦੀ ਕਹਾਣੀ ਨਹੀ, ਇਹ ਮਨੁੱਖ ਦੀ ਰੂਹਾਨੀ ਅਮੀਰੀ ਅਤੇ ਸਮਾਜਕ ਅਨਿਆਂ ਵਿਰੁੱਧ ਨਾਬਰੀ ਦਾ ਬਿਰਤਾਂਤ ਹੈ ।” ਇਸ ਕਥਨ ਬਾਰੇ ਚਰਚਾ ਕਰੋ । [2019/20m/4a]

  26. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ): ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ, ਕ਼ਿੱਸਾ ਅਜਬ ਬਹਾਰ ਦਾ ਜੋੜਿਆ ਈ
    ਫਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਈ
    ਬਹੁਤ ਜੀਉ ਦੇ ਵਿਚ ਤਦਬੀਰ ਕਰਕੇ, ਇਹ ਫ਼ਰਹਾਦ ਪਹਾੜ ਨੂੰ ਤੋੜਿਆ ਈ
    ਸੱਭਾ ਬੀਨ ਕੇ ਜ਼ੇਬ ਬਣਾ ਦਿੱਤਾ, ਜੇਹਾ ਇਤਰ ਗੁਲਾਬ ਨਿਚੋੜਿਆ ਈ [2018/10m/1e]

  27. “ਵਾਰਿਸ ਸ਼ਾਹ ਦੁਆਰਾਂ ਰਚਿਤ ਕ਼ਿੱਸਾ ‘ਹੀਰ’ ਵਿਚ, ਮਰਿਆਦਾ ਦੀਆਂ ਸੀਮਾਵਾਂ ਦੇ ਅੰਤਰਗਤ, ਇਸ਼ਕ ਤੇ ਸ਼ਰ੍ਹਾ ਦੇ ਵਿਵਾਦ ਦੀ ਗੱਲ, ਕੇਂਦਰ ਵਿਚ ਰਖੀ ਗਈ ਹੈ ।” ਇਸ ਕਥਨ ਦੇ ਹੱਕ਼ ਜਾਂ ਵਿਰੋਧ ਵਿਚ, ਆਪਣੇ ਵਿਚਾਰ ਪੇਸ਼ ਕਰੋ । [2018/15m/2c]

  28. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਹੋਠ ਸੁਰਖ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸੇਬ ਵਲਾਇਤੀ ਸਾਰ ਵਿੱਚੋਂ ।
    ਨੱਕ ਅਲਫ਼ ਹੁਸੈਨੀ ਦਾ ਪਿਪਲਾ ਸੀ, ਜ਼ੁਲਫ਼ ਨਾਗ ਖਜ਼ਾਨੇ ਦੀ ਬਾਰ ਵਿੱਚੋਂ ।
    ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ।
    ਗਰਦਨ ਕੂੰਜ ਦੀ ਉਂਗਲਾਂ ਰਵਾਂ ਫਲੀਆਂ, ਹੱਥ ਕੂਲੜੇ ਬਰਗ ਚਿਨਾਰ ਵਿੱਚੋਂ । [2017/10m/1d]

  29. ਵਾਰਸ ਸ਼ਾਹ ਕੇਵਲ ਹੀਰ ਦਾ ਕਿੱਸਾ ਨਹੀਂ ਸੀ ਲਿਖ ਰਿਹਾ ਸਗੋਂ ਉਹ ਪੰਜਾਬ ਦਾ ਸਮਾਜਿਕ-ਇਤਿਹਾਸ ਵੀ ਉਲੀਕ ਰਿਹਾ ਸੀ । ਇਸ ਟਿੱਪਣੀ ਦੇ ਆਧਾਰ ’ਤੇ ਵਾਰਸ ਦੀ ‘ਹੀਰ’ ਦੇ ਸਮਾਜਿਕ ਮਹੱਤਵ ਬਾਰੇ ਚਰਚਾ ਕਰੋ । [2017/10m/2c]

  30. ਵਾਰਸ ਸ਼ਾਹ ਨੇ ਕਿੱਸਾ ‘ਹੀਰ’ ਵਿੱਚ ‘ਇਸ਼ਕ ਮਿਜ਼ਾਜ਼ੀ’ ਨੂੰ ‘ਇਸ਼ਕ ਹਕੀਕੀ’ ਨਾਲ ਇਕਸੁਰ ਕਰਨ ਦਾ ਯਤਨ ਕੀਤਾ ਹੈ, ਜਿਸ ਕਾਰਨ ਇਹ ਰਚਨਾ ਸੂਫੀਆਨਾ ਰੰਗ ਧਾਰਨ ਕਰ ਗਈ । ਇਸ ਕਥਨ ਦੀ ਪੁਸ਼ਟੀ ਦਲੀਲਾਂ ਸਹਿਤ ਕਰੋ । [2017/10m/3c]

  31. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ-ਵਿਆਖਿਆ ਕਰੋ । (ਸ਼ਬਦ ਸੀਮਾ: 150 ਹਰੇਕ) ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ, ਸਾਡੇ ਵੱਸ ਥੀਂ ਗੱਲ ਬੇਵੱਸ ਹੋਈ ।
    ਕਾਜ਼ੀ ਮਾਪਿਆਂ ਜ਼ਾਲਮਾਂ ਬੰਨ੍ਹ ਟੋਰੀ, ਸਾਡੀ ਤੈਂਦੜੀ ਦੋਸਤੀ ਬੱਸ ਹੋਈ ।
    ਘਰ ਖੇੜਿਆਂ ਦੇ ਨਹੀਂ ਵੱਸਣਾ ਮੈਂ ਸਾਡੀ ਉਨ੍ਹਾਂ ਦੇ ਨਾਲ ਖ਼ਰਖ਼ੱਸ ਹੋਈ ।
    ਜਾਹ ਜੀਵਾਂਗੀ ਮਿਲਾਂਗੀ ਰੱਬ ਮੇਲੇ, ਹਾਲ ਸਾਲ ਤਾਂ ਦੋਸਤੀ ਬੱਸ ਹੋਈ ।
    ਲੱਗਾ ਤੀਰ ਜੁਦਾਈ ਦਾ ਮੀਆਂ ਵਾਰਿਸ, ਸਾਡੇ ਵਿਚ ਕਲੇਜੜੇ ਧੱਸ ਹੋਈ । [2016/10m/1d]

  32. “ਕਿੱਸ਼ਾ ‘ਹੀਰ ਵਾਰਿਸ’ ਦਾ ਸੰਗਠਨ, ਸਮੁੱਚੇ ਤੌਰ ’ਤੇ ‘ਨਕਲ’ ਦੀ ਵਿਧਾ ਨਾਲ ਮੇਲ ਖਾਂਦਾ ਹੈ,” ਕਥਨ ਨਾਲ ਤੁਸੀਂ ਕਿੱਥੋਂ ਤੱਕ ਸਹਿਮਤ ਹੋ? ਚਰਚਾ ਕਰੋ । (ਸ਼ਬਦ ਸੀਮਾ: 150) [2016/10m/2c]

  33. “ ‘ਹੀਰ ਵਾਰਿਸ’ ਵਿਚਲਾ ਨਾਇਕ, ਆਸ਼ਕੀ ਅਤੇ ਫ਼ਕੀਰੀ ਦੇ ਸੁਮੇਲ ਨੂੰ ਪ੍ਰਦਰਸ਼ਿਤ ਕਰਦਾ ਹੈ,” ਕਥਨ ਦੇ ਹੱਕ਼ ਜਾਂ ਵਿਰੋਧ ਵਿਚ ਆਪਣੇ ਵਿਚਾਰ ਪਰਗਟ ਕਰੋ । (ਸ਼ਬਦ ਸੀਮਾ: 150) [2016/10m/3c]

  34. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਹੁਕਮ ਮੰਨ ਕੇ ਸਜਣਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ
    ਫ਼ਿਕਰਾ ਜੋੜ ਕੇ ਖੂਬ ਦਰੁਸਤ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ
    ਬਹੁਤ ਜੀਉ ਦੇ ਵਿੱਚ ਤਦਬੀਰ ਕਰਕੇ, ਫ਼ਰਹਾਦ ਪਹਾੜ ਨੂੰ ਤੋੜਿਆ ਏ
    ਸਭਾ ਵੀਣ ਕੇ ਜ਼ੇਬ ਬਣਾਇ ਦਿਤਾ, ਜੇਹਾ ਇਤਰ ਗੁਲਾਬ ਨਿਚੋੜਿਆ ਏ। [2015/10m/1d]

  35. ਵਾਰਿਸ ਸ਼ਾਹ ਦੀ ਹੀਰ ਵਿਚਲੀਆਂ ਉਨ੍ਹਾਂ ਜੁਗਤਾਂ ਦਾ ਵਿਸ਼ਲੇਸ਼ਣ ਪ੍ਰਸਤੁਤ ਕਰੋ ਜਿਨ੍ਹਾਂ ਦੀ ਸਹਾਇਤਾ ਨਾਲ ਉਸ ਨੇ ਇਸ ਸਾਹਿਤਕ ਰਚਨਾ ਦਾ ਉਸਾਰ ਉਸਾਰਿਆ ਹੈ। [2015/20m/2c]

  36. “ਕਿੱਸਾ ਹੀਰ ਵਾਰਿਸ ਵਿਚਲੀ ਮੁੱਖ-ਥੀਮ ਵਰਜਣਾ ਦੇ ਘੇਰੇ ਵਿੱਚ ਘਿਰੀ ਹੋਈ ਆਸ਼ਕੀ ਨੂੰ ਇੱਕ ਵਿਦਰੋਹੀ ਮੁੱਲ ਬਣਾ ਕੇ ਪੇਸ਼ ਕਰਨ ਦੀ ਹੈ”, ਇਸ ਧਾਰਨਾ ਦਾ ਵਿਸ਼ਲੇਸ਼ਣ ਪੇਸ਼ ਕਰੋ। [2015/20m/3a]

  37. ਹੇਠ ਲਿਖੇ ਪੰਜਾਂ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ (ਸ਼ਬਦ ਸੀਮਾਂ: 150):– ਕਾਜ਼ੀ ਆਖਿਆ ਖ਼ੌਫ ਖੁਦਾਇ ਦਾ ਕਰ,
    ਮਾਪੇ ਜ਼ਿਦ ਚੜ੍ਹੇ ਚਾਇ ਮਾਰਨੀਗੇ।
    ਤੇਰੀ ਕਿਆੜੀਉਂ ਜਿੱਭ ਖਿਚਾਇ ਕਢਣ,
    ਮਾਰੇ ਸ਼ਰਮ ਦੇ ਖ਼ੂਨ ਗੁਜਾਰਨੀਗੇ।
    ਜਿਸ ਵਕਤ ਦਿਤਾ ਅਸਾਂ ਚਾਇ ਫਤਵਾ,
    ਓਸੇ ਵਕਤ ਹੀ ਮਾਰ ਉਤਾਰਨੀਗੇ।
    ਮਾਉਂ ਆਖਦੀ ਲੋੜ੍ਹ ਖੁਦਾਇ ਦਾ ਜੇ,
    ਵੇਖੋ ਸ਼ੇਖ਼ ਦੀਦੇ ਤਿੱਖੇ ਪਾੜਨੀਗੇ। [2014/10m/1d]

  38. “ਹੀਰ ਵਾਰਿਸ ਦੇ ਬਿਰਤਾਂਤ ਦਾ ਆਰੰਭ ਤਾਂ ਭਾਵੇਂ ਰਾਂਝੇ ਤੋਂ ਹੁੰਦਾ ਹੈ ਪਰ ਅੱਗੇ ਜਾਕੇ ਇਹ ਔਰਤ ਦਾ ਆਪਣੀ ਮਾਨਵੀ ਹੋਂਦ ਲਈ ਸੰਘਰਸ਼ ਬਣ ਜਾਂਦਾ ਹੈ,” ਇਸ ਕਥਨ ਉਪਰ ਵਿਚਾਰ ਕਰੋ। [2014/15m/3a]

  39. ਵਾਰਿਸ ਦੀ ਹੀਰ ਅਤੇ ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ, ਦੋਹਾਂ ਦੇ ਕੇਂਦਰ ਵਿੱਚ ਇਸ਼ਕ ਹੈ। ਦੋਹਾਂ ਵਿੱਚ ਪੇਸ਼ ਇਸ਼ਕ ਦੇ ਚਰਿਤ੍ਰ ਦਾ ਤੁਲਨਾਤਮਕ ਅਧਿਐਨ ਪੇਸ਼ ਕਰੋ। [2014/20m/3c]

  40. “ਵਾਰਿਸ ਸ਼ਾਹ ਬਿਰਤਾਂਤ ਅਤੇ ਪ੍ਰਗੀਤ ਦੇ ਤਣਾਉ ਵਾਲਾ ਰਚਨਾਕਾਰ ਹੈ।” ਇਸ ਦ੍ਰਿਸ਼ਟੀ ਤੋਂ ਹੀਰ ਵਾਰਿਸ ਸੰਬੰਧੀ ਚਰਚਾ ਕਰੋ। [2014/10m/4c]

  41. ਹੇਠ ਲਿਖੇ ਪੰਜਾਂ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਅਵਲ ਹਮਦ ਖ਼ੁਦਾ ਦਾ ਵਿਰਦ ਕੀਜੈ,
    ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ ।
    ਪਹਿਲਾਂ ਆਪ ਅਲਾਹ ਨੇ ਇਸ਼ਕ ਕੀਤਾ,
    ਤੇ ਮਸ਼ੂਕ ਹੈ ਨਬੀ ਰਸੂਲ ਮੀਆਂ ।
    ਇਸ਼ਕ ਪੀਰ ਫਕੀਰ ਦਾ ਮਰਤਬਾ ਹੈ,
    ਮਰਦ ਇਸ਼ਕ ਦਾ ਭਲਾ ਰੰਜ਼ੂਲ ਮੀਆਂ । [2013/10m/1d]

  42. “ਪੰਜਾਬ ਦੇ ਸੈਕੁਲਰ ਸਾਹਿਤ ਵਿਚ ‘ਹੀਰ ਵਾਰਿਸ’ ਨੂੰ ਸ਼੍ਰੋਮਣੀ ਸਥਾਨ ਪ੍ਰਾਪਤ ਹੈ ਕਿਉਂਕਿ ਵਾਰਿਸ ਸ਼ਾਹ ਨੇ ਇਸ ਰਚਨਾ ਵਿਚ ਪੰਜਾਬੀ ਸਭਿਆਚਾਰ ਦੇ ਉਸ ਅੰਦਰਲੇ ਗਤੀਕਾਰ ਨੂੰ ਸੰਚਾਲਿਤ ਕੀਤਾ ਜਿਹੜਾ ਇਸਲਾਮੀ ਅਤੇ ਹਿੰਦੂ-ਸੰਸਕ੍ਰਿਤੀਆਂ ਦੀ ਅੰਤਰ-ਪ੍ਰਕਿਰਿਆ ਤੋਂ ਉਤਪੰਨ ਹੋਇਆ” – ਇਸ ਟਿਪਣੀ ਦੇ ਪ੍ਰਸੰਗ ਵਿਚ ‘ਹੀਰ ਵਾਰਿਸ’ ਵਿਚ ਪੇਸ਼ ਪੰਜਾਬੀ ਸਭਿਆਚਾਰ ਬਾਰੇ ਆਪਣੀ ਆਲੋਚਨਾਤਮਕ ਰਾਇ ਪੇਸ਼ ਕਰੋ । (ਸ਼ਬਦ ਸੀਮਾ: 350) [2013/25m/3a]

  43. ਹੇਠ ਲਿਖੇ ਪੰਜ ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ। ਹਰੇਕ ਕਾਵਿ-ਟੋਟੇ ਦੀ ਵਿਆਖਿਆ 150 ਸ਼ਬਦਾਂ ਦੇ ਆਸ-ਪਾਸ ਹੋਵੇ:– ਅੰਮਾਂ ! ਬੱਸ ਕਰ ਗਾਲ੍ਹੀਆਂ ਦੇਇ ਨਾਹੀਂ,
    ਗਾਲ੍ਹੀ ਦਿਤਿਆਂ ਵਡੜਾ ਪਾਪ ਆਵੇ।
    ਨੀਉਂ ਰੱਬ ਦੀ ਪੁੱਟਣੀ ਖਰੀ ਔਖੀ,
    ਧੀਆਂ ਮਾਰਿਆਂ ਵੱਡਾ ਸਰਾਪ ਆਵੇ।
    ਲੈ ਜਾਹਿ ਮੈਨੂੰ ਭਾਈਆਂ ਪਿੱਟੜੀ ਨੂੰ,
    ਜਿਥੇ ਗ਼ੈਬ ਦਾ ਸੂਲ ਤੇ ਤਾਪ ਆਵੇ।
    ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ,
    ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। [2012/12m/1c]

  44. “ਹੀਰ ਵਾਰਿਸ ਮਨੁੱਖ ਦੀ ਸਮਾਜ ਦੀਆਂ ਸਥਾਪਤ ਸੰਸਥਾਵਾਂ ਖਿਲਾਫ਼ ਲੜਨ ਦੀ ਇਕ ਨਿਰੰਤਰ ਜੱਦੋਜਹਿਦ ਹੈ ਜਿਥੇ ਉਹ ਜਿਤਦਾ ਵੀ ਹੈ ਤੇ ਅੰਤ ਹਾਰਦਾ ਵੀ, ਪਰ ਇਸ ਵਿਚੋਂ ਉਹ ਆਪਣੇ ਸਦੀਵੀ ਨਾਇਕਤਵ ਨੂੰ ਹਾਸਲ ਕਰ ਲੈਂਦਾ ਹੈ,” ਇਸ ਪੱਖ ਤੋਂ ਹੀਰ ਵਾਰਿਸ ਸੰਬੰਧੀ ਵਿਚਾਰ ਕਰੋ। (ਸ਼ਬਦ-ਸੀਮਾਂ: 250) [2012/20m/4a]

  45. “ਹੀਰ ਵਾਰਿਸ ਦੀ ਬੋਲੀ ਮਨੁੱਖ ਦੇ ਜਜ਼ਬੇ ਦਾ ਸੱਚ ਹੀ ਨਹੀਂ, ਸਗੋਂ ਇਹ ਪਾਤਰਾਂ ਦੇ ਸਮੁੱਚੇ ਵਿਅਕਤਿਤਵ ਅਤੇ ਸਮਾਜਿਕ ਵਿਰੋਧਾਂ ਦੇ ਵਰਤਾਰੇ ਦੀ ਤਰਜ਼ਮਾਨੀ ਵੀ ਹੈ,” ਹੀਰ ਵਾਰਿਸ ਦੀ ਬੋਲੀ ਨੂੰ ਪਾਤਰਾਂ ਅਤੇ ਸਥਿਤੀਆਂ ਦੇ ਭੇੜ ਦੇ ਪੱਖ ਤੋਂ ਚਰਚਾ ਦਾ ਵਿਸ਼ਾ ਬਣਾਉ। (ਸ਼ਬਦ-ਸੀਮਾਂ: 250) [2012/20m/4b]

  46. ਹੇਠ ਲਿਖੇ ਤਿੰਨਾ ਕਾਵਿ ਟੋਟਿਆਂ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ: ਨਹੀਂ ਰੱਬ ਦੇ ਗਜ਼ਬ ਥੋਂ ਲੋਕ ਡਰਦੇ, ਮੱਥੇ ਲੇਖ ਦੇ ਮੇਖ ਵਹਿ ਗਈ ਜੇ ਨੀ ।
    ਜਿਸ ਦਾ ਚੰਨ ਪੁੱਤਰ ਸਵਾਹ ਲਾਇ ਬੈਠਾ, ਦਿੱਤਾ ਰੱਬ ਦਾ ਮਾਉਂ ਸਹਿ ਗਈ ਜੇ ਨੀ ।
    ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਓਹ ਨੱਢੜੀ ਚੌੜ ਹੋ ਗਈ ਜੇ ਨੀ ।
    ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖ਼ਲਕ ਮਗਰ ਕਿਉਂ ਓਸ ਦੇ ਪਈ ਜੇ ਨੀ । [2011/20m/1c]

  47. “ਵਾਰਿਸ ਨਾਲ ਨ ਰੀਸ ਕਿਸੇ ਦੀ, ਉਸ ਦੀ ਸੋਜ਼ ਅਲਹਿਦੀ ।
    ਮਸਤ ਨਿਗਾਹ ਕੀਤੀ ਉਸ ਵੱਲੇ, ਕਿਸੇ ਫ਼ਕੀਰ ਵਲੀ ਦੀ ।”
    ਇਸ ਕਥਨ ਦੀ ਵਿਆਖਿਆ ਕਰਦੇ ਹੋਏ ਵਾਰਿਸ ਸ਼ਾਹ ਦੀ ਕਿੱਸਾਕਾਰੀ ਦੀ ਵਿਸ਼ੇਸ਼ਤਾ ਬਿਆਨ ਕਰੋ । [2011/30m/4a]

  48. “‘ਹੀਰ ਵਾਰਿਸ’ ਵਿਚ ਕਵੀ ਨੇ ਆਪਣੇ ਸਮੇਂ ਦਾ ਸੱਚ ਪੇਸ਼ ਕੀਤਾ ਹੈ । ਇਹ ਰਚਨਾ ਸਮਾਜਕਤਾ ਨਾਲ ਜੁੜੀ ਹੋਈ ਹੈ । ਕਵੀ ਨੇ ਤਤਕਾਲੀ ਸਭਿਆਚਾਰ ਦੀ ਕੇਵਲ ਤਸਵੀਰਕਸ਼ੀ ਹੀ ਨਹੀਂ ਕੀਤੀ ਸਗੋਂ ਕਈ ਥਾਈਂ ਆਲੋਚਨਾ ਵੀ ਕੀਤੀ ਹੈ ।” ਉਪਰੋਕਤ ਦੀ ਰੌਸ਼ਨਾ ਵਿਚ ‘ਹੀਰ ਵਾਰਿਸ’ ਵਿਚ ਪੇਸ਼ ਹੋਈ ਜੀਵਨ ਦ੍ਰਿਸ਼ਟੀ ਦਾ ਆਲੋਚਨਾਤਮਕ ਅਧਿਐਨ ਕਰੋ । [2011/30m/4b]

  49. ਹੇਠ ਲਿਖੇ ਕਾਵਿ ਟੋਟਿਆਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ ਵਿਆਖਿਆ ਕਰੋ:– ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ ਮੇਰੇ ਵੱਸ ਥੀਂ ਗਲ ਬੇਵੱਸ ਹੋਈ।
    ਕਾਜ਼ੀ ਮਾਪਿਆਂ ਭਾਈਆਂ ਬੰਨ੍ਹ ਤੋਰੀ, ਸਾਡੀ ਤੈਂਡੜੀ ਦੋਸਤੀ ਬਸ ਹੋਈ।
    ਜਾ ਜੀਵਾਂਗੀ ਮਿਲਾਂਗੀ ਰੱਬ ਮੇਲੇ ਹਰ ਸਾਲ ਤਾਂ ਦੋਸਤੀ ਬਸ ਹੋਈ।
    ਲੱਗਾ ਤੀਰ ਜੁਦਾਈ ਦਾ ਮੀਆਂ ਵਾਰਿਸ, ਸਾਡੇ ਵਿਚ ਕਲੇਜੜੇ ਧੱਸ ਹੋਈ। [2010/20m/1c]

  50. ‘ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ ਕਿਤੋਂ ਨਾ ਅਟਕਿਆ ਵਲਿਆ ਪਰ ਬਿਨ ਰਾਹੀ ਚੱਕੀ ਵਾਂਗੂੰ ਉਸ ਨਿੱਕਾ ਮੋਟਾ ਦਲਿਆ’ ਇਸ ਟਿੱਪਣੀ ਨੂੰ ਮੁੱਖ ਰਖਕੇ, ਹੀਰ ਵਾਰਿਸ ਦੇ ਕਿੱਸੇ ਦਾ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕਰੋ। [2010/60m/4]

  51. ਨਿਮਨ-ਲਿਖਿਤ ਕਾਵਿ-ਟੂਕਾਂ ਵਿਚੋਂ ਕਿਸੇ ਤਿੰਨ ਦੀ ਪ੍ਰਸੰਗ-ਸਹਿਤ ਆਲੋਚਨਾਤਮਕ-ਵਿਆਖਿਆ ਕਰੋ:– ਰਖ ਆਪਣੇ ਕੋਲ ਨਸੀਹਤਾਂ ਨੂੰ ਮੈਂ ਤਾਂ ਵਸਾਂਗੀ ਰਾਂਝੇ ਦੇ ਨਾਲ ਮਾਏ
    ਕੀਕਣ ਰਾਂਝਣਾ ਦਿਲੋਂ ਭੁਲਾ ਦੇਸਾਂ ਜ਼ਿਕਰ ਕਰੇ ਮੇਰਾ ਵਾਲ ਵਾਲ ਮਾਏ
    ਓਹਦੇ ਇਸ਼ਕ ਦੀ ਕਰਾਂ ਨ ਕਦਰ ਕੀਕਰ ਜਦ ਕਿ ਓਹ ਹੈ ਮੇਰਾ ਖ਼ਿਆਲ ਮਾਏ
    ਰਾਂਝਾ ਆਸ਼ਕਾਂ ਦਾ ਬਾਦਸ਼ਾਹ ਹੋਇਆ ਲੌਂਡੀ ਕਿਸ ਦੀ ਹੀਰ ਸਿਆਲ ਮਾਏ
    ਇਕ ਇਕ ਦੇ ਸੌ ਜੁਆਬ ਸੁਣ ਲੈ ਸ਼ਰਮ ਕਰਾਂ ਨਾ ਰਤੀ ਰਵਾਲ ਮਾਏ
    ਵਾਰਿਸ ਸ਼ਾਹ ਨੂੰ ਮੈਂ ਸਿਰਤਾਜ ਸਮਝਾਂ ਸਮਝੀਂ ਤੂੰ ਨਾ ਕਦੇ ਚਰਵਾਲ ਮਾਏ। [2009/20m/1c]

Cover of the UPSC Mains Topic-wise and Year-wise PYQs book (2013–2026)

From the Optional Province team

Strengthen your GS papers

Our UPSC Mains Topic-wise & Year-wise PYQ Book (2013–2026) maps every GS question to the syllabus, so you know what UPSC asks and how often. Now available as a hard copy and an eBook.

Buy Hard Copy on AmazonBuy eBook (PDF)

Download a free sample

Spotted an error? Tell us.

We classify every PYQ with care, but mistakes can slip in. If a question is in the wrong topic, has a typo, the wrong year, or is missing, let us know. We review every report and update the page.

Report an Error

« Previous: ਸਮਾਜਕ-ਸਭਿਆਚਾਰਕ ਪ੍ਰਭਾਵ, ਨਿਬੰਧ ਅਤੇ ਆਲੋਚਨਾ · Next: ਸੈਕਸ਼ਨ ਅ: ਆਧੁਨਿਕ ਸਾਹਿਤ »

Back to: Punjabi Literature Optional PYQs – Topic-wise

Last updated: 2 November 2026